|
|
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਮਿਲਣੀ
ਜਸਵੀਰ ਸਿੰਘ ਸਿਹੋਤਾ, ਕੈਲਗਰੀ
(14/10/2018) |
|
|
|
ਸ਼ਮਸ਼ੇਰ ਸਿੰਘ ਸੰਧੂ ਅਤੇ ਬੀਬੀ ਰਜਿੰਦਰ ਕੌਰ ਚੋਹਕਾ ਦੀ ਪ੍ਰਧਾਨਗੀ ਹੇਠ
ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 6 ਅਕਤੂਬਰ ਦਿਨ ਛਨਿਚਰਵਾਰ 2
ਵਜੇ ਕੋਸੋ ਦੇ ਹਾਲ ਵਿਚ ਹੋਈ। ਜਸਵੀਰ ਸਿੰਘ ਸਿਹੋਤਾ ਨੇ ਹਾਜਰ ਮੈਂਬਰਾਂ
ਨੂੰ ਜੀਓ ਆਇਆਂ ਆਖਦਿਆਂ ਸਵਾਗਤ ਕੀਤਾ।
ਇਸ ਮਹੀਨੇ ਦੀ ਇਤਹਾਸ ਵਿਚ
ਮਹੱਤਤਾ ਵਾਰੇ ਦੱਸਦਿਆਂ ਕਿਹਾ ਭਾਰਤ ਦੇ ਦੂਸਰੇ ਪ੍ਰਧਾਨ ਮੰਤਰੀ ਲਾਲ
ਬਹਾਦਰ ਸ਼ਾਸ਼ਤਰੀ ਜੀ ਦਾ ਅਤੇ ਮਹਾਤਮਾ ਗਾਂਧੀ ਜੀ ਦਾ ਜਨਮ ਇਸ ਅਕਤੂਬਰ
ਮਹੀਨੇ ਹੋਇਆ ਸੀ। ਜਿਨ੍ਹਾਂ ਦਾ ਸਾਡੇ ਇਤਹਾਸ ਵਿਚ, ਅਤੇ ਦੇਸ਼ ਦੀ ਅੱਜ ਦੀ
ਰੂਪ ਰੇਖਾ ਵਿਚ ਇਕ ਮਹੱਤਵ ਪੂਰਨ ਅਸਥਾਨ ਹੈ, ਅੱਗੋਂ ਜਾਣਕਾਰੀ ਸਾਂਝੀ
ਕਰਦਿਆਂ ਦੱਸਿਆ ਕਿ ਅਕਤੂਬਰ ਦਾ ਮਹੀਨਾ ਰੋਮਨ ਕੈਲੰਡਰ ਦੇ ਸ਼ੁਰੂ ਵਿਚ
ਇਹ ਅੱਠਵਾਂ ਮਹੀਨਾ ਹੋਇਆ ਕਰਦਾ ਸੀ ਅਤੇ ਨਵਾਂ ਸਾਲ ਮਾਰਚ ਮਹੀਨੇ ਤੋਂ
ਸ਼ੁਰੂ ਹੋਇਆ ਕਰਦਾ ਸੀ ਬਾਦ ਵਿਚ ਜਨਵਰੀ ਅਤੇ ਫਰਵਰੀ ਸ਼ਾਮਲ ਕੀਤੇ ਗਏ।
ਜਗਦੀਸ਼ ਸਿੰਘ ਚੋਹਕਾ ਹੋਰਾਂ ‘ਸਾਹਿਤ ਅਤੇ ਸਮਾਜ’ ਦੇ ਸਿਰਲੇਖ ਨਾਂ ਦਾ
ਲੇਖ ਪੜ੍ਹਦਿਆਂ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਮਹਾਨ ਕਵੀ ਆਖਿਆ ਜਿਨ੍ਹਾਂ
ਨੇ ਵੱਖ ਵੱਖ ਰਾਗਾਂ ਵਿਚ ਬਾਣੀ ਉਚਾਰੀ, ਬਾਣੀ ਦਾ ਮੁੱਖ ਉਦੇਸ਼ ਜਾਤ ਪਾਤ
ਅਤੇ ਅੰਧਵਿਸ਼ਵਾਸ਼ ਚੋਂ ਕੱਢ ਕੇ ਇਕ ਸੁਚੱਜੇ ਜੀਵਨ ਮਾਰਗ ਦੀ ਪ੍ਰੇਰਨਾ
ਕੀਤੀ। ਕੁਦਰਤ ਦੀ ਮਹਿਮਾਂ ਕਰਦਿਆਂ ਕੁਦਰਤ ਦੇ ਬਲਿਹਾਰੇ ਜਾਂਦਿਆਂ, ਜੀਵਨ
ਨਾਲ ਮੇਲ ਖਾਂਦੀਆਂ ਪਰਕ੍ਰਿਤੀ ਵਿਚੋਂ ਅਨੇਕਾਂ ਉਦਾਹਰਣਾ ਦੇ ਕੇ ਗੁਰੂ
