ਸਮਾ

ਸੰਪਰਕ: info@5abi.com

  ਫੇਸਬੁੱਕ 'ਤੇ 5abi
 
 

ਸੁਰਖੀਆਂ

ਸਮੀਖਿ

ਖਾਸ ਰਿਪੋਰਟ

ਵਿਸ਼ੇਸ਼ ਲੇਖ

ਵਿਸ਼ੇਸ਼ ਕਲਮ

ਕਹਾਣੀ

ਕਵਿਤਾ

ਪੱਤਰ

ਸੰਪਰਕ

 
 
    WWW 5abi।com  ਸ਼ਬਦ ਭਾਲ

 
     
 
 
ਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ

 


plea

 

ਪੰਜਾਬੀ ਲੈਂਗੂਏਜ਼ ਐਜੂਕੇਸ਼ਨ ਐਸੋਸੀਏਸ਼ਨ (PLEA) ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ 20 ਜਨਵਰੀ ਨੂੰ ਡੈਲਟਾ ਰੀਕਰੀਏਸ਼ਨ ਸੈਂਟਰ ਡੈਲਟਾ ਬੀ ਸੀ ਵਿੱਚ ਮਨਾਇਆ ਗਿਆ। ਇਸ ਸਮਾਗਮ ਦੌਰਾਨ ਬੀ ਸੀ ਦੇ ਪਬਿਲਕ ਸਕੂਲਾਂ ਵਿੱਚ ਪੰਜਾਬੀ ਬੋਲੀ ਦੀ ਪੜ੍ਹਾਈ ਬਾਰੇ ਵਿਸ਼ੇਸ਼ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਮਾਗਮ ਦਾ ਸੰਚਾਲਨ ਪ੍ਰਭਜੋਤ ਕੌਰ ਨੇ ਕੀਤਾ।

