ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6
ਜਨਵਰੀ 2018 ਦਿਨ ਸਨਿੱਚਰਵਾਰ 2 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼
(COSO ਕੋਸੋ) ਦੇ ਹਾਲ ਵਿਚ ਸਭਾ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ
ਅਤੇ ਸੁਰਜੀਤ ਸਿੰਘ ‘ਪੰਨੂੰ” ਹੋਰਾਂ ਦੀ ਪ੍ਰਧਾਨਗੀ ਵਿੱਚ ਹੋਈ। ਸਕੱਤਰ
ਜਸਬੀਰ (ਜੱਸ) ਚਾਹਲ ਨੇ ਪਰਧਾਨਪ੍ਰੋ. ਸ਼ਮਸ਼ੇਰ ਸਿੰਘ ਸੰਧੂ ਅਤੇ ਆਪਣੇ ਵਲੋਂ
ਨਵੇਂ ਸਾਲ ਦੀ ਵਧਾਈ ਦੇ ਨਾਲ ਸਭ ਦਾ ਸਵਾਗਤ ਕਰਦੇ ਹੋਏ ਅੱਜ ਦੀ ਸਾਹਿਤਕ
ਕਾਰਵਾਈ ਸ਼ੁਰੂ ਕਰਦਿਆਂ ਪਹਿਲੇ ਬੁਲਾਰੇ ਨੂੰ ਸੱਦਾ ਦਿੱਤਾ:
ਪ੍ਰਭਦੇਵ ਗਿੱਲ ਹੋਰਾਂ ਪੰਜਾਬ ‘ਚ ਕਿਸਾਨਾਂ ਦੀ ਖ਼ੁਦਕੁਸ਼ੀ ਦੀਆਂ ਖ਼ਬਰਾਂ ਦੀ
ਗੱਲ ਕਰਦਿਆਂ ਕਿਹਾ ਕਿ ਜਿਹਨਾਂ ਕੋਲ ਜ਼ਮੀਨ ਬਹੁਤ ਘੱਟ ਹੈ ਓਹਨਾਂ ਲਈ
ਬੇਹਤਰ ਹੋਵੇਗਾ ਜੇ ਉਹ ਅਪਣੀ ਜ਼ਮੀਨ ਵਟਾਈ ਵਗੈਰਹ ਤੇ ਦੇਕੇ ਆਪ ਕੋਈ
ਨੌਕਰੀ/ਮਜ਼ਦੂਰੀ ਕਰ ਲੈਣ। ਜ਼ਿੰਦਗੀ ਸੁਖਾਵੀਂ ਤੇ ਕਰਜ਼ਿਆਂ ਤੋਂ ਮੁਕਤ ਹੋ
ਜਾਵੇਗੀ। ਉਪਰੰਤ ਅਪਣੀਆਂ ਇਹ ਸਤਰਾਂ ਵੀ ਸਾਂਝੀਆਂ ਕੀਤੀਆਂ –
“ਆਟੇ ਦੀਆਂ ਚਿੜੀਆਂ ਕੋਈ ਬਣਾਓ, ਰੱਖੋ ਘਰਾਂ ਦੇ ਬਾਹਰ ਨੀ
ਸੱਜਣ ਵੀ ਤੁਰ ਗਏ ਦੋਖੀ ਵੀ ਤੁਰ ਗਏ, ਉਜੜ ਗਏ ਘਰ ਬਾਰ ਨੀ”
ਮਨਜੀਤ “ਨਿਰਮਲ” ਕੰਡਾ ਨੇ ਬੇ-ਘਰਬਾਰ ਲੋਕਾਂ ਦੀ ਗੱਲ ਕਰਦਿਆਂ ਫੂਡ ਬੈਂਕ,
ਡਰੌਪਇਨ ਸੈਟਰ ਅਤੇ ਹੋਰ ਸਾਧਨਾਂ ਬਾਰੇ ਜਾਨਕਾਰੀ ਸਾਂਝੀ ਕੀਤੀ।
ਗ਼ੁਲਾਮ ਹੁਸੈਨ “ਕਰਾਰ” ਬੁਖ਼ਾਰੀ ਨੇ ਅਪਣੀ ਉਰਦੂ ਗ਼ਜ਼ਲ ਸਾਂਝੀ ਕੀਤੀ–
“ਲੋਗ ਅਪਨੇ ਨ ਵੋ ਅਗਿਯਾਰ ਹੁਆ ਕਰਤੇ ਹੈਂ। ਜੋ ਫ਼ਕਤ
