|
|
ਭਾਜਪਾ
ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ
ਉਜਾਗਰ ਸਿੰਘ, ਪਟਿਆਲਾ (20/12/2018) |
|
|
|
|
ਇਮਾਰਤ ਤਸਵੀਰ- ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ
|
ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਗਲੀ ਨੀਤੀ
ਅਪਨਾਉਣ ਤੋਂ ਬਾਜ ਨਹੀਂ ਆਉਂਦੇ। ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ
ਫ਼ਰਕ ਹੈ। ਇਕ ਪਾਸੇ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀਆਂ ਕਹਾਉਂਦੇ ਹਨ
ਪ੍ਰੰਤੂ ਅਮਲੀ ਰੂਪ ਵਿਚ ਧਾਰਮਿਕ ਕੱਟੜਵਾਦ ਵਿਚ ਵਿਸ਼ਵਾਸ ਰੱਖਦੇ ਹਨ।
ਅਕਾਲੀ ਦਲ ਬਾਦਲ ਤਾਂ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਸਿੱਖੀ
ਵਿਚਾਰਧਾਰਾ ਦੇ ਸਾਰੇ ਅਸੂਲਾਂ ਨੂੰ ਛਿੱਕੇ ਤੇ ਟੰਗ ਦਿੰਦਾ ਹੈ। ਭਾਰਤੀ
ਜਨਤਾ ਪਾਰਟੀ ਦਾ ਪਿਛਲੱਗ ਬਣਕੇ ਸਿਆਸਤ ਕਰ ਰਿਹਾ ਹੈ ਜਦੋਂ ਕਿ ਅਕਾਲੀ ਦਲ
ਜੰਗੇ ਅਜ਼ਾਦੀ ਦੇ ਸਿਰਮੌਰ ਸ਼ਹੀਦਾਂ ਦੀ ਪਾਰਟੀ ਹੈ। ਬਾਦਲ ਅਕਾਲੀ ਦਲ ਕੇਂਦਰ
ਵਿਚ ਭਾਈਵਾਲ ਪਾਰਟੀ ਹੈ ਪ੍ਰੰਤੂ ਕੇਂਦਰ ਸਰਕਾਰ ਫ਼ੈਸਲੇ ਸਿੱਖ ਵਿਰੋਧੀ ਕਰ
ਰਹੀ ਹੈ। ਕੇਂਦਰ ਮੰਤਰੀ ਮੰਡਲ ਵਿਚ ਅਕਾਲੀ ਦਲ ਦੀ ਨੁਮਾਂਇੰਦਗੀ ਕਰ ਰਹੀ
ਬੀਬੀ ਹਰਸਿਮਰਤ ਕੌਰ ਬਾਦਲ ਦਮਗਜ਼ੇ ਸਿੱਖਾਂ ਦੇ ਹਿੱਤਾਂ ਦੇ ਮਾਰਦੇ ਹਨ
ਪ੍ਰੰਤੂ ਅਸਲੀਅਤ ਕੁਝ ਹੋਰ ਹੈ। ਇਕ ਉਦਾਹਰਣ ਹੀ ਬਹੁਤ ਹੈ।
ਕੇਂਦਰ ਸਰਕਾਰ ਦੇ ਮਨੁਖੀ ਵਸੀਲਿਆਂ ਬਾਰੇ ਵਿਭਾਗ ਨੇ ਕੇਂਦਰ ਸਰਕਾਰ ਦੀ
ਘੱਟ ਗਿਣਤੀਆਂ ਸੰਬੰਧੀ ਬੇਰੁੱਖੀ ਕਾਰਨ ਪੰਜਾਬ ਵਿਚ ਅਕਾਲੀ ਅਤੇ ਭਾਰਤੀ
ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸਮੇਂ 2016 ਵਿਚ ਗੁਰੂ ਨਾਨਕ ਦੇਵ
ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਥਾਪਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ
ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ ਹੈ।
ਉਦੋਂ ਦੀ ਅਕਾਲੀ
ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਨੇ ਇਸਤੇ ਕੋਈ ਇਤਰਾਜ ਨਹੀਂ ਕੀਤਾ
ਜਦੋਂ ਕਿ ਅਕਾਲੀ ਦਲ ਆਪਣੇ ਆਪਨੂੰ ਸਿੱਖਾਂ ਦੀ ਨੁਮਾਇੰਦਾ ਪ੍ਰਤੀਨਿਧ
ਪਾਰਟੀ ਆਖਦਾ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਦੋਂ ਤੋਂ ਹੋਂਦ
ਵਿਚ ਆਈ ਹੈ ਤਾਂ ਪੰਜਾਬ ਖਾਸ ਤੌਰ ਤੇ ਸਿੱਖਾਂ ਨਾਲ ਘੱਟ ਗਿਣਤੀ ਹੋਣ ਦੇ
