|
ਕਾਂਗਰਸ ਪਾਰਟੀ ਦੇ ਨੇਤਾ ਆਪਣੀਆਂ ਅਸਫਲਤਾਵਾਂ
ਤੋਂ ਸਬਕ ਨਹੀਂ ਸਿਖਦੇ
ਉਜਾਗਰ ਸਿੰਘ, ਪਟਿਆਲਾ (16/12/2018) |
|
|
|
|
|
ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ
10 ਸਾਲ ਦੇ ਬਨਵਾਸ ਕੱਟਣ ਤੋਂ ਬਾਅਦ ਜਨਵਰੀ 2017 ਵਿਚ ਬਣੀ ਸੀ। ਕਾਂਗਰਸ ਪਾਰਟੀ
ਦੇ ਨੇਤਾ ਅਜੇ ਵੀ ਆਪਣੀਆਂ ਗ਼ਲਤੀਆਂ ਅਤੇ ਆਦਤਾਂ ਵਿਚ ਸੁਧਾਰ ਨਹੀਂ ਲਿਆ ਰਹੇ।
ਉਨ੍ਹਾਂ ਨੂੰ ਭਲੀ ਭਾਂਤ ਪਤਾ ਹੈ ਕਿ 2007 ਅਤੇ 2012 ਵਿਚ ਕਾਂਗਰਸ ਪਾਰਟੀ
ਆਪਣੀਆਂ ਆਪਹੁਦਰੀਆਂ ਗ਼ਲਤੀਆਂ ਕਰਕੇ ਰਾਜ ਭਾਗ ਗੁਆ ਗਈ ਸੀ ਜਦੋਂ ਕਿ ਪੰਜਾਬ ਦੇ
ਲੋਕ ਉਦੋਂ ਵੀ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣ ਲਈ ਤਤਪਰ ਸਨ।
ਲੋਕ
2002-2007 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਕਾਰਜਸ਼ੈਲੀ ਤੋਂ ਅਤਿਅੰਤ
ਸੰਤੁਸ਼ਟ ਸਨ। ਭਾਵੇਂ ਇਸ ਸਮੇਂ ਦੌਰਾਨ ਵੀ ਕੈਪਟਨ ਅਮਰਿੰਦਰ ਸਿੰਘ ਅਤੇ ਰਾਜਿੰਦਰ
ਕੌਰ ਭੱਠਲ ਦੀ ਖੁੰਦਕ ਜੱਗ ਜ਼ਾਹਰ ਸੀ। ਦੋਵੇਂ ਵਾਰ ਆਪਸੀ ਧੜੇਬੰਦੀ, ਖਹਿਬਾਜ਼ੀ,
ਕਲੇਸ਼ ਅਤੇ ਹਓਮੈ ਕਰਕੇ ਸਰਕਾਰ ਬਣਾਉਣ ਤੋਂ ਖੁੰਝ ਗਏ ਸਨ। ਹੁਣ ਜਦੋਂ ਕੈਪਟਨ
ਅਮਰਿੰਦਰ ਸਿੰਘ ਦੀ ਸਰਕਾਰ ਆਰਥਕ ਸਮੱਸਿਆਵਾਂ ਅਤੇ ਸਰਕਾਰੀ ਕਰਮਚਾਰੀਆਂ ਖਾਸ ਤੌਰ
ਤੇ ਅਧਿਆਪਕਾਂ ਅਤੇ ਕਿਸਾਨਾਂ ਦੇ ਅੰਦੋਲਨਾ ਨਾਲ ਜੂਝ ਰਹੀ ਹੈ ਤਾਂ ਕਾਂਗਰਸ ਪਾਰਟੀ
ਦੇ ਹਰ ਕਾਰਜਕਤਾ ਅਤੇ ਨੇਤਾਵਾਂ ਦਾ ਫਰਜ ਬਣਦਾ ਹੈ ਕਿ ਉਹ ਸਰਕਾਰ ਨੂੰ ਇਨ੍ਹਾਂ
ਸਮੱਸਿਆਵਾਂ ਦੇ ਹਲ ਵਿਚ ਸਹਿਯੋਗ ਦੇਵੇ।
