|
ਗੁਰਦੁਆਰਾ 'ਖਾਲਸਾ ਦਰਬਾਰ' ਡਿਕਸੀ ਰੋਡ
ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ (25/07/2018) |
|
|
|
|
|
ਜਿਥੈ ਜਾਇ ਬਹੈ ਮੇਰਾ ਸਤਿ ਗੁਰੂ ਸੋ ਥਾਨ ਸੁਹਾਵਾ॥ ਗੁਰ
ਸਿਖੀ ਸੋ ਥਾਨ ਭਾਲਿਆ ਲੈ ਧੂੜ ਮੁਖ ਲਾਵਾ॥ ਗੁਰਸਿਖਾ ਕੀ ਘਾਲ ਥਾਇ ਪਈ ਜਿਨ
ਹਰਿ ਨਾਮ ਧਿਅਵਾ॥ ਜਿਨਾ ਨਾਨਕੁ ਸਤਿਗੁਰ ਪੂਜਿਆ ਤਿਨ ਹਰਿ ਪੂਜ ਕਰਾਵਾ॥
( ਗੁਰੂ ਗ੍ਰੰਥ ਸਾਹਿਬ ਪੰਨਾ 507)
ਅੱਜ ਇੱਥੇ ਆਇਆਂ ਨੂੰ ਮਹੀਨੇ ਤੋਂ ਉੱਪਰ ਹੋ ਗਿਆ ਹੈ। ਪਰਿਵਾਰ ਦੇ ਹੋਰ
ਕੰਮ ਕਾਰਾਂ ਕਰਕੇ ਇਥੋਂ ਦੇ ਕਿਸੇ ਗੁਰਦੁਆਰੇ ਦਰਸ਼ਨ ਦੀਦਾਰੇ ਕਰਨ ਨਹੀਂ ਜਾ ਸਕਿਆ
ਪਰ ਡਿਕਸੀ ਰੋਡ ਵਿਖੇ ਸਥਿਤ ਗੁਰਦੁਆਰਾ ਖਾਲਸਾ ਦਰਬਾਰ’ ਦੇ ਦਰਸ਼ਨ ਕਰਨ ਦਾ
ਸੁਭਾਗ ਪ੍ਰਾਪਤ ਹੋਇਆ। ਕੈਨੇਡਾ ਵਿੱਚ ਆਉਣ ਤੇ ਇੱਸ ਗੁਰਦੁਆਰੇ ਜਾਣ ਦਾ ਮੇਰੇ ਲਈ
ਇਹ ਪਹਿਲਾ ਸੁਨਹਿਰੀ ਮੌਕਾ ਹੈ। ਇਟਲੀ ਵਿੱਚ ਵੀ ਬੇਸ਼ੱਕ ਗੁਰਦੁਆਰੇ ਹਨ ਪਰ ਉੱਥੇ
ਤੇ ਏਥੇ ਵਿੱਚ ਬੜਾ ਫਰਕ ਹੈ। ਇੱਟਲੀ ਵਿੱਚ ਅਜੇ ਸਿੱਖ ਧਰਮ ਦੀ ਪਛਾਣ ਵਜੋਂ ਕਈ
ਪਾਬੰਦੀਆਂ ਹਨ: ਮਿਸਾਲ ਦੇ ਤੌਰ ਤੇ ਓਥੇ ਗੁਰਦੁਆਰਿਆਂ ਤੇ ਗੁੰਬਦ ਨਹੀਂ ਬਣਾਏ ਜਾ
ਸਕਦੇ। ਬੇਸ਼ੱਕ ਉੱਥੋਂ ਦੇ ਹਰ ਕਸਬੇ ਵਿੱਚ ਇੱਕ ਚਰਚ ਉਨ੍ਹਾਂ ਦੇ ਧਰਮ ਅਨੁਸਾਰ
