WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ    (19/03/2018)

nishan

 
syasat
 

ਭਾਰਤੀ ਲੋਕਤੰਤਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਮੰਨਿਆ ਜਾਂਦਾ ਹੈ। ਖ਼ਾਸ ਗੱਲ ਇਹ ਹੈ ਕਿ ਇਹ ਲੋਕਤੰਤਰ ਧਰਮ- ਨਿਰਪੱਖਤਾ ਦੇ ਆਧਾਰ ਤੇ ਆਰੰਭ ਕੀਤਾ ਗਿਆ ਸੀ। ਪਰ, ਅਜੋਕੇ ਸਮੇਂ ਭਾਰਤੀ ਲੋਕਤੰਤਰ ਦੀ ਬੁਨਿਆਦ ਧਰਮ ਆਧਾਰਤ ਬਣਦੀ ਜਾ ਰਹੀ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਅਸਲ ਵਿਚ ਕਿਸੇ ਵੀ ਦੇਸ਼ ਦੀ ਸਿਆਸਤ ਲੋਕਾਂ ਦੇ ਵਿਕਾਸ ਨੂੰ ਮੁੱਖ ਰੱਖ ਕੇ ਕੀਤੀ ਜਾਣੀ ਚਾਹੀਦੀ ਹੈ ਪਰ, ਭਾਰਤੀ ਸਿਆਸਤ ਦੇ ਸੰਦਰਭ ਵਿਚ ਇਹ ਵਿਚਾਰ ਗ਼ਲਤ ਹੀ ਸਾਬਿਤ ਹੁੰਦਾ ਹੈ, ਕਿਉਂਕਿ ਭਾਰਤੀ ਸਿਆਸਤ ਦਾ ਮੂੰਹ- ਮੁਹਾਂਦਰਾ ਅਸਲੋਂ ਹੀ ਬਦਲ ਗਿਆ ਹੈ। ਇਹ ਲੋਕ- ਪੱਖੀ ਨਾ ਹੋ ਕੇ ਧਰਮ ਦੇ ਆਧਾਰ ਤੇ ਆਪਣਾ ਕੰਮ ਕਰਦਾ ਹੈ। ਇਸ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਚੋਣਾਂ ਵਿਚ ਆਪਣੇ ਉਮੀਦਵਾਰਾਂ ਦਾ ਐਲਾਨ ਕਰਨ ਸਮੇਂ ਧਰਮ ਦਾ ਵਿਸ਼ੇਸ਼ ਧਿਆਨ ਰੱਖਦੀਆਂ ਹਨ। ਕਿਸੇ ਇਲਾਕੇ ਵਿਚ ਉਮੀਦਵਾਰ ਐਲਾਨ ਕਰਨ ਤੋਂ ਪਹਿਲਾਂ ਉੱਥੇ ਰਹਿੰਦੇ ਲੋਕਾਂ ਦੇ ਧਰਮ ਨੂੰ ਵਾਚਿਆ ਜਾਂਦਾ ਹੈ ਤਾਂ ਕਿ ਉਮੀਦਵਾਰ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।

ਖ਼ੈਰ, ਸਿਆਸਤ ਦੀ ਅਸਲ ਤਾਕਤ ਲੋਕਾਂ ਦਾ ਰੁਝਾਨ/ਝੁਕਾਓ ਹੁੰਦਾ ਹੈ ਅਤੇ ਲੋਕਾਂ ਦੇ ਰੁਝਾਨ/ਝੁਕਾਓ ਨੂੰ ਆਪਣੀ ਤਾਕਤ ਕਿਵੇਂ ਬਣਾਇਆ ਜਾਵੇ, ਇਹ ਵਿਸ਼ਾ ਸਿਆਸਤ ਵਿਚ ਬਹੁਤ ਮਹਤੱਵਪੂਰਨ ਹੁੰਦਾ ਹੈ। ਸਿਆਸਤ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਧਰਮ ਅਜਿਹੀ ਤਾਕਤ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਜਿਸ ਦੇ ਸਨਮੁੱਖ ਲੋਕ- ਵਿਕਾਸ ਦੀ ਗੱਲ ਅਸਲੋਂ ਹੀ ਨਿਰਮੂਲ ਸਾਬਤ ਹੁੰਦੀ ਹੈ। ਇਸ ਕਾਰਨ ਦੇ ਪਿੱਛੇ ਭਾਰਤੀ ਲੋਕਾਂ ਦੀ ਇਤਿਹਾਸਕ ਪਿੱਠਭੂਮੀ ਵੀ ਕੰਮ ਕਰਦੀ ਪ੍ਰਤੀਤ ਹੁੰਦੀ ਹੈ।

