|
|
|
ਪੰਜਾਬੀ ਕਵਿਤਾ |
|
|
|
ਪ੍ਰਭਜੋਤ ਕੌਰ ਗਿੱਲ |
|
|
|
ਜਿੱਤ ਤੇ ਹਾਰ
ਪ੍ਰਭਜੋਤ ਕੌਰ ਗਿੱਲ
(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)
ਸਿੱਖਿਆ ਰੁਲਦੀ ਵਿਚ ਬਜ਼ਾਰ ਦੇ,
ਕਿਸਾਨ ਥੱਲੇ ਆਏ ਕਰਜ਼ੇ ਦੀ ਮਾਰ ਦੇ,
ਪੱਖ ਹੀ ਬਦਲੇ ਫਿਰਦੇ ਲੋਕਤੰਤਰ ਤੇ ਹਰ ਅਧਿਕਾਰ ਦੇ,
ਕੀ ਕਹਿਣੇ ਉਸ ਸਰਕਾਰ ਦੇ,
ਜਿਹੜੀ ਨਾਅਰੇ ਲਾਵੇ,
ਉਦਾਰਵਾਦ ਤੇ ਸਵਤੰਤਰ ਵਿਸ਼ਵ-ਵਪਾਰ ਦੇ,
ਰੋਟੀ ਕਪੜਾ ਮਕਾਨ ਮੁੱਖ ਜ਼ਰੂਰਤ ਹੈ,
ਸਾਡੇ ਲਈ ਕੀ ਮਾਇਨੇ ਜਿੱਤ ਅਤੇ ਹਾਰ ਦੇ……….
ਸ਼ਾਇਰਾਂ ਦੀ ਸਰਕਾਰ
ਪ੍ਰਭਜੋਤ ਕੌਰ ਗਿੱਲ
(ਅਸਿੱਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ)
ਰੱਬਾ ਸ਼ਾਇਰਾਂ ਦੀ ਇਕ ਸਰਕਾਰ ਹੋਵੇ,
ਸਤਾ ਦੀ ਕੁਰਸੀ ਦਾ, ਕੋਈ ਸ਼ਾਇਰ ਵੀ ਹੱਕਦਾਰ ਹੋਵੇ,
ਕਾਵਿ-ਸੰਗ੍ਰਹਿ ਹੋਵੇ ਸਵਿਧਾਨ ਦਾ ਰੂਪ,
ਤੇ ਹਰ ਕਾਵਿਕ ਲਫਜ਼ ਕਾਨੂੰਨਾਂ ਦਾ ਪਹਿਰੇਦਾਰ ਹੋਵੇ,
ਕਲਾਮਾਂ ਨੂੰ ਮਿਲੇ ਖਾਸ ਦਰਜਾ ਤੇ ਅੱਖਰਾਂ ਦਾ ਸਤਿਕਾਰ ਹੋਵੇ,
ਸਾਰੇ ਵਿਭਾਗਾ ‘ਚ ਲਿਖਤਾਂ ਕਰਨ ਕਾਰਜ,
ਤੇ ਸਾਇਰਾਨਾਂ ਕਾਰ-ਵਿਹਾਰ ਹੋਵੇ,
ਜਾਗਰੂਕਤਾ ਹੋਵੇ ਹਰ ਮਨ ਅੰਦਰ, ਹਰ ਇਕ ਕੋਲ ਹਰ ਅਧਿਕਾਰ ਹੋਵੇ,
‘ਪ੍ਰਭ’ ਸਾਸ਼ਕ ਸਾਹਿਤ ਤੇ ਸ਼ਾਸ਼ਿਤ ਸਾਹਿਤਕਾਰ ਹੋਵੇ…….
31/03/2012 |
|
ਨਜ਼ਮ :
ਪੰਜਾਬ ਦੀ
ਬੌਧਿਕ ਪਰੰਪਰਾ
ਸੁਖਿੰਦਰ
ਤ੍ਰਿਸ਼ੂਲਾਂ, ਕ੍ਰਿਪਾਨਾਂ, ਖੰਡਿਆਂ ਦੀ
ਸਹਿਮੀ ਹੋਈ, ਪੰਜਾਬ ਦੀ ਬੌਧਿਕ ਪਰੰਪਰਾ
ਬਰਫ਼ ਦੀ ਸਿਲ ਬਣਕੇ
ਰਹਿ ਗਈ ਹੈ-
ਪਤਾ ਨਹੀਂ ਕਦੋਂ
ਕਿਸ ਗਲੀ, ਕਿਸ ਬਾਜ਼ਾਰ, ਕਿਸ ਚੌਰਸਤੇ ‘ਚੋਂ
ਸੱਪਾਂ ਵਾਂਗ, ਫਨ ਫੈਲਾਈ
ਨਿਕਲ ਆਉਣ, ਇਹ
ਧਰਮਾਂ ਦੇ ਰਾਖੇ, ਚਿੰਨ੍ਹ
ਪਾ ਦੇਣ ਭੜਥੂ, ਮਾਸੂਮ ਅਤੇ ਬੇਗੁਨਾਹ
ਬੱਚਿਆਂ, ਬੁੱਢਿਆਂ, ਜੁਆਨਾਂ
ਮਰਦਾਂ, ਔਰਤਾਂ ਦੇ ਢਿੱਡਾਂ ਵਿੱਚ ਖੋਭ ਦੇਣ
ਪਵਿੱਤਰ ਧਾਰਮਿਕ ਚਿੰਨ੍ਹ
ਲਾ ਦੇਣ ਲਾਸ਼ਾਂ ਦੇ ਅੰਬਾਰ, ਚਾਰੇ ਪਾਸੇ
ਰਾਜਗੱਦੀ ਨੂੰ ਜੱਫਾ ਮਾਰਕੇ
ਬੈਠਣ ਵਾਲੀ, ਚਾਣਕੀਆ ਦੀ ਔਲਾਦ
ਮਨੁੱਖੀ ਚੇਤਨਤਾ ਵਿੱਚੋਂ
ਬੌਧਿਕ ਪਰੰਪਰਾ ਦੇ ਬੀਜ ਨਾਸ ਕਰਨ ਲਈ
ਭੋਲੇ ਭਾਲੇ ਲੋਕਾਂ ਨੂੰ
ਤ੍ਰਿਸ਼ੂਲਾਂ, ਕ੍ਰਿਪਾਨਾਂ, ਖੰਡਿਆਂ ‘ਚ ਵਟਾ ਕੇ
ਖ਼ੁਦ ਕਤਲ ਹੋਣ, ਹੋਰਨਾਂ ਨੂੰ
ਕਤਲ ਕਰਨ ਦਾ ਸਬਕ ਪੜ੍ਹਾ
ਮਕਤਲ ਵਿੱਚ ਉਤਾਰਦੀ ਹੈ
ਤ੍ਰਿਸ਼ੂਲਾਂ, ਕ੍ਰਿਪਾਨਾਂ, ਖੰਡਿਆਂ ਦੀ
ਸਹਿਮੀ ਹੋਈ, ਪੰਜਾਬ ਦੀ ਬੌਧਿਕ ਪਰੰਪਰਾ
ਬਰਫ਼ ਦੀ ਸਿਲ ਬਣਕੇ
ਰਹਿ ਗਈ ਹੈ-
ਦੇਸ਼ ਦਾ ਕਾਨੂੰਨ ਵੀ
ਫਨੀਅਰ ਸੱਪਾਂ ਨੂੰ ਫੜਨ ਦੀ ਥਾਂ
ਬੌਧਿਕ ਪਰੰਪਰਾ ਦੀ ਗੱਲ ਕਰਨ
ਵਾਲਿਆਂ ਨੂੰ ਹੀ, ਆਪਣੀ ਹਿੰਸਾ ਦਾ
ਸਿ਼ਕਾਰ ਬਣਾਉਂਦਾ ਹੈ, ਉਨ੍ਹਾਂ ਨੂੰ ਹੀ
ਤਸੀਹੇ ਕੇਂਦਰਾਂ ਵਿੱਚ, ਬਿਜਲੀ ਦੇ
ਝਟਕਿਆਂ ਨਾਲ ਝਟਕਾਇਆ ਜਾਂਦਾ ਹੈ
ਕਾਨੂੰਨ ਜਾਣਦਾ ਹੈ, ਮਨੁੱਖੀ
ਚੇਤਨਤਾ ਵਿੱਚ, ਕ੍ਰਾਂਤੀ ਦੇ ਬੀਜ
ਬੌਧਿਕ ਪਰੰਪਰਾ ਹੀ ਬੀਜ ਸਕਦੀ ਹੈ
ਸ਼ਾਮ ਢਲਣ ਤੋਂ ਬਾਹਦ
ਕਿਸੇ ਵੀ ਸ਼ਹਿਰ, ਕਿਸੇ ਵੀ ਕਸਬੇ, ਕਿਸੇ ਵੀ ਪਿੰਡ
ਚਲੇ ਜਾਓ, ਕਿਤੇ ਨਹੀਂ ਲੱਭਣਗੇ
ਤੁਹਾਨੂੰ ਲੋਕ, ਕਾਮੂੰ, ਕਾਫ਼ਕਾ, ਸਾਰਤਰ, ਗੋਰਕੀ
ਦੀ ਗੱਲ ਕਰਦੇ, ਹਰ ਪਾਸੇ ਹੀ
ਵਿਸਕੀ ਨਾਲ ਭਰੇ ਗਲਾਸਾਂ ਦੇ
ਟਕਰਾਉਣ ਦੀਆਂ ਹੀ ਆਵਾਜ਼ਾਂ
ਸੁਣਾਈ ਦੇਣਗੀਆਂ, ਕਰੈਕ, ਕੁਕੇਨ, ਸਪੀਡ
ਦੇ ਨਸ਼ੇ ਨਾਲ ਭੰਨੇ ਹੋਏ
ਚਿਹਰੇ ਮਿਲਣਗੇ, ਕੋਈ ਨਹੀਂ ਕਰੇਗਾ
ਤੁਹਾਡੇ ਨਾਲ, ਪਾਬਲੋ ਨਾਰੂਦਾ, ਪਿਕਾਸੋ, ਹੁਸੈਨ
ਯਵਤੂਸ਼ੈਂਕੂ, ਵੈਨ ਗੋ, ਬਾਬ ਡਿਲਨ ਦੀ ਗੱਲ
ਤ੍ਰਿਸ਼ੂਲਾਂ, ਕ੍ਰਿਪਾਨਾਂ, ਖੰਡਿਆਂ ਦੀ
ਸਹਿਮੀ ਹੋਈ, ਪੰਜਾਬ ਦੀ ਬੌਧਿਕ ਪਰੰਪਰਾ
ਬਰਫ਼ ਦੀ ਸਿਲ ਬਣਕੇ
ਰਹਿ ਗਈ ਹੈ-
ਉਹ ਤਾਂ ਚਾਹੁੰਦੇ ਹਨ, ਤੁਸੀਂ
ਉਨ੍ਹਾਂ ਨਾਲ, ਸੈਕਸੀ ਚੁਟਕਲਿਆਂ, ਦੇਹ ਸੰਸਾਰ, ਡੇਰਾ ਘਰਾਂ
ਰੱਬ ਦੀ ਪ੍ਰਾਪਤੀ ਦੀਆਂ ਗੱਲਾਂ ਕਰੋ
ਉਹ ਨਹੀਂ ਚਾਹੁੰਦੇ, ਤੁਸੀਂ
ਉਨ੍ਹਾਂ ਨਾਲ, ਅਜਿਹੇ ਵਿਸਿ਼ਆਂ ਉੱਤੇ ਗੱਲ ਕਰੋ :
-ਭਾਰਤੀ ਲੋਕ ਨੀਚ ਕਿਵੇਂ ਬਣੇ?
-ਅੰਗਰੇਜ਼ਾਂ ਨੇ ਭਾਰਤੀ ਲੋਕਾਂ ਨੂੰ ਸੈਂਕੜੇ ਸਾਲ ਗੁਲਾਮ ਕਿਵੇਂ ਬਣਾਇਆ?
-ਮਹਾਤਮਾ ਗਾਂਧੀ ਨਾਬਾਲਗ ਕੁੜੀਆਂ ਨਾਲ ਅਲਫ਼ ਨੰਗਾ ਕਿਉਂ ਸੌਂਦਾ ਸੀ?
-ਭਗਤ ਸਿੰਘ ਨੂੰ ਪਾਰਲੀਮੈਂਟ ਵਿੱਚ ਬੰਬ ਧਮਾਕਾ ਕਰਨ ਦੀ ਕਿਉਂ ਲੋੜ ਪਈ?
-ਗਦਰੀ ਕ੍ਰਾਂਤੀਕਾਰੀਆਂ ਨੇ ਹਥਿਆਰਬੰਦ ਯੁੱਧ ਕਿਉਂ ਲੜਿਆ?
-ਧਾਰਮਿਕ ਮਦਾਰੀ ਪਟਾਰੀ ‘ਚੋਂ ਫਨੀਅਰ ਸੱਪ ਸੜਕਾਂ ਉੱਤੇ ਕਿਉਂ ਛੱਡ ਜਾਂਦੇ
ਹਨ?
-ਪੰਜਾਬ ਦੇ ਕਿਸਾਨ ਖ਼ੁਦਕਸ਼ੀਆਂ ਕਿਉਂ ਕਰ ਰਹੇ ਹਨ?
-ਦਰਿਆਵਾਂ ਦਾ ਪਾਣੀ ਜ਼ਹਿਰੀ ਕਿਉਂ ਹੋ ਰਿਹਾ ਹੈ?
-ਧੀਆਂ ਦਾ ਕਤਲੇਆਮ ਕਿਉਂ ਵਧਦਾ ਜਾਂਦਾ ਹੈ?
-ਮਾਲਵਾ ਕੈਂਸਰ ਦਾ ਘਰ ਕਿਉਂ ਬਣ ਗਿਆ ਹੈ?
ਕਦ ਪਿਘਲੇਗੀ ਇਹ
ਬੌਧਿਕ ਪਰੰਪਰਾ ਦੀ ਬਰਫ਼ ਦੀ ਸਿਲ?
