WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
 
     
 
ਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ    (28/04/2018)

surjit

 
maa
 

ਮਾਂ ਬੱਚੇ ਨੂੰ ਜ਼ਿੰਦਗੀ ਦਿੰਦੀ ਹੈ। ਇਕ ਮਾਂ ਨੂੰ ਆਪਣਾ ਬੱਚਾ ਦੁਨੀਆ ਵਿਚ ਸਭ ਤੋਂ ਪਿਆਰਾ ਲਗਦਾ ਹੈ ਇਸ ਲਈ ਉਹ ਉਸਨੂੰ ਸਭ ਤੋਂ ਅੱਗੇ ਕੱਢਣ ਦਾ ਯਤਨ ਕਰਦੀ ਹੈ। ਉਸਨੂੰ ਹਰ ਤਰ੍ਹਾਂ ਨਾਲ ਕਾਮਯਾਬ ਇਨਸਾਨ ਬਣਾਉਣ ਲਈ ਆਪਣਾ ਟਿੱਲ ਲਾ ਦਿੰਦੀ ਹੈ। ਮਾਂ ਬੱਚੇ ਨੂੰ ਨਿਰਸਵਾਰਥ ਹੋ ਕੇ ਪਾਲਦੀ ਹੈ ਇਸੇ ਲਈ ਮਾਂ ਦਾ ਰਿਸ਼ਤਾ ਸਾਰੇ ਰਿਸ਼ਤਿਆਂ ਵਿਚੋਂ ਪਵਿੱਤਰ ਮੰਨਿਆ ਜਾਂਦਾ ਹੈ। ਕੋਈ ਵੀ ਆਦਮੀ ਆਪਣੀ ਮਾਂ ਦਾ ਦੇਣ ਨਹੀਂ ਦੇ ਸਕਦਾ। ਮਾਂ ਇਨਸਾਨ ਦੀ ਜ਼ਿੰਦਗੀ ਵਿਚ ਕਈ ਰੋਲ ਨਿਭਾਉਂਦੀ ਹੈ। ਉਹ ਉਸਦੀ ਜਨਮਦਾਤੀ, ਪਾਲਣਹਾਰੀ, ਗੁਰੂ, ਦਿਸ਼ਾ ਨਿਰਦੇਸ਼ਕ ਅਤੇ ਚੰਗੀ ਦੋਸਤ ਹੁੰਦੀ ਹੈ। ਇਸੇ ਲਈ ਕਿਸੇ ਨੇ ਕਿਹਾ ਕਿ ਰੱਬ ਹਰ ਜਗਾ ਨਹੀਂ ਪਹੁੰਚ ਸਕਦਾ ਸੀ ਇਸ ਲਈ ਉਸਨੇ ਮਾਂ ਬਣਾਈ।     
                                    
ਬੜਾ ਖੂਬਸੂਰਤ ਹੈ ਇਹ ਨਿੱਕਾ ਜਿਹਾ ਸ਼ਬਦ-'ਮਾਂ'! ਬਹੁਤ ਜੇਰੇ ਵਾਲੀ ਹੁੰਦੀ ਹੈ ਮਾਂ! ਆਪਣੇ ਬੱਚੇ ਲਈ ਜਾਨ ਤੱਕ ਕੁਰਬਾਨ ਕਰਨ ਵਾਲੀ ਹੁੰਦੀ ਹੈ ਮਾਂ !
 
ਇਹ ਸ਼ਬਦ ਸੁਣਦਿਆਂ ਹੀ ਮਾਂ ਦੇ ਅਨੇਕਾਂ ਰੂਪ ਸਾਹਮਣੇ ਆਉਂਦੇ ਨੇ। ਨੀਲੀ ਝੀਲ ਵਿਚ ਚੂਚਿਆਂ ਨੂੰ ਤੈਰਨਾ ਸਿਖਾਉਂਦੀਆਂ ਬਤਖਾਂ ਦਾ ਦਿਲਕਸ਼ ਨਜ਼ਾਰਾ ਅੱਖਾਂ ਅੱਗਿਉਂ ਲੰਘ ਜਾਂਦਾ ਹੈ। ਮੂਹਰੇ ਮੂਹਰੇ ਚੂਚੇ ਤੇ ਪਿੱਛੇ ਪਿੱਛੇ ਤਰਦੀ ਮਾਂ ਬਤਖ਼! ਚੁੰਝ ਨਾਲ ਗਰਦਨੋਂ ਫ਼ੜ ਪੁੱਠੇ ਪਾਸੇ ਜਾਂਦੇ ਚੂਚੇ ਨੂੰ ਸਿੱਧੇ ਰਾਹੇ ਪਾਉਂਦੀ ਮਾਂ ਬਤਖ਼! ਦਿਲ ਆਪ-ਮੁਹਾਰੇ ਹੀ ਕਹਿ ਉਠੱਦਾ ਹੈ, ‘ਵਾਹ ਨੀ ਮਮਤਾ!’ ਜਾਨਵਰਾਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਵੇਖ ਮਨ ਮੰਤਰ-ਮੁਗਧ ਹੋ ਜਾਂਦਾ ਹੈ !
 
ਕੈਨੇਡਾ ਵਿਚ ਜਦੋਂ ਬਤਖਾਂ ਆਪਣੇ ਚੂਚਿਆਂ ਨੂੰ ਸਾਵਧਾਨੀ ਨਾਲ ਸੜਕ ਪਾਰ ਕਰਾਉਂਦੀਆਂ ਹਨ ਤਾਂ ਵੱਡੀਆਂ ਵੱਡੀਆਂ ਬੱਸਾਂ ਅਤੇ ਕਾਰਾਂ ਵੀ ਰੁਕ ਜਾਂਦੀਆਂ ਹਨ। ਉਸ ਨਿੱਕੀ ਜਿੰਨੀ ਮਾਂ ਨੂੰ ਵੇਖ ਮਮਤਾ ਅੱਗੇ ਸਿਰ ਝੁਕ ਜਾਂਦਾ ਹੈ! ਫੇਰ ਧਿਆਨ ਜਾਂਦਾ ਹੈ ਆਪਣੇ ਬੱਚਿਆਂ ਦੇ ਮੂੰਹ ਵਿਚ ਚੋਗਾ ਪਾਉਂਦੇ ਪੰਛੀਆਂ ਵੱਲ ! ਸਾਰੇ ਜੀਵ ਹੀ ਮਮਤਾ ਨਾਲ ਭਰੇ ਹੋਏ ਹਨ। ਮਾਂ ਭਾਂਵੇ ਸ਼ੇਰਨੀ ਹੋਵੇ ਜਾਂ ਇਨਸਾਨ, ਹਮੇਸ਼ਾ ਆਪਣੇ ਬੱਚਿਆਂ ਨੂੰ ਬੜੇ ਮੋਹ ਨਾਲ ਪਾਲਦੀ ਹੈ । ਜੇ ਵੇਖਿਆ ਜਾਵੇ ਤਾਂ ਕੁਦਰਤ ਵੀ ਤਾਂ ਸਾਡੀ ਮਾਂ ਹੀ ਹੈ, ਕਿੰਨੀ ਮਮਤਾ ਨਾਲ; ਕਿੱਥੇ ਕਿੱਥੇ ਅਤੇ ਕਿਵੇਂ ਕਿਵੇਂ ਜੀਵਾਂ ਦੀ ਪਾਲਣਾ ਕਰਦੀ ਹੈ।
 
