ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਰਾਈਟਰਜ਼ ਫੋਰਮ ਕੈਲਗਰੀ ਦੀ ਸਤੰਬਰ 2018 ਦੀ ਬੈਠਕ - ਮਹਾਨ ਪੱਤਰਕਾਰ ਕੁਲਦੀਪ ਨਈਅਰ ਜੀ ਨੂੰ ਸਮਰਪਤ
ਸ਼ਮਸ਼ੇਰ ਸਿੰਘ ਸਿੰਘ ਸੰਧੂ,  ਕੈਲਗਰੀ      (06/09/2018)

 


calgary

 

ਰਾਈਟਰਜ਼ ਫੋਰਮ ਦੀ ਮਾਸਿਕ ਇਕੱਤਰਤਾ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ, ਪ੍ਰਿੰ . ਕ੍ਰਿਸ਼ਨ ਸਿੰਘ ਅਤੇ ਸ. ਬਿੱਕਰ ਸਿੰਘ ਸੰਧੂ ਜੀ ਦੀ ਪ੍ਰਧਾਨਗੀ ਮੰਡਲ ਹੇਠ ਹੋਈ।

    ਜੋ ਹੋਇਆ ਨਹੀਂ ਮਨੁੱਖਾਂ ਦਾ ਉਹਨੂੰ ਦਰਦ ਕੀ ਹੋਣਾ ਰੁੱਖਾਂ ਦਾ
    ਆਪਣੇ ਤੱਕ ਹੀ ਸੀਮਤ ਹੈ ਨਹੀਂ, ਅਹਿਸਾਸ ਬੇਗਾਨੇ ਦੁੱਖਾਂ ਦਾ

ਇਨ੍ਹਾਂ ਸ਼ਬਦਾਂ ਨਾਲ ਜਸਵੀਰ ਸਿੰਘ ਸਿਹੋਤਾ ਨੇ ਆਏ ਸਰੋਤਿਆਂ ਨੂੰ ਜੀ ਆਇਆਂ ਆਖਿਆ। ਸੋਗ ਸਮਾਚਾਰ ਸਾਂਝਾ ਕਰਦੇ ਹੋਏ ਮਹਾਨ ਸ਼ਖਸ਼ੀਅਤ, ਪੱਤਰਕਾਰ, ਲੋਕ ਚਿੰਤਕ, ਸਮਾਜ ਹਿਤੂ ਕੁਲਦੀਪ ਨਈਅਰ ਜੀ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਜਗਦੀਸ਼ ਸਿੰਘ ਚੋਹਕਾ ਹੁਰਾਂ ਵੀ ਕੁਲਦੀਪ ਨਈਅਰ ਜੀ ਦੇ ਜੀਵਨ ਤੇ ਝਾਤ ਪਾਉਦਿਆਂ ਕਿਹਾ ਉਹ ਸਿਆਲਕੋਟ ਵਿਚ ਜਨਮੇਂ ਅਤੇ ਲਹੌਰ ਤੋਂ ਬੀ. ਏ. ਅਤੇ ਐਲ. ਐਲ. ਬੀ. ਕੀਤੀ। ਬਟਵਾਰੇ ਤੋਂ ਉਪਰੰਤ ਉਹ ਇਕ ਮਹਾਨ ਪੱਤਰਕਾਰ ਵਜੋਂ ਵਿਚਰੇ। ਜਿਨ੍ਹਾਂ ਨੇ 1947 ਦੇ ਬਟਵਾਰੇ, ਦੋਂਹ ਮੁਲਕਾਂ ਦੀ ਕੁੜੱਤਣ ਘਟਾਉਣ, ਪੰਜਾਬੀ ਸੂਬੇ, ਐਮਰਜਿੰਸੀ, ਬਾਬਰੀ ਮਸਜਿਦ ਢਾਉਣ ਬਾਰੇ ਅਤੇ ਸਮੇਂ ਸਮੇਂ ਸੰਜੀਦਾ ਮਸਲਿਆਂ ਉੱਤੇ ਅਨੇਕਾਂ ਲੇਖ ਲਿਖੇ। ਉਨ੍ਹਾਂ ਪ੍ਰਤਿ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਸਮੂਹ ਸਭਾ ਨੇ ਇਕ ਮਿੰਟ ਦਾ ਮੋਨ ਰੱਖਿਆ।

