|
ਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ
ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ,
ਪਟਿਆਲਾ (01/07/2018) |
|
|
|
|
|
ਮੈਂ ਅਮਰੀਕਾ ਦੇ "ਸੈਂਡੀਆਗੋ" ਸ਼ਹਿਰ ਦੇ ਡਾਊਨ ਟਾਊਨ ਦੇ
ਪੁਰਾਤਨ ਕਸਬੇ ਦੀ ਬੁਕਲ ਵਿਚ ਇਕ ਸੈਰ ਸਪਾਟਾ ਕੇਂਦਰ ਆਪਣੀ ਪਤਨੀ, ਸਪੁੱਤਰ ਅਤੇ
ਨੂੰਹ ਰਾਣੀ ਨਾਲ ਵੇਖਣ ਗਿਆ। ਉਥੇ ਅਮਰੀਕਾ ਦੇ ਵੱਖ-ਵੱਖ ਰਾਜਾਂ ਅਤੇ ਸੰਸਾਰ ਦੇ
ਕਈ ਛੋਟੇ-ਛੋਟੇ ਦੇਸਾਂ ਤੋਂ ਸੈਲਾਨੀ ਆਏ ਹੋਏ ਸਨ। ਮੈਂ ਅਤੇ ਮੇਰੀ ਪਤਨੀ ਸੈਰ
ਸਪਾਟਾ ਕੇਂਦਰ ਵੇਖਣ ਸਮੇਂ ਥੋੜ੍ਹੀ ਦੇਰ ਲਈ ਪਾਰਕ ਦੀ ਤਰ੍ਹਾਂ ਬਣੇ ਥਾਂ ਵਿਚ ਇੱਕ
ਬੈਂਚ ਤੇ ਆਰਾਮ ਕਰਨ ਲਈ ਬੈਠ ਗਏ। ਇਹ ਪਾਰਕ ਭਾਰਤ ਵਿਚਲੇ ਪਾਰਕਾਂ ਦੀ ਤਰ੍ਹਾਂ
ਸੀ, ਜਿਵੇਂ ਚੰਡੀਗੜ੍ਹ ਵਿਚ ਨੇਕ ਚੰਦ ਵਾਲਾ ਰੌਕ ਗਾਰਡਨ ਅਤੇ ਰੋਜ਼
ਗਾਰਡਨ ਹਨ। ਪਾਰਕ ਦੇ ਦਰਮਿਆਨ ਇਕ ਸਟੇਜ ਬਣੀ ਹੋਈ ਸੀ ਜਿਥੇ ਕਲਾਕਾਰ ਆਪਣੀ
ਰਵਾਇਤੀ ਕਲਾ ਦਾ ਪ੍ਰਗਟਾਵਾ ਕਰ ਰਹੇ ਸਨ। ਲੋਕ ਆਪਣੀ ਮਰਜੀ ਅਨੁਸਾਰ ਡਾਲਰ ਜਾਂ
ਸਿੱਕੇ ਉਨ੍ਹਾਂ ਨੂੰ ਦੇ ਰਹੇ ਸਨ। ਕਲਾਕਾਰ ਮੰਗਦੇ ਕੁਝ ਨਹੀਂ ਸਨ ਸਗੋਂ ਉਹ ਤਾਂ
ਆਪਣੀ ਕਲਾ ਵਿਚ ਮਸਤ ਸਨ। ਇਤਨੇ ਨੂੰ ਕੁਝ ਸੈਲਾਨੀਆਂ ਨੇ ਸਾਡੇ ਕੋਲ ਆ ਕੇ ਮੇਰੇ