ਸ਼ੁਰੂ ਵਿੱਚ ਪਲੀ ਦੇ ਪ੍ਰਧਾਨ ਬਲਵੰਤ ਸੰਘੇੜਾ ਨੇ ਪਲੀ ਵਲੋਂ ਇਸ ਸਾਲ ਦੇ ਮਿੱਥੇ ਮੁੱਖ ਨਿਸ਼ਾਨੇ ਬਾਰੇ ਦੱਸਿਆ ਕਿ ਕੋਸ਼ਸ਼ ਕੀਤੀ ਜਾਵੇਗੀ ਕਿ ਸਰੀ ਵਿੱਚ ਕੁਝ ਹੋਰ ਐਲੇਮੈਂਟਰੀ ਸਕੂਲਾਂ ਵਿੱਚ ਗਰੇਡ ਪੰਜ ਤੋਂ ਪੰਜਾਬੀ ਦੀ ਪੜ੍ਹਾਈ ਸ਼ੁਰੂ ਕਰਵਾਈ ਜਾ ਸਕੇ। ਸਮਾਗਮ ਦੇ ਪਹਿਲੇ ਵਿਸ਼ੇਸ਼ ਬੁਲਾਰੇ ਜੈਗ ਖੋਸਾ, ਜੋ ਕਿ ਸਥਾਨਕ ਪੁਲਸ ਅਫਸਰ ਅਤੇ ਕਮਿਊਨਿਟੀ ਐਕਟਵਿਸਟ ਹਨ, ਨੇ ਬੱਚਿਆਂ ਨੂੰ ਪੰਜਾਬੀ ਪੜ੍ਹਾਉਣ ਦੀ ਅਹਿਮੀਅਤ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਘਰ ਵਿੱਚ ਬਚਪਨ ਤੋਂ ਹੀ ਪੰਜਾਬੀ ਵਿੱਚ ਗੱਲਬਾਤ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਵਿਸਥਾਰ ਵਿੱਚ ਦੱਸਿਆ ਕਿ ਉਨ੍ਹਾਂ ਦੇ ਆਪਣੇ ਪੇਸ਼ੇ ਵਿੱਚ ਪੰਜਾਬੀ ਦੀ ਜਾਣਕਾਰੀ ਕਿਸ ਤਰ੍ਹਾਂ ਮੱਦਦਗਾਰ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਬੱਚਿਆਂ ਨੂੰ ਪੰਜਾਬੀ ਸਿਖਾਉਣ ਦੇ ਨਾਲ ਨਾਲ ਆਪ ਵੀ ਅੰਗ੍ਰੇਜ਼ੀ ਸਿੱਖਣੀ ਚਾਹੀਦੀ ਹੈ ਅਤੇ ਘਰਾਂ ਵਿੱਚ ਲਾਇਬ੍ਰੇਰੀਆਂ ਬਣਾਉਣੀਆਂ ਚਾਹੀਦੀਆਂ ਹਨ। ਪੰਜਾਬੀ ਦੇ ਵਿਦਵਾਨ ਡਾ: ਸਾਧੂ ਸਿੰਘ ਨੇ ਕਿਹਾ ਕਿ ਪੰਜਾਬੀ ਬੋਲੀ ਦਾ ਸਭ ਤੋਂ ਵੱਧ ਨੁਕਸਾਨ ਸੰਪਰਦਾਇਕਤਾ ਨੇ ਕੀਤਾ ਹੈ। ਪੰਜਾਬੀ ਜ਼ਬਾਨ ਦੀ ਅਮੀਰੀ ਦੀ ਗੱਲ ਕਰਦਿਆਂ ਉਨ੍ਹਾਂ ਨੇ ਪੰਜਾਬੀ ਵਿੱਚ ਰੰਗਾਂ ਸਬੰਧੀ ਸ਼ਬਦਾਂ ਬਾਰੇ ਆਪਣੀ ਪੁਸਤਕ 'ਪੰਜਾਬੀ ਬੋਲੀ ਦੀ ਵਿਰਾਸਤ' ਵਿਚੋਂ ਇਕ ਲੰਬੀ ਸੂਚੀ ਪੜ੍ਹ ਕੇ ਸੁਣਾਈ ਜਿਸ ਨੇ ਸ੍ਰੋਤਿਆਂ ਨੂੰ ਬਹੁਤ ਪ੍ਰਭਾਵਤ ਕੀਤਾ। ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਪੰਜਾਬੀ ਅਧਿਆਪਕ ਸੁਖਵੰਤ ਹੁੰਦਲ ਨੇ ਪੰਜਾਬੀ ਵਿਕੀਪੀਡੀਆ ਦੀ ਮਹੱਤਤਾ ਬਾਰੇ ਵਿਸਥਾਰ ਵਿੱਚ ਦੱਸਿਆ। ਉਨ੍ਹਾਂ ਨੇ ਅਪੀਲ ਕੀਤੀ ਕਿ ਪੰਜਾਬੀਆਂ ਨੂੰ ਪੰਜਾਬੀ ਵਿਕੀਪੀਡੀਆ ਨੂੰ ਵਧਾਉਣ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਨੇ ਆਪਣੇ ਇਕ ਲੰਬੇ ਲੇਖ ਦਾ ਵੀ ਜ਼ਿਕਰ ਕੀਤਾ ਜੋ ਇਥੇ ਪੜ੍ਹਿਆ ਜਾ ਸਕਦਾ ਹੈ: https://sukhwanthundal.wordpress.com/ ਸਰੀ ਸਕੂਲ ਬੋਰਡ ਤੋਂ ਗੈਰੀ ਥਿੰਦ, ਸਰੀ ਸਕੂਲ ਅਧਿਆਪਕ ਰਬਿੰਦਰ ਬੋਪਾਰਾਏ ਅਤੇ ਮਾਪਿਆਂ ਵਲੋਂ ਕੇਵਲ ਤੱਗੜ ਹੋਰਾਂ ਇਕ ਪੈਨਲ ਵਿੱਚ ਹਿੱਸਾ ਲਿਆ ਜਿਸ ਦਾ ਸੰਚਾਲਨ ਸੁਖਵੰਤ ਹੁੰਦਲ ਨੇ ਕੀਤਾ। ਇਸ ਵਿਚਾਰ ਵਟਾਂਦਰੇ ਵਿੱਚ ਮੁੱਖ ਤੌਰ ’ਤੇ ਇਸ ਗੱਲ ਬਾਰੇ ਚਰਚਾ ਹੋਈ ਕਿ ਮਾਪਿਆਂ ਨੂੰ ਕਿਸ ਤਰ੍ਹਾਂ ਉਤਸਾਹਤ ਕੀਤਾ ਜਾਵੇ ਕਿ ਉਹ ਆਪਣੇ ਬੱਚਿਆਂ ਨੂੰ ਪੰਜਾਬੀ ਜਮਾਤਾਂ ਵਿੱਚ ਦਾਖਲ ਕਰਵਾਉਣ।