ਬਣਾਇਆ ਹੋਇਆ ਹੈ ਪਰ ਹੋਰ ਧਰਮਾਂ ਲਈ ਕਈ ਸਮੱਸਿਆਂਵਾਂ ਹਨ। ਇੱਸ ਕੰਮ ਲਈ ਇੱਥੋਂ
ਦੇ ਸਿੱਖ ਪਤਵੰਤਿਆਂ ਵੱਲੋਂ ਭਰਪੂਰ ਯਤਨ ਵੀ ਕੀਤੇ ਜਾ ਰਹੇ ਹਨ। ਗੁਰਦੁਆਰੇ
ਚਾਰ ਦੀਵਾਰੀਆਂ ਅੰਦਰ ਹੀ ਹਨ। ਹਾਂ ਖਾਸ ਇਤਹਾਸਿਕ ਮੌਕਿਆਂ ਤੇ ਨੱਗਰ ਕੀਰਤਨ ਕੱਢਣ
ਲਈ ਉਥੋਂ ਦੀ ਮਿਉਂਸਪਲ ਕਮੇਟੀ ਜਿਸ ਨੂੰ ਉਥੋਂ ਦੀ ਬੋਲੀ ਵਿੱਚ 'ਕਮਿਊਨਾ' ਕਿਹਾ
ਜਾਂਦਾ ਹੈ ਪਹਿਲਾਂ ਮਨਜ਼ੂਰੀ ਲੈਣੀ ਪੈਂਦੀ ਹੈ।
ਪਰ ਡਿਕਸੀ ਰੋਡ ਦੇ
ਗੁਰਦੁਆਰੇ ਤੇ ਬੜੇ ਆਲੀਸ਼ਾਨ ਚਾਰ ਸੁੰਦਰ ਗੁੰਬਦਾਂ ਵਾਲਾ ਅਤੇ ਅਰਸ਼ਾਂ ਨੂੰ ਛੁਹੰਦਾ
ਖਾਲਸੇ ਦਾ ਕੇਸਰੀ ਨਿਸ਼ਾਨ ਸਾਹਿਬ ਝੁੱਲਦਾ ਤੱਕ ਕੇ ਸਿੱਖ ਧਰਮ ਦੀ ਚੜ੍ਹਦੀ ਕਲਾ
ਨੂੰ ਇੱਥੇ ਵੇਖ ਕੇ , ਮਨ ਨੂੰ ਬੜੀ ਖੁਸ਼ੀ ਹੋਈ। ਇੱਸ ਦੇਸ਼ ਵਿੱਚ ਲੱਗ ਪਗ
ਅੱਧੀ ਸਦੀ ਤੌਂ ਵੀ ਘੱਟ ਦੇ ਸਮੇਂ ਵਿੱਚ ਛੋਟੇ ਜਿਹੇ ਸਮੇਂ ਵਿੱਚ ਇੱਨਾ ਵੱਡਾ
ਗੁਰਦੁਆਰਾ ਉਸਾਰ ਲੈਣਾ ਸਿੱਖ ਧਰਮ ਦੀ ਸਿੱਖੀ ਪ੍ਰਤੀ ਸ਼ਰਧਾ ਅਤੇ ਸੇਵਾ ਦੀ ਜੀਉਂਦੀ
ਜਾਗਦੀ ਮਿਸਾਲ ਇਥੇ ਆ ਕੇ ਵੇਖਣ ਨੂੰ ਮਿਲੀ। ਕੈਨੇਡਾ ਵਿੱਚ ਆਪਣੀ
ਵੱਖਰੀ ਦਿੱਖ ਵਿੱਚ ਸੋਭਦਾ ਡਿਕਸੀ ਰੋਡ ਦਾ ਇਹ ਗੁਰਦੁਆਰਾ ਪੰਜਾਬ ਦੇ ਕਿਸੇ
ਵੱਡੇ ਇਤਹਾਸਕ ਗੁਰਦੁਆਰੇ ਨਾਲੋਂ ਛੋਟਾ ਨਹੀਂ ਜਾਪਦਾ ਹੈ। ਇੱਥੇ ਆ ਕੇ ਲਗਦਾ ਹੈ
ਜਿਵੇਂ ਪੰਜਾਬ ਦੇ ਕਿਸੇ ਇਤਹਾਸਕ ਗੁਰਦੁਆਰੇ ਦੇ ਦਰਸ਼ਨ ਕਰ ਰਹੀਏ ਹੋਈਏ।