ਬੀਬੀ ਰਜਿੰਦਰ ਕੌਰ ਚੋਹਕਾ ਨੇ ਨਾਰੀ ਚਿੰਤਨ ਕਰਦਿਆਂ ਗਰਲ ਚਾਈਲਡ ਡੇ ਤੇ ਬੋਲਦਿਆਂ ਮੌਜੂਦਾ ਹਾਲਾਤ ਤੇ ਵਿਸਥਾਰ ਨਾਲ ਗੱਲ ਕੀਤੀ ਅਤੇ ਏਸੇ ਸਬੰਧ ਵਿਚ ਇਕ ਕਵਿਤਾ ਸੁਣਾਈ,

‘ਦੇਖ ਦੇਖ ਮੈਂ ਅੱਥਰੂ ਕੇਰਾਂ ਨਾ ਕੋਈ ਜਾਵੇ ਪੇਸ਼
ਬਾਬਲਾ ਕੂੰਜਾਂ ਦਾ --- ਕੂੰਜਾਂ ਦਾ ਕਿਹੜਾਂ ਦੇਸ------
ਬਾਬਲਾ ਕੂੰਜਾਂ ਦਾ

ਜਸਵੀਰ ਸਿੰਘ ਨੇ ਗੁਰੂ ਸਾਹਿਬਾਂ ਦੇ ਸਮਕਾਲੀ ਯੂਰਪੀਅਨ ਇਤਹਾਸ ਦੀ ਗੱਲ ਕਰਦਿਆਂ ਕਿਹਾ ਕਿ ਜਦੋਂ ਗੁਰੂ ਸਾਹਿਬ ਮਾਨਵਤਾ ਦੀ ਗੱਲ ਕਰ ਰਹੇ ਸਨ। ਉਸ ਵੇਲ਼ੇ ਯੂਰਪੀਅਨ ਸਮੂੰਦਰੀ ਡਾਕੂ (ਪਾਇਰੇਟਸ) ਲੁੱਟਾਂ ਲੁੱਟ ਕੇ ਮਾਲਾ ਮਾਲ ਹੋ ਰਹੇ ਸਨ ਤੇ ਉਨ੍ਹਾਂ ਨੂੰ ਮੁਲਕਾਂ ਦੀਆਂ ਸਬੰਧਤ ਸਰਕਾਰਾਂ ਦੀ ਹਮਾਇਤ ਵੀ ਪ੍ਰਾਪਤ ਸੀ ਸ਼ਰਤ ਇਹ ਕਿ ਉਹ ਦੂਸਰੇ ਮੁਲਕਾਂ ਦੇ ਵਪਾਰੀਆਂ ਦੀ ਹੀ ਲੁੱਟ ਕਰਨ ਅਤੇ ਆਪਣੇ ਵਪਾਰੀਆਂ ਦੀ ਹਫਾਜ਼ਤ। ਉਹ ਡਾਕੂਆਂ ਵਜੋਂ ਨਹੀਂ ਸਗੋਂ ਅੱਜ ਵੀ ਸਰ ਦੇ ਖਿਤਾਬ ਨਾਲ ਜਾਣੇ ਜਾਂਦੇ ਹਨ। ਥਾਂ ਥਾਂ ਤੇ ਉਨ੍ਹਾਂ ਦੇ ਬੁੱਤ ਵੀ ਲੱਗੇ ਹੋਏ ਹਨ। ਅਨੇਕਾਂ ਬਿਜ਼ਨੈਸ ਉਨ੍ਹਾਂ ਦੇ ਨਾਵਾਂ ਹੇਠ ਰਜ਼ਿਸਟਰ ਹਨ।

