|
ਅੰਮ੍ਰਿਤਸਰ ਦੁਸਹਿਰਾ ਹਾਦਸੇ ਪ੍ਰਤੀ ਸਾਡੀ
ਸੰਵੇਦਨਸ਼ੀਲਤਾ
ਦਵਿੰਦਰ ਸਿੰਘ ਸੋਮਲ, ਯੂ ਕੇ (23/10/2018) |
|
|
|
|
|
ਅੰਮ੍ਰਿਤਸਰ ਸਾਹਿਬ ਵਿਖੇ ਵਾਪਰੇ ਹਾਦਸੇ ਦੀ ਜਿੱਥੇ-੨ ਖਬਰ ਪਹੁੰਚੀ ਸਾਰੀ
ਦੁਨੀਆ ਵਿੱਚ ਇਸਦਾ ਸੋਗ ਮਨਾਇਆ ਗਿਆ ਤੇ ਖਾਸ ਕਰਕੇ ਸਾਰਾ ਪੰਜਾਬ ਤੇ ਪੰਜਾਬੀ
ਤਿਉਹਾਰਾ ਦੇ ਇਸ ਮਾਹੌਲ ਵਿੱਚ ਸੋਗਮਈ ਹੋ ਗਏ। ਪੰਜਾਬ ਵਿੱਚ 'ਤੇ ਬਾਹਰਲੇ
ਮੁੱਲਕਾਂ ਵਿੱਚ ਵੱਸਦੇ ਜਿੱਥੇ ਵੀ ਦੋ ਪੰਜਾਬੀ ਇਕੱਠੇ ਹੁੰਦੇ ਨੇ ਸਭ ਤੋ ਪਹਿਲਾ
ਇਸੇ ਹਾਦਸੇ ਦਾ ਅਫਸੋਸ ਜਤਾਉਦੇ ਨੇ, ਪਰ ਜਿੱਥੇ ਇਸ ਹਾਦਸੇ ਨੇ ਸਾਨੂੰ ਸਾਰਿਆ ਨੂੰ
ਦੁੱਖੀ ਕੀਤਾ ਹੈ ਉੱਥੇ ਅਸੀ ਕਿੰਨੇ ਕੁ ਸੰਵੇਦਨਸ਼ੀਲ ਹਾਂ ਇਹ ਗੱਲ ਵੀ ਖੁੱਲ ਕੇ
ਸਾਹਮਣੇ ਆ ਗਈ ਹੈ।
ਸਭ ਤੋ ਪਹਿਲਾ ਆਪਾ ਆਪਣੀ ਗੱਲ ਕਰਦੇ ਹਾਂ, ਜਿਸ
ਤਰੀਕੇ ਨਾਲ ਇਸ ਮਸਲੇ ਦੀਆ ਵੀਡੀਉਜ 'ਤੇ ਫੋਟੋਆ ਸਾਂਝੀਆਂ
ਕੀਤੀਆ ਗਈਆ ਉਹ ਸਮਝ ਤੋ ਬਾਹਰ ਨੇ। ਲਾਸ਼ ਦੀ ਫੋਟੋ ਤਾਂ ਸਾਨੂੰ ਵੇਸੇ ਵੀ ਕਿਸੇ
ਦੀ ਸਾਂਝੀ ਨਹੀ ਕਰਨੀ ਚਾਹੀਦੀ ਪਰ ਜਿਸ ਤਰ੍ਹਾਂ ਅਸੀ ਕੱਟੀਆ ਵੱਢੀਆ ਲਾਸ਼ਾ ਦੀਆ
ਫੋਟੋ ਤੇ ਵੀਡੀਉਜ ਸਾਂਝੀਆਂ ਕੀਤੀਆ ਉਸ ਨਾਲ ਸਾਡੀ ਸੂਝ ਦਾ ਕਿਹੜਾ ਪੱਖ ਸਾਹਮਣੇ
ਆਉਦਾ ਹੈ ਸਮਝ ਨਹੀ ਆਉਦੀ। ਬੜੇ-੨ ਸੀਨੀਅਰ ਪੱਤਰਕਾਰਾ ਨੇ ਵੀ ਅਜਿਹਿਆ ਵੀਡੀਉਜ