ਇਹ ਪ੍ਰਸ਼ਨ ਚਿੰਨ੍ਹ
ਕੁਰੇਦ ਰਿਹਾ ਹੈ
ਸਾਡੀ ਚੇਤਨਤਾ ਨੂੰ
ਹਰ ਪਲ, ਹਰ ਛਿੰਨ
(ਮਾਲਟਨ, ਅਪ੍ਰੈਲ 11, 2012)
Sukhinder, Editor: SANVAD, Box 67089, 2300 Yonge St.,
Toronto ON M4P 1E0 Canada
Tel. (416) 858-7077 Email:
poet_sukhinder@hotmail.com
|
ਨਜ਼ਮ :
ਖਿੜਕੀਆਂ
ਸੁਖਿੰਦਰ
ਕੌਣ ਖੋਲ੍ਹਦਾ ਖਿੜਕੀਆਂ
ਤਨ, ਮਨ ਦੀਆਂ
ਐਸੀ ਹਵਾ ਲਈ
ਜਿਸਨੇ ਪਲ, ਪਲ
ਤਨ, ਮਨ ਨੂੰ ਦੁੱਖ ਦੇਣਾ
ਜਿਸਨੇ ਆਲ੍ਹਣਾ
ਤੀਲੋ ਤੀਲ ਕਰ ਦੇਣਾ
ਜਿਸਨੇ ਸੁਪਨਾ
ਲੀਰੋ ਲੀਰ ਕਰ ਦੇਣਾ
ਜਿਸਨੇ ਮਨ ਦੀ ਜ਼ਰਖੇਜ਼-ਭੂਮੀ ਨੂੰ
ਕੰਡਿਆਲੀਆਂ ਥੋਰਾਂ ਨਾਲ ਭਰ ਦੇਣਾ
ਜਿਸਨੇ ਮਨ ਦੇ ਤਹਿਖਾਨਿਆਂ ਵਿੱਚ ਉਤਰ
ਕੁਤਰ ਦੇਣੇ ਨੇ ਖੰਭ ਉੱਡ ਰਹੇ ਪਰਿੰਦੇ ਦੇ
ਕੌਣ ਖੋਲ੍ਹਦਾ ਖਿੜਕੀਆਂ
ਤਨ, ਮਨ ਦੀਆਂ
ਐਸੀ ਹਵਾ ਲਈ
ਜਿਸਨੇ ਆਜ਼ਾਦੀ ਦੇ ਨਾਂ ਉੱਤੇ
ਸੜਿਆਂਦ ਭਰੀਆਂ ਕਦਰਾਂ-ਕੀਮਤਾਂ ਦੀ ਬੰਦਿਸ਼ ਥੋਪ ਦੇਣੀ
ਜਿਸਨੇ ਧਰਮ ਦਾ ਔਰੰਗਜ਼ੇਬੀ ਮੁਖੌਟਾ ਪਹਿਣ
ਲੋਕਾਂ ‘ਚ ਧਰਮ ਦੀ ਰੂਹ ਕਤਲ ਕਰ ਦੇਣੀ
ਜਿਸਨੇ ਆਪਣੀਆਂ ਤਜੌਰੀਆਂ ਭਰਨ ਖਾਤਿਰ
ਮੰਦਿਰਾਂ, ਮਸਜਿਦਾਂ, ਗਿਰਜਿਆਂ, ਗੁਰਦੁਆਰਿਆਂ ‘ਚ ਕੋਬਰਾ ਸੱਪ ਛੱਡ ਦੇਣੇ
ਜਿਸਨੇ ਬੋਲਣ ਦੀ ਖੁੱਲ੍ਹ ਦੇ ਨਾਂ ਉੱਤੇ
ਬੱਚਿਆਂ ਨੂੰ ਜਿਨਸੀ ਮੰਡੀ ‘ਚ ਵੇਚਣਾ ਹੈ ਭੇਡਾਂ, ਬੱਕਰੀਆਂ ਵਾਂਗੂੰ
ਕੌਣ ਖੋਲ੍ਹਦਾ ਖਿੜਕੀਆਂ
ਤਨ, ਮਨ ਦੀਆਂ
ਐਸੀ ਹਵਾ ਲਈ
ਜੋ, ਹੱਸਦੇ-ਵੱਸਦੇ ਘਰਾਂ ‘ਚ
ਜਿੱਥੇ ਕਿਤੇ ਵੀ ਗਈ
ਕਬਰਸਤਾਨ ਵਰਗੀ ਚੁੱਪ ਪਸਰ ਗਈ
ਘਰਾਂ ਦੇ ਬਲ ਰਹੇ ਚਿਰਾਗ਼ ਬੁਝ ਗਏ
ਬਲਦੇ ਚੁੱਲ੍ਹਿਆਂ ਦੀ ਸਵਾਹ ਸਿਰਾਂ ‘ਚ ਖਿੰਡ ਗਈ
ਸਿਰਾਂ ਦੇ ਦੁਪੱਟੇ ਹੰਝੂਆਂ ਦੇ ਦਰਿਆ ‘ਚ ਭਿੱਜ ਗਏ
ਪੱਗਾਂ ਲਹੂ ਦੇ ਛਿੱਟਿਆਂ ਨਾਲ ਦਾਗੋ-ਦਾਗ਼ ਹੋ ਗਈਆਂ
ਪਿਆਰ ਸ਼ਬਦ ਹੋਠਾਂ ਉੱਤੇ ਸਿਕਰੀ ਵਾਂਗ ਜੰਮ ਗਿਆ
ਜ਼ਾਤ-ਪਾਤ, ਰੰਗ-ਨਸਲ, ਧਰਮ ਦੇ ਨਾਮ ਉੱਤੇ ਸੀਨਿਆਂ ‘ਚ ਖੰਜਰ ਖੁੱਭ ਗਏ
ਮਾਵਾਂ ਦੇ ਪੇਟਾਂ ‘ਚ ਪਲ ਰਹੇ ਬੱਚੇ ਤਲਵਾਰਾਂ ਦੀ ਨੋਕ ਉੱਤੇ ਟੰਗ ਦਿੱਤੇ
ਗਏ
(ਮਾਲਟਨ, ਫਰਵਰੀ 20, 2012)
Sukhinder Editor: SANVAD Box 67089, 2300 Yonge St. Toronto
ON Canada M4P 1E0
Tel. (416) 858-7077 Email:
poet_sukhinder@hotmail.com
|
ਨਜ਼ਮ
ਘਰ
ਸੁਖਿੰਦਰ
ਉਹ, ਮੈਨੂੰ ਖਾਣ ਲਈ ਭੋਜਨ ਦਿੰਦਾ ਹੈ
ਅਤੇ ਸਿਰ ਛੁਪਾਉਣ ਲਈ ਛੱਤ ਵੀ
ਇਸ ਕਰਕੇ ਮੈਨੂੰ, ਪਤੀ ਦੀ
ਹਰ ਗੱਲ ਮੰਨਣੀ ਪੈਂਦੀ ਹੈ
ਘਰ ਦੀ ਪ੍ਰੀਭਾਸ਼ਾ ਦਿੰਦਿਆਂ
ਇੱਕ ਔਰਤ ਬੋਲਦੀ ਹੈ
ਘਰ ਵਿੱਚ ਚੂਹੇ ਦੌੜਦੇ ਰਹਿਣ
ਜਾਂ ਕਿ ਕਾਕਰੋਚਾਂ ਦਾ ਰਾਜ ਹੋਵੇ
ਇਸ ਦਾ ਫੈਸਲਾ, ਸਿਰਫ
ਮੇਰਾ ਪਤੀ ਹੀ ਕਰ ਸਕਦਾ ਹੈ
ਘਰ ਦੀ ਪ੍ਰੀਭਾਸ਼ਾ ਦਿੰਦਿਆਂ
ਦੂਜੀ ਔਰਤ ਬੋਲਦੀ ਹੈ
ਅਸੀਂ, ਨਿੱਤ ਕੁੱਟ ਖਾਣੀ ਹੈ
ਜਾਂ ਕਿ ਤਲਾਕ ਲੈਣਾ ਹੈ
ਇਹ ਪਤੀ ਦੀ, ਮਾਨਸਿਕ
ਸੰਤੁਸ਼ਟੀ ਉੱਤੇ ਹੀ ਨਿਰਭਰ ਕਰਦਾ ਹੈ
ਘਰ ਦੀ ਪ੍ਰੀਭਾਸ਼ਾ ਦਿੰਦਿਆਂ
ਤੀਜੀ ਔਰਤ ਬੋਲਦੀ ਹੈ
ਧੀ, ਮਾਂ ਦੇ ਪੇਟ ਵਿੱਚ ਹੀ ਮਾਰੀ ਜਾਣੀ ਹੈ
ਜਾਂ ਕਿ ਜੰਮਣ ਤੋਂ ਬਾਹਦ
ਇਸ ਬਾਰੇ ਗੱਲ ਕਰਨ ਦਾ
ਔਰਤ ਨੂੰ ਕੋਈ ਹੱਕ ਨਹੀਂ
ਘਰ ਦੀ ਪ੍ਰੀਭਾਸ਼ਾ ਦਿੰਦਿਆਂ
ਚੌਥੀ ਔਰਤ ਬੋਲਦੀ ਹੈ
ਘਰ ਦੀ ਪ੍ਰੀਭਾਸ਼ਾ ਤਾਂ
ਰਾਮ ਚੰਦਰ ਨੇ ਆਪਣੀ, ਗਰਭਵਤੀ, ਪਤਨੀ
ਸੀਤਾ ਨੂੰ ਘਰੋਂ ਕੱਢ ਕੇ
ਵੀ ਦਿੱਤੀ ਸੀ
ਮਹਾਂ-ਕਵੀ ਤੁਲਸੀ ਦਾਸ
ਔਰਤ ਨੂੰ ਜਾਨਵਰ ਦੇ ਬਰਾਬਰ ਕਹਿ
ਘਰ ਦੀ ਪ੍ਰੀਭਾਸ਼ਾ ਹੀ ਦਿੰਦਾ ਹੈ
ਘਰ ਦੀ ਪ੍ਰੀਭਾਸ਼ਾ, ਤਾਂ
ਅਸੀਂ, ਨਿਤ, ਬਾਹਾਂ ਉਲਾਰ ਉਲਾਰ ਕੇ
ਮਿਰਜ਼ੇ ਦੀਆਂ ਹੇਕਾਂ ਲਾਉਂਦੇ ਹੋਏ ਵੀ
ਦਿੰਦੇ ਹਾਂ, ਜਦੋਂ
ਅਸੀਂ, ਔਰਤ ਨੂੰ ਦੁਰਕਾਰਦੇ ਹੋਏ
ਆਖਦੇ ਹਾਂ : ‘ਖੁਰੀਂ ਜਿਨ੍ਹਾਂ ਦੀ ਮੱਤ’ !!!
ਮਾਲਟਨ, ਜਨਵਰੀ 27, 2012
|
ਨਜ਼ਮ
ਬਾਂਦਰ
ਸੁਖਿੰਦਰ
ਸੜਕਾਂ ਉੱਤੇ
ਬਾਂਦਰਾਂ ਦਾ ਆਣਾ ਜਾਣਾ
ਕੁਝ ਜਿ਼ਆਦਾ ਹੀ
ਵੱਧ ਗਿਆ ਹੈ-
ਨੇੜੇ ਕੋਈ
ਮੰਦਰ, ਮਸਜਿਦ, ਗਿਰਜਾ
ਜਾਂ ਗੁਰਦੁਆਰਾ ਵੀ ਨਹੀਂ
ਫਿਰ, ਕਿੱਥੋਂ ਆ ਜਾਂਦੇ ਹਨ
ਇਹ ਅਤਿਵਾਦੀ
ਅਚਾਨਕ-
ਨਿਤ, ਅਖਬਾਰਾਂ ਦੀਆਂ ਸੁਰਖੀਆਂ
ਇਨ੍ਹਾਂ ਬਾਂਦਰਾਂ ਦੀ ਕਾਰਗੁਜ਼ਾਰੀ ਦਾ ਹੀ
ਜਿ਼ਕਰ ਕਰਦੀਆਂ ਹਨ
ਕਦੀ ਕਿਸੀ ਯੂਨੀਵਰਸਿਟੀ ਦੇ ਵੁਮੈਨ ਹੋਸਟਲ ਵਿੱਚ
ਵੜਕੇ, ਭੜਥੂ ਪਾ ਦਿੰਦੇ ਹਨ
ਕਦੀ ਕਿਸੀ ਯੂਨੀਵਰਸਿਟੀ ਵਿੱਚ
ਡਰ ਅਤੇ ਸਹਿਮ ਦੀਆਂ ਮਾਰੀਆਂ
ਅੱਧ ਸੁੱਤੀਆਂ, ਨੌਜਵਾਨ ਵਿਦਿਆਰਥਨਾਂ
ਪੁਲਿਸ ਨੂੰ ਸੌ ਸੌ ਗਾਲ੍ਹਾਂ ਕੱਢਦੀਆਂ ਹਨ
ਕਿ ਉਨ੍ਹਾਂ ਦੇ ਹੁੰਦਿਆਂ
ਬਾਂਦਰ, ਉਨ੍ਹਾਂ ਦੇ ਕਮਰਿਆਂ ਵਿੱਚ
ਵੜਨ ਦੀ ਹਿੰਮਤ ਕਿੰਝ ਕਰ ਗਏ
ਆਪਣੀ ਹੋਂਦ ਜਿਤਾਣ ਲਈ
ਬਾਂਦਰ, ਸੜਕਾਂ ਉੱਤੇ ਨਿਕਲ
ਅੱਧੀ ਅੱਧੀ ਰਾਤ ਤੱਕ
ਚਾਂਗਰਾਂ ਮਾਰਦੇ ਹਨ
ਘਰਾਂ ਦੀਆਂ ਖੁੱਲ੍ਹੀਆਂ ਪਈਆਂ
ਖਿੜਕੀਆਂ ਰਾਹੀਂ, ਘਰਾਂ ਵਿੱਚ
ਵੜਨ ਦੀਆਂ ਕੋਸਿ਼ਸ਼ਾਂ ਕਰਦੇ
ਉਹ, ਹਰ ਚੀਜ਼ ਦੀ
ਉੱਥਲ-ਪੁੱਥਲ ਕਰ ਜਾਂਦੇ ਹਨ
ਸੁਪਰਪਾਵਰ ਅਮਰੀਕਾ ਦੀਆਂ
ਭੂਤਰੀਆਂ ਹੋਈਆਂ ਫ਼ੌਜਾਂ ਦੀ
ਮਾਰ ਹੇਠ ਆਏ ਹੋਏ
ਕਿਸੇ ਦੇਸ ਦੀ ਕੀਤੀ ਗਈ
ਸਭਿਆਚਾਰਕ ਤਬਾਹੀ ਵਾਂਗ
ਉਹ, ਬੜੀ ਬੇਰਹਿਮੀ ਨਾਲ
ਜ਼ਮੀਨ ਉੱਤੇ ਸੁੱਟੀ ਜਾਂਦੇ ਹਨ
ਦੰਦ ਮਾਰ ਮਾਰ, ਘਰਾਂ ਦੇ
ਬਗੀਚਿਆਂ ਵਿੱਚ ਲੱਗੇ-
ਅੰਬ, ਪਪੀਤੇ, ਅਮਰੂਦ
ਘਰਾਂ ਦੇ ਵਿਹੜਿਆਂ ਵਿੱਚ
ਹੱਸਦੇ, ਖੇਡਦੇ ਬੱਚੇ
ਇਨ੍ਹਾਂ ਵਹਿਸ਼ੀ ਬਾਂਦਰਾਂ ਨੂੰ ਵੇਖ
ਇੰਜ ਸਹਿਮ ਜਾਂਦੇ ਹਨ
ਜਿਵੇਂ, ਅਮਨ-ਦੂਤ ਬਣਕੇ ਗਏ
ਬਗ਼ਦਾਦ ਦੀਆਂ ਸੜਕਾਂ ਉੱਤੇ ਤੁਰੇ ਫਿਰਦੇ
ਅਮਰੀਕੀ ਫ਼ੌਜੀਆਂ ਦੀਆਂ
ਮਸ਼ੀਨ ਗੰਨਾਂ ‘ਚੋਂ ਹੁੰਦੀ
ਅੰਧਾ-ਧੁੰਦ ਗੋਲੀਬਾਰੀ ਨਾਲ
ਸੈਂਕੜੇ ਬੇਗੁਨਾਹ ਇਰਾਕੀਆਂ ਦੀ ਹੁੰਦੀ
ਮੌਤ ਦੇਖ, ਲੋਕ ਸਹਿਮ ਜਾਂਦੇ ਹਨ
ਸਹਿਮ ਭਰੇ
ਅਜਿਹੇ ਪਲਾਂ ਵਿੱਚ
ਅਕਸਰ, ਮੈਂ ਵੀ ਇਹ ਸੋਚ
ਦੁ-ਚਿੱਤੀ ਵਿੱਚ ਪੈ ਜਾਂਦਾ ਹਾਂ
ਕਿ ਸੜਕਾਂ ਉੱਤੇ ਤੁਰੇ ਫਿਰਦੇ
ਇਨ੍ਹਾਂ, ਵਹਿਸ਼ੀ ਬਾਂਦਰਾਂ ਦੇ
ਅਜਿਹੇ ਵਤੀਰੇ ਨੂੰ
ਕਿਸ ਪਰਾ-ਆਧੁਨਿਕ
ਵਿਚਾਰਧਾਰਾ ਰਾਹੀਂ
ਬਿਆਨ ਕਰਾਂ
ਮਾਲਟਨ, ਕਨੇਡਾ, ਜਨਵਰੀ
8, 2012 |
ਨਜ਼ਮ :
ਪੰਜਾਬ
ਸੁਖਿੰਦਰਪੰਜਾਬ, ਮਹਿਜ਼, ਧਰਤੀ ਦੇ
ਕਿਸੀ ਹਿੱਸੇ ਦਾ ਨਾਮ ਨਹੀਂ -
ਇਹ ਤਾਂ ਉਸ ਜ਼ਿੰਦਾਦਿਲੀ ਦਾ ਨਾਮ ਹੈ
ਜਿਸ ਨੇ ‘ਇਨਕਲਾਬ ਜ਼ਿੰਦਾਬਾਦ’ ਦਾ ਨਾਹਰਾ
ਬੁਲੰਦ ਕੀਤਾ
ਇਹ ਤਾਂ ਉਸ ਸੂਰਬੀਰਤਾ ਦਾ ਨਾਮ ਹੈ
ਜਿਸ ਨੇ ਜ਼ਾਲਮ ਹਕੂਮਤ ਦੀ, ਇੱਟ ਨਾਲ ਇੱਟ
ਖੜਕਾ ਦਿੱਤੀ
ਇਹ ਤਾਂ ਉਸ ਕ੍ਰਾਂਤੀ ਦਾ ਨਾਮ ਹੈ
ਜੋ ਊਚ-ਨੀਚ, ਜ਼ਾਤ-ਪਾਤ, ਦੇ ਭੇਦ ਭਾਵ ਦੀ ਥਾਂ
ਮਨੁੱਖੀ ਬਰਾਬਰੀ ਦਾ ਸੰਕਲਪ ਲੈ ਕੇ ਉਦੈ ਹੋਈ
ਇਹ ਤਾਂ ਉਸ ਸਹਿਣਸ਼ੀਲਤਾ ਦਾ ਨਾਮ ਹੈ
ਜੋ ਤੱਤੀ ਤਵੀ ਉੱਤੇ ਬੈਠ ਕੇ ਵੀ, ਹਿਮਾਲਾ ਪਰਬਤ ਦੀ
ਚੋਟੀ ਉੱਤੇ ਪਈ ਬਰਫ਼ ਵਾਂਗ ਠੰਡੀ ਸੀਤ ਹੀ ਰਹੀ
ਇਹ ਤਾਂ ਉਸ ਕੁਰਬਾਨੀ ਦਾ ਨਾਮ ਹੈ
ਜੋ ਜ਼ੁਲਮ ਦੀ ਤਲਵਾਰ ਨੂੰ, ਆਪਣੇ ਖ਼ੂਨ ਨਾਲ ਨੁਹਾ
ਹਮੇਸ਼ਾ, ਹਮੇਸ਼ਾ ਲਈ ਅਮਰ ਹੋ ਗਈ
ਇਹ ਤਾਂ ਉਸ ਸੰਵਾਦੀ ਚੇਤਨਾ ਦਾ ਨਾਮ ਹੈ
ਜੋ ਹੰਕਾਰੀਆਂ ਦਾ ਘੁਮੰਡ ਤੋੜਨ ਲਈ
ਦੂਰ-ਦੁਰਾਡੇ ਦੇਸਾਂ ਤੱਕ ਵੀ
ਸ਼ਬਦ ਰੂਪੀ ਤਾਕਤ ਲੈ ਕੇ ਪਹੁੰਚੀ
ਇਹ ਤਾਂ ਉਸ ਪਿਆਰ ਦਾ ਨਾਮ ਹੈ
ਜੋ ਝਨਾਂ ਦੇ ਪਾਣੀਆਂ ਵਿੱਚ, ਹਮੇਸ਼ਾ ਹਮੇਸ਼ਾ ਲਈ
ਖੁਸ਼ਬੋ ਬਣ ਕੇ ਫੈਲ ਗਿਆ
ਇਹ ਤਾਂ ਉਸ ਕਤਲੇਆਮ ਦਾ ਨਾਮ ਹੈ
ਜੋ ਧੀਆਂ ਦਾ ਬੀਜ ਖਤਮ ਕਰਨ ਲਈ
ਸਦੀਆਂ ਤੋਂ, ਨਿਰੰਤਰ, ਮਾਵਾਂ ਦੀਆਂ ਕੁੱਖਾਂ ਵਿੱਚ ਹੀ
ਕੀਤਾ ਜਾ ਰਿਹਾ ਹੈ
ਪੰਜਾਬ, ਮਹਿਜ਼, ਧਰਤੀ ਦੇ
ਕਿਸੀ ਹਿੱਸੇ ਦਾ ਨਾਮ ਨਹੀਂ
ਇਹ ਤਾਂ, ਉਸ ਹਵਾ, ਪਾਣੀ
ਮਿੱਟੀ, ਗ਼ੈਰਤ ਦਾ ਨਾਮ ਹੈ
ਜੋ ਸਦੀਆਂ ਤੋਂ, ਜ਼ੁਲਮ ਦੀ ਤਲਵਾਰ
ਦਾ ਰਾਹ ਰੋਕ ਰਹੀ ਹੈ -
ਉਹ ਜ਼ੁਲਮ ਦੀ ਤਲਵਾਰ
ਜਨਰਲ ਓਡਵਾਇਰ, ਅਹਿਮਦ ਸ਼ਾਹ ਅਬਦਾਲੀ
ਮੱਸਾ ਰੰਗੜ ਅਤੇ ਚਾਹੇ
ਜ਼ਕਰੀਆ ਖ਼ਾਨ ਦੀ ਹੀ
ਕਿਉਂ ਨ ਹੋਵੇ
(ਮਾਲਟਨ, ਮਾਰਚ 8, 2012)
Sukhinder,
Editor: SANVAD, Box 67089, 2300 Yonge St. Toronto ON M4P 1E0
Canada
Tel. (416) 858-7077
poet_sukhinder@hotmail.com) |
|
ਇਕ ਹਾਸਰਸ ਵਾਲ਼ੀ ਕਵਿਤਾ
|
ਸਾਥੀ
ਲਧਿਆਣਵੀ |
|
|
ਹਾਏ ਮੇਰੀ ਬਾਂਹ
ਡਾ. ਸਾਥੀ ਲੁਧਿਆਣਵੀ-ਰਾਇਸਲਿਪ,
ਲੰਡਨ
ਸਾਊਥਾਲ ਵਿਚ ਰੋਡਾਂ ਟੁੱਟੀਆਂ ਟੁੱਟੀਆਂ ਥਾਂ ਪਰ ਥਾਂ।
ਪੇਵਮੈਂਟ ਦੇ ਉੱਤੇ ਡਿੱਗ ਕੇ ਟੁੱਟ ਗਈ ਮੇਰੀ ਬਾਂਹ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੁੇਰੀ ਬਾਂਹ।
=ਮੈਖ਼ਾਨੇ ਚੋਂ ਨਹੀਂ ਸਾਂ ਨਿਕਲ਼ੇ,ਨਿਕਲ਼ੇ ਸਾਂ ਮੰਦਰ ਚੋਂ,
ਮੈਂ ਸਾਂ ਅੱਗੇ ਅੱਗੇ ਜਾਂਦਾ ਸਾਥਣ ਸਿਗੀ ਪਿਛਾਂਹ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਜਦ ਤੋਂ ਮੇਰੀ ਸਾਊਥਾਲ ਵਿਚ ਹੋਈ ਹੈ ਦੁਰਘਟਨਾ,
ਸਾਊਥਾਲ ਵਿਚ ਅੱਲਾ ਦੀ ਸੁਹੰ ਜਾਣੋਂ ਬਹੁਤ ਡਰਾਂ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਬਾਂਹ ਦੁੱਖ਼ਦੀ ਹੈ ਸੁਬਾਹ ਸ਼ਾਮ ਤੇ ਦੁੱਖ਼ਦੀ ਸਿਖ਼ਰ ਦੁਪਹਿਰੇ,
ਅੱਧੀ ਰਾਤੀਂ ਏਨੀ ਦੁਖ਼ੇ ਕਿ ਉੱਠ ਉੱਠ ਰੁਦਨ ਕਰਾਂ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਦਰਦ 'ਚ ਜਦੋਂ ਪਸੀਨਾ ਆਵੇ,ਦਿਲ ਚੋਂ ਆਉਣ ਆਵਾਜ਼ਾਂ,
ਹਾੜਾ ਅੱਜ ਕੋਈ ਸੱਸੀ ਸੋਹਣੀ ਕਰੇ ਜ਼ੁਲਫ਼ ਦੀ ਛਾਂ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਭਾਵੇਂ ਗੋਰੀ ਕਾਲ਼ੀ ਹੋਵੇ, ਭਾਵੇਂ ਪਤਲੀ ਭਾਰੀ,
ਜੇ ਕੋਈ ਮੈਨੂੰ ਛੂਹਣਾ ਚਾਹੇ ਝੱਟ ਕਰ ਦਿਆਂ ਨਾਂਹ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਚਾਹੇ ਕੋਈ ਬੁੱਢਾ ਹੋਵੇ,ਚਾਹੇ ਤਕੜਾ ਗਭਰੂ,
ਲੰਡਨ ਦੇ ਵਿਚ ਦੁੱਖ਼ ਸੁੱਖ਼ ਵੇਲੇ ਚੇਤੇ ਆਉਂਦੀ ਮਾਂ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਦੁੱਖ਼ ਦਰਦ ਵਿਚ ਸੁੱਝਣ ਨਾਹੀਂ ਪ੍ਰੇਮ ਪਿਆਰ ਦੀਆਂ ਬਾਤਾਂ,
ਦੁਖ਼ਦੀ ਬਾਂਹ ਦਿਖ਼ਲਾਅ ਕੇ ਆਖ਼ਾਂ ਕੁੜੀਓ ਰਹੋ ਪਰ੍ਹਾਂ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
=ਜੇ ਕੋਈ ਮੈਨੂੰ ਪੁੱਛੇ ''ਸਾਥੀ'',ਕੀ ਦੁਖ਼ਦੀ ਹੈ ਬਾਂਹ?
