ਬਠਿੰਡਾ –‘ਪਹਿਲੀ ਕਿਰਨ’ ਰੰਗਮੰਚ ਪਿੰਡ ਰਾਮਗੜ੍ਹ ਚੂੰਘਾਂ ਵੱਲੋਂ
ਨਿਵੇਕਲਾ ਕਾਰਜ ਕਰਦਿਆਂ ਪਿੰਡ ਵਿੱਚ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ
ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਵਜੋਂ ਉੱਘੇ ਗੀਤਕਾਰ
ਗੁਰਾਂਦਿੱਤਾ ਸਿੰਘ ਸੰਧੂ ਸੁੱਖਣਵਾਲਾ ਅਤੇ ਚੌ: ਅਮੀ ਚੰਦ ਨੇ ਵਿਸ਼ੇਸ਼ ਤੌਰ
ਤੇ ਸ਼ਿਰਕਤ ਕੀਤੀ।
ਇਸ ਸਮਾਗਮ ਵਿੱਚ ‘ਪੰਜਾਬੀ ਸਾਹਿਤ ਸਭਾ’ ਸ੍ਰੀ
ਮੁਕਤਸਰ ਸਾਹਿਬ ਦੇ ਸਹਿਯੋਗ ਨਾਲ ਕਵੀ ਦਰਬਾਰ ਅਤੇ ਨਾਟਕ ਮੇਲਾ ਕਰਵਾਇਆ
ਗਿਆ। ਕਵੀ ਦਰਬਾਰ ਵਿੱਚ ਅਵਤਾਰ ਮੁਕਤਸਰੀ, ਜਸਵੀਰ ਸ਼ਰਮਾ ਦੱਦਾਹੂਰ, ਸੇਵਕ
ਬਰਾੜ ਖੋਖਰ, ਜਸਪਾਲ ਵਧਾਈਆਂ, ਲੱਕੀ ਚਾਵਲਾ ਮੁਕਤਸਰ, ਬਲਦੇਵ ਇਕਵੰਨ ਤੋਂ
ਇਲਾਵਾ ਬਹੁਤ ਸਾਰੇ ਲੇਖਕਾਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ। ਇਸ
ਉਪਰਤ ਮੁੱਖ ਮਹਿਮਾਨ ਗੁਰਾਂਦਿੱਤਾ ਸਿੰਘ ਸੰਧੂ ਨੇ ਰਸਮੀ ਤੌਰ ਤੇ ਰੀਬਨ
ਕੱਟ ਕੇ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ‘ਪਹਿਲੀ ਕਿਰਨ’ ਰੰਗਮੰਚ
ਰਾਮਗੜ੍ਹ ਚੂੰਘਾਂ ਅਤੇ ਸਮੂਹ ਪਿੰਡ ਵਾਸੀਆਂ ਨੂੰ ਵਧਾਈਆਂ ਦਿੰਦਆਂ ਕਿਹਾ
ਕਿ ਇਸ ਤਰ੍ਹਾਂ ਪਿੰਡ ਵਿੱਚ ਲਾਇਬ੍ਰੇਰੀ ਖੋਲਣ ਨਾਲ ਜਿੱਥੇ ਨੌਜਵਾਨ
ਪੀੜ੍ਹੀ ਸਾਹਿਤ ਜੁੜੇਗੀ, ਉੱਥੇ ਹੀ ਗਿਆਨ ਵਿੱਚ ਵੀ ਅਥਾਹ ਵਾਧਾ ਹੋਵੇਗਾ।
ਚੌ: ਅਮੀ ਚੰਦ ਨੇ ਆਪਣੀ ਰਚਨਾ ਪੇਸ਼ ਕਰਦਿਆਂ ਪ੍ਰਬੰਧਕਾਂ ਨੂੰ
ਵਧਾਈ ਦਿੱਤੀ। ਇਸ ਉਪਰੰਤ ‘ਪੰਜਾਬੀ ਲੋਕ ਰੰਗਮੰਚ’ ਨੱਥੂਵਾਲਾ ਗਰਬੀ
(ਮੋਗਾ) ਵੱਲੋਂ ਛਿੰਦਾ ਸਿੰਘ ਛਿੰਦਾ ਦੇ ਨਿਰਦੇਸ਼ਨ ਹੇਠ ਨਾਟਕ ਦੇ ਪਾਤਰਾਂ
ਰਾਜਪਾਲ ਕੌਰ, ਪੁਸ਼ਪਿੰਦਰ ਸਿੰਘ, ਲਵਪ੍ਰੀਤ ਸਿੰਘ, ਰਮਨਦੀਪ ਸਿੰਘ,
