|
|
ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ
ਇਕੱਤਰਤਾ
ਜਸਵੀਰ ਸਿੰਘ ਸਿਹੋਤਾ, ਕੈਲਗਰੀ
(10/08/2018) |
|
|
|
04 ਅਗਸਤ 2018 ਨੂੰ ਰਾਈਟ੍ਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ
ਕੋਸੋ ਦੇ ਹਾਲ ਕਮਰੇ ਵਿਚ ਪ੍ਰਧਾਨ ਸ਼ਮਸ਼ੇਰ ਸਿੰਘ ਸੰਧੂ ਅਤੇ ਜਗਜੀਤ ਸਿੰਘ
ਰਹਿਸੀ ਦੀ ਪ੍ਰਧਾਨਗੀ ਹੇਠ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜ਼ਰ ਮੈਂਬਰਾਂ
ਨੂੰ ਜੀ ਆਇਆਂ ਆਖਦਿਆਂ 15 ਅਗਸਤ, ਇਸ ਮਹੀਨੇ ਆ ਰਹੇ 71ਵੇਂ ਅਜਾਦੀ ਦਿਵਸ
ਦੀਆਂ ਮੁਬਾਰਕਾਂ ਦਿੱਤੀਆਂ ਜੋ ਸਮੁੱਚੇ ਦੇਸ਼ ਵਿਚ ਅਤੇ ਵਿਦੇਸ਼ਾਂ ਵਿਚ ਵਸਦੇ
ਭਾਰਤੀ ਮਾਣ ਨਾਲ ਮਨਾਉਂਦੇ ਹਨ। ਅਜ਼ਾਦੀ ਦੀ ਪ੍ਰਾਪਤੀ ਲਈ, ਸਮੂ੍ਹਹ ਸ਼ਹੀਦਾਂ
ਦੀ ਘਾਲਣਾ ਨੂੰ ਪ੍ਰਨਾਮ ਕੀਤਾ। ਨਾਲ ਹੀ ਰੱਖੜੀ ਜੋ ਸਾਡੇ ਸਮਾਜ ਦਾ
ਸਭਿਆਚਾਰਕ ਤਿਓਹਾਰ ਹੈ, ਦੀਆਂ ਮੁਬਾਰਕਾਂ ਦਿੱਤੀਆਂ। ਕੁਝ ਮੈਬਰਾਂ ਦੀ
ਗੈਰਹਾਜ਼ਰੀ ਨੂੰ ਮਹਿਸੂਸ ਕਰਦਿਆਂ ਦੱਸਿਆ ਕਿ ਸੁਰਜੀਤ ਸਿੰਘ ਸੀਤਲ, ਮਨਮੋਹਨ
ਸਿੰਘ ਬਾਠ ਅਤੇ ਮਾਸਟਰ ਚਰਨ ਸਿੰਘ ਜੀ ਸਿਹਤ ਦੀਆਂ ਪ੍ਰੇਸ਼ਾਨੀਆਂ ਕਰਕੇ
ਹਾਜ਼ਰ ਨਹੀਂ ਹੋ ਸਕੇ। ਉਨ੍ਹਾਂ ਦੀ ਸਿਹਤਯਾਬੀ ਲਈ ਅਰਦਾਸ ਕੀਤੀ ।
ਅਮਰੀਕ ਸਿੰਘ ਚੀਮਾਂ ਨੇ ਰਚਨਾਵਾਂ ਦਾ ਦੌਰ ਦਾ ਅਰੰਭ ਕਰਦਿਆਂ, ਉਜਾਗਰ
ਸਿੰਘ ਕੰਵਲ ਦੀ ਰਚਨਾ ਹਾਜ਼ਰੀਨ ਨਾਲ ਸਾਝੀ ਕੀਤੀ
“ਕਿਹੜੀ ਨੀ ਮੈਂ
ਮੰਜ਼ਲ ਖੋਜ਼ਾ ਕੋਣ ਦਿਸ਼ਾ ਨੂੰ ਜਾਵਾਂ, ਮਨ ਦੇ ਇਸ ਚੰਚਲ ਪੰਛੀ ਨੂੰ ਮੈਂ
ਕਿਸ ਪਿੰਜਰੇ ਵਿਚ ਪਾਵਾਂ”।
ਰਣਜੀਤ ਸਿੰਘ ਮਨਿਹਾਸ ਹੋਰਾਂ ਹਾਸਰਸ
ਕਵਿਤਾ ਸੁਣਾਈ। ਗੁਰਚਰਨ ਸਿੰਘ ਹੇਹਰ ਹੋਰਾਂ ਇਸ ਸੰਸਾਰ ਨੂੰ ਕੰਡਿਆਂ ਦੀ
ਬਸਤੀ ਆਖਿਆ