ਪੰਜਾਬੀ ਦੀ ਪੜ੍ਹਾਈ ਨਾਲ ਸਬੰਧਤ ਗੰਭੀਰ ਮਸਲਿਆਂ ਬਾਰੇ ਚਰਚਾ ਦੇ ਨਾਲ ਨਾਲ ਸਥਾਨਕ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੇ ਕਵਿਤਾਵਾਂ ਅਤੇ ਗੀਤ ਪੇਸ਼ ਕੀਤੇ ਅਤੇ ਪੰਜਾਬੀ ਮਸਲਿਆਂ ਬਾਰੇ ਗੱਲਬਾਤ ਵੀ ਕੀਤੀ। ਹਿੱਸਾ ਲੈਣ ਵਾਲੇ ਬੱਚੇ ਸਨ: ਅਮਨ, ਤੰਨੂ, ਮੰਨੂ, ਸੁਖਮਨ ਕੈਂਬੋ, ਮਨਜੋਤ ਸਿੰਘ, ਪ੍ਰਭਲੀਨ ਕੌਰ ਗਰੇਵਾਲ, ਸ਼ਰਨ ਸੰਧੂ, ਹਮਕੀਰਤ ਗਿੱਲ, ਤਰਨ ਪੂਨੀਆਂ, ਸਨੀ ਜਤੀ, ਸਿਮਰਤ, ਅਮਰਿਤ, ਜਸਨੂਰ, ਸਾਹਿਬ, ਰਵਲੀਨ, ਸਮਰੀਤੀ, ਅਸ਼ਮੀਨ, ਪਰਲੀਨ, ਨਵਰੀਤ ਅਤੇ ਹਰਦੀਪ ਵਿਰਕ।

ਪਲੀ ਵਲੋਂ ਗਿਆਨ ਸਿੰਘ ਥਿੰਦ ਅਤੇ ਹਰਜਿੰਦਰ ਸਾਂਗਰਾ ਨੂੰ ਕਨੇਡਾ ਵਿੱਚ ਪੰਜਾਬੀ ਦੇ ਵਿਕਾਸ ਹਿੱਤ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸ੍ਰੀ ਥਿੰਦ ਬਾਰੇ ਬੋਲਦਿਆਂ ਰੇਡੀਓ ਹੋਸਟ ਪ੍ਰੋਫੈਸਰ ਗੁਰਵਿੰਦਰ ਸਿੰਘ ਧਾਲੀਵਾਲ ਹੋਰਾਂ ਦੱਸਿਆ ਕਿ ਉਹ 1953 ਵਿੱਚ ਕਨੇਡਾ ਆਏ ਸਨ ਤੇ ਉਨ੍ਹਾਂ ਨੇ ਏਥੇ ਖੁਦ ਪੰਜਾਬੀ ਸਿੱਖ ਕੇ ਵੈਨਕੂਵਰ ਦੀ ਇਤਿਹਾਸਕ ਜਥੇਬੰਦੀ ਖਾਲਸਾ ਦੀਵਾਨ ਸੁਸਾਇਟੀ ਵਾਸਤੇ ਇਕ ਅਖਬਾਰ ਸ਼ੁਰੂ ਕੀਤਾ। ਹਰਜਿੰਦਰ ਸਾਂਗਰਾ ਬਾਰੇ ਸਾਧੂ ਬਿਨਿੰਗ ਨੇ ਦੱਸਿਆ ਕਿ ਕਨੇਡਾ ਦੀ ਜੰਮਪਲ਼ ਹਰਜਿੰਦਰ ਨੇ ਖੁਦ ਪੰਜਾਬੀ ਸਿੱਖੀ, ਵੈਨਕੂਵਰ ਸੱਥ ਨਾਂ ਦੀ ਜਥੇਬੰਦੀ ਨਾਲ ਲੰਮਾ ਸਮਾਂ ਨਾਟਕ ਕੀਤੇ, ਯੂ ਬੀ ਸੀ ਵਿੱਚ ਬਾਲਗਾਂ ਨੂੰ ਪੰਜਾਬੀ ਪੜ੍ਹਾਈ ਅਤੇ ਹੁਣ ਉਹ ਲੰਮੇ ਸਮੇਂ ਤੋਂ ਵੈਨਕੂਵਰ ਵਿੱਚ ਅਧਿਆਪਕ ਹਨ ਅਤੇ ਹੋਰ ਵਿਸ਼ਿਆਂ ਦੇ ਨਾਲ ਨਾਲ ਪੰਜਾਬੀ ਵੀ ਪੜ੍ਹਾਉਂਦੇ ਹਨ।

