ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦਾ ਗੀਤ ‘‘ਕੀ ਹੋਇਆ ਧੀ ਜੰਮ
ਪਈ, ਕੋਈ ਹੋਈ ਨਾ ਅਣਹੋਈ’’ ਜਿਸ ਨੂੰ ਰਚਿਆ ਹੈ ਲੇਖਕ ਗੁਰਨੈਬ ਸਾਜਨ ਨੇ
ਅਤੇ ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਇਕਬਾਲ ਪੰਜੂ ਦਿਓਣ ਵਾਲੇ ਨੇ। ਗੀਤ
ਫਿਲਮਾਂਕਣ ਦਾ ਉਦਘਾਟਨ ਨਾਰੀਅਲ ਤੋੜਕੇ ਜਥੇਦਾਰ ਜਗਸੀਰ ਸਿੰਘ ਬੱਲੂਆਣਾ,
ਸੁਖਦੇਵ ਸਿੰਘ ਪੰਚ ਅਤੇ ਗੁਰਨੈਬ ਸਾਜਨ ਨੇ ਕੀਤਾ।
ਗਾਇਕ ਅਦਾਕਾਰ
ਗੁਰਬਾਜ ਗਿੱਲ ਨੇ ਇਸ ਗੀਤ ਦੀ ਡਾਇਰੈਕਸ਼ਨ ਕੀਤੀ ਅਤੇ ਗੀਤ ਵਿਚ ਅਦਾਕਾਰੀ
ਵੀ ਕੀਤੀ। ਇਸ ਗੀਤ ਦੇ ਖਿੱਚ ਦਾ ਕੇਂਦਰ ਉਘੇ ਸਮਾਜਸੇਵੀ ਅਤੇ ਬੱਚਿਆਂ ਦੀ
ਸਿਹਤ ਸਬੰਧੀ ਪ੍ਰਚਾਰ ਕਰ ਰਹੇ ਲਾਲ ਚੰਦ ਸ਼ਰਮਾ ਜੀ ਜਿਹਨਾ ਨੇ ਇਸ ਗੀਤ
ਵਿੱਚ ਆਪਣਾ ਪਹਿਲਾਂ ਵਾਲਾ ਚੋਲਾ ਉਤਾਰਕੇ ਧੀਆਂ ਦੇ ਹੱਕਾਂ ਦੀ ਗੱਲ ਕਰਦੇ
ਚੋਲੇ ਉਪਰ ਮਾਟੋ ਲਿਖਵਾਕੇ ਸਮਾਜਸੇਵੀ ਵਿਅਕਤੀ ਦਾ ਅਹਿਮ ਰੋਲ ਕੀਤਾ ਹੈ ਤੇ
ਉਸਦੇ ਨਾਲ ਉਸਦੇ ਸਾਥੀ ਲੇਖਕ ਗੁਰਨੈਬ ਸਾਜਨ ਵੀ ਸਨ।
ਸਮਾਜਿਕ
ਬੁਰਾਈ ਭਰੂਣ ਹੱਤਿਆ ਵਿਰੋਧੀ ਇਸ ਗੀਤ ਦਾ ਫਿਲਮਾਂਕਣ ਬੱਲੂਆਣਾ ਦੀ ਸੱਥ
ਅਤੇ ਲਖਵੀਰ ਸਾਜਨ ਦੇ ਘਰ ਵਿੱਚ ਹੋਇਆ। ਇਸ ਗੀਤ ਵਿੱਚ ਮੁੱਖ ਭੂਮਿਕਾ
ਪਰਮਜੀਤ ਕਸਬਾ, ਦੀਪ ਭੁੱਲਰ ਨੇ ਨਿਭਾਈ ਹੈ ਤੇ ਬਾਕੀ ਅਦਾਕਾਰਾਂ ’ਚੋਂ
ਗੁਰਸੇਵਕ ਬੀੜ, ਗੁਰਨੈਬ ਸਾਜਨ ਦਿਓਣ, ਉੱਘੇ ਸਮਾਜਸੇਵੀ ਲਾਲ ਚੰਦ ਸ਼ਰਮਾ,
ਸੁਖਵੀਰ ਕੌਰ ਬਹਿਮਣ ਦੀਵਾਨਾ, ਗੁਰਬਾਜ਼ ਗਿੱਲ, ਮਨਦੀਪ ਲੱਕੀ, ਬਿੰਦਰ ਕੌਰ