ਪ੍ਰਸ਼ੋਤਮ ਸਿੰਘ, ਸਲੀਮ ਅਖਤਰ, ਪ੍ਰਵੇਜ ਅਖਤਰ, ਰਣਜੀਤ ਬਿੱਟਾ, ਧਰਮਿੰਦਰ
ਸਿੰਘ, ਰਵਿੰਦਰ ਸਿੰਘ, ਸਰਬਜੀਤ ਸਿੰਘ, ਬੇਨਜੀਰ, ਵੀਰਪਾਲ ਕੌਰ, ਨਿਰਮਲਜੀਤ
ਸਿੰਘ ਨੇ ‘ਜਾਗਦੇ ਰਹੋ’ ਨਾਟਕ ਖੇਡ ਕੇ ਨਸ਼ਿਆਂ ਵਰਗੀਆਂ ਭੈੜੀਆਂ ਕੁਰੀਤੀਆਂ
ਬਾਰੇ ਲੋਕਾਂ ਨੂੰ ਜਾਗਰੂਕ ਕੀਤਾ ਗਿਆ।
ਪ੍ਰੋਗਰਾਮ ਦੇ ਸਨਮਾਨ
ਸਮਾਰੋਹ ਮੌਕੇ ਮਹਿਮਾਨ ਸਖਸ਼ੀਅਤਾਂ ਸ. ਗੁਰਾਂਦਿੱਤਾ ਸਿੰਘ ਸੰਧੂ ਅਤੇ ਚੌ:
ਅਮੀ ਚੰਦ ਨੂੰ ਵਿਸ਼ੇਸ਼ ਸਨਮਾਨ ਚਿੰਨ ਦੇ ਕੇ ਸਨਮਾਨਿਤ ਕਰਨ ਤੋਂ ਇਲਾਵਾ
ਪੰਜਾਬੀ ਸਾਹਿਤ ਸਭਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਲੱਕੀ ਚਾਵਲਾ
ਮੁਕਤਸਰ, ਜਨਰਲ ਸਕੱਤਰ ਕੁਲਵੰਤ ਸਰੋਤਾ ਅਤੇ ਪ੍ਰੈੱਸ ਸਕੱਤਰ ਜੱਗਾ ਸਿੰਘ
ਰੱਤੇਵਾਲਾ ਨੂੰ ਸਨਮਾਨਿਤ ਕੀਤਾ ਗਿਆ। ਪ੍ਰੋਗਰਾਮ ਦੇ ਸਹਿਯੋਗੀ ਸੱਜਣ
ਏ.ਡੀ.ਓ ਸੁਖਵਿੰਦਰ ਸਿੰਘ, ਮਾ: ਸਰਦੂਲ ਸਿੰਘ, ਬਲਜੀਤ ਸਿੰਘ ਫੌਜੀ, ਪਿਆਰਾ
ਸਿੰਘ ਸੰਧੂ, ਬੋਹੜ ਸਿੰਘ ਸੰਧੂ, ਪ੍ਰੋ: ਬਲਜਿੰਦਰ ਸਿੰਘ ਅਤੇ ਵਾਲੀਬਾਲ
ਟੂਰਨਾਮੈਂਟ ਕਮੇਟੀ ਰਾਮਗੜ੍ਹ ਚੂੰਘਾਂ ਨੂੰ ਵੀ ਸਨਮਾਨਿਤ ਕੀਤਾ ਗਿਆ।
ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਕੁਲਵੰਤ ਸਰੋਤਾ ਬਰੀਵਾਲਾ ਨੇ
ਬਾਖੂਬੀ ਨਿਭਾਇਆ। ਇਸ ਪ੍ਰੋਗਰਾਮ ਮੌਕੇ ਇਲਾਕੇ ਦੇ ਲੇਖਕਾਂ ਵੱਲੋਂ
ਕਿਤਾਬਾਂ ਭੇਂਟ ਕਰਕੇ ਲਾਇਬ੍ਰੇਰੀ ਦੀ ਰੌਣਕ ਵਧਾਈ। ਇਸ ਮੌਕੇ ਪਹਿਲੀ ਕਿਰਨ
ਰੰਗਮੰਚ ਦੇ ਪ੍ਰਧਾਨ ਰਛਪਾਲ ਸਿੰਘ, ਜਨਰਲ ਸਕੱਤਰ ਹਰਦੇਵ ਇੰਸਾਂ, ਸੁਖਦੀਪ
ਸਿੰਘ, ਲਵਪ੍ਰੀਤ ਸਿੰਘ ਢਿੱਲੋ, ਹਰਮਨ ਢਿੱਲੋ ਤੋਂ ਇਲਾਵਾ ਸਮੂਹ ਪਿੰਡ
ਵਾਸੀ ਹਾਜਰ ਸਨ।
ਫੋਟੋ ਤੇ ਵੇਰਵਾ :- ਗੁਰਬਾਜ ਗਿੱਲ ਬਠਿੰਡਾ
|