ਪੰਜਾਬੀ ਸਾਹਿਤ ਜਗਤ ਵਿੱਚ ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਵੀ ਉਹਨਾਂ
ਕਵਿੱਤਰੀਆਂ ਵਿੱਚ ਆਪਣੇ ਪਲੇਠੇ ਕਾਵਿ-ਸੰਗ੍ਰਹਿ ਨਾਲ ਸਾਮਿਲ ਹੋਈ ਹੈ
ਜਿੰਨ੍ਹਾਂ ਨੇ ਕਾਵਿ-ਜਗਤ ਵਿੱਚ ਆਪਣੇ ਆਲੇ-ਦੁਆਲੇ ਵਿੱਚ ਵਾਪਰਦੇ
ਦੁੱਖਾਂ-ਦਰਦਾਂ ਨੂੰ ਆਪਣੀ ਲੇਖਣੀ ਵਿੱਚ ਬਿਆਨ ਕਰਿਆ। ਸੋ ਲੇਖਿਕਾ ਡਾ.
ਸੁਖਵੀਰ ਕੌਰ ਸਰਾਂ ਫੇਸਬੁੱਕ ਅਤੇ ਅਖਬਾਰਾਂ-ਰਸਾਲਿਆਂ ਰਾਹੀ ਆਪਣੀ ਲੇਖਣੀ
ਨੂੰ ਲੈ ਕੇ ਜਾਂਦੀ ਹੋਈ, ਅੱਜ ਆਪਣਾ ਪਲੇਠਾ ਕਾਵਿ-ਸੰਗ੍ਰਹਿ "ਦੇਖਣਾ ਹੈ
ਚੰਨ" ਲੈ ਕੇ ਹਾਜ਼ਰ ਹੋਈ ਹੈ।
ਪੰਦਰਾਂ ਜੁਲਾਈ ਐਤਵਾਰ ਨੁੰ
"ਟੀਚਰਜ਼ ਹੋਮ" ਬਠਿੰਡਾ ਵਿਖੇ ਪੰਜਾਬੀ ਲੇਖਕ-ਕਲਾਕਾਰ ਸੁਸਾਇਟੀ ਲੁਧਿਆਣਾ
ਵੱਲੋਂ "ਸੁੱਖ ਰੀਲੀਫ ਵੈਲਫੇਅਰ ਸੁਸਾਇਟੀ ਬਠਿੰਡਾ" ਦੇ ਸਹਿਯੋਗ ਨਾਲ
ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ "ਦੇਖਣਾ ਹੈ
ਚੰਨ" ‘ਤੇ ਗੋਸ਼ਟੀ ਕਰਵਾਈ ਗਈ। ਇਸ ਗੋਸ਼ਟੀ ਦਾ ਆਗਾਜ਼ ਮੁੱਖ ਮਹਿਮਾਨ ਡਾ.
ਗੁਰਮੇਲ ਕੌਰ ਜੋਸੀ ਜੀ ਨੇ ਸਗਨ ਕਰਕੇ ਕੀਤਾ ਅਤੇ ਨਾਲ ਹੀ ਡਾ. ਸੁਖਵੀਰ
ਕੌਰ ਸਰਾਂ ਨੂੰ ਮੁਬਾਰਕਬਾਦ ਵੀ ਦਿੱਤੀ।
ਇਸ ਸਮਾਗਮ ਦੀ
ਪ੍ਰਧਾਨਗੀ ਕਰਦੇ ਹੋਏ ਡਾ. ਗੁਰਚਰਨ ਕੌਰ ਕੋਚਰ ਜੀ ਨੇ ਡਾ. ਸਰਾਂ ਦੀ ਇਸ
ਕਿਤਾਬ ‘ਤੇ ਪਰਚਾ ਪੜਿਆ। ਡਾ. ਕੋਚਰ ਨੇ ਕਿਹਾ ਕਿ ਔਰਤ ਨੂੰ ਹੁਣ ਆਪਣੇ
ਹੱਕਾਂ ਪ੍ਰਤੀ ਜਾਗਰੂਕ ਹੋਣਾ ਆ ਗਿਆ ਅਤੇ ਡਾ. ਸਰਾਂ ਵੀ ਹੁਣ ਆਪਣੀ ਕਲਮ
ਰਾਹੀ ਇਸ ਜਾਗਰੂਕਤਾ ਨੁੰ ਅੱਗੇ ਤੋਰਦੀ ਰਹੇਗੀ। ਇਹਨਾਂ ਤੋਂ ਬਾਅਦ ਡਾ.
