|
ਅੰਧਵਿਸ਼ਵਾਸਾਂ ਵਿਚ ਜਕੜਿਆ ਮਨੁੱਖ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ
(09/07/2018) |
|
|
|
|
|
ਅੱਜ ਦਾ ਜ਼ਮਾਨਾ ਤਕਨੀਕ ਦਾ ਜ਼ਮਾਨਾ ਹੈ। ਹਰ ਪਾਸੇ ਤਕਨੀਕ ਦਾ ਬੋਲਬਾਲਾ ਹੈ।
ਸਿਹਤ ਤੋਂ ਲੈ ਕੇ ਸਿਆਸਤ ਤੱਕ ਤਕਨੀਕ ਨੇ ਆਪਣੀ ਚੜਤ ਬਰਕਰਾਰ ਰੱਖੀ ਹੋਈ ਹੈ।
ਉਂਝ, ਇਹ ਲਾਜ਼ਮੀ ਵੀ ਹੈ ਕਿਉਂਕਿ ਜ਼ਮਾਨੇ ਦੇ ਨਾਲ ਤੁਰਨ ਦਾ ਹੁਨਰ ਨਾ ਰੱਖਣ ਵਾਲੇ
ਮਨੁੱਖ ਕਾਮਯਾਬੀ ਦੀ ਦੌੜ ਵਿਚੋਂ ਪੱਛੜ ਜਾਂਦੇ ਹਨ। ਪਰ! ਜਿਵੇਂ- ਜਿਵੇਂ ਮਨੁੱਖ
ਨੇ ਨਵੀਂਆਂ ਕਾਢਾਂ ਦੀ ਖੋਜ ਕੀਤੀ ਹੈ ਉਵੇਂ- ਉਵੇਂ ਵਹਿਮਾਂ- ਭਰਮਾਂ ਦਾ ਸ਼ਿਕਾਰ
ਵੀ ਹੁੰਦਾ ਗਿਆ ਹੈ। ਇਹ ਬਹੁਤ ਮੰਦਭਾਗਾ ਰੁਝਾਨ ਹੈ। ਆਧੁਨਿਕ ਤਕਨੀਕ
ਰਾਹੀਂ ਜਿੱਥੇ ਮਨੁੱਖ ਪਹਿਲਾਂ ਨਾਲੋਂ ਵੱਧ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਹੈ
ਉੱਥੇ ਅੰਧਵਿਸ਼ਵਾਸੀ ਵੀ ਹੋ ਗਿਆ ਹੈ। ਅੱਜ ਕੱਲ ਸਵੇਰੇ ਟੈਲੀਵਿਜ਼ਨ ਚਲਾਓ ਤਾਂ
ਰਾਸ਼ੀਫੱਲ ਅਤੇ ਦਿਨ ਦੇ ਚੰਗੇ- ਮਾੜੇ ਹੋਣ ਦੀ ਭਵਿੱਖਬਾਣੀ ਕਰਦੇ ਹੋਏ ਕਈ
'ਵਿਦਵਾਨ' ਦੇਖੇ ਜਾ ਸਕਦੇ ਹਨ। ਅੱਜ ਦੇ ਦਿਨ ਇਸ ਰੰਗ ਦਾ ਕਪੜਾ ਪਾਉਣਾ ਸ਼ੁਭ
ਰਹੇਗਾ ਅਤੇ ਇਸ ਸਥਾਨ ਦੀ ਯਾਤਰਾ, ਜੀਵਨ ਵਿਚ ਤਰੱਕੀ ਦੇ ਰਾਹ ਖੋਲ ਦੇਵੇਗੀ।
ਅਜਿਹੀ ਗੱਲਾਂ ਸੁਣਨ ਨੂੰ ਮਿਲਦੀਆਂ ਹਨ। ਹੱਦ ਤਾਂ ਉਦੋਂ ਹੁੰਦੀ ਹੈ ਜਦੋਂ ਪੜ੍ਹੇ-
ਲਿਖੇ ਲੋਕ ਵੀ ਇਹਨਾਂ ਪਿੱਛੇ ਲੱਗ ਜਾਂਦੇ ਹਨ। ਇੱਥੇ ਧਿਆਨ ਦੇਣ ਵਾਲੀ
ਗੱਲ ਇਹ ਹੈ ਕਿ ਟੈਲੀਵਿਯਨ ਵਿਚ ਵਿਗਿਆਨਕ ਸੋਚ ਨੂੰ ਅੱਗੇ ਵਧਾਉਣ ਵਾਲੇ ਪ੍ਰੋਗਰਾਮ
