|
ਵਿਆਹਾਂ ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ (17/07/2018) |
|
|
|
|
|
ਵਿਆਹ ਨੂੰ ਦੋ ਰੂਹਾਂ ਦਾ ਮੇਲ ਕਿਹਾ ਜਾਂਦਾ ਹੈ। ਇਹ ਉਹ ਪਵਿੱਤਰ ਬੰਧਨ ਹੈ
ਜਿਸ ਵਿਚ ਬੱਝ ਕੇ ਦੋ ਮਨੁੱਖ ਸਦਾ ਲਈ ਇਕ- ਦੂਜੇ ਦੇ ਸਾਥੀ ਬਣ ਜਾਂਦੇ ਹਨ, ਇਕ-
ਦੂਜੇ ਦੇ ਹਮਸਫ਼ਰ ਬਣ ਜਾਂਦੇ ਹਨ।
ਵਿਆਹ ਸਾਡੀ ਸਮਾਜਕ ਬਣਤਰ ਦੀ ਖੂਬਸੂਰਤ
ਰਸਮ ਹੈ ਕਿਉਂਕਿ ਇਸ ਨਾਲ ਸਮਾਜਕ ਤਾਲਮੇਲ ਬਣਿਆ ਰਹਿੰਦਾ ਹੈ। ਸਮਾਜ ਵਿਚ ਕਿਸੇ
ਤਰਾਂ ਦੀ ਬੇ- ਤਰਤੀਬੀ ਨਹੀਂ ਆਉਂਦੀ। ਸਮਾਜ ਵਿਚ ਨੈਤਿਕ ਕਦਰਾਂ- ਕੀਮਤਾਂ ਦਾ ਘਾਣ
ਨਹੀਂ ਹੁੰਦਾ ਅਤੇ ਮਨੁੱਖ ਦੀਆਂ ਜ਼ਰੂਰਤਾਂ (ਸਰੀਰਕ ਅਤੇ ਮਾਨਸਿਕ) ਪੂਰੀਆਂ
ਹੁੰਦੀਆਂ ਹਨ। ਨਵੇਂ ਰਿਸ਼ਤੇ- ਨਾਤੇ ਬਣਦੇ ਹਨ ਅਤੇ ਆਪਣੀ ਪ੍ਰੇਮ- ਪਿਆਰ ਦਾ ਮਾਹੌਲ
ਸਿਰਜਿਆ ਜਾਂਦਾ ਹੈ। ਪਰ! ਅਫ਼ਸੋਸ ਅੱਜ ਕੱਲ ਵਿਆਹ ਕਰਜ਼ੇ ਦੀਆਂ ਪੰਡਾਂ ਹੋ
ਕੇ ਸਿਰਾਂ ਉੱਪਰ ਭਾਰ ਬਣ ਬੈਠੇ ਹਨ। ਇਹ ਬਹੁਤ ਮੰਦਭਾਗਾ ਰੁਝਾਨ ਹੈ ਅਤੇ ਇਸ ਤੋਂ
ਬਚਣ ਦੀ ਜ਼ਰੂਰਤ ਹੈ। ਦਰਅਸਲ ਹਰ ਬੰਦਾ ਆਪਣੀ ਇੱਜ਼ਤ ਨੂੰ ਮੁੱਖ ਰੱਖ ਕੇ ਆਪਣੇ
ਧੀਆਂ- ਪੁੱਤਾਂ ਦੇ ਵਿਆਹ ਨੂੰ ਨੇਪਰੇ ਚਾੜਦਾ ਹੈ। ਪਰ, ਅੱਜ ਕੱਲ ਗ਼ਰੀਬ ਮਾਂ- ਬਾਪ
ਵੀ ਅਮੀਰ ਲੋਕਾਂ ਦੀ ਦੇਖਾ- ਦੇਖੀ ਆਪਣੇ ਬੱਚਿਆਂ ਦੇ ਵਿਆਹ ਕਰਜ਼ੇ ਚੁੱਕ ਕੇ ਕਰਦੇ
ਆਮ ਹੀ ਦੇਖੇ ਜਾ ਸਕਦੇ ਹਨ। ਇਸ ਕਰਜ਼ੇ ਨੂੰ ਚੁੱਕਣ ਦੀ ਲੋੜ ਕਿਉਂ ਪਈ, ਆਓ ਇਸ
ਵਿਸ਼ੇ ਤੇ ਸੰਖੇਪ ਵਿਚਾਰ ਕਰਦੇ ਹਾਂ ਤਾਂ ਕਿ ਸਹੀ ਕਾਰਨਾਂ ਦਾ ਮੁਲਾਂਕਣ ਕੀਤਾ ਜਾ
ਸਕੇ। ਸਾਡੀ ਸਮਾਜਕ ਬਣਤਰ ਇਸ ਤਰਾਂ ਦੀ ਬਣੀ ਹੋਈ ਹੈ ਕਿ 'ਸਾਦੇ ਵਿਆਹ'
ਨੂੰ ਇੱਜ਼ਤ ਦੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ। ਇਸ ਲਈ ਮਾਂ- ਬਾਪ ਕਰਜ਼ੇ ਚੁੱਕਣ ਲਈ
ਮਜ਼ਬੂਰ ਹੁੰਦੇ ਹਨ। ਦੂਜੀ ਅਹਿਮ ਗੱਲ ਕਿ ਅੱਜ ਕੱਲ ਵੱਧ ਪੜ੍ਹੇ- ਲਿਖੇ
ਮੁੰਡੇ/ਕੁੜੀਆਂ ਭਾਲਣ ਲਈ ਵੀ ਵੱਧ ਪੈਸੇ ਖ਼ਰਚ ਕਰਨੇ ਪੈਂਦੇ ਹਨ ਕਿਉਂਕਿ ਜੇਕਰ
ਕੁੜੀ/ਮੁੰਡਾ ਸਰਕਾਰੀ ਨੌਕਰੀ ਤੇ ਲੱਗਾ ਹੋਇਆ ਹੈ ਤਾਂ ਉਹਨਾਂ ਦੀ ਮੰਗ ਵੀ ਉੰਨੀ
ਹੀ ਵੱਡੀ ਹੋਵੇਗੀ। ਇਸ ਲਈ ਮੰਗ ਪੂਰੀ ਕਰਨ ਖ਼ਾਤਰ ਵੀ ਕਈ ਵਾਰ ਕਰਜ਼ਾ ਚੁੱਕਿਆ
ਜਾਂਦਾ ਹੈ। ਦਾਜ ਦੇ ਲੋਭੀ ਲੋਕਾਂ ਵੱਲੋਂ ਵੀ ਕੁੜੀ ਦੇ ਮਾਪਿਆਂ ਦੇ ਸਿਰ
ਕਰਜ਼ੇ ਦੇ ਭਾਰ ਨੂੰ ਵਧਾਇਆ ਜਾਂਦਾ ਹੈ। ਅੱਜ ਕੱਲ ਦੇ ਜ਼ਮਾਨੇ ਵਿਚ ਮਾਪੇ ਆਪਣੇ
ਬੱਚਿਆਂ ਦੇ ਸੌਦੇ ਕਰਦੇ ਆਮ ਹੀ ਦੇਖੇ ਜਾ ਸਕਦੇ ਹਨ। ਦਾਜ ਦੇ ਲੋਭੀ ਮਾਪੇ, ਆਪਣੇ
ਪੁੱਤਰ ਉੱਪਰ ਕੀਤੇ ਗਏ ਸਮੁੱਚੇ ਖ਼ਰਚ ਨੂੰ ਕੁੜੀ ਵਾਲਿਆਂ ਤੋਂ ਵਸੂਲ ਕਰਨਾ
ਚਾਹੁੰਦੇ ਹਨ। ਇਸ ਕਰਕੇ ਵੀ ਕਰਜ਼ੇ ਦਾ ਭਾਰ ਵੱਧ ਜਾਂਦਾ ਹੈ। ਦਾਜ ਦੇ ਲੋਭੀ ਮਾਂ-
ਬਾਪ ਇਹ ਸੋਚਦੇ ਹਨ ਕਿ ਹੁਣ ਸਮਾਂ ਹੈ ਪੁੱਤ ਉੱਪਰ ਕੀਤੇ ਗਏ ਸਮੁੱਚੇ ਪੈਸੇ ਨੂੰ
ਵਸੂਲ ਕੀਤਾ ਜਾ ਸਕਦਾ ਹੈ ਨਹੀਂ ਤਾਂ ਮੁੜ ਕਿ ਇਹ ਵਕਤ ਹੱਥ ਨਹੀਂ ਆਉਣਾ। ਅਜਿਹੇ
ਲੋਕ ਬੱਚਿਆਂ ਨੂੰ ਪੈਦਾ ਸਿਰਫ਼ ਪੈਸੇ ਭਾਲਣ ਕਰਕੇ ਹੀ ਕਰਦੇ ਹਨ। ਇੱਥੇ ਧਿਆਨ ਦੇਣ
ਵਾਲੀ ਗੱਲ ਇਹ ਹੈ ਕਿ ਕਈ ਵਾਰ ਫੋਕੀ ਟੌਹਰ ਖ਼ਾਤਰ ਵੀ ਕਰਜ਼ੇ ਚੁੱਕੇ ਜਾਂਦੇ ਹਨ ਤਾਂ
ਕਿ ਸਮਾਜ ਵਿਚ ਚੜ੍ਹਤ ਨੂੰ ਬਰਕਰਾਰ ਰੱਖਿਆ ਜਾ ਸਕੇ। ਪੰਜਾਬੀ ਵਿਚ ਇਕ ਕਹਾਵਤ ਹੈ
'ਜਾਂ ਤਾਂ ਲੱਕ ਰਹੂ ਜਾਂ ਫਿਰ ਨੱਕ' ਇਹ ਗੱਲ ਸੌ ਫ਼ੀਸਦੀ ਦਰੁੱਸਤ ਹੈ ਕਿ ਜਿਹੜਾ
ਬੰਦਾ ਨੱਕ ਰੱਖਦਾ ਹੈ ਉਹ ਪੂਰੀ ਜ਼ਿੰਦਗੀ ਲੱਕ (ਪਿੱਠ) ਸਿੱਧੀ ਨਹੀਂ ਕਰ ਸਕਦਾ ਭਾਵ
ਕਰਜ਼ੇ ਦੇ ਭਾਰ ਹੇਠਾਂ ਦੱਬਿਆ ਰਹਿੰਦਾ ਹੈ ਅਤੇ ਜਿਹੜਾ ਲੱਕ ਰੱਖਦਾ ਹੈ ਭਾਵ ਕਰਜ਼ੇ
ਨਹੀਂ ਚੁੱਕਦਾ ਉਸਦਾ ਨੱਕ ਵੱਢਿਆ ਜਾਂਦਾ ਹੈ ਮਤਲਬ ਉਸਦੀ ਸਮਾਜ ਵਿਚ ਇੱਜ਼ਤ ਨਹੀਂ
ਰਹਿੰਦੀ। ਖ਼ਬਰੇ! ਇਸ ਕਰਕੇ ਹੀ ਬਹੁਤ ਮਾਪੇ ਆਪਣੀ ਨੱਕ ਹੀ ਰੱਖਦੇ ਹਨ ਅਤੇ ਪੂਰੀ
ਜ਼ਿੰਦਗੀ ਕਰਜ਼ੇ ਦੀ ਪੰਡ ਆਪਣੇ ਸਿਰ ਉੱਪਰ ਚੁੱਕੀ ਰੱਖਦੇ ਹਨ। ਇਹ ਬਹੁਤ ਮੰਦਭਾਗਾ
ਰੁਝਾਨ ਹੈ। ਇਸ ਤੋਂ ਬਚਣ ਦੀ ਲੋੜ ਹੈ/ ਸਮਝਣ ਦੀ ਲੋੜ ਹੈ। ਪੰਜਾਬੀਆਂ
ਨੇ ਆਪਣੇ ਬੱਚਿਆਂ ਦੇ ਵਿਆਹਾਂ ਨੂੰ ਕਰਜ਼ੇ ਦੀਆਂ ਪੰਡਾਂ ਬਣਾ ਕੇ ਰੱਖ ਦਿੱਤਾ ਗਿਆ
