ਟੋਰੋਂਟੋ - ਬੀਤੇ ਕੱਲ ਮਿਤੀ 5 ਅਗਸਤ, 2018, ਦਿਨ ਸ਼ਨਿੱਚਰਵਾਰ ਨੂੰ
ਪੱਛਮੀ ਪੰਜਾਬ ਦੇ ਉੱਘੇ ਪੰਜਾਬੀ ਕਵੀ ਬਾਬਾ ਨਜਮੀ, ਲਾਹੌਰ ਪਕਿਸਤਾਨ ਤੋਂ
ਹੀ "ਇੰਸਟੀਚਿਊਟ ਫਾਰ ਪੀਸ ਐਂਡ ਸੈਕੂਲਰ ਸਟੱਡੀਜ਼" ਦੀ
"ਫਾਊਂਡਰ/ਡਾਇਰੈਕਟਰ" ਦੀਪ ਸਈਦਾ ਅਤੇ ਲੁਧਿਆਣਾ ਪੰਜਾਬ ਤੋਂ ਆਏ ਡਾ
ਗੁਰਇਕਬਾਲ ਸਿੰਘ, ਐਡੀਟਰ ਤ੍ਰਿਸ਼ੰਕੂ, ਦਾ ਸਨਮਾਨ ਸਮਾਰੋਹ ਪਿਆਰਾ ਸਿੰਘ
ਕੁੱਦੋਵਾਲ ਅਤੇ ਸੁਰਜੀਤ ਦੇ ਗ੍ਰਹਿ ਵਿਖੇ ਆਯੋਜਿਤ ਕੀਤਾ ਗਿਆ।
ਪ੍ਰਧਾਨਗੀ ਮੰਡਲ ਵਿਚ ਬਾਬਾ ਨਜਮੀ, ਵਰਿਆਮ ਸਿੰਘ ਸੰਧੂ ਅਤੇ ਦੀਪ ਸਈਦਾ
ਸ਼ਾਮਿਲ ਹੋਏ। ਇਸ ਸਮਾਗਮ ਨੂੰ ਤਿੰਨ ਭਾਗਾਂ ਵਿਚ ਵੰਡਿਆ ਗਿਆ: ਸਭ ਤੋਂ
ਪਹਿਲੇ ਸੈਸ਼ਨ ਵਿਚ ਆਏ ਮਹਿਮਾਨਾਂ ਨੇ ਆਪਣੀ ਜ਼ਿੰਦਗੀ ਦੀਆਂ ਹਕੀਕਤਾਂ ਆਪਣੀ
ਜ਼ਬਾਨੀ ਸੁਣਾਈਆਂ । ਬਹੁਤ ਹੀ ਜ਼ਹੀਨ ਪਰ ਸਾਦਾ ਜੀਵਨ ਬਤੀਤ ਕਰ ਰਹੀ ਦੀਪ
ਸਈਦਾ ਨੇ ਦੱਸਿਆ ਕਿ ਕਿਵੇਂ ਉਹਨਾਂ ਨੇ ਧਰਮ ਨਿਰਪੱਖਤਾ ਦਾ ਸੁਨੇਹਾ ਦੇਣ
ਲਈ ਸਿਰ ਧੜ ਦੀ ਬਾਜ਼ੀ ਲਗਾ ਕੇ ਕੰਮ ਕੀਤਾ । ਦੋਹਾਂ ਦੇਸ਼ਾਂ ਦੀ ਆਪਸੀ
ਮਿਲਵਰਤਣ ਲਈ ਵੀ ਉਹ ਅਣਥੱਕ ਮਿਹਨਤ ਕਰ ਰਹੇ ਹਨ ਅਤੇ ਆਸਵੰਦ ਹਨ ਕਿ ਇਕ
ਦਿਨ ਦੋਵੇਂ ਦੇਸ਼ ਇੱਕਠੇ ਹੋ ਜਾਣਗੇ। ਬਾਬਾ ਨਜਮੀ ਨੇ ਆਪਣੀ ਜ਼ਿੰਦਗੀ ਦੇ
ਬਹੁਤ ਸਾਰੇ ਤਲਖ਼ ਤਜਰਬੇ ਸਾਂਝੇ ਕੀਤੇ ਅਤੇ ਆਪਣੀਆਂ ਕਵਿਤਾਵਾਂ ਸੁਣਾ ਕੇ
ਸਰੋਤਿਆਂ ਦੀ ਵਾਹ ਵਾਹ ਖੱਟੀ। ਡਾ ਗੁਰਇਕਬਾਲ ਜੋ ਕਿ ਉਹ ਬਹੁਤ ਲੰਮੇ ਸਮੇਂ
ਤੋਂ "ਤ੍ਰਿਸ਼ੰਕੂ" ਨਾਂ ਦੇ ਤ੍ਰੈਮਾਸਿਕ ਪੰਜਾਬੀ ਮੈਗ਼ਜ਼ੀਨ ਦੀ ਸੰਪਾਦਨਾ ਕਰ
ਰਹੇ ਹਨ, ਨੇ ਆਪਣੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਗ਼ਜ਼ੀਨ
ਚਲਾਉਣਾ ਬਹੁਤ ਔਖਾ ਹੈ ਅਤੇ ਇਹ ਪਾਠਕਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਚੱਲ
ਸਕਦਾ।
ਦੂਜੇ ਦੌਰ ਵਿਚ ਇਨ੍ਹਾਂ ਤਿੰਨਾਂ ਹਸਤੀਆਂ ਨੂੰ ਐਮ. ਪੀ.