ਪ੍ਰੰਤੂ ਹੋ ਸਾਰਾ ਕੁਝ ਇਸਦੇ
ਉਲਟ ਰਿਹਾ ਹੈ।
ਕਾਂਗਰਸੀ ਨੇਤਾ ਆਪਸੀ ਧੜੇਬੰਦੀ ਦਾ ਮੁਜ਼ਾਹਰਾ ਕਰ ਰਹੇ
ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੈਪਟਨ ਅਮਰਿੰਦਰ ਸਿੰਘ ਦੀ 2002-2007 ਦੀ
ਸਰਕਾਰ ਵਾਲੀ ਕਾਰਜਸ਼ੈਲੀ ਇਸ ਵਾਰ ਵਿਖਾਈ ਨਹੀਂ ਦਿੰਦੀ, ਜਿਸ ਤੋਂ ਪੰਜਾਬ ਦੀ ਜਨਤਾ
ਵੱਡੀਆਂ ਆਸਾਂ ਲਾਈ ਬੈਠੀ ਸੀ। ਲੋਕਾਂ ਦੀਆਂ ਆਸਾਂ ਨੂੰ ਬੂਰ ਨਹੀਂ ਪਿਆ। ਅਸਲ ਵਿਚ
2017 ਵਿਚ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਸਿਰਫ ਕੈਪਟਨ ਅਮਰਿੰਦਰ ਸਿੰਘ
ਦੀ ਅਗਵਾਈ ਕਰਕੇ ਹੀ ਬਣੀ ਸੀ। ਇਉਂ ਲੱਗਦਾ ਹੈ ਕਿ ਕਾਂਗਰਸ ਪਾਰਟੀ ਨੂੰ ਧੜੇਬੰਦੀ
ਵਿਰਾਸਤ ਤੋਂ ਹੀ ਮਿਲੀ ਹੋਈ ਲੱਗਦੀ ਹੈ। ਕਾਂਗਰਸ ਪਾਰਟੀ ਦੀ ਸਿਆਸਤ ਅਜਿਹੀ ਹੈ
ਜਿਸ ਵਿਚ ਕੋਈ ਵੀ ਨੇਤਾ ਇਕ ਦੂਜੇ ਦੀ ਸਿਆਸੀ ਚੜ੍ਹਤ ਨੂੰ ਬਰਦਾਸ਼ਤ ਹੀ ਨਹੀਂ
ਕਰਦਾ।
2007 ਵਿਚ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਅਤੇ ਪੰਜਾਬ
ਕਾਂਗਰਸ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦੇ ਆਪਸੀ ਇੱਟ ਖੜੱਕੇ ਕਰਕੇ ਕਾਂਗਰਸ
ਪਾਰਟੀ ਨੂੰ ਹਾਰ ਦੀ ਨਮੋਸ਼ੀ ਝੱਲਣੀ ਪਈ। ਫਿਰ ਪਰਤਾਪ ਸਿੰਘ ਬਾਜਵਾ ਅਤੇ ਕੈਪਟਨ
ਅਮਰਿੰਦਰ ਸਿੰਘ ਵਿਚਕਾਰ 36 ਦਾ ਅੰਕੜਾ ਬਣਿਆਂ ਰਿਹਾ। ਸਿਆਸਤ ਦੀ ਤਿਗੜਮਬਾਜੀ ਨੇ
2014 ਦੀਆਂ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਕੱਦ ਬੁੱਤ ਨੂੰ ਨੀਵਾਂ
ਵਿਖਾਉਣ ਲਈ ਉਸਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਚੋਣ ਭਾਰਤੀ ਜਨਤਾ ਪਾਰਟੀ ਦੇ
