WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ       (02/07/2018)

nishan

 
abadi
 

ਜੀਤ- ਜੰਤੂਆਂ ਤੋਂ ਲੈ ਕੇ ਮਨੁੱਖਾਂ ਤੱਕ, ਸਭ ਇਸ ਧਰਤੀ ਉੱਤੇ ਪੈਦਾ ਹੁੰਦੇ ਆਏ ਹਨ ਅਤੇ ਸਮੇਂ ਦੇ ਗੇੜ ਅੰਦਰ ਨਸ਼ਟ ਵੀ ਹੁੰਦੇ ਰਹੇ ਹਨ। ਇਹ ਕੁਦਰਤ ਦਾ ਨਿਯਮ ਹੈ ਅਤੇ ਇਸ ਨਿਯਮ ਵਿੱਚ ਕਦੇ ਵੀ ਤਬਦੀਲੀ ਸੰਭਵ ਨਹੀਂ ਹੈ। 'ਪੈਦਾ ਹੋਣ ਅਤੇ ਨਸ਼ਟ ਹੋਣ ਦੇ ਸੰਤਲੁਨ ਨੂੰ ਬਣਾ ਕੇ ਰੱਖਣਾ' ਮਨੁੱਖ ਦੇ ਮੁੱਢਲੇ ਫ਼ਰਜ਼ਾਂ ਵਿੱਚੋਂ ਸ਼ਾਮਲ ਫ਼ਰਜ਼ ਹੈ। ਸੰਸਾਰ ਵਿੱਚ ਪੈਦਾ ਬਹੁਤ ਸਾਰੀਆਂ ਜੀਵਾਂ ਦੀਆਂ ਨਸਲਾਂ ਖ਼ਤਮ ਹੋ ਚੁਕੀਆਂ ਹਨ ਜਾਂ ਖ਼ਤਮ ਹੋਣ ਦੇ ਕੰਢੇ ਤੇ ਹਨ। ਇਹਨਾਂ ਦਾ ਕਾਰਨ ਬੇ-ਤਰਤੀਬੀ ਦਾ ਹੋਣਾ ਹੈ ਕਿਉਂਕਿ 'ਇਹਨਾਂ ਦਾ ਜਨਮ ਉਸ ਰਫ਼ਤਾਰ ਨਾਲ ਨਹੀਂ ਹੋਇਆ ਜਿਸ ਰਫ਼ਤਾਰ ਨਾਲ ਇਹਨਾਂ ਦਾ ਖ਼ਾਤਮਾ ਹੋ ਗਿਆ।' ਇਸ ਲਈ ਬਹੁਤ ਸਾਰੀਆਂ ਜੀਵਾਂ ਦੀਆਂ ਨਸਲਾਂ ਅਲੋਪ ਹੋ ਚੁਕੀਆਂ ਹਨ। ਖ਼ੈਰ, ਇਹ ਵੱਖਰਾ ਮੁੱਦਾ ਹੈ। ਸਾਡਾ ਅੱਜ ਦਾ ਮੂਲ ਮੁੱਦਾ ਮਨੁੱਖੀ ਆਬਾਦੀ ਦੀ ਵੱਧਦੀ ਰਫ਼ਤਾਰ ਨਾਲ ਸੰਬੰਧਤ ਹੈ। ਇਸ ਲਈ ਲੇਖ ਦੀ ਸੰਖੇਪਤਾ ਨੂੰ ਦੇਖਦਿਆਂ ਸਿੱਧਾ ਮੂਲ ਵਿਸ਼ੇ ਤੇ ਵਿਚਾਰ- ਚਰਚਾ ਆਰੰਭ ਕਰਦੇ ਹਾਂ।

ਭਾਰਤ ਵਿੱਚ ਪਹਿਲੀ ਵਾਰ 'ਆਬਾਦੀ ਦੀ ਗਿਣਤੀ' ਸੰਨ 1872 ਵਿੱਚ ਹੋਈ ਸੀ। ਉਸ ਸਮੇਂ ਬ੍ਰਿਟਿਸ਼ ਹਕੂਮਤ ਭਾਰਤ ਉੱਤੇ ਕਾਬਜ਼ ਸੀ। ਆਜ਼ਾਦੀ ਤੋਂ ਮਗਰੋਂ 1951 ਵਿੱਚ 'ਆਬਾਦੀ ਨੂੰ ਗਿਣਿਆ' ਗਿਆ ਸੀ ਅਤੇ ਹੁਣ ਹਰ 10 ਸਾਲ ਬਾਅਦ 'ਆਬਾਦੀ ਦੀ ਗਿਣਤੀ' ਕੀਤੀ ਜਾਂਦੀ ਹੈ। ਮਨੁੱਖੀ ਆਬਾਦੀ ਦੀ ਜਨਤਕ ਕੀਤੀ ਗਈ ਰਿਪੋਰਟ ਜੋ 31 ਮਾਰਚ 2011 ਨੂੰ ਜਾਰੀ ਕੀਤੀ ਗਈ ਸੀ, ਦੇ ਅਨੁਸਾਰ ਭਾਰਤ ਦੀ ਕੁਲ ਆਬਾਦੀ ਇੱਕ ਅਰਬ 21 ਕਰੋੜ 85 ਲੱਖ 4 ਹਜ਼ਾਰ 977 ਦੱਸੀ ਗਈ ਹੈ। ਸੰਨ 1901 ਵਿੱਚ ਭਾਰਤ ਦੀ ਆਬਾਦੀ 23.84 ਕਰੋੜ ਹੁੰਦੀ ਸੀ। ਇਸੇ ਤਰਾਂ ਸੰਨ 1911 ਵਿੱਚ 25.209 ਕਰੋੜ, ਸੰਨ 1921 ਵਿੱਚ 25.132 ਕਰੋੜ, ਸੰਨ 1931 ਵਿੱਚ 27. 