ਚੰਡੀਗੜ੍ਵ, 2 ਅਪ੍ਰੈਲ 2018 : ਸ਼੍ਰੋਮਣੀ
ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ.) ਵਲੋਂ ਇਕ ਵਿਸ਼ਾਲ ਸਮਾਗਮ
ਦੌਰਾਨ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਮੁਹਾਲੀ, ਫੇਸ-1 ਵਿਖੇ
ਸਾਹਿਤਕ ਖੇਤਰ ਵਿਚ ਵਿਸ਼ੇਸ਼ ਯੋਗਦਾਨ ਪਾਉਣ ਵਾਲੀਆਂ ਸ਼ਖਸ਼ੀਅਤਾਂ ਨੂੰ
ਸਨਮਾਨਿਤ ਕੀਤਾ ਗਿਆ ਜਿਨਾਂ ਵਿਚ ਗੀਤਕਾਰ ਸ੍ਰ.
ਸ਼ਮਸ਼ੇਰ ਸੰਧੂ ਅਤੇ ਗੀਤਕਾਰ ਰਾਜੂ ਨਾਹਰ ਨੂੰ 'ਨੰਦ ਲਾਲ ਨੂਰਪੁਰੀ
ਅਵਾਰਡ-2018', ਕਵਿੱਤਰੀ ਤੇ ਕਹਾਣੀਕਾਰਾ ਕੁਲਵਿੰਦਰ ਕੌਰ ਮਹਿਕ ਅਤੇ
ਕਵਿੱਤਰੀ ਤੇ ਕਹਾਣੀਕਾਰਾ ਵਰਿੰਦਰ ਕਰ ਰੰਧਾਵਾ ਨੂੰ, 'ਦਲੀਪ ਕੌਰ
ਟਿਵਾਣਾ ਅਵਾਰਡ-2018', ਗ਼ਜ਼ਲਗੋ ਬਲਵੰਤ ਚਿਰਾਗ ਨੂੰ 'ਦੀਪਕ ਜੈਤੋਈ
ਅਵਾਰਡ-2018', ਸ਼ਾਇਰ ਰਾਜ ਕੁਮਾਰ ਸਾਹਵਾਲੀਆ ਨੂੰ 'ਹਰਭਜਨ ਹਲਵਾਰਵੀ
ਅਵਾਰਡ-2018', ਕਵਿੱਤਰੀ ਰਣਜੀਤ ਕੌਰ ਸਵੀ ਨੂੰ 'ਹੋਣਹਾਰ ਧੀ ਪੰਜਾਬ ਦੀ
ਅਵਾਰਡ-2018', ਘੋੜ-ਸਵਾਰ ਅਫਸਰ ਅਤੇ ਸ਼ਾਇਰ ਪ੍ਰੀਤਮ ਸਿੰਘ ਰਾਠੀ ਨੂੰ
'ਮਾਣ ਪੰਜਾਬ ਦਾ ਅਵਾਰਡ-2018', ਲੋਕ-ਗਾਇਕ ਪੂਰਨ ਪਰਦੇਸੀ ਨੂੰ, 'ਲਾਲ
ਚੰਦ ਯਮਲਾ ਜੱਟ ਅਵਾਰਡ-2018', ਗੀਤਕਾਰ ਲਾਲੀ ਕਰਤਾਰਪੁਰੀ ਨੂੰ 'ਇੰਦਰਜੀਤ
ਹਸਨਪੁਰੀ ਅਵਾਰਡ-2018', ਸ਼ਾਇਰ ਇੰਜੀ. ਜੀ. ਐਸ. ਪਾਹੜਾ ਨੂੰ 'ਦੀਵਾਨ
ਸਿੰਘ ਮਹਿਰਮ ਅਵਾਰਡ-2018' ਅਤੇ ਧਾਰਮਿਕ ਸ਼ਾਇਰ ਫਤਹਿ ਸਿੰਘ ਕਮਲ (ਬਾਗੜੀ)