ਅੰਦਰ ਜਾ ਕੇ ਜੋੜੇ ਰੈਕਾਂ ਵਿੱਚ ਟਿਕਾ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਜੀ ਦੀ
ਹਜ਼ੂਰੀ ਵਿੱਚ ਮੱਥਾ ਟੇਕ ਕੇ ਕੁੱਝ ਸਮਾਂ ਬੈਠ ਕੇ ਇੱਕ ਬੜੇ ਵਧੀਆਂ ਵਿਦਵਾਨ
ਕਥਾਕਾਰ ਦੀ ਕਥਾ ਸੁਣਨ ਦਾ ਮੌਕਾ ਮਿਲਿਆ। ਉਨ੍ਹਾਂ ਦੀ ਇਹ ਕਥਾ ਸੁਣਦੇ ਉਥੋਂ ਉੱਠਣ
ਨੂੰ ਮਨ ਨਹੀਂ ਸੀ ਕਰ ਰਿਹਾ। ਅਚਾਣਕ ਮੇਰਾ ਪੋਤਾ ਆਕਾਸ਼ ਦੀਪ ਆਇਆ ਤੇ ਕਹਿਣ ਲੱਗਾ
,ਆਈ ਜੀ ਆਓ ਹੁਣ ਚੱਲੀਏ, । ਇਹ ਦੋਵੇਂ ਭੈਣ ਭਰਾ ਜਿਨ੍ਹਾਂ ਵਿੱਚੋਂ ਮੇਰੀ ਵੱਡੀ
ਪੋਤੀ , ਜਿੱਸ ਨੂੰ ਲਾਡ ਨਾਲ ਸਾਰੇ ਰਾਬੀਆ ਕਹਿ ਕੇ ਬੁਲਾਉਂਦੇ ਹਨ ਨਿੱਕੀ
ਹੁੰਦੀ ਹੀ ਉਹ ਮੈਨੂੰ ਤੋਤਲੀ ਜ਼ੁਬਾਨ ਵਿੱਚ ਡੈਡੀ ਦੀ ਬਜਾਏ ਆਈ ਜੀ ਹੀ ਕਹਿ ਕੇ
ਬੁਲਾਇਆ ਕਰਦੀ ਸੀ ਹੁਣ ਵੀ ਇਹ ਦੋਵੇਂ ਭੈਣ ਭਰਾ ਭਾਂਵੇਂ ਵੱਡੇ ਹੋ ਗਏ ਹਨ ਪਰ ਅਜੇ
ਵੀ ਮੈਨੂੰ ਆਈ, ਜੀ’ ਕਹਿਕੇ ਹੀ ਬੁਲਾਉਂਦੇ ਹਨ।
ਮੈਂ ਉੱਥੋਂ ਉੱਠ ਕੇ
ਕੜਾਹ ਪ੍ਰਸਾਦ ਲਿਆ ਤੇ ਫਿਰ ਅਸੀਂ ਸਾਰਾ ਪਰਿਵਾਰ ਗੁਰੂ ਕਾ ਲੰਗਰ ਛਕਣ ਲਈ
ਗਏ। ਲੰਗਰ ਦਾ ਬਹੁਤ ਹੀ ਵਧੀਆ ਪ੍ਰਬੰਧ ਵੇਖ ਕੇ ਮਨ ਨੂੰ ਹੋਰ ਵੀ ਖੁਸ਼ੀ ਹੋਈ। ਉਹ
ਗੁਰਸਿੱਖ ਜੋ ਬਿਰਧ ਹੋਣ ਕਰਕੇ ਜਾਂ ਕਿਸੇ ਕਾਰਣ ਗੋਡਿਆਂ ਦੀ ਤਕਲੀਫ ਹੋਣ ਕਰਕੇ