ਸਰਾਂ ਦੀ ਇਸ ਕਿਤਾਬ ਉੱਪਰ ਖੂਬ ਵਿਚਾਰ-ਚਰਚਾ ਹੋਈ। ਡਾ. ਦਰਸ਼ਨ ਸਿੰਘ
ਜਨਰਲ ਸਕੱਤਰ ਸਾਹਿਤ ਸਭਾ ਸਿਰਸਾ ਨੇ ਇਸ ਕਿਤਾਬ ਵਿਚਲੀਆ ਰਚਨਾਵਾਂ ਬਾਰੇ
ਵਿਸਥਾਰ ਪੂਰਵਕ ਆਪਣੇ ਵਿਚਾਰ ਦਿੱਤੇ।
ਜਸਵਿੰਦਰ ਕੌਰ ਸੇਮਾ ਨੇ
ਵੀ ਕਿਤਾਬ ਉੱਪਰ ਇੱਕ ਪੇਪਰ ਪੜਿਆ। ਦਵਿੰਦਰ ਕੌਰ ਦਵੀ ਨੇ ਲੇਖਿਕਾ ਡਾ.
ਸੁਖਵੀਰ ਕੌਰ ਸਰਾਂ ਦਾ ਸੁਸਾਇਟੀ ਵੱਲੋਂ ਭੇਂਟ ਕੀਤਾ ਸਨਮਾਨ ਪੱਤਰ
ਪੜ੍ਹਿਆ।
ਪ੍ਰੋ. ਜਗਤਾਰ ਸ਼ੇਰਗਿੱਲ ਨੇ ਇਸ ਕਿਤਾਬ ਦੇ ਛਪਣ ਸਮੇਂ
ਪਰੂਫ ਰੀਡਿੰਗ ਅਤੇ ਡਾ. ਸਰਾਂ ਦੀ ਲੇਖਣੀ ਵਿੱਚ ਕੁਝ ਕਮੀਆਂ ਬਾਰੇ ਖੁੱਲ
ਕੇ ਚਰਚਾ ਕੀਤੀ। ਸੁਖਵਿੰਦਰ ਅਨਹਦ, ਜਸਪਾਲ ਮਾਨਖੇੜਾ ਪ੍ਰਧਾਨ ਪੰਜਾਬੀ
ਸਾਹਿਤ ਸਭਾ ਬਠਿੰਡਾ, ਭੁਪਿੰਦਰ ਸਰਾਂ ਪੰਨੀਵਾਲਾ, ਰੀਤ ਕਮਲ ਕੌਰ ਜੱਜ,
ਰਾਜਦੇਵ ਕੌਰ ਸਿੱਧੂ ਨੇ ਵੀ ਇਸ ਕਿਤਾਬ ਉੱਪਰ ਆਪਣੇ ਵਿਚਾਰ ਰੱਖੇ।
ਲੇਖਿਕਾ ਡਾ. ਸੁਖਵੀਰ ਕੌਰ ਸਰਾਂ ਨੇ ਬੋਲਦਿਆ ਕਿਹਾ ਕਿ ਇਹ ਉਹਨਾਂ ਦਾ
ਪਲੇਠਾ ਕਾਵਿ ਸੰਗ੍ਰਹਿ ਹੈ, ਮੈਂ ਮੰਨਦੀ ਹਾਂ ਕਿ ਇਹਦੇ ਵਿੱਚ ਮੇਰੇ ਤੋਂ
ਬਹੁਤ ਸਾਰੀਆ ਕਮੀਆ ਰਹਿ ਗਈਆ ਹੋਣਗੀਆ, ਅੱਗੇ ਤੋਂ ਇਸ ਪ੍ਰਤੀ ਸੁਚੇਤ
ਹੋਵਾਗੀ। ਨਾਲ ਹੀ ਉਹਨਾਂ ਆਖਿਆ ਕਿ ਆਪਣੇ ਉਹਨਾਂ ਦੇ ਪਤੀ ਕੁਲਦੀਪ ਸਿੰਘ