ਅਤੇ ਮੇਰੀ ਪਤਨੀ ਨਾਲ ਫੋਟੋਆਂ ਖਿਚਵਾਉਣ ਦੀ ਇਜ਼ਾਜਤ ਮੰਗੀ, ਜਿਸਨੂੰ ਅਸੀਂ ਪ੍ਰਵਾਨ
ਕਰ ਲਿਆ। ਫਿਰ ਤਾਂ ਸੈਲਾਨੀਆਂ ਦਾ ਜਮਘਟਾ ਸਾਡੇ ਆਲੇ ਦੁਆਲੇ ਜਮ੍ਹਾਂ ਹੋ ਗਿਆ
ਜਿਵੇਂ ਅਸੀਂ ਕੋਈ ਮਹੱਤਵਪੂਰਨ ਹੋਈਏ। ਸੈਲਾਨੀ ਸਾਡੇ ਨਾਲ ਵਾਰੀ-ਵਾਰੀ ਫੋਟੋਆਂ
ਖਿਚਵਾਉਣ ਲੱਗੇ। ਸਾਡਾ ਸਪੁੱਤਰ ਅਤੇ ਨੂੰਹ ਜਦੋਂ ਵਾਪਸ ਆਏ ਤਾਂ ਵੇਖਕੇ ਹੈਰਾਨ ਹੋ
ਗਏ ਕਿ ਇਹ ਕੀ ਹੋ ਰਿਹਾ ਹੈ। ਉਹ ਜਲਦੀ ਹੀ ਸਮਝ ਗਏ ਕਿ ਇੱਕ ਸਿੱਖ ਸਰਦਾਰ ਨਾਲ
ਫੋਟੋਆਂ ਖਿਚਵਾਉਣ ਲਈ ਇਕੱਠ ਹੋਇਆ ਹੈ। ਸਾਡੇ ਲਈ ਇਹ ਵਿਲੱਖਣ ਮੌਕਾ ਸੀ, ਜਦੋਂ
ਇੱਕ ਸਿੱਖ ਦੀ ਵੱਖਰੀ ਪਛਾਣ ਕਰਕੇ ਉਸਦੀ ਸਰਦਾਰੀ ਨੂੰ ਮਾਣ ਮਿਲਿਆ ਸੀ।
ਏਥੇ ਸਾਰਾ ਹੀ ਮਾਹੌਲ ਇਕ ਮੇਲੇ ਦੀ ਤਰ੍ਹਾਂ ਸੀ। ਇਸ ਮੇਲੇ ਵਿਚ ਮਿੱਟੀ ਦਾ ਸਾਮਾਨ
ਵੀ ਵਿਕ ਰਿਹਾ ਸੀ, ਜਿਸ ਵਿਚ ਘੜੇ, ਵਲਟੋਹੀਆਂ, ਮਗ, ਗੜਬੇ, ਜੱਗ ਅਤੇ
ਤੌੜੀਆਂ ਆਦਿ ਸ਼ਾਮਲ ਸਨ। ਬਨਾਵਟੀ ਗਹਿਣੇ ਬਿਲਕੁਲ ਭਾਰਤੀ ਗਹਿਣਿਆਂ ਵਰਗੇ ਅਤੇ
ਦੁਕਾਨਾਂ ਤੇ ਰੈਸਟੋਰੈਂਟਾਂ ਤੇ ਲਾਲਟੈਣਾ ਟੰਗੀਆਂ ਹੋਈਆਂ ਸਨ।
ਇਉਂ ਲੱਗ ਰਿਹਾ ਸੀ ਕਿ ਜਿਵੇਂ ਅਸੀਂ ਪੰਜਾਬ ਦੇ ਜਗਰਾਓਂ ਦੀ ਰੌਸ਼ਨੀ ਜਾਂ ਛਪਾਰ ਦੇ
ਗੁਗਾ ਪੀਰ ਦੇ ਮੇਲੇ ਦਾ ਆਨੰਦ ਮਾਣਦੇ ਹੋਈਏ। ਜਦੋਂ ਅਸੀਂ ਇਸ ਸੈਰ ਸਪਾਟਾ ਕੇਂਦਰ
