|
ਲੋਕ ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ
ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ (31/07/2018) |
|
|
|
|
|
ਪ੍ਰਸਿੱਧ ਲੋਕ ਕਵੀ ਬਾਬਾ ਨਜਮੀ ਜੀ ਨੂੰ ਮੈਂ ਬਹੁਤ ਵਾਰੀ ਔਨ ਲਾਈਨ ਤੇ ਕਈ
'ਵੈੱਬ ਸਾਈਟਾਂ' ਵੱਲੋਂ ਪਾਈਆਂ ਗਈਆਂ 'ਯੂ ਟਿਊਬ' ਵਿੱਚ ਤਾਂ ਸੁਣਿਆ ਸੀ ਪਰ ਉੱਸ
ਨੂੰ ਕਿਸੇ ਸਟੇਜ ਤੇ ਸੁਣਨ ਦੀ ਤਾਂਘ ਚਿਰਾਂ ਤੋਂ ਸੀ ਜੋ ਅੱਜ "ਇੰਡੋ ਕੈਨੇਡੀਅਨ
ਵਰਕਰਜ਼ ਐਸੋਸੀਏਸ਼ਨ ਆਫ ਕੈਨੇਡਾ" ਦੇ ਉਪ੍ਰਾਲੇ ਸਦਕਾ ਮਿਤੀ 28 ਜੁਲਾਈ ਨੂੰ ਜਦੋਂ
ਉਨ੍ਹਾਂ ਨੂੰ ਸ੍ਰੋਤਿਆਂ ਦੇ ਰੂਬਰੂ ਹੋ ਕੇ ਵੇਖਣ ਅਤੇ ਸੁਨਣ ਦਾ ਸੁਨਹਿਰੀ ਮੌਕਾ
ਮਿਲਿਆ ।
ਇੱਸ ਦਾ ਸਬੱਬ ਮੇਰੇ ਇਟਲੀ ਤੋਂ ਕੈਨੇਡਾ ਆਉਣ ਤੇ ਇਸ ਤਰ੍ਹਾਂ
ਬਣਿਆ ਕਿ ਇੱਕ ਦਿਨ ਸ਼ਾਮਾਂ ਨੂੰ ਸੜਕ ਕਿਨਾਰੇ ਬਜ਼ੁਰਗਾਂ ਦੇ ਬੈਠਣ ਤੇ ਗੱਪ ਸ਼ੱਪ
ਕਰਨ ਲਈ ਬਣੀ ਝੌੰਪੜੀ ਹੇਠ ਕੁੱਝ ਸੱਜਣ ਬੈਠੇ ਹੋਏ ਸਨ। ਇੱਕ ਸਜਨ ਕੋਲੋਂ ਅਖਬਾਰ”
ਖ਼ਬਰ ਨਾਮਾ” ਲੈ ਕੇ ਇਹ ਖ਼ਬਰ ਪੜ੍ਹੀ ਕਿ ਬਾਬਾ ਨਜਮੀ ਜੀ ਮਿਤੀ 28 ਜੁਲਾਈ
ਨੂੰ 'ਇੰਡੋ ਕੈਨੇਡੀਅਨ ਵਰਕਰ ਅਸੋਸੀਏਸ਼ਨ ਆਫ ਕੈਨੇਡਾ' ਵੱਲੋਂ ਬਾਬਾ ਨਜਮੀ ਜੀ ਨੂੰ
ਇੱਥੇ ਇੱਕ ਸੰਮੇਲਣ ਵਿੱਚ ਸਨਮਾਨਿਤ ਕੀਤਾ ਜਾ ਰਿਹਾ ਹੈ। ਮੈਂ ਬੜੀ ਸ਼ਿੱਦਤ ਨਾਲ