ਮੇਰੇ ਮੂੰਹੋਂ ਇਕ ਦਮ ਨਿਕਲ਼ੇ, ਹਉਕਾ ਲੈ ਕੇ ਹਾਂਹ।
ਸਾਊਥਾਲ ਵਿਚ ਰੋਡਾਂ ਟੁੱਟੀਆਂ ਟੁੱਟੀਆਂ ਥਾਂ ਪਰ ਥਾਂ।
ਪੇਵਮੈਂਟ ਦੇ ਉੱਤੇ ਡਿਗ ਕੇ ਟੁੱਟ ਗਈ ਮੇਰੀ ਬਾਂਹ।
ਹਾਏ ਮੇਰੀ ਬਾਂਹ ਨੀ ਮਾਏਂ ਹਾਏ ਮੇਰੀ ਬਾਂਹ।
14/04/2012
E mail:
drsathi@hotmail.co.uk
|
|
ਸਾਥੀ
ਲਧਿਆਣਵੀ |
|
|
ਵੈਸਾਖ਼ੀ
ਡਾ.ਸਾਥੀ ਲੁਧਿਆਣਵੀ
ਪਤਝੜ ਮੁੱਕੇ ਤੇ ਫ਼ਿਰ ਨਿਕਲਣ ਪੱਤੇ ਸਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਵੈਸਾਖ਼ੀ 'ਤੇ ਧਰਤੀ ਉੱਤੇ ਪੈਰ ਨਾ ਟਿੱਕਣ।
ਗਭਰੂ ਤੇ ਮੁਟਿਆਰਾਂ, ਬੱਚੇ, ਬੁੱਢੇ ਨੱਚਣ।
ਫ਼ਸਲਾਂ ਦੀ ਵਾਢੀ ਵੀ ਜੇਕਰ ਹੋ ਗਈ ਹੋਵੇ,
ਕਿਉਂ ਨਾ ਮਨ ਫ਼ਿਰ ਖ਼ੁਸ਼ੀਆਂ ਦੇ ਵਿਚ ਨੱਚੇ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਸੁੱਕੀ ਧਰਤੀ ਉੱਤੇ ਸੰਘਣੇ ਬੱਦਲ ਛਾਵਣ।
ਬਾਗੀਂ ਹੋਵੇ ਰੁਣ ਝੁਣ ਚੜ੍ਹ ਕੇ ਆਵੇ ਸਾਵਣ।
ਧਰਤੀ ਮਾਂ ਦੀ ਕੁੱਖ਼ੋਂ ਉੱਗਣ ਇੱਨੇ ਦਾਣੇ,
ਭੁੱਖ ਦਾ ਵੇਲਾ ਸਦਾ ਲਈ ਜੱਗ ਚੋਂ ਮੁੱਕ ਜਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਅੰਨ ਉਗਾਵਣ ਵਾਲ਼ਾ ਅੰਨ ਦਾ ਮਾਲਕ ਹੋਵੇ।
ਕਿਰਤਾਂ ਕਰਨੇ ਵਾਲ਼ਾ ਦੇਸ ਦਾ ਚਾਲਕ ਹੋਵੇ।
ਬੱਚੇ ਪੜ੍ਹਨ ਲਿਖ਼ਣ ਤੇ ਚੰਗੇ ਮਾਨਵ ਹੋਵਣ,
ਦੁਨੀਆਂ ਦਾ ਹਰ ਬਸ਼ਰ ਹਮੇਸ਼ਾ ਰੱਜ ਕੇ ਖ਼ਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਹਰ ਇਕ ਪਾਸੇ ਮਹਿਕਾਂ ਵੰਡਦਾ ਮੌਸਮ ਹੋਵੇ।
ਹਾਸੇ ਖ਼ੇੜੇ ਖ਼ੁਸ਼ੀਆਂ ਵਾਲ਼ੀ ਸਰਗ਼ਮ ਹੋਵੇ।
ਗ਼ਮ ਦੀ ਪਤਝੜ ਸ਼ਾਲਾ ਮੁੱਕੇ ਇਸ ਦੁਨੀਆਂ ਚੋਂ,
ਦਿਲ ਦੀ ਟਹਿਣੀ ਉੱਤੇ ਬਹਿ ਕੇ ਕੋਇਲ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਦੁਨੀਆਂ ਵਿਚੋਂ ਸੱਭੋ ਖ਼ੂਨੀ ਜੰਗਾਂ ਮੁੱਕਣ।
ਮੁੱਕ ਜਾਵੇ ਦੁਨੀਆਂ ਚੋਂ ਸਾਰਾ ਵੱਢਣ ਟੁੱਕਣ।
ਜੰਗ ਦੀ ਰਾਖ਼ ਚੋਂ ਫ਼ਿਰ ਜੰਮੇਂ ਕੁਕਨੂਸ ਖ਼ੁਦਾਇਆ,
ਅਮਨ ਦੀ ਘੁੱਗੀ ਅੰਬਰੀਂ ਫ਼ੇਰ ਉਡਾਰੀ ਲਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਜਿੱਥੇ ਬਾਬਾ ਨਾਨਕ ਆਇਆ ਕਲ ਨੂੰ ਤਾਰਨ।
ਉਸ ਪੰਜਾਬ ਦੇ ਲੋਕੀਂ ਜਿੱਤਣ ਕਦੇ ਨਾ ਹਾਰਨ।
ਭਾਗੋ ਵਾਂਗੂੰ ਕੋਈ ਕਿਸੇ ਦਾ ਹੱਕ ਨਾ ਖ਼ਾਵੇ,
ਹਰ ਕੋਈ ਲਾਲੋ ਦੇ ਹੀ ਹਰ ਥਾਂ 'ਤੇ ਗੁਣ ਗਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਕੌਮ ਲਈ ਫ਼ਿਰ ਮਰ ਮਿਟਣੇ ਦੀ ਹਿੰਮਤ ਜਾਗੇ।
ਫ਼ਿਰ ਵੀ ਦੋਸਤੀਆਂ ਦੇ ਹੋਵਣ ਬੰਨ੍ਹੇ ਧਾਗੇ।
ਪ੍ਰੇਮ ਖ਼ੇਲਨ ਕਾ ਚਾਓ ਹਰ ਇਕ ਬਸ਼ਰ 'ਚ ਹੋਵੇ,
ਹਰ ਕੋਈ ਯਾਰ ਵਾਸਤੇ ਤਲ਼ੀਏਂ ਸੀਸ ਟਿਕਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਮਾਨੁਸ ਕੀ ਸਭ ਇੱਕੋ ਜਾਤ ਪਛਾਣੀ ਜਾਵੇ।
ਸਭ ਦੀ ਹਸਤੀ ਇੱਕ ਬਰਾਬਰ ਜਾਣੀ ਜਾਵੇ।
ਕਦੇ ਵੀ ਏਤੀ ਮਾਰ ਪਵੇ ਨਾ ਹੁਣ ਲੋਕਾਂ ਦੇ,
ਪਾਪ ਕੀ ਜੰਝ ਨਾ ਕਾਬਲ ਵੱਲ ਤੋਂ ਕਦੇ ਵੀ ਧਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਗੁਰ ਗੋਬਿੰਦ ਨੇ ਹੱਕ ਸੱਚ ਦਾ ਲਾਇਆ ਨਾਅਰਾ।
ਰਹਿਤ ਪਿਆਰੀ ਮੁੱਝ ਕੋ ਨਹੀਓਂ ਸਿੱਖ਼ ਪਿਆਰਾ।
ਪ੍ਰਗਟ ਗੁਰਾਂ ਕੀ ਦੇਹ ਹੈ ਗੁਰੂ ਗਰੰਥ ਸਾਹਿਬ ਜੀ,
ਕੋਈ ਵੀ ਇਸ ਤੋਂ ਬਾਅਦ ਕਦੇ ਨਾ ਗੁਰੂ ਕਹਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
=ਯਾਰ ਦਾ ਸੱਥਰ ਸਾਨੂੰ ਬੜਾ ਪਿਆਰਾ ਲੱਗੇ।
ਯਾਰ ਬਿਨਾਂ ਇਹ ਜੱਗ ਹੀ ਕੂੜ ਪਸਾਰਾ ਲੱਗੇ।
ਸੂਲ਼ ਸੁਰਾਹੀ ''ਸਾਥੀ'' ਖ਼ੰਜਰ ਇਕ ਪਿਆਲਾ,
ਖ਼ੇੜਿਆਂ ਦਾ ਘਰ ਸਾਨੂੰ ਬਿਲਕੁਲ ਹੀ ਨਾ ਭਾਵੇ।
ਮਨ ਚਾਹੇ ਕਿ ਐਸੀ ਕੋਈ ਵੈਸਾਖ਼ੀ ਆਵੇ।
ਪਤਝੜ ਮੁੱਕੇ ਤੇ ਫ਼ਿਰ ਨਿਕਲਣ ਪੱਤੇ ਸਾਵੇ।
E mail:
drsathi@hotmail.co.uk
09/04/2012 |
ਸ਼ਹੀਦ
ਡਾਕਟਰ ਸਾਥੀ ਲੁਧਿਆਣਵੀ
ਲੋਕਾਂ ਲਈ ਜਿਉਂਦਾ,ਲੋਕਾਂ ਲਈ ਮਰਦਾ ਹੈ ਸ਼ਹੀਦ।
ਲੋਕਾਂ ਦੀ ਪੀੜ ਨੂੰ ਹੱਸ ਹੱਸ ਜਰਦਾ ਹੈ ਸ਼ਹੀਦ।
=ਰਖ਼ਦਾ ਹੈ ਆਪਣੇ ਲਖ਼ਸ਼ ਨੂੰ ਮਹਿਫ਼ੂਜ਼,
ਇਸੇ ਲਈ ਹਰ ਸਿੱਤਮ ਜਰਦਾ ਹੈ ਸ਼ਹੀਦ।
=ਸੱਚ ਦੀ ਖ਼ਾਤਰ ਪੀ ਜਾਂਦੈ ਪਿਆਲਾ ਜ਼ਹਿਰ ਦਾ,
ਤੱਤੀਆਂ ਤਵੀਆਂ ਕੋਲ਼ ਜਾ ਖ਼ੜ੍ਹਦਾ ਹੈ ਸ਼ਹੀਦ।
=ਜ਼ੁਲਮ ਦੀ ਭੱਠੀ ਤਾਅ ਰਹੀ ਹੁੰਦੀ ਹੈ ਜਦ,
ਬੱਦਲ ਬਣ ਉਸ ਉੱਤੇ ਵਰ੍ਹਦਾ ਹੈ ਸ਼ਹੀਦ।
=ਲੋਕ ਸ਼ੂਕਦਾ ਦਰਿਆ ਤੱਕ ਕੇ ਦਹਿਲ ਜਾਂਦੇ,
ਸ਼ੂਕਦੇ ਦਰਿਆ ਵਿਚ ਜਾ ਤਰਦਾ ਹੈ ਸ਼ਹੀਦ।
=ਮਨੁੱਖ਼ਤਾ ਲਈ ਸ਼ਹੀਦੀ ਹੈ ਮਸਲਸਲ ਕਰਮ,
ਹਰ ਰੋਜ਼ ਇਕ ਨਵਾਂ ਉਭਰਦਾ ਹੈ ਸ਼ਹੀਦ।
=ਲੋਕਾਂ ਲਈ ਜੂਝਦਾ ਹੈ ਰੂਪੋਸ਼ ਹੋ ਕੇ ਸ਼ਹੀਦ,
ਮਰ ਕੇ ਹੋ ਜਾਂਦੈ ਮਗ਼ਰ ਬੇਪਰਦਾ ਹੈ ਸ਼ਹੀਦ।
=ਮਰਦਾ ਹੈ ਤਾਂ ਇਕ ਸੰਨਾਟਾ ਛਾ ਜਾਂਦਾ ਹੈ,
ਰਫ਼ਤਾ ਰਫ਼ਤਾ ਦਿਲਾਂ 'ਚ ਉਤਰਦਾ ਹੈ ਸ਼ਹੀਦ।
=ਦੁਨੀਆਂ ਤੋਂ ਫ਼ਾਰਗ਼ ਹੋ ਗਿਆ ਹੁੰਦਾ ਹੈ ਪਰ,
ਇਤਿਹਾਸ ਦੇ ਸਫ਼ਿਆਂ 'ਚ ਵਿਚਰਦਾ ਹੈ ਸ਼ਹੀਦ।
=ਸਮੇਂ ਦਾ ਬੰਧਨ ਕਰਦਾ ਨਹੀਂ ਧੁੰਦਲ਼ਾ ਕਦੇ,
ਸਮੇਂ ਨਾਲ਼ ਤਾਂ ਸਗੋਂ ਨਿਖ਼ਰਦਾ ਹੈ ਸ਼ਹੀਦ।
=ਪਹਿਲਿਆਂ ਸ਼ਹੀਦਾਂ ਦੀ ਰਾਖ਼ ਦੇ ਵਿੱਚੋ,
ਕੁਕਨੂਸ ਵਾਂਗਰ ਮੁੜ ਜਨਮਦਾ ਹੈ ਸ਼ਹੀਦ।
=ਸ਼ਹੀਦ ਛੋਟਾ ਵੱਡਾ ਨਹੀਂ ਹੋਇਆ ਕਰਦਾ,
ਹਰ ਸ਼ਹੀਦ ਦਾ ਇਕ ਨੁਮਾਇੰਦਾ ਹੈ ਸ਼ਹੀਦ।
=ਸ਼ਹੀਦ ਉਹ ਜੋ ਲੋਕਾਂ ਲਈ ਹੋਵੇ ਸ਼ਹੀਦ,
ਅਜ਼ਲ ਤੀਕ ਲੋਕਾਂ 'ਚ ਨਾ ਮਰਦਾ ਹੈ ਸ਼ਹੀਦ।
= ਮਰਦਾ ਹੈ ਤਨ ''ਸਾਥੀ'', ਨਹੀਂ ਮਰਦਾ ਖ਼ਿਆਲ,
ਖ਼ਿਆਲ ਨੂੰ ਤਾਂ ਯਾਰ ਅਮਰ ਕਰਦਾ ਹੈ ਸ਼ਹੀਦ।
|
ਪਾਸ਼
ਡਾ.ਸਾਥੀ ਲੁਧਿਆਣਵੀਕਿਰਤੀ ਲੋਕਾਂ ਦਾ ਜੋ ਪੱਕਾ ਸੀ ਯਾਰ ਉਹ
ਪਾਸ਼ ਹੁੰਦਾ ਸੀ।
ਯਾਰਾਂ ਲਈ ਫ਼ੁੱਲ,ਦੁਸ਼ਮਣ ਲਈ ਖ਼ਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਗ਼ਰਮ ਖ਼ੂਨ ਦੀਆਂ ਗੱਲਾਂ ਚਲਦੀਆਂ ਸਨ ਕਦੇ,
ਜੋ ਹਰ ਅਖ਼ਬਾਰ ਦਾ ਸੀ ਸਿੰਗਾਰ ਉਹ ਪਾਸ਼ ਹੁੰਦਾ ਸੀ।
=ਜਿਸ ਦਾ ਹਰ ਜ਼ਬਾਨ 'ਤੇ ਹੁੰਦਾ ਸੀ ਜ਼ਿਕਰੇ-ਖ਼ੈਰ,
ਉਹ ਬੰਦਾ ਨਹੀਂ ਸੀ ਆਮ, ਯਾਰ ਉਹ ਪਾਸ਼ ਹੁੰਦਾ ਸੀ।
=ਜਦੋਂ ਭੁੱਖ਼ ਦੇ ਦੁੱਖ਼ੋਂ ਮਰ ਜਾਂਦਾ ਸੀ ਕੋਈ ਇਨਸਾਨ,
ਜੋ ਹੁੰਦਾ ਸੀ ਗ਼ਮਗੁਸਾਰ ਉਹ ਪਾਸ਼ ਹੁੰਦਾ ਸੀ।
=ਆਪਣੇ ਹੱਕਾਂ ਦੀ ਰਾਖੀ ਲਈ ਚੁੱਕ ਲਓ ਹਥਿਆਰ,
ਜਿਹੜਾ ਮਾਰਦਾ ਸੀ ਇਹ ਲਲਕਾਰ ਉਹ ਪਾਸ਼ ਹੁੰਦਾ ਸੀ।
=ਉਹ ਲਾਲੋ ਦਾ ਆੜੀ ਤੇ ਸੀ ਕੰਮੀਆਂ ਦਾ ਹਮਦਮ,
ਭਾਗੋ ਲਈ ਸੀ ਇਕ ਵੰਗਾਰ ਉਹ ਪਾਸ਼ ਹੁੰਦਾ ਸੀ।
=ਉਹ ਉੱਡਦਿਆਂ ਬਾਜ਼ਾਂ ਮਗ਼ਰ ਗਿਆ ਤੇ ਪਰਤਿਆ ਨਾ,
ਦੁਮੇਲਾਂ ਤੋਂ ਵੀ ਗਿਆ ਜੋ ਪਾਰ ਉਹ ਪਾਸ਼ ਹੁੰਦਾ ਸੀ।
=ਹੱਥਾਂ ਦਿਆਂ ਰੱਟਣਾ ਅਤੇ ਪੈਰਾਂ ਦੀਆਂ ਬਿਆਈਆਂ ਦਾ,
ਜਿਹਦੀ ਕਵਿਤਾ 'ਚ ਸੀ ਵਿਸਥਾਰ ਉਹ ਪਾਸ਼ ਹੁੰਦਾ ਸੀ।
=ਜਿਸ ਨੇ ਲੋਹੇ ਦੀ ਕਥਾ ਅਤੇ ਖ਼ੇਤਾਂ ਦੀ ਕਵਿਤਾ ਲਿਖ਼ੀ,
ਜਿਹੜਾ ਸਮਰੱਥ ਸੀ ਕਲਮਕਾਰ ਉਹ ਪਾਸ਼ ਹੁੰਦਾ ਸੀ।
=ਜੋ ਤੂਫ਼ਾਨਾਂ ਨਾਲ਼ ਸਿੱਝ ਸਕਿਆ ਇਕ ਯੋਧੇ ਦੀ ਤਰ੍ਹਾਂ,
ਜੀਹਦੇ ਕੋਲ਼ ਸੀ ਕਲਮ ਦਾ ਹਥਿਆਰ ਉਹ ਪਾਸ਼ ਹੁੰਦਾ ਸੀ।
=ਉਹ ਇਕ ਪੁਰਖ਼ ਮਰਿਆ ਸੀ,ਮਰਿਆ ਨਾ ਸੀ ਖ਼ਿਆਲ,
ਜਿਹਨੂੰ ਗੋਲ਼ੀ ਵੀ ਨਾ ਸਕੀ ਹੈ ਮਾਰ ਉਹ ਪਾਸ਼ ਹੁੰਦਾ ਸੀ।
=ਅਸੀਂ ਖ਼ਾਮੋਸ਼ ਨਹੀਂ ਰਹਿਣਾ, ਅਸੀਂ ਲੜਾਂਗੇ ''ਸਾਥੀ'',
ਜੋ ਵੈਰੀ ਨਾਲ਼ ਹੋਇਆ ਦੋ ਚਾਰ ਉਹ ਪਾਸ਼ ਹੁੰਦਾ ਸੀ।
|
ਲੰਡਨ ਦੀ ਹੋਲੀ
ਡਾ. ਸਾਥੀ ਲੁਧਿਆਣਵੀ-ਲੰਡਨ
04/03/2012
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਇਕ ਦੂਜੇ 'ਤੇ ਰੰਗ ਬਰਸਾਈਏ,
ਨੱਚੀਏ ਗਾਈਏ ਲਾਹ ਕੇ ਸੰਗ।
=ਲੰਡਨ ਵਿਚ ਮਨਾਈਏ ਹੋਲੀ।
ਆਪਣੇ ਉਤਸਵ ਆਪਣੀ ਬੋਲੀ।
ਮਾਨਵਤਾ ਦੀ ਜੈ ਜੈ ਹੋਵੇ,
ਦਿਲ ਵਿਚ ਸਾਡੇ ਇਹੋ ਉਮੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਰੰਗ ਹੁੰਦੇ ਨੇ ਰੱਬ ਦੀ ਲੀਲਾ।
ਚਿੱਟਾ,ਕਾਲ਼ਾ,ਭੂਰਾ,ਪੀਲਾ।
ਰੰਗ ਦੇ ਪਿੱਛੇ ਝਗੜੇ ਕਾਹਦੇ,
ਰੰਗ ਬਿਨਾ ਹੈ ਜੱਗ ਬੇਰੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਮਿਹਨਤਕਸ਼ ਦੇਖ਼ੇ ਪਰਵਾਸੀ ।
ਇਥੇ ਲੰਘ ਗਈ ਜੂਨ ਚੁਰਾਸੀ।
ਸੁਹਣੇ ਘਰ ਤੇ ਵਧੀਆ ਕਾਰਾਂ,
ਤੱਕ ਕੇ ਹੋ ਗਏ ਗੋਰੇ ਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=
ਹਰ ਕੋਈ ਆਖ਼ੇ ਮਾਇਆ ਮਾਇਆ।
ਲੋਕਾਂ ਕੋਲ਼ ਬੜਾ ਸਰਮਾਇਆ।
ਲੇਕਿਨ ਇਥੇ ਪੌਂਡਾਂ ਬਾਝੋਂ,
ਦੇਖ਼ੇ ਅਸੀਂ ਬਥੇਰੇ ਨੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਉੱਚੇ ਉੱਚੇ ਮਹਿਲ ਚੁਬਾਰੇ।
ਇਸ ਥਾਂ ਨਹੀਂਓਂ ਛੰਨਾਂ ਢਾਰੇ।
ਦੁਨੀਆਂ ਇਥੇ ਵਸਣਾ ਚਾਹੁੰਦੀ,
ਵਸਣ ਦੇ ਇਥੇ ਲੱਭਣ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਰਾਤੀਂ ਜਿਨ੍ਹਾਂ ਨੇ ਦਾਰੂ ਪੀਤੀ।
ਉੱਠ ਸਵੇਰੇ ਤੋਬਾ ਕੀਤੀ।
ਰਾਤੀਂ ਜੇਬਾਂ ਖ਼ਾਲੀ ਹੋਈਆਂ,
ਹੁਣ ਉਹ ਫ਼ਿਰਦੇ ਵਾਂਗ ਮਲੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਲੰਡਨ ਸ਼ਹਿਰ ਦੇ ਅਮਲੀ ਦੇਖ਼ੇ।
ਭੂਤਾਂ ਦੇ ਹੀ ਪੈਣ ਭੁਲੇਖ਼ੇ।
ਚੁੱਟਕੀ ਚੁੱਟਕੀ ਲੈ ਕੇ ਪੋਸਤ,
ਰਗ਼ੜ ਰਗ਼ੜ ਕੇ ਪੀਂਦੇ ਭੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਪਾਣੀ ਮਹਿੰਗਾ, ਬੀਅਰ ਹੈ ਸਸਤੀ।
ਲੰਡਨ ਸ਼ਹਿਰ 'ਚ ਸਸਤੀ ਮਸਤੀ।
ਇਥੇ ਗੰਗਾ ਉਲਟੀ ਬਹਿੰਦੀ,
ਇਥੇ ਵੱਖ਼ਰੇ ਰੰਗ ਤੇ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਕੁੱਲ ਦੁਨੀਆਂ ਚੋਂ ਖ਼ਲਕਤ ਆਈ।
ਪੰਡਤ,ਮੁੱਲਾਂ,ਕਾਜ਼ੀ, ਭਾਈ।
ਰੱਬ ਦੇ ਬੰਦੇ ਪੁੱਜੇ ਲੰਡਨ,
ਪੁੱਜੇ ਇਥੇ ਕਈ ਨਿਹੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਭੱਜੇ ਆਉਣ ਅਸਾਇਲਮ ਸੀਕਰ।
ਮੂੰਹ ਲਮਕਾਈ ਗਿੱਟਿਆਂ ਤੀਕਰ।
ਕਹਿੰਦੇ ਭਾਰਤ ਮਾਂ ਨਹੀਂ ਚੰਗੀ,
ਉਸ ਦੇ ਚੁੱਲ੍ਹੇ ਭੁੱਜਦੀ ਭੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਸਾਧੂ ਤੱਕਦੇ ਚੋਰੀ ਚੋਰੀ।
ਕੋਲੋਂ ਦੀ ਜਦ ਲੰਘੇ ਗੋਰੀ।
ਜੈ ਜਗਦੰਭੇ, ਜੈ ਸੀਆ ਰਾਮ,
ਜੈ ਸ਼ਿਵ ਸ਼ੰਕਰ, ਜੈ ਬਜਰੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਕੁਝ ਲੋਕਾਂ ਲਈ ਲੰਡਨ ਚੰਗਾ।
ਇਥੇ ਵਗੇ ਇਸ਼ਕ ਦੀ ਗੰਗਾ।
ਰਾਂਝਾ ਹੀਰ ਤੇ ਸੱਸੀ ਪੁੰਨੂੰ,
ਇਥੇ ਈ ਖ਼ੇੜੇ,ਇਥੇ ਈ ਝੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਗੱਲਾਂ ਸੁਣ ਲੈ ਖ਼ਰੀਆਂ ਖ਼ਰੀਆਂ।
ਨਾ ਲਾ ਐਵੇਂ ਦਿਲ ਨੂੰ ਵਰੀਆਂ।
ਤੇਰਾ ਦੁੱਖ ਕਿਸੇ ਨਹੀਂ ਸੁਨਣਾ,
ਆਪੇ ਹੋਣਾ ਪੈਣਾ ਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਪਿੜ ਵਿਚ ਨੱਚਣ ਬੁੱਢੇ ਠੇਰੇ।
ਭਾਵੇਂ ਗੋਡੇ ਦੁਖ਼ਣ ਬਥੇਰੇ।
ਬਹਿ ਜਾਂਦੇ ਨੇ ਕੁਰਸੀ ਲੈਕੇ,
ਛਿੜਦੀ ਜਦੋਂ ਦਮੇਂ ਦੀ ਖ਼ੰਘ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਹਰ ਥਾਂ ਰੰਗਾਂ ਦੀ ਪਿਚਕਾਰੀ।
ਮੁੰਡਾ ਅੱਲ੍ਹੜ, ਕੁੜੀ ਕੁਆਰੀ।
ਸੂਹੇ ਚੂੜੇ ਵਾਲ਼ੀ ਆ ਗਈ,
ਹੌਲ਼ੀ ਹੌਲ਼ੀ ਲਾਹ ਕੇ ਸੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਹੋਲੀ ਦੇ ਦਿਨ ਏਨਾ ਨੱਚੀ।
ਕੁੜੀ ਅਜੇ ਸੀ ਉਮਰ ਦੀ ਕੱਚੀ।
ਖ਼ੁੱਲ੍ਹ ਕੇ ਵਾਲ਼ ਗਲ਼ੇ ਵਿਚ ਪੈ ਗਏ,
ਟੁੱਟ ਗਈ ਸ਼ਗਨਾਂ ਵਾਲ਼ੀ ਵੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਮੌਲਾ ਮਸਤ ਅੱਲੜ੍ਹ ਮੁਟਿਆਰਾਂ।
ਬੇਪਰਵਾਹ ਅਲਬੇਲੀਆਂ ਨਾਰਾਂ।
ਇਸ਼ਕ ਇਨ੍ਹਾਂ ਤੋਂ ਕਰਨਾ ਸਿੱਖ਼ੋ,
ਬੜੇ ਇਨ੍ਹਾਂ ਨੂੰ ਆਉਂਦੇ ਢੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
=ਸਾਲਾਂ ਦੀ ਗਿਣਤੀ ਕਿਓਂ ਕਰੀਏ।
ਉਮਰ ਦੇ ਹਿੰਦਸੇ ਤੋਂ ਕਿਓਂ ਡਰੀਏ।
ਸੁਪਨੇ ''ਸਾਥੀ'' ਕੋਲ਼ ਬਥੇਰੇ,
ਇਸ ਦੇ ਅਬੰਰੀਂ ਉੱਡਣ ਪਤੰਗ।
ਹੋਲੀ ਰੰਗਾਂ ਦਾ ਹੈ ਉਤਸਵ,
ਹੋਲੀ ਵਿਚ ਅਨੇਕਾਂ ਰੰਗ।
ਇਕ ਦੂਜੇ 'ਤੇ ਰੰਗ ਬਰਸਾਈਏ,
ਨੱਚੀਏ ਗਾਈਏ ਲਾਹ ਕੇ ਸੰਗ।
E
mail:
drsathi@hotmail.co.uk |
ਨਵਾਂ ਸਾਲ
2012
(ਡਾ.ਸਾਥੀ ਲੁਧਿਆਣਵੀ)
ਹੌਲ਼ੀ ਹੌਲ਼ੀ
ਆ ਢੁਕਿਆ ਹੈ ਵੀਹ ਸੌ ਬਾਰਾਂ।
ਵੀਹ ਸੌ ਦਸ ਦੇ ਪਿੱਛੋਂ ਲੰਘਿਆ ਵੀਹ ਸੌ ਗਿਆਰਾਂ।
=ਤੋਹਫ਼ੇ
ਭੇਜੇ ਕੀਮਤੀ ਸਾਡੇ ਦਿਲਦਾਰਾਂ,
ਸ਼ੁੱਭ ਇੱਛਾਵਾਂ ਭੇਜੀਆਂ ਨੇ ਮਿੱਤਰਾਂ ਯਾਰਾਂ।
=ਪਿਛਲੇ
ਵਰ੍ਹੇ 'ਚ ਫ਼ੁੱਲ ਵੀ ਅਸੀਂ ਬਥੇਰੇ ਦੇਖ਼ੇ,
ਸਾਥ ਅਸਾਡਾ ਦਿੱਤਾ ਵੀ ਸੀ ਤਿੱਖ਼ਿਆਂ ਖ਼ਾਰਾਂ।
=ਪਿਛਲੇ
ਸਾਲ 'ਚ ਜ਼ੁਲਮ ਸਿੱਤਮ ਨਾ ਮਨਫ਼ੀ ਹੋਇਆ,
ਭਰੀਆਂ ਰਹੀਆਂ ਦੁਨੀਆਂ ਭਰ ਦੀਆਂ ਕੁੱਲ ਅਖ਼ਬਾਰਾਂ।
=ਜੰਗ
ਅਫ਼ਗਾਨੀ ਪਿਛਲੇ ਸਾਲ 'ਚ ਸੰਘਣੀ ਹੋਈ,
ਅਗ਼ਰੇਜ਼ੀ, ਅਮਰੀਕੀ ਉੱਥੇ ਗਏ ਹਜ਼ਾਰਾਂ।
=ਲਿੱਬੀਆ
ਅਤੇ ਮਿਸਰ ਦੇ ਤਾਨਾਸ਼ਾਹ ਵੀ ਡਿੱਗੇ,
ਰੋਹ ਵਿਚ ਆਏ ਲੋਕਾਂ ਨੇ ਕੱਢੀਆਂ ਤਲਵਾਰਾਂ।
=ਸ਼ਿਕਰੇ
ਉਡਦੇ ਫ਼ਿਰਦੇ ਨੇ ਹੁਣ ਵਿਚ ਅਸਮਾਨੀ,
ਲ਼ੱਭਦੇ ਫ਼ਿਰਦੇ ਨੇ ਉਹ ਚਿੜੀਆਂ ਅਤੇ ਗੁਟਾਰਾਂ।
=ਆਦਮ ਦਾ
ਹੀ ਆਦਮ ਵੈਰੀ ਬਣਿਆਂ ਕਿਉਂ ਹੈ,
ਕਿਉਂ ਇਹ ਚੁੱਕੀ ਫ਼ਿਰਦਾ ਹੈ ਤਿੱਖ਼ੀਆਂ ਤਲਵਾਰਾਂ।
= ਕਿਹੜੇ
ਰੱਬ ਨੂੰ ਖ਼ੁਸ਼ ਕਰਨ ਦੀ ਤਲਬ ਇਨ੍ਹਾਂ ਨੂੰ,
ਕਿੰਨੀਆਂ ਜਾਨਾਂ ਲੈ ਲਈਆਂ ਨੇ ਇਨ੍ਹਾਂ ਗੰਵਾਰਾਂ।
=ਇਕ ਹੋਵੋ
ਦੁਨੀਆਂ ਨੂੰ ਜੇਕਰ ਇਕ ਹੈ ਕਰਨਾ,
ਇਕ ਤੇ ਇਕ ਹੀ ਬਣ ਜਾਂਦੇ ਨੇ ਕਈ ਹਜ਼ਾਰਾਂ।
=ਆਓ ਅਸੀਂ
ਦੁਆਵਾਂ ਕਰੀਏ ਮੁੱਕਣ ਹੱਦਾਂ,
ਬਰਲਿਨ ਵਾਂਗੂੰ ਢਹਿ ਜਾਵਣ ਉੱਚੀਆਂ ਦੀਵਾਰਾਂ।
=ਡਰੇ ਕੋਈ
ਨਾ ਆਪਣੇ ਹੀ ਘਰ ਅੰਦਰ ਵੜ ਕੇ,
ਘਰ ਤੋਂ ਬਾਹਰ ਲੱਗਣ ਨਾ ਕੰਡਿਆਲ਼ੀਆਂ ਤਾਰਾਂ।
=ਸ਼ਾਲਾ!ਇੱਥੇ ਭੁੱਖ਼ ਦਾ ਵਾਸਾ ਰਹੇ ਕਦੇ ਨਾ,
'ਕੱਠੇ ਹੋ ਕੇ ਲਈਏ ਬੇਘਰਿਆਂ ਦੀਆਂ ਸਾਰਾਂ।
=ਸਦਾ
ਸਲਾਮਤ ਰਹਿਣ ਅਸਾਡੇ ਦਿਲ ਦੇ ਜਾਨੀ,
ਖ਼ੈਰਾਂ ਮੰਗੀਆਂ ਸਦਾ ਹੀ ਸਾਡਿਆਂ ਪੱਕਿਆਂ ਯਾਰਾਂ।
=ਸੁੱਖ਼
ਸਾਂਦ ਮੰਗਦੇ ਹਾਂ ਅਸੀਂ ਤਾਂ ਹਰ ਮੌਸਮ ਵਿਚ,
ਹਰ ਇਕ ਦੇ ਲਈ ਮੰਗੀਏ ''ਸਾਥੀ'' ਸਬਜ਼ ਬਹਾਰਾਂ। |
|
ਬਲਜੀਤ ਸਿੰਘ ਬੈਂਨੀਪਾਲ
ਬਰੈਂਪਟਨ, ਕੇਨੇਡਾ
ਉਹ ਮੇਰੀ ਹਰ ਖੱਤਾ ਦੀ ਖਬਰ ਰੱਖੇ।
ਬਣ ਜਾਵੇ ਜੇ ਖੁੱਦਾ, ਤਾਂ ਸਬਰ ਰੱਖੇ॥
ਮਜਬੂਰ ਹੋ ਗਿਆ ਹਾਂ, ਕੁੱਝ ਕਹਿਣ ਨੂੰ।
ਜਜ਼ਬਾਤ ਚ ਹਲੀਮੀਂ, ਲੱਫਜ਼ਾਂ ਚ ਜ਼ੱਬਰ ਰੱਖੇ॥
ਮੋਤ ਦਾ ਫਰਮਾਂਨ, ਕੰਨਾਂ ਨੇ ਸੀ ਸੁਣਿਆ।