ਸਾਹਿਬਾਂ ਨੇ ਜਨ ਸਧਾਰਨ ਨੂੰ ਆਤਿਮਕ ਵਿਸ਼ਵਾਸ਼ ਨਾਲ ਜੋੜਿਆ।
ਰਚਨਾਵਾਂ ਦੇ ਦੌਰ ਵਿਚ ਗੁਰਚਰਨ ਸਿੰਘ ਹੇਹਰ ਹੋਰਾਂ ਸਮਾਜ ਪ੍ਰਤਿ ਅੱਜ ਦੇ
ਹਲਾਤਾਂ ਤੇ ਚਾਨਣ ਪਾਉਂਦੀ ਕਵਿਤਾ ਸੁਣਾਈ “ਤੇਰੇ ਦੱਸ ਕੀ ਭਰੋਸਿਆਂ
ਨੂੰ ਚੱਟਣਾ, ਕਰ ਕਰ ਵਾਅਦੇ ਮੁੱਕਰੇ ਜੀਹਨੇ ਤਖਤ ਬਚਾਇਆਂ ਤੇਰਾ ਰਾਜਿਆ
ਉਸ ਨੂੰ ਹੀ ਲਾਵੇਂ ਨੁੱਕਰੇ”
ਰਣਜੀਤ ਸਿੰਘ ਮਨਿਹਾਸ ਹੋਰਾਂ
ਦੁਸਿਹਰੇ ਦੀ ਮਹਾਨਤਾ ਵਾਰੇ ਸੰਖੇਪ ਵਿਚ ਗੱਲ ਕਰਦਿਆਂ ਕਵਿਤਾ ਪੇਸ਼ ਕੀਤੀ।
ਸੁਰੀਲੀ ਅਵਾਜ਼ ਦੇ ਮਾਲਕ ਅਮਰੀਕ ਸਿੰਘ ਚੀਮਾਂ ਹੋਰਾਂ ਬੁਲੰਦ ਅਵਾਜ਼ ਵਿਚ
ਉਜਾਗਰ ਸਿੰਘ ਕੰਵਲ ਦੀ ਪੁਸਤਕ ‘ਰੁੱਤਾਂ ਦੇ ਪਰਛਾਵੇਂ’ ਵਿਚੋਂ ਇਕ ਰਚਨਾਂ
ਸਾਂਝੀ ਕੀਤੀ।
ਜਗਜੀਤ ਸਿੰਘ ਰਹਿਸੀ ਹੋਰਾਂ ਆਮ ਦੀ ਤਰ੍ਹਾਂ ਉਰਦੂ
ਦੇ ਸ਼ਿਅਰਾਂ ਨਾਲ ਰੰਗ ਬੱਨਿਆਂ, ਵਨਗੀ ਪੇਸ਼ ਹੈ।
ਜਹਾਂ ਤੱਕ ਮੁਝ
ਸੇ ਮਤਲਬ ਹੈ, ਜਹਾਂ ਕੋ ਵਹੀਂ ਤੱਕ ਮੁਝ ਕੋ ਪੂਛਾ ਜਾ ਰਹਾ ਹੈ।
ਜਮਾਨੇ ਪਰ ਭਰੋਸਾ ਕਰਨੇ ਵਾਲੋ ਭਰੋਸੇ ਕਾ ਜ਼ਮਾਨਾ ਜਾ ਰਹਾ ਹੈ
ਜਸਵੰਤ ਸਿੰਘ ਸੇਖੋਂ ਹੋਰਾਂ ਗਦਰੀਆਂ ਦੇ ਮਿੱਥੇ ਨਿਸ਼ਾਨੇ ਦੇ ਸਫਰ ਵਿਚ
ਆਉਂਦੀਆ ਰੁਕਾਵਟਾਂ ਨੂੰ ਬਿਆਨ ਕਰਦੀ ਕਵਿਤਾ, ਬੈਂਤ ਛੰਦ ਵਿਚ ਸੁਣਾਈ।
ਜਿਨ੍ਹਾਂ ਦੇ ਅੰਦਰ ਕਵੀਸ਼ਰੀ ਖਿੜੇ ਫੁੱਲ ਵਾਂਗ ਮਹਿਕਾਂ ਮਾਰਦੀ ਹੈ।
ਜਿਹੜਾਂ ਅਸਾਂ ਨੇ ਨਿਸ਼ਾਨਾ ਮਿੱਥਿਆ ਏ, ਹੋਣਾ ਇਸ ਤੇ ਪਉ ਕੁਰਬਾਨ
ਦਿਸਦੈ। ਸੇਵਾ ਨੇਕੀ ਤੇ ਪਰਉਪਕਾਰ ਵਾਲਾ, ਬਿਰਲਾ ਜੱਗ ਦੇ ਵਿਚ
ਇਨਸਾਨ ਦਿਸਦੈ।
ਅਮਰੀਕ ਸਿੰਘ ਸਰੋਆ ਹੋਰਾਂ ਹਾਸ ਰਸ ਮਹੌਲ
ਸਿਰਜਿਆ, ਡਾ ਜੋਗਾ ਸਿੰਘ ਸਹੋਤਾ ਹੋਰਾਂ ਭੈਰਵੀ ਰਾਗ ਵਿਚ ਕਿਸ਼ੋਰ ਕੁਮਾਰ
ਦਾ ਗਾਇਆ ਗੀਤ
‘ਹਮੇਂ ਤੁਮ ਸੇ ਪਿਆਰ ਕਿਤਨਾ ਯਹ ਹਮ ਨਹੀਂ ਜਾਨਤੇ,