ਬਾਵਜੂਦ ਵਧੀਕੀਆਂ ਕਰਦੀ ਆ ਰਹੀ ਹੈ। ਜਦੋਂ ਕਿ ਅਕਾਲੀ ਦਲ ਦੀ ਨੁਮਾਇੰਦਾ
ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜਾਰਤ ਵਿਚ ਮੰਤਰੀ ਹਨ। ਮਨੁੱਖੀ
ਵਸੀਲਿਆਂ ਵਾਲੇ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ
ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਵਰ੍ਹੇ
ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਸਾਰ ਵਿਚਲਾ ਇੱਕੋ ਇੱਕ ‘‘ਸ੍ਰੀ
ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’’, ਜਿਹੜਾ ਡਾ ਮਨਮੋਹਨ ਸਿੰਘ ਸਾਬਕਾ
ਪ੍ਰਧਾਨ ਮੰਤਰੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ
ਮੌਕੇ ’ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪਾਸਾਰ ਲਈ ਬਣਾਇਆ
ਗਿਆ ਸੀ, ਉਸ ਖੋਜ ਕੇਂਦਰ ਨੂੰ ਬੰਦ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ
ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਗੁਰੂ ਨਾਨਕ
ਦੇਵ ਜੀ ਨੂੰ ਇਹ ਉਨ੍ਹਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਸਾਲ ਵਿਚ ਅਜੀਬ
ਕਿਸਮ ਦੀ ਕੋਝੀ ਸ਼ਰਧਾਂਜਲੀ ਹੋਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ
ਉਨ੍ਹਾਂ ਦੀ ਸਿੱਖ ਧਰਮ ਬਾਰੇ ਸੰਕੀਰਨ ਸੋਚ ਦਾ ਪਤਾ ਲੱਗਦਾ ਹੈ।
ਇਹ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ
ਪਹੁੰਚਾਉਣ ਦੇ ਇਰਾਦੇ ਨਾਲ ਸਥਾਪਤ ਕੀਤਾ ਗਿਆ ਸੀ ਤਾਂ ਜੋ ਸਿੱਖਾਂ ਦੀ
ਪਛਾਣ ਬਾਰੇ ਸੰਸਾਰ ਵਿਚ ਜੋ ਭੁਲੇਖੇ ਹਨ ਉਹ ਦੂਰ ਕੀਤੇ ਜਾ ਸਕਣ। ਡਾ
ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਪਹਿਲੀ ਸਤੰਬਰ 2004 ਨੂੰ
ਐਲਾਨ ਕੀਤਾ ਸੀ ਕਿ ਅੰਮ੍ਰਿਤਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਗੁਰੂ ਨਾਨਕ
ਦੇਵ ਯੂਨੀਵਰਸਿਟੀ ਵਿਚ ਇਹ ਆਧੁਨਿਕ ਤਕਨੀਕਾਂ ਨਾਲ ਲੈਸ 100 ਕਰੋੜ ਰੁਪਏ
ਦੀ ਲਾਗਤ ਨਾਲ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ। ਮਨੁੱਖੀ ਵਸੀਲਿਆਂ ਬਾਰੇ
ਕੇਂਦਰੀ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕੇਂਦਰ ਦੀ
ਤਜਵੀਜ ਤਿਆਰ ਕਰਨ ਲਈ ਕਿਹਾ ਸੀ। ਯੂਨੀਵਰਸਿਟੀ ਨੇ ਤਜਵੀਜ ਤਿਆਰ ਕਰਕੇ
ਕੇਂਦਰੀ ਵਿਭਾਗ ਨੂੰ ਭੇਜ ਦਿੱਤੀ। ਇਸ ਤਜਵੀਜ ਨੂੰ ਮੁਕੰਮਲ ਹੋਣ ਵਿਚ 7
ਸਾਲ ਲੱਗ ਗਏ ਕਿਉਂਕਿ ਯੂ ਜੀ ਸੀ ਅਤੇ ਵਿਭਾਗ ਨੇ ਖਾਮਖਾਹ ਦੇ