ਸਾਂਝੀਆਂ ਕਰਨੇ ਤੋ ਗੁਰੇਜ ਨਹੀ ਕੀਤਾ, ਟਰੇਨ ਉੱਤੋ ਲੰਘਣ ਨਾਲ ਕਿਸੇ ਇਨਸਾਨ ਦਾ
ਕੀ ਹਾਲ ਹੋ ਸਕਦਾ ਇਹ ਕਿਸੇ ਨੂੰ ਦੱਸਣ ਦੀ ਜਰੂਰਤ ਨਹੀ। ਉਸ ਤਰਾ ਦੀਆ ਫੋਟੋ ਪਾਉਣ
ਤੋ ਦੋਸਤੋ ਗੁਰੇਜ ਕਰਿਆ ਕਰੋ।
ਦੂਜੀ ਗੱਲ ਸਾਡੇ ਰਾਜਨੀਤਕਾ ਦੀ। ਵੇਸੈ
ਅਕਾਲੀ ਦਲ ਬਾਦਲ ਨੇ ਸਿੱਧੂ ਪਰਿਵਾਰ ਦੇ ਵਿਰੋਧ ਕਰਨ ਦੇ ਚੱਕਰ ਵਿੱਚ ਜਿੰਨਾ ਆਪਣੀ
ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ ਪਤਾ ਨਹੀ ਉਹਨਾਂ ਨੂੰ ਕਦ ਇਹ ਗੱਲ ਸਮਝ
ਆਵੇਗੀ। ਪਹਿਲਾਂ ਤਾਂ ਜਦ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਤੋ ਵਾਪਸ ਆਇਆ ਸੀ ਉਸ
ਵਕਤ ਅਕਾਲੀ ਦਲ ਬਾਦਲ ਨੂੰ ਸਭ ਤੋ ਪਹਿਲਾ ਸਿੱਧੂ ਸਾਹਬ ਦੀ ਹਿਮਾਇਤ ਕਰਨੀ ਬਣਦੀ
ਸੀ ਕਿਉਕਿ ਉਹ ਆਪਣੇ ਆਪ ਨੂੰ ਪੰਥਕ ਕਹਾਉਦੇ ਨੇ ਤੇ ਸਿੱਧੂ ਸਾਹਬ ਪਹਿਲੇ ਪਾਤਸ਼ਾਹ
ਦੇ ਅਸਥਾਨ ਦੇ ਲਾਂਘੇ ਖੁੱਲਣ ਵਾਰੇ ਗੱਲ ਕਰਕੇ ਆਏ ਸਨ। ਪਰ ਜਿਸ ਤਰਾ ਉਹਨਾਂ
ਸਿੱਧੂ ਸਾਹਬ ਦਾ ਵਿਰੋਧ ਕੀਤਾ ਕਿਸੇ ਵੀ ਪੰਜਾਬੀ ਤੋ ਐਸੀ ਉਮੀਦ ਨਹੀ ਕੀਤੀ ਜਾ
ਸਕਦੀ, 'ਤੇ ਹੁਣ ਵੀ ਇਸ ਹਾਦਸੇ ਤੇ ਰਾਜਨੀਤੀ ਕਰਨੀ ਸਭ ਤੋ ਪਹਿਲਾ ਅਕਾਲੀ ਦਲ
ਬਾਦਲ ਨੇ ਸ਼ੁਰੂ ਕੀਤੀ। ਸੁਖਵੀਰ ਬਾਦਲ ਤੇ ਮਜੀਠੀਆ ਸਾਹਬ ਅਣਗਿਣਤ ਥਾਂਹਾ ਤੇ