ਸਰਾਂ ਅਤੇ ਆਪਣੇ ਬੇਟੇ ਫਤਿਹਜੀਤ ਸਰਾਂ, ਪਰਵਾਜ਼ ਸਰਾਂ ਦਾ ਉਹਨਾਂ ਦੀ
ਲੇਖਣੀ ਵਿੱਚ ਬਹੁਤ ਸਹਿਯੋਗ ਰਿਹਾ ਅਤੇ ਦੇ ਰਹੇ ਹਨ, ਜਿਵੇ ਕਿ ਗਰੀਬ
ਲੋਕਾਂ ਦੀ ਮੱਦਦ ਕਰਨੀ, ਪੜ੍ਹਾਈ ਵਿੱਚ ਬੱਚਿਆਂ ਦੀ, ਫਰੀ ਮੈਡੀਕਲ ਸੇਵਾ
ਹਮੇਸਾ ਉਹਦੇ ਕਦਮ ਨਾਲ ਕਦਮ ਮਿਲਾਕੇ ਤੁਰਦੇ ਹਨ। ਡਾ. ਸੁਖਵੀਰ ਕੌਰ ਸਰਾਂ
ਨੇ ਲੇਖਕ ਕਲਾਕਾਰ ਸੁਸਾਇਟੀ ਲੁਧਿਆਣਾ ਦੇ ਪ੍ਰਧਾਂਨ ਡਾ. ਗੁਰਚਰਨ ਕੌਰ
ਕੋਚਰ ਤੇ ਉਹਨਾਂ ਦੀ ਟੀਮ ਸੁਖਵਿੰਦਰ ਅਨਹਦ ਤੇ ਸੁਖਰਾਜ ਐਸ ਜੇ ਅਤੇ ਸੁੱਖ
ਰੀਲੀਫ ਵੈਲਫੇਅਰ ਸੁਸਾਇਟੀ ਬਠਿੰਡਾ ਦੇ ਮੀਤ ਪ੍ਰਧਾਨ ਕਾਮਰੇਡ ਜਰਨੈਲ
ਸ਼ਿੰਘ, ਮੈਬਰ ਰਮਨਦੀਪ ਸਿੰਘ ਬਰਾੜ, ਰਾਜ ਕੁਮਾਰ, ਪਰਵਾਜ਼ ਸਿੰਘ ਦਾ ਦਿਲੋਂ
ਧੰਨਵਾਦ ਕਰਿਆ, ਜਿੰਨ੍ਹਾਂ ਨੇ ਇਸ ਸਮਾਗਮ ਦੀ ਪੂਰੀ ਤਿਆਰੀ ਕੀਤੀ। ਬਾਕੀ
ਇਸ ਸਮਾਗਮ ਵਿੱਚ ਆਏ ਹੋਏ ਸਾਰੇ ਸਾਹਿਤਕਾਰਾਂ, ਲੇਖਕਾਂ, ਪੱਤਰਕਾਰਾਂ ਤੇ
ਬੁਧੀਜੀਵੀਆਂ ਦਾ ਵੀ ਧੰਨਵਾਦ ਕੀਤਾ।
ਪੰਜਾਬੀ ਲੇਖਕ ਕਲਾਕਾਰ
ਸੁਸਾਇਟੀ ਲੁਧਿਆਣਾ, ਰੋਟਰੀ ਕਲੱਬ ਗੋਨਿਆਣਾ, ਇੰਨਰਵੀਲ ਕਲੱਬ ਗੋਨਿਆਣਾ
ਅਤੇ ਸੁੱਖ ਰੀਲੀਫ ਵੈਲਫੇਅਰ ਸੁਸਾਇਟੀ ਬਠਿੰਡਾ ਵੱਲੋਂ ਲੇਖਿਕਾ ਡਾ.