ਹੈ। ਇਸ ਕੁਰੀਤੀ ਨੂੰ ਠਲ੍ਹ ਪਾਉਣ ਦਾ ਵਕਤ ਆ ਗਿਆ ਹੈ। ਨੌਜਵਾਨਾਂ ਨੂੰ ਚਾਹੀਦਾ
ਹੈ ਕਿ ਸਾਦੇ ਵਿਆਹਾਂ ਨੂੰ ਤਰਜ਼ੀਹ ਦੇਣ। ਆਪਣੇ ਸਾਥੀ ਦਾ ਤਾਉਮਰ ਸਾਥ ਨਿਭਾਉਣ ਲਈ
ਮਹਿੰਗੇ ਵਿਆਹ ਨਹੀਂ ਬਲਕਿ ਸਾਦੇ ਵਿਆਹ ਕਰਵਾਉਣ। ਦਾਜ ਵਰਗੀ ਲਾਹਨਤ ਨੂੰ ਦੁਤਕਾਰਨ
ਅਤੇ ਆਪਣੇ ਆਲੇ- ਦੁਆਲੇ ਲੋਕਾਂ ਨੂੰ ਜਾਗਰੂਕ ਕਰਨ। ਗ਼ਰੀਬ ਮਾਪਿਆਂ ਨੂੰ ਵੀ
ਚਾਹੀਦਾ ਹੈ ਕਿ ਸਾਦੇ ਵਿਆਹਾਂ ਨੂੰ ਤਰਜ਼ੀਹ ਦੇਣ ਫਿਰ ਚਾਹੇ ਉਹਨਾਂ ਨੂੰ ਉੱਚੇ
ਖ਼ਾਨਦਾਨ ਅਤੇ ਰੁਤਬੇ ਵਾਲਾ ਮੁੰਡਾ/ਕੁੜੀ ਨਾ ਮਿਲਣ। ਖ਼ਾਸ ਗੱਲ ਇਹ ਹੈ ਕਿ
ਅਸੀਂ ਆਪਣੇ ਬੱਚਿਆਂ ਦੇ ਵਿਆਹਾਂ ਤੇ ਲੱਖਾਂ ਰੁਪਏ ਉਡਾ ਦਿੰਦੇ ਹਾਂ ਪਰ ਉਹੀ ਮਾਂ-
ਬਾਪ ਆਪਣੇ ਬੱਚਿਆਂ ਦੀ ਪੜ੍ਹਈ ਉੱਪਰ ਕਦੇ ਵੀ ਇੰਨਾ ਖ਼ਰਚ ਨਹੀਂ ਕਰਦੇ। ਆਪਣੇ
ਬੱਚਿਆਂ ਨੂੰ ਆਤਮ- ਨਿਰਭਰ ਬਣਾਓ ਤਾਂ ਕਿ ਵਿਆਹ ਸਮੇਂ ਦਾਜ ਲੈਣ- ਦੇਣ ਦੀ ਲੋੜ ਹੀ
ਨਾ ਪਵੇ। ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਦਾਜ ਲੈਣ ਅਤੇ ਦੇਣ ਵਾਲੇ ਲੋਭੀ
ਲੋਕਾਂ ਨੂੰ ਸਰਕਾਰੀ ਸਹੂਲਤਾਂ ਨਾ ਦਿੱਤੀਆਂ ਜਾਣ। ਜਿਹੜਾ ਮਾਂ- ਬਾਪ ਆਪਣੇ ਪੁੱਤ
ਦੇ ਦਾਜ ਦੀ ਮੰਗ ਕਰਦਾ ਹੈ/ ਸੌਦਾ ਕਰਦਾ ਹੈ ਉਸਨੂੰ ਤੁਰੰਤ ਸਰਕਾਰੀ ਨੌਕਰੀ ਤੋਂ
ਬਰਖ਼ਾਸਤ ਕਰ ਦਿੱਤਾ ਜਾਵੇ। ਉਂਝ, ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਕਈ ਵਾਰ
