ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਭਾਜਪਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ
ਉਜਾਗਰ ਸਿੰਘ, ਪਟਿਆਲਾ    (20/12/2018)

 


bhajpa

ਇਮਾਰਤ ਤਸਵੀਰ- ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ

ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੋਗਲੀ ਨੀਤੀ ਅਪਨਾਉਣ ਤੋਂ ਬਾਜ ਨਹੀਂ ਆਉਂਦੇ। ਕਹਿਣੀ ਤੇ ਕਰਨੀ ਵਿਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਇਕ ਪਾਸੇ ਆਪਣੇ ਆਪ ਨੂੰ ਧਰਮ ਨਿਰਪੱਖ ਪਾਰਟੀਆਂ ਕਹਾਉਂਦੇ ਹਨ ਪ੍ਰੰਤੂ ਅਮਲੀ ਰੂਪ ਵਿਚ ਧਾਰਮਿਕ ਕੱਟੜਵਾਦ ਵਿਚ ਵਿਸ਼ਵਾਸ ਰੱਖਦੇ ਹਨ।

ਅਕਾਲੀ ਦਲ ਬਾਦਲ ਤਾਂ ਸਿਆਸੀ ਤਾਕਤ ਪ੍ਰਾਪਤ ਕਰਨ ਲਈ ਸਿੱਖੀ ਵਿਚਾਰਧਾਰਾ ਦੇ ਸਾਰੇ ਅਸੂਲਾਂ ਨੂੰ ਛਿੱਕੇ ਤੇ ਟੰਗ ਦਿੰਦਾ ਹੈ। ਭਾਰਤੀ ਜਨਤਾ ਪਾਰਟੀ ਦਾ ਪਿਛਲੱਗ ਬਣਕੇ ਸਿਆਸਤ ਕਰ ਰਿਹਾ ਹੈ ਜਦੋਂ ਕਿ ਅਕਾਲੀ ਦਲ ਜੰਗੇ ਅਜ਼ਾਦੀ ਦੇ ਸਿਰਮੌਰ ਸ਼ਹੀਦਾਂ ਦੀ ਪਾਰਟੀ ਹੈ। ਬਾਦਲ ਅਕਾਲੀ ਦਲ ਕੇਂਦਰ ਵਿਚ ਭਾਈਵਾਲ ਪਾਰਟੀ ਹੈ ਪ੍ਰੰਤੂ ਕੇਂਦਰ ਸਰਕਾਰ ਫ਼ੈਸਲੇ ਸਿੱਖ ਵਿਰੋਧੀ ਕਰ ਰਹੀ ਹੈ। ਕੇਂਦਰ ਮੰਤਰੀ ਮੰਡਲ ਵਿਚ ਅਕਾਲੀ ਦਲ ਦੀ ਨੁਮਾਂਇੰਦਗੀ ਕਰ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਦਮਗਜ਼ੇ ਸਿੱਖਾਂ ਦੇ ਹਿੱਤਾਂ ਦੇ ਮਾਰਦੇ ਹਨ ਪ੍ਰੰਤੂ ਅਸਲੀਅਤ ਕੁਝ ਹੋਰ ਹੈ। ਇਕ ਉਦਾਹਰਣ ਹੀ ਬਹੁਤ ਹੈ।

ਕੇਂਦਰ ਸਰਕਾਰ ਦੇ ਮਨੁਖੀ ਵਸੀਲਿਆਂ ਬਾਰੇ ਵਿਭਾਗ ਨੇ ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਸੰਬੰਧੀ ਬੇਰੁੱਖੀ ਕਾਰਨ ਪੰਜਾਬ ਵਿਚ ਅਕਾਲੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸਮੇਂ 2016 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਚ ਸਥਾਪਤ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ ਹੈ।