ਇੱਸ ਪ੍ਰੋਗ੍ਰਾਮ ਨੂੰ ਵੇਖਣਾ ਚਾਹੁੰਦਾ ਸਾਂ, ਪਰ ਇੱਥੇ ਨਵਾਂ ਆਇਆ ਹੋਣ ਕਰਕੇ
ਮੇਰੀ ਵਾਕਫੀ ਨਾ ਹੋਣ ਕਰਕੇ ਇੱਸ ਪ੍ਰੋਗ੍ਰਾਮ ਨੂੰ ਵੇਖਣਾ ਮੇਰੇ ਲਈ ਬਹੁਤ ਮੁਸ਼ਕਲ
ਜਾਪਦਾ ਸੀ। ਇੱਸੇ ਦੌਰਾਨ ਮੇਰੀ ਵਾਕਫੀ ਇੱਕ ਬੜੇ ਹੀ ਮਿਲਣ ਸਾਰ ਅਤੇ ਇੱਥੋਂ ਦੀ
ਕਾਫੀ ਅਸਰ ਰਸੂਖ ਅਤੇ ਵਾਕਫੀ ਰੱਖਣ ਵਾਲੀ ਸ਼ਖਸੀਅਤ ਸ. ਟਹਿਲ ਸਿੰਘ ਬ੍ਰਾੜ ਨਾਲ
ਹੋਈ ਅਤੇ ਉਨ੍ਹਾਂ ਨੇ ਮੈਨੂੰ ਇਸ ਪ੍ਰੋਗ੍ਰਾਮ ਨੂੰ ਵੇਖਣ ਲਈ ਆਪਣੇ ਨਾਲ ਲੈ ਕੇ
ਜਾਣ ਦੀ ਜ਼ਿਮੇਵਾਰੀ ਵੀ ਲੈ ਲਈ।
ਅਸੀਂ ਮਿਥੀ ਹੋਈ ਥਾਂ
ਮਿਥੇ ਹੋਏ ਸਮੇਂ ਅਨੁਸਾਰ ਆਪਣੇ ਉਸ ਸੁਹਿਰਦ ਅਜ਼ੀਜ਼ ਮਿੱਤਰ ਨਾਲ ਪਹੁੰਚ ਗਏ।
ਉਨ੍ਹਾਂ ਨੇ ਮੈਨੂੰ ਇੱਥੇ ਆਏ ਕਈ ਲੇਖਕਾਂ ਨਾਲ ਵਾਕਫੀ ਕਰਵਾਈ। ਕੈਨੇਡਾ ਵਿੱਚ
ਪੰਜਾਬੀ ਮਾਂ ਬੋਲੀ ਨਾਲ ਪਿਆਰ ਕਰਨ ਵਾਲੇ ਸਾਹਿਤਕਾਰਾਂ ਦੀ ਬਹੁ ਗਿਣਤੀ ਵੇਖ ਕੇ
ਕੈਨੇਡਾ ਦੀ ਇੱਸ ਸੁਹਣੀ ਧਰਤੀ ਨੂੰ ਸਲਾਮ ਕਰਨ ਨੂੰ ਮਨ ਕਰਦਾ ਹੈ। ਵੇਖਦੇ ਵੇਖਦੇ
ਝੱਟ ਸਾਰਾ ਹਾਲ ਦਰਸ਼ਕਾਂ ਨਾਲ ਖਚਾ ਖਚ ਭਰ ਗਿਆ ਇਸ ਪ੍ਰਗ੍ਰਾਮ ਵਿੱਚ
ਸ੍ਰੋਤਿਆਂ ਦੇ ਬੈਠਣ ਲਈ ਕੁਰਸੀਆਂ ਦੀ ਬਜਾਏ ਬੈਠਣ ਲਈ ਗੋਲ ਟੇਬਲਾਂ ਦੁਆਲੇ
ਕੁਰਸੀਆਂ ਤੇ ਬੈਠ ਕੇ ਇਸ ਪ੍ਰੋਗਰਾਮ ਨੂੰ ਵੇਖਣ ਸੁਨਣ ਦਾ ਵਧੀਆਂ ਪ੍ਰਬੰਧ ਸੀ।
ਸਟੇਜ ਤੇ ਬਹੁਤੇ ਮੁੱਖ ਮਹਿਮਾਨ ਨਹੀਂ ਸਨ। ਪ੍ਰੋਗ੍ਰਾਮ ਵੀ ਨੀਯਤ ਸਮੇਂ ਤੇ ਸ਼ੁਰੂ