ਸਿਆਸੀ ਦਿਗਜ਼ ਅਰੁਣ ਜੇਤਲੀ ਵਿਰੁਧ ਲੜਾਉਣ ਦੀ ਤਜ਼ਵੀਜ਼ ਬਣਾ ਦਿੱਤੀ। ਉਨ੍ਹਾਂ ਸੋਚਿਆ
ਸੀ ਕਿ ਕੈਪਟਨ ਅਮਰਿੰਦਰ ਸਿੰਘ ਚੋਣ ਹਾਰ ਜਾਵੇਗਾ ਤੇ ਉਸਦਾ ਸਿਆਸੀ ਕੱਦ ਬੁੱਤ
ਨੀਵਾਂ ਹੋ ਜਾਵੇਗਾ।
ਹੋਇਆ ਇਸ ਦੇ ਉਲਟ।
ਕੈਪਟਨ ਅਮਰਿੰਦਰ
ਸਿੰਘ ਵੱਡੇ ਫਰਕ ਨਾਲ ਅਰੁਣ ਜੇਤਲੀ ਨੂੰ ਹਰਾਕੇ ਚੋਣ ਜਿੱਤ ਗਿਆ। ਕਾਂਗਰਸ ਪਾਰਟੀ
ਨੂੰ ਇਸ ਧੜੇਬੰਦੀ ਦਾ ਨੁਕਸਾਨ ਇਹ ਹੋਇਆ ਕਿ ਕਾਂਗਰਸ ਪਾਰਟੀ ਪੰਜਾਬ ਵਿਚ ਲੋਕ ਸਭਾ
ਦੀਆਂ ਸਿਰਫ ਤਿੰਨ ਸੀਟਾਂ ਜਿੱਤ ਸਕੀ। ਵੱਡੇ ਨੇਤਾ ਪਰਤਾਪ ਸਿੰਘ ਬਾਜਵਾ, ਅੰਬਿਕਾ
ਸੋਨੀ, ਪਰਨੀਤ ਕੌਰ ਅਤੇ ਸੱਜਣ ਕੁਮਾਰ ਜਾਖੜ ਕਰਮਵਾਰ ਗੁਰਦਾਸਪੁਰ, ਆਨੰਦਪੁਰ
ਸਾਹਿਬ, ਪਟਿਆਲਾ ਅਤੇ ਫਿਰੋਜਪੁਰ ਤੋਂ ਚੋਣ ਹਾਰ ਗਏ। ਇੱਕ ਦੂਜੇ ਦੇ ਪਰ ਕੁਤਰਦੇ
ਨੇਤਾ ਆਪਣੇ ਪਰ ਕੁਤਰਾ ਬੈਠੇ।
ਵੈਸੇ ਧੜੇਬੰਦੀ ਕਾਂਗਰਸ ਦੀ ਖਾਸੀਅਤ ਹੈ।
ਉਹ ਚੋਣਾਂ ਹਾਰਕੇ ਵੀ ਕੁਝ ਸਿਖਦੇ ਨਹੀਂ। ਉਨ੍ਹਾਂ ਦਾ ਮੰਤਵ ਤਾਂ ਨਾ ਖੇਡਣਾ ਅਤੇ
ਨਾ ਖੇਡਣ ਦੇਣਾ ਹੁੰਦਾ ਹੈ। ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਮੰਤਰੀ ਬਣਨ ਤੋਂ
ਬਾਅਦ ਸੁਨੀਲ ਕੁਮਾਰ ਜਾਖੜ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਪ੍ਰਧਾਨ
ਬਣਾ ਦਿੱਤਾ ਗਿਆ। ਪਿਛਲੇ ਤਜਰਬੇ ਦੱਸਦੇ ਸਨ ਕਿ ਪ੍ਰਧਾਨ ਅਤੇ ਮੁੱਖ ਮੰਤਰੀ ਦਾ
ਇਕਮਤ ਹੋਣਾ ਰਾਜ ਭਾਗ ਅਤੇ ਪੰਜਾਬ ਦੇ ਵਿਕਾਸ ਲਈ ਬਿਹਤਰ ਰਹੇਗਾ ਪ੍ਰੰਤੂ ਜਦੋਂ
