|
|
ਪੰਜਾਬੀ ਯੂਨੀਕੋਡ ਵਿਧਾਨ ਅਤੇ
ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ
ਰਸ਼ਪਾਲ ਸਿੰਘ, ਹੁਸ਼ਿਆਰਪੁਰ (30/04/2018) |
|
|
|
ਹੁਸ਼ਿਆਰਪੁਰ — ਪੰਜਾਬੀ ਭਾਸ਼ਾ ਦੇ ਕੰਪਿਊਟਰੀਕਰਨ ਸਬੰਧੀ ਵਿਸ਼ੇਸ਼
ਸੈਮੀਨਾਰ ਦਾ ਆਯੋਜਨ "ਪੰਜਾਬੀ ਵਿਕਾਸ ਮੰਚ ਯੂ.ਕੇ." ਅਤੇ "ਸ਼ੁਭ ਕਰਮਨ
ਸੁਸਾਇਟੀ ਹੁਸ਼ਿਆਰਪੁਰ" ਵਲੋਂ ਜ਼ਿਲ੍ਹਾ ਸਿੱਖਿਆ ਅਧਿਕਾਰੀ ਸ: ਮੋਹਣ ਸਿੰਘ
ਲੇਹਲ ਦੀ ਅਗਵਾਈ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰ ਹੀਰਾਂ
(ਹੁਸ਼ਿਆਰਪੁਰ) ਵਿਖੇ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਵਿਭਾਗ ਦੇ ਉੱਦਮ ਨਾਲ
ਜ਼ਿਲ੍ਹਾ ਹੁਸ਼ਿਆਰਪੁਰ ਦੇ ਕੰਪਿਊਟਰ ਅਧਿਆਪਕਾਂ ਨੇ ਉਚੇਚਾ ਹਿੱਸਾ ਲਿਆ।
ਸੈਮੀਨਾਰ ਦੀ ਆਰੰਭਤਾ ਕਰਦਿਆਂ ਸ: ਮੋਹਣ ਸਿੰਘ ਲੇਹਲ ਨੇ ਕਿਹਾ ਕਿ
ਭਾਸ਼ਾ ਮਨੁੱਖੀ ਜਜ਼ਬਿਆਂ ਦੇ ਪ੍ਰਗਟਾਅ ਦਾ ਮਾਧਿਅਮ ਹੈ। ਭਾਸ਼ਾਈ ਵਿਕਾਸ ਦਾ
ਸਿਧਾਂਤ ਹਰ ਭਾਸ਼ਾ ਉੱਪਰ ਲਾਗੂ ਹੁੰਦਾ ਹੈ। ਪੰਜਾਬੀ ਭਾਸ਼ਾ ਕੋਲ ਅਨੇਕਾਂ
ਉੱਚ ਕੋਟੀ ਦੇ ਭਾਸ਼ਾ ਵਿਗਿਆਨੀ ਵਿਦਮਾਨ ਹਨ। ਕੰਪਿਊਟਰ ਜਗਤ ਵਿਚ ਪੰਜਾਬੀ
ਭਾਸ਼ਾ ਦਾ ਵਿਕਾਸ ਸਮੇਂ ਦੀ ਮੰਗ ਹੈ। ਉਹਨਾਂ ਸੈਮੀਨਾਰ ਆਯੋਜਕਾਂ ਦੀ ਅਤੇ
ਭਾਗੀਦਾਰ ਅਧਿਆਪਕਾਂ ਦੀ ਸ਼ਲਾਘਾ ਕੀਤੀ।
ਮੁੱਖ ਬੁਲਾਰਾ ਸ:
ਸ਼ਿੰਦਰਪਾਲ ਸਿੰਘ ਯੂ.ਕੇ. ਨੇ ਸਲਾਈਡਾਂ ਰਾਹੀਂ ਤਕਨੀਕੀ ਸ਼ੈਸ਼ਨ ਵਿਚ
ਵਡਮੁੱਲੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਫੌਂਟ ਦੇ ਮਿਆਰੀਕਰਣ ਦੀ
ਸਮੱਸਿਆ ਦਾ ਹੱਲ ਭਾਰਤ ਸਰਕਾਰ ਦੇ ਇਲੈਕਟ੍ਰਾਨਿਕ ਵਿਭਾਗ ਅਤੇ ਸੈਂਟਰ ਫਾਰ
ਡਿਵੈਲਪਮੈਂਟ ਆਫ਼ ਅਡਵਾਂਸਡ ਵਿਭਾਗ ਵਲੋਂ 30-40 ਸਾਲ ਪਹਿਲਾਂ ਕਰ ਲਿਆ ਗਿਆ
ਸੀ। ਪ੍ਰੰਤੂ ਇਸ ਨੂੰ ਲਾਗੂ ਨਹੀਂ ਕੀਤਾ ਗਿਆ। ਹੁਣ ਪਿਛਲੇ 20-25 ਸਾਲ
ਤੋਂ ਯੂਨੀਕੋਡ ਦੀਆਂ ਕੋਸ਼ਿਸ਼ਾਂ ਦੇ ਫਲਸਰੂਪ ਪੰਜਾਬੀ ਦੇ ”ਮਿਆਰੀ” ਫੌਂਟ ਹਰ
ਨਵੇਂ ਕੰਪਿਊਟਰ’ਤੇ ਉਪਲਬਧ ਹਨ। ਦੁਨੀਆਂ ਭਰ ਵਿਚ ਇਕੋ ਇਕ ਮਿਆਰੀ ਕੀ-ਬੋਰਡ
ਜਿਸ ਦੀ ਵਰਤੋਂ ਅਤੇ ਇਸ ਦੇ ਨਤੀਜੇ ਸੰਸਾਰ ਭਰ ਦੇ ਹਰ ਵਿੰਡੋਜ਼ ਆਈਪੈਡ,
ਲੈਪਟੌਪ ਅਤੇ ਡੈਸਕਟੌਪ ਕੰਪਿਊਟਰ ਇਕ ਸਮਾਨ ਹਨ। ਗੂਗਲ ਅਤੇ ਹੋਰ ਭਾਲ਼
ਇੰਜਣਾਂ’ਤੇ ਪੰਜਾਬੀ ਵਿਚ ਭਾਲ ਸੰਭਵ ਹੈ।ਦੁਨੀਆਂ ਦੇ ਕਿਸੇ ਵੀ ਖਿੱਤੇ ਵਿਚ
ਪੰਜਾਬੀ’ਚ ਤਾਲ਼ਮੇਲ਼ ਕਰਨ ਵਿਚ ਅਤੇ ਈਮੇਲ ਰਾਹੀਂ ਭੇਜੇ ਕਿਸੇ ਵੀ ਦਸਤਾਵੇਜ਼
ਵਿਚ ਸੋਧ ਕਰਨੀ ਬਹੁਤ ਹੀ ਆਸਾਨੀ ਬਣ ਰਹੀ ਹੈ। ਕਿਸੇ ਹੋਰ ਸੌਫਟਵੇਅਰ ਜਾਂ
ਕਨਵਰਟਰ ਦੀ ਉੱਕਾ ਹੀ ਲੋੜ ਨਹੀਂ ਹੈ।
ਡਾ: ਗੁਰਇਕਬਾਲ ਸਿੰਘ
ਕਾਹਲੋਂ ਅੰਮ੍ਰਿਤਸਰ ਨੇ ਦੱਸਿਆ ਕਿ ਪੰਜਾਬੀ ਦੇ ਅਣਮਿਆਰੀ ਕੀ-ਬੋਰਡਾਂ
ਕਾਰਨ ਹੀ ਅੱਜ ਤੱਕ ਭਾਰੀ ਭੰਬਲਭੂਸਾ ਬਣਿਆ ਹੋਇਆ ਹੈ ਅਤੇ ਯੂਨੀਕੋਡ ਸਮਝਣ,