ਚਕਰਾਂ ਵਿਚ ਪਾਈ ਰੱਖਿਆ। ਰਾਜ ਸਭਾ ਵਿਚ ਇਹ ਮੁੱਦਾ ਵਾਰ-ਵਾਰ ਤਰਲੋਚਨ
ਸਿੰਘ ਉਠਾਉਂਦੇ ਰਹੇ। ਅਖ਼ੀਰ ਪਹਿਲੀ ਅਪ੍ਰੈਲ 2011ਨੂੰ ਕੇਂਦਰ ਸਰਕਾਰ ਨੇ
ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ 47 ਕਰੋੜ 84 ਲੱਖ
ਦੀ ਰਾਸ਼ੀ ਵਿਚੋਂ ਸਿਰਫ 17 ਕਰੋੜ 42 ਲੱਖ ਰੁਪਏ ਜਾਰੀ ਕਰਕੇ ਇਹ ਕੇਂਦਰ
ਸ਼ੁਰੂ ਕਰਵਾ ਦਿੱਤਾ ਸੀ। ਇਸ ਗ੍ਰਾਂਟ ਤੋਂ ਬਾਅਦ ਵਰਤਮਾਨ ਭਾਰਤੀ ਜਨਤਾ
ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਤਾਂ ਹੋਰ ਆਰਥਿਕ ਮਦਦ ਕੀ ਕਰਨੀ ਸੀ,
ਡਾਕਟਰ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ ਬਕਾਇਆ 30 ਕਰੋੜ ਦੀ ਰਾਸ਼ੀ ਵੀ
ਜਾਰੀ ਨਹੀਂ ਕੀਤੀ।
ਇਸ ਖੋਜ ਕੇਂਦਰ ਨੂੰ ਚਲਾਉਣ ਲਈ ਇਕ ਗਵਰਨਿੰਗ
ਬਾਡੀ ਬਣਾਈ ਗਈ, ਜਿਸਦੇ ਚੇਅਰਮੈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ
ਕੁਲਪਤੀ ਨੂੰ ਬਣਾਇਆ ਗਿਆ। ਯੂਨੀਵਰਸਿਟੀ ਵਿਚ ਇਕ ਅਲੀਸ਼ਾਨ ਦੋ ਮੰਜ਼ਲਾ
ਇਮਾਰਤ ਬਣਾਈ ਗਈ , ਜਿਸ ਵਿਚ ਇਕ ਸ੍ਰੀ ਗੁਰੂ ਗ੍ਰੰਥ ਭਵਨ, ਆਡੀਟੋਰੀਅਮ,
ਅਜਾਇਬਘਰ, ਡਿਜਿਟਲ ਲਾਇਬਰੇਰੀ, ਮੀਡੀਆ ਸੈਂਟਰ, ਸੈਮੀਨਾਰ ਰੂਮ ਆਦਿ ਬਣਾਏ
ਗਏ। ਇਸ ਖੋਜ ਕੇਂਦਰ ਦੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਉਦੋਂ ਦੇ ਮੁੱਖ
ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਫਰਵਰੀ 2015 ਵਿਚ ਕੀਤਾ ਸੀ ਪ੍ਰੰਤੂ ਜਦੋਂ
ਇਸ ਕੇਂਦਰ ਦੀ ਗ੍ਰਾਂਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੰਦ ਕੀਤੀ ਤਾਂ
ਸਰਦਾਰ ਬਾਦਲ ਚੁੱਪੀ ਧਾਰ ਗਏ।
ਖੋਜ ਕਰਨ ਲਈ 4 ਪ੍ਰੋਫੈਸਰ, 5
ਵਿਜਿਟਿੰਗ ਪ੍ਰੋਫੈਸਰ, 4 ਆਨਰੇਰੀ ਵਿਜਿਟਿੰਗ ਪ੍ਰੋਫੈਸਰ ਅਤੇ 17 ਜੂਨੀਅਰ
ਖੋਜ ਫੈਲੋ ਨਿਯੁਕਤ ਕੀਤੇ ਗਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਕਲਿਆਣਕਾਰੀ
ਸੰਕਲਪ ਦੇ ਵੱਖ-ਵੱਖ ਖੇਤਰਾਂ ਦੀ ਖੋਜ ਕੀਤੀ ਜਾ ਸਕੇ। ਪਿਛਲੇ ਪੰਜ ਸਾਲਾਂ
ਵਿਚ 20 ਪ੍ਰਾਜੈਕਟ ਪੂਰੇ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ ਦੇ ਖੋਜ
ਕਾਰਜਾਂ ਦੀਆਂ 12 ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 8
ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਬਾਕੀ ਰਹਿੰਦੀਆਂ 4 ਪੁਸਤਕਾਂ
ਪ੍ਰਕਾਸ਼ਨਾ ਅਧੀਨ ਹਨ।
ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ 6