ਹੋ ਗਿਆ।
ਪ੍ਰੋਗ੍ਰਾਮ ਦਾ ਅਰੰਭ ਇੱਕ ਗਇਕ ਦੀ ਸੁਰੀਲੀ ਆਵਾਜ਼ ਨਾਲ ਹੋਇਆ।
ਬਹੁਤ ਸਾਰੇ ਗਾਇਕਾਂ ਨੇ ਬਾਬਾ ਨਜਮੀ ਦੀਆਂ ਲਿਖੀਆਂ ਰਚਨਾਂਵਾਂ ਨੂੰ ਬੜੀ ਹੀ
ਸੁੰਦਰ ਅਦਾ ਨਾਲ ਪੇਸ਼ ਕੀਤਾ। ਬਾਬਾ ਨਜਮੀ ਜੀ ਦੀ ਇੰਤਜ਼ਾਰ ਸਟੇਜ ਤੇ ਆਉਣ ਦੀ ਹੋ
ਰਹੀ ਸੀ। ਇਵੇਂ ਲੱਗ ਰਿਹਾ ਸੀ ਜਿਵੇਂ ਸ੍ਰੋਤੇ ਉਨ੍ਹਾਂ ਵੇਖਣ ਤੇ ਸੁਨਣ ਲਈ ਬੜੇ
ਉਤਾਵਲੇ ਹੋ ਰਹੇ ਹਨ ਜਿਨ੍ਹਾਂ ਵਿੱਚੋਂ ਹੱਥਲੇ ਲੇਖ ਦਾ ਲੇਖਕ ਤਾਂ ਸ਼ਾਇਦ ਸੱਭ ਤੋਂ
ਵੱਧ ਨਜਮੀ ਜੀ ਨੂੰ ਵੇਖਣ ਲਈ ਉਤਾਵਲਾ ਸੀ। ਆਖਿਰ ਸਟੇਜ ਸਕੱਤਰ ਨੇ ਉਨ੍ਹਾਂ ਦੇ
ਸਟੇਜ ਤੇ ਆਉਣ ਲਈ ਜਦੋਂ 'ਐਨਾਊਂਸ ਮੈਂਟ' ਕੀਤੀ ਤਾਂ ਸਾਰਾ ਹਾਲ ਤਾਲੀਆਂ ਨਾਲ
ਗੂੰਜ ਉਠਿਆ।
ਥੋੜ੍ਹੀ ਦੇਰ ਪਿੱਛੋਂ ਬਾਬਾ ਨਜਮੀ ਜੀ ਕੁੱਝ ਸਾਥੀਆਂ
ਨਾਲ ਜਦ ਸਟੇਜ ਤੇ ਆਏ ਤਾਂ ਹਾਲ ਵਿੱਚ ਬੈਠੇ ਹੋਏ ਸ੍ਰੋਤੇ ਉਨ੍ਹਾਂ ਦੇ
ਸੁਆਗਤ ਲਈ ਉੱਠ ਖੜੇ ਹੋਏ। ਸਾਰਾ ਹਾਲ ਇੱਕ ਵਾਰ ਫਿਰ ਤਾਲੀਆਂ ਨਾਲ ਗੂੰਜਿਆ ।
ਸਾਰਿਆਂ ਦਾ ਸਤਿਕਾਰ ਕਰਦੇ ਹੋਏ ਉਹ ਆ ਕੇ ਆਪਣੀ ਥਾਂ ਤੇ ਬੈਠ ਗਏ। ਕਾਲੇ
ਰੰਗ ਦਾ ਕੋਟ, ਪਜਾਮਾ, ਮੋਢਿਆ ਤੱਕ ਪਿੱਛੇ ਨੂੰ ਸੁੱਟੇ ਚਿੱਟੇ ਦੁੱਧ ਬਰਫ ਰੰਗੇ
ਵਾਲ,ਕੱਦ ਮਧਰਾ ਪਰ ਫੁਰਤੀਲਾ ਸਰੀਰ, ਚਿਹਰੇ ਨਾਲ ਜੱਚਦੀਆਂ ਸਾਦੀਆਂ ਕਾਤਰਵੀਆਂ
ਮੁੱਛਾਂ, ਪੈਰੀਂ ਲੰਮੀ ਨੋਕ ਵਾਲੀ ਦੇਸੀ ਜੁੱਤੀ ਤੋਂ ਉਨ੍ਹਾਂ ਦੀ ਸਾਦ ਮੁਰਾਦੇ