ਮੁੱਖ ਮਹਿਮਾਨ ਦੇ ਤੋਰ ਤੇ ਗਏ ਹੋਣਗੇ ਤੇ ਬਹੁਤ ਵਾਰ ਦੇਰ ਨਾਲ ਵੀ ਪਹੁੰਚੇ ਹੋਣਗੇ
ਪਰ ਹੁਣ ਜੇਕਰ ਉਸ ਜਗਾਹ ਤੇ ਕੋਈ ਹਾਦਸਾ ਹੋਇਆ ਹੋਵੇ ਕੀ ਉਸ ਵਾਰੇ ਉਹਨਾਂ ਨੂੰ
ਦੋਸ਼ੀ ਠਹਿਰਾਇਆ ਜਾ ਸਕਦਾ। ਇੱਕ ਅਕਾਲੀ ਦਲ ਬਾਦਲ ਦੇ ਲੀਡਰ ਨੂੰ ਇਸ ਗੱਲ ਤੇ ਵੀ
ਇਤਰਾਜ ਹੈ ਕੇ ਡਾ. ਨਵਜੋਤ ਕੌਰ ਸਿੱਧੂ ਨੇ ਫੱਟੜਾ ਦਾ ਇਲਾਜ ਕਿਉ ਕੀਤਾ। ਵੀਰ ਜੀ
ਐਸੀ ਆਫਤਾ ਦੇ ਮੌਕੇ ਹਰ ਕੋਈ ਜਿਵੇ ਕਿਸੇ ਦੀ ਜਾਨ ਬਚਾ ਸਕੇ ਉਸ ਨੂੰ ਬਚਾਉਣੀ
ਚਾਹੀਦੀ ਹੈ। ਫਿਰ ਐਸੇ ਵਕਤ ਡਾਕਟਰਾਂ ਦੀ ਸਭ ਤੋ ਜਿਆਦਾ ਜਰੂਰਤ ਹੁੰਦੀ ਹੈ ਤੇ
ਬੀਬੀ ਸਿੱਧੂ ਨੇ ਆਪਣਾ ਬਣਦਾ ਫਰਜ ਬਾਖੂਬੀ ਨਿਭਾਇਆ ਹੈ। ਬੇਨਤੀ ਹੈ ਕੇ ਖਾਂਦੇ ਦੀ
ਦਾੜੀ ਹਿੱਲਦੀ ਵਾਲੀ ਤਨਕੀਦ ਨਾ ਕਰੋ।
ਕੈਪਟਨ ਸਾਹਬ ਨੂੰ ਇਸ ਗੱਲ ਤੇ
ਬੁਰਾ ਕਿਹਾ ਗਿਆ ਕੇ ਉਹ ਘਟਨਾ ਵਾਲੀ ਜਗਾਹ ਤੇ ਦੇਰ ਨਾਲ ਪਹੁੰਚੇ। ਚਲੋ ਮੰਨ ਲਿਆ
ਕੇ ਉਹ ਦਿੱਲੀ ਏਅਰਪੋਰਟ ਤੋ ਹੈਲੀਕੋਪਟਰ ਲੇ ਐਮਰਜੈਂਸੀ ਅਮ੍ਰਿਤਸਰ ਪਹੁੰਚ ਵੀ
ਜਾਂਦੇ ਫਿਰ ਹੁਣ ਨਾਲੋ ਕੀ ਵੱਖਰਾ ਹੋ ਜਾਂਦਾ ਸਭ ਤੋਂ ਜਰੂਰੀ ਸੀ ਲੋਕਾ ਦਾ ਇਲਾਜ
ਜੋ ਡਾਕਟਰਾ ਨੇ ਕਰਨਾ ਸੀ ਤੇ ਉਹਨਾਂ ਕੀਤਾ ਵੀ। ਮੁੱਖ ਮੰਤਰੀ ਜੀ ਨੇ ਜਿਹੜੇ ਐਲਾਨ
