|
|
ਪੰਜਾਬੀ ਲੇਖਕ ਅਨਮੋਲ ਕੌਰ ਅਤੇ
ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਇਕਬਾਲ ਸਿੰਘ, ਸਰੀ, ਕਨੇਡਾ (04/05/2018) |
|
|
|
ਸਰੀ – 'ਜਾਰਜ ਮੈਕੀ ਲਾਇਬਰੇਰੀ ਡੈਲਟਾ' ਵਿਖੇ ਪੰਜਾਬੀ ਲੇਖਕਾ ਅਨਮੋਲ
ਕੌਰ ਅਤੇ 'ਪੰਜਾਬ ਗਾਰਡੀਅਨ' ਦੇ ਸੰਪਾਦਕ ਹਰਕੀਰਤ ਸਿੰਘ ਕੁਲਾਰ ਦਾ ਰੂਬਰੂ
ਕਰਵਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ‘ਚ ਮੋਹਨ ਗਿੱਲ ਨੇ ਸਭ ਨੂੰ ਜੀ
ਆਇਆਂ ਕਹਿਣ ਤੋਂ ਬਾਅਦ ਅਨਮੋਲ ਕੌਰ ਦੀ ਜਾਣ-ਪਛਾਣ ਕਰਵਾਈ ਅਤੇ ਸਟੇਜ ‘ਤੇ
ਆਉਣ ਦਾ ਸੱਦਾ ਦਿੱਤਾ।
ਅਨਮੋਲ ਕੌਰ ਨੇ ਆਪਣੇ ਬਚਪਨ ਅਤੇ ਪੜਾਈ
ਬੀ.ਏ. ਅਤੇ ਐਮ.ਏ. ਪੰਜਾਬ ਯੂਨੀਵਰਸਿਟੀ ਚੰੜ੍ਹੀਗੜ ਤੋਂ ਪਾਸ ਕਰਨ ਬਾਰੇ
ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰਿਸ਼ਤਾ ਕਰਵਾ ਕੇ ਉਹ ਕੈਨੇਡਾ
ਪਹੁੰਚੇ ਅਤੇ ਇਥੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਹੋਏ। ਮੈਂ ਆਪਣੇ
ਪਰਿਵਾਰ ਸਮੇਤ ਰਿੰਚਮੰਡ ‘ਚ ਰਹਿੰਦੀ ਹਾਂ। ਉਨਾਂ ਆਪਣੀ ਲ਼ਿਖੀ ਅਤੇ ਮਕਬੂਲ
ਕਹਾਣੀ ਲੰਮੀ ਗੁੱਤ ਸੁਣਾਈ, ਜਿਸ ਨੂੰ ਸਰੋਤਿਆਂ ਨੇ ਬਹੁਤ ਸਲਾਹਿਆਂ।
ਉਨ੍ਹਾਂ ਸਾਰਿਆਂ ਦੇ ਰੂਬਰੂ ਕਰਨ ਲਈ ਧੰਨਵਾਦ ਕੀਤਾ।
ਜਰਨੈਲ ਸਿੰਘ
ਚਿੱਤਰਕਾਰ ਨੇ ਅਨਮੋਲ ਕੌਰ ਦਾ ਧੰਨਵਾਦ ਕੀਤਾ ਅਤੇ ਐਡੀਟਰ ਹਰਕੀਰਤ ਸਿੰਘ
ਕੁਲਾਰ ਨੂੰ ਆਪਣੇ ਜੀਵਨ ਅਤੇ ਪ੍ਰਾਪਤੀਆਂ ਬਾਰੇ ਸਭ ਨਾਲ ਸਾਂਝ ਪਾਉਣ ਲਈ
ਸੱਦਾ ਦਿੱਤਾ। ਹਰਕੀਰਤ ਸਿੰਘ ਨੇ ਆਪਣੇ ਬਚਪਨ, ਸਕੂਲ ਅਤੇ ਕਾਲਜ ਦੀਆਂ
ਯਾਦਾਂ ਸਾਂਝੀਆਂ ਕੀਤੀਆਂ। ਉਨ੍ਹਾਂ ਦੱਸਿਆਂ ਕਿ ਪੰਜਾਬ ਦਾ ਮਾਹੌਲ ਠੀਕ ਨਾ
ਹੋਣ ਕਾਰਨ ਮਾਪਿਆਂ ਕਿਹਾ ਕਿ ਕਾਕਾ ਤੂੰ ਬਾਹਰ ਦੇ ਕਿਸੇ ਮੁਲਕ ਚਲਾ ਜਾ।
ਉਨ੍ਹਾਂ ਦੱਸਿਆ ਕਿ ਮੇਰੇ ਪਿਤਾ ਜੀ ਸਿੰਘਾਪੁਰ ਆਏ ਹੋਏ ਸਨ ਤਾਂ ਮੈਂ ਵੀ
ਸਿੰਘਾਪੁਰ ਕੀਰਤਨ ਦੀ ਸੇਵਾ ਲਈ ਆ ਗਿਆ। ਬਾਅਦ ਵਿੱਚ ਪਿਤਾ ਜੀ ਦੇ ਕਿਸੇ
ਸੱਜਣ ਦੀ ਖਿੱਚ ਕਾਰਨ ਕੈਨੇਡਾ ਵਿੱਚ ਵੀ ਕੀਰਤਨ ਦੀ ਸੇਵਾ ਕੀਤੀ। ਕੁਝ
ਸਮਾਂ ਬਾਅਦ ਮੇਰਾ ਰਿਸ਼ਤਾ ਕੈਨੇਡਾ ‘ਚ ਹੋ ਗਿਆ। ਇੱਥੇ ਆ ਕੇ ਮੇਰਾ ਵਿਆਹ
ਹੋਇਆ। ਉਨ੍ਹਾਂ ਆਪਣੇ ਪੱਤਰਕਾਰੀ ਦੇ ਤਰਜ਼ਬੇ ਸਾਂਝੇ ਕਰਦਿਆਂ ਕਿਹਾ ਕਿ ਸੱਚ
ਲਿਖਣ ਅਤੇ ਬੋਲਣ ਦਾ ਮੁੱਲ ਤਾਰਨਾ ਪੈਂਦਾ ਹੈ। ਮੈਨੂੰ ਵੀ ਕਈ ਮੁਸ਼ਕਿਲਾਂ
ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਪ੍ਰੋਗਰਾਮ ਦੇ ਪ੍ਰਬੰਧਕਾਂ ਅਤੇ ਸਰੋਤਿਆਂ
ਦਾ ਧੰਨਵਾਦ ਕੀਤਾ। ਅਖੀਰ ਵਿੱਚ ਮੋਹਣ ਗਿੱਲ ਨੇ ਸਭ ਦਾ ਧੰਨਵਾਦ ਕੀਤਾ ਅਤੇ
ਅਨਮੋਲ ਕੌਰ ਅਤੇ ਹਰਕੀਰਤ ਸਿੰਘ ਨੂੰ ਸਨਮਾਨਤ ਕੀਤਾ।
(04/05/2018)
|
|
|
|
|
|
|
|
|
|
|
|
|
|
|
|
|
|
ਪੰਜਾਬੀ
ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਇਕਬਾਲ ਸਿੰਘ, ਸਰੀ, ਕਨੇਡਾ |
ਪੰਜਾਬੀ
ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ
ਕੀਤਾ ਸੈਮੀਨਾਰ ਰਸ਼ਪਾਲ ਸਿੰਘ,
ਹੁਸ਼ਿਆਰਪੁਰ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ
ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|