|
|
ਕੈਲਸਾ (CALSA) ਦੀ ਮਿਲਣੀ ਨੇ
ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ (22/06/2018) |
|
|
|
ਕੈਲਗਰੀ: ਜੂਨ 16, 2018 ਨੂੰ “ਕੈਲਗਰੀ ਲਿਟਰੇਰੀ ਐਂਡ ਸੋਸ਼ਲ
ਐੋਸੋਸੀਏਸ਼ਨ” (CALSA) ਕੈਲਸਾ ਵਲੋਂ ਕੋਸੋ ਹਾਲ ਵਿੱਚ ਅਪਣੀ ਮਹੀਨਾਵਾਰ
ਮਿਲਣੀ ਕੀਤੀ ਗਈ। ਮਿਲਣੀ ਦੀ ਸ਼ੁਰੂਆਤ ਕਰਦਿਆਂ ਨਵਪ੍ਰੀਤ ਨੇ ਇਸ ਮੌਕੇ ਤੇ
ਪਹੁੰਚੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਕੀਤਾ ਅਤੇ ਕੈਲਸਾ ਦੇ ਪ੍ਰਧਾਨ
ਜਸਬੀਰ ਚਾਹਲ ਜੀ ਨੂੰ ਇਸ ਇਕੱਤਰਤਾ ਦੀ ਪ੍ਰਧਾਨਗੀ ਕਰਨ ਦੀ ਗੁਜ਼ਾਰਿਸ਼
ਕੀਤੀ। ਨਵਪ੍ਰੀਤ ਨੇ ਖੂਬਸੂਰਤ ਆਵਾਜ਼ ਦੇ ਮਾਲਕ ਮਨਜੀਤ ਮੈਨੀ ਨੂੰ ਅਪਣੇ
ਗੀਤ ਨਾਲ ਮਹਿਫਿਲ ਦਾ ਆਗਾਜ਼ ਕਰਨ ਦਾ ਸੱਦਾ ਦਿੱਤਾ।
ਮਨਜੀਤ ਨੇ
ਕਰਿਓਕੀ ਤੇ ਦੋ ਦਿਲਕਸ਼ ਗੀਤ ਗਾਕੇ ਮਹਿਫਿਲ ਦਾ ਰੰਗ ਬੰਨ ਦਿੱਤਾ ਅਤੇ
ਸਰੋਤਿਆਂ ਨੇ ਉਹਨਾਂ ਦੀ ਇਸ ਪੇਸ਼ਕਸ਼ ਦਾ ਖੂਬ ਆਨੰਦ ਮਾਣਿਆ। ਸੰਗੀਤ ਤੋਂ
ਬਾਅਦ ਮਹਿਫਿਲ ‘ਚ ਬਿਰਾਜਮਾਨ ਗੁਰਮੀਤ ਕੌਰ ਸਰਪਾਲ ਜੀ ਨੂੰ ਸੱਦਾ ਦਿੱਤਾ
ਗਿਆ ਜਿਹਨਾਂ ਅਪਣੇ ਲੰਬੇ ਸਮਾਜਕ ਤੇ ਸਾਹਿਤਕ ਯੋਗਦਾਨ ਬਾਰੇ ਗੱਲ ਕਰਦਿਆਂ
ਪਿਛਲੇ ਮਹੀਨੇ ਹੀ ਉਹਨਾਂ ਨੂੰ ਮਿਲੇ "ਅਲਬਰਟਾ ਡਾਇਵਰਸਿਟੀ ਅਵਾਰਡ” ਬਾਰੇ
ਜਾਨਕਾਰੀ ਸਾਂਝੀ ਕੀਤੀ। ਸਰੋਤਿਆਂ ਨੇ ਉਹਨਾਂ ਨੂੰ ਬਹੁਤ ਬਹੁਤ
ਮੁਬਾਰਕਾਂ ਦਿੱਤੀਆਂ ਅਤੇ ਉਹਨਾਂ ਦੀਆਂ ਸਮਾਜਕ ਸੇਵਾਵਾਂ ਲਈ ਧੰਨਵਾਦ
ਕੀਤਾ। ਇਸ ਤੋਂ ਬਾਅਦ ਮਹਿਫਿਲ ਦਾ ਰੁੱਖ ਥੋੜਾ ਸ਼ਾਇਰੀ ਵੱਲ ਨੂੰ ਮੋੜਦਿਆਂ
ਨੌਜਵਾਨ ਸ਼ਾਇਰ ਅਕਬਰ ਹੇਰਾਓ ਨੂੰ ਸੱਦਾ ਦਿੱਤਾ ਗਿਆ ਜਿਹਨਾਂ ਅਪਣੀ ਉਰਦੂ