ਕਰਨੇ ਸਨ ਉਹ ਤਾਂ ਉਹਨਾਂ ਚੰਡੀਗੜ੍ਹ ਤੋ ਵੀ ਕਰ ਦੇਣੇ ਸਨ, ਤੇ ਦੂਸਰੇ ਦਿਨ ਉਹ
ਪਹੁੰਚ ਵੀ ਗਏ ਹਾਦਸਾਗਸ੍ਰਤਾ ਨੂੰ ਵੇਖਣ। ਹੁਣ ਜੇਕਰ ਉਸੇ ਵਕਤ ਉਹ ਉੱਥੇ ਪਹੁੰਚ
ਜਾਂਦੇ ਤਾਂ ਉਹਨਾਂ ਨਾਲ ਬਹੁਤ ਜਿਆਦਾ ਸਕਿਊਰਟੀ ਹੋਣੀ ਸੀ ਇਸ ਦਾ ਸਭ
ਤੋ ਵੱਡਾ ਨੁਕਸਾਨ ਆਮ ਜਨਤਾ ਨੂੰ ਹੀ ਹੋਣਾ ਸੀ। ਜਿੱਥੇ-੨ ਮੁੱਖ ਮੰਤਰੀ ਸਾਹਬ
ਜਾਂਦੇ ਨਾਲ ਦੀ ਨਾਲ ਪਰੋਟੋਕੋਲ ਦੇ ਕਾਰਨ ਆਮ ਜਨਤਾ ਦੀ ਆਉਣ ਜਾਣ ਬੰਦ
ਹੋ ਜਾਣੀ ਸੀ। ਤੇ ਤੀਜਾ ਸਾਡਾ ਸੰਚਾਰ ਮਾਧਿਅਮ। ਸਾਡਾ ਮਾਧਿਅਮ
ਤਕਰੀਬਨ ਤਕਰੀਬਨ ਅੱਸੀ ਨੱਵੇ ਫੀਸਦੀ ਇੰਨਾ ਜਿਆਦਾ ਅਸੰਵੇਦਨਸ਼ੀਲ ਹੈ ਕੇ ਜਿਸਦੀ
ਜਿੰਨੀ ਨਿੰਦਾ ਹੋਵੇ ਉੱਨੀ ਹੀ ਘੱਟ ਹੈ। ਹਾਦਸੇ ਦੇ ਵਕਤ ਰਿਪੋਰਟਿੰਗ
ਕਿਸ ਤਰਾ ਕਰਨੀ ਹੈ ਲਗਦਾ ਨਹੀ ਕੇ ਜਿਆਦਾ ਲੋਕਾ ਨੂੰ ਪਤਾ ਹੋਵੇ। ਆਪਣੇ ਲੋਕਾ
ਅੰਦਰ ਅਜੀਬ ਤਰਾ ਦੀ ਘਬਰਾਹਟ ਪੈਦਾ ਕਰ ਦਿੰਦੇ ਨੇ ਸਾਡੇ ਜਿੰਨੇ ਨਿਊਜ ਚੈਨਲ
ਨੇ। ਜਦੋ ਇਸ ਤਰਾ ਦਾ ਹਾਦਸਾ ਹੁੰਦਾ ਜਿੱਥੇ ਇੰਨੀਆ ਜਿਆਦਾ ਮੌਤਾ ਹੋ ਜਾਣ
ਜਦੋ ਇੱਕਦੱਮ ਬਿਨਾ ਕਿਸੇ ਜਾਂਚ ਦੇ ਤੁਸੀ ਹਾਦਸੇ ਦੀ ਜਿੰਮੇਵਾਰੀ ਕਿਸੇ ਸਿਰ ਪਾਉਣ
ਲੱਗਦੇ ਹੋ ਇਹ ਉਸ ਇੰਨਸਾਨ ਜਾਂ ਅਦਾਰੇ ਵਾਰੇ ਕਿਸ ਹੱਦ ਤੱਕ ਖਤਰਨਾਕ ਹੋ ਸਕਦਾ ਹੈ
ਲੱਗਦਾ ਨਹੀ ਕੇ ਸਾਡੇ ਚੈਨਲਾ ਦੇ ਜਿੰਨੇ ਵੀ ਡਾਇਰਕੈਟਰ ਨਿਊਜ