ਨੂੰ 'ਸਾਂਈ ਬੁੱਲੇ ਸ਼ਾਹ ਅਵਾਰਡ-2018' ਨਾਲ ਸਨਮਾਨਿਆ ਗਿਆ।
ਇਸ ਅਵਸਰ ਤੇ ਕੁਲਵਿੰਦਰ ਕੌਰ ਮਹਿਕ ਦਾ ਕਹਾਣੀ-ਸੰਗ੍ਰਹਿ,
'ਰੌਣਕੀ ਪਿੱਪਲ', ਵਰਿੰਦਰ ਕੌਰ ਰੰਧਾਵਾ ਦਾ ਕਹਾਣੀ-ਸੰਗ੍ਰਹਿ, 'ਬੁਝਦੇ
ਦੀਵੇ ਦੀ ਲੋਅ', ਬਲਵੰਤ ਚਿਰਾਗ ਦਾ ਕਾਵਿ-ਸੰਗ੍ਰਹਿ, 'ਉਦਾਸ
ਅੱਖਰ', ਅਤੇ ਫਤਹਿ ਸਿੰਘ ਕਮਲ (ਬਾਗੜੀ) ਦਾ ਕਾਵਿ-ਸੰਗ੍ਰਹਿ, 'ਕਲਮ ਕੇ
ਵਲਵਲੇ' ਵੀ ਰੀਲੀਜ ਕੀਤਾ ਗਿਆ । ਇਸ ਦੇ ਨਾਲ ਹੀ ਸੰਸਥਾ
ਵਲੋ ਤਿਆਰ ਕੀਤੀ ਗਈ 906 ਕਲਾ-ਪ੍ਰੇਮੀਆਂ ਦੀ ਟੈਲੀਫੋਨ ਡਾਇਰੈਕਟਰੀ
'ਵਿਰਸੇ ਦੇ ਪੁਜਾਰੀ' ਵੀ ਰੀਲੀਜ ਕੀਤੀ ਗਈ। ਡਾਇਰੈਕਟਰੀ
ਵਿਚ ਛਪੇ ਅਤੇ ਮੌਕੇ ਤੇ ਹਾਜਰ ਕਲਾ-ਪ੍ਰੇਮੀਆਂ ਨੂੰ ਡਾਇਰੈਕਟਰੀ ਦੇ ਨਾਲ
ਨਾਲ ਇਕ ਮੈਡਲ ਨਾਲ ਸਨਮਾਨਿਤ ਵੀ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਲਾਲ ਸਿੰਘ
ਲਾਲੀ ਅਤੇ ਅਤੇ ਜਨਰਲ ਸਕੱਤਰ ਪ੍ਰੀਤਮ ਲੁਧਿਆਣਵੀ ਨੇ ਦੱਸਿਆ ਕਿ ਇਸ ਅਵਸਰ
ਤੇ ਮੁੱਖ ਮਹਿਮਾਨ ਵਜੋਂ ਜਨਾਬ ਆਰ ਐਲ. ਕਲਸੀਆ, ਆਈ. ਏ. ਐਸ.
(ਰਿਟਾ.) ਅਤੇ ਸਮਾਗਮ ਦੇ ਪ੍ਰਧਾਨਗੀ-ਕਰਤਾ ਵਜੋ ਸ੍ਰ. ਸ਼ੰਗਾਰਾ ਸਿੰਘ
ਭੁੱਲਰ, ਸੰਪਾਦਕ, ਰੋਜਾਨਾ ਸਪੋਕਸਮੈਨ ਨੇ ਸ਼ਿਰਕਤ ਕੀਤੀ। ਜਦ ਕਿ
ਵਿਸ਼ੇਸ਼ ਮਹਿਮਾਨ ਵਜੋਂ ਸ੍ਰ. ਦਲਜੀਤ ਸਿੰਘ, ਡੀ. ਐਸ. ਪੀ. , ਡਾ.
ਕ੍ਰਿਸਨਾ ਕਲਸੀਆ, ਬਲਵੰਤ ਸੱਲਣ ਅਤੇ ਲਛਮਣ ਸਿੰਘ ਮੇਹੋ ਹਾਜਰ ਸਨ।
ਉਨਾਂ ਇਹ ਵੀ ਦੱਸਿਆ ਕਿ ਸਨਮਾਨਿਤ ਕਰਨ ਦੀਆਂ ਰਸਮਾਂ ਜਨਾਬ ਆਰ ਐਲ.