ਬੈਠ ਕੇ ਲੰਗਰ ਨਹੀਂ ਛਕ ਸਕਦੇ, ਉਨ੍ਹਾਂ ਵਾਸਤੇ ਆਰਾਮ ਨਾਲ ਕੁਰਸੀ ਮੇਜ਼ਾਂ ਤੇ
ਲੰਗਰ ਛਕਣ ਦਾ ਵੱਖਰਾ ਪ੍ਰਬੰਧ ਹੈ। ਲੰਗਰ ਛਕਣ ਵੇਲੇ ਦੀ ਇੱਕ ਬੜੀ ਨਾ ਭੁੱਲਣ ਯੋਗ
ਗੱਲ ਵੀ ਮੈਂ ਆਪਣੇ ਪਾਠਕਾਂ ਨਾਲ ਸਾਂਝਾਂ ਕਰਨੀ ਜ਼ਰੂਰੀ ਸਮਝਦਾ ਹਾਂ।
ਲੰਗਰ ਹਾਲ ਵਿੱਚੌਂ ਥਾਲੀਆਂ ਵਿੱਚ ਲੰਗਰ ਛਕਣ ਦੇ ਸਾਰੇ ਸੁਆਦੀ ਭੋਜਨ ਜਦ ਮੈਂ ਇੱਕ
ਹੱਥ ਵਿੱਚ ਭੋਜਣ ਵਾਲੀ ਥਾਲੀ ਅਤੇ ਦੂਜੇ ਹੱਥ ਵਿੱਚ ਜਲ ਦਾ ਭਰਿਆ ਗਲਾਸ ਜਦੋਂ ਜਲ
ਵਰਤਾਂਉਂਦੇ ਸੇਵਾਦਾਰ ਤੋਂ ਫੜ ਤਾਂ ਲਿਆ ਪਰ ਮੇਰੇ ਕੋਲੋਂ ਇਹ ਸੱਭ ਕੁੱਝ ਨਾ
ਸੰਭਲਣ ਕਰਕੇ ਪਾਣੀ ਵਾਲੇ ਗਿਲਾਸ ਵਾਲਾ ਹੱਥ ਕੰਬਣ ਕਰਕੇ ਕੁੱਝ ਜਲ ਭੋਜਨ ਦੀ ਥਾਲੀ
ਵਿੱਚ ਪਏ ਫੁਲਕੇ ਤੇ ਡੁਲ੍ਹ ਜਾਣ ਕਰਕੇ ਗਿੱਲਾ ਹੋ ਗਿਆ। ਅਜੇ ਮੈਂ ਆਪਣੀ ਇੱਸ
ਗਲਤੀ ਬਾਰੇ ਸੋਚ ਹੀ ਰਿਹਾ ਸਾਂ ਕਿ ਮੇਰੀ ਕੋਲ ਖੜੀ ਬੇਟੀ ਨੇ ਕਿਹਾ ਕਿ ਕੋਈ ਗੱਲ
ਨਹੀਂ ਡੈਡੀ ਤੁਸੀਂ ਇਹ ਆਪਣੇ ਵਾਲੀ ਥਾਲੀ ਮੇਰੇ ਨਾਲ ਵਟਾ ਲਓ ਤੁਸੀਂ ਮੇਰੇ ਵਾਲੀ
ਥਾਲੀ ਵਾਲਾ ਲੰਗਰ ਖਾ ਲਓ ਮੈਂ ਇਹ ਖਾ ਲੈਂਦੀ ਹਾਂ ਤਾਂ ਧੀ ਦਾ ਆਪਣੇ ਬਜ਼ੁਰਗ ਪਿਤਾ
ਦਾ ਖਿਆਲ ਅਤੇ ਪਿਆਰ ਵੇਖ ਕੇ ਮੇਰਾ ਦਿਲ ਪੰਘਰ ਗਿਆ। ਮੈਨੂੰ ਇਸ ਤਰ੍ਹਾਂ ਵੇਖ ਕੇ
ਉੱਥੇ ਨਾਲ ਹੀ ਸੇਵਾ ਕਰਦੀ ਸਿੱਖ ਬੀਬੀ ਤਾਂ ਨਿਮ੍ਰਤਾ ਤੇ ਸੇਵਾ ਭਾਵ ਦੀ ਜਿਵੇਂ