ਜਿ਼ਕਰਯੋਗ ਹੈ ਕਿ ਭਾਰਤ ਕਦੀ ਅੰਗਰੇਜ਼ਾਂ ਦਾ ਗੁਲਾਮ ਰਿਹਾ ਅਤੇ ਕਦੀ ਮੁਗਲਾਂ ਦਾ। ਇੱਥੋਂ ਦੇ ਲੋਕਾਂ ਦੀ ਮਨੋ-ਬਿਰਤੀ ਆਪਣਾ ਮੁਨਾਫ਼ਾ ਭਾਲਣ ਦੀ ਜਿਆਦਾ ਰਹੀ ਹੈ। ਇਸ ਗੱਲ ਨੂੰ ਇਤਿਹਾਸਕ ਗੱਦਾਰੀਆਂ ਦੇ ਹਵਾਲੇ ਨਾਲ ਜਿਆਦਾ ਦਰੁਸਤੀ ਨਾਲ ਸਮਝਿਆ ਜਾ ਸਕਦਾ ਹੈ। ਯਕੀਕਨ, ਭਾਰਤੀ ਜਨਮਾਨਸ ਦੀ ਸੋਚ ਇਸ ਆਧਾਰ ਤੇ ਟਿਕੀ ਹੋਈ ਹੈ ਕਿ ਆਪਣਾ ਮੁਨਾਫ਼ਾ ਕਿਵੇਂ ਪ੍ਰਾਪਤ ਕੀਤਾ ਜਾ ਸਕੇ। ਅਜੋਕੇ ਸਮੇਂ ਚੁਸਤ ਸਿਆਸਤਦਾਨ ਭਾਰਤੀ ਲੋਕਾਂ ਦੀ ਇਸ ਪਰਵ੍ਰਿਤੀ ਨੂੰ ਬਹੁਤ ਦਰੁਸਤੀ ਨਾਲ ਸਮਝ ਗਿਆ ਜਾਪਦਾ ਹੈ। ਇਸ ਲਈ ਭਾਰਤੀ ਲੋਕਤੰਤਰ ਵਿਚ ਧਰਮ ਪ੍ਰਭਾਵੀ ਭੂਮਿਕਾ ਨਿਭਾਉਂਦਾ ਹੋਇਆ ਸਹਿਜੇ ਹੀ ਦੇਖਿਆ ਜਾ ਸਕਦਾ ਹੈ।

ਭਾਰਤੀ ਲੋਕਤੰਤਰ ਵਿਚ ਜੇਕਰ ਇਸ ਤਰ੍ਹਾਂ ਹੀ ਧਰਮ ਹਾਵੀ ਹੁੰਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਇਸ ਦੇ ਸਿੱਟੇ ਬਹੁਤ ਭਿਆਨਕ ਅਤੇ ਗੰਭੀਰ ਨਿਕਲਗੇ। ਲੋਕਾਂ ਦਾ ਵਿਕਾਸ ਅਤੇ ਹੱਕ, ਖ਼ਤਮ ਹੁੰਦੇ ਜਾਣਗੇ ਅਤੇ ਘੱਟ- ਗਿਣਤੀਆਂ ਵਿਚ ਡਰ ਦਾ ਮਾਹੌਲ ਪੈਦਾ ਹੋ ਜਾਵੇਗਾ। ਇੱਥੇ ਅਹਿਮ ਗੱਲ ਸਮਝਣ ਵਾਲੀ ਇਹ ਹੈ ਕਿ ਅਸੀਂ ਬਹੁ- ਗਿਣਤੀ ਸਮਾਜ ਦੇ ਰਾਜ ਵਿਚ ਘੱਟ- ਗਿਣਤੀਆਂ ਦੀ ਦੁਰਦਸ਼ਾ ਬਾਰੇ ਅਕਸਰ ਹੀ ਜਿ਼ਕਰ ਕਰਦੇ ਹਾਂ, ਪੜ੍ਹਦੇ ਰਹਿੰਦੇ ਹਾਂ। ਪਰ ਅਹਿਮ ਗੱਲ ਇਹ ਹੈ ਕਿ ਬਹੁ- ਗਿਣਤੀਆਂ ਦੇ ਰਾਜ ਵਿਚ ਖੁਦ ਬਹੁ- ਗਿਣਤੀ ਸਮਾਜ ਦਾ ਵਿਕਾਸ ਵੀ ਸੰਭਵ ਨਹੀਂ ਹੈ ਕਿਉਂਕਿ ਕਿਸੇ ਵੀ ਦੇਸ਼ ਦੀ ਸਿਆਸਤ ਦਾ ਅਸਲ ਮਕਸਦ ਆਮ ਲੋਕਾਂ ਨੂੰ ਮੁੱਢਲੀਆਂ ਸਹੁਲਤਾਂ ਲਈ ਜੱਦੋ-ਜਹਿਦ ਕਰਦੇ ਰਹਿਣ ਵਿਚ ਮਸ਼ਗੂਲ ਕਰਨਾ ਹੁੰਦਾ ਹੈ।