ਉਦੋਂ ਦੀ ਅਕਾਲੀ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਸਰਕਾਰ ਨੇ ਇਸਤੇ ਕੋਈ ਇਤਰਾਜ ਨਹੀਂ ਕੀਤਾ ਜਦੋਂ ਕਿ ਅਕਾਲੀ ਦਲ ਆਪਣੇ ਆਪਨੂੰ ਸਿੱਖਾਂ ਦੀ ਨੁਮਾਇੰਦਾ ਪ੍ਰਤੀਨਿਧ ਪਾਰਟੀ ਆਖਦਾ ਹੈ। ਭਾਰਤੀ ਜਨਤਾ ਪਾਰਟੀ ਦੀ ਕੇਂਦਰ ਸਰਕਾਰ ਜਦੋਂ ਤੋਂ ਹੋਂਦ ਵਿਚ ਆਈ ਹੈ ਤਾਂ ਪੰਜਾਬ ਖਾਸ ਤੌਰ ਤੇ ਸਿੱਖਾਂ ਨਾਲ ਘੱਟ ਗਿਣਤੀ ਹੋਣ ਦੇ ਬਾਵਜੂਦ ਵਧੀਕੀਆਂ ਕਰਦੀ ਆ ਰਹੀ ਹੈ। ਜਦੋਂ ਕਿ ਅਕਾਲੀ ਦਲ ਦੀ ਨੁਮਾਇੰਦਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਕੇਂਦਰੀ ਵਜਾਰਤ ਵਿਚ ਮੰਤਰੀ ਹਨ। ਮਨੁੱਖੀ ਵਸੀਲਿਆਂ ਵਾਲੇ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਦੇ ਵਰ੍ਹੇ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੰਸਾਰ ਵਿਚਲਾ ਇੱਕੋ ਇੱਕ ‘‘ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ’’, ਜਿਹੜਾ ਡਾ ਮਨਮੋਹਨ ਸਿੰਘ ਸਾਬਕਾ ਪ੍ਰਧਾਨ ਮੰਤਰੀ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ 400 ਸਾਲਾ ਸਥਾਪਨਾ ਦਿਵਸ ਮੌਕੇ ’ਤੇ ਸਿੱਖ ਧਰਮ ਦੀ ਵਿਚਾਰਧਾਰਾ ਦੇ ਪ੍ਰਚਾਰ ਅਤੇ ਪਾਸਾਰ ਲਈ ਬਣਾਇਆ ਗਿਆ ਸੀ, ਉਸ ਖੋਜ ਕੇਂਦਰ ਨੂੰ ਬੰਦ ਕਰਨ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ। ਕੇਂਦਰ ਸਰਕਾਰ ਦੇ ਮਨੁੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਇਹ ਉਨ੍ਹਾਂ ਦੇ 550 ਸਾਲਾ ਪ੍ਰਕਾਸ਼ ਉਤਸਵ ਸਾਲ ਵਿਚ ਅਜੀਬ ਕਿਸਮ ਦੀ ਕੋਝੀ ਸ਼ਰਧਾਂਜਲੀ ਹੋਵੇਗੀ। ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਉਨ੍ਹਾਂ ਦੀ ਸਿੱਖ ਧਰਮ ਬਾਰੇ ਸੰਕੀਰਨ ਸੋਚ ਦਾ ਪਤਾ ਲੱਗਦਾ ਹੈ।

ਇਹ ਕੇਂਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਸੰਸਾਰ ਵਿਚ ਪਹੁੰਚਾਉਣ ਦੇ ਇਰਾਦੇ ਨਾਲ ਸਥਾਪਤ ਕੀਤਾ ਗਿਆ ਸੀ ਤਾਂ ਜੋ ਸਿੱਖਾਂ ਦੀ ਪਛਾਣ ਬਾਰੇ ਸੰਸਾਰ ਵਿਚ ਜੋ ਭੁਲੇਖੇ ਹਨ ਉਹ ਦੂਰ ਕੀਤੇ ਜਾ ਸਕਣ। ਡਾ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਹੁੰਦਿਆਂ ਪਹਿਲੀ ਸਤੰਬਰ 2004 ਨੂੰ ਐਲਾਨ ਕੀਤਾ ਸੀ ਕਿ ਅੰਮ੍ਰਿਤਸਰ ਸਾਹਿਬ ਦੇ ਪਵਿਤਰ ਅਸਥਾਨ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਇਹ ਆਧੁਨਿਕ ਤਕਨੀਕਾਂ ਨਾਲ ਲੈਸ 100 ਕਰੋੜ ਰੁਪਏ ਦੀ ਲਾਗਤ ਨਾਲ ਖੋਜ ਕੇਂਦਰ ਸਥਾਪਤ ਕੀਤਾ ਜਾਵੇਗਾ। ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਇਸ ਕੇਂਦਰ ਦੀ ਤਜਵੀਜ ਤਿਆਰ ਕਰਨ ਲਈ ਕਿਹਾ ਸੀ। ਯੂਨੀਵਰਸਿਟੀ ਨੇ ਤਜਵੀਜ ਤਿਆਰ ਕਰਕੇ ਕੇਂਦਰੀ ਵਿਭਾਗ ਨੂੰ ਭੇਜ ਦਿੱਤੀ। ਇਸ ਤਜਵੀਜ ਨੂੰ ਮੁਕੰਮਲ ਹੋਣ ਵਿਚ 7 ਸਾਲ ਲੱਗ ਗਏ ਕਿਉਂਕਿ ਯੂ ਜੀ ਸੀ ਅਤੇ ਵਿਭਾਗ ਨੇ ਖਾਮਖਾਹ ਦੇ ਚਕਰਾਂ ਵਿਚ ਪਾਈ ਰੱਖਿਆ। ਰਾਜ ਸਭਾ ਵਿਚ ਇਹ ਮੁੱਦਾ ਵਾਰ-ਵਾਰ ਤਰਲੋਚਨ ਸਿੰਘ ਉਠਾਉਂਦੇ ਰਹੇ। ਅਖ਼ੀਰ ਪਹਿਲੀ ਅਪ੍ਰੈਲ 2011ਨੂੰ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਡਾ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ 47 ਕਰੋੜ 84 ਲੱਖ ਦੀ ਰਾਸ਼ੀ ਵਿਚੋਂ ਸਿਰਫ 17 ਕਰੋੜ 42 ਲੱਖ ਰੁਪਏ ਜਾਰੀ ਕਰਕੇ ਇਹ ਕੇਂਦਰ ਸ਼ੁਰੂ ਕਰਵਾ ਦਿੱਤਾ ਸੀ। ਇਸ ਗ੍ਰਾਂਟ ਤੋਂ ਬਾਅਦ ਵਰਤਮਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਆਪਣੇ ਵੱਲੋਂ ਤਾਂ ਹੋਰ ਆਰਥਿਕ ਮਦਦ ਕੀ ਕਰਨੀ ਸੀ, ਡਾਕਟਰ ਮਨਮੋਹਨ ਸਿੰਘ ਵੱਲੋਂ ਐਲਾਨ ਕੀਤੀ ਬਕਾਇਆ 30 ਕਰੋੜ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ।

ਇਸ ਖੋਜ ਕੇਂਦਰ ਨੂੰ ਚਲਾਉਣ ਲਈ ਇਕ ਗਵਰਨਿੰਗ ਬਾਡੀ ਬਣਾਈ ਗਈ, ਜਿਸਦੇ ਚੇਅਰਮੈਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਨੂੰ ਬਣਾਇਆ ਗਿਆ। ਯੂਨੀਵਰਸਿਟੀ ਵਿਚ ਇਕ ਅਲੀਸ਼ਾਨ ਦੋ ਮੰਜ਼ਲਾ ਇਮਾਰਤ ਬਣਾਈ ਗਈ , ਜਿਸ ਵਿਚ ਇਕ ਸ੍ਰੀ ਗੁਰੂ ਗ੍ਰੰਥ ਭਵਨ, ਆਡੀਟੋਰੀਅਮ, ਅਜਾਇਬਘਰ, ਡਿਜਿਟਲ ਲਾਇਬਰੇਰੀ, ਮੀਡੀਆ ਸੈਂਟਰ, ਸੈਮੀਨਾਰ ਰੂਮ ਆਦਿ ਬਣਾਏ ਗਏ। ਇਸ ਖੋਜ ਕੇਂਦਰ ਦੀ ਇਮਾਰਤ ਦਾ ਉਦਘਾਟਨ ਪੰਜਾਬ ਦੇ ਉਦੋਂ ਦੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਨੇ ਫਰਵਰੀ 2015 ਵਿਚ ਕੀਤਾ ਸੀ ਪ੍ਰੰਤੂ ਜਦੋਂ ਇਸ ਕੇਂਦਰ ਦੀ ਗ੍ਰਾਂਟ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਬੰਦ ਕੀਤੀ ਤਾਂ ਸਰਦਾਰ ਬਾਦਲ ਚੁੱਪੀ ਧਾਰ ਗਏ।