ਮਿਸਾਲ ਹੀ ਪੈਦਾ ਕਰ ਗਈ। ਬੜੇ ਹੀ ਆਦਰ ਭਰੇ ਅਤੇ ਨਿਮਰ ਲਹਿਜ਼ੇ ਵਿੱਚ ਉਹ ਬੋਲੀ
ਕੋਈ ਗੱਲ ਨਹੀਂ ਬਾਬਾ ਜੀ ਤੁਸੀਂ ਇਹ ਥਾਂ ਇੱਥੇ ਰੱਖ ਦੇਵੋ ਤੇ ਭੋਜਨ ਲਈ ਹੋਰ
ਥਾਲੀ ਲੈ ਆਓ।
ਇੱਸ ਤੋਂ ਬਾਅਦ ਦੀ ਗੱਲ ਘਰ ਆਉਣ ਮੇਰੇ ਨਾਲ ਗੱਲ ਕਰਦੀ
ਮੇਰੀ ਬੇਟੀ ਕਹਿਣ ਲੱਗੀ ਕਿ ਮੈਂ ਸੋਚਿਆ ਕਿ ਗੁਰੂ ਕੇ ਲੰਗਰ ਨੂੰ ਸੁੱਟਣਾ ਚੰਗਾ
ਨਹੀਂ , ਜਦ ਮੈਂ ਖਾਣ ਲੱਗੀ ਤਾਂ ਸੋਚਿਆ ਕਿ ਕਿਸੇ ਪੇਪਰ ਨਾਲ ਪਾਣੀ ਨੂੰ ਥੋੜ੍ਹਾ
ਸੁਕਾ ਲੈਂਦੀ ਹਾਂ। ਮੇਰੇ ਕੋਲ ਖੜੀ ਉਹ ਗੁਰਮੁਖ ਸੇਵਾ ਕਰ ਰਹੀ ਬੀਬੀ ਮੈਨੂੰ
ਕਾਗਜ਼ ਨਾਲ ਲੰਗਰ ਦਾ ਫੁਲਕਾ ਸੁਕਾਉਂਦੀ ਨੂੰ ਵੇਖ ਕੇ ਉਹ ਹੋਰ ਵਧੀਆ ਜਲ ਸੋਖਣ
ਵਾਲਾ ਪੇਪਰ ਲੈ ਆਈ ਤੇ ਲੰਗਰ ਦੇ ਭੋਜਨ ਦੀ ਕਦਰ ਨੂੰ ਸਮਝਦਿਆਂ ਮੇਰੀ ਬੇਟੀ
ਦੀ ਮਦਦ ਕੀਤੀ। ਇਹੋ ਗੁਰਮੁਖਾਂ ਨੂੰ ਜੋ ਗੁਰੂ ਕੇ ਲੰਗਰ ਦੀ ਕਦਰ ਕੀਮਤ ਨੂੰ
ਸਮਝਦੇ ਹਨ, ਐਸੇ ਲੋਕ ਬੜੇ ਆਦਰ ਤੇ ਸਤਿਕਾਰ ਦੇ ਪਾਤ੍ਰ ਹਨ।
ਲੰਗਰ ਛਕਣ
ਤੋਂ ਬਾਅਦ ਨਾਲ ਹੀ ਲਇਬ੍ਰੇਰੀ ਸੀ ਜਿਸ ਨੂੰ ਵੇਖੇ ਬਿਨਾਂ ਘਰ ਪਰਤ ਆਉਣਾ ਮੇਰੇ ਲਈ
ਜ਼ਰੂਰੀ ਸੀ। ਖਾਲਸਾ ਦਰਬਾਰ ਦੀ ਲਾਇਬ੍ਰੇਰੀ ਵੇਖੀ ਜਿੱਸ ਵਿੱਚ ਬੜੇ ਹੀ ਸਲੀਕੇ
ਨਾਲ ਸਜਾਈਆਂ ਗਈਆਂ ਬਹੁਤ ਹੀ ਗਿਆਨ ਭਰਪੂਰ ਪੜ੍ਹਨ ਯੋਗ ਪੁਸਤਕਾਂ ਹਨ ਜਿਨ੍ਹਾਂ
ਦੀ ਜਾਣਕਾਰੀ ਲੈਂਦੇ ਤੇ ਵੇਖਦੇ-2 ਲੋਕ ਅੱਗੇ ਤੁਰੇ ਜਾ ਰਹੇ ਸਨ। ਕੁੱਝ ਸਜਨ
