|
|
ਪੰਜਾਬੀ ਨੂੰ ਦਰਪੇਸ਼ ਚੁਣੌਤੀਆਂ
ਦੀ ਨਿਸ਼ਾਨ-ਦੇਹੀ: ਮੁੱਖ ਅਤੇ ਅਹਿਮ ਲੋੜ - "ਗੁਰੂ ਗੋਬਿੰਦ ਸਿੰਘ ਸਟੱਡੀ
ਸਰਕਲ, ਲੁਧਿਆਣਾ"
ਸ਼ਿੰਦਰਪਾਲ
ਸਿੰਘ ਮਾਹਲ, ਲੁਧਿਆਣਾ (04/04/2018) |
|
|
|
"ਆਪਣੀ ਮਾਤ ਭਾਸ਼ਾ ਦੀ ਸਲਾਮਤੀ, ਪ੍ਰਚਾਰ ਅਤੇ ਪਾਸਾਰ ਲਈ ਸੰਸਾਰ ਭਰ
ਦੇ ਪੰਜਾਬੀ ਭਾਵੇਂ ਲੰਬੇ ਸਮੇਂ ਤੋਂ, ਆਪਣੀ ਆਪਣੀ ਸਮਝ ਅਨੁਸਾਰ ਯਤਨਸ਼ੀਲ
ਹਨ ਪਰ ਅਸਲ ਸਮੱਸਿਆ ਕੀ? ਇਹਦੇ ਬਾਰੇ ਹਰ ਇੱਕ ਨੂੰ ਨਹੀਂ ਪਤਾ।" ਇਹ
ਵਿਚਾਰ ਪੰਜਾਬੀ ਦੇ ਨਾਮਵਰ ਲਿਖਾਰੀ ਅਤੇ ਕਨੂੰਨੀ ਮਾਮਲਿਆਂ ਮਾਹਰ ਸ੍ਰੀ
ਮਿੱਤਰ ਸੈਨ ਮੀਤ ਜੀ ਦੇ ਹਨ। ਉਨ੍ਹਾਂ ਇਹ ਵਿਚਾਰ ਬ੍ਰਤਾਨੀਆਂ ਤੋਂ ਉਚੇਚੇ
ਤੌਰ ਤੇ ਪੰਜਾਬੀ ਭਾਸ਼ਾ ਸਬੰਧੀ ਹੋ ਰਹੀਆਂ ਸਰਗਰਮੀਆਂ ਦੀ ਨਿਸ਼ਾਨਦੇਹੀ
ਕਰਨ ਲਈ ਪੰਜਾਬ ਪਹੁੰਚੇ ਸਿੱਖ ਚੈਨਲ ਦੇ ਮੇਜ਼ਬਾਨ ਅਤੇ ਪੰਜਾਬੀ ਵਿਕਾਸ
ਮੰਚ, ਯੂ.ਕੇ. ਦੇ ਮੁੱਖ ਸਕੱਤਰ ਸ. ਸ਼ਿੰਦਰ ਪਾਲ ਸਿੰਘ ਮਾਹਲ ਜੀ ਨਾਲ ਹੋਈ
ਟੀ. ਵੀ. ਭੇਂਟ ਵਾਰਤਾ ਦੌਰਾਨ ਸਾਂਝੇ ਕੀਤੇ। ਮੀਤ ਜੀ ਨੇ ਭਾਸ਼ਾ ਸੰਬੰਧੀ
ਬਣਾਏ ਗਏ ਕਨੂੰਨਾਂ ਦੀ ਤਹਿ ਤੱਕ ਪਹੁੰਚ ਕੇ ਪ੍ਰਾਪਤ ਲੋੜੀਂਦੀ ਜਾਣਕਾਰੀ
ਸਾਂਝੀ ਕੀਤੀ ਅਤੇ ਨਾਲ਼ ਹੀ ਸਰਕਾਰ ਵੱਲੋਂ ਘਾਟਾਂ, ਅਣਗਹਿਲੀ ਅਤੇ
ਅਸਮਰੱਥਤਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਉਨ੍ਂ ਮੁਤਾਬਿਕ ਪੰਜਾਬ ਦੀਆਂ
ਲਿਖਾਰੀ ਸਭਾਵਾਂ ਵੱਲੋਂ ਦਿਖਾਈ ਗਈ ਅਤੇ ਜਾ ਰਹੀ ਮੌਜੂਦਾ ਉਦਾਸੀਨਤਾ ਦਾ
ਵੀ ਤਰਕ ਸਹਿਤ ਢੁੱਕਵਾਂ ਅਤੇ ਲੋੜੀਂਦਾ ਜ਼ਿਕਰ ਕੀਤਾ।
"ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ" ਦੇ ਚੇਅਰਮੈਨ ਸ. ਜਤਿੰਦਰਪਾਲ ਸਿੰਘ ਜੀ ਦੇ
ਸਹਿਯੋਗ ਅਤੇ ਉੱਦਮ ਸਦਕਾ ਉਲੀਕੀ ਗਈ ਇਸ ਖ਼ਾਸ ਮੁਲਾਕਾਤ ਦੌਰਾਨ ਸ.