ਕਿਸੇ ਵੀ ਦੇਸ਼ ਦੀ ਸਿਆਸਤ ਅਤੇ ਸਿਆਸਤਦਾਨ ਇਹ ਨਹੀਂ ਚਾਹੁੰਦੇ ਕਿ ਆਮ- ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਹੋ ਜਾਣ ਅਤੇ ਮੁੱਢਲੀਆਂ ਜ਼ਰੂਰਤਾਂ ਬਹੁਤ ਆਸਾਨੀ ਨਾਲ ਅਤੇ ਜਲਦ ਪੂਰੀਆਂ ਹੋ ਜਾਣ। ਇਸਦਾ ਕਾਰਨ ਇਹ ਹੈ ਕਿ ਸਿਆਸਤਦਾਨ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਜੇਕਰ ਲੋਕਾਂ ਦੀ ਮੁੱਢਲੀਆਂ ਜ਼ਰੂਰਤਾਂ ਬਹੁਤ ਜਲਦ ਪੂਰੀਆਂ ਹੋ ਗਈਆਂ ਤਾਂ ਫੇਰ ਇਹ ਲੋਕ ਅਗਾਂਹਵਧੂ ਸੋਚ ਦੇ ਧਾਰਨੀ ਹੋਣਗੇ ਅਤੇ ਸਾਡੇ ਅਵਗੁਣਾਂ/ਘੱਪਲਿਆਂ ਤੇ ਨਜ਼ਰ ਰੱਖਣਗੇ। ਇਸ ਲਈ ਸਿਆਸਤਦਾਨ ਇਹ ਚਾਹੁੰਦੇ ਹਨ ਕਿ ਆਮ ਲੋਕ, ਆਪਣੇ ਲਈ ਮੁੱਢਲੀਆਂ ਸਹੁਲਤਾਂ ਪ੍ਰਾਪਤ ਕਰਨ ਲਈ ਹੀ ਜੂਝਦੇ ਰਹਿਣ। ਮੱਧਵਰਗੀ ਭਾਰਤੀ ਵੋਟਰ ਦਾ ਸਾਰਾ ਧਿਆਨ ਆਪਣੇ ਲਈ ਸਹੂਲਤਾਂ ਪ੍ਰਾਪਤ ਕਰਨ ਵਿਚ ਲੱਗਾ ਰਹੇ ਅਤੇ ਭਾਰਤੀ ਲੋਕਤੰਤਰ ਦਾ ਧਰਮ- ਨਿਰਪੱਖਤਾ ਵਾਲਾ ਥੰਮ੍ਹ ਕਮਜ਼ੋਰ ਹੁੰਦਾ ਰਹੇ। ਅਜੋਕੇ ਦੌਰ ਦੇ ਭਾਰਤੀ ਸਿਆਸਤਦਾਨਾਂ ਦਾ ਇਹੀ ਮੂਲ ਮੰਤਵ ਹੈ ਅਤੇ ਉਹ ਇਸੇ ਉਦੇਸ਼ ਨੂੰ ਪੂਰਾ ਕਰਨ ਹਿੱਤ ਧਰਮ ਨੂੰ ਸਿਆਸਤ ਦਾ ਮੂਲ ਧੁਰਾ ਬਣਾ ਕੇ ਪੇਸ਼ ਕਰ ਰਹੇ ਹਨ।