ਨੇ ਉਹ ਇਸ ਵਾਰੇ ਸੋਚਦੇ ਹੋਣ। ਲੀਡਰਾ ਮਗਰ-੨ ਕੈਮਰੇ ਲੇ ਕੇ ਭੱਜਣਾ ਇੱਕੋ ਈ
ਸਵਾਲ ਨੂੰ ਵੀਹ ਵਾਰ ਪੁੱਛਣਾ ਤੇ ਜੇਕਰ ਉਹ ਜਵਾਬ ਨਾ ਦੇਣ ਤਾਂ ਕਹਿਣਾ ਵੇਖੋ
ਫਲਾਨਾ ਲੀਡਰ ਭੱਜ ਗਿਆ ,ਇਹ ਬਹੁਤ ਹੀ ਆਮ ਹੋ ਗਿਆ ਹੈ। ਪਰ ਰਾਜਾਂ ਵਿੱਚ ਉਹ ਵੀ
ਜਿੱਥੇ ਬੀਜੇਪੀ ਦੀ ਸਰਕਾਰ ਨਹੀਂ, ਕੇਂਦਰ ਦੀ ਸੱਤਾ ਤੇ ਕਾਬਿਜ ਧਿਰ ਨਾਲ ਐਸਾ
ਕਰਨਾ ਤਾਂ ਦੂਰ ਉਹਨਾਂ ਤੋਂ ਬਣਦੇ ਸਵਾਲ ਪੁੱਛਣ ਵਾਰੇ ਵੀ ਸੋਚਿਆ ਨਹੀ ਜਾ ਸਕਦਾ
ਕਿਉਕਿ ਉੱਥੇ ਸਾਡੇ ਪਰ ਜਲਦੇ ਨੇ। ਹੁਣ ਤਾਂ ਲੋਕ ਮਾਧਿਅਮ ਆਉਣ ਕਾਰਨ ਮਾਧਿਅਮ
ਵਾਲਿਆ ਨੇ ਸਿਰਾ ਹੀ ਕੀਤਾ ਪਿਆ। ਇੰਨੇ ਮਾੜੇ ਤਰੀਕੇ ਨਾਲ ਲੋਕ ਮਾਧਿਅਮ ਤੇ ਆਮ
ਲੋਕ ਜਿਹਨਾਂ ਨੂੰ ਪੱਤਰਕਾਰੀ ਅਸੂਲਾ ਵਾਰੇ ਕੋਈ ਜਾਣਕਾਰੀ ਨਹੀ ਉਹ ਵੀ ਕੋਈ
ਪੋਸਟ ਨਹੀ ਪਾਉਦੇ ਜਿਸ ਤਰਾ ਇਹ ਵੱਡੇ-੨ ਚੈਨਲ ਕਰਦੇ ਨੇ। ਖਬਰ ਨੂੰ ਗਲਤ
ਰੰਗਤ ਦਿੰਦਾ ਟਾਇਟਲ ਪਾਉਣਾ ਤਾਂ ਤਕਰੀਬਨ ਆਮ ਹੋ ਚੁੱਕਾ ਹੈ। ਜਿੱਥੇ
ਕੋਈ ਲੀਡਰ ਆਪਣੇ ਤੋ ਪੁੱਛੇ ਸਵਾਲਾ ਦੇ ਜਵਾਬ ਦੇ ਕੇ ਵਾਪਸ ਜਾ ਰਿਹਾ ਹੋਵੇ ਤੇ
ਹੁਣ ਤੀਹ ਚੈਨਲਾ ਵਿੱਚੋ ਜੇਕਰ ਕਿਸੇ ਇੱਕ ਦਾ ਜਵਾਬ ਰਹਿ ਗਿਆ ਉਸ ਵਾਰੇ ਇਹ ਕਹਿਣਾ
ਕੇ ਸਵਾਲਾ ਤੋ ਡਰਦਾ ਭੱਜ ਗਿਆ ਇਹ ਕਿਸ ਕਿਸਮ ਦੀ ਪੱਤਰਕਾਰੀ ਹੈ ?