ਸ਼ਿੰਦਰ ਪਾਲ ਸਿੰਘ ਜੀ ਨੇ ਉਨ੍ਹਾਂ ਨਾਲ਼ ਸਟੱਡੀ ਸਰਕਲ ਦੇ ਇਤਿਹਾਸ, ਕਾਰਜ
ਖੇਤਰ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਵਿੱਚ ਗੱਲਬਾਤ ਕੀਤੀ। ਇਸ ਦੇ ਨਾਲ਼
ਹੀ ਇਸ ਮਹਾਨ ਸੰਸਥਾ ਦੇ ਸੰਸਥਾਪਕ ਪ੍ਰਧਾਨ ਸ. ਪ੍ਰਤਾਪ ਸਿੰਘ ਜੀ ਨੇ
ਕਿਸਾਨੀ ਨੂੰ ਦਰਪੇਸ਼ ਚੁਣੌਤੀਆਂ ਦੇ ਸੰਦਰਭ ਵਿੱਚ ਸੰਸਥਾ ਵੱਲੋਂ ਅਰੰਭੀਆਂ
ਮਾਹਰ ਸੇਵਾਵਾਂ ਅਤੇ ਸਹੂਲਤਾਂ ਦਾ ਵੀ ਵਿਸ਼ੇਸ਼ ਜ਼ਿਕਰ ਕੀਤਾ।
ਮਹਿੰਦਰ ਸਿੰਘ ਸੇਖੋਂ ਨੇ ਸਕੂਲਾਂ ਵਿੱਚ ਹੋ ਰਹੀ ਭਾਸ਼ਾ ਦੀ ਬੇਕਦਰੀ ਤੇ
ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਇਹ ਵੀ ਖੁਲਾਸਾ ਕੀਤਾ ਕਿ ਪੰਜਾਬੀ
ਪ੍ਰਤੀ ਬਹੁਤ ਸਾਰੇ ਸੁਹਿਰਦ ਅਧਿਆਪਕ ਸਕੂਲਾਂ ਦੀ ਤਾਨਾਸ਼ਾਹ ਨੀਤੀ ਤੋਂ
ਖੁਦ ਪ੍ਰੇਸ਼ਾਨ ਹਨ। ਕਈ ਅਧਿਆਪਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ
ਬੱਚਿਆਂ ਦੇ ਮਾਤਾ ਪਿਤਾ ਜਾਂ ਲੋਕਾਂ ਵੱਲੋਂ ਬਣਦਾ ਸਹਿਯੋਗ ਨਾ ਮਿਲ਼ਣ
ਕਾਰਨ ਉਨ੍ਹਾਂ ਬੇਬਸਾਂ ਦੀ ਕੋਈ ਪੇਸ਼ ਨਹੀਂ ਜਾ ਰਹੀ। ਬਹੁਗਿਣਤੀ ਮਾਂ
ਬਾਪ ਨੂੰ ਇਸ ਸਮੱਸਿਆ ਵੱਲ੍ਹ ਕੋਈ ਧਿਆਨ ਜਾਂ ਸਰੋਕਾਰ ਹੀ ਨਹੀਂ ਹੈ।
ਮਿਲ਼ਣੀ ਉਪ੍ਰੰਤ ਸਟੱਡੀ ਸਰਕਲ ਦੇ ਸਮੂਹ ਨੁਮਾਇੰਦਿਆਂ ਵੱਲੋਂ ਕੁੱਝ