ਉੱਚੀ ਦੇਵੇ ਹੌਕਾ, ਤੇ ਡੂਂਘੀ ਕਬਰ ਰੱਖੇ॥
ਨੈਂਣਾਂ ਦਾ ਕੰਮ, ਰਾਹਾਂ ਦੀ ਖਬਰ ਰੱਖਣਾਂ।
ਕੋਈ ਚਰਾਗ ਜਲਾਏ, ਨੂਰੇ ਨਜ਼ਰ ਰੱਖੇ॥
ਬੇਰੁੱਖੀ, “ਬਲਜੀਤ” ਨੂੰ ਮੰਦਿਰਾਂ ਤੇ ਮਸਜਿਦਾਂ ਤੋਂ।
ਰੂਹੇ ਇਬਾਦਤ ਦਾ ਪਤਾ, ਹੁਂਣ ਬੇ-ਖਬਰ ਰੱਖੇ॥
2 ਗ਼ਜ਼ਲ
ਬਲਜੀਤ ਸਿੰਘ ਬੈਂਨੀਪਾਲ
ਬਰੈਂਪਟਨ, ਕੇਨੇਡਾ
ਔਸ, ਰੇਤ ਨਾਲ ਕੁੱਝ ਦੇਰ ਖਹਿੰਦੀ ਰਹੀ
ਖੁਸ਼ਬੂ ਉੱਡਦੀ ਰਹੀ, ਸਰਦ ਪੈਂਦੀ ਰਹੀ
ਕੁੱਝ ਦੇਰ ਰਿਹਾ, ਰੁੱਤਾਂ ਦਾ ਇਜ਼ਹਾਰ
ਪੀਲੇ ਹੱਥਾਂ ਤੋਂ ਮੰਹਿੰਦੀ ਲਹਿੰਦੀ ਰਹੀ
ਪਾਂਣੀ ਪਾ ਠੰਡਾ ਕਰੋ ਮੱਘਦੇ ਹੱਥਾਂ ਨੂੰ
ਖੁਮਾਰ ਚੱੜਦਾ ਰਿਹਾ ਹਵਾ ਕਹਿੰਦੀ ਰਹੀ
ਇਜ਼ਹਾਰ ਤੇ ਵਿਉਪਾਰ ਚ ਕੀ ਫਰਕ ਰਿਹਾ
ਕੀਮਤ ਖੁੱਲਦੀ ਰਹੀ, ਸ਼ਰਾਫਤ ਢਹਿੰਦੀ ਰਹੀ
ਕਰੋ ਯਕੀਂਨ ਏਸ ਚੱੜਦੀ ਸਵੇਰ ਦਾ “ਬਲਜੀਤ”
ਰਾਤ ਡਰਦੀ ਰਹੀ ਇਲਜ਼ਾਮ ਸਹਿੰਦੀ ਰਹੀ
|
|
ਮੇਰਾ ਦੇਸ਼ ਮਹਾਨ
ਸਰਦਾਰ ਪਰਮਜੀਤ ਸਿੰਘ, ਪੂਨਾ, ਮਹਾਂਰਾਸ਼ਟਰ
ਮੇਰੇ ਇਸ ਭਾਰਤ ਦੇਸ਼ ਵਿੱਚ ਹਰ ਜਗ੍ਹਾ ਮਚੀ ਹੋਈ ਹਾਹਾਕਾਰ ਹੈ ।
ਇਸ ਪੂਰੇ ਦੇਸ਼ ਵਿੱਚ ਹਰ ਜਗ੍ਹਾ ਫੈਲਿਆ ਹੋਇਆ ਭ੍ਰਿਸ਼ਟਾਚਾਰ ਹੈ ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਕਿ ਮਾਤ-ਭੂਮੀ ਤਾਂ ਸਾਡੀ ਜਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਇੱਥੇ ਕੋਈ ਕਰ ਦੇਣਾ ਚਾਹੁੰਦਾ ਨਹੀਂ ਹਰ ਕੋਈ ਕਰ-ਚੋਰ ਹੈ ।
ਕੋਈ ਕੰਮ ਕਰਨਾ ਚਾਹੁੰਦਾ ਨਹੀਂ ਹਰ ਮੁਲਾਜ਼ਿਮ ਰਿਸ਼ਵਤ-ਖੋਰ ਹੈ ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਕਿ ਭਾਰਤ ਤਾਂ ਸਾਡੀ ਸ਼ਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਹਰ ਜਗ੍ਹਾ ਬੇਰੁਜ਼ਗਾਰੀ ਹੈ, ਹਰ ਜਗ੍ਹਾ ਫੈਲੀ ਹੋਈ ਭੁੱਖ ਅਤੇ ਗ਼ਰੀਬੀ ਹੈ ।
ਲੋਕ ਕਹਿੰਦੇ ਹਨ ਕਿ ਇਹ ਤਾਂ ਉਹਨਾਂ ਦੀ ਕਿਸਮਤ ਜਾਂ ਬਦਨਸੀਬੀ ਹੈ ।
ਅਸੀਂ ਫਿਰ ਭੀ ਕਰਦੇ ਥੱਕਦੇ ਨਹੀਂ ਆਪਣੇ ਦੇਸ਼ ਦਾ ਗੁਣਗਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਇੱਥੇ ਪੈਸੇ ਵਾਲੇ ਕਹਿੰਦੇ ਹਨ ਕਿ ਜ਼ਿੰਦਗੀ ਤਾਂ ਬੱਸ ਮੌਜ਼-ਮਸਤੀ ਹੈ ।
ਇੱਥੇ ਲਾਚਾਰ ਗ਼ਰੀਬਾਂ ਦੇ ਲਈ ਰੋਟੀ ਮਹਿੰਗੀ ਇੱਜ਼ਤ ਸਸਤੀ ਹੈ ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਕਿ ਭਾਰਤ ਤਾਂ ਸਾਡਾ ਸਨਮਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਕਦੇ ਟੂ ਜ਼ੀ ਸਪੈਕਟ੍ਰਮ,
ਕਦੇ ਖਣਨ, ਕਦੇ ਕਾਮਨਵੈਲਥ ਦੀ ਗੱਲ ਹੋ ਰਹੀ ।
ਇੱਥੇ ਨੇਤਾਗਣ ਘੁਟਾਲਿਆਂ ਨਾਲ ਮਾਲਾਮਾਲ, ਜਨਤਾ ਮਹਿੰਗਾਈ ਨੂੰ ਰੋ ਰਹੀ ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਕਿ ਭਾਰਤ ਤਾਂ ਸਾਡਾ ਅਭਿਮਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਕਦੇ ਬੋਫ਼ਰਜ਼, ਕਦੇ
ਚਾਰਾ-ਘੁਟਾਲਾ, ਕਦੇ ਤਾਜ਼, ਕਦੇ ਨੋਟ ਬਦਲੇ ਵੋਟ ।
ਇਮਾਨਦਾਰੀ, ਸਚਾਈ ਇੱਥੋਂ ਅਲੋਪ ਹੋਈ ਹਰ ਜਗ੍ਹਾ ਹੀ ਦਿੱਸਦਾ ਖੋਟ ।
ਇੱਥੇ ਨਕਲੀ ਸਭ ਕੁਝ ਮਿਲਦਾ ਹੈ ਮਿਲਾਵਟੀ ਖਾਣ-ਪੀਣ ਦਾ ਸਾਮਾਨ ਹੈ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਭਾਰਤ ਲਈ ਸਭ ਕੁਝ ਕੁਰਬਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਇੱਥੇ ਸਿੱਖਿਆ ਸ਼ਰਮਸਾਰ
ਹੋਈ ਡੋਨੇਸ਼ਨ ਨਾਲ ਦਾਖ਼ਲਾ ਮਿਲਦਾ ਹੈ।
ਜ਼ਿੰਦਗੀ ਦਾ ਬਗ਼ੀਚਾ ਸੁੱਕ ਰਿਹਾ ਨਹੀਂ ਖ਼ੁਸ਼ੀ ਦਾ ਫੁੱਲ ਖਿਲਦਾ ਹੈ ।
ਲੋਕ ਭੁੱਖ,ਮਹਿੰਗਾਈ ਨਾਲ ਮਰ ਰਹੇ, ਕੋਈ ਦਿੰਦਾ ਨਹੀਂ ਧਿਆਨ ਹੈ ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਕਿ ਭਾਰਤ ਤਾਂ ਸਾਡਾ ਈਮਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
ਇਸਤਰੀ ਮਰਦ ਦਾ ਸ਼ੋਸ਼ਣ
ਹੁੰਦਾ ਹੈ, ਇੱਥੇ ਬੱਚੇ ਮਜ਼ਦੂਰੀ ਕਰਦੇ ਹਨ ।
ਵਿਭਚਾਰ,ਲੁੱਟ, ਬਲਾਤਕਾਰ, ਕਤਲਾਂ ਨਾਲ, ਅਣਗਿਣਤ ਲੋਕ ਮਰਦੇ ਹਨ ।
ਇੱਥੇ ਭਰੂਣ-ਹਤਿਆ, ਨਫ਼ਰਤ, ਝੂਠ, ਚੋਰੀ, ਡਕੈਤੀ, ਨਸ਼ਾਖੋਰੀ ਪ੍ਰਧਾਨ ਹੈ ।
ਅਸੀਂ ਫਿਰ ਭੀ ਕਹਿੰਦੇ ਰਹਿੰਦੇ ਹਾਂ ਕਿ ਭਾਰਤ ਤਾਂ ਸਾਡੀ ਜ਼ਿੰਦ-ਜਾਨ ਹੈ ।
ਅਸੀਂ ਫਿਰ ਭੀ ਸੁਣਦੇ ਰਹਿੰਦੇ ਹਾਂ ਕਿ ਸਾਡਾ ਭਾਰਤ ਦੇਸ਼ ਮਹਾਨ ਹੈ ।
|
|
|
ਜੋਗਿੰਦਰ
ਸੰਘੇੜਾ |
|
|
ਦਿਨ ਵਿਸਾਖੀ ਦਾ
"ਜੋਗਿੰਦਰ ਸੰਘੇੜਾ" (ਕਾਨੇਡਾ)
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥
ਇਹ ਜਾੱਮਾ ਇਨਸਾਨੀ ਜੋ ਮਿਲਣਾ ਵਾਰ-ਵਾਰ ਨਾ ਮੁੜਕੇ
ਫਿਰ ਝਗੜੇ ਕਾਹਦੇ ਲਈ ਬੈਠੋ ਨਾਲ ਪਿਆਰ ਦੇ ਜੁੜਕੇ
ਦਿਲੋਂ ਭੁੱਲਕੇ ਨਫ਼ਰਤ ਨੂੰ ਆਪੇ ਵਿੱਚ ਪਿਆਰ ਵਧਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ=॥
ਇਹ ਦਿਨ ਵੱਡਾ ਭਾਗਾਂ ਦਾ ਏ੍ਹਦਾ ਆਪਣਾ ਅਜ਼ਬ ਨਜ਼ਾਰਾ
ਮੇਲੇ ਲੱਗਦੇ ਖੁਸ਼ੀਆਂ ਦੇ ਨੱਚਦਾ ਗਾਉਂਦਾ ਏ ਜੱਗ ਸਾਰਾ
ਭੰਗੜੇ ਪਾਵੋ ਰਲ੍ਹ ਮਿਲ ਕੇ ਦੋਹੇ ਗੀਤ ਰੱਵਈਏ ਗਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ=॥
ਅਮਰਤ ਬਰਸੇ ਬਾਣੀ ਦਾ ਕਿਧਰੇ ਸਤਸੰਗ ਪਏ ਹੁੰਦੇ
ਆਓ ਆਪਾਂ ਵੀ ਸੁਣੀਏਂ ਕਿਤੇ ਰਹਿ ਨਾ ਜਾਈਏ ਖੁੰਝੇ
ਭਾਣਾ ਮੰਨ ਕੇ ਸਤਿਗੁਰ ਦਾ ਨਾਮ ਅਮ੍ਰਤ ਦੇ ਵਿੱਚ ਨਾਹੀਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ=॥
ਨਾ ਵੈਰੀ ਕੋਈ ਨਾ ਬੇਗਾਨਾ ਉਸ ਦਾ ਨੂਰ ਪਸਾਰਾ ਜੱਗ ਦਾ
ਸਭ ਜੀਵਾਂ ਵਿੱਚ ਦੇਖੇ "ਜੋਗੀ" ਹਰ ਪਾਸੇ ਦੀਦ ਹੈ ਰੱਬ ਦਾ
ਮੌਕਾ ਰੱਬ ਨੂੰ ਮਿਲਣੇ ਦਾ ਨਾ ਇਹ ਬਦੀਆਂ ਵਿੱਚ ਗਵਾਈਏ
ਆਇਆ ਦਿਨ ਵਿਸਾਖੀ ਦਾ ਸਾਰੇ ਰਲ੍ਹ ਕੇ ਖੁਸ਼ੀ ਮਨਾਈਏ
ਬਾਣੀ ਸੱਚੇ ਸਤਿਗੁਰ ਦੀ ਬਹਿ ਕੇ ਅਮਰਤ ਵੇਲੇ ਗਾਈਏ=॥
"ਜੋਗਿੰਦਰ ਸੰਘੇੜਾ" (ਕਾਨੇਡਾ)
09/04/12 |
ਤੇਰੀ ਸੋਚ
ਸੀ ਸੋਚ ਮਨੁੱਖਤਾ ਦੀ
ਜੋਗਿੰਦਰ ਸਿੰਘ ਸੰਘੇੜਾ (ਬਿਲਗੇ ਵਾਲਾ)
ਤੇਰੀ ਸੋਚ ਸੀ ਭਗਤ ਸਿਆਂ ਸੋਚ ਮਨੁੱਖਤਾ ਦੀ
ਹਾ ਸਮਝਣ ਲਈ ਮਨੁੱਖ ਵੀ ਤਾਂ ਹੋਣੇ ਚਾਹੀਦੇ ਨੇ
ਜੱਗ ਤੇ ਆਬਾਦੀ ਚਾਹੇ ਅਰਬਾਂ ਖ਼ਰਬਾਂ ਦੀ ਏ
ਪਰ ਵਿਰਲੇ ਵਿਰਲੇ ਹੀ ਲੱਭਣ ਮਨੁੱਖ ਏਥੇ।=
ਲਿਆ ਬਹੁਤ ਫ਼ਾਇਦਾ ਲੋਕਾਂ ਨਾਮ ਤੇਰੇ ਦਾ
ਖ਼ੁਦਗਰਜ਼ੀ ਲਈ ਤੇਰੇ ਬੁੱਤ ਵੀ ਬਣਾ ਛੱਡੇ
ਜਿੰਨਾ ਗੱਲਾਂ ਦੇ ਵਰ ਖ਼ਿਲਾਫ਼ ਤੂੰ ਸੀ ਹੁੰਦਾ
ਲੋਕਾਂ ਨੇ ਤੇਰੇ ਬੁੱਤਾਂ ਤੇ ਵੀ ਹਾਰ ਚੜ੍ਹਾ ਛੱਡੇ।=
ਕੋਈ ਆਖਦਾ ਤੂੰ ਸਿਰਫ਼ ਪੰਜਾਬੀਆਂ ਦਾ
ਕੋਈ ਆਖੇ ਤੂੰ ਸਾਰੇ ਹਿੰਦੋਸਤਾਨ ਦਾ ਸੀ
ਕੋਈ ਆਖੇ ਭਗਤ ਸਿਓਂ ਸੀ ਸਿੱਖ ਪੂਰਾ
ਮੇਰੇ ਲਈ ਤਾਂ ਤੂੰ ਪੁੱਤ ਇਨਸਾਨ ਦਾ ਸੀ।=
ਤੂੰ ਆਪਣੇ ਹਿੱਤ ਲਈ ਨਹੀਂ ਸੀ ਲੜ੍ਹਿਆ
ਹਾਂ ਤੈਨੂੰ ਫ਼ਿਕਰ ਤਾਂ ਸਾਰੇ ਜਹਾਨ ਦਾ ਸੀ
ਤਾਹੀਂ ਸੋਚ ਤੇਰੀ ਸੀ ਉੱਚੀ ਉੱਚਿਆਂ ਤੋਂ
ਖ਼ਬਰੇ ਮਨੁੱਖਤਾ ਦੇ ਭੇਤ ਨੂੰ ਤੂੰ ਜਾਣਦਾ ਸੀ।=
ਓਦੋਂ ਤਾਂ ਨਾਲ ਤੇਰੇ ਗੁਰੁ ਸੁਖਦੇਵ ਰਲ੍ਹ ਗਏ
ਜੇ ਤੂੰ ਹੁਣ ਆਇਓਂ ਤੈਨੂੰ ਕੋਈ ਲੱਭਣਾ ਨਹੀਂ
ਓਦੋਂ ਦੂ…ਰ ਵਾਲਿਆਂ ਸੀ ਤੇਰੀ ਜਾਨ ਕੱਢੀ
ਹੁਣ ਤੇ ਘਰ ਵਾਲਿਆਂ ਵੀ ਤੈਨੂੰ ਛੱਡਣਾ ਨਹੀਂ।=
ਨਾਅਰੇ ਇਨ ਕਲਾਬ ਦੇ ਤੂੰ ਸੀ ਜੋ ਲਾਉਂਦਾ