ਨਜ਼ਮ ਸਾਂਝੀ ਕੀਤੀ। ਉਹਨਾਂ ਦੀ ਇਹ ਬਹੁਤ ਹੀ ਉਮਦਾ ਨਜ਼ਮ ਸਰੋਤਿਆਂ ਦੇ
ਦਿਲਾਂ ਨੂੰ ਛੋਹ ਗਈ। ਹੁਣ ਬਾਰੀ ਸੀ ਨੌਜਵਾਨ ਪੀੜੀ ਦੀ ਉਭਰਦੀ ਹੋਈ
ਪੰਜਾਬੀ ਕਵਿੱਤਰੀ ਪਤਵੰਤ ਕੌਰ ਦੀ, ਜਿਹਨਾਂ ਨੇ ਅਪਣੀਆਂ ਦੋ ਖੂਬਸੂਰਤ
ਰਚਨਾਵਾਂ ਪੇਸ਼ ਕੀਤੀਆਂ। ਪਤਵੰਤ ਦੀਆਂ ਰਚਨਾਵਾਂ ਵਿੱਚ ਸਮਾਜਕ ਬੁਰਾਈਆਂ
ਅਤੇ ਅਜੋਕੇ ਸਮੇਂ ਦੀਆਂ ਦੁਸ਼ਵਾਰੀਆਂ ਪ੍ਰਤੀ ਰੋਸ ਸਾਫ਼ ਝਲਕਦਾ ਸੀ।
ਉਸ ਤੋਂ ਬਾਅਦ ਕੈਲਗਰੀ ਦੀ ਹੋਣਹਾਰ ਅਤੇ ਪ੍ਰਤਿਭਾਸ਼ਾਲੀ ਨੋਜਵਾਨ ਬੱਚੀ
ਈਸ਼ਿਤਾ ਸਿੰਗਲਾ ਜੋ ਕਿ ਅਪਣੀ ਪੜ੍ਹਾਈ ਖਤਮ ਕਰਕੇ "ਏਸਪਨ" ਨਾਮ ਦੀ ਸੰਸਥਾ
ਨਾਲ ਕੰਮ ਕਰ ਰਹੀ ਹੈ, ਸਟੇਜ ਤੇ ਆਈ। ਏਥੇ ਵਰਣਨਯੋਗ ਹੈ ਕਿ ਈਸ਼ਿਤਾ ਇਕ
ਬਹੁਤ ਹੀ ਵਧੀਆ ਡਾਂਸਰ ਹੈ ਅਤੇ ਕੈਲਗਰੀ ਵਿੱਚ “ਮਧੂਬਨ” ਨਾਮ ਦੀ ਇਕ ਡਾਂਸ
ਅਕੈਡਮੀ ਵੀ ਚਲਾ ਰਹੀ ਹੈ। ਮਧੂਬਨ ਸੰਸਥਾ ਰਾਹੀਂ ਈਸ਼ਿਤਾ ਅਤੇ ਉਸ ਦੀਆ
ਸਾਥਣਾਂ ਕਈ ਚੈਰੀਟੇਬਲ ਅਤੇ ਕਲਚਰਲ ਪ੍ਰੋਗਰਾਮਾਂ
ਵਿੱਚ ਅਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਹਨ। ਇਸ਼ੀਤਾ ਨੇ ਦੱਸਿਆ
ਕਿ ਡਾਂਸ ਉਸ ਦਾ ਪੈਸ਼ਨ ਹੈ ਅਤੇ ਇਸ ਜਨੂੰਨ ਲਈ ਕੀਤੇ ਅਪਣੇ ਹੁਣ
ਤੱਕ ਦੇ ਸਫ਼ਰ ਬਾਰੇ ਜਾਨਕਾਰੀ ਸਾਂਝੀ ਕੀਤੀ ਜੋ ਕੇ ਬਹੁਤ ਦਿਲਚਸਪ ਅਤੇ
ਪ੍ਰੇਰਣਾਤਮਕ ਸੀ। ਅਗਲੇ ਸਪੀਕਰ ਸ਼ਕੀਲ ਚੁਗਤਈ ਜੀ, ਜੋ ਪੰਜਾਬੀ ਵਿੱਚ
ਮਜ਼ਾਹੀਆ ਸ਼ਾਇਰੀ ਕਰਦੇ ਹਨ, ਨੇ ਇਕ ਹਾਸ-ਰਸ ਦੀ ਅਤੇ ਇਕ ਸ਼੍ਰੰਗਾਰ-ਰਸ ਦੀ
ਨਜ਼ਮ ਪੇਸ਼ ਕਰਕੇ ਮਹਿਫਿਲ ਦਾ ਰੰਗ ਹੀ ਬਦਲ ਦਿੱਤਾ। ਸਰੋਤਿਆਂ ਨੇ ਉਹਨਾਂ ਦੀ
ਸ਼ਾਇਰੀ ਦਾ ਪੂਰਾ ਆਨੰਦ ਮਾਣਿਆ।
ਸਟੇਜ ਸਕੱਤਰ ਨਵਪ੍ਰੀਤ ਵਲੋਂ