ਸਮਾਂ ਪਹਿਲਾਂ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਡਾ. ਬਲਦੇਵ ਸਿੰਘ ਕੰਦੋਲਾ
ਜੀ ਵੱਲੋਂ ਕੰਪਿਊਟਰ ਤੇ ਪੰਜਾਬੀ ਦੀ ਮਿਆਰੀ ਵਰਤੋਂ ਲਈ ਤਿਆਰ ਕੀਤੇ
"ਇੰਨਸਕ੍ਰਿਪਟ" ਕੀ-ਬੋਰਡ ਲਈ ਪਾਏ ਯੋਗਦਾਨ ਦਾ ਵਿਸ਼ੇਸ਼ ਤੌਰ ਤੇ ਜ਼ਿਕਰ
ਅਤੇ ਧੰਨਵਾਦ ਕੀਤਾ ਗਿਆ। ਸ. ਜਤਿੰਦਰ ਪਾਲ ਸਿੰਘ ਅਤੇ ਸ. ਪ੍ਰਤਾਪ ਸਿੰਘ
ਵੱਲੋਂ ਸ਼ਿੰਦਰ ਪਾਲ ਸਿੰਘ ਮਾਹਲ ਜੀ ਨੂੰ ਵਡਮੁੱਲੇ ਕਿਤਾਬਾਂ ਦੇ ਸੈੱਟ,
ਲੋਈ ਅਤੇ ਸਿਰੋਪਾਓ ਨਾਲ਼ ਸਨਮਾਨਿਤ ਕੀਤਾ ਗਿਆ। ਇਸਦੇ ਨਾਲ਼ ਸ. ਕਰਮਜੀਤ
ਸਿੰਘ ਅਤੇ ਸ. ਗੁਰਦੀਪ ਸਿੰਘ ਦਾ ਵੀ ਸਨਮਾਨ ਅਤੇ ਸਿੱਖ ਚੈਨਲ ਦਾ ਵੀ
ਵਿਸ਼ੇਸ਼ ਧੰਨਵਾਦ ਕੀਤਾ ਗਿਆ। (04/04/2018)
|
(ਖੱਬਿਓਂ ਸੱਜੇ) ਸ. ਗੁਰਜਿੰਦਰ ਸਿੰਘ ਜੀ,
ਸ. ਜਤਿੰਦਰਪਾਲ ਸਿੰਘ ਜੀ, ਸ. ਪ੍ਰਤਾਪ ਸਿੰਘ ਜੀ, ਸ. ਗੁਰਦੀਪ ਸਿੰਘ ਜੀ,
ਸ. ਸ਼ਿੰਦਰ ਪਾਲ ਸਿੰਘ ਜੀ ਮਾਹਲ ਸ. ਕਰਮਜੀਤ ਸਿੰਘ ਜੀ, ਸ਼੍ਰੀ
ਮਿੱਤਰਸੈਨ ਜੀ ਮੀਤ, ਸ. ਮਹਿੰਦਰ ਸਿੰਘ ਜੀ ਸੇਖੋਂ।
|
|
|
ਪੰਜਾਬੀ ਦਾ ਮਿਆਰੀ "ਇੰਨਸਕ੍ਰਿਪਟ" ਅਧਾਰਤ ਕੀ-ਬੋਰਡ PunjabiXL |
|
|
|
|
|
|
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|