ਵੀ ਆਉਂਦੇ ਹਨ ਪਰ ਬਹੁਤੇ ਲੋਕ ਤਾਂ ਬਾਬਿਆਂ ਦੇ ਪ੍ਰਵਚਨ ਸੁਣਨ ਤੱਕ ਹੀ ਸੀਮਤ ਹੋ
ਕੇ ਰਹਿ ਗਏ ਹਨ। ਨਿੱਕੇ ਬੱਚਿਆਂ ਦੇ ਪ੍ਰੋਗਰਾਮਾਂ ਵਿਚ ਕਰਾਮਾਤਾਂ ਨੂੰ ਦਿਖਾਇਆ
ਜਾਂਦਾ ਹੈ। ਕਾਰਟੂਨਾਂ ਵਿਚ 'ਹਵਾ ਵਿਚ ਉੱਡਣਾ, ਬਿਨਾਂ ਸਕੂਲ ਦਾ ਕੰਮ ਕੀਤਿਆਂ
ਸਕੂਲ ਜਾਣਾ ਅਤੇ ਜਾਦੂ ਰਾਹੀਂ ਕਾਪੀ ਉੱਤੇ ਪੂਰਾ ਕੰਮ ਹੋਇਆ ਹੋਣਾ, ਟੀਚਰ ਨੂੰ
ਮੂਰਖ਼ ਬਣਾਉਣਾ ਅਤੇ ਦੇਵੀ- ਦੇਵਤਿਆਂ ਨੂੰ ਸ਼ਕਤੀਸ਼ਾਲੀ ਬਣਾ ਕੇ ਦਿਖਾਉਣਾ, ਜਿਸ ਨਾਲ
ਨਿੱਕੇ ਬੱਚਿਆਂ ਦੇ ਮਨ ਉੱਤੇ ਪ੍ਰਭਾਵ ਪਾਇਆ ਜਾ ਸਕੇ' ਆਦਿਕ ਪ੍ਰੋਗਰਾਮ ਨਿੱਤ ਹੀ
ਦੇਖੇ ਜਾ ਸਕਦੇ ਹਨ। ਇੰਟਰਨੈੱਟ ਰਾਹੀਂ ਆਪਣਾ ਭਵਿੱਖ ਜਾਣਨਾ, ਫੇਸਬੁੱਕ
ਤੇ ਪਿਛਲੇ ਜਨਮ ਦਾ ਰਾਜ਼ ਜਾਣਨਾ, ਪਿਛਲੇ ਜਨਮ ਵਿਚ ਹੋਈ ਮੌਤ ਦੇ ਕਾਰਨ ਲੱਭਣਾ,
ਅਗਲੇ ਜਨਮ ਵਿਚ ਹੋਣ ਵਾਲੇ ਘਟਨਾਕ੍ਰਮ ਬਾਰੇ ਜਾਣਕਾਰੀ ਹਾਸਲ ਕਰਨਾ ਆਦਿਕ
ਗ਼ੈਰਜ਼ਰੂਰੀ ਕੰਮ ਕਰਦੇ ਹੋਏ ਹਜ਼ਾਰਾਂ ਪੜ੍ਹੇ- ਲਿਖੇ ਲੋਕਾਂ ਨੂੰ ਦੇਖਿਆ ਜਾ ਸਕਦਾ
ਹੈ। ਵਟਸਐੱਪ ਉੱਪਰ ਅਜਿਹੇ ਸੰਦੇਸ਼ ਫੈਲਾਉਣਾ ਜਿਹਨਾਂ ਵਿਚ ਅੰਧਵਿਸ਼ਵਾਸਾਂ
ਨੂੰ ਪ੍ਰਮੋਟ ਕੀਤਾ ਗਿਆ ਹੋਵੇ। ਕਿਸੇ ਧਾਰਮਕ ਥਾਂ ਤੋਂ ਚੱਲੇ ਕਿਸੇ ਗ਼ੈਰਜ਼ਰੂਰੀ
ਸੰਦੇਸ਼ ਨੂੰ ਅੱਗੇ ਘੱਲਣ ਲਈ ਆਖਣਾ। ਨਾ ਘੱਲਣ ਦੀ ਸੂਰਤ ਵਿਚ ਨੁਕਸਾਨ ਹੋਣ ਦੀ
ਚਿਤਾਵਨੀ ਦੇਣਾ ਅਤੇ ਘੱਲ ਦੇਣ ਦੀ ਸੂਰਤ ਵਿਚ ਲਾਭ ਮਿਲਣਾ। ਇਹ ਸਭ ਕੁਝ ਅੱਜ ਦੇ
ਦੌਰ ਵਿਚ ਸਿਆਣਪ ਨਾਲ ਭਰਪੂਰ ਮਨੁੱਖਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ। ਉਂਝ