898 ਕਰੋੜ, ਸੰਨ 1991 ਵਿੱਚ 84.642 ਕਰੋੜ, ਸੰਨ 2001 ਵਿੱਚ 102.874 ਕਰੋੜ ਅਤੇ ਸੰਨ 2011 ਵਿੱਚ 121.019 ਕਰੋੜ ਤੱਕ ਅਪੱੜ ਚੁਕੀ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸੰਨ 2001 ਤੋਂ ਲੈ ਕੇ 2011 ਤੱਕ (10 ਸਾਲਾਂ ਵਿੱਚ) ਲਗਭਗ 18.1 ਕਰੋੜ ਦੀ ਆਬਾਦੀ ਦਾ ਰਿਕਾਰਡ ਵਾਧਾ ਦਰਜ਼ ਕੀਤਾ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਸੰਨ 1975 ਤੋਂ ਲੈ ਕੇ 2011 ਤੱਕ ਭਾਰਤ ਦੀ ਆਬਾਦੀ ਤਕਰੀਬਨ ਦੁੱਗਣੀ ਹੋ ਗਈ ਹੈ। ਇਹ ਬਹੁਤ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਭਾਰਤ ਦਾ ਉੱਤਰ ਪ੍ਰਦੇਸ਼ ਸੂਬਾ ਸਭ ਤੋਂ ਵੱਧ ਆਬਾਦੀ (19.95 ਕਰੋੜ ਲੋਕਾਂ ਦਾ) ਸੂਬਾ ਹੈ। ਦੂਜੇ ਨੰਬਰ ਤੇ ਮਹਾਂਰਾਸ਼ਟਰ (11.23 ਕਰੋੜ ਲੋਕਾਂ ਦਾ) ਦਾ ਨੰਬਰ ਆਉਂਦਾ ਹੈ। ਉੱਤਰ ਪ੍ਰਦੇਸ਼ ਅਤੇ ਮਹਾਂਰਾਸ਼ਟਰ ਦੀ ਆਬਾਦੀ ਨੂੰ ਜੇਕਰ ਇਕੱਠਾ ਕਰ ਦਿੱਤਾ ਜਾਵੇ ਤਾਂ ਅਮਰੀਕੀ ਤੋਂ ਵੱਡਾ ਮੁਲਕ ਬਣ ਜਾਵੇਗਾ। ਸਮੁੱਚੇ ਸੰਸਾਰ ਦੀ ਕੁਲ ਆਬਾਦੀ ਵਿੱਚੋਂ 17.5 ਫ਼ੀਸਦੀ ਆਬਾਦੀ ਦਾ ਹਿੱਸਾ ਭਾਰਤ ਦਾ ਹੈ। ਭਾਰਤ ਤੋਂ ਸਿਰਫ਼ ਇੱਕ ਹੀ ਮੁਲਕ ਅੱਗੇ ਹੈ ਅਤੇ ਉਹ ਹੈ ਚੀਨ। ਸਾਰੀ ਦੁਨੀਆਂ ਦੀ ਕੁਲ ਆਬਾਦੀ ਦਾ ਚੀਨ ਦਾ 19.4 ਫ਼ੀਸਦੀ ਹਿੱਸਾ ਚੀਨ ਦੇ ਹਿੱਸੇ ਆਉਂਦਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਸਮੁੱਚੀ ਦੁਨੀਆਂ ਦੀ ਕੁਲ ਧਰਤੀ ਦਾ 2.4% ਖੇਤਰ ਹੀ ਭਾਰਤ ਦੇ ਹਿੱਸੇ ਆਉਂਦਾ ਹੈ ਪਰ ਆਬਾਦੀ ਪੱਖੋਂ 17.5% ਲੋਕ ਵੱਸਦੇ ਹਨ। ਇਸ ਗੱਲ ਤੋਂ ਆਬਾਦੀ ਦੀ ਰਫ਼ਤਾਰ ਦਾ ਸਹਿਜਤਾ ਨਾਲ ਅੰਦਾਜਾ ਲਗਾਇਆ ਜਾ ਸਕਦਾ ਹੈ। ਭਾਰਤ ਦੀ 50% ਆਬਾਦੀ 25 ਸਾਲ ਤੋਂ ਘੱਟ ਉਮਰ ਦੀ ਹੈ ਅਤੇ 65% 35 ਸਾਲ ਤੋਂ ਘੱਟ ਉਮਰ ਦੇ ਲੋਕ ਭਾਰਤ ਅੰਦਰ ਰਹਿੰਦੇ ਹਨ। ਇੱਕ ਸਰਵੇਖਣ ਦੇ ਮੁਤਾਬਕ ਜੇਕਰ ਇਸੇ ਤਫ਼ਤਾਰ ਨਾਲ ਆਬਾਦੀ ਦਾ ਵੱਧਣਾ ਜ਼ਾਰੀ ਰਿਹਾ ਤਾਂ ਸੰਨ 2025 ਦੇ ਆਖ਼ੀਰ ਤੱਕ ਭਾਰਤ ਦੁਨੀਆਂ ਦੀ ਸਭ ਤੋਂ ਜਿਆਦਾ ਆਬਾਦੀ ਵਾਲਾ ਦੇਸ਼ ਬਣ ਜਾਵੇਗਾ।

ਵੱਧਦੀ ਆਬਾਦੀ ਦੇ ਖ਼ੇਤਰ ਵਿੱਚ ਅਸੀਂ ਚੀਨ ਨੂੰ ਪਛਾੜ ਦੇਣਾ ਹੈ। ਇਹ ਬਹੁਤ ਮੰਦਭਾਗਾ ਅਤੇ ਖ਼ਤਰਨਾਕ ਰੁਝਾਨ ਹੈ। ਮਨੁੱਖੀ ਆਬਾਦੀ ਦਾ ਬੇਹਿਸਾਬ ਵਾਧਾ ਬਹੁਤ ਵੱਡੀ ਸਮੱਸਿਆ ਦੇ ਰੂਪ ਵਿੱਚ ਸਾਹਮਣੇ ਆ ਰਿਹਾ ਹੈ। ਪਰ ਬਦਕਿਸਮਤੀ, ਭਾਰਤ ਵਰਗੇ ਮੁਲਕ ਵਿੱਚ 'ਚੋਣਾਂ' ਤਾਂ ਬਹੁਤ ਵੱਡੀ ਬਹਿਸ ਦਾ ਵਿਸ਼ਾ ਹੋ ਸਕਦੀਆਂ ਹਨ ਪਰ 'ਆਬਾਦੀ ਦਾ ਵੱਧਣਾ' ਕਦੇ ਵੀ ਬਹਿਸ ਦਾ ਵਿਸ਼ਾ ਨਹੀਂ ਹੁੰਦਾ। ਟੀ. ਵੀ. ਚੈਨਲਾਂ ਉੱਪਰ ਚੋਣਾਂ ਲਈ ਤਾਂ ਆਗੂ ਲੜਦੇ ਆਮ ਨਜ਼ਰੀਂ ਪੈ ਜਾਂਦੇ ਹਨ ਪਰ ਵੱਧਦੀ ਆਬਾਦੀ ਲਈ ਕਦੇ ਕੋਈ ਬਹਿਸ ਜਾਂ ਉਲਝਣ ਨਹੀਂ ਦੇਖੀ ਗਈ ਅਤੇ ਸ਼ਾਇਦ ਨਾ ਹੀ ਦੇਖੀ ਜਾਵੇਗੀ ਕਿਉਂਕਿ ਭਾਰਤੀ ਲੋਕ ਮਨਾਂ ਵਿੱਚ ਆਬਾਦੀ ਨੂੰ ਕਦੇ ਵੀ ਸਮੱਸਿਆ ਦੇ ਰੂਪ ਵਿੱਚ ਨਹੀਂ ਦੇਖਿਆ ਗਿਆ। ਬੱਚੇ ਦਾ ਪੈਦਾ ਹੋਣਾ ਤਾਂ ਚੰਗਾ ਸ਼ਗਨ ਮੰਨਿਆਂ ਜਾਂਦਾ ਹੈ ਉਹ ਭਾਵੇਂ ਪੰਜਵਾਂ ਬੱਚਾ ਹੋਵੇ ਤੇ ਭਾਵੇਂ ਅੱਠਵਾਂ।

ਭਾਰਤ ਦੀ ਆਬਾਦੀ ਤਾਂ ਲਗਾਤਾਰ ਵੱਧ ਰਹੀ ਹੈ ਪਰ ਸਾਧਨ ਸੀਮਤ ਹਨ। ਇਹ ਸਾਧਨ ਵੱਧ ਨਹੀਂ ਰਹੇ ਬਲਕਿ ਦਿਨੋਂ- ਦਿਨ ਘੱਟ ਜ਼ਰੂਰ ਰਹੇ ਹਨ। ਦੂਜੀ ਗੱਲ, ਆਧੁਨਿਕ ਸਹੂਲਤਾਂ ਦੇ ਕਾਰਨ ਮਨੁੱਖੀ ਮੌਤ ਦਰ ਵਿੱਚ ਭਾਰੀ ਗਿਰਾਵਟ ਆਈ ਹੈ ਇਸ ਕਰਕੇ ਮਨੁੱਖੀ ਆਬਾਦੀ ਬੇ-ਤਰਤੀਬੀ ਨਾਲ ਵੱਧ ਰਹੀ ਹੈ। ਆਬਾਦੀ ਦੇ ਵੱਧਣ ਦੇ ਬਹੁਤ ਸਾਰੇ ਕਾਰਨ ਹਨ ਜਿਨਾਂ ਵਿੱਚੋਂ ਕੁੱਝ ਦਾ ਸੰਖੇਪ ਰੂਪ ਵਿੱਚ ਇਸ ਲੇਖ ਰਾਹੀਂ ਜ਼ਿਕਰ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ।