ਕਵਿਤਾਵਾਂ ਦਾ ਦੌਰ ਸ਼ੁਰੂ ਕਰਦੇ ਹੋਏ ਗੁਰਚਰਨ ਸਿੰਘ ਹੇਹਰ ਹੋਰਾਂ ‘ਨਦੀਆਂ ਦੇ ਖੰਬ ਜੇ ਹੁੰਦੇ ਉੱਡ ਜਾਂਦੀਆਂ ਅੰਬਰ ਨੂੰ’ਤਰੱਨਮ ਵਿਚ ਆਖੀ।
ਅਮਰੀਕ ਸਿੰਘ ਚੀਮਾ ਹੋਰਾਂ ਉਜਾਗਰ ਸਿੰਘ ਕੰਵਲ ਦੀ ਰਚਨਾ ਆਪਣੇ ਅੰਦਾਜ਼ ਵਿਚ ਪੇਸ਼ ਕੀਤੀ।
ਗਿਆਨੀ ਸੇਵਾ ਸਿੰਘ ਨੇ ਇਕ ਗੀਤ ਪੇਸ਼ ਕੀਤਾ ‘ਮੁਹੱਬਤ ਐਸੀ ਧੜਕਣ ਹੈ ਜੋ ਸਮਝਾਈ ਨਹੀਂ ਜਾਤੀ’।

ਹੋਮੋਪੈਥੀ ਦੇ ਡਾ. ਜੋਗਾਸਿੰਘ ਸਹੋਤਾ ਹੋਰਾਂ ਓ ਸੀ ਡੀ  ਬਿਮਾਰੀ ਅਤੇ ‘ਸਨੇਕ ਬਾਈਟ’ ਦੇ ਬਚਾ ਅਤੇ ਇਲਾਜ ਦੇ ਸਬੰਧ ਵਿਚ ਵਿਸਥਾਰ ਨਾਲ ਗੱਲ ਕੀਤੀ ਅਤੇ ਤਰੰਨਮ ਵਿਚ ਇਕ ਗ਼ਜ਼ਲ ਸੁਣਾਕੇ ਅਨੰਦ ਮਈ ਮਹੋਲ ਸਿਰਜਿਆ।

ਜਸਵੰਤ ਸਿੰਘ ਸੇਖੋਂ ਹੋਰਾਂ ਇਤਹਾਸ ਵਰਨਣ ਕਰਦੀ ਰਚਨਾ ਸੁਣਾਈ ਕਿ ਮੇਵਾ ਸਿੰਘ ਨੂੰ ਹਾਪਕਿਨਸਨ ਦਾ ਕਤਲ ਕਿਉਂ ਕਰਨਾ ਪਿਆ। ਆਪਣੀ ਰਚਨਾ ਦੀਆਂ ਇਨ੍ਹਾਂ ਸਤਰਾਂ ਵਿਚ ਬਿਆਨ ਕੀਤਾ,

‘ਬਣ ਗਿਆ ਸੀ ਭੂਤਨਾ ਮਨੱਖ ਤੋਂ
ਮਾਰਨਾ ਪਿਆ ਏ ਗੋਰਾ ਏਸ ਦੁੱਖ ਤੋਂ’                          

ਗੁਰਨਾਮ ਸਿੰਘ ਗਿੱਲ ਹੋਰਾਂ ਕਰਨੈਲ ਸਿੰਘ ਰਾਮੂਵਾਲੀਏ ਦੀ ਰਚਨਾ ਸਾਂਝੀ ਕੀਤੀ।
ਸੁਰਜੀਤ ਸਿੰਘ ਪੰਨੂੰ ਹੋਰਾਂ ‘ਲੋਕ ਕੀ ਆਖਣਗੇ’ ਨਾਂ ਦੀ ਕਵਿਤਾ ਅਤੇ ਕੁਝ ਰੁਬਾਈਆਂ ਦੁਆਰਾ ਵਿਚਾਰ ਪ੍ਰਗਟਾਏ।
ਰਣਜੀਤ ਸਿੰਘ ਮਿਨਹਾਸ ਹੋਰਾਂ ਕਵਿਤਾ ਦੁਆਰਾ ਅਤੇ ਅਮਰੀਕ ਸਿੰਘ ਸਰੋਆ ਹੋਰਾਂ ਕੁਝ ਚੁੱਟਕਲਿਆਂ ਨਾਲ ਹਾਸ ਰਸ ਮਾਹੌਲ ਸਿਰਜਿਆ।
ਅਹਿਮਦ ਸ਼ਕੀਲ ਚੁਗਤਾਈ ਹੋਰਾਂ ਸਮਾਜ ਤੇ ਕਟਾਖ ਕਰਦਿਆਂ ਖੂਬਸੂਰਤ ਨਜ਼ਮ ਸੁਣਾਈ।