ਅੱਜ ਨਾਅਰਿਆਂ ਦਾ ਮਤਲਬ ਹੀ ਹੋਰ ਹੋਇਆ
ਦੇਸ਼ ਭਗਤੀ ਦੀ ਤਖ਼ਤੀ ਨੂੰ ਗਲ੍ਹ ਵਿੱਚ ਪਾ ਕੇ
ਦੇਸ਼ ਦਾ ਹਰ ਲੀਡਰ ਹੀ ਮਹਾਂ ਚੋਰ ਹੋਇਆ।=
ਦਿਲ ਤਾਂ ਕਰੇ ਮੈਂ ਲਿਖਾਂ ਕਵਿਤਾ ਬਹੁਤ ਲੰਬੀ
ਪਰ ਕਿਸੇ ਪੜ੍ਹਨੀ ਸੁਣਨੀ ਨਹੀਂ ਧਿਆਨ ਦੇ ਕੇ
ਅੱਜ ਮੈਨੂੰ ਤਾਂ ਲੱਗਦਾ ਹੈ ਏਦਾਂ ਹੀ ਭਗਤ ਸਿਆਂ
ਤੂੰ ਹਾਰਿਓਂ ਬਾਜ਼ੀ ਖ਼ੁਦਗਰਜ਼ਾਂ ਲਈ ਜਾਨ ਦੇ ਕੇ।=
ਸਾਲ ਬੀਤੇ ਨੇ ਸਾਰੇ ਅੱਸੀ ਤੇ ਇੱਕ ਹਾਲੇ
ਤੇਰੀ ਸੋਚ ਨੂੰ ਕਿਸੇ ਨੇ ਵੀ ਧਾਰਿਆ ਨਹੀਂ
ਤਾਹੀਂ ਤਾਂ ਜਿਊਣ ਲੋਕੀ ਮਰਿਆਂ ਵਾਂਗ ਏਥੇ
ਕਿਸੇ ਗੈਰਾਂ ਨੇ ਤਾਂ ਇਹਨਾ ਨੂੰ ਮਾਰਿਆ ਨਹੀਂ।=
ਇਕ ਨਾਅਰਾ ਤੇਰਾ ਤਾਂ ਹੱਕ ਤੇ ਸੱਚ ਲਈ ਸੀ
ਅੱਜ ਨਾਅਰੇ ਲੱਗਦੇ ਸੱਚ ਛਪਾਉਣ ਲਈ ਆ
ਜਾਂ ਤੇ ਜੋਗੀ ਜਿਹਾ ਕੋਈ ਲਿਖ ਦੇਵੇ ਕਵਿਤਾ
ਜਾਂ ਤੈਨੂੰ ਯਾਦ ਕਰਦੇ ਸਟੇਜਾਂ ਤੇ ਗੌਣ ਲਈ ਆ।=
ਜੋਗਿੰਦਰ ਸਿੰਘ ਸੰਘੇੜਾ ( ਬਿਲਗੇ ਵਾਲਾ )
24/03/2012
|
ਤੁਰ
ਗਿਆ ਥੰਮ ਗਾਇਕੀ ਦਾ
ਜੋਗਿੰਦਰ ਸੰਘੇੜਾ ਬਰੈਂਪਟਨ, ਕਾਨੇਡਾ
ਕਈ ਸੁਗੜ੍ਹ ਸੋਚਦੇ ਦਾਰੂ ਦੇ ਨਾਲ ਓਹੋ ਮੌਤ ਸਹੇੜ ਗਿਆ
ਕਈਆਂ ਦੇ ਖ਼ੁਆਬ ਹਮੇਸ਼ਾਂ ਦੇ ਲਈ ਓਹੋ ਵਖ਼ੇਰ ਗਿਆ
ਹਰ ਕੋਈ ਸੋਚ ਰਿਹਾ ਹੈ ਏਦਾਂ ਗਿਆ ਵਿੱਚੇ ਛੱਡ ਕਹਾਨੀ ਨੂੰ
ਤੁਰ ਗਿਆ ਥੰਮ ਗਾਇਕੀ ਦਾ ਕਰ ਅਲਵਿਦਾ ਜੱਗ ਫ਼ਾਨੀ ਨੂੰ
ਕਈਆਂ ਨੂੰ ਓਹ ਕੰਮ ਦੇ ਗਿਆ ਮੌਤ ਓਹਦੀ ਤੇ ਬੋਲਣ ਦਾ
ਰੇਡੀਓ,ਟੀ ਵੀ ਵਿੱਚ ਅਖ਼ਬਾਰਾਂ ਭੇਤ ਕਈ ਗੁੱਝੇ ਖੋਲਣ ਦਾ
ਕਈ ਆਖਦੇ ਵਿੱਚ ਨਸ਼ਿਆਂ ਦੇ ਡੋਬ ਗਿਆ ਜਿੰਦਗਾਨੀ ਨੂੰ
ਤੁਰ ਗਿਆ ਥੰਮ ਗਾਇਕੀ ਦਾ ਕਰ ਅਲਵਿਦਾ ਜੱਗ ਫ਼ਾਨੀ ਨੂੰ
ਦਿੰਦੇ ਰੇਡੀਓ ਤੇ ਸ਼ਰਧਾਂਜ਼ਲੀਆਂ ਕਈ ਕਰ ਕਰ ਫੋਨ ਵਥੇਰੇ
ਜਿਊਂਦੇ ਜੀ ਓਹਦੀ ਮਦਦ ਲਈ ਕੋਈ ਨਹੀਂ ਵਹੁੜਿਆ ਨੇੜੇ
ਕੋਈ ਟਾਵਾਂ ਹੀ ਸੀ ਸੂਰਮਾਂ ਜੋ ਕਰ ਗਿਆ ਇਸ ਕੁਰਬਾਨੀ ਨੂੰ
ਤੁਰ ਗਿਆ ਥੰਮ ਗਾਇਕੀ ਦਾ ਕਰ ਅਲਵਿਦਾ ਜੱਗ ਫ਼ਾਨੀ ਨੂੰ
ਓਹੋ ਤੇ ਮਾਣਕ, ਮਾਣਕ ਸੀ ਬਣ ਮਾਣ ਗਿਆ ਪੰਜਾਬੀ ਦਾ
ਓਹਨੂੰ ਹੁਣ ਰੁਤਬਾ ਜੋ ਮਰਜ਼ੀ ਦੇ ਦਓ ਸੋਫ਼ੀ ਜਾਂ ਸ਼ਰਾਬੀ ਦਾ
ਪਰ ਵੀਰ ਮੇਰਿਓ ਸਾਂਭ ਕੇ ਰੱਖਿਓ ਓਹਦੀ ਦਿੱਤੀ ਨਿਸ਼ਾਨੀ ਨੂੰ
ਤੁਰ ਗਿਆ ਥੰਮ ਗਾਇਕੀ ਦਾ ਕਰ ਅਲਵਿਦਾ ਜੱਗ ਫ਼ਾਨੀ ਨੂੰ
ਲੀਡਰ ਵੀ ਹੁਣ ਤਾਂ ਦੇਣਗੇ ਭਾਸ਼ਨ ਨਾਮ ਓਹਦਾ ਲੈ ਲੈ ਕੇ
ਵੋਟਾਂ ਲਈ ਓਹਨੂੰ ਵਰਤ ਜਾਣਗੇ ਆਪਣਾ ਆਪਣਾ ਕਹਿ ਕੇ
ਕਈ ਬਦਲ ਦੇਣਗੇ ਜੋਗੀ ਵਾਂਗੂ ਆਪਣੀ ਕਥਨ ਬਿਆਨੀ ਨੂੰ
ਤੁਰ ਗਿਆ ਥੰਮ ਗਾਇਕੀ ਦਾ ਕਰ ਅਲਵਿਦਾ ਜੱਗ ਫ਼ਾਨੀ ਨੂੰ
30/11/2011
ਜੋਗਿੰਦਰ ਸੰਘੇੜਾ ਬਰੈਂਪਟਨ, ਕਾਨੇਡਾ
|
ਰੱਬ ਦੇ ਨਾਂ ਤੇ
ਜੋਗਿੰਦਰ ਸੰਘੇੜਾ ਬਰੈਂਪਟਨ, ਕਾਨੇਡਾ
ਮਜ੍ਹਬ ਦੇ ਠੇੱਕੇ ਦਾਰਾਂ ਨੇ ਵੇਖੋ ਇਹ ਕੀ ਕੰਮ
ਚਲਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਕੋਈ ਆਖੇ ਮੰਦਰ ਨੂੰ ਰੱਬ ਆਖੇ ਕੋਈ ਕਲੰਦਰ ਨੂੰ
ਕੋਈ ਆਖੇ ਗੁਰੂਦੁਆਰੇ ਆਖੇ ਕੋਈ ਉਸ ਅੰਬਰ ਨੂੰ
ਅਸਲੀ ਘਰ ਜੋ ਰੱਬ ਦਾ ਹੈ ਉਸ ਨੂੰ ਦੱਸ ਪਰਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਕੋਈ ਆਖੇ ਪਾਪ ਉਤਰਦੇ ਓਥੇ ਜੇ ਇਸ਼ਨਾਨ ਕਰੇ
ਕੋਈ ਦੱਸੇ ਤਾਂ ਉਤਰਦੇ ਬਹੁਤਾ ਜੇ ਕੋਈ ਦਾਨ ਕਰੇ
ਆਪਣੀ ਰੋਟੀ ਖ਼ਾਤਰ ਕੋਈ ਲੁੱਟੇ ਧਨ ਪਰਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਲਾਲਚ ਪਿੱਛੇ ਭੁੱਲ ਗਏ ਨੇ ਗੁਰੂਆਂ ਦੇ ਉਪਦੇਸ਼ਾਂ ਨੂੰ
ਆਪਣੀ ਬੱਲੇ-ਬੱਲੇ ਦੇ ਲਈ ਪੈਦਾ ਕਰਨ ਕਲੇਸ਼ਾਂ ਨੂੰ
ਝੂੱਠੇ ਦੇ ਪਰਚਾਰ ਰੂਹਾਂ ਤੇ ਝੂੱਠਾ ਰੰਗ ਚੜ੍ਹਾਇਆ
ਧਰਮ ਦੇ ਠੇਕੇਦਾਰਾਂ ਨੇ ਵੇਖੋ ਇਹ ਕੀ ਕੰਮ ਚਲਾਇਆ=॥
ਕੋਈ ਤਾਂ ਆਖੇ ਰੱਬ ਨੇ ਸਾਡੀ ਵੱਖ਼ਰੀ ਕੌਮ ਬਣਾਈ ਏ
ਅਸੀਂ ਹਾਂ ਵੱਸ ਰੱਬ ਦੇ ਬੰਦੇ ਬਾਕੀ ਤਾਂ ਸਭ ਸੁਦਾਈ ਨੇ
ਬਾਕੀ ਸਾਰੇ ਮਾਰ ਮੁਕਾਉਣੇ ਏਹੋ ਅਲਖ਼ ਜਗਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਕੋਈ ਆਖੇ ਚੁੱਕ ਲਓ ਨੇਜ਼ੇ ਮਾਰ ਦਿਓ ਇਨਸਾਨਾ ਨੂੰ
ਗੱਦੀ ਖ਼ਾਤਰ ਚਾੜ੍ਹ ਦਿਓ ਇਨਸਾਨਾ ਦੇ ਬਲੀਦਾਨਾ ਨੂੰ
ਚੌਧਰ ਖ਼ਾਤਰ ਲੀਡਰਾਂ ਸ਼ਤਰੰਜ਼ ਦਾ ਖੇਡ ਰਚਾਇਆ
ਧਰਮ ਦੇ ਠੇਕੇਦਾਰਾਂ ਨੇ ਵੇਖੋ ਇਹ ਕੀ ਕੰਮ ਚਲਾਇਆ=॥
ਏਕ ਨੂਰ ਸੇ ਸਭ ਜੱਗ ਉਪਜਾ ਕੌਣ ਭਲੇ ਕੌਣ ਮੰਦੇ
ਏਸ ਸ਼ਬਦ ਨੂੰ ਭੁੱਲ ਬੈਠੇ ਨੇ ਅੱਜ ਲੋਭੀ ਜਹੇ ਬੰਦੇ
ਭੁੱਲੇ ਕੀ ਉਪਦੇਸ਼ ਗੁਰਾਂ ਦਾ ਮਰਨਾ ਮੂਲ ਭੁਲਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਕੋਈ ਜਲ੍ਹਿਆਂ ਵਾਲੇ ਬਾਗ਼ ਵਿਸਾਖੀ ਦਾ ਇਤਹਾਸ ਪੜ੍ਹੇ
ਸੀ ਇਕ ਮੁੱਠ ਹੋ ਕੇ ਹਿੰਦੂ,ਮੁਸਲਮ, ਇਸਾਈ ਸਿੱਖ ਲੜ੍ਹੇ
ਇਕੋ ਮਟਕੇ ਵਿੱਚੋਂ ਓਦੋਂ ਸੀ ਸਭ ਨੂੰ ਜ਼ਲ ਛਕਾਇਆ
ਧਰਮ ਦੇ ਠੇਕਦਾਰਾਂ ਨੇ ਅੱਜ ਇਹ ਕੀ ਕੰਮ ਚਲਾਇਆ=॥
ਜਿਸ ਧਰਤੀ ਨੂੰ ਦੁਨੀਆਂ ਸਾਰੀ ਧਰਤ ਗੁਰਾਂ ਦੀ ਮੰਨੇ
ਜਾਂਦੇ ਕਿਉਂ ਉਸ ਧਰਤੀ ਉੱਤੇ ਅੱਜ ਹਰੀ ਦੇ ਮੰਦਰ ਭੰਨੇ
ਦਿਨੇ ਭਗਤੀਆਂ ਰਾਤੀਂ ਡੱਾਕੇ ਚੰਗਾ ਹੱਟ ਚਲਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਸੱਚ ਕਿਹਾ ਸੀ ਬੁੱਲ੍ਹੇ ਸ਼ਾਹ ਨੇ ਰੱਬ ਦਿਲਾਂ ਵਿੱਚ ਰਹਿੰਦਾ
ਦਿਲ ਕਿਸੇ ਦਾ ਤੋੜੀਂ ਨਾ ਹੋਰ ਢਾਹ ਦੇ ਜੋ ਕੁਝ ਢਹਿੰਦਾ
ਪਰ ਚਾਰੋਂ ਤਰਫੀਂ ਅੱਜ ਤਾਂ ਜਾਏ ਦਿਲਾਂ ਤਾਈਂ ਢਾਇਆ
ਧਰਮ ਦੇ ਠੇਕਦਾਰਾਂ ਨੇ ਵੇਖੋ ਇਹ ਕੀ ਕੰਮ ਚਲਾਇਆ=॥
ਇਕ ਜਗ੍ਹਾ ਨਹੀਂ ਹਰ ਥਾਂ ਥਾਂ ਲੋਕੋ ਬੈਠੇ ਅੱਜ ਲੁਟੇਰੇ
ਭੋਲ੍ਹੇ-ਭਾਲ੍ਹੇ ਜਹੇ ਇਨਸਾਨਾ ਉੱਤੇ ਕਰਦੇ ਜ਼ੁਲਮ ਵਥੇਰੇ
ਪਹਿਲਾਂ ਕੀਤਾ ਗੈਰਾਂ ਨੇ ਹੁਣ ਘਰਦਿਆਂ ਚੰਦ ਚੜਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਸਭ ਜੀਵਾਂ ਸਭ ਰੂਹਾਂ ਦੇ ਵਿੱਚ ਵਾੱਸਾ ਹੈ ਕਰਤਾਰ ਦਾ
ਮਰੇ ਨੂੰ ਜੀਵਨ ਦੇ ਸਕੇਂ ਨਾ ਜਿਊਂਦੇ ਨੂੰ ਕਿਉਂ ਮਾਰਦਾ
ਦੱਸ ਮਾਰਕੇ ਬੰਦੇ ਨੂੰ ਹੈ ਕਿਸ ਭੜੂਏ ਨੇ ਰੱਬ ਪਾਇਆ
ਧਰਮ ਦੇ ਠੇਕੇਦਾਰਾਂ ਨੇ ਵੇਖੋ ਇਹ ਕੀ ਕੰਮ ਚਲਾਇਆ=॥
ਹੋਇਆ ਮਰਦ ਅਗੰਮੜਾ ਜਿਸ ਦਾ ਹੈ ਫੁਰਮਾਨ ਜੋ
ਮੁੱਖੋਂ ਬੋਲੇ ਮਾਨਸ ਕੀ ਜ਼ਾਤ ਸੱਭੇ ਏਕ ਪਹਿਚਾਨ ਲੋ
ਅੱਜ ਤਾਂ ਐਸੇ ਗਿਆਨ ਤੇ ਹੈ ਕਰੋਧੀ ਪਰਦਾ ਪਾਇਆ
ਰੱਬ ਦੇ ਨਾਂ ਤੇ ਲੋਕਾਂ ਨੂੰ ਅੱਜ ਆਪਸ ਵਿੱਚ ਲੜਾਇਆ=॥
ਆਪਣੇ ਮਤਲਬ ਲਈ ਭਰਾਵੋ ਵੰਡਾਂ ਪਾਉਣੀਆਂ ਛੱਡੋ
ਨਾਲ ਪਿਆਰ ਦੇ ਬੈਠੋ ਦਿਲ ਚੋਂ’ ਦੂਈ ਦੁਵੈਤ ਨੂੰ ਕੱਢੋ
ਬਿਨਾ ਪਿਆਰ ਤੋਂ ਜਾਣਾ ਨਾਹੀਂ ਗੁੱਸਾ ਦਿਲੋਂ ਮੁਕਾਇਆ
ਧਰਮ ਦੇ ਠੇਕੇਦਾਰੋ ਸਮਝੋ ਜੋ ਬਾਣੀ ਨੇ ਸਮਝਾਇਆ=॥
ਤੁਸੀਂ ਸੇਵਾਦਾਰ ਕਹਾਵੋ ਸਾਰੇ ਭਾਈ ਘੱਨਈਏ ਬਣ ਜਾਵੋ
ਹਾਂ“ਜੋਗੀ“ਵਰਗੇ ਮਰ ਜਾਣੇ ਨੂੰ ਵੀ ਇਸ਼ਾਰਾ ਕਰ ਜਾਵੋ
ਬਿਲਗੇ ਵਾਲੇ ਨੇ ਜ਼ਰਾ ਸੋਚੋ ਕਿਉਂ ਇਹ ਗੀਤ ਬਣਾਇਆ
ਧਰਮ ਦੇ ਠੇਕੇਦਾਰੋ ਤੁਸਾਂ ਨੂੰ ਫਿਰ ਵੀ ਸਮਝ ਨਹੀਂ ਆਇਆ ?=॥
ਅਰਥੀ ਉੱਠਣ ਵਾਲੀ ਦਾ
ਜੋਗਿੰਦਰ ਸੰਘੇੜਾ ਬਰੈਂਪਟਨ, ਕਨੇਡਾ
ਮੇਰੀ ਬੰਜ਼ਰ ਧਰਤੀ ਸੁੰਨੀ ਤੇ ਕੋਈ ਫੁੱਲ ਲਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥=
ਕਰਿਓ ਕੋਈ ਮਹਿਰਬਾਨੀ ਮੇਰੇ ਤੇ ਕਫ਼ੱਣ ਲਈ
ਗਹਿਰੀ ਪੁੱਟਿਓ ਕਬਰ ਮੈਨੂੰ ਵਿਚ ਰੱਖਣ ਲਈ