ਸੈਮੀਨਾਰ 5 ਕਾਨਫਰੰਸਾਂ ਅਤੇ 36 ਲੈਕਚਰ ਕਰਵਾਏ ਗਏ ਹਨ। ਸ੍ਰੀ ਗੁਰੂ
ਗ੍ਰੰਥ ਸਾਹਿਬ ਬਾਰੇ ਖੋਜ ਕਰਕੇ ਪ੍ਰਮਾਣੀਕ ਜਾਣਕਾਰੀ ਦੇਣ ਲਈ
‘‘ਗਿਆਨਅੰਜਨ’’ ਨਾਂ ਦੀ ਵੈਬ-ਸਾਈਟ ਬਣਾਈ ਗਈ ਹੈ। ਇਸੇ ਤਰ੍ਹਾਂ ਹੋਰ 20
ਪ੍ਰਾਜੈਕਟ ਬਣਾਏ ਗਏ ਹਨ। ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਬਾਰੇ ਪਹੁੰਚ
ਸਾਰਥਿਕ ਨਾ ਹੋਣ ਕਰਕੇ ਇਸ ਖੋਜ ਕੇਂਦਰ ਦੀ ਬਾਕੀ ਰਹਿੰਦੀ ਗ੍ਰਾਂਟ 2016
ਤੋਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਅਤੇ ਪੰਜਾਬ ਸਰਕਾਰ ਸ੍ਰੀ
ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਇਸ ਸਾਲ ਮਨਾਉਣ ਜਾ ਰਹੀ
ਹੈ। 2016 ਤੋਂ ਖੋਜਾਰਥੀਆਂ ਵਿਚ ਵੀ ਕਟੌਤੀ ਕਰ ਦਿੱਤੀ ਹੈ। ਇਸ ਅਧਿਐਨ
ਕੇਂਦਰ ਦੀ ਗ੍ਰਾਂਟ ਬੰਦ ਕਰਕੇ ਕੇਂਦਰ ਸਰਕਾਰ ਧਾਰਮਿਕ ਤੰਗ ਦਿਲੀ ਦਾ ਸਬੂਤ
ਦੇ ਰਹੀ ਹੈ।
ਆਮ ਤੌਰ ਤੇ ਅਜਿਹੇ ਪ੍ਰਾਜੈਕਟਾਂ ਨੂੰ ਜੇਕਰ ਕੇਂਦਰ
ਸਰਕਾਰ ਗ੍ਰਾਂਟ ਬੰਦ ਕਰ ਦੇਵੇ ਤਾਂ ਯੂਨੀਵਰਸਿਟੀ ਅਪਣਾ ਲੈਂਦੀ ਹੈ। ਇਸ
ਸਿਲਸਿਲੇ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿੰਡੀਕੇਟ ਵਿਚ
ਫੈਸਲਾ ਕਰਕੇ ਜਾਰੀ ਰੱਖਣ ਦਾ ਫੈਸਲਾ ਅਜਾਇਬ ਸਿੰਘ ਬਰਾੜ ਉਪਕੁਲਪਤੀ ਨੇ
ਕਰਵਾ ਲਿਆ ਸੀ। ਪ੍ਰੰਤੂ ਹੁਣ ਹਲਾਤ ਇਹ ਹਨ ਕਿ ਇਸ ਖੋਜ ਕੇਂਦਰ ਦੀ ਇਮਾਰਤ
ਦੇ 80 ਫੀਸਦੀ ਹਿੱਸੇ ਵਿਚ ਯੂਨੀਵਰਸਿਟੀ ਦੇ ਹੋਰ ਦਫਤਰ ਖੋਲ੍ਹ ਦਿੱਤੇ ਗਏ
ਹਨ। ਖੋਜ ਕੇਂਦਰ ਕੋਲ ਸਿਰਫ 20 ਫੀਸਦੀ ਇਮਾਰਤ ਰਹਿ ਗਈ ਹੈ। ਖੋਜ ਦੇ ਕੰਮ
ਨੂੰ ਬੰਦ ਕਰਨ ਦੇ ਕਿਨਾਰੇ ਲੈ ਆਂਦਾ ਹੈ। ਡਾ ਮਨਮੋਹਨ ਸਿੰਘ ਨੇ ਇਹ ਪਹਿਲੀ
ਵਾਰ ਫ਼ੈਸਲਾ ਕੀਤਾ ਸੀ ਕਿ ਮੁਨੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਇਸ
ਕੇਂਦਰ ਨੂੰ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ ਕਿਉਂਕਿ ਆਮ ਤੌਰ ਤੇ ਅਜਿਹੇ
ਕੇਂਦਰਾਂ ਨੂੰ 5 ਸਾਲ ਬਾਅਦ ਕੇਂਦਰ ਸਰਕਾਰ ਗ੍ਰਾਂਟ ਬੰਦ ਕਰ ਦਿੰਦੀ ਹੈ।
ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਵਿਚ ਹੋਰ ਯੂਨੀਵਰਸਿਟੀਆਂ
ਵਿਚ ਹਿੰਦੂ, ਬੁੱਧ ਅਤੇ ਹੋਰ ਧਰਮਾਂ ਬਾਰੇ ਅਜਿਹੇ ਕੇਂਦਰ ਬਾਕਾਇਦਾ ਚਲ
ਰਹੇ ਹਨ। ਉਨ੍ਹਾਂ ਕੇਂਦਰਾਂ ਨੂੰ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ
ਸਹਾਇਤਾ ਲਗਾਤਾਰ ਜਾਰੀ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ
ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਕਰ ਰਿਹਾ ਹੈ।