ਮਾਂ ਮੰਗਤੀ ਹੋਵੇ ਜਾਂ ਰਾਣੀ, ਉਹ ਆਪਣੇ ਬੱਚੇ ਲਈ ਸਭ ਕੁਝ ਕਰਦੀ ਹੈ ਜੋ ਉਹ ਕਰ ਸਕਦੀ ਹੋਵੇ। ਕਈ ਔਰਤਾਂ ਰਾਜਨੀਤੀ ਦੇ ਖੇਤਰ ਵਿਚ ਕੰਮ ਕਰਦੀਆਂ ਹਨ ਅਤੇ ਬਹੁਤ ਵਿਅਸਤ ਹੁੰਦੀਆਂ ਹਨ। ਕਈ ਹੋਰ ਉੱਚੇ ਉੱਚੇ ਅਹੁਦਿਆਂ ‘ਤੇ ਤੈਨਾਤ ਹੁੰਦੀਆਂ ਹਨ ਪਰ ਆਪਣੇ ਬੱਚਿਆਂ ਦੀ ਪਰਵਰਿਸ਼ ਬਾਰੇ ਪੂਰੀਆਂ ਸੁਚੇਤ ਅਤੇ ਸਮਰਪਿਤ ਹੁੰਦੀਆਂ ਹਨ। ਅਮਰੀਕਾ ਦੇ 35ਵੇਂ ਪਰੈਜ਼ੀਡੈਂਟ ਕੈਨੇਡੀ ਦੀ ਪਤਨੀ ਜੈਕੁਲਿਨ ਕੈਨੇਡੀ ਨੇ ਆਪਣੇ 'ਫਸਟ ਲੇਡੀ' ਹੋਣ ਦੇ ਨਾਲ ਨਾਲ ਆਪਣੇ ਬੱਚਿਆਂ ਦਾ ਸ਼ਾਨਦਾਰ ਪਾਲਣ-ਪੋਸ਼ਣ ਕੀਤਾ। ਇਸੇ ਤਰ੍ਹਾਂ ਰਾਜਕੁਮਾਰੀ ਡਾਇਆਨਾ ਨੇ ਵੀ ਆਪਣੇ ਦੋਵੇਂ ਪੁੱਤਰਾਂ ਦੀ ਪਾਲਣਾ ਆਪ ਕੀਤੀ ਅਤੇ ਉਨ੍ਹਾਂ ਅੰਦਰ ਵਧੀਆ ਗੁਣ ਭਰਨ ਦੇ ਪੂਰੇ ਯਤਨ ਕੀਤੇ। ਡਾਇਆਨਾ ਵਧੀਆ ਮਾਵਾਂ ਦੀ ਗਿਣਤੀ ਵਿਚ ਆਉਂਦੀ ਹੈ। ਮਿਸ਼ੈਲ ਉਬਾਮਾ ਆਪਣੇ ਰਾਜਨੀਤਕ ਰੁਝੇਵਿਆਂ ਦੇ ਬਾਵਜੂਦ ਆਪਣੀਆਂ ਬੱਚੀਆਂ ਦਾ ਵਧੀਆ ਧਿਆਨ ਰੱਖ ਰਹੀ ਹੈ। ਝਾਂਸੀ ਦੀ ਰਾਣੀ ਨੇ ਆਪਣੇ ਪੁੱਤਰ ਨੂੰ ਪਿੱਠ ਪਿੱਛੇ ਬੰਨ ਕੇ ਜੰਗਾਂ ਲੜੀਆਂ । ਇਸਾਈਆਂ ਵਿਚ ਜੀਸਸ ਕਰਾਈਸਟ ਦੀ ਮਾਂ ਮੇਰੀ ਨੂੰ ਦੁਨੀਆ ਦੀ ਸਭ ਤੋਂ ਵੱਧ ਨਰਮਦਿਲ ਮਾਂ ਮੰਨਿਆ ਜਾਂਦਾ ਹੈ। ਮਾਂ ਭਾਂਵੇਂ ਕਿਸੇ ਵੀ ਹਾਲਤ ਵਿਚ ਹੋਵੇ ਆਪਣੇ ਬੱਚਿਆਂ ਦੇ ਲਈ ਸਭ ਕੁਝ ਨਿਛਾਵਰ ਕਰ ਦਿੰਦੀ ਹੈ।
 