ਸੁਖਵੀਰ ਕੌਰ ਸਰਾਂ ਦਾ ਸਨਮਾਨ ਕੀਤਾ ਗਿਆ। ਬਾਅਦ ਵਿੱਚ ਕਵੀ ਦਰਬਾਰ ਹੋਇਆ।
ਜਿਸ ਵਿੱਚ ਜੰਗੀਰ ਸੱਧਰ, ਜੱਸੀ ਫਰੀਦਕੋਟੀ, ਵੀਰਪਾਲ ਕੌਰ, ਸੁੰਮੀ
ਸਾਵਰੀਆ, ਅਵਤਾਰ ਮੁਕਤਸਰੀ, ਗੁਰਸੇਵਕ ਬੀੜ, ਦਮਜੀਤ ਦਰਸ਼ਨ, ਜਸਵੀਰ ਸ਼ਰਮਾ
ਦੱਦਾਹੂਰ, ਪ੍ਰੀਤ, ਜਸ ਬਠਿੰਡਾ, ਗੁਰਪਿਆਰ ਹਰੀਨੌ, ਗੁਰਮੀਤ ਰਾਮਪੁਰੀ ਅਤੇ
ਸੁੱਖੀ ਘੜੈਲੀ ਆਦਿ ਨੇ ਆਪਣੀ ਹਾਜ਼ਰੀ ਲੁਵਾਈ।
ਇਸ ਸਮਾਗਮ ਵਿੱਚ
"ਜਸਟ ਪੰਜਾਬੀ" ਮੈਗਜ਼ੀਨ ਦੇ ਸੰਪਾਦਕ ਗੁਰਬਾਜ ਗਿੱਲ ਅਤੇ ਪੱਤਰਕਾਰ
ਗੁਰਜੀਵਨ ਸਿੱਧੂ ਨਥਾਨਾ ਵੀ ਹਾਜ਼ਰ ਸਨ। ਲੇਖਕ ਹਰਗੋਬਿੰਦ ਸੇਖੂਪੁਰੀਆ ਨੇ
ਸਮਾਗਮ ਦੋਰਾਨ ਬੋਲਦਿਆ, ਜਿੱਥੇ ਆਪਣੀਆਂ ਕਾਵਿ-ਰਚਨਾਵਾਂ ਸਾਂਝੀਆ ਕੀਤੀਆ,
ਉੱਥੇ ਲੇਖਕ ਸਭਾਵਾਂ ਅਤੇ ਸੇਵਾ ਸੁਸਾਇਟੀਆਂ ਨਾਲ ਆਪਣਾ ਗਿਲਾ ਸਿਕਵਾ ਵੀ
ਕਰਿਆ, ਕਿ ਉਹਦੀਆਂ ਹੁਣ ਤੱਕ ਪੰਦਰਾਂ ਕਿਤਾਬਾਂ ਛੱਪ ਚੁੱਕੀਆ ਹਨ, ਪਰ
ਕਿਸੇ ਇੱਕ ਕਿਤਾਬ ਤੇ ਵੀ ਕਿਸੇ ਲੇਖਕ ਸਭਾ, ਕਿਸੇ ਸੇਵਾ ਸੁਸਾਇਟੀ ਨੇ
ਗੋਸਟੀ ਨਹੀਂ ਕਰਵਾਈ। ਜਿਸ ਦਾ ਉਹਨੂੰ ਦਿਲੋਂ ਗਿਲਾ ਹੈ। ਇਸ ਸਮਾਗਮ ਦੀ
ਸਟੇਜ ਸੰਚਾਲਨ ਦੀ ਜੁੰਮੇਵਾਰੀ ਸੁਖਰਾਜ ਨੇ ਬਾਖੂਬੀ ਨਿਭਾਈ।
ਅੰਤ
ਵਿੱਚ ਸੁੱਖ ਰੀਲੀਫ ਵੈਲਫੇਅਰ ਸੁਸਾਇਟੀ ਬਠਿੰਡਾ ਨੇ ਇਸ ਸਮਾਗਮ ਵਿੱਚ
ਪਹੁੰਚੇ ਹੋਏ ਸਾਹਿਤਕਾਰਾਂ, ਲੇਖਕਾਂ, ਬੁੱਧੀਜੀਵੀਆਂ ਅਤੇ ਪੱਤਰਕਾਰਾਂ ਦਾ
ਸੁਸਾਇਟੀ ਵੱਲੋਂ ਸਨਮਾਨ ਚਿੰਨ੍ਹ ਦੇ ਧੰਨਵਾਦ ਕੀਤਾ। ਕੁੱਲ ਮਿਲਾਕੇ ਇਹ
ਸਮਾਗਮ ਯਾਦਗਾਰੀ ਹੋ ਨਿਬੜਿਆ।
ਫੋਟੋ ਤੇ ਵੇਰਵਾ :- ਗੁਰਬਾਜ ਗਿੱਲ
ਬਠਿੰਡਾ
|