ਮਗਰ ਹਮ ਜੀ ਨਹੀਂ ਸਕਤੇ ਤੁਮਾਰੇ ਬਿਨਾਂ
ਗਜ਼ਲਗੋ ਸ਼ਮਸ਼ੇਰ ਸਿੰਘ
ਸੰਧੂ ਹੋਰਾਂ ‘ਜੋਤ ਸਾਹਸ ਦੀ ਜਗਾ’ ਕਾਵਿ ਸੰਗ੍ਰਹਿ ਵਿਚੋਂ ਇਕ ਗਜ਼ਲ
ਸਰੋਤਿਆਂ ਨਾਲ ਸਾਂਝੀ ਕੀਤੀ। ਬੋਲ ਹਨ,
ਜੋ ਦੇ ਸਕੇ ਨਾ ਹੋਸਲਾ ਕੀ
ਦੋਸਤੀ ਦਾ ਫਿਰ ਮਜ਼ਾ ਗਲੀਂ ਜੋ ਰਿਸ਼ਤੇ ਪਾਲਦਾ ਨਾ ਹੋ ਸਕੇ ਦਿਲਤੋਂ
ਸਕਾ। ਹੈ ਕਰਮ ਹੀਣਾ ਧਰਮ ਜੋ ਉਹ ਨਾ ਕਿਸੇ ਵੀ ਕੰਮ ਦਾ ਕਰਕੇ
ਵਖਾਵਾ ਛਲ ਕਰੇ ਕੀ ਧਰਮ ਬੰਦੇ ਓਸ ਦਾ।
ਜਵੇਦ ਨਿਜ਼ਾਮੀ ਜੀ ਜੋ
ਉਰਦੂ ਜ਼ੁਬਾਨ ਵਿਚ ਲਿਖਦੇ ਨੇ ਉਨ੍ਹਾਂ ਦੀ ਰਚਨਾ ਦੇ ਬੋਲ ਹਨ ‘
ਖਾਬੀਦਾ ਹਕੀਕਤੋਂ ਕੋ ਉਜਾਗਰ ਕਰ ਰਹਾ ਹੂ ਮੈਂ, ਬੇ ਰੰਗ ਜਿੰਦਗੀ ਮੈਂ
ਕੁਛ ਰੰਗ ਭਰ ਰਹਾ ਹੂ ਮੈਂ’
ਰਵੀ ਜਨਾਗਲ ਹੋਰਾਂ ਵੀ ਕਿਸ਼ੋਰ ਦਾ
ਗਾਇਆ ਗੀਤ ‘ਮੇਰੇ ਮਹਿਬੂਬ ਕਿਆਮਤ ਹੋਗੀ ਆਜ ਰੁਸਬਾ ਤੇਰੀ ਗਲੀਓਂ ਮੈਂ
ਮੁਹੱਬਤ ਹੋਗੀ’ਗਾਇਨ ਕਰਕੇ ਵਾਹ ਵਾਹ ਖੱਟੀ।
ਸੁੱਖਵਿੰਦਰ ਸਿੰਘ
ਤੂਰ ਹੋਰਾਂ ਜਗਵੰਤ ਗਿੱਲ ਦੀ ਰਚਨਾ ਤਰੱਨਮ ਵਿਚ ਸਰੋਤਿਆਂ ਨਾਲ ਸਾਂਝੀ
ਕੀਤੀ ਮੇਰੇ ਦਰਦ ਤਾਂ ਇਹ ਵੀ ਸਹਿ ਗਏ ਨੇ ਉਹ ਫਿਰ ਵੀ ਜਿਉਂਦੇ ਰਹਿ
ਗਏ ਨੇ।
ਮਾਸਟਰ ਅਜੀਤ ਸਿੰਘ, ਪਰਮਜੀਤ ਮਾਹਲ, ਜੀਤ ਸਿੰਘ ਕੰਬੋਜ਼
ਅਤੇ ਸੁਰਿੰਦਰ ਕੌਰ ਕੰਬੋਜ਼ ਹੋਰਾ ਵੀ ਭਾਗ ਲਿਆ
ਬੀਬੀ ਰਜਿੰਦਰ ਕੌਰ
ਚੋਹਕਾ ਹੋਰਾਂ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਜਾਬ ਪੁਨਰ ਗਠਨ ਐਕਟ ਬਾਰੇ
ਦੱਸਿਆ ਜਿਸ ਅਨੁਸਾਰ ਹਰਿਆਣਾ ਦੀ ਵੱਖਰੀ ਰਾਜਧਾਨੀ ਬਣਨ ਤੱਕ ਚੰਡੀਗੜ
ਸ਼ਹਿਰ ਦੀ 60- 40 ਦੀ ਹਿਸੇਦਾਰੀ ਮਿਥੀ ਗਈ ਸੀ ਪਰ ਅੱਜ ਉਸ ਤੋਂ ਉਲਟ ਹੋ
ਰਿਹਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਦੀ
ਮੀਟਿੰਗ ਵਿਚ ਇਹ ਫੈਸਲਾ ਲਿਆ ਗਿਆ ਹੈ ਕਿ ਚੰਡੀਗੜ੍ਹ ਵਿਚ ਹਿੰਦੀ ਭਾਸ਼ਾ