ਰੱਬਦੀ ਸ਼ਾਨ ਮੈਂ ਕਿਵੇਂ ਦਸਾਂ
ਛੋਟਾ ਮੂੰਹ ਤੇ ਵੱਡੀ ਬਾਤ ਏ
ਉਹਦਾ ਕਰਮ ਹੈ ਮੇਰੇ ਉਤੇ
ਵਰਨਾ ਮੇਰੀ ਕੀ ਔਕਾਤ ਏ

ਸ. ਬਿੱਕਰ ਸਿੰਘ ਸੰਧੂ ਹੋਰਾਂ ਜੀਵਨ ਦੇ ਲਕਸ਼ ਦੀ ਗੱਲ ਕਰਦਿਆਂ ਇਨਸਾਨ ਪ੍ਰਤਿ ਹੈਰਾਨੀ ਭਰੇ ਵਿਚਾਰ ਪ੍ਰਗਟਾਉਂਦਿਆਂ ਕਿਹਾ ‘ਹਰ ਕੋਈ ਖੁਸ਼ੀ ਲੋੜਦਾ ਹੈ ਪਰ ਆਪਣੀ ਖੁਸ਼ੀ ਦੂਸਰੇ ਵਿਚੋਂ ਭਾਲਦਾ ਹੈ। ਮੇਰੇ ਬੱਚੇ ਪੜ੍ਹ ਜਾਣ, ਬੱਚੇ ਇਸ ਤਰ੍ਹਾਂ ਕਰਨ, ਇਸ ਤਰ੍ਹਾਂ ਨਾ ਕਰਨ, ਮਕਾਨ ਏਹੋ ਜਿਹਾ ਹੋਵੇ, ਹੋਰਾਂ ਤੋਂ ਵੱਡਾ ਹੋਵੇ। ਆਪਣੇ ਆਪ ਵਲ ਸੰਕੇਤ ਕਰਨ ਦੀ ਬਜਾਏ, ਆਪਣੇ ਆਪ ਵਿਚੋਂ ਖੁਸ਼ੀ ਲੱਭਣ ਦੀ ਬਜਾਏ ਦੂਜਿਆਂ ਤੋਂ ਆਸ ਰੱਖਦਾ ਹੈ। ਸੁੱਖ ਬਹੁਤ ਹੋ ਗਏ ਹਨ ਪਰ ਸ਼ਾਂਤ ਕੋਈ ਦਿਸਦਾ ਨਹੀਂ। ਅਤੇ ਏਸੇ ਸਬੰਧ ਵਿਚ ਇਕ ਗੀਤ ਪੇਸ਼ ਕੀਤਾ।

