|
|
ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ
ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ
ਬਿਕਰਮਜੀਤ
ਸਿੰਘ ਮੋਗਾ, ਫਿਨਲੈਂਡ (24/04/2018) |
 |
|
|
ਫ਼ਿੰਨਲੈਂਡ 23 ਅਪ੍ਰੈਲ - ਫ਼ਿੰਨਲੈਂਡ ਦੇ ਗੁਰੂਦਵਾਰਾ ਵਾਨਤਾ ਦੀ
ਪ੍ਰਬੰਧਕ ਕਮੇਟੀ ਅਤੇ ਸੇਵਾਦਾਰਾਂ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ
ਗੁਰੂਘਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵੈਸਾਖੀ
ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ ਗਿਆ। ਗੁਰੂਘਰ ਦੇ ਮੁੱਖ ਸੇਵਾਦਾਰ
ਅਨੁਸਾਰ ਇਸ ਸਮਾਗਮ ਨੂੰ ਮੁੱਖ ਰੱਖਦਿਆਂ ਹੋਇਆ ਫ਼ਿੰਨਲੈਂਡ ਵਿੱਚ ਪਹਿਲੀ
ਵਾਰ ਵੈਸਾਖੀ ਮੌਕੇ 20 ਅਪ੍ਰੈਲ ਸ਼ੁਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦਾ
ਪ੍ਰਕਾਸ਼ ਕੀਤਾ ਗਿਆ ਅਤੇ 22 ਅਪ੍ਰੈਲ ਐਤਵਾਰ ਨੂੰ ਭੋਗ ਪਾਇਆ ਗਿਆ, ਜਿਸ
ਦੌਰਾਨ ਸੰਗਤਾਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਲਵਾਈਆਂ ਅਤੇ ਗੁਰੂਘਰ ਵਿੱਚ
ਸੇਵਾ ਕੀਤੀ ਜਿਸ ਵਿੱਚ ਬੀਬੀਆਂ ਅਤੇ ਬੱਚਿਆਂ ਨੇ ਬਹੁਤ ਯੋਗਦਾਨ ਪਾਇਆ।
ਇਸ ਦੌਰਾਨ ਗੁਰੂਘਰ ਵਿੱਚ ਗੁਰੂ ਕਾ ਲੰਗਰ ਅਤੁੱਟ ਵਰਤਿਆ। ਅਖੰਡ
ਪਾਠ ਸਾਹਿਬ ਦੀ ਸੇਵਾ ਸਵੀਡਨ ਤੋਂ ਵਿਸ਼ੇਸ ਤੌਰ ਤੇ ਆਏ ਭਾਈ ਸੱਜਣ ਸਿੰਘ
ਅਤੇ ਭਾਈ ਨਛੱਤਰ ਸਿੰਘ ਜੀ ਨਾਲ ਹੋਰ ਸਿੰਘਾਂ ਅਤੇ ਸਿੰਘਣੀਆਂ ਨੇ ਲਈ ਜੋ
ਬੜ੍ਹੇ ਹੀ ਸ਼ਰਧਾ ਭਾਵਨਾ ਨਾਲ ਨਿਭਾਈ ਗਈ। ਐਤਵਾਰ ਨੂੰ ਸ੍ਰੀ ਅਖੰਡ ਪਾਠ
ਸਾਹਿਬ ਦੇ ਭੋਗ ਪਾਏ ਗਏ ਅਤੇ ਭੋਗ ਉਪਰੰਤ ਕੀਰਤਨ ਦੀਵਾਨ ਸਜਾਏ ਗਏ ਜਿਸ
ਦੌਰਾਨ ਰਾਗੀ ਸਿੰਘਾਂ ਨੇ ਤਿੰਨ ਘੰਟੇ ਸੰਗਤਾਂ ਨੂੰ ਰਸਭਿੰਨੇ ਕੀਰਤਨ ਨਾਲ
ਨਿਹਾਲ ਕੀਤਾ। ਕੀਰਤਨ ਤੋਂ ਬਾਅਦ ਸ੍ਰੀ ਅਨੰਦ ਸਾਹਿਬ ਦੇ ਪਾਠ ਨਾਲ ਦੀਵਾਨ
ਦੀ ਸਮਾਪਤੀ ਹੋਈ ਤੇ ਗੁਰੂਦਵਾਰਾ ਸਾਹਿਬ ਦੇ ਗ੍ਰੰਥੀ ਭਾਈ ਗੁਰਮੀਤ ਸਿੰਘ
ਨੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਜਿਸ ਦੌਰਾਨ ਸੰਗਤਾਂ ਨੇ ਵੱਧ ਚੜ੍ਹ
ਕੇ ਹਾਜ਼ਰੀਆਂ ਲਵਾਈਆਂ। ਦੇਗ ਵਰਤਾਉਣ ਉਪਰੰਤ ਗੁਰੁ ਕੇ ਲੰਗਰ ਦੇ ਭੰਡਾਰੇ
ਅਤੁੱਟ ਵਰਤਾਏ ਗਏ। ਫ਼ਿੰਨਲੈਂਡ ਦੇ ਕਿਸੇ ਧਾਰਮਿਕ ਸਮਾਗਮ ਵਿੱਚ ਸ਼ਰਧਾਲੂਆਂ
ਦਾ ਇਨਾਂ ਵੱਡਾ ਇਕੱਠ ਪਹਿਲੀ ਦੇਖਣ ਨੂੰ ਮਿਲਿਆ। Bikramjit Singh
vickymoga@hotmail.com +358 503065677
Finland.
|
 |
|
 |
|
 |
|
 |
|
 |
|
 |
|
|
|
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|