ਇਸ
ਗੱਲ ਦਾ ਤਾਂ ਬਹੁਤ ਵਾਰ ਫਿਲਮਾ ਨਾਟਕਾ ਵਿੱਚ ਮਜਾਕ ਵੀ ਬਣਾਇਆ ਜਾ ਚੁੱਕਾ ਹੈ। ਪਰ
ਫਿਰ ਵੀ ਸਾਡੇ ਪੱਤਰਕਾਰ ਹੱਟਦੇ ਨਹੀ ਇਹ ਪੁੱਛਣੋ ਕਿ ਤੁਸੀ ਕਿਵੇ ਮਹਿਸੂਸ ਕਰ ਰਹੇ
ਹੋ। ਹੁਣੇ ਇੱਕ ਚੈਨਲ ਉੱਪਰ ਉਹਨਾਂ ਦਾ ਰਿਪੋਟਰ ਉਸ ਮਾਂ ਨੂੰ ਕੁਝ ਪੁੱਛਣ ਦੀ
ਕੋਸ਼ਿਸ਼ ਕਰ ਰਿਹਾ ਸੀ ਜਿਸਦਾ ਤਿੰਨ ਸਾਲ ਦਾ ਪੁੱਤਰ ਇਸ ਹਾਦਸੇ ਦੀ ਭੇਟ ਚੜ ਗਿਆ।
ਜਦ ਸਾਨੂੰ ਪਤਾ ਹੁੰਦਾ ਹੈ ਕੇ ਇਸ ਪਰਿਵਾਰ ਨਾਲ ਬੁਰਾ ਹੋਇਆ ਹੈ,ਅਸੀ ਕਿਉ ਵਾਰ-੨
ਉਹਨਾਂ ਦੇ ਜਖਮਾ ਤੇ ਲੂਣ ਭੁੱਕਦੇ ਹਾਂ। ਇੱਕ ਨਿਊਜ ਵੈਬਸਾਇਟ ਵਾਲੇ ਨੇ
ਤਾਂ ਕੱਲ ਕਮਾਲ ਈ ਕਰ ਦਿੱਤਾ। ਗਿਣਤੀ ਦੇ ਦਸ ਵੀਹ ਬੰਦੇ ਨਜਰ ਆ ਰਹੇ ਨੇ ਜਿਹਨਾਂ
ਇੱਕ ਬੱਸ ਘੇਰੀ ਹੋਈ ਹੈ ਜਿਸ ਦੀ ਕੇ ਉਹ ਭੰਨ ਤੋੜ ਕਰਨ ਦੀ ਸਿਰਫ ਕੋਸ਼ਿਸ਼ ਕਰ
ਰਹੇ ਨੇ ਹਾਲਾਂਕਿ ਉੱਥੇ ਪੁਲਿਸ ਵਾਲੇ ਵੀ ਮੌਜੂਦ ਨੇ ਤੇ ਜਨਾਬ ਪੱਤਰਕਾਰ ਇਹ ਕਹਿ
ਰਹੇ ਨੇ “ਭੜਕ ਗਏ ਨੇ ਅਮ੍ਰਿਤਸਰ ਵਿੱਚ ਲੋਕ ਭੜਕ ਗਏ ਨੇ”। ਦੋਸਤੋ ਇਸ ਤਰਾ ਦੀਆ
ਗੱਲਾ ਨਾਲ ਕਈ ਵਾਰ ਬਹੁਤ ਨੁਕਸਾਨ ਹੋ ਸਕਦਾ। ਪੱਤਰਕਾਰੀ ਵਿੱਚ ਅਸੀ ਖਬਰ ਇਸ ਤਰਾ
ਨਾਲ ਨਸ਼ਰ ਕਰਨੀ ਹੁੰਦੀ ਹੈ ਜਿਸ ਦਾ ਕੇ ਕੋਈ ਬੁਰਾ ਪ੍ਰਭਾਵ ਨਾ ਪਵੇ।
ਬਾਕੀ ਰਹੀ ਗੱਲ ਹਾਦਸੇ ਦੀ ਜੁੰਮੇਵਾਰੀ ਦੀ ਉਹ ਜਿੰਨਾ ਚਿਰ ਕੋਈ ਜਾਂਚ ਨਹੀ ਹੁੰਦੀ
ਉਸ ਵਕਤ ਤੱਕ ਕਿਸੇ ਨੂੰ ਵੀ ਦੋਸ਼ੀ ਨਾ ਠਹਿਰਾਉ ਇੰਨੀ ਗਿਣਤੀ ਵਿੱਚ ਲੋਕਾ ਦਾ
ਜਾਨੀ ਨੁਕਸਾਨ ਹੋਇਆ ਹੈ ਜਿਸਦੀ ਕਿ ਕੋਈ ਭਰਪਾਈ ਨਹੀ। ਇਸ ਲਈ ਬਿਨਾ ਕਿਸੇ ਤੱਥ ਤੋ
ਕਿਸੇ ਨੂੰ ਦੋਸ਼ੀ ਕਰਾਰ ਦੇ ਕੇ ਅਸੀ ਕਿਸੇ ਦੀ ਜਾਨ ਨੂੰ ਜੋਖਿਮ ਵਿੱਚ ਨਾ ਪਾਈਏ,
ਹਾਲਾਂਕਿ ਇਹ ਗੱਲ ਸਿਆਸਤਦਾਨ ਤੇ ਮਾਧਿਅਮ ਕਹਿਣ ਤੋ ਡਰ ਰਿਹਾ ਹੈ। ਪਰ ਜਿੱਥੇ ਇਸ