ਅਜੋਕਾ ਮਨੁੱਖ ਆਪਣੇ ਆਪ ਨੂੰ ਇੱਕੀਵੀਂ ਸਦੀ ਦਾ ਅਗਾਂਹਵਧੂ ਮਨੁੱਖ ਬਣਾ ਕੇ ਪੇਸ਼
ਕਰਦਾ ਹੈ। ਪਰ! ਅਜਿਹੀਆਂ ਕਾਰਵਾਈਆਂ ਨਿੱਤ ਦਿਹਾੜੀ ਹੁੰਦੀਆਂ ਰਹਿੰਦੀਆਂ ਹਨ।
ਸੱਭਿਅਕ ਸਮਾਜ ਅੰਦਰ ਕਈ ਵਾਰ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆਉਂਦੀਆਂ ਹਨ
ਜਿਹਨਾਂ ਨੂੰ ਦੇਖ/ਸੁਣ ਕੇ ਰੂਹ ਕੰਬ ਜਾਂਦੀ ਹੈ। ਨਿੱਕੇ ਬੱਚਿਆਂ ਨੂੰ ਬਲੀ ਦੇ
ਨਾਮ ਤੇ ਕਤਲ ਕਰਨ ਦੀਆਂ ਕਈ ਘਟਨਾਵਾਂ ਅਸੀਂ ਦੇਖਦੇ/ਪੜ੍ਹਦੇ ਰਹਿੰਦੇ ਹਾਂ। ਕਿਸੇ
ਤਾਂਤਰਿਕ ਦੇ ਕਹੇ ਮੁਤਾਬਕ ਕੰਨਿਆ ਨੂੰ ਵੱਢ ਦੇਣਾ, ਸ਼ਮਸ਼ਾਨਘਾਟ ਵਿਚ ਕੱਚੀ ਲੱਚੀ
ਦਾ ਛਿੱਟਾ ਦੇਣਾ, ਚੌਰਾਹੇ ਵਿਚ ਨਹਾਉਣਾ, ਗਲੀ ਵਿਚ ਲਾਲ ਕਪੜਾ ਵਿਛਾਉਣਾ ਅਤੇ ਇਸੇ
ਤਰਾਂ ਦੇ ਕਈ ਗ਼ੈਰ ਵਿਗਿਆਨਕ ਕੰਮ ਲੋਕਾਂ ਵੱਲੋਂ ਨਿੱਤ ਹੀ ਕੀਤੇ ਜਾਂਦੇ ਹਨ। ਇਹ
ਸਭ ਕੁਝ ਅਜੋਕੇ ਸਮੇਂ ਵਿਚ ਪੜ੍ਹੇ- ਲਿਖੇ ਸਮਝੇ ਜਾਂਦੇ ਸਮਾਜ ਵੱਲੋਂ ਕੀਤੇ ਜਾਂਦੇ
ਹਨ ਅਤੇ ਅਸੀਂ ਅਜੇ ਵੀ ਆਪਣੇ ਆਪ ਨੂੰ ਅਗਾਂਹਵਧੂ, ਵਿਗਿਆਨਕ ਸੋਚ ਦਾ ਧਾਰਨੀ ਅਤੇ
ਸਫ਼ਲ ਮਨੁੱਖ ਸਮਝੀ ਬੈਠੇ ਹਾਂ। ਇਹ ਰੁਝਾਨ ਬਹੁਤ ਮੰਦਭਾਗਾ ਹੈ। ਇਹਨਾਂ ਤੋਂ ਬਚਣ
ਦੀ ਲੋੜ ਹੈ। ਮਨੁੱਖ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮਿਹਨਤ ਤੋਂ
ਇਲਾਵਾ ਹੋਰ ਕੋਈ ਤਰੀਕਾ ਨਹੀਂ ਹੈ ਜਿਸ ਦੁਆਰਾ ਸਫ਼ਲਤਾ ਹਾਸਲ ਕੀਤੀ ਜਾ ਸਕੇ। ਦੂਜੀ
ਗੱਲ, ਟੈਲੀਵਿਯਨ ਉੱਤੇ ਪ੍ਰਵਚਨ ਕਰ ਰਹੇ ਬਾਬੇ ਕੋਲ ਜੇ ਇੰਨੀ ਤਾਕਤ ਹੁੰਦੀ ਤਾਂ