ਮੇਜ਼ਾਂ ਤੇ ਪਈਆਂ ਅਖਬਾਰਾਂ ਪੜ੍ਹਨ ਵਿੱਚ ਮਘਨ ਸਨ। ਕੋਈ ਸ਼ੋਰ ਨਹੀਂ ਸੀ। ਇਹ ਚੁੱਪ
ਪਾਠਕਾਂ ਦੀ ਇਕਾਗ੍ਰਤਾ 'ਚ ਵਾਧਾ ਕਰ ਰਹੀ ਸੀ। ਇਵੇਂ ਲਗ ਹਿਹਾ ਸੀ ਜਿਵੇਂ ਫੁੱਲਾਂ
ਦੀ ਗੁਲਜ਼ਾਰ ਵਿੱਚ ਫੁੱਲਾਂ ਤੇ ਬੈਠੇ ਕੁੱਝ ਭੌਰੇ ਅਦਬੀ ਫੁੱਲਾਂ ਦੀ ਮਹਿਕ ਤੇ ਰੱਸ
ਮਾਣ ਰਹੇ ਹੋਣ। ਕੁੱਲ ਮਿਲਾ ਕੇ ਸੱਭ ਕੁੱਝ ਬੜਾ ਸੁਖਾਵਾਂ ਲੱਗ ਰਿਹਾ ਸੀ।
ਬਾਕੀ ਸਾਰੇ ਮੈਨੂੰ ਬਾਹਰ ਖੜੇ ਉਡੀਕ ਰਹੇ ਹਨ। ਮੈਂ ਵਾਪਸੀ ਤੇ ਆਪਣੀ
ਇੱਸ ਪਿਆਰੀ ਜਿਹੀ ਪੋਤੀ ਰਾਬੀਆ ਦਾ ਹੱਥ ਫੜੀ ਪੌੜੀਆਂ ਉਤਰਦਾ ਹੇਠਾਂ
ਆਉਂਦਾ ਸੋਚ ਰਿਹਾ ਸਾਂ ਕਿ ਸੁਣਿਆ ਹੈ ਕਿ ਬੰਦੀ ਛੋੜ ਇਤਹਾਸਕ ਦਿਨ ਤੇ ਹਜ਼ਾਰਾਂ
ਦੀ ਗਿਣਤੀ ਵਿੱਚ ਨੱਗਰ ਕੀਰਤਨ ਦੇ ਰੂਪ ਵਿੱਚ ਇੱਥੇ ਰੌਣਕਾਂ ਵਿੱਚ ਸੰਗਤਾਂ ਦਾ
ਨੱਗਰ ਕੀਰਤਨ ਇੱਥੇ ਵੇਖਣ ਨੂੰ ਮਿਲਦਾ ਹੈ। ਜੇ ਜ਼ਿੰਦਗੀ ਰਹੀ ਤਾਂ ਇੱਸ ਰੌਣਕਾਂ
ਭਰੇ ਨੱਗਰ ਕੀਰਤਨ ਨੂੰ ਜ਼ਰੂਰ ਵੇਖਣ ਦਾ ਯਤਨ ਕਰਾਂਗਾ, ਪਰ ਅੱਜ ਦਾ ਖਾਲਸਾ ਦਰਬਾਰ
ਗੁਰਦੁਆਰਾ ਡਿਸਕੀ ਦਾ ਬਿਤਾਇਆ ਸਮਾਂ ਜ਼ਰੂਰ ਮੇਰੇ ਜੀਵਣ ਦਾ ਇੱਕ ਇਤਹਾਸਕ ਦਿਨ ਬਣ
ਕੇ ਯਾਦ ਆਉਂਦਾ ਰਹੇ ਗਾ।
ਰਵੇਲ ਸਿੰਘ
ਇਟਲੀ. ਹਾਲ, CALDON ,CA
|
|
|
|
|
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|