ਘਟਨਾ ਲਈ ਪਜਾਹ ਫੀਸਦੀ ਬਾਕੀ ਸਾਰੇ ਜਿੰਮੇਵਾਰ ਨੇ ਪਜਾਹ ਫੀਸਦੀ ਰੇਲਵੇ ਲਾਇਨ ਤੇ
ਖੜੇ ਲੋਕ ਵੀ ਨੇ। ਬੱਸਾ ਵਿੱਚ ਲਿਖਿਆ ਹੁੰਦਾ ਸਵਾਰੀ ਆਪਣੇ ਸਮਾਨ ਦੀ ਆਪ
ਜਿੰਮੇਵਾਰ ਹੈ। ਦੋਸਤੋ ਸਾਨੂੰ ਵੀ ਸਮਝਣਾ ਪਵੇਗਾ ਜਿਸ ਹਾਲਤ ਵਿੱਚ ਅਜੇ ਸਾਡਾ
ਦੇਸ਼ ਹੈ। ਇੱਥੇ ਨਾਗਰਿਕ ਆਪਣੀ ਜਿੰਦਗੀ ਦਾ ਵੀ ਖੁਦ ਜਿੰਮੇਵਾਰ ਹੈ। ਬਿਨਾ ਸ਼ੱਕ
ਕਿਸੇ ਵੀ ਪੱਛਮੀ ਦੇਸ਼ ਵਿੱਚ ਐਸੀ ਖਤਰਨਾਕ ਜਗਾਹ ਤੇ ਕੋਈ ਐਸਾ ਪ੍ਰੋਗਰਾਮ ਨਹੀ
ਹੋਣ ਦਿੱਤਾ ਜਾਊ ਜਿੱਥੇ ਕਿਸੇ ਹਾਦਸੇ ਦਾ ਖਤਰਾ ਹੋਵੇ। ਪਰ ਸਾਡਾ ਦੇਸ਼ ਅਜੇ ਉਸ
ਜਗਾਹ ਤੱਕ ਨਹੀ ਪਹੁੰਚਿਆ। ਇਹ ਤਾਂ ਮਰਨ ਵਾਲਿਆ ਦੀ ਗਿਣਤੀ ਜਿਆਦਾ ਕਾਰਨ ਇੰਨਾ
ਰੌਲਾ ਰੱਪਾ ਹੋ ਗਿਆ ਨਹੀ ਤਾਂ ਭਾਰਤ ਦੀਆ ਸੜਕਾ ਉੱਪਰ ਇੰਨੇ ਲੋਕ ਰੋਜ਼ ਮਰਦੇ ਨੇ
ਜੋ ਸਾਡੇ ਨਿਊਜ ਚੈਨਲਾ ਦੀਆ ਖਬਰਾ ਦਾ ਸਿਰਫ ਦਸ ਸੈਕਿੰਡ ਦਾ ਹਿੱਸਾ
ਹੁੰਦੇ ਨੇ। ਇਸ ਲਈ ਸਾਨੂੰ ਵੀ ਖਿਆਲ ਰੱਖਣਾ ਚਾਹੀ। ,ਸੁਣਨ ਵਿੱਚ ਆਇਆ ਹੈ ਕੇ
ਬਹੁਤ ਵਾਰ ਸਟੇਜ ਉੱਪਰੋ ਅਨਾਊਸਮੈਂਟ ਹੋਈ ਕਿ ਲਾਇਨ ਉੱਪਰ ਨਾ ਖੜੋ। ਇਹ
ਤਾਂ ਲੋਕ ਵੀ ਜਿਆਦਾ ਉਸੇ ਇਲਾਕੇ ਦੇ ਸਨ ਜਿਹੜੇ ਰੇਲਗੱਡੀ ਦੀ ਟਾਇਮਿੰਗ
ਤੋ ਬਾਕਿਫ ਸਨ। ਫਿਰ ਵੀ ਉਹਨਾਂ ਰੇਲਗੱਡੀ ਦੀ ਪਰਵਾਹ ਨਹੀ ਕੀਤੀ।
ਆਖਿਰ
ਮੁੱਕਦੀ ਗੱਲ ਇਹ ਹੈ, ਗਿਆ ਵਾਪਸ ਨਹੀਂ ਆਉਣਾ ਤੇ ਉਹਨਾਂ ਦਾ ਦੁੱਖ ਵੀ ਕੋਈ ਨੀ
ਵੰਡ ਸਕਦਾ ਜਿਨਾ ਦੇ ਆਪਣੇ ਧੀਆ ਪੁੱਤ ਮਾਂ ਬਾਪ ਚਲੇ ਗਏ। ਵੇਸੈ ਤਾਂ ਸਾਰਾ ਪੰਜਾਬ
ਉਹਨਾਂ ਨਾਲ ਹੈ ਪਰ ਇਸ ਵਕਤ ਜੋ ਉਹਨਾਂ ਤੇ ਬੀਤ ਰਹੀ ਹੈ ਇਹ ਉਹ ਹੀ ਜਾਣਦੇ ਨੇ।
ਵਾਹਿਗੁਰੂ ਕਦੇ ਕਿਸੇ ਤੇ ਐਸਾ ਵਕਤ ਨਾ ਲਿਆਵੇ। ਸਾਡੀ ਅਰਦਾਸ ਹੈ ਵਾਹਿਗੁਰੂ ਅੱਗੇ
ਜਿਹੜੇ ਚਲੇ ਗਏ ਉਹਨਾਂ ਨੂੰ ਆਪਣੇ ਚਰਨਾ ਵਿੱਚ ਨਿਵਾਸ ਦੇਈ ਤੇ ਪਰਿਵਾਰਾ ਨੂੰ