ਝੂਠੇ ਕੇਸਾਂ ਵਿਚ ਵੀ ਮੁੰਡਿਆਂ ਨੂੰ ਅਤੇ ਉਹਨਾਂ ਦੇ ਮਾਂ- ਪਿਓ ਨੂੰ ਫਸਾਇਆ
ਜਾਂਦਾ ਹੈ। ਇਹਨਾਂ ਕੇਸਾਂ ਦੀ ਪੜਤਾਲ ਹੋਣਾ ਲਾਜ਼ਮੀ ਹੈ ਕਿ ਦਾਜ ਦੀ ਮੰਗ ਕੀਤੀ ਗਈ
ਸੀ ਜਾਂ ਫਿਰ ਝੂਠਾ ਕੇਸ ਕੀਤਾ ਗਿਆ ਹੈ। ਖ਼ੈਰ, ਇਹ ਵੱਖਰਾ ਵਿਸ਼ਾ ਹੈ।
ਪੰਜਾਬੀ ਸਮਾਜ ਕੋਲ ਅਜੇ ਵੀ ਵਕਤ ਹੈ ਕਿ ਉਹ ਆਪਣੇ ਵਿਰਸੇ, ਸੱਭਿਆਚਾਰ ਅਤੇ
ਇਤਿਹਾਸ ਤੋਂ ਸਬਕ ਲੈਣ ਅਤੇ ਆਪਣੇ ਵਿਆਹਾਂ ਤੇ ਹੁੰਦੀ ਫਿਜੂਲਖ਼ਰਚੀ ਨੂੰ ਬੰਦ ਕੀਤਾ
ਜਾਵੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਪੰਜਾਬੀ ਕਹਾਵਤ ਵਾਂਗ (ਲੱਕ) ਟੁੱਟਿਆ ਹੀ
ਰਹੇਗਾ ਭਾਵ ਕਰਜ਼ੇ ਦਾ ਭਾਰ ਸਿਰ ਉੱਪਰ ਚੜਿਆ ਹੀ ਰਹੇਗਾ ਅਤੇ ਖੁਦਕੁਸ਼ੀਆਂ ਹੁੰਦੀਆਂ
ਰਹਿਣਗੀਆਂ। ਸੋ, ਇਹ ਵਕਤ ਹੈ ਸਮਝਣ ਅਤੇ ਸੰਭਲਣ ਦਾ। ਹੁਣ ਇਹ ਦੇਖਣਾ ਹੈ ਕਿ
ਪੰਜਾਬੀਆਂ ਨੂੰ ਸਮਝ ਕਿੰਨੀ ਛੇਤੀ ਆਉਂਦੀ ਹੈ?, ਕਿਉਂਕਿ ਦੇਰੀ ਨਾਲ ਵਕਤ ਨੇ ਖੁੰਝ
ਜਾਣਾ ਹੈ ਜਿਹੜੇ ਕਦੇ ਮੁੜ ਕੇ ਵਾਪਸ ਨਹੀਂ ਆਉਂਦਾ। ਇਕ ਵਾਰ ਹੋਇਆ ਘਾਟਾ ਕਦੇ ਵੀ
ਪੂਰਾ ਨਹੀਂ ਕੀਤਾ ਜਾ ਸਕਦਾ। # 1054/1,
ਵਾ. ਨੰ. 15-ਏ, ਭਗਵਾਨ ਨਗਰ ਕਲੌਨੀ, ਪਿੱਪਲੀ, ਕੁਰੂਕਸ਼ੇਤਰ। ਮੋਬਾ.
075892- 33437
|
|
|
|
|
|
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|