ਪਹਿਰਾਵੇ ਦਾ ਪੂਰਾ ਪ੍ਰਭਾਵ ਦੇ ਰਹੀ ਜਾਪਦੀ ਸੀ।ਉਮਰ ਦੇ 75 ਵਰ੍ਹੇ ਦੇ ਹੋਣ ਤੇ
ਵੀ ਉਹ ਪੂਰੀ ਤਰ੍ਹਾਂ ਸਿਹਤ ਪੱਖੋਂ ਠੀਕ ਤੇ ਚੁਸਤ ਲੱਗ ਰਹੇ ਸਨ।
ਛੇਤੀ
ਉਨ੍ਹਾਂ ਦੀਆਂ ਕਵਿਤਾਂਵਾਂ ਪੜ੍ਹਨ ਦਾ ਦੌਰ ਸ਼ੁਰੂ ਹੋ ਗਿਆ, ਜਿਨ੍ਹਾਂ ਉਨ੍ਹਾਂ
ਵਿੱਚੋਂ ਉਨ੍ਹਾਂ ਦੀਆਂ ਬਹੁਤ ਸਾਰੀਆਂ ਕਵਿਤਾਂਵਾਂ ਭਾਂਵੇਂ ਮੈਂ ਪਹਿਲਾਂ ਵੀ ਵੱਖ
ਵੱਖ "ਯੂ ਟਿਊਬ" ਤੇ ਸੁਣੀਆਂ ਪਰ ਉਨ੍ਹਾਂ ਨੂੰ ਸਟੇਜ ਤੇ ਪਹਿਲੀ ਵਾਰ ਉਨ੍ਹਾਂ ਦੇ
ਮੂਹੋਂ ਜਦੋਂ ਸੁਣੀਆਂ ਤਾਂ ਉਹ ਨਜ਼ਾਰਾ ਕੁੱਝ ਹੋਰ ਹੀ ਸੀ। ਉਨ੍ਹਾਂ ਦੀ ਆਵਾਜ਼ ਵਿੱਚ
ਲੋਹੜੇ ਦਾ ਦਮ ਹੈ। ਬੜਾ ਹੀ ਨਿਧੜਕ ਹੋ ਕੇ ਗਰਜਵੀਂ ਆਵਾਜ਼ ਵਿੱਚ ਬੋਲਦੇ ਹਨ। ਸਮਾਜ
ਦੀਆਂ ਡਿਗਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਵੱਖਰੇ ਅੰਦਾਜ਼ ਵਿੱਚ ਬਿਆਨ
ਕਰਦੇ ਹਨ। ਕਾਮਿਆਂ ਮਜ਼ਦੂਰਾਂ,ਜ਼ਾਤ ਪਾਤ ਦੀਆਂ ਪਾਈਆਂ ਵੰਡੀਆਂ ਨੂੰ ਆਪਣੀ ਜੋਸ਼ੀਲੀ
ਆਵਾਜ਼ ਵਿੱਚ ਆਪਣੀ ਕਵਿਤਾ ਰਾਹੀਂ ਜਦੋਂ ਝੰਜੋੜਦੇ ਹਨ ਤਾਂ ਕਦੇ ਤਾੜੀਆਂ ਦੀ ਆਵਾਜ਼
ਗੂੰਜਦੀ ਹੈ। ਕਦੇ ਸ਼੍ਰੋਤੇ ਸੁਣਦੇ ਸੁੰਨ ਜਿਹੇ ਹੋ ਜਾਂਦੇ ਹਨ। ਗਰੀਬ ਮਾਪਿਆਂ ਦੇ
ਧੀਆਂ ਵਿਆਹੁਣ ਦੇ ਧੁੰਦਲੇ ਸੁਪਣੇ ਜਦੋਂ ਆਪਣੀ ਕਿਸੇ ਕਵਿਤਾ ਨੂੰ ਸੁਣਾ ਰਿਹਾ ਸੀ
ਤਾਂ ਮੇਰੇ ਨਾਲ ਬੈਠਾ ਮੇਰਾ ਸਾਥੀ ਭਾਵੁਕ ਹੋ ਕੇ ਆਪਣੇ ਹੰਝੂ ਐਨਕ ਉਤਾਰ ਕੇ ਆਪਣੇ