ਰਾਜ ਸਭਾ ਦੀ ਚੋਣ ਆਈ ਤਾਂ ਸੁਨੀਲ ਜਾਖੜ ਉਮੀਦਵਾਰ ਬਣ ਗਿਆ। ਉਸ ਸਮੇਂ ਸੁਨੀਲ
ਕੁਮਾਰ ਜਾਖੜ ਅਤੇ ਕੈਪਟਨ ਅਮਰਿੰਦਰ ਦੇ ਸੰਬੰਧਾਂ ਵਿਚ ਥੋੜ੍ਹੇ ਸਮੇਂ ਲਈ ਖਟਾਸ ਆ
ਗਈ। ਸੁਨੀਲ ਕੁਮਾਰ ਜਾਖੜ ਰਾਜ ਸਭਾ ਦਾ ਮੈਂਬਰ ਨਹੀਂ ਬਣ ਸਕਿਆ। ਗੁਣਾ ਪਰਤਾਪ
ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋ ਤੇ ਪੈ ਗਿਆ। ਕਾਂਗਰਸ ਹਾਈ ਕਮਾਂਡ ਅਸਲ
ਮਾਅਨਿਆਂ ਵਿਚ ਰਾਜਾਂ ਦੇ ਨੇਤਾਵਾਂ ਵਿਚ ਕਲੇਸ਼ ਪਾਉਣ ਦੀ ਜ਼ਿੰਮੇਵਾਰ ਬਣਦੀ ਹੈ।
ਮੁੱਖ ਮੰਤਰੀ ਦੀ ਸਿਫਾਰਸ਼ ਤੋਂ ਬਿਨਾ ਹੀ ਉਸਦੇ ਵਿਰੋਧੀ ਰਾਜ ਸਭਾ ਦੇ ਮੈਂਬਰ ਬਣਾ
ਦਿੱਤੇ ਗਏ। ਕਾਂਗਰਸ ਹਾਈ ਕਮਾਂਡ ਹਮੇਸ਼ਾ ਰਾਜਾਂ ਵਿਚ ਸਿਆਸੀ ਤਾਕਤ ਦੇ ਦੋ ਧੜੇ
ਬਣਾਕੇ ਰੱਖਦੀ ਹੈ ਤਾਂ ਜੋ ਉਨ੍ਹਾਂ ਦੀ ਦੋਵੇਂ ਧੜੇ ਚਾਪਲੂਸੀ ਕਰਦੇ ਰਹਿਣ। ਇਹੋ
ਪਾਲਿਸੀ ਕਾਂਗਰਸ ਦਾ ਬੇੜਾ ਗਰਕ ਕਰਨ ਵਿਚ ਯੋਗਦਾਨ ਪਾਉਂਦੀ ਹੈ।
ਇਹ ਵੀ
ਵੇਖਣ ਵਿਚ ਆਇਆ ਹੈ ਕਿ ਕਾਂਗਰਸ ਪਾਰਟੀ ਚੋਣਾਂ ਜਿੱਤਣ ਲਈ ਨਵੇਂ-ਨਵੇਂ ਫਾਰਮੂਲੇ
ਬਣਾਉਂਦੀ ਰਹਿੰਦੀ ਹੈ।
2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਿਹਾ
ਜਾਂਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਾਬਜੂਦ ਨਵਜੋਤ ਸਿੰਘ ਸਿੱਧੂ
ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਵਿਚ ਸ਼ਾਮਲ ਕਰ ਲਿਆ। ਸਚਾਈ ਤਾਂ
ਪਤਾ ਨਹੀਂ ਕੀ ਹੈ ਪ੍ਰੰਤੂ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵਿਚ ਆ
ਕੇ ਮੰਤਰੀ ਬਣਿਆਂ ਹੈ ਉਹ ਹਮੇਸ਼ਾ ਹੀ ਕਿਸੇ ਨਾ ਕਿਸੇ ਵਜਾਹ ਕਰਕੇ ਅਖ਼ਬਾਰਾਂ ਦੀਆਂ