ਨੂੰ ਰਾਸ਼ਟਰੀ ਭਾਸ਼ਾ ਵਜੋਂ ਲਾਗੂ ਕੀਤਾ ਜਾਵੇਗਾ।
ਬੀਬੀ ਚੋਹਕਾ
ਜੀ ਨੇ ਇਸ ਨੋਟੀਫਿਕੇਸ਼ਨ ਦੇ ਵਿਰੋਧ ਵਿਚ ਮਤਾ ਰੱਖਿਆ ਜਿਸ ਨੂੰ ਸਰਬਸੰਮਤੀ
ਨਾਲ ਹਾਜਰੀਂਨ ਨੇ ਪਾਸ ਕੀਤਾ। ਇਸ ਨੋਟੀਫਿਕੇਸ਼ਨ ਨੂੰ ਵਾਪਿਸ ਲੈਣ ਦੀ ਮੰਗ
ਕੀਤੀ ਅਤੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਵਜੋਂ ਲਾਗੂ ਕਰਨ ਦੀ ਕੇਂਦਰ
ਸਰਕਾਰ ਤੋਂ ਮੰਗ ਕੀਤੀ।
ਅੰਤ ਵਿਚ ਸਕੱਤਰ ਜਸਵੀਰ ਸਿੰਘ ਸਿਹੋਤਾ
ਨੇ ਰਾਈਟਰਜ਼ ਫੋਰਮ ਕੈਲਗਰੀ ਦੇ ਪ੍ਰਧਾਨ ਸ਼ੰਮਸ਼ੇਰ ਸਿੰਘ ਸੰਧੁ ਜੀ ਦੇ ਤਰਫੋਂ
ਆਏ ਸਰੋਤਿਆਂ ਦਾ ਧੰਨਵਾਦ ਕੀਤਾ, ਅਤੇ ਨਵੰਬਰ ਮਹੀਨੇ ਦੀ ਇਕੱਤਰਤਾ ਤੇ
ਪੁੰਹਚਣ ਲਈ ਸਭ ਨੂੰ ਖੁੱਲ਼੍ਹਾ ਸੱਦਾ ਦਿੱਤਾ।ਹੋਰ ਜਾਣਕਾਰੀ ਲਈ ਪੋ. ਸ਼ਮਸ਼ੇਰ
ਸਿੰਘ ਸੰਧੂ ਹੋਰਾਂ ਨਾਲ 403 285 5609 ਜਸਵੀਰ ਸਿੰਘ ਸਿਹੋਤਾ ਨਾਲ 403
681 8281 ਤੇ ਸੰਪਰਕ ਕੀਤਾ ਜਾ ਸਕਦਾ ਹੈ। ਰਾਈਟਰਜ਼ ਫੋਰਮ ਦਾ ਮੁੱਖ ਉਦੇਸ਼
ਕੈਲ਼ਗਰੀ ਨਿਵਾਸੀ ਪੰਜਾਬੀ, ਹਿੰਦੀ, ਉਰਦੂ ਅਤੇ ਅੰਗ੍ਰਜ਼ੀ ਦੇ ਸਾਹਿਤ
ਪ੍ਰੇਮੀਆ ਨੂੰ ਇਕ ਮੰਚ ਤੇ ਇਕੱਠੇ ਕਰਨਾ ਅਤੇ ਸਾਂਝਾ ਪਲੇਟਫਾਰਮ ਪ੍ਰਦਾਨ
ਕਰਨਾ ਹੈ।-ਧੰਨਵਾਦ
|
|
|
|
|
|
|
|
ਰਾਈਟਰਜ਼
ਫੋਰਮ ਕੈਲਗਰੀ ਦੀ ਮਾਸਿਕ ਮਿਲਣੀ
ਜਸਵੀਰ ਸਿੰਘ ਸਿਹੋਤਾ, ਕੈਲਗਰੀ |
ਸਿੱਧੂ
ਮੂਸੇਵਾਲਾ ਦੇ ਲਾਈਵ ਸ਼ੋ ਨੇ ਪਾਈਆ ਨਾਰਵੇ ਚ ਧਮਾਲਾ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
"ਈਕੋਸਿੱਖ"
ਨੇ ਗੁਰੂ ਨਾਨਕ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਵਿਸ਼ਵ-ਪੱਧਰ ਤੇ
ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ
ਗਗਨਦੀਪ ਸਿੰਘ, ਦਿੱਲੀ |
ਰਾਈਟਰਜ਼