ਸਿੱਖ ਧਰਮ
ਸਰਬੱਤ ਦੇ ਭਲੇ ਵਾਲਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ
ਗੁਰੂਆਂ ਤੋਂ ਇਲਾਵਾ ਬਾਕੀ, ਭਗਤਾਂ ਅਤੇ ਹੋਰ ਮਹਾਨ ਹਸਤੀਆਂ ਦੀ ਬਾਣੀ ਦਰਜ
ਹੈ। ਇਸ ਲਈ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਨਾਲ ਬੇਰੁਖੀ ਵਾਲਾ ਵਿਵਹਾਰ
ਨਹੀਂ ਕਰਨਾ ਚਾਹੀਦਾ। ਇਕ ਪਾਸੇ ਉਹ 1984 ਦੇ ਕਤਲੇਆਮ ਦੀ ਦੁਆਰਾ ਜਾਂਚ
ਕਰਵਾਕੇ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਲੈ ਰਹੀ ਹੈ।
ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਵੀ ਆਪਣੇ ਸਿਰ ਫਖਰ ਨਾਲ ਬੰਨ੍ਹ ਰਹੀ
ਹੈ। ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ
ਦੇ ਵਰ੍ਹੇ ਵਿਚ ਇਹ ਗ੍ਰਾਂਟ ਬੰਦ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ
ਅਕਾਲੀ ਦਲ ਨੂੰ ਦੋਹਰੇ ਮਾਪ ਦੰਡ ਅਪਨਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।
ਸਾਬਕਾ ਜਿਲ੍ਹਾਲੋਕਸੰਪਰਕ ਅਧਿਕਾਰੀ
ਮੋਬਾਈਲ-94178 13072
|
|
|
|
|
|
ਭਾਜਪਾ
ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ
ਉਜਾਗਰ ਸਿੰਘ, ਪਟਿਆਲਾ |
ਯੂ:ਕੇ:
ਦੇ ਸ਼ਹਿਰ ਲੀਡਜ਼ ਵਿਖੇ ਪੰਜਾਬੀ ਭਾਸ਼ਾ ਦੇ ਕੰਮਪਿਊਟਰੀਕਰਨ ਲਈ ਕੰਮਪਿਊਟਰ
ਵਰਤਣ ਦਾ ਸਿਖਲਾਈ ਕੋਰਸ ਸੁਰਿੰਦਰ
ਕੌਰ ਜਗਪਾਲ, ਲੀਡਜ਼ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ
ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ |
ਫ਼ਿੰਨਲੈਂਡ
ਦੇ ਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ
ਮਨਾਇਆ ਗਿਆ ਵਿੱਕੀ ਮੋਗਾ,
ਫਿੰਨਲੈਂਡ |
"ਸੀਨੀਅਰ
ਸਿਟੀਜ਼ਨ ਕੌਂਸਲ" ਨੇ ਮਨਾਇਆ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਯੌਰਕਸ਼ਾਇਰ
(ਯੂ ਕੇ) ਦੇ ਪੰਜਾਬੀ ਸਕੂਲਾਂ ਵਿੱਚ ਪੰਜਾਬੀ ਦੇ ਮਿਆਰੀ ਇੰਨਸਕ੍ਰਿਪਟ
ਕੀਬੋਰਡ ਦੀ ਵਰਤੋਂ ਲਈ ਭਾਰੀ ਉਤਸ਼ਾਹ
ਸੁਰਿੰਦਰ ਕੌਰ ਜਗਪਾਲ, ਬ੍ਰੈਡਫੋਰਡ |
ਰਾਈਟਰਜ਼
ਫੋਰਮ ਕੈਲਗਰੀ ਦੀ ਮਾਸਿਕ ਮਿਲਣੀ
ਜਸਵੀਰ ਸਿੰਘ ਸਿਹੋਤਾ, ਕੈਲਗਰੀ |
ਸਿੱਧੂ
ਮੂਸੇਵਾਲਾ ਦੇ ਲਾਈਵ ਸ਼ੋ ਨੇ ਪਾਈਆ ਨਾਰਵੇ ਚ ਧਮਾਲਾ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
"ਈਕੋਸਿੱਖ"
ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ-ਪੱਧਰ ਤੇ
ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ
ਗਗਨਦੀਪ ਸਿੰਘ, ਦਿੱਲੀ |
ਰਾਈਟਰਜ਼
ਫੋਰਮ ਕੈਲਗਰੀ ਦੀ ਸਤੰਬਰ 2018 ਦੀ ਬੈਠਕ - ਮਹਾਨ ਪੱਤਰਕਾਰ ਕੁਲਦੀਪ ਨਈਅਰ
ਜੀ ਨੂੰ ਸਮਰਪਤ ਸ਼ਮਸ਼ੇਰ ਸਿੰਘ ਸਿੰਘ
ਸੰਧੂ, ਕੈਲਗਰੀ |
ਗਲੋਬਲ
ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ਗੀਤ ਗ਼ਜ਼ਲ ਅਤੇ ਸ਼ਾਇਰੀ ਦਾ ਸਾਂਝਾ
ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਅਮਰੀਕਾ
ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ
ਉਜਾਗਰ ਸਿੰਘ, ਪਟਿਆਲਾ (ਅਮਰੀਕਾ) |
ਲੀਡਜ਼
ਵਿਖੇ 'ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ' ਦਾ ਸਿਖਲਾਈ ਕੋਰਸ' ਕਰਾਇਆ
ਗਿਆ ਅਰਵਿੰਦਰ ਸਿੰਘ, ਲੀਡਜ਼, ਯੂ
ਕੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ, ਕੈਲਗਰੀ |
ਗਲੋਬਲ
ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜਮੀ, ਦੀਪ ਸਈਦਾ ਅਤੇ ਡਾ ਗੁਰਇਕਬਾਲ ਦਾ
ਸਨਮਾਨ ਸਮਾਰੋਹ ਕੁਲਜੀਤ ਸਿੰਘ
ਜੰਜੂਆ, ਟੋਰੋਂਟੋ |
32ਵੀਆਂ
ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ
ਅਤੇ ਮੁੱਢਲੀ ਜਾਣਕਾਰੀ ਜਾਰੀ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਫ਼ਿੰਨਲੈਂਡ
ਵਿੱਚ ''ਨੂਰਪੁਰੀ ਨਾਈਟ'' ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ
ਨੇ ਲਾਈਆਂ ਰੌਣਕਾਂ ਵਿੱਕੀ
ਮੋਗਾ, ਫ਼ਿੰਨਲੈਂਡ |
"ਭਗਤ
ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ
ਅਰਪਣ ..... ਮਨਦੀਪ ਖੁਰਮੀ
ਹਿੰਮਤਪੁਰਾ, ਯੂ.ਕੇ. |
ਲੇਖਿਕਾ
ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ 'ਦੇਖਣਾ ਹੈ ਚੰਨ' 'ਤੇ
'ਟੀਚਰਜ਼ ਹੋਮ' ਬਠਿੰਡਾ ਵਿੱਚ ਗੋਸ਼ਟੀ ਤੇ ਕਵੀ ਦਰਬਾਰ ਹੋਇਆ
ਗੁਰਬਾਜ ਗਿੱਲ, ਬਠਿੰਡਾ |
ਰਾਈਟ੍ਰਜ਼
ਫੋਰਮ ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਬਰੈਡਫੋਰਡ,
ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ
ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ |
ਬਾਬਾ
ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ
ਲਗਾਏ ਪੌਦੇ ਪਰਮਜੀਤ ਰਾਮਗੜ੍ਹੀਆ,
ਬਠਿੰਡਾ |
"ਗਲੋਬਲ
ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ
ਸਨਮਾਨ ਸਮਾਰੋਹ ਆਯੋਜਿਤ ਸੁਰਜੀਤ