ਖੋਜ ਕਰਨ ਲਈ 4 ਪ੍ਰੋਫੈਸਰ, 5 ਵਿਜਿਟਿੰਗ ਪ੍ਰੋਫੈਸਰ, 4 ਆਨਰੇਰੀ ਵਿਜਿਟਿੰਗ ਪ੍ਰੋਫੈਸਰ ਅਤੇ 17 ਜੂਨੀਅਰ ਖੋਜ ਫੈਲੋ ਨਿਯੁਕਤ ਕੀਤੇ ਗਏ ਤਾਂ ਜੋ ਗੁਰੂ ਗ੍ਰੰਥ ਸਾਹਿਬ ਦੇ ਕਲਿਆਣਕਾਰੀ ਸੰਕਲਪ ਦੇ ਵੱਖ-ਵੱਖ ਖੇਤਰਾਂ ਦੀ ਖੋਜ ਕੀਤੀ ਜਾ ਸਕੇ। ਪਿਛਲੇ ਪੰਜ ਸਾਲਾਂ ਵਿਚ 20 ਪ੍ਰਾਜੈਕਟ ਪੂਰੇ ਕੀਤੇ ਗਏ। ਇਨ੍ਹਾਂ ਪ੍ਰਾਜੈਕਟਾਂ ਦੇ ਖੋਜ ਕਾਰਜਾਂ ਦੀਆਂ 12 ਪੁਸਤਕਾਂ ਤਿਆਰ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿਚੋਂ 8 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਬਾਕੀ ਰਹਿੰਦੀਆਂ 4 ਪੁਸਤਕਾਂ ਪ੍ਰਕਾਸ਼ਨਾ ਅਧੀਨ ਹਨ।

ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਦੇ 6 ਸੈਮੀਨਾਰ 5 ਕਾਨਫਰੰਸਾਂ ਅਤੇ 36 ਲੈਕਚਰ ਕਰਵਾਏ ਗਏ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਖੋਜ ਕਰਕੇ ਪ੍ਰਮਾਣੀਕ ਜਾਣਕਾਰੀ ਦੇਣ ਲਈ ‘‘ਗਿਆਨਅੰਜਨ’’ ਨਾਂ ਦੀ ਵੈਬ-ਸਾਈਟ ਬਣਾਈ ਗਈ ਹੈ। ਇਸੇ ਤਰ੍ਹਾਂ ਹੋਰ 20 ਪ੍ਰਾਜੈਕਟ ਬਣਾਏ ਗਏ ਹਨ। ਕੇਂਦਰ ਸਰਕਾਰ ਦੀ ਘੱਟ ਗਿਣਤੀਆਂ ਬਾਰੇ ਪਹੁੰਚ ਸਾਰਥਿਕ ਨਾ ਹੋਣ ਕਰਕੇ ਇਸ ਖੋਜ ਕੇਂਦਰ ਦੀ ਬਾਕੀ ਰਹਿੰਦੀ ਗ੍ਰਾਂਟ 2016 ਤੋਂ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਕੇਂਦਰ ਅਤੇ ਪੰਜਾਬ ਸਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਇਸ ਸਾਲ ਮਨਾਉਣ ਜਾ ਰਹੀ ਹੈ। 2016 ਤੋਂ ਖੋਜਾਰਥੀਆਂ ਵਿਚ ਵੀ ਕਟੌਤੀ ਕਰ ਦਿੱਤੀ ਹੈ। ਇਸ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰਕੇ ਕੇਂਦਰ ਸਰਕਾਰ ਧਾਰਮਿਕ ਤੰਗ ਦਿਲੀ ਦਾ ਸਬੂਤ ਦੇ ਰਹੀ ਹੈ।