ਉਹ ਟੈਲੀਵਿਜ਼ਨ ਉੱਪਰ ਪ੍ਰਵਚਨ ਕਰਨ ਲਈ ਉੱਪਰਾਲੇ ਨਾ ਕਰਦਾ, ਆਪਣੀ ਸ਼ਕਤੀ ਰਾਹੀਂ
ਵਧੀਆ ਜੀਵਨ ਬਤੀਤ ਕਰਦਾ। ਜਾਦੂਗਰ ਜੇਕਰ ਇਕ ਰੁਪਏ ਦੇ ਹਜ਼ਾਰ ਰੁਪਏ ਬਣਾ ਸਕਦਾ ਤਾਂ
ਉਸਨੂੰ ਕੀ ਜ਼ਰੂਰਤ ਸੀ ਪਿੰਡ- ਪਿੰਡ/ਸ਼ਹਿਰ- ਸ਼ਹਿਰ ਘੁੰਮ ਕੇ ਜਾਦੂ ਦਿਖਾਉਣ ਦੀ। ਉਹ
ਕਿਸੇ ਚੰਗੇ ਸ਼ਹਿਰ ਵਿਚ ਰਹਿ ਕੇ ਵਧੀਆ ਜੀਵਨ ਜੀਉਂਦਾ। ਪਰ ਇਹ ਸਭ ਅਸਲ ਹਕੀਕਤ ਤੋਂ
ਕੋਹਾਂ ਦੂਰ ਹੈ। ਇਹ ਸਭ ਅੱਖਾਂ ਦਾ ਭਰਮ ਹੈ, ਵਹਿਮ ਹੈ। ਇਹ ਸਭ ਲੋਕਾਂ
ਨੂੰ ਮੂਰਖ਼ ਬਣਾਉਣ ਦੀਆਂ ਚਾਲਾਂ ਹਨ ਅਤੇ ਪਾਖੰਡੀ ਲੋਕ ਆਧੁਨਿਕ ਕਾਢਾਂ ਰਾਹੀਂ
ਬਹੁਤ ਆਸਾਨੀ ਨਾਲ ਆਮ ਲੋਕਾਂ ਨੂੰ ਮੂਰਖ਼ ਬਣਾ ਵੀ ਲੈਂਦੇ ਹਨ। ਇਹਨਾਂ ਤੋਂ ਬਚਣ ਦੀ
ਜ਼ਰੂਰਤ ਹੈ ਤਾਂ ਕਿ ਜੀਵਨ ਵਿਚ ਕਿਸੇ ਹਾਦਸੇ ਤੋਂ ਬਚਿਆ ਜਾ ਸਕੇ।
# 1054/1, ਵਾ. ਨੰ. 15-ਏ, ਭਗਵਾਨ ਨਗਰ
ਕਲੌਨੀ, ਪਿੱਪਲੀ, ਕੁਰੂਕਸ਼ੇਤਰ ਮੋਬਾ. 075892- 33437
|
|
|
|
|
ਅੰਧਵਿਸ਼ਵਾਸਾਂ
ਵਿਚ ਜਕੜਿਆ ਮਨੁੱਖ ਡਾ. ਨਿਸ਼ਾਨ ਸਿੰਘ
ਰਾਠੌਰ, ਕੁਰੂਕਸ਼ੇਤਰ |
ਪੰਜਾਬ,
ਪੰਜਾਬੀ ਅਤੇ ਚਿੱਟਾ ਡਾ. ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਵੱਧਦੀ
ਆਬਾਦੀ : ਕਾਰਨ, ਪ੍ਰਭਾਵ ਅਤੇ ਬਚਾਓ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਅਮਰੀਕਾ
ਦੇ ਪੁਰਾਤਨ ਵਿਚ ਜਦੋਂ ਇਕ ਗੋਰੀ ਨੇ ਸਤਿ ਸ੍ਰੀ ਅਕਾਲ ਬੁਲਾਈ
ਉਜਾਗਰ ਸਿੰਘ, ਪਟਿਆਲਾ |
ਸ਼ਿਲਾਂਗ
ਦੇ ਸਿੱਖਾਂ ਦੇ ਸਿਰ ’ਤੇ ਉਜਾੜੇ ਦੀ ਤਲਵਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਭਾਰਤੀ
ਰਾਜਨੀਤੀ ਵਿੱਚਲੇ ਆਪੋ-ਆਪਣੇ ਸੱਚ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੈਰਾਨੀ
ਭਰਿਆ ਹੋ ਸਕਦਾ ਹੈ ਚੋਣ ਵਰ੍ਹਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਪ੍ਰਦੇਸ਼ ਕਾਂਗਰਸ ਸਿਆਸੀ ਤਾਕਤ ਦਾ ਆਨੰਦ ਮਾਣਦੀ ਹੋਈ
ਉਜਾਗਰ ਸਿੰਘ, ਪਟਿਆਲਾ |
ਮਨੁੱਖ,
ਮੋਬਾਈਲ ਅਤੇ ਸੋਸ਼ਲ ਮੀਡੀਆ ਡਾ ਨਿਸ਼ਾਨ
ਸਿੰਘ ਰਾਠੌਰ, ਕੁਰੂਕਸ਼ੇਤਰ |
ਪੰਜਾਬ
ਮੰਤਰੀ ਮੰਡਲ ਦੇ ਗਠਨ ਵਿਚ ਕੇਂਦਰੀ ਕਾਂਗਰਸੀ ਨੇਤਾਵਾਂ ਦੀ ਦਖ਼ਲਅੰਦਾਜ਼ੀ
ਵਿਧਾਨਕਾਰਾਂ ਵਿਚ ਨਿਰਾਸ਼ਾ ਦਾ ਕਾਰਨ - ਉਜਾਗਰ
ਸਿੰਘ, ਪਟਿਆਲਾ |
ਭਾਰਤੀ
ਰਾਜਨੀਤੀ, ਤਾਂ ਇਉਂ ਹੀ ਚਲੇਗੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਜ਼ਿੰਦਗੀ
ਦਾ ਦੂਜਾ ਨਾਂ ਹੈ ਮਾਂ ! ਸੁਰਜੀਤ
ਕੌਰ, ਕਨੇਡਾ |
ਮਨੁੱਖ
ਵਿੱਚੋਂ ਖ਼ਤਮ ਹੁੰਦੀ ਮਨੁੱਖਤਾ ਡਾ
ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਕੀ
ਸਾਡੇ ਪੰਜਾਬੀ, ਇਤਿਹਾਸਕ ਜਾਂ ਸਾਡੇ ਸੂਰਮਿਆਂ ਦੀਆਂ ਫ਼ਿਲਮਾਂ ਦੇਖਣ ਦੇ ਰੌਂਅ
ਵਿੱਚ ਹਨ? ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਸਰਵੁੱਚ
ਧਾਰਮਕ ਸਿੱਖ ਸੰਸਥਾਵਾਂ ਦੀ ਸਾਖ ਦਾਅ ’ਤੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪ੍ਰੋ.
ਕਿਰਪਾਲ ਸਿੰਘ ਬਡੂੰਗਰ ਅਤੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਮੇਹਣੋ ਮੇਹਣੀ
ਉਜਾਗਰ ਸਿੰਘ, ਪਟਿਆਲਾ |
ਬਾਦਲ
ਅਕਾਲੀ ਦਲ ਨੇ ਪੰਜਾਬੋਂ ਬਾਹਰ ਪੈਰ ਪਸਾਰੇ?