ਵਿਚ ਘੁੰਮ ਫਿਰਕੇ ਮੇਲਾ ਵੇਖ ਰਹੇ ਸੀ ਤਾਂ ਪਿਛਿਓਂ ਕਿਸੇ ਨੇ ਬਾਰੀਕ ਅਵਾਜ਼ ਵਿਚ
ਸਤਿ ਸ੍ਰੀ ਅਕਾਲ ਬੁਲਾਈ। ਅਸੀਂ ਪਿਛੇ ਮੁੜਕੇ ਵੇਖਿਆ ਤਾਂ ਇਕ "ਗੋਰੀ" ਹੱਥ ਜੋੜੀ
ਖੜ੍ਹੀ ਸੀ। ਭਾਵੇਂ ਉਹ ਪੰਜਾਬੀ ਪਹਿਰਾਵੇ ਵਿਚ ਨਹੀਂ ਸੀ ਪ੍ਰੰਤੂ ਉਸਦਾ ਵਿਵਹਾਰ,
ਸਲੀਕਾ, ਸਿਸ਼ਟਾਚਾਰ ਅਤੇ ਬੋਲਬਾਣੀ ਪੰਜਾਬੀਆਂ ਵਰਗੀ ਹੀ ਸੀ। ਉਸਨੇ ਨਵੇਂ ਪਿਉਂਦ
ਚੜ੍ਹੇ ਪੰਜਾਬੀਆਂ ਵਾਂਗ ਨਾ ਤਾਂ "ਹਾਏ ਹੈਲੋ" ਕਿਹਾ ਅਤੇ ਨਾ ਹੀ ਗਲੇ ਮਿਲੀ।
ਭਾਵੇਂ ਉਹ ਜੰਮੀ ਅਤੇ ਪੜ੍ਹੀ ਅਮਰੀਕਾ ਵਿਚ ਸੀ ਪ੍ਰੰਤੂ ਉਸਦੀਆਂ ਗੱਲਾਂ ਵਿਚੋਂ
ਪੰਜਾਬੀਅਤ ਝਲਕਦੀ ਸੀ। ਉਸਨੇ ਦੱਸਿਆ ਕਿ ਉਸਦਾ ਪਿਤਾ ਸਰਦਾਰ ਹਰਨਾਮ ਸਿੰਘ ਢਿਲੋਂ
ਇਕ ਸਿੱਖ ਸਰਦਾਰ ਸੀ, ਜਿਸਨੇ ਏਥੇ ਅਮਰੀਕਾ ਵਿਚ ਰਹਿੰਦਿਆਂ ਸਾਡੀ ਮਾਂ ਜੋ ਕਿ ਇਕ
ਸਪੈਨਿਸ਼ ਪਰਿਵਾਰ ਨਾਲ ਸੰਬੰਧਤ ਸੀ ਨਾਲ ਵਿਆਹ ਕਰਵਾਇਆ ਸੀ। ਉਸਨੇ ਦੱਸਿਆ ਕਿ
ਭਾਵੇਂ ਉਨ੍ਹਾਂ ਦਾ ਪਰਿਵਾਰ ਅਮਰੀਕਾ ਵਿਚ ਹੀ ਰਹਿੰਦਾ ਹੈ ਪ੍ਰੰਤੂ ਪੰਜਾਬੀ ਖਾਣਾ
ਖਾਣ ਦਾ ਸ਼ੌਕੀਨ ਹੈ। ਉਸਨੇ ਇਹ ਵੀ ਦੱਸਿਆ ਕਿ ਉਸਦੀ ਵੱਡੀ ਭੈਣ ਪਟਿਆਲਾ ਜਿਲ੍ਹੇ
ਦੇ ਸਨੌਰ ਕਸਬੇ ਵਿਚ ਵਿਆਹੀ ਹੋਈ ਸੀ। ਮੈਂ ਵੀ ਸਨੌਰ, ਪਟਿਆਲਾ, ਲੁਧਿਆਣਾ ਅਤੇ
ਮਾਲੇਰਕੋਟਲਾ ਰਿਸ਼ਤੇਦਾਰੀਆਂ ਵਿਚ ਜਾਂਦੀ ਰਹੀ ਹਾਂ। ਇਨਸਾਨ ਦੀ ਫਿਤਰਤ ਹੈ ਕਿ ਉਹ