ਰੁਮਾਲ ਨਾਲ ਪੂੰਝ ਰਿਹਾ ਸੀ।ਸਰਬ ਸਾਂਝੀਵਾਲਤਾ ਦੀ ਨਜ਼ਮ ਪੜ੍ਹਦਿਆਂ ਉਹ ਜਦ
ਉੰਗਲੀ ਦਾ ਇਸ਼ਾਰਾ ਕਰਦਿਆਂ ਜਿਵੇਂ ਉਹ ਸੱਭ ਨੂੰ ਸੁਵਾਲ ਕਰਦ ਜਾਪਦਾ ਸੀ,ਜਿਵੇਂ
ਉਹ ਸੱਭ ਨੂੰ ਇੱਸ ਦਾ ਜੁਵਾਬ ਪੁੱਛ ਰਿਹਾ ਹੋਵੇ।
ਇੱਕੋ ਤੇਰਾ ਮੇਰਾ
ਪਿਉ, ਇੱਕੋ ਤੇਰੀ ਮੇਰੀ ਮਾਂ, ਇੱਕੋ ਸਾਡੀ ਜੰਮਣ ਭੌਂ, ਤੂੰ ਸਰਦਾਰ
ਮੈਂ ਕੰਮੀ ਕਿੱਉਂ।
ਉਦੋਂ ਸ੍ਰੋਤੇ ਵੀ ਇੱਸ ਸੁਵਾਲ ਦਾ ਜੁਵਾਬ ਇਧਰ ਉਧਰ
ਝਾਕ ਕੇ ਜਿਵੇਂ ਇਕ ਦੂਜੇ ਤੋਂ ਪੁੱਛਦੇ ਜਾਪਦੇ ਹਨ। ਭੈੜੀ ਸੋਚ ਵਾਲੇ ਰੀਜਨੀਤਕ
ਨੀਯਤ ਵਾਲੇ ਆਗੂਆਂ ਤੇ ਧਰਮ ਦੇ ਠੇਕੇਦਾਰਾਂ ਨੂੰ ਉਹ ਮਿਲਕੇ ਲੈਂਦਾ ਹੈ। ਲੋਕਾਂ
ਨੂੰ ਆਪਣੀ ਨਜ਼ਮ” ਗੰਦੇ ਅੰਡੇ ਇਧਰ ਵੀ ਨੇ ਉਧਰ ਵੀ ਨੇ” ਦੇਸ਼ ਦੀ ਵੰਡ ਤੋਂ ਬਾਅਦ
ਦੋਹਾਂ ਦੇਸ਼ਾ ਦੀ ਤ੍ਰਾਸਦੀ ਦੀ ਗੱਲ ਉਹ ਆਪਣੀ ਇਸ ਨਜ਼ਮ ਰਾਹੀਂ ਜਦ ਬਿਆਨ ਕਰਦਾ ਹੈ
ਤਾਂ ਦੋਹਾਂ ਪਾਸਿਆਂ ਦੀ ਸਿਆਸਤ ਦੀ ਬਦਤਰ ਹੋਈ ਹਾਲਤ ਬਿਆਨ ਕਰਨ ਵਿੱਚ ਉਹ
ਸ੍ਰੋਤਿਆਂ ਦੇ ਮਨਾਂ ਅੰਦਰ ਧੁਰ ਤੱਕ ਲਹਿੰਦਾ ਜਾਪਦਾ ਹੈ। ਉਸ ਦੀਆਂ ਉੱਸ ਦਿਨ ਤੇ
ਉੱਸ ਦੀਆਂ ਪੜ੍ਹ ਕੇ ਸੁਣਾਈਆਂ ਬਹੁਪੱਖੀ ਕਵਿਤਾਵਾਂ ਦਾ ਹਵਾਲਾ ਦੇਣ ਲੱਗਿਆਂ ਤਾਂ
ਮੇਰਾ ਇਹ ਲੇਖ ਸੂਰਜ ਨੂੰ ਦੀਵਾ ਵਿਖਾਉਣ ਵਾਂਗ ਹੀ ਹੋਵੇਗਾ।
ਉੱਸ ਨੂੰ