’ਕੰਡਿਆਂ ਦੀ ਬਸਤੀ ਵੇਖਿਆ ਜਲਵਾ ਫੁੱਲਾਂ ਦੇ ਸ਼ਹਿਰ
ਦਾ’।
ਲੇਖਕ ਅਹਿਮਦ ਚੁਗਤਾਈ ਹੋਰਾਂ ਵਿਅੰਗਆਤਮਕ ਰਚਨਾ ਪੇਸ਼ ਕੀਤੀ
‘ਮੈਂ ਤੈਂਨੂੰ ਬੈਠ ਕੇ ਰੋਂਦਾ ਨਹੀਂ, ਕੀ ਸਮਝੀ ਏਂ ਮੈਨੂੰ ਕੁਝ
ਵੀ ਹੋਂਦਾ ਨਹੀ।
ਜਸਵੰਤ ਸਿੰਘ ਸੇਖੋਂ ਹੋਰਾਂ ਗਦਰੀ ਬਾਬਿਆਂ ਦੇ
ਇਤਿਹਾਸ ਨੂੰ ਬਿਆਨਦੀ ਕਵਿਤਾ ਦਵੈਯਾ ਛੰਦ ਵਿਚ ਸੁਣਾਈ।
‘ਮੌਤੋਂ
ਮਾੜੀ ਕਹਿਣ ਗੁਲਾਮੀ, ਰਲ਼ਕੇ ਦੇਸੋਂ ਕੱਢਣੀ ਵਿਆਹ ਕੇ ਤੇ ਹੀਰ ਅਜਾਦੀ,
ਡੈਣ ਗੁਲਾਮੀ ਛੱਡਣੀ ਚੁੱਭਦੀ ਰਹੇ ਵਾ ਗੋਰਿਆਂ, ਜੋ ਛੋਹ ਗੁਲਾਮਾਂ ਆਵੇ
ਸ਼ਿੱਦਤ ਦੇ ਨਾਲ ਡੰਗ ਗੁਲਾਮੀ ਚੋਭਾ ਚੋਭ ਸਤਾਵੇ’।
ਜਗਜੀਤ ਸਿੰਘ
ਰਹਿਸੀ ਹੋਰਾਂ ਉਰਦੂ ਦੇ ਨਾਮਵਰ ਸ਼ਾਇਰਾਂ ਦੇ ਖੂਬਸੂਰਤ ਸ਼ਿਅਰ ਪੜ੍ਹੇ।
“ਕਭੀ ਗਿਰਤੇ ਕਭੀ ਗਿਰਕੇ ਸੰਭਲਤੇ ਰਹਿਤੇ ਬੈਠੇ ਰਹਿਨੇ ਸੇ ਤੋ
ਅੱਛਾ ਥਾ ਕੇ ਚਲਤੇ ਰਹਿਤੇ ਚਲਕੇ ਤੁਮ ਗੈਰੋਂ ਕੇ ਕਦਮੋਂ ਪੇ ਕਹੀਂ ਕੇ
ਨਾ ਰਹੇ ਅਪਨੇ ਕਦਮੋਂ ਸੇ ਜੋ ਚਲਤੇ ਤੋ ਚਲਤੇ ਰਹਿਤੇ”
ਪ੍ਰਭਦੇਵ ਸਿੰਘ ਗਿੱਲ ਹੋਰਾਂ ਲੱਚਰ ਗਾਇਕੀ ਬਾਰੇ ਬੋਲਦਿਆਂ ਇਸ ਤਰ੍ਹਾਂ ਦੇ
ਗੀਤ ਲਿਖਣ ਵਾਲਿਆਂ ਅਤੇ ਗਾਇਕਾ ਨੂੰ ਚੰਗੀ ਸਭਿਆਚਾਰਕ ਗੀਤਕਾਰੀ ਲਈ
ਪ੍ਰੇਰਿਆ ਅਤੇ ਇਕ ਰਚਨਾ ਸਾਂਝੀ ਕੀਤੀ ।
‘ਮੈਂ ਮੱਥੇ ਬਾਲ਼ ਦੀਵਾ
ਚੁਰਸਤੇ ਖੜਾ ਰਿਹਾ, ਤੂੰ ਰਸਤਾ ਰੁਸ਼ਨਾਉਣ ਲਈ ਇਕਵਾਰ ਕਿਹਾ‘।
ਸੁਰੀਲੀ ਅਵਾ ਵਿਚ ਰਵੀ ਪ੍ਰਕਾਸ਼ ਜਨਾਗਲ ਹੋਰਾਂ ਰਫੀ ਸਾਹਿਬ ਦਾ ਗਾਇਆ
ਇਕ ਗੀਤ ਪੇਸ਼ ਕੀਤਾ
‘ਖਿਜ਼ਾ ਕੇ ਫੂਲ ਪੇ ਆਤੀ ਕਭੀ ਬਹਾਰ ਨਹੀਂ,
ਮੇਰੇ ਨਸੀਬ ਮੈਂ ਐ ਦੋਸਤ ਤੇਰਾ ਪਿਆਰ ਨਹੀਂ’।
ਸਾਹਿਤ ਸਭਾ ਦੀ
ਪ੍ਰਧਾਨ ਬੀਬੀ ਸੁਰਿੰਦਰ ਗੀਤ ਨੇ ਇਕ ਖੂਬਸੂਰਤ ਗਜ਼ਲ ਤੇ ਕਵਿਤਾ ਨਾਲ ਹਾਜ਼ਰੀ
ਲਗਵਾਈ। ਕਵਿਤਾ ਦੇ ਬੋਲ ਹਨ।‘
ਸਾਗਰ ਨੂੰ ਮੈਂ ਤੱਕ ਤੱਕ ਝੂਰੀ