ਕਈ ਛੋਟੀਆਂ ਛੋਟੀਆਂ ਘਟਨਾਵਾਂ ਨੂੰ ਵੀ ਹਊਆ ਬਣਾ ਕੇ ਵੇਖਦਾ ਹੈ। ਅਜਿਹੇ ਮੌਕਿਆਂ
ਤੇ ਉਹ ਸੰਜੀਦਗੀ ਤੋਂ ਕੰਮ ਨਹੀਂ ਲੈਂਦਾ ਸਗੋਂ ਭਾਵਨਾਤਮਿਕ ਹੋ ਕੇ ਜਲਦਬਾਜ਼ੀ ਵਿਚ
ਗ਼ਲਤ ਫੈਸਲੇ ਕਰ ਲੈਂਦਾ ਹੈ।
ਸੰਜੀਦਗੀ ਇੱਕ ਅਜਿਹਾ ਗਹਿਣਾ ਹੈ ਜਿਹੜੀ ਹਰ
ਸਮੱਸਿਆ ਦਾ ਹੱਲ ਲੱਭਣ ਵਿਚ ਸਹਾਈ ਹੁੰਦੀ ਹੈ।
ਸਿੱਖ ਕੌਮ ਕਿਸੇ ਵੀ
ਘਟਨਾ ਤੇ ਪ੍ਰਤੀਕਿਰਿਆ ਦੇਣ ਵਿਚ ਥੋੜ੍ਹੀ ਜ਼ਿਆਦਾ ਹੀ ਕਾਹਲੀ ਕਰ ਜਾਂਦੀ ਹੈ। ਇਹ
ਉਨ੍ਹਾਂ ਦੇ ਸੁਭਾਅ ਦਾ ਹਿੱਸਾ ਹੈ। ਮੈਂ 2004 ਤੋਂ ਲਗਾਤਾਰ ਅਮਰੀਕਾ, ਕੈਨੇਡਾ
ਅਤੇ ਇੰਗਲੈਂਡ ਜਾ ਰਿਹਾ ਹਾਂ। ਮੈਨੂੰ ਕਦੀ ਵੀ ਮੇਰੀ ਦਸਤਾਰ ਕਰਕੇ ਅਣਸੁਖਾਵੇਂ
ਹਾਲਾਤ ਦਾ ਸਾਹਮਣਾ ਨਹੀਂ ਕਰਨਾ ਪਿਆ। ਸਗੋਂ ਮਾਣ ਸਤਿਕਾਰ ਮਿਲਿਆ ਹੈ ਜਿਵੇਂ
'ਸੈਂਡੀਆਗੋ' ਪੁਰਾਣੇ ਸ਼ਹਿਰ ਵਿਚ। ਇਸ ਵਾਰ ਵੀ ਮੈਂ ਅਤੇ ਮੇਰੀ ਪਤਨੀ ਅਮਰੀਕਾ ਨੂੰ
ਜਾ ਰਹੇ ਸੀ ਹਾਲੈਂਡ ਦੇ ਅਮਸਟਰਡਮ ਏਅਰਪੋਰਟ ਤੇ ਸੁਰੱਖਿਆ ਕਰਮਚਾਰੀ ਨੇ
ਮੇਰੇ ਤੋਂ ਮੇਰੀ ਦਸਤਾਰ "ਮੈਟਲ ਡਿਟੈਕਟਰ" ਨਾਲ ਜਾਂਚ ਕਰਨ ਦੀ ਇਜ਼ਾਜਤ ਮੰਗੀ। ਮੈਂ
ਉਸਨੂੰ ਆਪਣਾ ਫ਼ਰਜ ਨਿਭਾਉਣ ਲਈ ਕਿਹਾ। ਉਸਨੇ ਮੇਰੀ ਦਸਤਾਰ ਦੇ ਆਲੇ ਦੁਆਲੇ "ਮੈਟਲ
ਡਿਟੈਕਟਰ" ਘੁੰਮਾਇਆ ਅਤੇ ਧੰਨਵਾਦ ਕੀਤਾ। ਸਾਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ
ਇਹ ਉਸਦੀ ਨੌਕਰੀ ਦੀ ਜ਼ਿੰਮੇਵਾਰੀ ਸੀ। ਸੁਰੱਖਿਆ ਕਰਮਚਾਰੀਆਂ ਨਾਲ ਬਿਨਾ ਵਜਾਹ ਆਨਾ
ਕਾਨੀ ਨਹੀਂ ਕਰਨੀ ਚਾਹੀਦੀ। ਜਦੋਂ ਮੈਂ ਅਮਰੀਕਾ ਦੇ "ਲਾਸ ਏਂਜਲਸ ਏਅਰਪੋਰਟ"
ਤੇ ਪਹੁੰਚਿਆ ਤਾਂ "ਇਮੀਗਰੇਸਨ" ਅਧਿਕਾਰੀ ਨੇ ਫਿੰਗਰ ਪਰਿੰਟ
ਲੈਣ ਤੋਂ ਬਾਅਦ ਬਿਨਾ ਕਿਸੇ ਸਵਾਲ ਕੀਤਿਆਂ ਹੀ ਛੇ ਮਹੀਨੇ ਦੀ ਮੋਹਰ ਲਾ ਕੇ
ਪਾਸਪੋਰਟ ਮੇਰੇ ਹੱਥ ਫੜਾਉਂਦਿਆਂ ਧੰਨਵਾਦ ਕੀਤਾ। ਮੇਰਾ ਦੋਸਤ ਹਰਚੰਦ ਸਿੰਘ ਤੇਜ
ਆਪਣੀ ਸਪੁੱਤਰੀ ਕੋਲ ਅਮਰੀਕਾ ਦੇ "ਸਸ਼ਸਾਰੋਟ" ਵਿਖੇ ਗਿਆ ਹੋਇਆ ਸੀ। ਉਸਦੇ ਦੱਸਣ
ਅਨੁਸਾਰ ਉਹ ਕਿਸੇ ਬੀਚ ਤੇ ਸੈਰ ਕਰਨ ਲਈ ਆਪਣੇ ਜਵਾਈ ਨਾਲ ਗਿਆ ਹੋਇਆ
ਸੀ ਤਾਂ ਇੱਕ "ਗੋਰੀ" ਭੱਜਕੇ ਉਸਦੇ ਕੋਲ ਆ ਕੇ ਉਸਦੀ ਦਸਤਾਰ ਨੂੰ ਚੁੰਮਣ ਲੱਗ ਗਈ।
"ਗੋਰੀ" ਨੇ ਦੱਸਿਆ ਕਿ ਉਹ ਸਿੱਖ ਕੌਮ ਦਾ ਬਹੁਤ ਸਤਿਕਾਰ ਕਰਦੀ ਹੈ ਕਿਉਂਕਿ ਸਿੱਖ
ਧਰਮ ਮਨੁੱਖੀ ਹੱਕਾਂ, ਨਿਆਏ, ਸਾਂਝੀਵਾਲਤਾ, ਸਰਬਤ ਦਾ ਭਲਾ ਅਤੇ ਬਰਾਬਰੀ ਦਾ
ਸੰਦੇਸ਼ ਦਿੰਦਾ ਹੈ।
ਅਮਰੀਕਾ ਵਿਚ ਸਿੱਖ ਪਛਾਣ ਦੀ ਸਮੱਸਿਆ ਕਰਕੇ ਕਈ
ਮੁਸ਼ਕਲਾਂ ਖੜ੍ਹੀਆਂ ਹੋਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣ ਰਹੀਆਂ ਹਨ।