ਫੋਰਮ ਕੈਲਗਰੀ ਦੀ ਸਤੰਬਰ 2018 ਦੀ ਬੈਠਕ - ਮਹਾਨ ਪੱਤਰਕਾਰ ਕੁਲਦੀਪ ਨਈਅਰ
ਜੀ ਨੂੰ ਸਮਰਪਤ ਸ਼ਮਸ਼ੇਰ ਸਿੰਘ ਸਿੰਘ
ਸੰਧੂ, ਕੈਲਗਰੀ |
ਗਲੋਬਲ
ਪੰਜਾਬ ਫਾਊਂਡੇਸ਼ਨ (ਟੋਰਾਂਟੋ) ਅਤੇ ਗੀਤ ਗ਼ਜ਼ਲ ਅਤੇ ਸ਼ਾਇਰੀ ਦਾ ਸਾਂਝਾ
ਪ੍ਰੋਗਰਾਮ ਬਹੁਤ ਹੀ ਕਾਮਯਾਬ ਰਿਹਾ
ਕੁਲਜੀਤ ਸਿੰਘ ਜੰਜੂਆ, ਟਰਾਂਟੋ |
ਅਮਰੀਕਾ
ਦੇ ਸੈਂਡੀਆਗੋ ਸ਼ਹਿਰ ਵਿਚ ਆਜ਼ਾਦੀ ਦਿਵਸ ਮਨਾਇਆ ਗਿਆ
ਉਜਾਗਰ ਸਿੰਘ, ਪਟਿਆਲਾ (ਅਮਰੀਕਾ) |
ਲੀਡਜ਼
ਵਿਖੇ 'ਪੰਜਾਬੀ ਭਾਸ਼ਾ ਲਈ ਕੰਪਿਊਟਰ ਦੀ ਵਰਤੋਂ' ਦਾ ਸਿਖਲਾਈ ਕੋਰਸ' ਕਰਾਇਆ
ਗਿਆ ਅਰਵਿੰਦਰ ਸਿੰਘ, ਲੀਡਜ਼, ਯੂ
ਕੇ |
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜਸਵੀਰ ਸਿੰਘ ਸਿਹੋਤਾ, ਕੈਲਗਰੀ |
ਗਲੋਬਲ
ਪੰਜਾਬ ਫਾਊਂਡੇਸ਼ਨ ਵਲੋਂ ਬਾਬਾ ਨਜਮੀ, ਦੀਪ ਸਈਦਾ ਅਤੇ ਡਾ ਗੁਰਇਕਬਾਲ ਦਾ
ਸਨਮਾਨ ਸਮਾਰੋਹ ਕੁਲਜੀਤ ਸਿੰਘ
ਜੰਜੂਆ, ਟੋਰੋਂਟੋ |
32ਵੀਆਂ
ਸਾਲਾਨਾ ਸਿੱਖ ਖੇਡਾਂ 2019 ਮੈਲਬੋਰਨ ਦੀ ਪ੍ਰਬੰਧਕ ਕਮੇਟੀ ਵੱਲੋਂ ਲੋਗੋ
ਅਤੇ ਮੁੱਢਲੀ ਜਾਣਕਾਰੀ ਜਾਰੀ
ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਫ਼ਿੰਨਲੈਂਡ
ਵਿੱਚ ''ਨੂਰਪੁਰੀ ਨਾਈਟ'' ਦੌਰਾਨ ਸੱਭਿਆਚਾਰਕ ਗਾਇਕ ਹਰਮਿੰਦਰ ਨੂਰਪੂਰੀ
ਨੇ ਲਾਈਆਂ ਰੌਣਕਾਂ ਵਿੱਕੀ
ਮੋਗਾ, ਫ਼ਿੰਨਲੈਂਡ |
"ਭਗਤ
ਪੂਰਨ ਸਿੰਘ" ਗੀਤ ਦਾ ਪੋਸਟਰ ਡਾ: ਇੰਦਰਜੀਤ ਕੌਰ ਪਿੰਗਲਵਾੜਾ ਵੱਲੋਂ ਲੋਕ
ਅਰਪਣ ..... ਮਨਦੀਪ ਖੁਰਮੀ
ਹਿੰਮਤਪੁਰਾ, ਯੂ.ਕੇ. |
ਲੇਖਿਕਾ
ਡਾ. ਸੁਖਵੀਰ ਕੌਰ ਸਰਾਂ ਦੇ ਪਲੇਠੇ ਕਾਵਿ-ਸੰਗ੍ਰਹਿ 'ਦੇਖਣਾ ਹੈ ਚੰਨ' 'ਤੇ
'ਟੀਚਰਜ਼ ਹੋਮ' ਬਠਿੰਡਾ ਵਿੱਚ ਗੋਸ਼ਟੀ ਤੇ ਕਵੀ ਦਰਬਾਰ ਹੋਇਆ
ਗੁਰਬਾਜ ਗਿੱਲ, ਬਠਿੰਡਾ |
ਰਾਈਟ੍ਰਜ਼
ਫੋਰਮ ਕੈਲਗਰੀ ਦੀ ਮਾਸਿਕ ਇੱਕਤਰਤਾ