ਆਮ ਤੌਰ ਤੇ ਅਜਿਹੇ ਪ੍ਰਾਜੈਕਟਾਂ ਨੂੰ ਜੇਕਰ ਕੇਂਦਰ ਸਰਕਾਰ ਗ੍ਰਾਂਟ ਬੰਦ ਕਰ ਦੇਵੇ ਤਾਂ ਯੂਨੀਵਰਸਿਟੀ ਅਪਣਾ ਲੈਂਦੀ ਹੈ। ਇਸ ਸਿਲਸਿਲੇ ਵਿਚ ਵੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਸਿੰਡੀਕੇਟ ਵਿਚ ਫੈਸਲਾ ਕਰਕੇ ਜਾਰੀ ਰੱਖਣ ਦਾ ਫੈਸਲਾ ਅਜਾਇਬ ਸਿੰਘ ਬਰਾੜ ਉਪਕੁਲਪਤੀ ਨੇ ਕਰਵਾ ਲਿਆ ਸੀ। ਪ੍ਰੰਤੂ ਹੁਣ ਹਲਾਤ ਇਹ ਹਨ ਕਿ ਇਸ ਖੋਜ ਕੇਂਦਰ ਦੀ ਇਮਾਰਤ ਦੇ 80 ਫੀਸਦੀ ਹਿੱਸੇ ਵਿਚ ਯੂਨੀਵਰਸਿਟੀ ਦੇ ਹੋਰ ਦਫਤਰ ਖੋਲ੍ਹ ਦਿੱਤੇ ਗਏ ਹਨ। ਖੋਜ ਕੇਂਦਰ ਕੋਲ ਸਿਰਫ 20 ਫੀਸਦੀ ਇਮਾਰਤ ਰਹਿ ਗਈ ਹੈ। ਖੋਜ ਦੇ ਕੰਮ ਨੂੰ ਬੰਦ ਕਰਨ ਦੇ ਕਿਨਾਰੇ ਲੈ ਆਂਦਾ ਹੈ। ਡਾ ਮਨਮੋਹਨ ਸਿੰਘ ਨੇ ਇਹ ਪਹਿਲੀ ਵਾਰ ਫ਼ੈਸਲਾ ਕੀਤਾ ਸੀ ਕਿ ਮੁਨੱਖੀ ਵਸੀਲਿਆਂ ਬਾਰੇ ਵਿਭਾਗ ਵੱਲੋਂ ਇਸ ਕੇਂਦਰ ਨੂੰ ਸਹਾਇਤਾ ਬੰਦ ਨਹੀਂ ਕੀਤੀ ਜਾਵੇਗੀ ਕਿਉਂਕਿ ਆਮ ਤੌਰ ਤੇ ਅਜਿਹੇ ਕੇਂਦਰਾਂ ਨੂੰ 5 ਸਾਲ ਬਾਅਦ ਕੇਂਦਰ ਸਰਕਾਰ ਗ੍ਰਾਂਟ ਬੰਦ ਕਰ ਦਿੰਦੀ ਹੈ।

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਦੇਸ਼ ਵਿਚ ਹੋਰ ਯੂਨੀਵਰਸਿਟੀਆਂ ਵਿਚ ਹਿੰਦੂ, ਬੁੱਧ ਅਤੇ ਹੋਰ ਧਰਮਾਂ ਬਾਰੇ ਅਜਿਹੇ ਕੇਂਦਰ ਬਾਕਾਇਦਾ ਚਲ ਰਹੇ ਹਨ। ਉਨ੍ਹਾਂ ਕੇਂਦਰਾਂ ਨੂੰ ਮਨੁੱਖੀ ਵਸੀਲਿਆਂ ਬਾਰੇ ਕੇਂਦਰੀ ਵਿਭਾਗ ਸਹਾਇਤਾ ਲਗਾਤਾਰ ਜਾਰੀ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੀ ਮਤਰੇਈ ਮਾਂ ਵਾਲਾ ਵਿਤਕਰਾ ਕਿਉਂ ਕਰ ਰਿਹਾ ਹੈ।