ਸੁਰਖੀਆਂ ਬਣਦਾ ਰਿਹਾ ਹੈ। ਉਸ ਦੀਆਂ ਸਰਗਰਮੀਆਂ ਤੋਂ ਬਗਾਬਤ ਦੀ ਝਲਕ ਦਿਖਦੀ
ਰਹਿੰਦੀ ਹੈ। ਕਰਤਾਰਪੁਰ ਲਾਂਘੇ ਵਿਚ ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਹੋਣ ਕਰਕੇ
ਉਸਦਾ ਸਿਆਸੀ ਕੱਦ ਬੁੱਤ ਉਚਾ ਹੋ ਗਿਆ। ਵਿਰੋਧੀਆਂ ਨੇ ਤਾਂ ਉਸਦਾ ਵਿਰੋਧ ਕਰਨਾ ਹੀ
ਹੈ ਪ੍ਰੰਤੂ ਕਾਂਗਰਸੀਆਂ ਨੇ ਵੀ ਉਸਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਹੈਦਰਾਵਾਦ
ਵਿਖੇ ਇਕ ਪ੍ਰੈਸ ਕਾਨਫਰੰਸ ਵਿਚ ਉਹ ਮੁੱਖ ਮੰਤਰੀ ਬਾਰੇ ਵੀ ਉਚਾ ਨੀਵਾਂ ਬੋਲ ਗਿਆ,
ਜਿਸਦਾ ਉਸਦੇ ਮੰਤਰੀ ਸਾਥੀਆਂ ਨੇ ਅਸਤੀਫਾ ਵੀ ਮੰਗ ਲਿਆ। ਉਸਦੇ ਇਸ ਬਿਆਨ ਨੇ ਬਲਦੀ
ਤੇ ਤੇਲ ਪਾਉਣ ਦਾ ਕੰਮ ਕੀਤਾ। ਪੰਜਾਬ ਕਾਂਗਰਸ ਦੋ ਧੜਿਆਂ ਵਿਚ ਵੰਡੀ ਗਈ।
ਹਾਲਾਂ ਕਿ ਨਵਜੋਤ ਸਿੰਘ ਸਿੱਧੂ ਨੇ ਸ਼ਪਸਟ ਕੀਤਾ ਹੈ ਕਿ ਉਸਦੀ ਭਾਵਨਾ ਗ਼ਲਤ
ਨਹੀਂ ਸੀ ਪ੍ਰੰਤੂ ਮਨਾ ਵਿਚ ਫਰਕ ਵੱਧ ਗਿਆ ਹੈ। ਸਿਆਸੀ ਪੜਚੋਲਕਾਰਾਂ ਦਾ ਵਿਚਾਰ
ਹੈ ਕਿ ਨਵਜੋਤ ਸਿੰਘ ਸਿੱਧੂ ਦਿੱਲੀ ਵਿਚਲੇ ਕਾਂਗਰਸ ਪਾਰਟੀ ਦੇ ਨੇਤਾਵਾਂ ਦੀ ਸ਼ਹਿ
ਤੇ ਬੋਲ ਰਿਹਾ ਹੈ। ਕੇਂਦਰੀ ਕਾਂਗਰਸ ਆਪਣੇ ਪੈਰਾਂ ਤੇ ਆਪ ਕੁਹਾੜੀ ਮਾਰ ਰਹੀ ਹੈ।
ਉਹ ਵੀ ਅੰਗਰੇਜ਼ਾਂ ਵਾਲੀ ਪਾੜੋ ਤੇ ਰਾਜ ਕਰੋ ਦੀ ਨੀਤੀ ਤੇ ਚਲ ਰਹੀ ਹੈ।
ਪੰਜਾਬ ਕਾਂਗਰਸ ਵਿਚ ਵੀ ਸਭ ਅੱਛਾ ਨਹੀਂ ਹੈ ਕਿਉਂਕਿ ਸੁਨੀਲ ਕੁਮਾਰ ਜਾਖੜ ਆਪਣੀ
ਟੀਮ ਵੀ ਨਹੀਂ ਬਣਾ ਸਕਿਆ। ਪੁਰਾਣੇ ਕਾਂਗਰਸੀ ਨੇਤਾ ਜਿਹੜੇ ਰਾਹੁਲ ਗਾਂਧੀ ਦੇ
ਨਜ਼ਦੀਕ ਸਨ, ਉਹ ਸਾਰੇ ਨਵਜੋਤ ਸਿੰਘ ਸਿੱਧੂ ਦੇ ਕਾਂਗਰਸ ਵਿਚ ਆਉਣ ਨਾਲ ਪਿਛੇ ਰਹਿ