ਸ਼ਮਸ਼ੇਰ ਸਿੰਘ ਸੰਧੂ, ਕੈਲਗਰੀ |
ਬਰੈਡਫੋਰਡ,
ਯੂ. ਕੇ. ਵਿਖੇ ਪੰਜਾਬੀ ਯੂਨੀਕੋਡ ਅਤੇ ਪੰਜਾਬੀ ਕੀਬੋਰਡ ਦਾ ਸਿਖਲਾਈ ਕੋਰਸ
ਕਾਮਯਾਬੀ ਨਾਲ ਸਮਾਪਤ ਹੋਇਆ
ਸੁਰਿੰਦਰ ਕੌਰ ਜਗਪਾਲ, ਬਰੈਡਫੋਰਡ |
ਬਾਬਾ
ਫਤਹਿ ਸਿੰਘ ਯੁਵਕ ਭਲਾਈ ਕਲੱਬ ਗੋਨਿਆਣਾ ਖੁਰਦ ਵਲੋਂ ਪਿੰਡ ਦੇ ਸਕੂਲ ਵਿਖੇ
ਲਗਾਏ ਪੌਦੇ ਪਰਮਜੀਤ ਰਾਮਗੜ੍ਹੀਆ,
ਬਠਿੰਡਾ |
"ਗਲੋਬਲ
ਪੰਜਾਬ ਫਾਊਂਡੇਸ਼ਨ" ਵਲੋਂ ਡਾ. ਰਤਨ ਸਿੰਘ ਢਿੱਲੋਂ ਨਾਲ ਵਿਚਾਰ ਗੋਸ਼ਟੀ ਤੇ
ਸਨਮਾਨ ਸਮਾਰੋਹ ਆਯੋਜਿਤ ਸੁਰਜੀਤ
ਕੌਰ, ਟਰਾਂਟੋ, ਕਨੇਡਾ |
ਕੈਲਸਾ
(CALSA) ਦੀ ਮਿਲਣੀ ਨੇ ਵੰਡੇ ਵੰਨ-ਸੁਵੰਨੇ ਰੰਗ
ਨਵਪ੍ਰੀਤ ਕੌਰ ਰੰਧਾਵਾ, ਕੈਲਗਰੀ |
ਪੰਜਾਬੀ
ਸਾਹਿਤ ਸਭਾ ਗਲਾਸਗੋ (ਸਕੌਟਲੈਂਡ) ਦੇ ਅਹੁਦੇਦਾਰਾਂ ਦੀ ਨਵੀਂ ਟੀਮ ਦਾ
ਐਲਾਨ ਮਨਦੀਪ ਖੁਰਮੀ, ਲੰਡਨ |
ਸ਼ਹਾਦਤ
ਮਹੀਨੇ ਦੇ ਸੰਦਰਭ 'ਚ ਪਿੰਕ ਸਿਟੀ ਹੇਜ ਵਿਖੇ ਲੱਗੀ 10ਵੀਂ ਸਾਲਾਨਾ ਛਬੀਲ
ਮਨਦੀਪ ਖੁਰਮੀ, ਲੰਡਨ |
ਗੁਰੂ
ਗੋਬਿੰਦ ਸਿੰਘ ਸਟੱਡੀ ਸਰਕਲ, ਅਮ੍ਰਿਤਸਰ ਵਲੋਂ ਅੰਤਰ ਸਕੂਲ ਯੁਵਕ ਮੇਲਾ
ਕਰਵਾਇਆ ਗਿਆ ਹਰਜਿੰਦਰ ਸਿੰਘ
ਮਾਣਕਪੁਰਾ, ਅਮ੍ਰਿਤਸਰ |
ਲੰਡਨ
ਦੇ ਪਿੰਕ ਸਿਟੀ ਵਿਖੇ ਸੁਚੇਤ ਪੰਜਾਬੀਆਂ ਨੇ ਕੀਤੀਆਂ ਸਮਾਜਿਕ, ਸਾਹਿਤਕ
ਵਿਚਾਰਾਂ - ਜਸਕਰਨ ਕੌਰ, ਪੂਨਮ ਸੂਦ, ਅਨੀਤਾ ਸੰਧੂ ਤੇ ਲਹਿੰਬਰ
ਹੁਸੈਨਪੁਰੀ ਹੋਏ ਰੂਬਰੂ - ਮਨਦੀਪ
ਖੁਰਮੀ, ਲੰਡਨ |
ਗੁਰਨੈਬ
ਸਾਜਨ ਦਿਓਣ ਵੱਲੋਂ ਧੀਆਂ ਦੇ ਹੱਕ ਵਿੱਚ ਹਾਅ ਦਾ ਨਾਹਰਾ ਮਾਰਦੇ ਗੀਤ ਦਾ
ਬੱਲੂਆਣਾ ’ਚ ਹੋਇਆ ਵੀਡੀਓ ਫਿਲਮਾਂਕਣ
ਗੁਰਬਾਜ ਗਿੱਲ, ਬਠਿੰਡਾ |
ਸਮਾਜ
ਵਿਚਲੇ ਅਪਰਾਧੀ ਅਨਸਰਾਂ ਤੋਂ ਬੱਚਿਆਂ ਨੂੰ ਸੁਚੇਤ ਕਰਨ ਲਈ ਬਣੀ ਫ਼ਿਲਮ
“ਜਾਨੀ-ਦੁਸ਼ਮਣ” ਵਾਈਸ ਚਾਂਸਲਰ, ਪ੍ਰੋ. ਬੀ.ਐਸ. ਘੁੰਮਣ ਵਲੋਂ ਰਿਲੀਜ਼