‘ਵੇਖੀਂ ਨੀ ਵੇਖੀਂ ਅੜੀਏ
ਬਾਹਰ ਜਿਨ੍ਹਾਂ ਨੂੰ ਲੱਭਦੀ ਏਂ
ਕਿਤੇ ਓਹੀ ਸੱਜਣ ਨਾ ਹੋਣ’।

ਮੁੱਖ ਮਹਿਮਾਨ ਵਿਦਵਾਨ ਅਲੋਚਕ ਪ੍ਰਿ.ਕ੍ਰਿਸ਼ਨ ਸਿੰਘ ਜੋ ਪੰਜਾਬ ਦੇ ਪ੍ਰਮੁੱਖ ਅਲੋਚਕਾਂ ਵਿਚੋਂ ਇਕ ਹਨ, ਉਨ੍ਹਾਂ ਸਭਾ ਨੂੰ ਸੰਬੋਧਨ ਹੁੰਦਿਆਂ ਬਹੁਤ ਸਾਰੇ ਮੁਦਿਆਂ ਤੇ ਵਿਚਾਰ ਪ੍ਰਗਟਾਏ ਨਾਰੀ ਚਿੰਤਨ ਕਰਦਿਆਂ, ਚਾਈਲਡ ਲੇਬਰ ਬਾਰੇ ਅਤੇ ਵਿਦੇਸ਼ਾਂ ਵਿਚ ਸਾਹਿਤਕ ਗਤੀ ਵਿਧੀਆਂ ਬਾਰੇ ਬੋਲਦਿਆਂ ਆਖਿਆ ਕਿ ਸਾਨੂੰ ਸੰਵਾਦ ਰਚਾਉਣੇ ਬਹੁਤ ਜਰੂਰੀ ਨੇ ਜਿਸ ਤੋਂ ਸਾਰਥਕ ਸਿੱਟਿਆਂ ਦੀ ਪੂਰਨ ਆਸ ਹੈ। ਬੜਾ ਕੁਝ ਹੋ ਚੁੱਕਿਆ ਹੈ ਬੜਾ ਕੁਝ ਹੋਰਿਹਾ ਹੈ। ਇਤਹਾਸ ਦੇ ਪੱਤਰੇ ਫਰੋਲ਼ਦਿਆਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਅਤੇ ਗਦਰੀਆਂ ਦੀ ਗੱਲ ਕਰਦਿਆਂ ਆਖਿਆ ਕਿ ਉਹ ਮਰੇ ਨਹੀਂ ਉਹ ਅੱਜ ਵੀ ਜਿਉਂਦੇ ਹਨ ਜਿਨ੍ਹਾਂ ਬਾਰੇ ਥਾਂ ਥਾਂ ਤੇ ਨਾਟਕ ਖੇਡੇ ਜਾਂਦੇ ਹਨ, ਗੀਤਾਂ ਕਵਿਤਾਵਾ ਵਿਚ ਸਤਿਕਾਰ ਵਜੋਂ ਜ਼ਿਕਰ ਹੁੰਦਾ ਹੈ।

ਸ਼ਮਸ਼ੇਰ ਸਿੰਘ ਸੰਧੂ ਹੁਰਾਂ ਜਸਵੰਤ ਸਿੰਘ ਸੇਖੌਂ  ਦੀ ਲੇਖਣੀ ਦੀ ਸ਼ਲਾਘਾ ਕੀਤੀ ਜੋ ਹਮੇਸ਼ਾਂ ਇਤਹਾਸਕ ਕਵਿਤਾਵਾਂ ਲਿਖਦੇ ਹਨ। ਜਸਵੀਰ ਸਿੰਘ ਸਿਹੋਤਾ ਦਾ ਧੰਨਬਾਦ ਕੀਤਾ,ਜਿਨ੍ਹਾਂ ਨੇ ਉਨ੍ਹਾਂ
ਦੀ ਪੁਸਤਕ ‘ਸਾਹਿਤ, ਸੰਵੇਦਨਾ ਤੇ ਕਰਮਸ਼ੀਲਤਾ ਦੀ ਤ੍ਰਿਵੈਣੀ ਡਾ.ਈਸ਼ਰ ਸਿੰਘ ਸੋਬਤੀ’ ਨੂੰ ਨਿੱਠ ਕੇ ਪੜ੍ਹਨ ਉਪਰੰਤ ਸਮੀਖਿਆ ਪਰਚਾ ਲਿਖਿਆ।

ਰਵੀ ਜਨਾਗਲ ਹੋਰਾਂ ਆਪਣੀ ਖੂਬਸੂਰਤ ਅਵਾਜ਼ ਵਿਚ ਮੁਹੰਮਦ ਰਫੀ ਦਾ ਗਾਇਆ ਗੀਤ ਪੇਸ਼ ਕਰਕੇ ਵਾਹ ਵਾਹ ਖੱਟੀ --- ‘ਮਿਲੇ ਨਾ ਫੂੱਲ਼ ਤੋ ਕਾਂਟੋਂ ਸੇ ਦੋਸਤੀ ਕਰਲੀ’

ਜਸਬੀਰ ਚਾਹਲ ਅਤੇ ਹਰਜੀਤ ਸਿੰਘ ਹੋਰਾਂ ਜਾਣਕਾਰੀ ਸਾਂਝੀ ਕੀਤੀ ਕਿ ਸਰਬ ਅਕਾਲ ਮਿਉਜ਼ਕ ਸੋਸਾਇਟੀ ਆਫ ਕੈਲਗਰੀ ਵਲੋਂ 14,15 ਸਤੰਬਰ 2018 ਨੂੰ ਇੰਡੀਅਨ ਕਲਾਸੀਕਲ ਮਿਉਜ਼ਕ ਫੈਸਟੀਵਲ ਯੂਨੀਵਰਸਿਟੀ ਆਫ ਕੈਲਗਰੀ ਦੇ ਰੋਜ਼ਾ ਸੈਂਟਰ ਵਿਖੇ ਕਰਵਾਇਆਂ ਜਾ ਰਿਹਾ ਹੈ। ਸ਼ੋਦੀਆਂ ਟਿਕਟਾਂ ਬਾਰੇ ਅਤੇ ਹੋਰ ਜਾਣਕਾਰੀ ਲਈ 403 701 1760 / 403 826 1195 ਤੇ ਸੰਪਰਕ ਕੀਤਾ ਜਾ ਸਕਦਾ ਹੈ।