ਗਏ ਹਨ। ਉਹ ਵੀ ਨਵਜੋਤ ਸਿੰਘ ਸਿੱਧੂ ਵਿਰੁਧ ਦੰਦ ਕਰੀਚ ਰਹੇ ਹਨ। ਉਹ ਨਵਜੋਤ
ਸਿੱਧੂ ਦੀ ਹਰ ਹਰਕਤ ਤੇ ਨਿਗਾਹ ਰੱਖ ਰਹੇ ਹਨ। ਇਸ ਲਈ ਉਸਨੂੰ ਵੀ ਥੋੜ੍ਹਾ ਸਿਆਣਪ
ਨਾਲ ਚਲਣਾ ਚਹੀਦਾ ਹੈ। ਬਿਆਨਾਜ਼ੀ ਦੀ ਰਫਤਾਰ ਤੇ ਕਾਬੂ ਪਾਉਣਾ ਚਾਹੀਦਾ ਹੈ। ਨਵਜੋਤ
ਸਿੰਘ ਸਿੱਧੂ ਦੇ ਮਸਲੇ ਤੇ ਮੰਤਰੀ ਮੰਡਲ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ।
ਅਜੇ ਤੱਕ 18 ਮੰਤਰੀਆਂ ਵਿਚੋਂ 8 ਹੀ ਨਵਜੋਤ ਸਿੱਧੂ ਦੇ ਵਿਰੁਧ ਬੋਲੇ ਹਨ, ਉਨ੍ਹਾਂ
ਵਿਚੋਂ ਵੀ ਬਹੁਤਿਆਂ ਨੇ ਥੋੜ੍ਹੇ ਸ਼ਬਦਾਂ ਵਿਚ ਸੰਕੋਚ ਨਾਲ ਬਿਆਨ ਦਿੱਤੇ ਹਨ।
ਨਵਜੋਤ ਸਿੰਘ ਸਿੱਧੂ ਬੁਲਾਰਾ ਬਹੁਤ ਅੱਛਾ ਹੈ ਪ੍ਰੰਤੂ ਬੋਲਦਾ ਬਹੁਤ ਜ਼ਿਆਦਾ
ਹੈ, ਜਿਸ ਕਰਕੇ ਗ਼ਲਤੀ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਕਾਂਗਰਸ ਦੀ
ਹਾਈ ਕਮਾਂਡ ਦੀ ਸਿਆਸਤ ਬੜੀ ਨਿਰਾਲੀ ਹੈ। ਉਹ ਨੇਤਾਵਾਂ ਨੂੰ ਅਸਮਾਨ ਤੇ ਵੀ
ਮਿੰਟਾਂ ਵਿਚ ਪਹੁੰਚਾ ਦਿੰਦੀ ਹੈ ਪ੍ਰੰਤੂ ਪੌੜੀ ਖਿਚਣ ਲਗੇ ਵੀ ਪਤਾ ਹੀ ਨਹੀਂ
ਲੱਗਣ ਦਿੰਦੀ। ਇਸ ਲਈ ਨਵਜੋਤ ਸਿੰਘ ਸਿੱਧੂ ਨੂੰ ਬਹੁਤਾ ਉਤਸ਼ਾਹ ਵਿਚ ਨਹੀਂ ਆਉਣਾ
ਚਾਹੀਦਾ ਪਤਾ ਨਹੀਂ ਲੱਗਦਾ ਕਿਸ ਵੇਲੇ ਕੈਂਚੀ ਫਿਰ ਜਾਂਦੀ ਹੈ। ਪੰਜਾਬ ਵਿਚ ਜਿਹੜੀ
ਰਾਜਨੀਤਕ ਅੱਜ ਸਥਿਤੀ ਹੈ, ਉਸ ਅਨੁਸਾਰ ਅਕਾਲੀ ਦਲ ਨੂੰ ਪੰਜਾਬ ਦੇ ਲੋਕ ਬਰਦਾਸ਼ਤ
ਨਹੀਂ ਕਰਨਗੇ, ਆਮ ਆਦਮੀ ਪਾਰਟੀ ਆਪਣਾ ਆਧਾਰ ਖੋ ਬੈਠੀ ਹੈ, ਇਸ ਲਈ ਉਨ੍ਹਾਂ ਕੋਲ
ਕਾਂਗਰਸ ਤੋਂ ਬਿਨਾ ਕੋਈ ਬਦਲਵਾਂ ਪ੍ਰਬੰਧ ਨਹੀਂ।