ਚਰਨਜੀਤ ਚੰਨੀ, ਪਟਿਆਲਾ |
ਪਿੰਡ
ਰਾਮਗੜ੍ਹ ਚੁੰਘਾਂ ਵਿਖੇ ਹੋਇਆ ‘ਨਵਯੁੱਗ’ ਲਾਇਬ੍ਰੇਰੀ ਦਾ ਉਦਘਾਟਨ - ਕਵੀ
ਦਰਬਾਰ ਅਤੇ ‘ਜਾਗਦੇ ਰਹੋ’ ਨਾਟਕ ਨੇ ਲਾਈਆਂ ਰੌਣਕਾਂ
ਗੁਰਬਾਜ ਗਿੱਲ, ਬਠਿੰਡਾ |
ਕਹਾਣੀਕਾਰ
ਲਾਲ ਸਿੰਘ ਦੇ ਸੱਤਵੇ ਕਹਾਣੀ ਸ੍ਰੰਗਹਿ “ਸੰਸਾਰ “ ਉੱਤੇ ਵਿਚਾਰ ਗੋਸ਼ਟੀ
ਅਮਰਜੀਤ ਸਿੰਘ |
ਡਾ
ਹਰਸ਼ ਚੈਰੀਟੇਬਲ ਟਰੱਸਟ ਵਿੱਚ ਚਾਲੀ ਹੋਰ ਬੇਸਹਾਰਾ ਨਵੀਆਂ ਬੱਚੀਆਂ ਸ਼ਾਮਲ
|
ਇੰਗਲੈਂਡ
ਵਿੱਚ 'ਪਿੰਕ ਸਿਟੀ' ਹੇਜ਼ ਵਿਖੇ ਅਸ਼ੋਕ ਬਾਂਸਲ ਮਾਨਸਾ ਦਾ ਸਨਮਾਨ
ਮਨਦੀਪ ਖੁਰਮੀ, ਲੰਡਨ |
ਨਾਰਵੇ
ਚ 204ਵਾਂ ਰਾਸ਼ਟਰ ਦਿਵਸ, 17 ਮਈ, ਬੜੀ ਧੂਮਧਾਮ ਨਾਲ ਮਨਾਇਆ ਗਿਆ
ਰੁਪਿੰਦਰ ਢਿੱਲੋ ਮੋਗਾ, ਓਸਲੋ |
ਸਾਹਿਤ
ਸੁਰ ਸੰਗਮ ਸਭਾ ਇਟਲੀ ਵੱਲੋਂ ਸਾਫ਼ ਸੁਥਰੀ ਅਦਾਕਾਰੀ ਅਤੇ ਉਸਾਰੂ
ਭੂਮਿਕਾਵਾਂ ਲਈ ਅੰਮ੍ਰਿਤਪਾਲ ਸਿੰਘ ਬਿੱਲਾ ਦਾ ਕੀਤਾ ਗਿਆ ਵਿਸ਼ੇਸ਼
ਸਨਮਾਨ ਬਲਵਿੰਦਰ ਚਾਹਲ, ਇਟਲੀ
|
ਪੰਜਾਬੀ
ਲੇਖਕ ਅਨਮੋਲ ਕੌਰ ਅਤੇ ਪੱਤਰਕਾਰ ਹਰਕੀਰਤ ਸਿੰਘ ਦਾ ਰੂਬਰੂ ਕਰਵਾਇਆ
ਇਕਬਾਲ ਸਿੰਘ, ਸਰੀ, ਕਨੇਡਾ |
ਪੰਜਾਬੀ
ਯੂਨੀਕੋਡ ਵਿਧਾਨ ਅਤੇ ਮਿਆਰੀ ਕੀ-ਬੋਰਡ (ਇੰਸਕ੍ਰਿਪਟ) ਸਬੰਧੀ ਆਯੋਜਿਤ
ਕੀਤਾ ਸੈਮੀਨਾਰ ਰਸ਼ਪਾਲ ਸਿੰਘ,
ਹੁਸ਼ਿਆਰਪੁਰ |
ਮੋਗਾ
ਦੇ ਭੁਪਿੰਦਰਾ ਖਾਲਸਾ ਸਕੂਲ ਦੇ ਬਾਨੀ ਸਵ: ਕੈਪ: ਸ੍ਰ: ਗੁਰਦਿੱਤ ਸਿੰਘ
ਗਿੱਲ (ਚਹੂੜਚੱਕ ਮੋਗਾ) ਦੀ 108ਵੀ ਬਰਸੀ ਮਨਾਈ ਗਈ
ਰੁਪਿੰਦਰ ਢਿੱਲੋ ਮੋਗਾ |
ਫ਼ਿੰਨਲੈਂਡ
ਦੇ ਗੁਰੂਦਵਾਰਾ ਵਾਨਤਾ ਵਿੱਖੇ ਵੈਸਾਖੀ ਅਤੇ ਖਾਲਸਾ ਸਿਰਜਣਾ ਦਿਵਸ ਮਨਾਇਆ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਹਰਮਿੰਦਰ
ਨੂਰਪੁਰੀ ਦਾ ਧਾਰਮਿਕ ਗੀਤ `ਕਰ ਕਿਰਪਾ´ ਫ਼ਿੰਨਲੈਂਡ ਵਿੱਚ ਰਿਲੀਜ਼ ਕੀਤਾ