ਲਹਿਰਾਂ ਤੋਂ ਰੱਖਦੀ ਸਾਂ ਦੂ੍ਰਰੀ, ਜਦ ਅਸਵਾਰ ਹੋਈ ਲਹਿਰਾਂ ਤੇ
ਸਾਗਰ ਵਿਚ ਕਲਾਵੇ ਆਇਆ’
ਜਸਵੰਤ ਸਿੰਘ ਹਿਸੋਵਾਲ ਹੋਰਾਂ ਸਿਹਤ
ਸੰਭਾਲ ਦੀ ਗਲ ਕਰਦਿਆਂ ਹੋਮੋਪੈਥੀ ਬਾਰੇ ਕੁਝ ਤੱਥ ਪੇਸ਼ ਕੀਤੇ ਅਤੇ ਸ਼ਮਸ਼ੇਰ
ਸਿੰਘ ਸੰਧੂ ਹੋਰਾਂ ਨੂੰ ਕਨੇਡਾ ਦਾ ਰਾਸ਼ਟਰੀ ਗੀਤ ‘ਓ ਕੈਨੇਡਾ’ ਦਾ ਪੰਜਾਬੀ
ਵਿਚ ਉਲੱਥਾ ਕਰਨ ਤੇ ਮੁੜ ਵਧਾਈ ਦਿੱਤੀ। ਜੋ ਹਮੇਸ਼ਾ ਜਿਉਂਦੀ ਰਹਿਣ ਵਾਲੀ
ਰਚਨਾ ਹੈ।
ਜੋਗਾ ਸਿੰਘ ਸਹੋਤਾ ਹੋਰਾਂ ਡਰੱਗ ਡਜ਼ੀਜ਼ ਵਾਰੇ ਜਾਣਕਾਰੀ
ਦਿੱਤੀ ਅੱਗੋਂ ‘ਬਚਪਨ ਦੇ ਦਿਨ’ ਆਪਣੀ ਮੋਲਿਕ ਰਚਨਾ ਅਤੇ ਸ਼ਮਸ਼ੇਰ ਸਿੰਘ
ਸੰਧੂ ਜੀ ਦੀ ਲਿੱਖੀ ਗਜ਼ਲ ਪੇਸ਼ ਕੀਤੀ--
ਘਰ ਵੀ ਪਿਆਰ ਨਾਹੀਂ
ਬਾਹਰ ਦੁਲਾਰ ਨਾਹੀਂ ਜਾਵਾਂ ਮੈਂ ਕੇਸ ਥਾਂ ਤੇ ਦਿਲ ਨੂੰ ਕਰਾਰ ਨਾਹੀਂ
‘ਪੰਛੀ ਹਵਾ ਦੇ ਝੰਬੇ ਵਾਗੂੰ ਹੈ ਹਾਲ ਮੇਰਾ, ਘਾਇਲ ਜੋ ਕਰ ਗਈ ਦਿਸਦੀ
ਕਟਾਰ ਨਾਹੀਂ
ਗ਼ਜ਼ਲ ਗੋ ਸ਼ਮਸ਼ੇਰ ਸਿੰਘ ਸੰਧੂ ਹੋਰਾਂ ਇਕੱਤਰਤਾ ਵਿਚ
ਹਾਜ਼ਰ ਹੋਣ ਲਈ ਸਭ ਦਾ ਧੰਨਵਾਦ ਕੀਤਾ ਤੇ ਇਕ ਗ਼ਜ਼ਲ ਪੇਸ਼ ਕੀਤੀ--
‘ਤੇਜ਼ ਹਵਾ ਵਿਚ ਕਦ ਤੱਕ ਸੰਧੂ ਦੀਵਾ ਰੋਜ਼ ਜਗਾਵੇਂਗਾ, ਲੋਹਾ ਲੈਣਾ
ਸੱਚ ਦੀ ਖਾਤਰ ਕਦ ਤੱਕ ਵਚਨ ਨਿਭਾਵੇਂਗਾ’।
ਰਫੀ ਅਹਿਮਦ ਹੋਰਾਂ
ਅਜਾਦੀ ਦਿਵਸ ਦੀ ਸਭ ਨੂੰ ਵਧਾਈ ਦਿੱਤੀ ਅਤੇ ਭਾਰਤ ਪਾਕਿ ਦੀ ਵੰਡ ਨਾਲ
ਸਬੰਧਤ, ਦਰਦ ਭਰੀ ਕਹਾਣੀ ਸੁਣਾਈ। ਸੁਰਿੰਦਰ ਸਿੰਘ ਢਿੱਲੋਂ ਹੋਰਾਂ
ਗਜ਼ਲ/ਕਾਵਿ ਦਾ ਪਿਛੋਕੜ ਦੱਸਦਿਆਂ ਕਿਹਾ ਗਜ਼ਲ ਅਰਬੀ ਭਾਸ਼ਾ ਦਾ ਸ਼ਬਦ ਹੈ।
ਅਰਬੀ ਭਾਸ਼ਾ ਤੋਂ ਪੰਜਾਬੀ ਭਾਸ਼ਾ ਵਿਚ ਪ੍ਰਵੇਸ਼ ਹੋਈ। ਅਰਬੀ ਲੋਕ ਜਦੋਂ ਵਪਾਰ
ਲਈ ਦੇਸ਼ ਵਿਦੇਸ਼ ਸਫਰ ਕਰਦੇ ਸਨ, ਜਿੱਥੇ ਵੀ ਠਹਿਰਾਓ ਕਰਦੇ ਓਥੇ ਹੀ ਮਹਿਫਲ
ਲਗਾਉਂਦੇ ਆਪਣੇ ਘਰਾਂ ਪ੍ਰਵਾਰਾਂ ਦੀ ਯਾਦ ਤਾਜ਼ਾ ਕਰਦੇ ਅਤੇ ਇਲਾਕੇ ਦੇ