ਜੇਕਰ ਕਾਂਗਰਸੀ ਆਪਸੀ
ਖਿਚੋਤਾਣ ਨਹੀਂ ਛੱਡਣਗੇ ਤਾਂ ਪੰਜਾਬ ਦੇ ਲੋਕਾਂ ਨੂੰ ਹੋਰ ਬਦਲਵਾਂ ਪ੍ਰਬੰਧ ਬਣਾਉਣ
ਲਈ ਮਜ਼ਬੂਰ ਹੋਣਾ ਪਵੇਗਾ।
|
|
|
|
|
|
ਕਾਂਗਰਸ
ਪਾਰਟੀ ਦੇ ਨੇਤਾ ਆਪਣੀਆਂ ਅਸਫਲਤਾਵਾਂ ਤੋਂ ਸਬਕ ਨਹੀਂ ਸਿਖਦੇ
ਉਜਾਗਰ ਸਿੰਘ, ਪਟਿਆਲਾ |
ਅਰਦਾਸਾਂ
ਹੋਈਆਂ ਪੂਰੀਆਂ ਜੀ ਮਿੰਟੂ ਬਰਾੜ,
ਆਸਟ੍ਰੇਲੀਆ |
ਹਰਸ਼
ਮਾਸੀ ਦਾ ਜਿੱਤ ਦਾ ਮੰਤਰ ਡਾ.
ਹਰਸ਼ਿੰਦਰ ਕੌਰ, ਐਮ. ਡੀ., ਪਟਿਆਲਾ |
ਸਥਾਪਨਾ ਦਿਵਸ ਤੇ ਵਿਸ਼ੇਸ਼
ਯੂਨੀਸੇਫ (UNICEF)
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
|
ਪੰਜਾਬੀ
ਗੀਤਕਾਰੀ : ਸਮਝਣ ਅਤੇ ਸੰਭਲਣ ਦੀ ਲੋੜ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
|
ਕਰਤਾਰਪੁਰ
ਲਾਂਘਾ: ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ
ਉਜਾਗਰ ਸਿੰਘ, ਪਟਿਆਲਾ |
ਜਬਰ
ਤੇ ਜ਼ੁਲਮ ਦਾ ਵਿਰੋਧ ਡਾ. ਹਰਸ਼ਿੰਦਰ
ਕੌਰ, ਐਮ. ਡੀ., ਪਟਿਆਲਾ |
ਪੰਜਾਬ
ਸਕੂਲ ਸਿਖਿਆ ਬੋਰਡ ਦੀਆਂ ਪੁਸਤਕਾਂ ਦਾ ਗ਼ੈਰ ਜ਼ਰੂਰੀ ਵਾਦ ਵਿਵਾਦ
ਉਜਾਗਰ ਸਿੰਘ, ਪਟਿਆਲਾ |
ਪਹਿਲੀ
ਨਵੰਬਰ ਤੇ ਵਿਸ਼ੇਸ਼ ਪੰਜਾਂ ਦਹਾਕਿਆਂ ਬਾਅਦ ਆਖ਼ਿਰ ਸੁਣੀ ਗਈ ਪੰਜਾਬੀ ਦੀ
ਸ਼ਿੰਦਰ ਪਾਲ ਸਿੰਘ |
ਅੰਮ੍ਰਿਤਸਰ
ਦੁਸਹਿਰਾ ਹਾਦਸੇ ਪ੍ਰਤੀ ਸਾਡੀ ਸੰਵੇਦਨਸ਼ੀਲਤਾ
ਦਵਿੰਦਰ ਸਿੰਘ ਸੋਮਲ, ਯੂ ਕੇ |
ਡੇਂਗੂ
ਬੁਖ਼ਾਰ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਾਂ
ਦਾ ਅਕਸ ਕਿਉਂ ਤੇ ਕਿਸਨੇ ਵਿਗਾੜਨ ਦੀ ਸ਼ਾਜਸ ਬਣਾਈ ?