ਅੰਤ ਵਿਚ ਰਾਈਟਰਜ਼ ਫੋਰਮ ਦੇ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਆਏ ਸਾਥੀਆਂ ਦਾ ਧੰਨਬਾਦ ਕੀਤਾ। ਅਗਲੇ ਮਹੀਂਨੇ 6 ਅਕਤੂਬਰ ਦੀ ਬੈਠਕ ਲਈ ਸਭ ਨੂੰ ਖੁੱਲ੍ਹਾ ਸੱਦਾ ਦਿੱਤਾ। ਰਾਈਟ੍ਰਜ਼ ਫੋਰਮ ਕੈਲਗਰੀ ਦਾ ਮੁੱਖ ਉਦੇਸ਼ ਪੰਜਾਬੀ, ਹਿੰਦੀ, ਉਰਦੂ, ਅੰਗਰੇਜੀ ਵਿਚ ਲਿਖਣ ਵਾਲਿਆਂ ਨੂੰ ਸਾਂਝਾਂ ਪਲੇਟਫਾਰਮ ਪ੍ਰਦਾਨ ਕਰਨਾ ਹੈ।
ਹੋਰ ਜਾਣਕਾਰੀ ਲਈ ਸ਼ਮਸ਼ੇਰ ਸਿੰਘ ਸਿੰਘ ਸੰਧੂ ਹੋਰਾਂ ਨੂੰ 403-285-5609 ਜਾਂ ਜਸਵੀਰ ਸਿੰਘ ਸੀਹੋਤਾ ਹੋਰਾਂ ਨਾਲ 403-681-8281 ਤੇ ਸੰਪਰਕ ਕੀਤਾ ਜਾ ਸਕਦਾ ਹੈ।