ਕੈਲਗਰੀ ਦੀ ਇਕ ਨੌਜਵਾਨ ਅੰਗਰੇਜ਼ੀ ਲੇਖਿਕਾ "ਹਰਪ੍ਰੀਤ ਕੌਰ ਦਯਾਲ" ਦਾ ਸਭਾ
ਨਾਲ ਤਾਰੁਫ਼ ਕਰਵਾਇਆ ਗਿਆ। ਹਰਪ੍ਰੀਤ ਜਿਥੇੱ ਬੱਚਿਆਂ ਲਈ ਅੰਗਰੇਜ਼ੀ ਵਿੱਚ
ਕਿਤਾਬਾਂ ਲਿਖ ਚੁੱਕੀ ਹੈ ਓਥੇ ਹੀ ਕਈ ਸੰਸਥਾਵਾਂ ਅਤੇ ਸਕੂਲਾਂ ਵਿੱਚ
ਬੱਚਿਆਂ ਲਈ ਵਰਕਸ਼ਾਪ ਵੀ ਕਰ ਰਹੀ ਹੈ। ਹਰਪ੍ਰੀਤ ਕੌਰ ਜ਼ਿਆਦਾਤਰ ਵੁਮੈਨ
ਇੰਮਪਾਵਰਮੈਂਟ ਅਤੇ ਰੂਹਾਨੀਅਤ ਤੇ ਕਵਿਤਾ ਲਿਖਦੀ ਹੈ। ਹਰਪ੍ਰੀਤ ਨੇ
ਅਪਣੀਆਂ ਦੋ ਅੰਗਰੇਜ਼ੀ ਕਵਿਤਾਵਾਂ ਸਾਂਝੀਆਂ ਕੀਤੀਆਂ ਜਿਹਨਾਂ ਦਾ ਸਰੋਤਿਆਂ
ਵਲੋਂ ਨਿੱਘਾ ਸਵਾਗਤ ਕੀਤਾ ਗਿਆ।
ਹੁਣ ਮਹਿਫਿਲ ਦਾ ਰੁੱਖ ਇਕ ਵਾਰ
ਫਿਰ ਸੰਗੀਤ ਵੱਲ ਨੂੰ ਮੋੜਦਿਆਂ ਡਾ. ਮਨਮੋਹਨ ਸਿੰਘ ਬਾਠ ਨੂੰ ਸੱਦਾ ਦਿੱਤਾ
ਗਿਆ ਜਿਹਨਾਂ ਨੇ ਇਕ ਪੁਰਾਣੇ ਹਿੰਦੀ ਫਿਲਮੀ ਗੀਤ ਨਾਲ ਅਪਣੀ ਹਾਜ਼ਰੀ
ਲਗਵਾਈ। ਜਸਵੀਰ ਸਹੋਤਾ ਜੀ ਨੇ ਆਏ ਹੋਏ ਨੌਜਵਾਨ ਬੱਚੇ ਬੱਚੀਆਂ ਦੀ
ਖੂਬ ਸ਼ਲਾਘਾ ਕੀਤੀ ਅਤੇ ਅਪਣੀ ਇਕ ਰਚਨਾ ਸਭ ਨਾਲ ਸਾਂਝੀ ਕੀਤੀ। ਇਸ
ਤੋਂ ਬਾਅਦ ਕੈਲਸਾ ਦੇ ਪ੍ਰਧਾਨ ਜਸਬੀਰ ਚਾਹਲ ਜੀ ਨੇ ਸਭ ਬੁਲਾਰਿਆਂ ਦਾ ਅਤੇ
ਖ਼ਾਸ ਕਰਕੇ ਨਵੀਂ ਪੀੜੀ ਦੇ ਸਪੀਕਰਾਂ ਦਾ ਸ਼ੁਕਰਾਨਾ ਅਦਾ ਕਰਦਿਆਂ ਕਿਹਾ ਕਿ
ਸਭ ਜਾਨਦੇ ਹਨ ਕਿ ਕੈਲਸਾ ਦਾ ਮਕਸਦ ਹੈ ਕਿ ਨੌਜਵਾਨ ਪੀੜੀ ਨੂੰ ਨਾਲ ਲੈ ਕੇ
ਤੁਰਨਾ ਹੈ ਅਤੇ ਉਹਨਾਂ ਨੂੰ ਵੱਧ ਚੜ ਕੇ ਚੰਗੇ ਸਾਹਿਤ ਅਤੇ ਹੋਰ ਕਲਾਵਾਂ
ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਉਹਨਾਂ ਇਸ ਗੱਲ ਤੇ ਖ਼ੁਸ਼ੀ
ਜ਼ਾਹਿਰ ਕੀਤੀ ਕਿ ਅੱਜ ਉਹਨਾਂ ਨੂੰ ਇਹ ਮਕਸਦ ਹੌਲੀ ਹੌਲੀ ਸਫਲ ਹੁੰਦਾ ਨਜ਼ਰ