ਸਿੱਖਣ ਜਾਂ ਨਾ ਵਰਤਣ ਦਾ ਮੁੱਖ ਕਾਰਨ ਹੀ ਇਹ ਹੈ। ਇੰਸਕ੍ਰਿਪਟ ਦੀ ਵਰਤੋਂ
ਦੇ ਮੁੱਖ ਪਹਿਲੂਆਂ ਦਾ ਵਰਣਨ ਕੀਤਾ ਕਿ ਸਾਰੀਆਂ ਲਗਾ-ਮਾਤਰਾ ਕੀ-ਬੋਰਡ
ਦੀਆਂ ਪਹਿਲੀਆਂ ਦੋ ਕਤਾਰਾਂ ਵਿਚ ਹੀ ਦਰਜ ਹਨ। ਪੰਜਾਬੀ ਤੋਂ ਇਲਾਵਾ ਹੋਰ
ਭਾਰਤੀ ਭਾਸ਼ਾਵਾਂ ਦੀ ਵਰਤੋਂ ਕਰਨੀ ਵੀ ਆਸਾਨ ਹੈ। ਹਿੰਦੀ ਤੇ ਗੁਜਰਾਤੀ
ਆਦਿਕ ਭਾਸ਼ਾਵਾਂ ਦੀਆਂ ਕੁੰਜੀਆਂ ਵੀ ਉਸੇ ਥਾਂ’ਤੇ ਹਨ। ਸ: ਰਸ਼ਪਾਲ ਸਿੰਘ
ਚੇਅਰਮੈਨ ਸ਼ੁਭ ਕਰਮਨ ਸੁਸਾਇਟੀ ਨੇ ਇਸ ਤਕਨੀਕ ਦੀ ਸਰਾਹਨਾ ਕੀਤੀ। ਉਹਨਾਂ
ਕਿਹਾ ਇਹ ਅਹਿਮ ਤੇ ਵਿਲੱਖਣ ਪਹਿਲੂ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ
ਆਉਂਦੇ ਅਨੇਕਾਂ ਸ਼ਬਦਾਂ ਦੇ ਪੈਰਾਂ ਵਿਚ ਪੈਣ ਵਾਲੇ ਅੱਖਰਾਂ ਨੂੰ ਲਿਖਿਆ ਜਾ
ਸਕੇਗਾ। ਜੋ ਹੋਰ ਕਿਸੇ ਵੀ ਹੋਰ ਕੀ-ਬੋਰਡ ਨਾਲ਼ ਸੰਭਵ ਨਹੀਂ ਹੈ।
ਪ੍ਰਿੰਸੀਪਲ ਰਮਨਦੀਪ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖ਼ੁਆਸਪੁਰਹੀਰਾਂ
ਨੇ ਪੰਜਾਬੀ ਵਿਕਾਸ ਮੰਚ ਅਤੇ ਭਾਸ਼ਾ ਪ੍ਰੇਮੀਆਂ ਨੂੰ ਵਧਾਈ ਦਿੱਤੀ ਕਿ
ਪੰਜਾਬੀ ਦਾ ਸਮਰੱਥ ਕੀ-ਬੋਰਡ ਸਾਹਮਣੇ ਆਇਆ ਹੈ। ਜੋ ਸੰਸਾਰ ਪੱਧਰ’ਤੇ
ਦੁਨੀਆਂ ਦੀ ਨੰਬਰ ਇਕ ਕੰਪਿਊਟਰ ਕੰਪਨੀ ਮਾਈਕ੍ਰੋਸੌਫਟ ਵਲੋਂ ਮਾਨਤਾ
ਪ੍ਰਾਪਤ ਹੈ। ਇਸ ਨਾਲ ਪੰਜਾਬੀ ਭਾਸ਼ਾ ਦੀ ਸੰਭਾਲ ਵੀ ਹੋਵੇਗੀ ਤੇ ਪੰਜਾਬੀ