ਕੌਰ, ਟਰਾਂਟੋ, ਕਨੇਡਾ |
ਕੈਲਸਾ
(CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ |
ਪੰਜਾਬੀ
ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ
ਐਲਾਨ ਮਨਦੀਪ ਖੁਰਮੀ, ਲੰਡਨ |
ਸ਼ਹਾਦਤ
ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ
ਮਨਦੀਪ ਖੁਰਮੀ, ਲੰਡਨ |
ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ, ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ
ਕਰਵਾਇਆ ਗਿਆ ਹਰਜਿੰਦਰ ਸਿੰਘ
ਮਾਣਕਪੁਰਾ, ਅਮ੍ਰਿਤਸਰ |
ਲੰਡਨ
ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ
ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ
ਹੁਸੈਨਪੁਰੀ ਹੋਏ ਰੂਬਰੂ - ਮਨਦੀਪ
ਖੁਰਮੀ, ਲੰਡਨ |
ਗੁਰਨੈਬ
ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ
ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ
ਗੁਰਬਾਜ ਗਿੱਲ, ਬਠਿੰਡਾ |
ਸਮਾਜ
ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ
“ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼
ਚਰਨਜੀਤ ਚੰਨੀ, ਪਟਿਆਲਾ |
ਪਿੰਡ
ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ
ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ
ਗੁਰਬਾਜ ਗਿੱਲ, ਬਠਿੰਡਾ |
ਕਹਾਣੀਕਾਰ
ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ |
ਡਾ
ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ
|
ਇੰਗਲੈਂਡ
ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ
ਮਨਦੀਪ ਖੁਰਮੀ, ਲੰਡਨ |
ਨਾਰਵੇ
ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ
ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼
ਸਨਮਾਨ ਬਲਵਿੰਦਰ ਚਾਹਲ, ਇਟਲੀ
|
ਪੰਜਾਬੀ
ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਇਕਬਾਲ ਸਿੰਘ, ਸਰੀ, ਕਨੇਡਾ |
ਪੰਜਾਬੀ
ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ
ਕੀਤਾ ਸੈਮੀਨਾਰ ਰਸ਼ਪਾਲ ਸਿੰਘ,
ਹੁਸ਼ਿਆਰਪੁਰ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ
ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|