'ਮਾਂ' ਦੁਨੀਆ ਨੂੰ ਅਗਾਂਹ ਤੋਰਨ ਵਾਲੀ ਸ਼ਕਤੀ ਦਾ ਨਾਂ ਹੈ। ‘ਮਾਂ’ ਸ਼ਬਦ ਜ਼ੁਬਾਨ ਤੇ ਆਉਂਦਿਆਂ ਹੀ ਮਨ ਕਿਰਤਿਗਤਾ ਨਾਲ ਭਰ ਉਠੱਦਾ ਹੈ। ਮਾਂ ਦਾ ਕਰਜ਼ ਮਨੁੱਖ ਕਦੇ ਉਤਾਰ ਹੀ ਨਹੀਂ ਸਕਦਾ। ਨਾ ਹੀ ਮਾਂ ਅਹਿਸਾਨ ਸਮਝ ਕੇ ਆਪਣੇ ਬੱਚਿਆਂ 'ਤੇ ਆਪਣੀ ਮਮਤਾ ਲੁਟਾਉਂਦੀ ਹੈ। ਜਾਨਵਰ ਆਪਣੇ ਬੱਚਿਆਂ ਕੋਲੋਂ ਭਵਿੱਖ ਦੀ ਕੋਈ ਆਸ ਨਹੀਂ ਰੱਖਦੇ ਤਾਂ ਵੀ ਉਹ ਆਪਣੇ ਬੱਚਿਆਂ ਨੂੰ ਮੋਹ ਨਾਲ ਪਾਲਣ ਵਿਚ ਕੋਈ ਕਸਰ ਨਹੀਂ ਛੱਡਦੇ ਅਤੇ ਆਪਣੇ ਬੱਚਿਆਂ ਨੂੰ ਸਵੈ-ਨਿਰਭਰ ਕਰਕੇ ਉਹਨਾਂ ਨੂੰ ਆਜ਼ਾਦ ਕਰ ਦਿੰਦੇ ਹਨ।
 
ਮਨੁੱਖ ਦੇ ਜੀਵਨ ਵਿਚ ਮਾਂ ਦੀ ਦੇਣ ਨੂੰ ਯਾਦ ਕਰਨਾ ਕਵੀਆਂ ਤੇ ਗਾਇਕਾਂ ਦਾ ਮਨ ਭਾਉਂਦਾ ਵਿਸ਼ਾ ਰਿਹਾ ਹੈ। ਮਾਂ ਦੀ ਮਮਤਾਮਈ ਛੋਹ ਦੁਆਰਾ ਬੱਚਿਆਂ ਅਤੇ  ਸਮਾਜ 'ਤੇ ਪਏ ਸਾਕਾਰਾਤਮਕ ਪ੍ਰਭਾਵਾਂ ਨੂੰ ਮਾਨਤਾ ਦੇਣ ਲਈ ਕੈਨੇਡਾ ਵਿਚ ਹਰ ਵਰ੍ਹੇ 10 ਮਈ ਨੂੰ 'ਮਾਂ-ਦਿਵਸ' ਮਨਾਇਆ ਜਾਦਾ ਹੈ। ਇਸ ਦਿਨ ਸਕੂਲੀ ਬੱਚੇ ਆਪਣੀਆਂ ਮਾਵਾਂ ਦੇ ਲਾਡ ਪਿਆਰ, ਉਨ੍ਹਾਂ ਦੀ ਪਾਲਣਾ-ਪੋਸਣਾ ਪ੍ਰਤੀ ਸ਼ੁਕਰਾਨੇ ਦਾ ਇਜ਼ਹਾਰ ਕਰਣ ਲਈ ਤਰ੍ਹਾਂ ਤਰ੍ਹਾਂ ਦੇ ਫੁੱਲ, ਤਸਵੀਰਾਂ ਅਤੇ ਕਾਰਡ ਬਣਾ ਕੇ ਉਨ੍ਹਾਂ ਨੂੰ ਭੇਂਟ ਕਰਦੇ ਹਨ। ਵੱਡੇ ਆਪਣੀਆਂ ਮਾਂਵਾਂ ਨੂੰ ਕਿਧਰੇ ਬਾਹਰ ਖਾਣੇ ਤੇ ਲੈ ਜਾਂਦੇ ਹਨ ਜਾਂ ਕਈ ਤਰ੍ਹਾਂ ਦੇ ਤੋਹਫ਼ੇ ਦੇ ਕੇ ਆਪਣੇ ਪਿਆਰ ਦਾ ਪ੍ਰਗਟਾਵਾ ਕਰਦੇ ਹਨ।
 