ਸਿੱਖ ਧਰਮ ਸਰਬੱਤ ਦੇ ਭਲੇ ਵਾਲਾ ਧਰਮ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸਿੱਖ ਗੁਰੂਆਂ ਤੋਂ ਇਲਾਵਾ ਬਾਕੀ, ਭਗਤਾਂ ਅਤੇ ਹੋਰ ਮਹਾਨ ਹਸਤੀਆਂ ਦੀ ਬਾਣੀ ਦਰਜ ਹੈ। ਇਸ ਲਈ ਕੇਂਦਰ ਸਰਕਾਰ ਨੂੰ ਘੱਟ ਗਿਣਤੀਆਂ ਨਾਲ ਬੇਰੁਖੀ ਵਾਲਾ ਵਿਵਹਾਰ ਨਹੀਂ ਕਰਨਾ ਚਾਹੀਦਾ। ਇਕ ਪਾਸੇ ਉਹ 1984 ਦੇ ਕਤਲੇਆਮ ਦੀ ਦੁਆਰਾ ਜਾਂਚ ਕਰਵਾਕੇ ਸੱਜਣ ਕੁਮਾਰ ਨੂੰ ਸਜਾ ਦਿਵਾਉਣ ਦਾ ਸਿਹਰਾ ਲੈ ਰਹੀ ਹੈ। ਕਰਤਾਰਪੁਰ ਲਾਂਘਾ ਖੋਲ੍ਹਣ ਦਾ ਸਿਹਰਾ ਵੀ ਆਪਣੇ ਸਿਰ ਫਖਰ ਨਾਲ ਬੰਨ੍ਹ ਰਹੀ ਹੈ। ਦੂਜੇ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਵਸ ਦੇ ਵਰ੍ਹੇ ਵਿਚ ਇਹ ਗ੍ਰਾਂਟ ਬੰਦ ਕਰ ਰਹੀ ਹੈ। ਭਾਰਤੀ ਜਨਤਾ ਪਾਰਟੀ ਅਤੇ ਅਕਾਲੀ ਦਲ ਨੂੰ ਦੋਹਰੇ ਮਾਪ ਦੰਡ ਅਪਨਾਉਣ ਤੋਂ ਗੁਰੇਜ ਕਰਨਾ ਚਾਹੀਦਾ ਹੈ।

ਸਾਬਕਾ ਜਿਲ੍ਹਾਲੋਕਸੰਪਰਕ ਅਧਿਕਾਰੀ
ਮੋਬਾਈਲ-94178 13072

 