ਆ ਰਿਹਾ ਹੈ। ਜਸਬੀਰ ਜੀ ਨੇ ਸਭ ਦਾ ਧੰਨਵਾਦ ਕਰਦਿਆਂ ਅਖੀਰ ਵਿੱਚ ਹਾਸਿਆਂ
ਦੇ ਬਾਦਸ਼ਾਹ ਤਰਲੋਕ ਚੁੱਘ ਜੀ ਨੂੰ ਸਟੇਜ ਤੇ ਆਉਣ ਦਾ ਸੱਦਾ ਦਿੱਤਾ। ਚੁੱਘ
ਸਾਹਬ ਨੇ ਮਹਿਫਿਲ ਨੂੰ ਹਾਸੇ ਖੇੜਿਆਂ ਦਾ ਰੰਗ ਦਿੰਦੇ ਹੋਏ ਇਕ ਸਕਾਰਾਤਮਕ
ਅੰਜਾਮ ਤੀਕਰ ਪਹੁੰਚਾਇਆ।
ਇਸ ਤਰ੍ਹਾਂ ਕੈਲਸਾ ਦੀ ਇਹ ਮਿਲਣੀ
ਵੰਨ-ਸੁਵੰਨੇ ਰੰਗ ਵੰਡਦੀ ਹੋਈ ਅਪਣੀ ਮੰਜ਼ਿਲ ਤੀਕਰ ਪਹੁੰਚੀ। ਕੈਲਸਾ ਬਾਰੇ
ਹੋਰ ਜਾਣਕਾਰੀ ਲਈ ਤੁਸੀਂ ਜਸਬੀਰ (ਜੱਸ) ਚਾਹਲ ਨਾਲ 403-667-0128 ਤੇ
ਸੰਪਰਕ ਕਰ ਸਕਦੇ ਹੋ ਜਾਂ ਫੇਰ ਫੇਸ ਬੁਕ ਤੇ Calgary Literary &
Social Association (CALSA) ਗ੍ਰੁਪ ਰਾਹੀਂ ਵੀ ਜਾਣਕਾਰੀ ਲੈ ਸਕਦੇ ਹੋ
ਅਤੇ ਇਸ ਅਗਾਂਹਵਧੂ ਗ੍ਰੁਪ ਦੇ ਮੈਂਬਰ ਵੀ ਬਣ ਸਕਦੇ ਹੋ।
|
|
|
|
|
|
|
|
|
|
ਕੈਲਸਾ
(CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ |
ਪੰਜਾਬੀ
ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ
ਐਲਾਨ ਮਨਦੀਪ ਖੁਰਮੀ, ਲੰਡਨ |
ਸ਼ਹਾਦਤ
ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ
ਮਨਦੀਪ ਖੁਰਮੀ, ਲੰਡਨ |
ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ, ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ
ਕਰਵਾਇਆ ਗਿਆ ਹਰਜਿੰਦਰ ਸਿੰਘ
ਮਾਣਕਪੁਰਾ, ਅਮ੍ਰਿਤਸਰ |
ਲੰਡਨ
ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ
ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ
ਹੁਸੈਨਪੁਰੀ ਹੋਏ ਰੂਬਰੂ - ਮਨਦੀਪ
ਖੁਰਮੀ, ਲੰਡਨ |
ਗੁਰਨੈਬ
ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ
ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ
ਗੁਰਬਾਜ ਗਿੱਲ, ਬਠਿੰਡਾ |
ਸਮਾਜ
ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ
“ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼
ਚਰਨਜੀਤ ਚੰਨੀ, ਪਟਿਆਲਾ |
ਪਿੰਡ
ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ
ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ
ਗੁਰਬਾਜ ਗਿੱਲ, ਬਠਿੰਡਾ |
ਕਹਾਣੀਕਾਰ
ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ |
ਡਾ
ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ
|
ਇੰਗਲੈਂਡ
ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ
ਮਨਦੀਪ ਖੁਰਮੀ, ਲੰਡਨ |
ਨਾਰਵੇ
ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ
ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼
ਸਨਮਾਨ ਬਲਵਿੰਦਰ ਚਾਹਲ, ਇਟਲੀ
|
ਪੰਜਾਬੀ
ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਇਕਬਾਲ ਸਿੰਘ, ਸਰੀ, ਕਨੇਡਾ |
ਪੰਜਾਬੀ
ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ
ਕੀਤਾ ਸੈਮੀਨਾਰ ਰਸ਼ਪਾਲ ਸਿੰਘ,
ਹੁਸ਼ਿਆਰਪੁਰ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ
ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|