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

calgaryਰਾਈਟਰਜ਼ ਫੋਰਮ ਕੈਲਗਰੀ ਦੀ ਸਤੰਬਰ 2018 ਦੀ ਬੈਠਕ - ਮਹਾਨ ਪੱਤਰਕਾਰ ਕੁਲਦੀਪ ਨਈਅਰ ਜੀ ਨੂੰ ਸਮਰਪਤ
ਸ਼ਮਸ਼ੇਰ ਸਿੰਘ ਸਿੰਘ ਸੰਧੂ,  ਕੈਲਗਰੀ
gpf1ਗਲੋਬਲ ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ਗੀਤ ਗ਼ਜ਼ਲ ਅਤੇ ਸ਼ਾਇਰੀ ਦਾ ਸਾਂਝਾ ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ 
ਕੁਲਜੀਤ ਸਿੰਘ ਜੰਜੂਆ, ਟਰਾਂਟੋ  
sandiago3ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ 
ਉਜਾਗਰ ਸਿੰਘ, ਪਟਿਆਲਾ (ਅਮਰੀਕਾ)
leedsਲੀਡਜ਼ ਵਿਖੇ 'ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ' ਦਾ ਸਿਖਲਾਈ ਕੋਰਸ' ਕਰਾਇਆ ਗਿਆ 
ਅਰਵਿੰਦਰ ਸਿੰਘ,  ਲੀਡਜ਼, ਯੂ ਕੇ
calgaryਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ,  ਕੈਲਗਰੀ
global2ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜਮੀ, ਦੀਪ ਸਈਦਾ ਅਤੇ ਡਾ ਗੁਰਇਕਬਾਲ ਦਾ ਸਨਮਾਨ ਸਮਾਰੋਹ
ਕੁਲਜੀਤ ਸਿੰਘ ਜੰਜੂਆ,  ਟੋਰੋਂਟੋ
mel32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ 
ਅਮਨਦੀਪ ਸਿੰਘ ਸਿੱਧੂ,  ਆਸਟ੍ਰੇਲੀਆ
finlandਫ਼ਿੰਨਲੈਂਡ ਵਿੱਚ ''ਨੂਰਪੁਰੀ ਨਾਈਟ'' ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ ਨੇ ਲਾਈਆਂ ਰੌਣਕਾਂ   
ਵਿੱਕੀ ਮੋਗਾ,   ਫ਼ਿੰਨਲੈਂਡ  
pooran"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ .....
ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.
goshti1ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ 'ਦੇਖਣਾ ਹੈ ਚੰਨ' 'ਤੇ 'ਟੀਚਰਜ਼ ਹੋਮ' ਬਠਿੰਡਾ ਵਿੱਚ ਗੋਸ਼ਟੀ ਤੇ ਕਵੀ ਦਰਬਾਰ ਹੋਇਆ  
ਗੁਰਬਾਜ ਗਿੱਲ, ਬਠਿੰਡਾ 
calgaryਰਾਈਟ੍ਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ,  ਕੈਲਗਰੀ
pxl3 ਬਰੈਡਫੋਰਡ, ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ
gonianaਬਾਬਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ ਲਗਾਏ ਪੌਦੇ
ਪਰਮਜੀਤ ਰਾਮਗੜ੍ਹੀਆ, ਬਠਿੰਡਾ
torronto"ਗਲੋਬਲ ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ
ਸੁਰਜੀਤ ਕੌਰ, ਟਰਾਂਟੋ, ਕਨੇਡਾ
calsaਕੈਲਸਾ (CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ  
glasgowਪੰਜਾਬੀ ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ  
ਮਨਦੀਪ ਖੁਰਮੀ, ਲੰਡਨ 
shabeelਸ਼ਹਾਦਤ ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ  
ਮਨਦੀਪ ਖੁਰਮੀ, ਲੰਡਨ 
GGSSC1ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,  ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ
ਹਰਜਿੰਦਰ ਸਿੰਘ ਮਾਣਕਪੁਰਾ, ਅਮ੍ਰਿਤਸਰ
pinkਲੰਡਨ ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ ਹੁਸੈਨਪੁਰੀ ਹੋਏ ਰੂਬਰੂ - ਮਨਦੀਪ ਖੁਰਮੀ, ਲੰਡਨ gurnaibਗੁਰਨੈਬ ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ 
ਗੁਰਬਾਜ ਗਿੱਲ, ਬਠਿੰਡਾ
jaaniਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ “ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼ 
ਚਰਨਜੀਤ ਚੰਨੀ, ਪਟਿਆਲਾ  
ramgarhਪਿੰਡ ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ   
ਗੁਰਬਾਜ ਗਿੱਲ, ਬਠਿੰਡਾ
lalਕਹਾਣੀਕਾਰ ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ   
ਅਮਰਜੀਤ ਸਿੰਘ
harsh1ਡਾ ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ  
bansalਇੰਗਲੈਂਡ ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ 
ਮਨਦੀਪ ਖੁਰਮੀ, ਲੰਡਨ
osloਨਾਰਵੇ ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ  ਧੂਮਧਾਮ ਨਾਲ ਮਨਾਇਆ ਗਿਆ 
ਰੁਪਿੰਦਰ ਢਿੱਲੋ ਮੋਗਾ, ਓਸਲੋ
italyਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ 
ਬਲਵਿੰਦਰ ਚਾਹਲ, ਇਟਲੀ
anmolਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ 
ਇਕਬਾਲ ਸਿੰਘ, ਸਰੀ, ਕਨੇਡਾ  
hoshiarpurਪੰਜਾਬੀ ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ
ਰਸ਼ਪਾਲ ਸਿੰਘ, ਹੁਸ਼ਿਆਰਪੁਰ
bhupindraਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ
vaisakhi1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ 
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
noorpuriਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ   
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ggssc1ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ  - "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ,  ਲੁਧਿਆਣਾ
finland1ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ  
ਵਿੱਕੀ ਮੋਗਾ,  ਫ਼ਿੰਨਲੈਂਡ 
sanman12 ਸਖਸ਼ੀਅਤਾਂ ਦਾ ਸਨਮਾਨ ਅਤੇ  ਡਾਇਰੈਕਟਰੀ  ਸਮੇਤ  5  ਪੁਸਤਕਾਂ  ਲੋਕ-ਅਰਪਣ  
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
purskarਛੇਵੇਂ ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ
calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)