ਸਿਆਸਤ ਨੂੰ ਧਰਮ ਨਾਲ ਜੋੜ ਕੇ ਸਿਆਸਤਦਾਨ ਬਹੁਤ ਆਸਾਨ ਤਰੀਕੇ ਨਾਲ ਰਾਜ- ਸੱਤਾ ਤੇ ਕਾਬਜ਼ ਹੋ ਜਾਂਦੇ ਹਨ ਅਤੇ ਆਮ ਲੋਕ ਆਪਣੇ ਧਰਮ ਨੂੰ ਖ਼ਤਰੇ ਵਿਚ ਸਮਝ ਕੇ ਗੁੰਮਰਾਹ ਹੋ ਜਾਂਦੇ ਹਨ। ਧਰਮ ਨੂੰ ਹੱਥਿਆਰ ਵੱਜੋਂ ਵਰਤਣਾ ਅਜੋਕਾ ਸਿਆਸਤਦਾਨ ਚੰਗੀ ਤਰ੍ਹਾਂ ਸਮਝ ਗਿਆ ਹੈ। ਭਾਰਤੀ ਲੋਕਾਂ ਦੀਆਂ ਧਰਮ ਪ੍ਰਤੀ ਭਾਵਨਾਵਾਂ ਨੂੰ ਸਿਆਸਤ ਦੀ ਕਸੱਟੀ ਦੇ ਤੋਲ ਕੇ ਬਰਬਾਦ ਕੀਤਾ ਜਾ ਰਿਹਾ ਹੈ। ਪਰ, ਬਦਕਿਸਮਤੀ ਆਮ ਭਾਰਤੀ ਵੋਟਰ ਇਸ ਸਿਆਸਤ ਨੂੰ ਆਪਣੇ ਹਿੱਤ ਦੀ ਸਿਆਸਤ ਸਮਝ ਕੇ ਅੱਖਾਂ ਬੰਦ ਕਰਕੇ ਚੁਪ ਕਰਕੇ ਬੈਠਾ ਹੈ। ਇਹ ਬਹੁਤ ਖ਼ਤਰਨਾਕ ਰੁਝਾਨ ਹੈ।

ਧਰਮ ਦਾ ਸਿਆਸਤ ਉੱਪਰ ਭਾਰੂ ਹੋਣਾ ਸਿਰਫ਼ ਘੱਟ- ਗਿਣਤੀਆਂ ਲਈ ਹੀ ਖ਼ਤਰਨਾਕ ਨਹੀਂ ਹੈ ਬਲਕਿ ਬਹੁ- ਗਿਣਤੀ ਸਮਾਜ ਲਈ ਵੀ ਖ਼ਤਰਨਾਕ ਹੈ। ਪਰ, ਇਸਦੇ ਨਤੀਜੇ ਕੁਝ ਚਿਰ ਮਗਰੋਂ ਸਾਹਮਣੇ ਆਉਂਦੇ ਹਨ। ਧਰਮ ਦਾ ਮੂਲ ਮਨੋਰਥ, ਸਿਆਸਤ ਨੂੰ ਸਹੀ ਕਰਤੱਵ ਅਤੇ ਇਮਾਨਦਾਰੀ ਦਾ ਪਾਠ ਪੜ੍ਹਾਉਣਾ ਹੁੰਦਾ ਹੈ ਪਰ ਅਜੋਕਾ ਸੰਦਰਭ ‘ਧਰਮ ਨੂੰ ਖ਼ਤਰਾ ਹੈ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਇਸ ਲਈ ਆਮ ਜਨਮਾਨਸ ਇਸ ਖ਼ਤਰੇ ਨੂੰ ਟਾਲਣ ਲਈ ਚੁਸਤ ਪਾਰਟੀਆਂ ਦਾ ਮੌਹਰਾ ਬਣ ਜਾਂਦਾ ਹੈ ਅਤੇ ਸਿਆਸਤਦਾਨ ਇਸ ਮੌਕੇ ਨੂੰ ਰਾਜਸੱਤਾ ਪ੍ਰਾਪਤੀ ਦਾ ਸਭ ਤੋਂ ਅਹਿਮ ਮੌਕਾ ਮੰਨਦਿਆਂ ਆਮ ਲੋਕਾਂ ਨੂੰ ਇਸੇ ਭਰਮਜਾਲ ਵਿਚ ਉਲਝਾਈ ਰੱਖਦੇ ਹਨ।