'ਮਦਰਜ਼-ਡੇ' ਦੇ ਪਿੜੋਕੜ ਵੱਲ ਝਾਤੀ ਮਾਰਿਆਂ ਪਤਾ ਲੱਗਦਾ ਹੈ ਕਿ ਇਹ ਦਿਨ 1908 ਤੋਂ ਅਮਰੀਕਾ ਵਿਚ ਮਨਾਇਆ ਜਾਂਦਾ ਹੈ। 1832 ਵਿਚ ਵੈਸਟ ਵਿਰਜੀਨੀਆ ਵਿਚ ਜੰਮੀ ਸੋਸ਼ਲ ਐਕਟਿਵਿਸਟ, ਐਨ ਮੇਰੀ ਰੀਵਜ਼ ਜਾਰਵਿਸ ਨੇ ਇਕ 'ਮਦਰਜ਼ ਡੇਅ ਵਰਕ ਕਲੱਬ' ਬਣਾਇਆ । ਆਪਣੇ 'ਮਦਰਜ਼ ਡੇਅ ਵਰਕ ਕਲੱਬ' ਵਲੋਂ ਉਹ ਟੀ. ਬੀ. ਦੀਆਂ ਮਰੀਜ਼ ਮਾਵਾਂ ਦੇ ਇਲਾਜ ਲਈ ਚੰਦਾ ਇਕੱਠਾ ਕਰਕੇ ਉਹਨਾਂ ਦੀ ਸਹਾਇਤਾ ਕਰਦੀ । ਉਸਦੇ ਆਪਣੇ 12 ਬੱਚੇ ਜਵਾਨ ਹੋਣ ਤੋਂ ਪਹਿਲਾਂ ਹੀ ਰੱਬ ਨੂੰ ਪਿਆਰੇ ਹੋ ਗਏ ਪਰ ਉਸਨੇ ਉਦਾਸ ਹੋਕੇ ਬਾਕੀ ਮਾਵਾਂ ਦੀ ਸਹਾਇਤਾ ਕਰਣ ਦਾ ਕੰਮ ਨਹੀ ਛੱਡਿਆ। 1905 ਵਿਚ ਮਈ ਦੇ ਦੂਜੇ ਐਤਵਾਰ ਉਸਦੀ ਮੌਤ ਹੋ ਗਈ। ਉਸਦੀ ਬੇਟੀ ਐਨਾ ਨੇ ਜਦੋਜਹਿਦ ਕਰਕੇ ਆਪਣੀ ਮਾਂ ਦੀ ਯਾਦ ਵਿਚ ਸਾਰੀਆਂ ਮਾਂਵਾਂ ਨੂੰ ਮਾਣ ਦੁਆਉਣ ਲਈ ਇਸ ਦਿਨ ਨੂੰ ਛੁੱਟੀ ਵਜੋਂ ਮਨਜੂਰ ਕਰਵਾ ਲਿਆ। ਇਸ ਤਰ੍ਹਾਂ 1908 ਤੋਂ ਅਮਰੀਕਾ ਵਿਚ 10 ਮਈ 'ਮਾਂ-ਦਿਵਸ' ਵਜੋਂ ਮਨਾਇਆ ਜਾਣ ਲੱਗਾ।
  