ਬਾਇਸੇ-ਆਜ਼ਾਰ ਹੁਆ ਕਰਤੇ ਹੈਂ। ਹਮ ਜਿਸੇ ਹਾਸਿਲੇ-ਜ਼ੀਸਤ ਸਮਝ
ਲੇਤੇ ਹੈਂ, ਲਮਹੇ ਲੇ ਦੇ ਕੇ ਵੋ ਦੋ-ਚਾਰ ਹੁਆ ਕਰਤੇ ਹੈਂ।
ਡਾ. ਮਨਮੋਹਨ ਬਾਠ ਹੋਰਾਂ ਇਕ ਹਿੰਦੀ ਫਿਲਮੀ ਗਾਣੇ ਨਾਲ ਰੌਣਕ ਲਾ ਦਿੱਤੀ।
ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਹੋਰਾਂ ਅਪਣੀ ਇਕ ਗ਼ਜ਼ਲ ਸਾਂਝੀ ਕੀਤੀ –
“ਹਰ ਘੜੀ ਹਰ ਰੰਗ ਤੈਨੂੰ, ਹੀ ਫਿਰਾਂ ਮੈਂ ਟੋਲਦਾ ਛੁਪ ਰਿਹੋਂ ਐ
ਯਾਰ ਕਿੱਥੇ ਕਿਉ ਨਹੀਂ ਤੂੰ ਬੋਲਦਾ? ਕਲਮ ਦੀ ਇਸ ਨੋਕ ਉੱਤੇ, ਰੱਖਿਆ
ਤੂੰ ਭੇਤ ਕੀ ਹੈ ਨਿਰੰਤਰ ਵਿਚ ਰਵਾਨੀ, ਹੱਥ ਨਾਹੀ ਡੋਲਦਾ। ਭੇਤ
ਖੋਜਣ ਜੋ ਸਦਾ ਤੂੰ, ਭੇਤ ਉਨ ਤੇ ਖੋਲਦਾ ਵਾਰ ਦੇਵਣ ਜਿੰਦ ਨੂੰ ਵੀ,
ਥਹੁ ਜਿਨ੍ਹਾਂ ਨੂੰ ਮੋਲ ਦਾ।”
ਸੁਰਿੰਦਰ ਢਿੱਲੋਂ ਹੋਰਾਂ ਮਿਰਜ਼ਾ
ਗ਼ਾਲਿਬ ਦੇ 220ਵੇਂ ਜਨਮ ਦਿਨ ਤੇ ਉਹਨਾਂ ਬਾਰੇ ਗੱਲ ਕਰਦਿਆਂ ਗ਼ਾਲਿਬ ਦੇ
ਕੁਝ ਸ਼ੇਅਰ ਵੀ ਸਾਂਝੇ ਕੀਤੇ –
“ਖ਼ੁਦਾ ਕੀ ਮੁਹੱਬਤ ਕੋ ਫਨਾਹ ਕੌਨ
ਕਰੇਗਾ, ਸਭੀ ਬੰਦੇ ਨੇਕ ਹੋਂ ਤੋ ਗੁਨਾਹ ਕੌਨ ਕਰੇਗਾ?” ਜਸਵੀਰ
ਸਿੰਘ ਸਿਹੋਤਾ ਹੋਰਾਂ ਅਪਣੇ ਕੁਝ ਦੋਹੇ ਸਾਂਝੇ ਕੀਤੇ।
ਅਹਮਦ ਸ਼ਕੀਲ
ਚੁਗ਼ਤਈ ਨੇ ਅਪਣੀਆਂ ਦੋ ਮਜ਼ਾਹੀਆ ਗ਼ਜ਼ਲਾਂ ਨਾਲ ਹਾਸਾ ਬਖੇਰਿਆ –
“ਲੋਕੀਂ ਕਹਿੰਦੇ ਖ਼ੁਸ਼ ਰਹਿਆ ਕਰ, ਦਿਲ ਵਿਚ
ਜੋ ਹੈ ਖੁੱਲ ਕਹਿਆ ਕਰ ਖ਼ੁਸ਼ ਕੋਈ ਸਾਨੂੰ ਰਹਿਣ ਨਹੀਂ ਦਿੰਦਾ, ਦਿਲ
ਵਾਲੀ ਕੋਈ ਕਹਿਣ ਨਹੀਂ ਦਿੰਦਾ”।
ਜਗਜੀਤ ਸਿੰਘ ਰਾਹਸੀ ਹੋਰਾਂ ਉਰਦੂ ਸ਼ਾਇਰਾਂ ਦੇ
ਚੁਣਵੇਂ ਸ਼ੇ’ਅਰਾਂ ਨਾਲ ਬੁਲਾਰਿਆਂ ਵਿੱਚ ਹਾਜ਼ਰੀ ਲਗਵਾਈ –