ਕਬਰ ਚ’ ਧੱਕਾ ਦੇਵਣ ਲਈ ਸਾਰੇ ਹੀ ਟੁੱਲ ਲਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥=
ਇੰਤਜ਼ਾਰ ਵੀ ਕਰਿਓ ਨਾ ਐਵੇਂ ਸਾਕ ਸਰਬੰਧੀ ਦੀ
ਛੇਤੀਂ ਬਾਟ ਮੁਕਾਇਓ ਕਬਰਾਂ ਲਈ ਪੱਗ-ਡੰਡੀ ਦੀ
ਅਰਥੀ ਦੇ ਨਾਲ ਜਾਣ ਲਈ ਸਭਨਾ ਨੂੰ ਖੁੱਲ ਲਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥=
ਵੈਣ ਵਹਾਵਣ ਦੀ ਥਾਂ ਵੀ ਗਾਇਓ ਢੋੱਲੇ ਸਗਨਾਂ ਦੇ
ਹਾਂ ਇਕੋ ਵਾਰ ਹੀ ਮਿਲਣ ਮਹੂਰਤ ਐਸੇ ਲਗਨਾ ਦੇ
ਜੇ ਬਿਲਕੁੱਲ ਗਾਉਣਾ ਹੋਵੇ ਬਿਰਹਾ ਦੇ ਤੁੱਲ ਗਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥=
ਜੇ ਕੋਈ ਮਾਰੇ ਪੱਥਰ ਬੱਟੇ ਰੱਤੀ ਵੀ ਘਵਰਾਉਣਾ ਨਾ
ਪਿਆਰ ਦੇ ਹੰਝੂ ਕੇਰੇ ਜੇ ਕੋਈ ਤੁਸੀਂ ਹਟਾਉਣਾ ਨਾ
ਮਿਲਣ ਵਾਲੇ ਨੂੰ ਜਾਂਦੀ ਵਾਰੀ ਬੇਸ਼ੱਕ ਤੁਸੀਂ ਮਿਲਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥=
ਮੇਰੀ ਅਰਥੀ ਚੁੱਕਣ ਖ਼ਾਤਰ ਆਪੇ ਵਿਚ ਲੜਨਾ ਨਾ
ਸਿਰ ਭਾਂਡਾ ਭੰਨਣ ਵੇਲੇ ਵੀ ਕੋਈ ਕਲਮਾਂ ਪੜਨਾ ਨਾ
ਮੇਰੇ ਮਗਰੋਂ ਅੱਲ ਮੇਰੀ ਗੁਲਸ਼ਨ ਦਾ ਗੁੱਲ ਪਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥=
ਹਾਂ ਵੱਸ ਏਹੋ ਆਖ਼ਰੀ ਖ਼ਾਹਿਸ਼ ਦੋਸਤੋ ਹੈ ਨਿਮਾਣੇ ਦੀ
ਦਿਲ ਚੋਂ’ ਯਾਦ ਭੁਲਾ ਦੇਣੀ “ਜੋਗੀ” ਮਰ ਜਾਣੇ ਦੀ
ਬਿਲਗੇ ਵਾਲੀ ਨਹਿਰ ਚ’ ਭਾਵੇਂ ਹੱਥੀਂ ਫੁੱਲ ਹੜ੍ਹਾ ਦਿਓ
ਮੇਰੀ ਅਰਥੀ ਉੱਠਣ ਵਾਲੀ ਦਾ ਕੁਝ ਮੁੱਲ ਪਾ ਦਿਓ॥= |
|
ਕਵੀਤਾ
ਗੱਲ ਸ਼ਰ੍ਹਾ ਦੀ ਕਿਓਂ ਕਰਦਾ ਏਂ
ਜੇ ਰਜ਼ਾ ਖ਼ੁਦਾ ਦੀ ਨਹੀਂ ਮੰਨਣੀ
ਕਿਓਂ ਨਿੱਤ ਨਿਮਾਜ਼ਾਂ ਪੜ੍ਹਦਾ ਏਂ
ਜੇ ਪੱਲੇ ਗੱਲ ਕੋਈ ਨਹੀਂ ਬੰਨਣੀ =
ਤੇਰੇ ਰੁੱਤਬੇ ਏਥੇ ਕਿਸ ਕੰਮ ਦੇ
ਜੇ ਗੱਲ ਪਿਆਰ ਦੀ ਨਹੀਂ ਕਰਨੀ
ਕਹਿੜੇ ਕੰਮ ਨੂੰ ਭੇਸ ਬਣਾਉਨਾ ਏਂ
ਜੇ ਗੱਲ ਯਾਰ ਦੀ ਨਹੀਂ ਕਰਨੀ =
ਗੱਲ ਜਿਊਣ ਦੀ ਕਿਓਂ ਕਰਦਾ ਏਂ
ਜੇ ਜਿਊਂਦੇ ਮਰਨਾ ਨਹੀਂ ਆਇਆ
ਕਿਓਂ ਗਹਿਰੇ ਸਾਗਰ ਵੜਦਾ ਏਂ
ਜੇ ਨਦੀਆਂ ਤਰਨਾ ਨਹੀਂ ਆਇਆ =
ਕਿਓਂ ਪਾਵੇਂ ਧੋ ਧੋ ਕੇ ਚਿੱਟੇ ਭਗ਼ਵੇਂ
ਜੇ ਮਨ ਨੂੰ ਪਵਿਤਰ ਨਾ ਕਰਿਆ
ਕਿਸ ਕੰਮ ਦੀ ਤੇਰੀ ਸ਼ਹਾਦਤ ਏ
ਜੇ ਜਿਊਂਦੇ ਜੀਅ ਹੀ ਨਾ ਮਰਿਆ =
ਕਿਓਂ ਹੋੱਕਾ ਦੇਵੇਂ ਮੁਹੱਬਤਾਂ ਦਾ
ਜੇ ਨਫ਼ਰਤ ਦਿਲੋਂ ਮਕਾਉਣੀ ਨਾ
ਫੇ ਗਲ੍ਹ ਵਿੱਚ ਪਰਨੇ ਪਾ ਪਾ ਕੀਤੀ
ਅਰਦਾਸ ਕਿਸੇ ਕੰਮ ਆਉਣੀ ਨਾ =
ਤੇਰੇ ਪੰਜ ਕਕਾਰੇ ਕਿਸ ਕੰਮ ਦੇ
ਜੇ ਪੰਜ ਵੈਰੀ ਮਨ ਚੋਂ’ ਮਾਰੇ ਨਾ
ਓਹੋ ਭਗਤੀ ਪੂਜਾ ਕਿਸ ਕੰਮ ਦੀ
ਜਿਹੜੀ ਪਾਣੀ ਤੇ ਪੱਥਰ ਤਾਰੇ ਨਾ =
ਇੱਟਾਂ ਉਤੇ ਸੋਨਾ ਕਿਸ ਕੰਮ ਦਾ
ਜੇ ਇੱਟਾਂ ਥੱਲੇ ਮਨੁੱਖ਼ਤਾ ਮਰਦੀ ਏ
ਜੋ ਅੱਖ਼ੀਂ ਵੇਖ ਕੇ ਸਭ ਕੁਝ ਹੁੰਦਾ
ਅੱਖ਼ਾਂ ਮੀਟ ਕੇ ਸਭ ਕੁਝ ਜ਼ਰਦੀ ਏ =
ਉਸ ਰੱਬ ਨੂੰ ਮੰਨ ਕੇ ਕੀ ਲੈਣਾ
ਜਹਿੜਾ ਬੋਲ ਕਦੇ ਗੱਲ ਕਰਦਾ ਨਾ
ਜੋਗੀ ਓਹੋ ਲੱਗਦਾ ਹੈ ਰੱਬ ਵਰਗਾ
ਜੋ ਸੱਚ ਕਹਿਣੋਂ ਕਦੇ ਡਰਦਾ ਨਾ =
ਓਹਦਾ ਰੁੱਤਬਾ ਹੈ ਉਸਤਾਦਾਂ ਦਾ
ਜੋ ਗੱਲ ਕਰਦਾ ਇਕ ਸੱਜਣ ਦੀ
ਜੋ ਬਾਹਰ ਕਿਤੇ ਨਾ ਮਿਲ ਸਕਦਾ
ਵੱਸ ਲੋੜ੍ਹ ਹੈ ਅੰਦਰੋਂ ਲੱਭਣ ਦੀ =
ਜੋਗਿੰਦਰ ਸੰਘੇੜਾ ( ਬਰੈਂਪਟਨ, 11/12/2011
)
ਭੇਖ਼ੀ ਬਣ ਬਣ ਘੁੰਮਦਾ ਏਂ
ਜੋਗਿੰਦਰ ਸੰਘੇੜਾ ਬਰੈਂਪਟਨ (ਕਾਨੇਡਾ),
09/01/2012
ਤੂੰ ਨਾ ਤੇ ਸੱਜਣਾ ਹੋਇਓਂ ਕਿਸੇ ਦਾ
ਨਾ ਕਿਸੇ ਨੂੰ ਆਪਣਾ ਕਰ ਸਕਿਓਂ
ਨਾ ਜੀ ਹੋਇਆ ਖ਼ੁਦ ਆਪਣੇ ਲਈ
ਜੋਗੀ ਨਾ ਕਿਸੇ ਲਈ ਮਰ ਸਕਿਓਂ =॥
ਗੱਲ ਤੇ ਐਨੀ ਕੋਈ ਵੱਡੀ ਵੀ ਨਹੀਂ
ਇਸ ਦਿਲ ਆਪਣੇ ਨੂੰ ਸਮਝਾ ਪਾਣਾ
ਓਹਨੂੰ ਆਪਣੇ ਦਿਲ ਵਿੱਚ ਰੱਖ ਲੈਣਾ
ਜਾਂ ਦਿਲ ਓਹਦੇ ਵਿੱਚ ਸਮਾ ਜਾਣਾ
ਜਹਿੜੇ ਉਡੱਦੇ ਪੰਛੀ ਦੇਖ ਰਿਹਾ ਸੀ
ਓਹੋ ਤੂੰ ਕਦੇ ਵੀ ਨਾ ਫ਼ੜ੍ਹ ਸਕਿਓਂ
ਨਾ ਜੀ ਹੋਇਆ ਖ਼ੁਦ ਆਪਣੇ ਲਈ
ਜੋਗੀ ਨਾ ਕਿਸੇ ਲਈ ਮਰ ਸਕਿਓਂ =॥
ਜੇ ਗੱਲ ਗੱਲ ਤੇ ਸਿੱਖ ਲੈਂਦਾ ਹੱਸਣਾ
ਤੇ ਫਿਰ ਰਾਹ ਵੀ ਹੋਣੇ ਸੁਖਾਲ੍ਹੇ ਸੀ
ਜੇ ਤੂੰ ਹਰ ਮੌਸਮ ਵਿੱਚ ਢਲ੍ਹ ਜਾਂਦਾ
ਤੇਰੇ ਪਲ-ਪਲ ਕਿਸਮਤ ਵਾਲੇ ਸੀ
ਜਿਹੜੇ ਮਨ ਵਿੱਚ ਲਾਂਬੂ ਨਫ਼ਰਤ ਦੇ
ਨਾ ਬਚ ਹੋਇਆ ਨਾ ਸੜ੍ਹ ਸਕਿਓਂ
ਨਾ ਜੀ ਹੋਇਆ ਖ਼ੁਦ ਆਪਣੇ ਲਈ
ਜੋਗੀ ਨਾ ਕਿਸੇ ਲਈ ਮਰ ਸਕਿਓਂ =॥
ਹਾਂ ਤੈਨੂੰ ਫ਼ੁਰਸ਼ਤ ਕਿਥੋਂ ਮਿਲਣੀ ਸੀ
ਗੱਲ ਹੋਰ ਕਿਸੇ ਨਾਲ ਕਰਨੇ ਲਈ
ਤੇਰਾ ਮਨ ਤਾਂ ਤਰਸਦਾ ਰਹਿੰਦਾ ਏ
ਵਿੱਚ ਚੌਧਰ ਤੇ ਦੌਲਤ ਭਰਨੇ ਲਈ
ਜਹਿੜੀ ਕਿਸਤੀ ਹੱਥੀਂ ਬਣਾਈ ਤੂੰ
ਨਾ ਓਹਦੇ ਵਿੱਚ ਕਦੇ ਚੜ੍ਹ ਸਕਿਓਂ
ਨਾ ਜੀ ਹੋਇਆ ਖ਼ੁਦ ਆਪਣੇ ਲਈ
ਜੋਗੀ ਨਾ ਕਿਸੇ ਲਈ ਮਰ ਸਕਿਓਂ =॥
ਤੇਰਾ ਧਰਮ ਕਰਮ ਕੋਈ ਪਤਾ ਨਹੀਂ
ਤੂੰ ਵੱਸ ਭੇਖ਼ੀ ਬਣ ਬਣ ਘੁਮੰਦਾ ਏਂ
ਪਾ ਕੇ ਚਿੱਟੇ ਭਗ਼ਵੇਂ ਬਣ ਬਣ ਜੋਗੀ
ਜਾ ਕੇ ਥਾਂ ਥਾਂ ਤੇ ਪੱਥਰ ਚੁੰਮਦਾ ਏਂ
ਤੂੰ ਝੁਕ ਜਾਵੇਂ ਆਪਣੇ ਮਤਲਬ ਲਈ
ਉਂਝ ਗੱਲ ਨਾ ਕਿਸੇ ਦੀ ਜ਼ਰ ਸਕਿਓਂ
ਨਾ ਜੀ ਹੋਇਆ ਖ਼ੁਦ ਆਪਣੇ ਲਈ
ਜੋਗੀ ਨਾ ਕਿਸੇ ਲਈ ਮਰ ਸਕਿਓਂ =॥ |
|
"ਗਰਜ਼ਾਂ ਦੀ ਗੱਡੀ ਤੇ"
“ਜੋਗਿੰਦਰ ਸੰਘੇੜਾ" ( ਕਨੇਡਾ )
ਜਿਹੜੇ ਵੀ ਨਾ-ਖ਼ੁਦਾ ਦਾ ਕਿਰਦਾਰ ਦੇਖਦਾ ਹਾਂ,
ਹਰ ਇਕ ਨੂੰ ਹੱਵਸ ਦਾ ਹੀ ਬਿਮਾਰ ਦੇਖਦਾ ਹਾਂ।
ਚਾਰੋਂ ਪਾਸੀਂ ਨਜ਼ਰਾਂ ਦੇ ਨਾਲ ਹਰ ਵਾਰ ਦੇਖਦਾ ਹਾਂ,
ਯਾਰ ਦਾ ਚੋਲ੍ਹਾ ਪਹਿਨੀ ਬੈਠੇ ਗਦਾਰ ਦੇਖਦਾ ਹਾਂ।
ਕੁਦਰਤ ਦੇ ਰੰਗ ਫੁੱਲਾਂ ਉਤੇ ਜੇ ਨਿਖ਼ਾਰ ਦੇਖਦਾ ਹਾਂ,
ਬਾਗ਼ਾਂ ਵਿਚੋਂ ਮਾੱਲੀ ਹੱਥੋਂ ਲੁੱਟਦੀ ਬਹਾਰ ਦੇਖਦਾ ਹਾਂ।
ਲੜ੍ਹਦੇ ਨੇ ਜੋ ਹੱਕ ਲਈ ਏਥੇ ਕਦੀ ਕਦਾਰ ਦੇਖਦਾ ਹਾਂ,
ਸੱਚ ਨੂੰ ਫਾਂਸੀ ਝੂਠ ਨੂੰ ਸਜਦੇ ਬੇ ਸ਼ੁਮਾਰ ਦੇਖਦਾ ਹਾਂ।
ਕਿਸਦਾ ਕਲਬੂਤ ਜੋ ਬਿਕਦਾ ਵਿਚ ਬਜ਼ਾਰ ਦੇਖਦਾ ਹਾਂ,
ਪੈਂਦਾ ਹੈ ਝੌਲ੍ਹਾ ਜਦ ਵੀ ਕੋਈ ਦਿਲਦਾਰ ਦੇਖਦਾ ਹਾਂ।
ਪਿਆਰ ਹੈ ਖ਼ੁਦਾ ਫਿਰ ਵੀ ਬਿਕਦਾ ਪਿਆਰ ਦੇਖਦਾ ਹਾਂ,
ਇਕ ਨਹੀਂ ਪਿਆਰ ਦੇ ਸੌਦੇ ਨਿੱਤ ਹਜ਼ਾਰ ਦੇਖਦਾ ਹਾਂ।
“ਜੋਗੀ”ਕੋਈ ਏਥੇ ਵਿਰਲਾ ਜੋ ਗ਼ਮ-ਖ਼ਾਰ ਦੇਖਦਾ ਹਾਂ,
ਗ਼ਰਜਾਂ ਦੀ ਗੱਡੀ ਤੇ ਹਰ ਇਕ ਨੂੰ ਅਸਵਾਰ ਦੇਖਦਾ ਹਾਂ।
“ਜੋਗਿੰਦਰ ਸੰਘੇੜਾ" ( ਕਨੇਡਾ )
08/04/2012 |
|
|
|
ਸ਼ਿਵਚਰਨ ਜੱਗੀ ਕੁੱਸਾ |
|
|
ਚੁੱਪ
ਸਰਦ
ਰਾਤ
ਸ਼ਿਵਚਰਨ ਜੱਗੀ ਕੁੱਸਾ
ਟਿਕੀ
ਅਤੇ
ਚੁੱਪ
ਸਰਦ
ਰਾਤ,
ਟਿਮਕਦੇ
ਤਾਰੇ,
ਚਮਕ
ਰਿਹਾ
ਚੰਦਰਮਾਂ,
ਭੌਂਕ
ਰਹੇ
ਕੁੱਤੇ,
ਕਿਤੇ
ਬੋਲਦਾ
ਉੱਲੂ,
ਦੂਰ
ਕਿਤੇ
ਬੋਲਦੀ
ਟਟ੍ਹੀਹਰੀ,
ਵਗਦੀ
ਸੀਤ
ਪੌਣ,
ਨਿੱਘ
ਵਿਚ
ਘੂਕ
ਸੁੱਤਾ
ਜੱਗ,
ਸੁਪਨਿਆਂ
ਵਿਚ
ਗੁਆਚੀ
ਦੁਨੀਆਂ,
ਸੁੰਨ
ਵਰਤੀ
ਪਈ
ਹੈ
ਚਾਰੇ
ਪਾਸੇ,
ਮੇਰੇ
ਦਿਲ
ਦੇ
ਮੌਸਮ
ਵਾਂਗ!
ਤਬਾਹੀ
ਘਰੇਲੂ
ਜੰਗ
ਵਿਚ
ਮਾਰੇ
ਇਨਸਾਨ
ਦੀ
ਰੇਗਿਸਤਾਨ
ਵਿਚ
ਪਈ
ਖੋਪੜੀ
ਵਿਚ
ਜਮ੍ਹਾਂ
ਹੋਏ,
ਮੀਂਹ
ਦੇ
ਪਾਣੀ
ਵਾਂਗ,
ਕਦੇ
ਵਰਦਾਨ
ਤੇ
ਕਦੇ
ਤਬਾਹੀ
ਲੱਗਦੀ
ਹੈਂ
ਤੂੰ!
ਵਿਸ਼ਵਾਸ
ਕੋਈ
ਗ਼ਿਲਾ
ਨਹੀਂ
ਮੈਨੂੰ
ਤੇਰੇ
'ਤੇ
ਕੋਈ
ਦੋਸ਼
ਨਹੀਂ
ਤੇਰਾ!
ਬੇਫ਼ਿਕਰ
ਹੋ
ਕੇ
ਬੈਠ,
ਕਿਸੇ
ਗੱਲੋਂ
ਆਪਣੇ
ਆਪ
ਨੂੰ
ਦੋਸ਼ੀ
ਨਾ
ਮੰਨ!!
ਦੋਸ਼
ਹੈ
ਮੇਰੇ
ਵਿਸ਼ਵਾਸ
ਦਾ
ਢੰਗ ਜਾਂ ਡੰਗ?
ਸਿ਼ਵਚਰਨ ਜੱਗੀ ਕੁੱਸਾ
ਹੁਣ ਮੈਨੂੰ ਮਜ਼ਾਕ ਨਹੀਂ,
ਕੀਰਨੇ ਸੁਝਦੇ ਨੇ!
ਕਦੇ ‘ਮੁਹੱਬਤ-ਜ਼ਿੰਦਾਬਾਦ’ ਦੇ
ਮਾਰਦਾ ਸੀ ਨਾਹਰੇ!!
ਤੇ ਅੱਜ?