ਸੁਣ ਕੇ ਤੇ ਵੇਖ ਕੇ ਇਵੇਂ ਲੱਗਿਆ ਜਿਵੇਂ ਬਾਬੇ ਨਜਮੀ ਦਾ ਕੱਦ ਕਾਠ ਤਾਂ ਬੇਸ਼ੱਕ
ਛੋਟਾ ਹੈ ਪਰ ਉੱਸ ਦਾ ਸਾਹਿਤਕ ਕੱਦ ਅਸਮਾਨ ਦੀਆਂ ਸਿਖਰਾਂ ਨੂੰ ਛੁਹੰਦਾ ਜਾਪਦਾ
ਹੈ। ਬਾਬਾ ਨਜਮੀ ਵਾਕਈ ਲੋਕਾਂ ਦੀ ਹਰ ਵੇਦਨਾ, ਦੁੱਖਾਂ ਦਰਦਾਂ ਪੀੜਾਂ ਨੂੰ ਸਮਝਣ
ਵਾਲਾ ਅਤੇ ਲੋਕਾਂ ਨੂੰ ਤੱਗੜੇ ਤੇ ਇੱਕ ਮੁੱਠ ਹੋ ਕੇ ਉਨ੍ਹਾਂ ਨਾਲ ਹਰ
ਤਰ੍ਹਾਂ ਦੇ ਕੀਤੇ ਜਾਂਦੇ ਵਿਤਕਰਿਆਂ ਦੇ ਵਿਰੁਧ ਆਪ ਵੀ ਉਨ੍ਹਾਂ ਦੇ ਨਾਲ ਮੋਢੇ
ਨਾਲ ਮੋਢਾ ਜੋੜ ਕੇ ਹੱਕ ਅਤੇ ਨਾ ਇਨਸਾਫ ਵਿਰੁਧ ਜੂਝਣ ਲਈ ਪ੍ਰੇਰਣਾ ਦੇਣ ਵਾਲਾ
ਸਹੀ ਅਰਥਾਂ ਵਿੱਚ ਲੋਕ ਕਵੀ ਹੈ। ਉੱਸ ਦਾ ਜਿੰਨਾ ਵੀ ਮਾਣ ਸਤਿਕਾਰ ਕੀਤਾ ਜਵੇ
ਥੋੜ੍ਹਾ ਹੈ।
ਆਖਰ ਆਪਣੇ ਸਮੇਂ ਸਿਰ ਅੱਜ ਦਾ ਬਾਬੇ ਨਜਮੀ ਜੀ ਦਾ ਇਹ
ਯਾਦਗਾਰੀ ਸਾਹਿਤਕ ਸੰਮੇਲਣ ਖਤਮ ਹੋ ਗਿਆ। ਮੈਂ ਵੇਖਿਆ ਕਿ ਬਾਬਾ ਨਜਮੀ ਜੀ ਦੇ
'ਆਟੋ ਗ੍ਰਾਫ' ਲੈਣ ਲਈ ਉੱਸ ਦੇ ਪ੍ਰਸ਼ੰਸਕਾਂ ਦੀ ਲੰਮੀ ਲਾਈਨ ਲੱਗੀ ਹੋਈ
ਸੀ ਅਤੇ ਮੈਂ ਸੋਚ ਰਿਹਾ ਸਾਂ ਕਿ ਮੇਰੀ ਇੱਟਲੀ ਤੋਂ ਕੈਨੇਡਾ ਆਉਣ ਦੀ ਯਾਤ੍ਰਾ ਵੀ
ਅੱਜ ਦਾ ਇਹ ਪ੍ਰਗ੍ਰਾਮ ਵੇਖ ਕੇ ਸਫਲ ਹੋ ਗਈ ਹੈ। ਉਨ੍ਹਾਂ ਪ੍ਰਤੀ ਆਪਣੇ ਵਿਚਾਰਾਂ
ਨੂੰ ਕਾਵਿਕ ਰੂਪ ਦੇ ਕੇ ਮੈਂ ਬਾਬਾ ਨਜਮੀ ਜੀ ਨੂੰ ਸੁਣ ਕੇ ਇਹ ਸਤਰਾਂ ਮੈਂ
ਉਨ੍ਹਾਂ ਨੂੰ ਸਮ੍ਰਪਿਤ ਕਰ ਰਿਹਾ ਹਾਂ।
ਜਦ ਮੈਂ ਸੁਣਿਆ ਆਉਣਾ ਬਾਬੇ ਨਜਮੀ