ਕਲਸੀਆ, ਆਈ. ਏ. ਐਸ. (ਰਿਟਾ.) , ਸਮਾਗਮ ਦੇ ਪ੍ਰਧਾਨਗੀ-ਕਰਤਾ
ਸ੍ਰ. ਸ਼ੰਗਾਰਾ ਸਿੰਘ ਭੁੱਲਰ ਅਤੇ ਪ੍ਰਧਾਨਗੀ ਮੰਡਲ ਨੇ ਇਕੱਠਿਆਂ
ਨਿਭਾਈਆਂ । ਸਟੇਜ-ਸਕੱਤਰ ਦੀ ਭੂਮਿਕਾ ਸਟੇਜਾਂ ਦੀ ਧਨੀ, ਦੂਰ-ਦਰਸਨ
ਦੀ ਐਕਰ ਸੰਦੀਪ ਕੌਰ ਅਰਸ਼ ਜੀ ਨੇ ਬਾ-ਖੂਬੀ ਨਿਭਾਈ ।
ਇਸ
ਸਮਾਗਮ ਵਿਚ ਪੰਜਾਬ ਦੇ ਨਾਲ-ਨਾਲ ਭਾਰਤ ਦੇ ਦੂਜੇ ਸੂਬਿਆਂ ਤੋਂ ਵੀ
ਕਲਾ-ਪ੍ਰੇਮੀ ਹੁੰਮ-ਹੁੰਮਾਕੇ ਪੁੱਜੇ। ਸਮਾਗਮ ਨੂੰ ਸਫਲਤਾ
ਪੂਰਵਕ ਨੇਪਰੇ ਚਾੜਨ ਵਿਚ ਸੰਸਥਾ ਦੇ ਪ੍ਰਧਾਨ ਲਾਲ ਸਿੰਘ ਲਾਲੀ ਅਤੇ
ਬਲਬੀਰ ਸਿੰਘ ਛਿੱਬਰ ਦੇ ਨਾਲ-ਨਾਲ, ਐਮ. ਐਸ. ਕਲਸੀ, ਸ਼ਮਸ਼ੇਰ ਸਿੰਘ
ਪਾਲ, ਕ੍ਰਿਸ਼ਨ ਰਾਹੀ, ਸੁਦਾਗਰ ਮੁੰਡੀ ਖੈੜ, ਅਵਤਾਰ ਸਿੰਘ ਪਾਲ, ਜਰਨੈਲ
ਹਸਨਪੁਰੀ, ਵਿਨੋਦ ਪਾਠਕ ਹਠੂਰੀਆ, ਬਾਵਾ ਬੱਲੀ, ਗੁਰਵਿੰਦਰ ਗੁਰੀ, ਸ਼ਿਵ
ਬੱਲੀ, ਲਛਮਣ ਦਾਸ ਜੱਖੇਪਲੀਆ, ਤ੍ਰਿਪਤਾ ਵਰਮੌਤਾ, ਛੀਨਾ ਬੇਗਮ
ਸੋਹਣੀ, ਬਲਵਿੰਦਰ ਕੌਰ ਲਗਾਣਾ, ਮਨਦੀਪ ਕੌਰ ਢੀਂਡਸਾ, ਸੁੱਖੀ ਫਾਂਟਵਾਂ,
ਸਿਕੰਦਰ ਰਾਮਪੁਰੀ ਅਤੇ ਆਰ. ਡੀ. ਮੁਸਾਫਿਰ ਦਾ ਵਿਸੇਸ
ਯੋਗਦਾਨ ਰਿਹਾ । ਕੁੱਲ ਮਿਲਾ ਕੇ ਸੰਸਥਾ ਦਾ ਇਹ ਸਮਾਗਮ
ਯਾਦਗਾਰੀ ਪੈੜਾਂ ਛੱਡ ਗਿਆ, ਜਿਸਦੇ ਲਈ ਸੰਸਥਾ ਵਧਾਈ ਦੀ ਪਾਤਰ
ਬਣਦੀ ਹੈ। (03/04/2018)
|