ਫ਼ਿੰਨਲੈਂਡ 23 ਅਪ੍ਰੈਲ - ਉੱਘੇ ਗਾਇਕ ਹਰਮਿੰਦਰ ਨੂਰਪੁਰੀ ਦੇ ਨਵੇਂ
ਧਾਰਮਿਕ ਗੀਤ "ਕਰ ਕਿਰਪਾ" ਦਾ ਪੋਸਟਰ ਬੀਤੇ ਦਿਨ ਪੰਜਾਬ ਕਲਚਰਲ ਸੋਸਾਇਟੀ
ਫ਼ਿੰਨਲੈਂਡ ਵਲੋਂ ਵੈਸਾਖੀ ਸਿਰਜਣਾ ਦਿਵਸ ਤੇ ਰਿਲੀਜ ਕੀਤਾ ਗਿਆ।
ਹਰਮਿੰਦਰ ਨੂਰਪੁਰੀ ਦੇ ਨਵੇਂ ਗੀਤ ਨੂੰ ਪੰਜਾਬੀ ਦੇ ਉੱਘੇ ਗੀਤਕਾਰ
ਹਰਵਿੰਦਰ ਓਹੜਪੁਰੀ ਨੇ ਲਿਖਿਆ ਹੈ ਅਤੇ ਇਸਦਾ ਮਿਉਜਿਕ ਬੀ ਟੂ ਦੁਆਰਾ
ਦਿੱਤਾ ਗਿਆ ਹੈ।
ਮੰਗਲਾ ਕੰਪਨੀ ਦੇ ਬੈਨਰ ਹੇਠ ਰਿਲੀਜ ਹੋਏ ਇਸ
ਨਵੇਂ ਧਾਰਮਿਕ ਗੀਤ ਨੂੰ ਨੂਰਪਰੂੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਤੇ ਦਿਲ
ਖਿੱਚਵੇਂ ਅੰਦਾਜ ਵਿੱਚ ਗਾਇਆ ਹੈ ਜੋ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ
ਪਸੰਦ ਕੀਤਾ ਜਾ ਰਿਹਾ ਹੈ। ਇਹ ਗੀਤ ਸ਼ੋਸਲ ਮੀਡੀਏ ਅਤੇ ਯੂ ਟਿਊਬ ਤੇ ਵੀ
ਕਾਫੀ ਚੱਲ ਰਿਹਾ ਹੈ ਅਤੇ ਪੰਜਾਬੀ ਸਰੋਤਿਆਂ ਦੁਆਰਾ ਹਰਮਿੰਦਰ ਨੂਰਪਰੀ ਦੀ
ਗਾਇਕੀ ਨੂੰ ਕਾਫੀ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ। ਗੌਰਤਲਬ ਹੈ ਕਿ
ਹਰਮਿੰਦਰ ਨੂਰਪੁਰੀ ਨੇ ਹਮੇਸ਼ਾ ਸੱਭਿਆਚਾਰਕ ਅਤੇ ਧਾਰਮਿਕ ਗੀਤ ਹੀ ਗਏ ਹਨ।
ਫ਼ਿੰਨਲੈਂਡ ਵਿੱਚ `ਕਰ ਕਿਰਪਾ´ ਦੇ ਪੋਸਟਰ ਨੂੰ ਰਿਲੀਜ਼ ਕਰਦੇ ਮੌਕੇ ਪੰਜਾਬ
ਕਲਚਰਲ ਸੋਸਾਇਟੀ ਫ਼ਿੰਨਲੈਂਡ ਦੇ ਪ੍ਰਧਾਨ ਅਮਰਦੀਪ ਸਿੰਘ ਬਾਸੀ, ਰਣਜੀਤ
ਸਿੰਘ ਗਿੱਲ, ਹਰਵਿੰਦਰ ਸਿੰਘ ਖਹਿਰਾ, ਸੋਨੂ ਬਨਵੈਤ, ਭੁਪਿੰਦਰ ਬਰਾੜ,
ਅਮਰੀਕ ਸੈਣੀ, ਬਿਕਰਮਜੀਤ ਸਿੰਘ ਵਿੱਕੀ ਮੋਗਾ, ਲੱਖਾ ਗਿੱਲ, ਗੁਰਪ੍ਰੀਤ
ਗਿੱਲ, ਗੁਰਪ੍ਰੀਤ ਬਰਨ, ਮੋਹਣਜੀਤ ਸਿੰਘ, ਹਾਬੀਨੋ ਸੈਣੀ, ਹਰਮਨ ਸੈਣੀ,
ਸੋਨੀ ਸਹੋਤਾ, ਚਰਨਜੀਤ ਬੁੱਘੀਪੁਰਾ, ਦੇਵਿੰਦਰ ਤਤਲਾ ਅਤੇ ਹੋਰ ਵੀ ਪੰਜਾਬੀ
ਭਾਈਚਾਰੇ ਨੇ ਹਰਮਿੰਦਰ ਨੂਰਪੁਰੀ ਇਸ ਉਸਾਰੂ ਗੀਤ ਲਈ ਵਧਾਈਆਂ ਦਿੱਤੀਆਂ।
Best regards, Bikramjit Singh
vickymoga@hotmail.com
+358 503065677 Finland.
|