ਜਸਵੰਤ ਸਿੰਘ ‘ਅਜੀਤ’, ਦਿੱਲੀ |
1
ਅਪ੍ਰੈਲ 2018 ਨੂੰ ਬਰਸੀ ਤੇ ਵਿਸ਼ੇਸ਼
ਹਮੇਸ਼ਾ ਵਾਦਵਿਵਾਦਾਂ ਵਿਚ ਘਿਰੇ
ਰਹੇ: ਕਿੰਗ ਮੇਕਰ ਜਥੇਦਾਰ ਗੁਰਚਰਨ ਸਿੰਘ ਟੌਹੜਾ
ਉਜਾਗਰ ਸਿੰਘ, ਪਟਿਆਲਾ |
ਆਮ
ਆਦਮੀ ਪਾਰਟੀ ਪਾਣੀ ਦੇ ਉਬਾਲ ਵਾਂਗੂੰ ਆਈ ਭਾਫ ਬਣਕੇ ਉਡਣ ਲੱਗੀ
ਉਜਾਗਰ ਸਿੰਘ, ਪਟਿਆਲਾ |
ਸਿਆਸਤ
’ਤੇ ਭਾਰੂ ਹੁੰਦਾ ਧਰਮ: ਕਾਰਨ ਅਤੇ ਨਤੀਜੇ
ਡਾ. ਨਿਸ਼ਾਨ ਸਿੰਘ
ਰਾਠੌਰ |
23
ਮਾਰਚ ਸ਼ਹੀਦੀ ਦਿਵਸ ਤੇ ਵਿਸ਼ੇਸ਼
ਭਾਰਤ ਦੀ ਆਜ਼ਾਦੀ
ਸੰਗਰਾਮ ਦਾ ਅਜ਼ੀਮ ਹੀਰੋ: ਸ੍ਰ. ਭਗਤ ਸਿੰਘ -
ਪ੍ਰੋ. ਅਰਚਨਾ, ਬਰਨਾਲਾ |
ਕੈਨੇਡਾ
ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਪੰਜਾਬੀਆਂ ਲਈ ਮਹੱਤਵਪੂਰਨ
ਉਜਾਗਰ ਸਿੰਘ, ਪਟਿਆਲਾ |
ਪੰਜਾਬੀਆਂ
’ਚ ਘੱਟਦਾ ਸਾਹਿਤ ਪੜ੍ਹਨ ਦਾ ਰੁਝਾਨ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਕਸ਼ੇਤਰ |
ਸਿਆਸਤ
ਦੇ ਰਾਹਾਂ ਤੋਂ ਗਾਇਬ ਹੁੰਦੇ ਅਸਲ ਮੁੱਦੇ
ਡਾ. ਨਿਸ਼ਾਨ ਸਿੰਘ ਰਾਠੌਰ, ਕੁਰੂਸ਼ੇਤਰ
|
ਕੋਕੜੂਆਂ ਦੀ ਭਰਮਾਰ ਵੇ
ਮਾਹੀਆ ਸ਼ਿੰਦਰ ਮਾਹਲ, ਯੂ ਕੇ
|
ਨਵੀਂ
ਦੁਨੀਆਂ - ਨਵੇਂ ਨਜ਼ਾਰੇ
ਸ਼ਿੰਦਰ ਮਾਹਲ, ਯੂ ਕੇ
|
ਕੁਝ
ਚਰਚਤ ਖਬਰਾਂ, ਆਮ ਰੁਝਾਨਾਂ ਤੋਂ ਕੁਝ ਹਟ ਕੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸੁਰੇਸ਼ ਕੁਮਾਰ ਨੂੰ ਇਮਾਨਦਾਰੀ ਤੇ ਪਹਿਰਾ ਦੇਣ ਅਤੇ ਭਰਿਸ਼ਟਾਚਾਰ ਰੋਕਣ ਦੀ
ਸਜਾ ਉਜਾਗਰ ਸਿੰਘ, ਪਟਿਆਲਾ
|
ਸੁੰਦਰ
ਮੁੰਦਰੀਏ ਹੋ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ |
ਹੁਣ
ਬਾਪੂ ਕਦੇ ਕਦੇ ਬੜਾ ਯਾਦ ਆਉਂਦੈ
ਰਵੇਲ ਸਿੰਘ ਇਟਲੀ |
ਭਾਰਤ-ਪਾਕ
ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਸ਼ਾ,
ਸਮਾਜ ਅਤੇ ਦੇਸ਼ ਦੀ ਬਰਬਾਦੀ
ਹਰਜੀਤ ਕਾਤਿਲ, ਸ਼ੇਰਪੁਰ |
|
|
|
|
|
|
|