ਹਾਕਮਾਂ ਦੀ ਉਸਤੱਤ ਕਰਦੇ। ਜੋ ਕਿ ਗਜ਼ਲ ਦੇ ਮੁੱਖ ਵਿਸ਼ੇ ਵਜੋਂ ਜਾਣੇ ਜਾਂਦੇ
ਸਨ। ਅੱਜ ਗਜ਼ਲ ਹਰ ਇਕ ਪਹਿਲੂ ਤੇ ਲਿੱਖੀ ਜਾਣ ਲੱਗੀ ਹੈ। ਇਦ ਪਿਛੋਂ ਅਦੀਮ
ਹਾਸ਼ਮੀ ਦੀ ਗਜਲ ਤਰੱਨਮ ਵਿਚ ਸੁਣਾਈ।
ਅੰਤ ਵਿਚ ਜਸਵੀਰ ਸਿੰਘ
ਸਿਹੋਤਾ ਨੇ ਆਪਣੇ ਅਤੇ ਪਰਧਾਨ ਵਲੋਂ ਆਏ ਲਿਖਾਰੀਆਂ ਅਤੇ ਸਰੋਤਿਆਂ ਦਾ
ਧੰਨਵਾਦ ਕੀਤਾ। ਸਤੰਬਰ ਮਹੀਨੇ ਵਿਚ ਹੋਣ ਵਾਲੀ ਮੀਟਿੰਗ ਵਿਚ ਆਉਣ ਲਈ ਸਭ
ਨੂੰ ਖੁੱਲ੍ਹਾ ਸੱਦਾ ਦਿੱਤਾ।
ਰਾਈਟ੍ਰਜ਼ ਫੋਰਮ ਦਾ ਮੁੱਖ ਉਦੇਸ਼
ਵੱਖ ਵੱਖ ਭਾਸ਼ਾਵਾਂ ਵਿਚ ਲਿਖਣ ਵਾਲਿਆ ਨੂੰ ਸਾਂਝਾ ਪਲੇਟਫਾਰਮ ਪ੍ਰਦਾਨ
ਕਰਨਾ ਹੈ। ਜੋ ਜੋੜਵੇਂ ਪੁਲ਼ ਦਾ ਕੰਮ ਕਰੇਗਾ। ਸਾਹਿਤ ਅਦਬ ਨਾਲ ਬਣੀ ਇਹ
ਸਾਂਝ ਮਾਨਵੀ ਵਿਚਾਰਾਂ ਨੂੰ ਮਜਬੂਤ ਕਰੇਗੀ।
ਵਧੇਰੇ ਜਾਣਕਾਰੀ ਲਈ
ਸ਼ਮਸ਼ੇਰ ਸਿੰਘ ਸੰਧੂ ਹੋਰਾਂ ਨਾਲ 403-285- 5609 ਤੇ ਜਸਵੀਰ ਸਿੰਘ ਸਿਹੋਤਾ
ਨਾਲ 403-681-8281 ਤੇ ਸੰਪਰਕ ਕੀਤਾ ਜਾ ਸਕਦੈ।
|
|
|
|
|
|
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ, ਕੈਲਗਰੀ |
ਗਲੋਬਲ
ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜਮੀ, ਦੀਪ ਸਈਦਾ ਅਤੇ ਡਾ ਗੁਰਇਕਬਾਲ ਦਾ
ਸਨਮਾਨ ਸਮਾਰੋਹ ਕੁਲਜੀਤ ਸਿੰਘ
ਜੰਜੂਆ, ਟੋਰੋਂਟੋ |
32ਵੀਆਂ
ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ
ਅਤੇ ਮੁੱਢਲੀ ਜਾਣਕਾਰੀ ਜਾਰੀ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਫ਼ਿੰਨਲੈਂਡ
ਵਿੱਚ ''ਨੂਰਪੁਰੀ ਨਾਈਟ'' ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ
ਨੇ ਲਾਈਆਂ ਰੌਣਕਾਂ ਵਿੱਕੀ
ਮੋਗਾ, ਫ਼ਿੰਨਲੈਂਡ |
"ਭਗਤ
ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ
ਅਰਪਣ ..... ਮਨਦੀਪ ਖੁਰਮੀ
ਹਿੰਮਤਪੁਰਾ, ਯੂ.ਕੇ. |
ਲੇਖਿਕਾ
ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ 'ਦੇਖਣਾ ਹੈ ਚੰਨ' 'ਤੇ
'ਟੀਚਰਜ਼ ਹੋਮ' ਬਠਿੰਡਾ ਵਿੱਚ ਗੋਸ਼ਟੀ ਤੇ ਕਵੀ ਦਰਬਾਰ ਹੋਇਆ
ਗੁਰਬਾਜ ਗਿੱਲ, ਬਠਿੰਡਾ |
ਰਾਈਟ੍ਰਜ਼
ਫੋਰਮ ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਬਰੈਡਫੋਰਡ,
ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ
ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ |
ਬਾਬਾ
ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ
ਲਗਾਏ ਪੌਦੇ ਪਰਮਜੀਤ ਰਾਮਗੜ੍ਹੀਆ,
ਬਠਿੰਡਾ |
"ਗਲੋਬਲ
ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ
ਸਨਮਾਨ ਸਮਾਰੋਹ ਆਯੋਜਿਤ ਸੁਰਜੀਤ
ਕੌਰ, ਟਰਾਂਟੋ, ਕਨੇਡਾ |
ਕੈਲਸਾ
(CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ |
ਪੰਜਾਬੀ
ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ
ਐਲਾਨ ਮਨਦੀਪ ਖੁਰਮੀ, ਲੰਡਨ |
ਸ਼ਹਾਦਤ
ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ
ਮਨਦੀਪ ਖੁਰਮੀ, ਲੰਡਨ |
ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ, ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ
ਕਰਵਾਇਆ ਗਿਆ ਹਰਜਿੰਦਰ ਸਿੰਘ
ਮਾਣਕਪੁਰਾ, ਅਮ੍ਰਿਤਸਰ |
ਲੰਡਨ
ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ
ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ
ਹੁਸੈਨਪੁਰੀ ਹੋਏ ਰੂਬਰੂ - ਮਨਦੀਪ
ਖੁਰਮੀ, ਲੰਡਨ |
ਗੁਰਨੈਬ
ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ
ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ
ਗੁਰਬਾਜ ਗਿੱਲ, ਬਠਿੰਡਾ |
ਸਮਾਜ
ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ
“ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼
ਚਰਨਜੀਤ ਚੰਨੀ, ਪਟਿਆਲਾ |
ਪਿੰਡ
ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ
ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ
ਗੁਰਬਾਜ ਗਿੱਲ, ਬਠਿੰਡਾ |
ਕਹਾਣੀਕਾਰ
ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ |
ਡਾ
ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ
|
ਇੰਗਲੈਂਡ
ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ
ਮਨਦੀਪ ਖੁਰਮੀ, ਲੰਡਨ |
ਨਾਰਵੇ
ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ
ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼
ਸਨਮਾਨ ਬਲਵਿੰਦਰ ਚਾਹਲ, ਇਟਲੀ
|
ਪੰਜਾਬੀ
ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਇਕਬਾਲ ਸਿੰਘ, ਸਰੀ, ਕਨੇਡਾ |
ਪੰਜਾਬੀ
ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ
ਕੀਤਾ ਸੈਮੀਨਾਰ ਰਸ਼ਪਾਲ ਸਿੰਘ,
ਹੁਸ਼ਿਆਰਪੁਰ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ
ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|