ਮਨੁੱਖੀ ਇਤਿਹਾਸ ਵਿਚ ਜਾਰਵਿਸ ਤੋਂ ਇਲਾਵਾ ਵੀ ਇਹੋ ਜਿਹੀਆਂ ਹੋਰ ਬਹੁਤ ਸਾਰੀਆਂ ਮਾਵਾਂ ਹੋਈਆਂ ਨੇ ਜਿਨ੍ਹਾਂ ਨੇ ਸਾਰੀ ਮਨੁੱਖਤਾ ਨੂੰ ਆਪਣੇ ਬੱਚੇ ਸਮਝ ਕੇ ਉਹਨਾਂ ਤੇ ਮਮਤਾ ਲੁਟਾਈ। ਮਦਰ ਟੈਰੇਸਾ ਦੀ ਮਮਤਾ ਦਾ ਘੇਰਾ ਤਾਂ ਇੰਨਾ ਵਿਸ਼ਾਲ ਸੀ ਕਿ ਕੋਈ ਰੰਗ, ਨਸਲ, ਰੁਤਬਾ, ਉਮਰ, ਸ਼ਰੀਰਕ ਆਕਾਰ ਜਾਂ ਅਵਸਥਾ ਇਸ ਤੋਂ ਬਾਹਰ ਨਾ ਜਾ ਸਕਿਆ। ਉਸਦੀ ਇਸ ਸੇਵਾ ਸਦਕਾ ਉਸਨੂੰ ਸੰਤ ਦੀ ਉਪਾਧੀ ਦਿੱਤੀ ਗਈ। ਸਾਡੇ ਇਤਿਹਾਸ ਅਤੇ ਮਿਥਿਹਾਸ ਵਿਚ ਵੀ ਅਨੇਕਾਂ ਮਹਾਨ ਮਾਵਾਂ ਦੇ ਨਾਂ ਵਰਨਣਯੋਗ ਹਨ । ਜੇਕਰ ਮਾਤਾ ਤ੍ਰਿਪਤਾ ਨੇ ਗੁਰੂ ਨਾਨਕ ਦੇਵ ਜੀ ਨੂੰ, ਬੀਬੀ ਭਾਨੀ ਨੇ ਗੁਰੂ ਅਰਜਨ ਦੇਵ ਜੀ ਨੂੰ ਅਤੇ ਮਾਤਾ ਗੁਜਰੀ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਬਚਪਨ ਵਿਚ ਤਿਆਰ ਨਾ ਕੀਤਾ ਹੁੰਦਾ ਤਾਂ ਅੱਗੇ ਜਾਕੇ ਉਹ ਆਪਣੇ ਆਪਣੇ ਮਿਸ਼ਨ ਵਿਚ ਕਿੰਝ ਕਾਮਯਾਬ ਹੋ ਸਕਦੇ ਸਨ? 
 
ਅੱਜਕਲ ਹਰ ਸ਼ੈਅ ਨੂੰ ਮੰਡੀ ਨੇ ਨਿਗਲ ਲਿਆ ਹੈ। ਸ਼ਰਧਾ ਪੂਰਬਕ ਅਤੇ ਕਿਸੇ ਮਕਸਦ ਨੂੰ ਸਾਹਮਣੇ ਰੱਖ ਕੇ ਬਣਾਏ ਇਹਨਾਂ ਖਾਸ ਦਿਨਾਂ ‘ਤੇ ਹੁਣ ਰਸਮਾਂ ਦੀ ਧੂੜ ਪੈਂਦੀ ਜਾ ਰਹੀ ਹੈ। ਅੱਜਕਲ ਮਦਰਜ਼ ਡੇਅ ਤੋਹਫਿਆਂ ਅਤੇ ਪ੍ਰੀਤੀ ਭੋਜਾਂ ਦਾ ਮੁਹਤਾਜ ਹੋ ਕੇ ਰਹਿ ਗਿਆ ਹੈ। ਲੋੜ ਹੈ ਇਸ ਦੀ ਅਸਲੀ ਅਹਿਮੀਅਤ ਨੂੰ ਪਹਿਚਾਨਣ ਦੀ। ਹਰ ਦਿਨ ਹੀ ਮਾਂ ਦਿਵਸ ਹੁੰਦਾ ਹੈ। ਆਪਣੀ ਮਾਂ ਦੀ ਕਦਰ ਕਰਨਾ ਹਰ ਪ੍ਰਾਣੀ ਦਾ ਪਹਿਲਾ ਫ਼ਰਜ਼ ਹੈ। ਜੇਕਰ ਮਾਂ ਕੇਵਲ ਸਾਲ ਵਿਚ ਇਕੋ ਵਾਰੀ ਸਾਨੂੰ ਲਾਡ ਲਡਾਉਂਦੀ ਅਤੇ ਬਾਕੀ ਦਿਨ ਸਾਨੂੰ ਵਿਸਾਰੀ ਰੱਖਦੀ ਤਾਂ  ਜਰਾ ਸੋਚੋ ਸਾਡੀ ਹੋਂਦ ਕਿਵੇਂ ਦੀ ਹੁੰਦੀ ? ਇਹ ਇਕ ਦਿਨ ਤਾਂ ਆਪਣੇ ਰਿਸ਼ਤੇ ਤੇ ਪਈ ਧੂੜ ਨੂੰ ਝਾੜਣ ਲਈ ਹੁੰਦਾ ਹੈ। ਇਸ ਦਿਨ ਨੂੰ ਸਾਰਥਕ ਤਰੀਕੇ ਨਾਲ ਮਨਾਉਣਾ ਚਾਹੀਦਾ ਹੈ । ਬਚਪਨ ਵਿਚ ਗੋਦ ਵਿਚ ਪਾਲਣ ਅਤੇ ਉਂਗਲੀ ਲਾ ਕੇ ਤੁਰਨਾ ਸਿਖਾਉਣ ਵਾਲੀ ਮਾਂ ਜਦੋਂ ਬਿਰਧ ਹੋ ਜਾਂਦੀ ਹੈ ਤਾਂ ਉਸਦੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਹੁਣ ਉਹ ਉਸਦਾ ਸਹਾਰਾ ਬਨਣ। ਅੱਜ ਮਾਂ ਬਿਰਧ ਹੋਈ ਹੈ ਕੱਲ ਨੂੰ ਅਸੀਂ ਹੋਣਾ ਹੈ ਸੋ ਆਪਣੀ ਮਾਂ ਦਾ ਹਰ ਰੋਜ਼ ਸਤਿਕਾਰ ਕਰਨਾ ਸਾਡਾ ਸਭ ਦਾ ਇਨਸਾਨੀ ਫ਼ਰਜ਼ ਹੈ। ਆਉ ਆਪਣੀ ਮਾਂ ਦੇ ਦਿਲ ਦੀ ਗੱਲ ਸੁਣੀਏ ਉਸਨੂੰ ਅਣਗੌਲਿਆ ਨਾ ਕਰੀਏ ਤਾਂ ਹੀ ਮਾਂ ਦਿਵਸ ਮਨਾਉਣਾ ਸਫ਼ਲ ਹੋ ਸਕਦਾ ਹੈ।
ਸੁਰਜੀਤ
(416) 605-3784