ਜੇਕਰ ਸੁਰੱਖਿਆ ਅਧਿਕਾਰੀਆਂ ਨਾਲ ਥੋੜ੍ਹਾ ਹਲੀਮੀ ਨਾਲ ਵਿਵਹਾਰ ਕੀਤਾ ਜਾਵੇ ਤਾਂ
ਮੇਰਾ ਖਿਆਲ ਹੈ ਇਸ ਮਸਲੇ ਦਾ ਸੌਖਿਆਂ ਹੱਲ ਨਿਕਲ ਸਕਦਾ ਹੈ। ਹੱਕਾਂ ਅਤੇ ਫਰਜਾਂ
ਦੀ ਮਹੱਤਤਾ ਨੂੰ ਬਰਾਬਰ ਸਮਝਿਆ ਜਾਵੇ। ਹਾਂ ਇਹ ਹੋ ਸਕਦਾ ਹੈ ਕਿ ਕਿਸੇ ਸੁਰੱਖਿਆ
ਕਰਮਚਾਰੀ ਦੇ ਵਿਵਹਾਰ ਪਿੱਛੇ ਉਸਦੀ ਮਾਨਸਿਕਤਾ ਕੰਮ ਕਰ ਰਹੀ ਹੋਵੇ। ਸਿਰ ਫਿਰੇ
ਜਾਂ ਕਹਿ ਲਵੋ ਖੁੰਦਕੀ ਹਰ ਕੌਮ ਵਿਚ ਹੁੰਦੇ ਹਨ, ਉਨ੍ਹਾਂ ਦੀਆਂ ਹਰਕਤਾਂ ਨੂੰ ਧਰਮ
ਨਾਲ ਨਾ ਜੋੜਿਆ ਜਾਵੇ।
ਧਰਮ ਇੱਕ ਨਿੱਜੀ ਅਤੇ ਸੰਜੀਦਾ ਵਿਸ਼ਾ ਹੈ। ਪੰਜਾਬ
ਵਿਚ ਤਾਂ ਸਿੱਖ ਆਪਣੀਆਂ ਦਸਤਾਰਾਂ ਆਪ ਰੋਲ ਰਹੇ ਹਨ। ਕਿਸੇ ਵੀ ਘਟਨਾ ਬਾਰੇ
ਪ੍ਰਤੀਕਿਰਿਆ ਦੇਣ ਸਮੇਂ ਸੰਜੀਦਗੀ ਤੋਂ ਕੰਮ ਲੈਣਾ ਚਾਹੀਦਾ ਹੈ। ਜੇਕਰ ਅਸੀਂ
ਸੁਰੱਖਿਆ ਕਰਮਚਾਰੀਆਂ ਦੀ ਜਾਂਚ ਦਾ ਬਹੁਤਾ ਬੁਰਾ ਮਨਾਉਂਦੇ ਹਾਂ ਤਾਂ ਸਾਨੂੰ ਉਥੇ
ਜਾਣਾ ਹੀ ਨਹੀਂ ਚਾਹੀਦਾ। ਆਪਣੇ ਦੇਸ਼ ਵਿਚ ਹੀ ਆਪਣੀ ਦਸਤਾਰ ਦੀ ਸ਼ਾਨ ਨੂੰ ਬਰਕਰਾਰ
ਰੱਖਣ ਦੀ ਕੋਸਿਸ਼ ਕਰੀਏ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਸਾਨੂੰ ਸਰਦਾਰੀ ਦਿੱਤੀ
ਹੈ। ਇਸਦੀ ਮਹੱਤਤਾ ਨੂੰ ਸਮਝਣਾ ਸਾਡਾ ਆਪਣਾ ਫਰਜ ਹੈ।
|
|
|
|
|
|
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|