ਭਾਣਾ ਮੰਨਣ ਦਾ ਬੱਲ ਬਖਸ਼ੀ ਤੇ ਜਿੰਨੇ ਵੀ ਫੱਟੜ ਨੇ ਉਹ ਜਲਦ ਹੀ ਤੰਦਰੁਸਤ ਹੋ ਕੇ
ਆਪਣੀ ਜਿੰਦਗੀ ਵਿੱਚ ਵਾਪਸ ਪਰਤਣ।
ਦਵਿੰਦਰ
ਸਿੰਘ ਸੌਮਲ 0044-7931709701
|
|
|
|
ਅੰਮ੍ਰਿਤਸਰ
ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ
ਦਵਿੰਦਰ ਸਿੰਘ ਸੋਮਲ, ਯੂ ਕੇ |
ਡੇਂਗੂ
ਬੁਖ਼ਾਰ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਾਂ
ਦਾ ਅਕਸ ਕਿਉਂ ਤੇ ਕਿਸਨੇ ਵਿਗਾੜਨ ਦੀ ਸ਼ਾਜਸ ਬਣਾਈ ?
ਉਜਾਗਰ ਸਿੰਘ, ਪਟਿਆਲਾ |
ਵਿਦਿਆਰਥਣਾਂ
ਦੀ ਆਵਾਜ਼ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਿਆ
ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਨਿਸ਼ਾਨ ਸਿੰਘ ਰਾਠੌਰ (ਡਾ), ਕੁਰੂਕਸ਼ੇਤਰ |
ਜਾਂਦੇ
ਜਾਂਦੇ .... ਰਵੇਲ ਸਿੰਘ, ਇਟਲੀ
|
ਸਵਾਲਾਂ
ਹੇਠ ਹੈ ਸੰਚਾਰ ਮਾਧਿਅਮ ਦੀ ਭਰੋਸੇਯੋਗਤਾ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ |
ਲੋਕ-ਮਾਧਿਅਮ:
ਵਰ ਜਾਂ ਸਰਾਪ ਨਿਸ਼ਾਨ ਸਿੰਘ ਰਾਠੌਰ
(ਡਾ.), ਕੁਰੂਕਸ਼ੇਤਰ |
ਸਿੱਖ
ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ
ਸੰਸਥਾ ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ
ਕੀਤਾ ? ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਆਪਣਾ
ਪੰਜਾਬ ਹੋਵੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਆਪ
ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ |
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|