ਗਿਆ ਬਿਕਰਮਜੀਤ ਸਿੰਘ ਮੋਗਾ,
ਫਿਨਲੈਂਡ |
ਪੰਜਾਬੀ
ਨੂੰ ਦਰਪੇਸ਼ ਚੁਣੌਤੀਆਂ ਦੀ ਨਿਸ਼ਾਨ-ਦੇਹੀ : ਮੁੱਖ ਅਤੇ ਅਹਿਮ ਲੋੜ -
"ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਲੁਧਿਆਣਾ"
ਸ਼ਿੰਦਰਪਾਲ ਸਿੰਘ ਮਾਹਲ, ਲੁਧਿਆਣਾ |
ਫ਼ਿੰਨਲੈਂਡ
ਦੇ ਸ਼ਹਿਰ ਵਾਨਤਾ ਵਿਖੇ ਸਥਿਤ ਗੁਰੂਦਵਾਰਾ ਸਾਹਿਬ ਦੇ ਸਥਾਪਨਾ ਦਿਵਸ ਦੀ
ਪਹਿਲੀ ਵਰ੍ਹੇਗੰਢ ਮਨਾਈ ਗਈ
ਵਿੱਕੀ ਮੋਗਾ, ਫ਼ਿੰਨਲੈਂਡ |
12
ਸਖਸ਼ੀਅਤਾਂ ਦਾ ਸਨਮਾਨ ਅਤੇ ਡਾਇਰੈਕਟਰੀ ਸਮੇਤ 5 ਪੁਸਤਕਾਂ ਲੋਕ-ਅਰਪਣ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
|
ਛੇਵੇਂ
ਪੰਜਾਬੀ ਮੀਡੀਆ ਪੁਰਸਕਾਰ-2018 ਦਾ ਆਯੋਜਨ
ਬਲਜੀਤ ਸਿੰਘ ਬਰਾੜ, ਪਟਿਆਲਾ |
ਕੈਲਗਰੀ
ਵਿਚ ਲੱਚਰ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ
ਬਲਜਿੰਦਰ ਸੰਘਾ, ਕੈਲਗਰੀ |
ਭਾਰਤੀ
ਅੰਬੈਸੀ ਨਾਰਵੇ ਦੇ ਦੋ ਸੱਕਤਰਾ ਦੇ ਨਾਰਵੇ ਚ ਡਿਉਟੀ ਦਾ ਕਾਰਜ ਪੂਰਾ ਹੋਣ
ਤੇ ਨਵ ਸੰਗਠਿਤ ਸੰਸਥਾ ਯੂਨਿਟੀ ਵੱਲੋ ਫੇਅਰਵੈਲ ਪਾਰਟੀ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
ਲੁਧਿਆਣਾ
ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨ ਪਟਿਆਲਾ ਦੀ ਡਾਇਰੈਕਟਰੀ ਜਾਰੀ
ਉਜਾਗਰ ਸਿੰਘ, ਪਟਿਆਲਾ
|
ਰਾਈਟਰਜ਼
ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ
ਜੱਸ ਚਾਹਲ, ਕੈਲਗਰੀ, ਕਨੇਡਾ |
ਪਲੀ
ਵੱਲੋਂ ਪੰਦਰ੍ਹਵਾਂ ਅੰਤਰ-ਰਾਸ਼ਟਰੀ ਮਾਂ-ਬੋਲੀ ਦਿਨ
ਹਰਪ੍ਰੀਤ ਸੇਖਾ, ਕਨੇਡਾ |
ਸਾਹਿਬਜ਼ਾਦਿਆ
ਦੀ ਯਾਦ ਚ ਗੁਰੂ ਘਰ ਲੀਅਰ(ਨਾਰਵੇ) 'ਚ ਸ਼ਹੀਦੀ ਸਮਾਗਮ
ਰੁਪਿੰਦਰ ਢਿੱਲੋ ਮੋਗਾ, ਨਾਰਵੇ |
|
|
|
|
|
|
|
|