ਸੋਨੀਆ ਸਿੱਧੂ, ਐਮ. ਪੀ. ਪੀ. ਪ੍ਰਭਮੀਤ ਸਿੰਘ ਸਰਕਾਰੀਆ ਅਤੇ "ਗਲੋਬਲ
ਪੰਜਾਬ ਫਾਊਂਡੇਸ਼ਨ" ਦੀ ਟੀਮ ਨੇ ਦੁਸ਼ਾਲੇ ਅਤੇ ਟਰਾਫੀਆਂ ਦੇ ਕੇ ਸਮਮਾਨਿਤ
ਕੀਤਾ। ਬਾਬਾ ਨਜਮੀ ਦੀ ਮਾਇਕ ਸਹਾਇਤਾ ਵੀ ਕੀਤੀ ਗਈ।
ਤੀਜੇ ਦੌਰ
ਵਿਚ ਹਾਜ਼ਿਰ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾ ਕੇ ਮਹਿਫਿਲ ਦਾ ਮਾਹੌਲ
ਹੋਰ ਸੁਹਾਣਾ ਕਰ ਦਿੱਤਾ ।
ਇਸ ਮਹਿਫਿਲ ਦੀ ਕਾਮਯਾਬੀ ਦਾ ਸਿਹਰਾ
ਸ਼ਿਰਕਤ ਕਰਨ ਵਾਲੇ ਦੋਸਤਾਂ: ਅਰੂਜ ਰਾਜਪੂਤ, ਕੰਵਲਜੀਤ ਢਿੱਲੋਂ, ਗਲੋਬਲ ਦੇ
ਚੇਅਰਪਰਸਨ ਕੁਲਜੀਤ ਸਿੰਘ ਜੰਜੂਆ, ਸੰਜੀਵ ਭੱਟੀ, ਅਰਸ਼ਦ ਮਹਿਮੂਦ, ਵਰਿਆਮ
ਸੰਧੂ, ਰਾਜਵੰਤ ਸੰਧੂ, ਸੰਦੀਪ ਕੌਰ, ਸੰਤੋਖ ਸਿੰਘ ਨੱਤ, ਕਮਲਜੀਤ ਨੱਤ,
ਸ਼ਮਸ਼ਾਦ ਇਲਾਹੀ, ਜ਼ਕੀਆ ਇਲਾਹੀ, ਪਰਮਜੀਤ ਦਿਓਲ, ਅਹਿਸਨ ਫੈਰਾਜ਼, ਰਾਬੀਆ
ਅਹਿਸਨ, ਉਮਰ ਲਾਤੀਫ਼, ਰਸ਼ਪਾਲ ਗਿੱਲ, ਮਨਮੋਹਨ ਛਿੱਬੜ, ਮਧੂ ਛਿੱਬੜ, ਜਗੀਰ
ਸਿੰਘ ਕਾਹਲੋਂ, ਸਰਬਜੀਤ ਕੌਰ ਕਾਹਲੋਂ, ਪਰਮਜੀਤ ਢਿੱਲੋਂ, ਸਨੀ ਸ਼ਿਵਰਾਜ,
ਇਕਬਾਲ ਬਰਾੜ, ਕੁਲਵਿੰਦਰ ਖਹਿਰਾ, ਸੁਰਿੰਦਰ ਖਹਿਰਾ, ਭੁਪਿੰਦਰ ਦੁੱਲੇ,
ਸੁਖਪਾਲ, ਸਲੀਮ ਪਾਸ਼ਾ, ਗੁਰਦੇਵ ਚੌਹਾਨ, ਗੁਰਦਿਆਲ ਬੱਲ, ਹਜ਼ਾਰਾ ਸਿੰਘ,
ਰਿੰਟੂ ਭਾਟੀਆ, ਹਰਪਾਲ ਭਾਟੀਆ, ਸੁੰਦਰਪਾਲ ਰਾਜਾ ਸਾਂਸੀ, ਰਮਿੰਦਰ ਵਾਲੀਆ,
ਅਮਰਜੀਤ ਪੰਛੀ, ਗਗਨਦੀਪ ਸਿੰਘ ਤੂਰ, ਸੰਦਲੀ ਰਿਸ਼ੂ, ਨਵਜੀਵਨ ਸਿੰਘ,
ਤਰਨਬੀਰ ਸਿੰਘ, ਬਲਦੀਪ ਸਿੰਘ, ਮਨਪ੍ਰੀਤ ਜੱਜ, ਜਸਪ੍ਰੀਤ ਕੌਰ, ਸੁਰਜੀਤ,
ਹਰਦਿਆਲ ਸਿੰਘ ਝੀਤਾ ਅਤੇ ਪੁਸ਼ਪਿੰਦਰ ਕੌਰ ਜੋਸਨ ਦੇ ਸਿਰ ਬੱਝਦਾ ਹੈ।
ਫੋਟੋਗਰਾਫੀ ਅਤੇ ਵੀਡੀਓਗਰਾਫੀ ਦੀ ਜਿੰਮੇਵਾਰੀ ਕੁਲਵਿੰਦਰ ਖਹਿਰਾ ਅਤੇ
ਸੰਜੀਵ ਭੱਟੀ ਨੇ ਬੜੀ ਤਨਦੇਹੀ ਨਾਲ ਨਿਭਾਈ।
|