ਪ੍ਰੋਗਰਾਮ ਦੇ ਅੰਤ ਵਿੱਚ ਬਲਵੰਤ ਸੰਘੇੜਾ ਨੇ ਹਾਜ਼ਰੀਨ ਦੇ ਨਾਲ ਨਾਲ ਪੰਜਾਬੀ ਮੀਡੀਆ, ਮਾਪਿਆਂ, ਵਿਦਿਆਰਥੀਆਂ ਅਤੇ ਸਕੂਲ ਬੋਰਡ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਪਲੀ ਦੇ ਮੈਂਬਰਾਂ ਪਰਵਿੰਦਰ ਧਾਰੀਵਾਲ, ਪ੍ਰਭਜੋਤ ਕੌਰ, ਰਜਿੰਦਰ ਪੰਧੇਰ, ਹਰਮਨ ਪੰਧੇਰ, ਰਣਬੀਰ ਜੌਹਲ, ਜਸ ਬਿਨਿੰਗ, ਪਾਲ ਬਿਨਿੰਗ, ਅਤੇ ਸਾਧੂ ਬਿਨਿੰਗ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਚੜ੍ਹ ਕੇ ਆਪਣੇ ਬੱਚਿਆਂ ਨੂੰ ਪੰਜਾਬੀ ਜਮਾਤਾਂ ਵਿੱਚ ਦਾਖਲ ਕਰਵਾਉਣ।  (23/01/2018)
 

 

plea
plea
plea

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

pleaਪਲੀ ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ   ਹਰਪ੍ਰੀਤ ਸੇਖਾ, ਕਨੇਡਾ  ਸਾਹਿਬਜ਼ਾਦਿਆ ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ

2011 ਦੇ ਵ੍ਰਿਤਾਂਤ »

2012 ਦੇ ਵ੍ਰਿਤਾਂਤ »

2013 ਦੇ ਵ੍ਰਿਤਾਂਤ »

2014 ਦੇ ਵ੍ਰਿਤਾਂਤ »

2015 ਦੇ ਵ੍ਰਿਤਾਂਤ »

2016 ਦੇ ਵ੍ਰਿਤਾਂਤ »

2017 ਦੇ ਵ੍ਰਿਤਾਂਤ »

     

 
 
kav-ras2_140.jpg (5284 bytes)

vid-tit1_ratan_140v3.jpg (5679 bytes)

pal-banner1_142.jpg (14540 bytes)

sahyog1_150.jpg (4876 bytes)

 
 

Terms and Conditions
Privay Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਸਾਹਿਤ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

banner1-150.gif (7792 bytes)