ਇਤਿਹਾਸਕ ਹਵਾਲਿਆਂ ਤੋਂ ਇਹ ਗੱਲ ਭਲੀਭਾਂਤ ਸਮਝੀ ਜਾ ਸਕਦੀ ਹੈ ਕਿ ਬਹੁ- ਗਿਣਤੀ ਸਮਾਜ ਨੂੰ ਬਹੁ- ਗਿਣਤੀਆਂ ਦੇ ਰਾਜ ਵਿਚ ਬਹੁਤ ਦੁੱਖ ਝੱਲਣੇ ਪਏ ਹਨ। ਜਦੋਂ ਉਸ ਸਮਾਜ ਨੂੰ ਇਹ ਆਸ ਸੀ ਕਿ ਹੁਣ ਸਾਡੇ ਸਮਾਜ ਦਾ ਰਾਜ ਕਾਇਮ ਹੋ ਗਿਆ ਹੈ, ਹੁਣ ਕੋਈ ਖ਼ਤਰਾ ਨਹੀ। ਉਦੋਂ ਵੀ ਉਹਨਾਂ ਬਹੁ- ਗਿਣਤੀ ਸਮਾਜ ਦੇ ਲੋਕਾਂ ਨੂੰ ਵੱਧ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ, ਜਿਨ੍ਹਾਂ ਆਪਣੇ ਸਮਾਜ ਦੇ ਰਾਜ ਲਈ ਉੱਪਰਾਲੇ ਕੀਤੇ ਸਨ। ਪਰ, ਇਹ ਨਤੀਜੇ ਕੁਝ ਵਕਤ ਦੀ ਮੰਗ ਕਰਦੇ ਹਨ। ਆਮ ਲੋਕਾਂ ਨੂੰ ਸਿਆਸਤ ਦੇ ਇਸ ਸੰਦਰਭ ਦੀ ਸਮਝ ਆ ਜਾਵੇ ਤਾਂ ਆਉਣ ਵਾਲੇ ਵਕਤ ਵਿਚ ਮਾੜੇ ਨਤੀਜਿਆਂ ਤੋਂ ਬਚਿਆ ਜਾ ਸਕਦਾ ਹੈ।

ਇਸ ਪ੍ਰਕਾਰ ਉੱਪਰ ਕੀਤੀ ਗਈ ਵਿਚਾਰ- ਚਰਚਾ ਦੇ ਆਧਾਰ ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਕਿਸੇ ਵੀ ਦੇਸ਼ ਵਿਚ ਸਿਆਸਤ ਅਤੇ ਧਰਮ ਦਾ ਮਿਲਗੋਭਾ ਬਹੁਤ ਖ਼ਤਰਨਾਕ ਰੁਝਾਨ ਹੈ। ਸਿਆਸਤ ਦੀਆਂ ਗਲੀਆਂ ਵਿਚ ਧਰਮ ਦਾ ਮੂਲ ਮਨੋਰਥ ਗੁਆਚ ਗਿਆ ਜਾਪਦਾ ਹੈ। ਸਿਆਸਤ ਹਰ ਵਕਤ ਆਪਣਾ ਮੁਨਾਫ਼ਾ ਸੋਚਦੀ ਹੈ, ਚਾਹੁੰਦੀ ਹੈ ਅਤੇ ਸਿਆਸਤ ਦਾ ਕੋਈ ਧਰਮ ਨਹੀਂ ਹੁੰਦਾ। ਸਿਆਸਤ ਦਾ ਮੂਲ ਮਨੋਰਥ ਰਾਜਸੱਤਾ ਪ੍ਰਾਪਤੀ ਹੁੰਦਾ ਹੈ, ਇਸ ਤੋਂ ਵੱਧ ਕੁਝ ਨਹੀਂ। ਪਰ ਆਮ ਭਾਰਤੀ ਲੋਕ ਇਸ ਸੱਚ ਨੂੰ ਕਦੋਂ ਸਮਝਣਗੇ?, ਇਹ ਭੱਵਿਖ ਦੀ ਕੁੱਖ ਵਿਚ ਹੈ।

ਕੋਠੀ ਨੰ. 1054/1, ਵਾ. ਨੰ. 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਜਿ਼ਲ੍ਹਾ ਕੁਰੂਕਸ਼ੇਤਰ।
ਮੋਬਾ. 075892- 33437.

 

 
  syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com