ਨੇ, ਇਟਲੀ ਤੋਂ ਚੱਲ ਆਇਆ ਵਿੱਚ ਕੈਨੇਡਾ ਮੈਂ, ਸੱਟੀਆਂ ਪਰ੍ਹਾਂ ਵਗਾਹ ਕੇ
ਲੋੜਾਂ ਥੋੜਾਂ ਨੂੰ, ਕਰਕੇ ਆਪਣਾ ਜੇਰਾ ਪਰਬਤ ਜੇਡਾ ਮੈਂ । ਵੇਖ ਲਿਆ ਤੇ
ਸੁਣ ਲਿਆ ਬਾਬੇ ਨਜਮੀ ਨੂੰ, ਯਾਰੋ ਸੱਚੀਂ ਕਿਸਮਤ ਵਾਲਾ ਕੇਡਾ ਮੈਂ ਸੂਰਜ
ਸਾਂਹਵੇਂ ਇੱਸ ਦੀਵੇ ਨੇ ਕੀ ਬਲਣਾ, ਉੱਸ ਦੇ ਅੱਗੇ ਲੱਗਾਂ ਨਿਰਾ ਛਲੇਡਾ ਮੈਂ।
ਕਲਮ ਮੇਰੀ ਦੀ ਉਮਰ ਤਾਂ ਅਜੇ ਨਿਆਣੀ ਏਂ, ਖਾ ਨਾ ਜਾਂਵਾ ਕਿਧਰੇ ਧੱਕਾ ਠੇਡਾ
ਮੈਂ। ਤੱਕ ਲਿਆ ਬੈਠ ਸਾਮ੍ਹਣੇ ਬਾਬੇ ਨਜਮੀਂ ਨੂੰ, ਇਟਲੀ ਵਿੱਚੋਂ ਆਕੇ
ਵਿੱਚ ਕੈਨੇਡਾ ਮੈਂ। ਲੰਮੀ ਉਮਰ ਹੰਢਾਵੇ,ਬਾਬਾ ਨਜਮੀ ਜੀ, ਕਦੇ ਨਾ ਤੁਰਦਾ
ਵੇਖਾਂ ਵਿੰਗਾ ਟੇਢਾ ਮੈਂ।
|
|
|
|
|
|
ਲੋਕ
ਕਵੀ ਬਾਬਾ ਨਜਮੀ ਸ੍ਰੋਤਿਆਂ ਦੇ ਰੂਬਰੂ ਆਪਣੀਆਂ ਕਵਿਤਾਂਵਾਂ ਸੁਣਾਉਂਦੇ ਹੋਏ
ਰਵੇਲ ਸਿੰਘ, ਇਟਲੀ |
ਗੁਰਦੁਆਰਾ
'ਖਾਲਸਾ ਦਰਬਾਰ' ਡਿਕਸੀ ਰੋਡ ਮਿੱਸੀਸਾਉਗਾ ਦੇ ਦਰਸ਼ਨ
ਰਵੇਲ ਸਿੰਘ, ਇਟਲੀ |
ਵਿਆਹਾਂ
ਤੇ ਫਿਜੂਲਖ਼ਰਚੀ: ਇਕ ਸਮਾਜਕ ਕੁਰੀਤੀ
ਡਾ. ਨਿਸ਼ਾਨ ਸਿੰਘ ਰਾਠੌਰ |
ਘਿਉ
ਦਾ ਘੜਾ ਰਵੇਲ ਸਿੰਘ ਇਟਲੀ |
ਪੰਥਕ
ਸੰਸਥਾਵਾਂ ਵਿਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ਵਿਚ ਰੁਕਾਵਟ ਪਾਉਣ ਦੀ
ਕੋਸ਼ਿਸ਼ ਉਜਾਗਰ ਸਿੰਘ, ਪਟਿਆਲਾ |
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|