       

 

 
  maaਜ਼ਿੰਦਗੀ ਦਾ ਦੂਜਾ ਨਾਂ ਹੈ ਮਾਂ !
ਸੁਰਜੀਤ ਕੌਰ, ਕਨੇਡਾ  
manukhਮਨੁੱਖ ਵਿੱਚੋਂ ਖ਼ਤਮ ਹੁੰਦੀ ਮਨੁੱਖਤਾ
ਡਾ ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
filmanਕੀ ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ ਵਿੱਚ ਹਨ?
ਸ਼ਿਵਚਰਨ ਜੱਗੀ ਕੁੱਸਾ, ਲੰਡਨ  
sikhiਸਰਵੁੱਚ ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
badungarਪ੍ਰੋ. ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ  
sadਬਾਦਲ ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ 
tohra1 ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ,  ਪਟਿਆਲਾ 
aapਆਮ ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ,  ਪਟਿਆਲਾ 
syasatਸਿਆਸਤ ’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ ਰਾਠੌਰ 
bhagat23 ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ  - ਪ੍ਰੋ. ਅਰਚਨਾ, ਬਰਨਾਲਾ 
trudeauਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ
punjabiਪੰਜਾਬੀਆਂ ’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ 
syasatਸਿਆਸਤ ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ,  ਕੁਰੂਸ਼ੇਤਰ
kokru

ਕੋਕੜੂਆਂ ਦੀ ਭਰਮਾਰ ਵੇ ਮਾਹੀਆ
ਸ਼ਿੰਦਰ ਮਾਹਲ, ਯੂ ਕੇ 

naviਨਵੀਂ ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ 
charchitਕੁਝ ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ
suresh

ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ ਸਜਾ
ਉਜਾਗਰ ਸਿੰਘ, ਪਟਿਆਲਾ

ਸੁੰਦਰ ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
ਹੁਣ ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ 
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਸ਼ਾ, ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ

hore-arrow1gif.gif (1195 bytes)

 
     
   
     
 

Terms and Conditions
Privacy Policy
© 1999-2018, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2018, 5abi.com