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

  bhajpaਭਾਜਪਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅਧਿਐਨ ਕੇਂਦਰ ਦੀ ਗ੍ਰਾਂਟ ਬੰਦ ਕਰ ਦਿੱਤੀ
ਉਜਾਗਰ ਸਿੰਘ, ਪਟਿਆਲਾ  
leeds1ਯੂ:ਕੇ: ਦੇ ਸ਼ਹਿਰ ਲੀਡਜ਼ ਵਿਖੇ ਪੰਜਾਬੀ ਭਾਸ਼ਾ ਦੇ ਕੰਮਪਿਊਟਰੀਕਰਨ ਲਈ ਕੰਮਪਿਊਟਰ ਵਰਤਣ ਦਾ ਸਿਖਲਾਈ ਕੋਰਸ
ਸੁਰਿੰਦਰ ਕੌਰ ਜਗਪਾਲ,  ਲੀਡਜ਼
nanak1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ
diwali1ਫ਼ਿੰਨਲੈਂਡ ਦੇ ਗੁਰੂਦਵਾਰਾ ਸਾਹਿਬ ਵਾਨਤਾ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ
ਵਿੱਕੀ ਮੋਗਾ, ਫਿੰਨਲੈਂਡ
citizen1"ਸੀਨੀਅਰ ਸਿਟੀਜ਼ਨ ਕੌਂਸਲ" ਨੇ ਮਨਾਇਆ ਅੰਤਰ-ਰਾਸ਼ਟਰੀ ਬਜ਼ੁਰਗ ਦਿਵਸ
ਪ੍ਰੀਤਮ ਲੁਧਿਆਣਵੀ,  ਚੰਡੀਗੜ੍ਹ
yorkshire1ਯੌਰਕਸ਼ਾਇਰ (ਯੂ ਕੇ) ਦੇ ਪੰਜਾਬੀ ਸਕੂਲਾਂ ਵਿੱਚ ਪੰਜਾਬੀ ਦੇ ਮਿਆਰੀ ਇੰਨਸਕ੍ਰਿਪਟ ਕੀਬੋਰਡ ਦੀ ਵਰਤੋਂ ਲਈ ਭਾਰੀ ਉਤਸ਼ਾਹ
ਸੁਰਿੰਦਰ ਕੌਰ ਜਗਪਾਲ, ਬ੍ਰੈਡਫੋਰਡ
calgaryਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਮਿਲਣੀ
ਜਸਵੀਰ ਸਿੰਘ ਸਿਹੋਤਾ, ਕੈਲਗਰੀ  
musewalaਸਿੱਧੂ ਮੂਸੇਵਾਲਾ ਦੇ ਲਾਈਵ ਸ਼ੋ ਨੇ ਪਾਈਆ ਨਾਰਵੇ ਚ ਧਮਾਲਾ
ਰੁਪਿੰਦਰ ਢਿੱਲੋ ਮੋਗਾ, ਨਾਰਵੇ 
ecosikh"ਈਕੋਸਿੱਖ" ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ-ਪੱਧਰ ਤੇ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ
ਗਗਨਦੀਪ ਸਿੰਘ, ਦਿੱਲੀ 
calgaryਰਾਈਟਰਜ਼ ਫੋਰਮ ਕੈਲਗਰੀ ਦੀ ਸਤੰਬਰ 2018 ਦੀ ਬੈਠਕ - ਮਹਾਨ ਪੱਤਰਕਾਰ ਕੁਲਦੀਪ ਨਈਅਰ ਜੀ ਨੂੰ ਸਮਰਪਤ
ਸ਼ਮਸ਼ੇਰ ਸਿੰਘ ਸਿੰਘ ਸੰਧੂ,  ਕੈਲਗਰੀ
gpf1ਗਲੋਬਲ ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ਗੀਤ ਗ਼ਜ਼ਲ ਅਤੇ ਸ਼ਾਇਰੀ ਦਾ ਸਾਂਝਾ ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ 
ਕੁਲਜੀਤ ਸਿੰਘ ਜੰਜੂਆ, ਟਰਾਂਟੋ  
sandiago3ਅਮਰੀਕਾ ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ 
ਉਜਾਗਰ ਸਿੰਘ, ਪਟਿਆਲਾ (ਅਮਰੀਕਾ)
leedsਲੀਡਜ਼ ਵਿਖੇ 'ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ' ਦਾ ਸਿਖਲਾਈ ਕੋਰਸ' ਕਰਾਇਆ ਗਿਆ 
ਅਰਵਿੰਦਰ ਸਿੰਘ,  ਲੀਡਜ਼, ਯੂ ਕੇ
calgaryਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ,  ਕੈਲਗਰੀ
global2ਗਲੋਬਲ ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜਮੀ, ਦੀਪ ਸਈਦਾ ਅਤੇ ਡਾ ਗੁਰਇਕਬਾਲ ਦਾ ਸਨਮਾਨ ਸਮਾਰੋਹ
ਕੁਲਜੀਤ ਸਿੰਘ ਜੰਜੂਆ,  ਟੋਰੋਂਟੋ
mel32ਵੀਆਂ ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ ਅਤੇ ਮੁੱਢਲੀ ਜਾਣਕਾਰੀ ਜਾਰੀ 
ਅਮਨਦੀਪ ਸਿੰਘ ਸਿੱਧੂ,  ਆਸਟ੍ਰੇਲੀਆ
finlandਫ਼ਿੰਨਲੈਂਡ ਵਿੱਚ ''ਨੂਰਪੁਰੀ ਨਾਈਟ'' ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ ਨੇ ਲਾਈਆਂ ਰੌਣਕਾਂ   
ਵਿੱਕੀ ਮੋਗਾ,   ਫ਼ਿੰਨਲੈਂਡ  
pooran"ਭਗਤ ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ ਅਰਪਣ .....
ਮਨਦੀਪ ਖੁਰਮੀ ਹਿੰਮਤਪੁਰਾ, ਯੂ.ਕੇ.
goshti1ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ 'ਦੇਖਣਾ ਹੈ ਚੰਨ' 'ਤੇ 'ਟੀਚਰਜ਼ ਹੋਮ' ਬਠਿੰਡਾ ਵਿੱਚ ਗੋਸ਼ਟੀ ਤੇ ਕਵੀ ਦਰਬਾਰ ਹੋਇਆ  
ਗੁਰਬਾਜ ਗਿੱਲ, ਬਠਿੰਡਾ 
calgaryਰਾਈਟ੍ਰਜ਼ ਫੋਰਮ  ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ,  ਕੈਲਗਰੀ
pxl3 ਬਰੈਡਫੋਰਡ, ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ
gonianaਬਾਬਾ ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ ਲਗਾਏ ਪੌਦੇ
ਪਰਮਜੀਤ ਰਾਮਗੜ੍ਹੀਆ, ਬਠਿੰਡਾ
torronto"ਗਲੋਬਲ ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ ਸਨਮਾਨ ਸਮਾਰੋਹ ਆਯੋਜਿਤ
ਸੁਰਜੀਤ ਕੌਰ, ਟਰਾਂਟੋ, ਕਨੇਡਾ