ਯਕੀਕਨ, ਧਰਮ ਨੂੰ ਬਹੁਤ ਵੱਡਾ ਮੁੱਦਾ ਸਮਝਿਆ ਜਾਂਦਾ ਰਿਹਾ ਹੈ ਆਬਾਦੀ ਦੇ ਵੱਧਣ ਵਿੱਚ। ਧਰਮ ਦੇ ਪੈਰੋਕਾਰ ਆਪਣੇ ਧਰਮ ਦੀ ਘੱਟਦੀ ਆਬਾਦੀ ਦੀ ਦੁਹਾਈ ਦੇ ਕੇ ਆਬਾਦੀ ਵਿੱਚ ਵਾਧਾ ਕਰਨ ਦੀ ਤਾਕੀਦ ਕਰਦੇ ਰਹਿੰਦੇ ਹਨ। ਇਹ ਕਿਸੇ ਇੱਕ ਧਰਮ ਦੇ ਪੈਰੋਕਾਰਾਂ ਦਾ ਮਸਲਾ ਨਹੀਂ ਹੈ ਬਲਕਿ ਹਰ ਧਰਮ ਦੇ ਠੇਕੇਦਾਰ ਆਪਣੇ ਧਰਮ ਦੀ ਘੱਟਦੀ ਆਬਾਦੀ ਦੀ ਝੂਠੀ ਅਫ਼ਵਾਹ ਉਡਾਉਂਦੇ ਰਹਿੰਦੇ ਹਨ ਤਾਂ ਕਿ ਆਮ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ। ਅਨਪੜਤਾ ਵੀ ਬਹੁਤ ਵੱਡਾ ਕਾਰਨ ਹੈ ਆਬਾਦੀ ਦੇ ਵੱਧਣ ਵਿੱਚ। ਭਾਰਤ ਦੇ ਪਿੰਡਾਂ ਵਿੱਚ ਰਹਿਣ ਵਾਲੇ ਬਹੁਤ ਸਾਰੇ ਗ਼ਰੀਬ ਲੋਕ ਸਹੀ ਸਮੇਂ ਤੇ ਪਰਿਵਾਰ ਕੰਟਰੋਲ ਦਵਾਈਆਂ ਅਤੇ ਸਹੁਲਤਾਂ ਦਾ ਦਰੁੱਸਤੀ ਨਾਲ ਪ੍ਰਯੋਗ ਨਹੀਂ ਕਰਦੇ ਨਤੀਜਨ ਆਬਾਦੀ ਵੱਧਦੀ ਜਾਂਦੀ ਹੈ। ਇਹਨਾਂ ਲੋਕਾਂ ਨੂੰ ਪਰਿਵਾਰ ਕੰਟਰੋਲ ਦੀਆਂ ਦਵਾਈਆਂ/ਸਹੂਲਤਾਂ ਦੀ ਸਹੀ ਜਾਣਕਾਰੀ ਉਪਲਬਧ ਨਹੀਂ ਹੁੰਦੀ, ਜਿਸ ਨਾਲ ਆਬਾਦੀ ਤੇ ਕਾਬੂ ਪਾਇਆ ਜਾ ਸਕੇ।

ਜਾਗੁਰਕਤਾ ਦੀ ਕਮੀ ਕਾਰਨ ਵੀ ਆਬਾਦੀ ਬੇਹਿਸਾਬ ਵੱਧਦੀ ਹੈ। ਆਮ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਸਹੀ ਅਤੇ ਪੁਖ਼ਤਾ ਜਾਣਕਾਰੀ ਨਹੀਂ ਹੁੰਦੀ ਜਿਸ ਨਾਲ ਉਹ ਇਹਨਾਂ ਸਹੂਲਤਾਂ ਦਾ ਲਾਭ ਨਹੀਂ ਲੈ ਪਾਉਂਦੇ। ਸਰਕਾਰਾਂ ਨੇ ਅਜਿਹੇ ਪ੍ਰੋਗਰਾਮ ਨਹੀਂ ਉਲੀਕੇ ਜਿਸ ਨਾਲ ਆਮ ਪੇਂਡੂ ਮਜਦੂਰ, ਗ਼ਰੀਬ ਅਤੇ ਅਨਪੜ ਬੰਦੇ ਨੂੰ ਸਹੀ ਸਮੇਂ ਤੇ ਸਹੀ ਜਾਣਕਾਰੀ ਮਿਲ ਸਕੇ। ਭਾਰਤੀ ਲੋਕ ਮਨਾਂ ਵਿੱਚ ਪੁੱਤਰ ਪ੍ਰਤੀ ਜਿਆਦਾ ਚਾਹਤ ਦਾ ਆਲਮ ਦੇਖਿਆ ਜਾਂਦਾ ਰਿਹਾ ਹੈ। ਇਹ ਸਾਡੀ ਸਮਾਜਕ ਬਣਤਰ ਦਾ ਬਹੁਤ ਵੱਡਾ ਅਵਗੁਣ ਮੰਨਿਆ ਜਾ ਸਕਦਾ ਹੈ ਕਿ ਅਸੀਂ ਧੀਆਂ ਦੇ ਮੁਕਾਬਲੇ ਪੁੱਤਰਾਂ ਨੂੰ ਜਿਆਦਾ ਅਹਿਮੀਅਤ ਦਿੰਦੇ ਹਾਂ। ਇਸ ਲਈ ਪੁੱਤਰ ਦੀ ਚਾਹਤ ਵਿੱਚ ਧੀਆਂ ਪੈਦਾ ਹੁੰਦੀਆਂ ਰਹਿੰਦੀਆਂ ਹਨ ਜਿਸ ਨਾਲ ਆਬਾਦੀ ਵੱਧਦੀ ਹੈ। ਉਂਝ, ਅੱਜ ਕੱਲ ਕੁੜੀਆਂ ਕਿਸੇ ਵੀ ਖ਼ੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਭਾਰਤੀ ਲੋਕਾਂ ਦੀ ਇਸ ਪੁਰਾਤਨ ਸੋਚ ਨੂੰ ਬਦਲਣ ਦਾ ਸਮਾਂ ਹੈ ਤਾਂ ਕਿ ਵੱਧਦੀ ਆਬਾਦੀ ਨੂੰ ਕਾਬੂ ਕੀਤਾ ਜਾ ਸਕੇ।

ਸਾਡੇ ਮੁਲਕ ਵਿੱਚ ਵਿਆਹ ਦੀ ਉਮਰ ਕੁੜੀ ਲਈ ਘੱਟੋ ਘੱਟ 18 ਸਾਲ ਅਤੇ ਮੁੰਡੇ ਲਈ 21 ਸਾਲ ਨਿਸ਼ਚਿਤ ਕੀਤੀ ਗਈ ਹੈ। ਪਰ, ਅਨਪੜਤਾ, ਗ਼ਰੀਬ ਅਤੇ ਜਾਗਰੁਕਤਾ ਦੀ ਕਮੀ ਕਰਕੇ ਨਿੱਕੀ ਉਮਰੇ ਬੱਚਿਆਂ ਦੇ ਵਿਆਹ ਕਰ ਦਿੱਤੇ ਜਾਂਦੇ ਹਨ ਜਿਸ ਨਾਲ ਆਬਾਦੀ ਵੱਧਦੀ ਹੈ। ਅਨਪੜਤਾ, ਗ਼ਰੀਬੀ, ਜਾਗੁਰਕਤਾ ਦੀ ਕਮੀ, ਨਿੱਕੀ ਉਮਰੇ ਬੱਚਿਆਂ ਦੇ ਵਿਆਹ, ਸਿਹਤ ਸਹੂਲਤਾਂ ਦੀ ਘਾਟ, ਧਾਰਮਿਕ ਆਡੰਬਰ, ਪੁਰਾਤਨ ਸੋਚ, ਜਨਮ ਦੇ ਮੁਕਾਬਲੇ ਮੌਤਾਂ ਦੀ ਰਫ਼ਤਾਰ ਵਿੱਚ ਫ਼ਰਕ ਅਤੇ ਸਰਕਾਰੀ ਅਣਦੇਖੀ ਕਰਕੇ ਆਬਾਦੀ ਲਗਾਤਾਰ ਵੱਧ ਰਹੀ ਹੈ। ਆਬਾਦੀ ਦੇ ਵੱਧਣ ਕਰਕੇ ਸਹੂਲਤਾਂ ਦੀ ਮਾਰਾ- ਮਾਰੀ ਹੋਣ ਲੱਗੀ ਹੈ। ਇਸ ਧਰਤੀ ਉੱਪਰ ਮੋਜੂਦ ਸਾਧਨ ਸੀਮਤ ਮਾਤਰਾ ਵਿੱਚ ਹਨ। ਇਹਨਾਂ ਨੂੰ ਤਾਂ ਕਿਸੇ ਵੀ ਤਰੀਕੇ ਨਾਲ ਵਧਾਇਆ ਨਹੀਂ ਜਾ ਸਕਦਾ ਪਰ, ਆਬਾਦੀ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ, ਜਿਸ ਨਾਲ ਹਰ ਮਨੁੱਖ ਨੂੰ ਚੰਗਾ ਜੀਵਨ ਬਤੀਤ ਕਰਨ ਦਾ ਮੌਕਾ ਮਿਲੇ। ਆਬਾਦੀ ਦਾ ਇਸ ਤਰੀਕੇ ਨਾਲ ਵੱਧਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਜ਼ਮੀਨ ਹੇਠਲਾ ਪਾਣੀ ਲਗਾਤਾਰ ਖ਼ਤਮ ਹੁੰਦਾ ਜਾ ਰਿਹਾ ਹੈ। ਜੰਗਲ, ਰੁੱਖ਼ ਖ਼ਤਮ ਹੁੰਦੇ ਜਾ ਰਹੇ ਹਨ। ਹਰ ਥਾਂ ਮਨੁੱਖਾਂ ਦੇ ਰਹਿਣ ਲਈ ਕਲੌਨੀਆਂ ਦਾ ਜ਼ਾਲ ਵਿਛਾਇਆ ਜਾ ਰਿਹਾ ਹੈ। ਖੇਤੀ ਯੋਗ ਜ਼ਮੀਨ ਘੱਟ ਰਹੀ ਹੈ। ਵਾਤਾਵਰਣ ਨੂੰ ਗੰਦਾ ਕੀਤਾ ਜਾ ਰਿਹਾ ਹੈ ਅਤੇ ਆਕਸੀਜਨ ਦੀ ਮਾਤਰਾ ਲਗਾਤਾਰ ਘੱਟਦੀ ਜਾ ਰਹੀ ਹੈ। ਗਰਮੀ ਵੱਧ ਰਹੀ ਹੈ ਅਤੇ ਹਰ ਥਾਂ ਤੇ ਮਨੁੱਖਾਂ ਦੀ ਭੀੜ ਨਜ਼ਰ ਆਉਂਦੀ ਹੈ। ਸਕੂਲਾਂ- ਕਾਲਜਾਂ ਤੋਂ ਲੈ ਕੇ ਹਸਪਤਾਲਾਂ, ਰੇਲਵੇ ਸਟੇਸ਼ਨਾਂ, ਸੜਕਾਂ ਅਤੇ ਧਾਰਮਿਕ ਸਥਾਨਾਂ ਤੇ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ। ਮਨੁੱਖ ਨੇ ਜੰਗਲਾਂ ਨੂੰ ਸਾਫ਼ ਕਰਕੇ ਰਹਿਣ ਲਈ ਬਣਾ ਲਿਆ ਹੈ ਅਤੇ ਜੰਗਲੀ ਜਾਨਵਰ ਮਰ ਰਹੇ ਹਨ। ਜੇਕਰ ਇਸੇ ਤਰੀਕੇ ਨਾਲ ਆਬਾਦੀ ਦਾ ਵੱਧਣਾ ਜਾਰੀ ਰਿਹਾ ਤਾਂ ਆਉਣ ਵਾਲੇ ਕੁੱਝ ਸਾਲਾਂ ਵਿੱਚ ਸਾਹ ਲੈਣ ਲਈ ਸਾਫ਼ ਹਵਾ ਅਤੇ ਪੀਣ ਲਈ ਸਾਫ਼ ਪਾਣੀ ਹੀ ਨਹੀਂ ਮਿਲੇਗਾ ਬਾਕੀ ਦੀਆਂ ਚੀਜ਼ਾਂ ਤਾਂ ਬਹੁਤ ਦੂਰ ਦੀ ਗੱਲ ਹੈ।

ਆਬਾਦੀ ਦੇ ਵੱਧਣ ਵਾਲੇ ਪਾਸੇ ਸਰਕਾਰਾਂ ਦੀ ਬੇਰੁਖ਼ੀ ਬਹੁਤ ਰੜਕਦੀ ਹੈ। ਅਸਲ ਵਿੱਚ ਸਰਕਾਰਾਂ ਦਾ ਕੰਮ ਹੁੰਦਾ ਹੈ ਵੋਟਰ ਤਿਆਰ ਕਰਨਾ। ਇਸ ਕੰਮ ਲਈ ਚਾਹੇ ਉਹਨਾਂ ਨੂੰ ਧਰਮ ਦਾ ਸਹਾਰਾ ਲੈਣਾ ਪਵੇ ਅਤੇ ਚਾਹੇ ਤਕਨੀਕ ਦਾ। ਲੋਕਾਂ ਨੂੰ ਉਲਝਾ ਕੇ, ਮੂਰਖ਼ ਬਣਾ ਕੇ ਆਬਾਦੀ ਦੇ ਵੱਧਣ ਤੋਂ ਹੋਣ ਵਾਲੇ ਨੁਕਸਾਨ ਤੋਂ ਦੂਰ ਰੱਖਣਾ ਸਰਕਾਰਾਂ ਦਾ ਮੂਲ ਮੁੱਦਾ ਹੈ। ਸਰਕਾਰਾਂ ਨਹੀਂ ਚਾਹੁੰਦੀਆਂ ਕਿ ਆਮ ਲੋਕ ਜਾਗੁਰਕ ਹੋਣ ਅਤੇ ਆਪਣੇ ਹੱਕਾਂ ਦੀ ਮੰਗ ਕਰਨ। ਇਸੇ ਲਈ ਚੋਣਾਂ ਵਿੱਚ ਕਦੇ ਵੀ 'ਆਬਾਦੀ ਦਾ ਵੱਧਣਾ' ਮੁੱਖ ਮੁੱਦਾ ਨਹੀਂ ਹੁੰਦਾ ਅਤੇ ਨਾ ਹੀ ਇਸ ਮੁੱਦੇ ਪ੍ਰਤੀ ਕਦੇ ਚਿੰਤਾ ਜਤਾਈ ਜਾਂਦੀ ਹੈ। ਕਾਰਵਾਈ ਜਾਂ ਯਤਨ ਤਾਂ ਬਹੁਤ ਦੂਰ ਦੀ ਗੱਲ ਹੈ। ਧਾਰਮਿਕ ਲੀਡਰਾਂ ਨੂੰ ਅੰਨੇ ਸ਼ਰਧਾਲੂ ਚਾਹੀਦੇ ਹਨ ਜਿਨਾਂ ਦੀ ਜੇਬ ਵਿੱਚੋਂ ਪੈਸੇ ਕੱਢਵਾ ਕੇ ਆਰਾਮ ਦੀ ਜ਼ਿੰਦਗੀ ਬਤੀਤ ਕੀਤੀ ਜਾ ਸਕੇ। ਇਸ ਲਈ ਧਾਰਮਿਕ ਤੌਰ ਉੱਤੇ 'ਵੱਧ ਬੱਚੇ ਪੈਦਾ ਕਰੋ' ਦੀ ਅਪੀਲ ਤਾਂ ਹੋ ਸਕਦੀ ਹੈ ਪਰ ਆਬਾਦੀ ਨੂੰ ਕੰਟਰੋਲ ਕਰਨ ਦੇ ਬਾਰੇ ਕਦੇ ਕੋਈ ਅਪੀਲ ਕੰਨੀਂ ਨਹੀਂ ਪੈਂਦੀ  ਅਤੇ ਨਾ ਕਦੇ ਪਵੇਗੀ। ਅੱਜ ਦੇ ਦੌਰ ਵਿੱਚ ਸਭ ਤੋਂ ਜਿਆਦਾ ਜ਼ਰੂਰੀ ਮੁੱਦਾ ਹੈ ਆਬਾਦੀ ਦੇ ਬੇਹਿਸਾਬ ਵਾਧਾ ਨੂੰ ਕਾਬੂ ਕਰਨਾ। ਇਸ ਮੁੱਦੇ ਨੂੰ ਜਦੋਂ ਤੱਕ ਜਨਤਕ ਮੁੱਦਾ ਨਹੀਂ ਬਣਾਇਆ ਜਾਵੇਗਾ ਉਦੋਂ ਤੱਕ ਆਬਾਦੀ ਦਾ ਵੱਧਣਾ ਕਾਬੂ ਨਹੀਂ ਕੀਤਾ ਜਾ ਸਕਦਾ। ਉਂਝ, ਰਾਹਤ ਦੀ ਗੱਲ ਇਹ ਹੈ ਕਿ ਆਬਾਦੀ ਦੀ ਵੱਧਣ ਰਫ਼ਤਾਰ ਵਿੱਚ ਕੁਝ ਕਮੀ ਦਰਜ ਕੀਤੀ ਗਈ ਹੈ। ਸੰਨ 1991 ਦੀ ਗਿਣਤੀ ਵਿੱਚ ਵੱਧਣ ਰਫ਼ਤਾਰ 23.87 ਫ਼ੀਸਦੀ ਦਰਜ ਕੀਤੀ ਗਈ ਸੀ ਜਦੋਂ ਕਿ ਸੰਨ 2001 ਵਿੱਚ 21.54 ਅਤੇ ਸੰਨ 2011 ਵਿੱਚ 17.64 ਫ਼ੀਸਦੀ ਵੱਧਣ ਰਫ਼ਤਾਰ ਨਾਲ ਵਾਧਾ ਦਰਜ ਕੀਤਾ ਗਿਆ ਹੈ। ਪਰ, ਇੰਨਾ ਹੀ ਕਾਫ਼ੀ ਨਹੀਂ ਹੈ ਸਰਕਾਰ ਨੇ ਨਾਲ- ਨਾਲ ਆਮ ਲੋਕਾਂ ਨੂੰ ਵੀ ਵਧੇਰੇ ਯਤਨ ਕਰਨੇ ਪੈਣੇ ਹਨ ਤਾਂ ਕਿ ਵੱਧਦੀ ਆਬਾਦੀ ਨੂੰ ਕਾਬੂ ਕੀਤਾ ਜਾ ਸਕੇ।

ਆਬਾਦੀ ਨੂੰ ਕਾਬੂ ਕਰਨ ਲਈ 'ਪਰਿਵਾਰ ਕੰਟਰੋਲ ਨੀਤੀਆਂ' ਨੂੰ ਲਾਗੂ ਕਰਨ ਦਾ, ਪ੍ਰਚਾਰਿਤ ਕਰਨ ਦਾ ਅਤੇ ਆਮ ਲੋਕਾਂ ਨੂੰ ਜਾਗਰੁਕ ਕਰਨ ਦਾ ਸਮਾਂ ਆ ਗਿਆ ਹੈ। ਇਹਨਾਂ ਵਿੱਚੋਂ ਕੁੱਝ ਹਨ; ਔਰਤਾਂ ਨੂੰ ਸਿੱਖਿਅਕ ਕਰਨਾ, ਸਿਹਤ ਸਹੂਲਤਾਂ ਵਿੱਚ ਸੁਧਾਰ ਕਰਨਾ, ਮੁੰਡੇ ਨੂੰ ਵੱਡਾ ਸਮਝਣ ਵਾਲੀ ਪੁਰਾਤਨ ਸੋਚ ਨੂੰ ਬਦਲਣਾ, ਬੱਚਿਆਂ ਦੇ ਜਨਮ ਵਿੱਚ ਅੰਤਰ ਰੱਖਣਾ, ਨਸਬੰਦੀ ਨੂੰ ਵਧਾਉਣ ਦੇ ਉੱਪਰਾਲੇ ਕਰਨਾ, ਸਿੱਖਿਆ ਦਾ ਪ੍ਰਸਾਰ ਕਰਨਾ, ਕੁੜੀਆਂ ਦੀ ਸਿੱਖਿਆ ਨੂੰ ਯਕੀਨੀ ਬਣਾਉਣਾ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਹੇਠਲੇ ਪੱਧਰ ਤੱਕ ਸਾਰਥਕ ਯਤਨ ਕਰਨਾ ਸ਼ਾਮਿਲ ਹਨ। ਅੱਜ ਦੇ ਸਮੇਂ ਦੀ ਲੋੜ ਹੈ ਕਿ ਜਾਗੁਰਕ ਲੋਕ ਅੱਗੇ ਆਉਣ ਅਤੇ ਆਮ ਲੋਕਾਂ ਨੂੰ ਆਬਾਦੀ ਦੇ ਵਾਧੇ ਦੇ ਨੁਕਸਾਨ ਦੱਸਣ ਤਾਂ ਕਿ ਹਰ ਭਾਰਤੀ ਦੇ ਮਨ ਵਿੱਚ ਇਹ ਗੱਲ ਧਾਰਨਾ ਕਰ ਜਾਵੇ ਕਿ ਅਸੀਂ ਆਬਾਦੀ ਨੂੰ ਕਾਬੂ ਕਰਨਾ ਹੈ। ਕੇਵਲ ਤੇ ਕੇਵਲ ਸਮੇਂ ਦੀਆਂ ਸਰਕਾਰਾਂ ਦੇ ਆਸ ਰੱਖਣੀ ਮੂਰਖ਼ਤਾ ਹੋਵੇਗੀ। ਸਰਕਾਰਾਂ ਦਾ ਕੰਮ ਹਕੂਮਤ ਕਰਕੇ ਆਪਣੇ ਘਰ ਭਰਨਾ ਹੁੰਦਾ ਹੈ ਉਹਨਾਂ ਨੂੰ ਆਮ ਲੋਕਾਂ ਅਤੇ ਭਵਿੱਖ ਦੀਆਂ ਦੁਸ਼ਵਾਰੀਆਂ ਨਾਲ ਕੋਈ ਲੈਣਾ- ਦੇਣਾ ਨਹੀਂ। ਇਸ ਲਈ ਆਬਾਦੀ ਦੇ ਵਾਧੇ ਨੂੰ ਕਾਬੂ ਕਰਨ ਲਈ ਆਮ ਬੰਦੇ ਨੂੰ ਆਪਣੇ ਫ਼ਰਜ਼ਾਂ ਪ੍ਰਤੀ ਜਾਗਰੁਕ ਹੋਣਾ ਪਵੇਗਾ ਤਾਂ ਕਿ ਇਸ ਗੰਭੀਰ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕੇ।


# 1054/1, ਵਾ ਨੰ 15- ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ।
ਸੰਪਰਕ 75892 33437

 
 
 
abadiਵੱਧਦੀ ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ 
amrikaਅਮਰੀਕਾ ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ
shillongਸ਼ਿਲਾਂਗ ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’,  ਦਿੱਲੀ
rajnitiਭਾਰਤੀ ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’,  ਦਿੱਲੀ
choneਹੈਰਾਨੀ ਭਰਿਆ ਹੋ ਸਕਦਾ ਹੈ ਚੋਣ ਵਰ੍ਹਾ
ਡਾ ਨਿਸ਼ਾਨ ਸਿੰਘ ਰਾਠੌਰ,  ਕੁਰੂਕਸ਼ੇਤਰ  
congressਪੰਜਾਬ ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ
manukhਮਨੁੱਖ, ਮੋਬਾਈਲ ਅਤੇ ਸੋਸ਼ਲ ਮੀਡੀਆ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
punjabਪੰਜਾਬ ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ -  ਉਜਾਗਰ ਸਿੰਘ, ਪਟਿਆਲਾ  
rajnitiਭਾਰਤੀ ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ 
maaਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ  
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com