“ਠੋਕਰੇਂ ਖਾਤੇ ਪੱਥਰ ਭੀ ਹਟਾਤੇ ਚਲਿਏ
ਆਨੇ ਵਾਲੋਂ ਕੇ ਲਿਯੇ ਰਸਤਾ ਬਨਾਤੇ ਚਲਿਏ”
ਸੁਰਜੀਤ ਸਿੰਘ ‘ਪੰਨੂੰ” ਹੋਰਾਂ ਅਪਣੀਆਂ ਕੁਝ
ਰੁਬਾਈਆਂ ਅਤੇ ਇਕ ਗ਼ਜ਼ਲ ਸਾਂਝੀ ਕੀਤੀ –
“ਕੰਮ ਧਰਮ ਦਾ ਸਭਨਾਂ ਨੂੰ ਇਕ ਸੂਤਰ ਵਿਚ ਪਰੋਵੇ
ਵੈਰ, ਵਿਰੋਧ, ਈਰਖਾ ਵਾਲੀ ਮੈਲ ਮਨਾਂ ‘ਚੋਂ ਧੋਵੇ ਹੋਰ ਤਾਂ
ਭਾਂਵੇਂ ਕੁਝ ਵੀ ਹੋਵੇ ਧਰਮ ਨਹੀਂ ਹੋ ਸਕਦਾ ਰੱਬ ਦੇ ਜੀਵਾਂ ਨੂੰ ਜੋ
“ਪੰਨੂੰਆਂ” ਰੱਬ ਦੀ ਖ਼ਾਤਿਰ ਖੋਵੇ” ਆਰ ਐਸ ਸੈਣੀ ਹੋਰਾਂ ਇਕ ਹਿੰਦੀ
ਫਿਲਮੀ ਗਾਨਾ ਗਾਕੇ ਖ਼ੁਸ਼ ਕੀਤਾ।
ਜੋਗਾ ਸਿੰਘ ਸਹੋਤਾ ਹੋਰਾਂ ਬਾ-ਤਰੱਨੁਮ ਦੋ ਗੀਤ
ਪੇਸ਼ ਕੀਤੇ –
“ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ”
ਗੁਰਬਾਣੀ ਸ਼ਬਦ ਅਤੇ ਰਾਗ ਯਮਨ ਵਿੱਚ ਇਹ ਉਰਦੂ ਗ਼ਜ਼ਲ-
“ਰੰਜਿਸ਼ ਹੀ ਸਹੀ ਦਿਲ ਹੀ ਦੁਖਾਨੇ ਕੇ ਲਿਯੇ ਆ,
ਆ ਫਿਰ ਸੇ ਮੁਝੇ ਛੋੜ ਕੇ ਜਾਨੇ ਕੇ ਲਿਯੇ ਆ”
ਹਰਨੇਕ ਬੱਧਨੀ ਹੋਰਾਂ ਅਪਣੀ ਕਵਿਤਾ “ਕਵਿਤਾ
ਮੈਨੂੰ ਪੁਛਦੀ ਹੈ” ਰਾਹੀਂ ਕਵਿਆਂ ਨੂੰ ਨਿਡਰ ਹੋਕੇ ਲਿਖਣ ਦਾ ਸੁਨੇਹਾ
ਦਿੱਤਾ। ਤਰਲੋਕ ਸਿੰਘ ਚੁਗ਼ ਹੋਰਾਂ ਦੇ ਅਪਣੇ ਹੀ ਅੰਦਾਜ਼ ‘ਚ ਸੁਣਾਏ
ਚੁਟਕੁਲੇ ਸੁਣਕੇ ਹੱਸਦੇ-ਹੱਸਾਉਂਦੇ ਹੋਏ ਅੱਜ ਦੀ ਸਭਾ ਦਾ ਸਮਾਪਨ ਕੀਤਾ
ਗਿਆ।
ਜਸਬੀਰ ਚਾਹਲ ਨੇ ਆਪਣੇ ਅਤੇ ਰਾਈਟਰਜ਼
ਫੋਰਮ ਦੇ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ ਵਲੋਂ ਸਾਰੇ ਹਾਜ਼ਰੀਨ ਦਾ
ਧੰਨਵਾਦ ਕਰਦੇ ਹੋਏ ਰਾਈਟਰਜ਼ ਫੋਰਮ ਦੀ ਅਗਲੀ ਇਕੱਤਰਤਾ ਲਈ ਕੈਲਗਈ ਦੇ ਸਾਰੇ
ਲਿਖਾਰੀਆਂ ਅਤੇ ਸਾਹਿਤ ਪ੍ਰੇਮੀਆਂ ਨੂੰ ਪਿਆਰ ਭਰਿਆ ਸੱਦਾ ਦਿੱਤਾ।
ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼ ਕੈਲਗਰੀ
ਨਿਵਾਸੀ ਪੰਜਾਬੀ, ਹਿੰਦੀ, ਉੁਰਦੂ ਤੇ ਅੰਗ੍ਰੇਜ਼ੀ ਦੇ ਸਾਹਿਤ ਪ੍ਰੇਮੀਆਂ ਤੇ
ਲਿਖਾਰੀਆਂ ਨੂੰ ਇਕ ਮੰਚ ਤੇ ਇਕੱਠੇ ਕਰਨਾ ਤੇ ਸਾਂਝਾ ਪਲੇਟਫਾਰਮ ਪ੍ਰਦਾਨ
ਕਰਨਾ ਹੈ ਜੋ ਜੋੜਵੇਂ ਪੁਲ ਦਾ ਕੰਮ ਕਰੇਗਾ। ਸਾਹਿਤ/ਅਦਬ ਰਾਹੀਂ ਬਣੀ ਇਹ
ਸਾਂਝ, ਮਾਨਵੀ ਤੇ ਅਮਨ ਹਾਮੀਂ ਤਾਕਤਾਂ ਤੇ ਯਤਨਾਂ ਨੂੰ ਵੀ ਮਜ਼ਬੂਤ ਕਰੇਗੀ
ਤੇ ਏਥੋਂ ਦੇ ਜੀਵਣ ਨਾਲ ਵੀ ਸਾਂਝ ਪਾਵੇਗੀ। ਤੁਹਾਡਾ ਸਾਰਿਆਂ ਦਾ ਸਹਿਯੋਗ
ਹੀ ਸਾਹਿਤ/ ਅਦਬ ਦੀ ਤਰੱਕੀ, ਪਰਚਾਰ ਤੇ ਪਰਸਾਰ ਦਾ ਰਾਜ਼ ਹੈ।
ਰਾਈਟਰਜ਼ ਫੋਰਮ, ਕੈਲਗਰੀ ਦੀ ਅਗਲੀ ਮਾਸਿਕ
ਇਕੱਤਰਤਾ ਹਰ ਮਹੀਨੇ ਦੀ ਤਰ੍ਹਾਂ ਮਹੀਨੇ ਦੇ ਪਹਿਲੇ ਸ਼ਨਿੱਚਰਵਾਰ 3 ਫਰਵਰੀ
2018 ਨੂੰ 2.00 ਤੋਂ 5.00 ਤਕ ਕੋਸੋ ਦੇ ਹਾਲ 102-3208, 8
ਐਵੇਨਿਊ NE ਕੈਲਗਰੀ ਵਿਚ ਹੋਵੇਗੀ। ਕੈਲਗਰੀ ਦੇ ਸਾਰੇ ਸਾਹਿਤਕਾਰਾਂ ਤੇ
ਸਾਹਿਤ ਪ੍ਰੇਮੀਆਂ ਨੂੰ ਸਾਹਿਤਕ ਪਖੋਂ ਇਸ ਵੰਨ-ਸਵੰਨੀ ਤੇ ਰੰਗ-ਬਰੰਗੀ
ਸਾਹਿਤਕ ਇਕੱਤਰਤਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਜਾਂਦਾ ਹੈ। ਹੋਰ
ਜਾਣਕਾਰੀ ਲਈ ਤੁਸੀਂ ਪ੍ਰੋ. ਸ਼ਮਸ਼ੇਰ ਸਿੰਘ ਸੰਧੂ (ਪ੍ਰਧਾਨ) ਨਾਲ
403-285-5609 ਜਾਂ 403-870-5609 ਅਤੇ ਜਨਰਲ ਸਕੱਤਰ ਜਸਬੀਰ (ਜੱਸ)
ਚਾਹਲ ਨਾਲ 403-667-0128 ਤੇ ਸੰਪਰਕ ਕਰ ਸਕਦੇ ਹੋ। ਤੁਸੀਂ ਫੇਸ ਬੁਕ ਤੇ
Writers Forum, Calgary ਦੇ ਪੇਜ ਤੋਂ ਵੀ ਜਾਣਕਾਰੀ ਲੈ ਸਕਦੇ ਹੋ ਅਤੇ
ਪੇਜ ਨੂੰ ਲਾਈਕ ਵੀ ਕਰ ਸਕਦੇ ਹੋ। ਧੰਨਵਾਦ।
|