calsaਕੈਲਸਾ (CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ  
glasgowਪੰਜਾਬੀ ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ ਐਲਾਨ  
ਮਨਦੀਪ ਖੁਰਮੀ, ਲੰਡਨ 
shabeelਸ਼ਹਾਦਤ ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ  
ਮਨਦੀਪ ਖੁਰਮੀ, ਲੰਡਨ 
GGSSC1ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ,  ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ ਕਰਵਾਇਆ ਗਿਆ
ਹਰਜਿੰਦਰ ਸਿੰਘ ਮਾਣਕਪੁਰਾ, ਅਮ੍ਰਿਤਸਰ
pinkਲੰਡਨ ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ ਹੁਸੈਨਪੁਰੀ ਹੋਏ ਰੂਬਰੂ - ਮਨਦੀਪ ਖੁਰਮੀ, ਲੰਡਨ gurnaibਗੁਰਨੈਬ ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ 
ਗੁਰਬਾਜ ਗਿੱਲ, ਬਠਿੰਡਾ
jaaniਸਮਾਜ ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ “ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼ 
ਚਰਨਜੀਤ ਚੰਨੀ, ਪਟਿਆਲਾ  
ramgarhਪਿੰਡ ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ   
ਗੁਰਬਾਜ ਗਿੱਲ, ਬਠਿੰਡਾ
lalਕਹਾਣੀਕਾਰ ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ   
ਅਮਰਜੀਤ ਸਿੰਘ
harsh1ਡਾ ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ  
bansalਇੰਗਲੈਂਡ ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ 
ਮਨਦੀਪ ਖੁਰਮੀ, ਲੰਡਨ
osloਨਾਰਵੇ ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ  ਧੂਮਧਾਮ ਨਾਲ ਮਨਾਇਆ ਗਿਆ 
ਰੁਪਿੰਦਰ ਢਿੱਲੋ ਮੋਗਾ, ਓਸਲੋ
italyਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ 
ਬਲਵਿੰਦਰ ਚਾਹਲ, ਇਟਲੀ
anmolਪੰਜਾਬੀ ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ 
ਇਕਬਾਲ ਸਿੰਘ, ਸਰੀ, ਕਨੇਡਾ  
hoshiarpurਪੰਜਾਬੀ ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ ਕੀਤਾ ਸੈਮੀਨਾਰ
ਰਸ਼ਪਾਲ ਸਿੰਘ, ਹੁਸ਼ਿਆਰਪੁਰ
bhupindraਮੋਗਾ ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ 
ਰੁਪਿੰਦਰ ਢਿੱਲੋ ਮੋਗਾ
vaisakhi1ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ 
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
noorpuriਹਰਮਿੰਦਰ ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ ਗਿਆ   
ਬਿਕਰਮਜੀਤ ਸਿੰਘ ਮੋਗਾ, ਫਿਨਲੈਂਡ
ggssc1ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ  - "ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ,  ਲੁਧਿਆਣਾ
finland1ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ ਪਹਿਲੀ ਵਰ੍ਹੇਗੰਢ ਮਨਾਈ ਗਈ  
ਵਿੱਕੀ ਮੋਗਾ,  ਫ਼ਿੰਨਲੈਂਡ 
sanman12 ਸਖਸ਼ੀਅਤਾਂ ਦਾ ਸਨਮਾਨ ਅਤੇ  ਡਾਇਰੈਕਟਰੀ  ਸਮੇਤ  5  ਪੁਸਤਕਾਂ  ਲੋਕ-ਅਰਪਣ  
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
purskarਛੇਵੇਂ ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ
calgaryਕੈਲਗਰੀ ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ  
ਬਲਜਿੰਦਰ ਸੰਘਾ,  ਕੈਲਗਰੀ
embassyਭਾਰਤੀ ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ  
directoryਲੁਧਿਆਣਾ ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ  
wfਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ ਜੱਸ ਚਾਹਲ, ਕੈਲਗਰੀ, ਕਨੇਡਾ
pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions/a>
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)