ਆਦਿ ਨੇ ਅਹਿਮ ਭੂਮਿਕਾ ਨਿਭਾਈ। ਪੀਕੇਐਸ ਇੰਟਰਨੈਸ਼ਨਲ ਸਕੂਲ ਬੱਲੂਆਣਾ ਦੀਆਂ
10ਵੀਂ ਕਲਾਸ ਦੀਆਂ ਵਿਦਿਆਰਥਣਾਂ ਨੇ ਧੀਆਂ ਦੇ ਹੱਕ ਵਿੱਚ ਰੈਲੀ ਕੱਢਕੇ ਇਸ
ਗੀਤ ਦੀ ਕਹਾਣੀ ਨੂੰ ਅੱਗੇ ਤੋਰਿਆ ਤੇ ਉਹਨਾਂ ਦੇ ਨਾਲ ਉਹਨਾਂ ਦੇ ਮਿਊਜ਼ਿਕ
ਟੀਚਰ ਗੁਰਦੀਪ ਸਿੰਘ ਅਤੇ ਮੈਡਮ ਨੀਲਮ ਰਾਣੀ ਡੀਪੀਈ ਨੇ ਪੂਰਨ ਸਹਿਯੋਗ
ਦਿੱਤਾ। ਇਸ ਗੀਤ ਦੇ ਹਰ ਸੀਨ ਨੂੰ ਬੜੀ ਹੀ ਬਾਰੀਕੀ ਨਾਲ ਫਿਲਮਾਇਆ ਹੈ
ਕੈਮਰਾਮੈਨ ਕਾਕਾ ਖੇਮੂਆਣਾ ਅਤੇ ਰਾਜਵੀਰ ਸਾਜਨ ਨੇ।
ਆਰਟ
ਡਾਇਰੈਕਟਰ ਮਣੀ ਵਿਰਕ, ਮੇਕਅੱਪ ਮੈਨ ਮਨਦੀਪ ਲੱਕੀ ਦਾ ਵੀ ਸਹਿਯੋਗ ਰਿਹਾ।
ਇਸ ਸਬੰਧੀ ਇਸ ਗੀਤ ਦੇ ਰਚੇਤਾ ਗੁਰਨੈਬ ਸਾਜਨ ਨੇ ਦੱਸਿਆ ਕਿ ਜਿਵੇਂ ਕਿ
ਪਿਛਲੇ ਸਮੇਂ ਦੌਰਾਨ ਸੰਗੀਤਕ ਖੇਤਰ ਵਿੱਚ ਫਿਜ਼ਾਵਾਂ ਵਿੱਚ ਕੁੱਝ ਗਾਇਕਾਂ
ਵੱਲੋਂ ਲੱਚਰ ਗਾਇਕੀ ਰਾਹੀਂ ਪ੍ਰਦੂਸ਼ਣ ਫੈਲਾਇਆ ਜਾ ਰਿਹਾ ਹੀ ਪਰ ਹੁਣ
ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਸਰਕਾਰ ਵੱਲੋਂ ਐਸੇ ਗੀਤਾਂ ਦੇ ਗਾਇਕਾਂ
ਤੇ ਗੀਤਕਾਰਾਂ ਉਪਰ ਸ਼ਿਕੰਜਾ ਕਸਣ ਕਰਕੇ ਕੁੱਝ ਸਮਾਜਿਕ ਮੁੱਦਿਆਂ ਦੇ ਗੀਤ
ਵੀ ਸਾਹਮਣੇ ਆਏ ਹਨ। ਇਸ ਲੜੀ ਵਿੱਚ ਹੀ ਮੇਰਾ ਇਹ ਗੀਤ ਜੋ ਧੀਆਂ ਦੇ ਹੱਕਾਂ
ਦੀ ਗੱਲ ਕਰਦਾ ਹੈ ਦਾ ਵੀਡੀਓ ਫਿਲਮਾਂਕਣ ਹੋਇਆ ਹੈ ਤੇ ਅਗਲੇ ਸਮੇਂ ਦੌਰਾਨ
ਇਹ ਗੀਤ ਸ਼ੋਸ਼ਲ ਮੀਡੀਆ ਰਾਹੀਂ ਟੈਲੀਵੀਜ਼ਨ ਅਤੇ ਪ੍ਰਿੰਟ ਮੀਡੀਆ ਰਾਹੀਂ
ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਲਖਵੀਰ ਸਾਜਨ, ਰਾਜਵੀਰ ਕੌਰ,
ਬੱਬੂ ਬੰਗੜ, ਗਗਨਦੀਪ ਬੂਟਾ ਨੇ ਅਹਿਮ ਭੁਮਿਕਾ ਨਿਭਾਈ।
|