ਉਜਾਗਰ ਸਿੰਘ, ਪਟਿਆਲਾ |
ਵਿਦਿਆਰਥਣਾਂ
ਦੀ ਆਵਾਜ਼ ਗੋਬਿੰਦਰ ਸਿੰਘ ਢੀਂਡਸਾ,
ਸੰਗਰੂਰ |
ਸਿੱਖਿਆ
ਸੰਸਥਾਵਾਂ ਦਾ ਸਿਆਸੀਕਰਨ : ਕਾਰਨ ਅਤੇ ਨਤੀਜੇ
ਨਿਸ਼ਾਨ ਸਿੰਘ ਰਾਠੌਰ (ਡਾ), ਕੁਰੂਕਸ਼ੇਤਰ |
ਜਾਂਦੇ
ਜਾਂਦੇ .... ਰਵੇਲ ਸਿੰਘ, ਇਟਲੀ
|
ਸਵਾਲਾਂ
ਹੇਠ ਹੈ ਸੰਚਾਰ ਮਾਧਿਅਮ ਦੀ ਭਰੋਸੇਯੋਗਤਾ
ਨਿਸ਼ਾਨ ਸਿੰਘ ਰਾਠੌਰ (ਡਾ.), ਕੁਰੂਕਸ਼ੇਤਰ |
ਲੋਕ-ਮਾਧਿਅਮ:
ਵਰ ਜਾਂ ਸਰਾਪ ਨਿਸ਼ਾਨ ਸਿੰਘ ਰਾਠੌਰ
(ਡਾ.), ਕੁਰੂਕਸ਼ੇਤਰ |
ਸਿੱਖ
ਰਹੇ ਚਾਹੇ ਨਾ ਰਹੇ ਪ੍ਰੰਤੂ ਸਿੱਖੀ ਨੂੰ ਆਂਚ ਨਾ ਆਵੇ - ਖਾਲਸਾ ਏਡ ਮਿਸ਼ਨ
ਸੰਸਥਾ ਉਜਾਗਰ ਸਿੰਘ, ਪਟਿਆਲਾ |
ਨਵਜੋਤ
ਸਿੰਘ ਸਿੱਧੂ ਨੇ ਪਾਕਿਸਤਾਨ ਦੀ ਫ਼ੌਜ ਦੇ ਮੁੱਖੀ ਨੂੰ ਜੱਫੀ ਪਾਕੇ ਕੀ ਗੁਨਾਹ
ਕੀਤਾ ? ਉਜਾਗਰ ਸਿੰਘ, ਪਟਿਆਲਾ
|
ਦਿੱਲੀ
ਵਿੱਚ ਪੰਜਾਬੀ ਭਾਸ਼ਾ ਦੀ ਦਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਆਪਣਾ
ਪੰਜਾਬ ਹੋਵੇ . . . ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਆਪ
ਦਾ ਕਾਟੋ ਕਲੇਸ਼
ਯਾਰੀ ਬੇਕਦਰਾਂ ਨਾਲ ਲਾਈ-ਟੁੱਟ ਗਈ ਤੜੱਕ ਕਰਕੇ
ਉਜਾਗਰ ਸਿੰਘ, ਪਟਿਆਲਾ |
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|