ਦਾ ਭਵਿੱਖ ਵੀ ਸੁਰੱਖਿਅਤ ਹੋਵੇਗਾ।
ਸ਼ੁਭ ਕਰਮਨ ਦੇ ਸਕੱਤਰ ਸ:
ਪਰਮਿੰਦਰ ਸਿੰਘ ਖਾਨਪੁਰ ਸਹੋਤਾ ਨੇ ਧੰਨਵਾਦ ਕਰਦਿਆਂ ਅਪੀਲ ਕੀਤੀ ਕਿ
ਵਿਸ਼ਵਵਿਦਿਆਲਿਆਂ, ਪ੍ਰਿੰਟ ਤੇ ਇਲੈਕਟ੍ਰਾਨਿਕ ਮੀਡੀਆ, ਸਰਕਾਰ ਤੇ
ਗੈਰ-ਸਰਕਾਰੀ ਅਦਾਰਿਆਂ ਅਤੇ ਧਾਰਮਿਕ ਸੰਸਥਾਵਾਂ ਨੂੰ ਰਲ਼ ਕੇ ਪੰਜਾਬੀ ਭਾਸ਼ਾ
ਦੀ ਸੰਭਾਲ ਅਤੇ ਵਿਗਿਆਨਕ ਪ੍ਰਸਾਰ ਤੇ ਪ੍ਰਚਾਰ ਲਈ ਵੱਧ ਤੋਂ ਵੱਧ
ਅੰਤਰ-ਰਾਸ਼ਟਰ ਪੱਧਰ’ਤੇ ਪ੍ਰਵਾਨਤ ਪੰਜਾਬੀ ਯੂਨੀਕੋਡ-ਇੰਨਸਕ੍ਰਿਪਟ ਕੀ-ਬੋਰਡ
ਸਿੱਖਣ ਤੇ ਵਰਤਣ ਲਈ ਅੱਜ ਤੋਂ ਯਤਨਸ਼ੀਲ ਹੋਣਾ ਚਾਹੀਦਾ ਹੈ।
ਕੰਪਿਊਟਰ ਅਧਿਆਪਕ ਸੰਦੀਪ ਸਿੰਘ, ਮੋਨਿਕਾ ਅਰੋੜਾ ਅਤੇ ਰਣਦੀਪ ਕੁਮਾਰ ਨੇ
ਇਸ ਸੰਵਾਦ ਨੂੰ ਰੌਚਿਕ ਬਣਾਇਆ। ਇਸ ਮੌਕੇ ਸਮਾਜ-ਸੇਵੀ ਜਸਪਿੰਦਰ ਸਿੰਘ
ਧਾਮੀ, ਪ੍ਰੋ: ਕੁਲਵੰਤ ਕੌਰ ਤੇ ਪ੍ਰੋ:ਸਿਮਰਨ ਕੌਰ ਗੁਰੂ ਨਾਨਕ ਖਾਲਸਾ
ਕਾਲਜ, ਸਕੂਲ ਸਟਾਫ਼ ਅਤੇ ਸਿੱਖਿਆ ਵਿਭਾਗ ਤੋਂ ਸਟਾਫ਼ ਮੈਂਬਰ ਹਾਜ਼ਰ ਸਨ।
(30/04/2018) - ਰਸ਼ਪਾਲ ਸਿੰਘ
|
|
|
|
|
|
|
|
|
ਪੰਜਾਬੀ
ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ
ਕੀਤਾ ਸੈਮੀਨਾਰ ਰਸ਼ਪਾਲ ਸਿੰਘ,
ਹੁਸ਼ਿਆਰਪੁਰ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ
ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|