ਆਪਣੀ ਉਦਾਸੀ ਦਾ ਕੱਫ਼ਣ ਪਾ,
ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ
ਸੇਕ ਰਿਹਾ ਹਾਂ
ਮੁਰਝਾਏ ਅਰਮਾਨਾਂ ਦੇ ਹੱਥ!
ਜਦ ‘ਝਾਂਜਰਾਂ ਵਾਲ਼ੀ’ ਦਾ
ਆਉਂਦਾ ਸੀ ਜਿ਼ਕਰ ਮੇਰੇ ਖਿ਼ਆਲਾਂ ਵਿਚ
ਤਾਂ ਅਜੀਬ ਸਕੂਨ ਮਿਲ਼ਦਾ ਸੀ
ਤੇ ਨਿਕਲ਼ਦੀ ਸੀ ਕੁਤਕੁਤੀ
ਧੁਰ ਰੂਹ ਵਿਚ
ਤੇ ਹੋ ਜਾਂਦਾ ਸੀ ਨਦਰ-ਨਿਹਾਲ!!
..ਤੇ ਅੱਜ?
ਜਦ ‘ਉਸ’ ਦਾ ਜਿ਼ਕਰ ਆਉਂਦਾ ਹੈ
ਤਾਂ ਸੋਚੀਂ ਪੈ ਜਾਂਦਾ ਹਾਂ
ਕਿ ਮੇਰੀਆਂ ਸਧਰਾਂ ਨੂੰ
‘ਪੀਸਣ’ ਵਾਲ਼ੀ ਤਾਂ ‘ਓਹੀ’ ਸੀ!
ਓਸ ਦੇ ਪਿਆਰ ਦਾ ‘ਢੰਗ’
ਕਿਸੇ ‘ਡੰਗ’ ਵਰਗਾ ਹੀ ਸੀ!! |
|
ਕਵਿਤਾ
ਅਰਸ਼
ਤੋਂ ਰਿਦਮ ਤੱਕ
ਅਵਤਾਰ ਸਿੰਘ ਬਸਰਾ ਮੈਲਬੌਰਨ
ਉਸਦਾ ਨੰਗੇ ਪੈਰਾਂ ਨੂੰ,
ਘਾਹ ‘ਤੇ ਪਈ ਤਰੇਲ ਦੇ ਤੁਪਕਿਆਂ ਤੇ,
ਪੋਲੇ-ਪੋਲੇ ਟਿਕਾਉਣਾ,
ਯਾਦ ਹੈ ।
ਉਡਦੀਆਂ ਤਿੱਤਲੀਆਂ ਪਿੱਛੇ
ਦੋੜਨਾ,
ਤੋਰੀਏ ਦੇ ਫੁੱਲਾਂ ਵਾਂਗੂੰ,
ਮੁਸਕਰਾਉਣਾ,
ਯਾਦ ਹੈ।
ਉਸਦਾ ਝੂਠੀ-ਮੂਠੀ ਦਾ
ਰੁਸਣਾ,
ਅਤੇ ਮੇਰਾ ਤਰਲੇ-ਵਾਸਤੇ ਪਾ,
ਮਨਾਉਣਾ,
ਯਾਦ ਹੈ।
ਸਾਹਮਣੇ ਬੈਠ ਕੇ ਮੈਨੂੰ,
ਕਿੰਨੀ-ਕਿੰਨੀ ਦੇਰ ਤੱਕ ਤੱਕਦੇ ਰਹਿਣਾ,
ਫਿਰ ਨਜਰਾਂ ਚੁਰਾਉਣਾ,
ਯਾਦ ਹੈ।
ਅੱਧੀ-ਅੱਧੀ ਰਾਤ ਤਾਂਈ
ਉਂਗਲੀ ਕਰ,
ਤਾਰਿਆਂ ਨੂੰ ਗਿਣਦਿਆਂ ਰਾਜੇ-ਰਾਣੀਆ,
ਦੀਆਂ ਬਾਤਾਂ ਪਾਉਣਾ,
ਯਾਦ ਹੈ।
ਕਿਵੇਂ ਭੁੱਲ ਸਕਦਾ ਹੈ ਕੋਈ,
ਅਰਸ਼-ਜਮੀਨ ਦੇ ਰਿਸ਼ਤੇ ਨੂੰ,
ਰਿਦਮ ਨਾਲ ਮਸਤੀ ਵਿਚ ਨੱਚਣਾ-ਗਾਉਣਾ,
ਯਾਦ ਹੈ ।
ਬੇਸ਼ੱਕ! ਦੂਰ ਤੇ ਮਜਬੂਰ ਏ
‘ਤਾਰ’ਸਮੇਂ ਹੱਥੋਂ,
ਪਰ,ਉਸਦੇ ਨਿੱਕੇ- ਨਿੱਕੇ ਹੱਥ ਫੜ,
ਚਲਣਾ ਸਿਖਾਉਣਾ,
ਯਾਦ ਹੈ।
ਯਾਦ ਹੈ ਫੌਜੀ ਜਹਾਜ ਦੇ
ਖੜਾਕ ਤੋਂ ਉਸਦਾ ਡਰਕੇ ਰੋਣਾ,
‘ਤੇ’ਫਿਰ ਮੋਢਿਆਂ ‘ਤੇ ਬਿਠਾ,
ਚੁੱਪ ਕਰਾਉਣਾ,
ਯਾਦ ਹੈ। ਸਭ ਯਾਦ ਹੈ। |
|
|
ਡਾ: ਗੁਰਮਿੰਦਰ ਸਿੱਧੂ |
|
|
ਦੀਵਾਲੀ ਦੀ ਰਾਖੀ
ਡਾ: ਗੁਰਮਿੰਦਰ ਸਿੱਧੂ
ਦੀਵਿਆਂ ਨਾਲ ਮੜ੍ਹੀ ਰਾਤ ਦੀ ਇਸ ਕਨਾਤ ਹੇਠਾਂ
ਕਿਸੇ ਨਾ ਕਿਸੇ ਮੜ੍ਹੀ 'ਤੇ
ਉਹ ਵੀ ਕੋਈ ਬੈਠੀ ਹੋਵੇਗੀ
ਜਿਹਦਾ ਕੰਤ
ਸਾਡੀ ਇਸ ਦੀਵਾਲੀ ਦੀ ਰਾਖੀ ਲਈ
ਸੀਮਾ ਉੱਤੇ ਗਿਆ
ਤੇ ਖੁਦ ਸਮਾਧ ਹੋ ਗਿਆ
ਗਲੀਓ-ਗਲੀ ਵਹਿ ਰਹੀ
ਇਸ ਆਤਿਸ਼ੀ ਨਦੀ ਦੇ ਕਿਸੇ ਪੱਤਣ 'ਤੇ
ਉਹ ਵੀ ਕੋਈ ਖੜੋਤੀ ਹੋਏਗੀ
ਆਪਣੀਆਂ ਪਲਕਾਂ ਦੇ ਦੀਵਟ ਉੱਤੇ
ਧੁਆਂਖੇ ਹੰਝੂਆਂ ਦਾ ਦੀਪ ਧਰ ਕੇ
ਜਿਹਦਾ ਮਹਿਬੂਬ
ਮਜ਼ਹਬੀ ਜਨੂੰਨ ਦੇ ਅਗਨ-ਕੁੰਡ ਵਿੱਚ
ਰਾਖ ਦੀ ਮੁੱਠੀ ਹੋ ਗਿਆ
ਪਟਾਕੇ ਚਲਾ ਕੇ ਤਾੜੀਆਂ ਮਾਰਦੇ ਹਾਣੀਆਂ ਵੱਲ
ਸੁਪਨੀਲੀਆਂ ਅੱਖਾਂ ਦੇ ਸਲ੍ਹਾਬੇ ਸ਼ੀਸ਼ੇ ਵਿੱਚੋਂ
ਝਾਕ ਰਹੀ ਹੋਏਗੀ
ਕੋਈ ਸਹਿਮੀ ਸਰਾਪੀ ਗੁੱਡੀ
ਜਿਹਦੇ ਪਾਪਾ ਦੀ ਮਖਮਲੀ ਗੋਦ
ਕਿਸੇ ਵੱਡੇ ਬੰਬ-ਪਟਾਕੇ ਨੇ
ਚੀਥੜੇ-ਚੀਥੜੇ ਕਰਕੇ
ਭਰੇ ਬਜ਼ਾਰ ਵਿੱਚ ਖਿਲਾਰ ਦਿੱਤੀ
ਸੱਚੀਂ ਜ਼ਰੂਰ
ਖਿੜ-ਖਿੜ ਹੱਸਦੀਆਂ ਫੁਲਝੜੀਆਂ ਉਹਲੇ
ਲੇਰਾਂ ਮਾਰ ਰਿਹਾ ਹੋਏਗਾ
ਖਿਡੌਣਾ-ਪਿਸਤੌਲ ਲਈ ਰਿਹਾੜ ਕਰਦਾ
ਕੋਈ ਡੈਡੀ ਦਾ ਲਾਡਲਾ
ਜਿਸਦੇ ਡੈਡੀ ਨੂੰ
ਕਿਸੇ ਗੋਲੀ ਦੀ 'ਕੋਕੋ'
ਹਮੇਸ਼ਾ ਲਈ ਨਾ-ਪਰਤਣ ਵਾਲੇ ਦੇਸ ਲੈ ਗਈ
ਤੇ ਅਸੀਂ
ਜਿਹਨਾਂ ਦੇ ਚਿਹਰੇ
ਲਿਸ਼ਕਦੀਆਂ ਹੋਈਆਂ ਆਤਿਸ਼ਬਾਜ਼ੀਆਂ ਸਾਹਵੇਂ
ਸੂਹੀ ਭਾਅ ਮਾਰ ਰਹੇ ਨੇ
ਕਿਤੋਂ ਨਾ ਕਿਤੋਂ ਤਾਂ ਦੇਣਦਾਰ ਹਾਂ ਉਹਨਾਂ ਦੇ
ਜਿਹਨਾਂ ਦੇ ਹਿੱਸੇ ਦੀ ਦੀਵਾਲੀ
ਸਦਾ ਸਦਾ ਲਈ ਮਨਫੀ ਹੋ ਗਈ
ਤੇ ਅਸੀਂ
ਜੋ ਹਰਫਾਂ ਨੂੰ ਜੋੜਦੇ ਹਾਂ
ਅਸੀਂ
ਜੋ ਹੁਨਰਾਂ ਨੂੰ ਸਿਰਜਦੇ ਹਾਂ
ਹਾਂ ਹਾਂ ਅਸੀਂ
ਜੋ ਅਕਲਾਂ ਨੂੰ ਵਣਜਦੇ ਹਾਂ
ਆਓ ਨਾ !
ਪਹਿਰੇ 'ਤੇ ਬੈਠ ਜਾਈਏ
ਆਓ ਨਾ! ਹੱਥਾਂ ਦੀ ਓਟ ਕਰੀਏ
ਕਿ ਹੁਣ ਕੋਈ ਗੋਲੀ ਨਾ ਚਲੇ
ਕਿ ਹੁਣ ਕਿਧਰੇ ਕੋਈ ਬੰਬ ਨਾ ਫਟੇ
ਕਿ ਹੁਣ ਕੋਈ ਦੀਵਾ ਨਾ ਬੁਝੇ
ਕਿ ਹੁਣ ਕੋਈ ਚਾਨਣ ਨਾ ਮਿਟੇ।
25/10/2011 |
|
|
ਰਵਿੰਦਰ ਸਿੰਘ ਕੁੰਦਰਾ
|
|
|
|
ਸੁੱਕਾ ਰੋਅਬ
ਜਮਾਈ ਜਾਨਾਂ ਏਂ
ਰਵਿੰਦਰ ਸਿੰਘ ਕੁੰਦਰਾ, ਕਵੈਂਟਰੀ
ਸਿਰ ਤੇਰੇ ਤੇ ਕੇਸ ਨਹੀਂ,
ਸਿੱਖੀ ਵਾਲਾ ਤੇਰਾ ਵੇਸ ਨਹੀਂ,
ਕੁੱਝ ਸਿੱਖਣ ਦੀ ਤੈਨੂੰ ਚੇਟ ਨਹੀਂ,
ਤੈਨੂੰ ਗੱਲ ਅਕਲ ਦੀ ਮੇਚ ਨਹੀਂ,
ਦੂਜੇ ਦੀ ਪੱਗ ਤੂੰ ਲਾਹੁਨਾਂ ਏਂ,
ਸੁੱਕਾ ਰੋਅਬ ਜਮਾਈ ਜਾਨਾਂ ਏਂ।
ਅਧਿਆਤਮ ਵੱਲ ਤੂੰ ਤੁਰਿਆ ਨਹੀਂ,
ਵਿਰਸੇ ਦਾ ਅੱਖਰ ਫੁਰਿਆ ਨਹੀਂ,
ਪਛਤਾਵਾ ਕਰ ਤੂੰ ਝੁਰਿਆ ਨਹੀਂ,
ਹਲੀਮੀ ਦਾ ਸਬਕ ਤੂੰ ਗੁੜ੍ਹਿਆ ਨਹੀਂ,
ਦੂਜਿਆਂ ਨੂੰ ਪੜ੍ਹਾਈ ਜਾਨਾਂ ਏਂ,
ਸੁੱਕਾ ਰੋਅਬ ਜਮਾਈ ਜਾਨਾਂ ਏਂ।
ਕਦੀ ਆਪ ਪੂਰਨੇ ਪਾਉਂਦਾ ਨਹੀਂ,
ਚੰਗੇ ਰਸਤੇ ਕਦਮ ਟਿਕਾਉਂਦਾ ਨਹੀਂ,
ਗੁਰੂਆਂ ਤੋਂ ਭੁੱਲ ਬਖਸ਼ਾਉਂਦਾ ਨਹੀਂ,
ਕੁਰਬਾਨੀ ਦਾ ਗੀਤ ਤੂੰ ਗਾਉਂਦਾ ਨਹੀਂ,
ਐਵੇਂ ਸਾਜ਼ ਖੜਕਾਈ ਜਾਨਾਂ ਏਂ,
ਸੁੱਕਾ ਰੋਅਬ ਜਮਾਈ ਜਾਨਾਂ ਏਂ।
ਹਰ ਸਾਲ ਵਿਸਾਖੀ ਮਨਾਉਂਦਾ ਏਂ,
ਚੜ੍ਹ ਕਾਰੀਂ ਖੌਰੂ ਪਾਉਂਦਾ ਏਂ,
ਛਕ ਦਾਰੂ ਸਿਗਰਟ ਲਾਉਂਦਾ ਏਂ,
ਸਿਰ ਦਾਹੜੀ ਘਰੜ ਕਰਾਉਂਦਾ ਏਂ,
ਐਵੇਂ ਸਿੰਘ ਕਹਾਈ ਜਾਨਾਂ ਏਂ,
ਸੁੱਕਾ ਰੋਅਬ ਜਮਾਈ ਜਾਨਾਂ ਏਂ।
ਜੇ ਨਾ ਮੁੜਿਆ ਤੂੰ ਮਿਟ ਜਾਣਾ,
ਇਹ ਧਰਮ ਤੇਰਾ ਹੁਣ ਪਿਟ ਜਾਣਾ,
ਹੋ ਦੁਨੀਆਂ ਸਾਹਵੇਂ ਠਿੱਠ ਜਾਣਾ,
ਹੋ ਘੋਗਾ ਤੇਰਾ ਚਿੱਤ ਜਾਣਾ,
ਕਿਉਂ ਹਾਲੇ ਵੀ ਕੰਨੀ ਕਤਰਾਨਾਂ ਏਂ,
ਸੁੱਕਾ ਰੋਅਬ ਜਮਾਈ ਜਾਨਾਂ ਏਂ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ
ਬੀ ਬੀ ਸੀ ਏਸ਼ੀਅਨ ਨੈੱਟਵਰਕ ਰੇਡੀਓ ਪੇਸ਼ਕਾਰ
|
ਉਹ ਦੇਸ਼ ਭਗਤਾ
ਰਵਿੰਦਰ ਸਿੰਘ ਕੁੰਦਰਾ
ਇਹ ਕੋਈ ਬਹੁਤੀ ਦੇਰ ਨਹੀਂ ਹੋਈ,
ਫ਼ਾਂਸੀ ਜਦੋਂ ਚੜ੍ਹਾਇਆ ਤੈਨੂੰ।
ਆਜ਼ਾਦੀ ਖਾਤਰ ਮਰਨ ਦਾ ਰਸਤਾ,
ਤੂੰਹੀਉਂ ਦਿਖਲਾਇਆ ਸੀ ਸਾਨੂੰ।
ਉਸ ਸਮੇਂ ਦੇ ਹਰ ਨੇਤਾ ਨੇ,
ਰਹਿਬਰ ਜਤਲਾਇਆ ਸੀ ਤੈਨੂੰ।
ਅੱਜ ਦੇ ਨੇਤਾ ਦੇਸ਼ ਦੇ ਦੁਸ਼ਮਣ,
ਤੇਰੀ ਫ਼ਰਜ਼ੀ ਪੂਜਾ ਕਰਦੇ,
ਤੇਰੀ ਫ਼ੋਕੀ ਉਪਮਾ ਕਰ ਕਰ,
ਅਪਣੀਆਂ ਮੋਟੀਆਂ ਤੋਂਦਾਂ ਭਰਦੇ।
ਤੇਰੀ ਪਵਿੱਤਰ ਕੁਰਬਾਨੀ ਦਾ,
ਬੋਲੀ ਲਾ ਲਾ ਮੁੱਲ ਨੇ ਕਰਦੇ।
ਤੈਨੂੰ ਬਹਾਦਰ ਯੋਧਾ ਦੱਸ ਕੇ,
ਅਪਣੀ ਕਾਇਰਤਾ ਪਿੱਛੇ ਦੜਦੇ।
ਤੂੰ ਤੇ ਜਨਮ ਤੋਂ ਭਗਤ ਸੀ ਜੰਮਿਆ,
ਦੇਸ਼ ਭਗਤੀ ਦੀ ਗੁੜ੍ਹਤੀ ਲੈਕੇ।
ਗੁਰ ਪੀਰਾਂ ਤੋਂ ਸ਼ਕਤੀ ਲੈਕੇ,
ਮਾਪਿਆਂ ਕੋਲੋਂ ਫ਼ੁਰਤੀ ਲੈਕੇ।
ਤੈਨੂੰ ਸ਼ੋਹਰਤ ਦੀ ਲੋੜ ਨਹੀਂ ਸੀ,
ਤੈਨੂੰ ਭੁੱਖ ਦੀ ਹੋੜ੍ਹ ਨਹੀਂ ਸੀ।
ਤੂੰ ਤੇ ਬੱਸ ਇੱਕ ਸੱਚ ਮੰਗਿਆ ਸੀ,
ਆਜ਼ਾਦੀ ਦਾ ਹੱਕ ਮੰਗਿਆ ਸੀ।
ਦੇਖ ਇਹ ਹੱਕ ਅੱਜ ਕਿਸ ਨੂੰ ਮਿਲਿਆ,
ਕਿਸ ਦੇ ਵਿਹੜੇ ਫ਼ੁੱਲ ਇਹ ਖਿੜਿਆ।
ਕਿਸ ਨੇ ਦੋਹੀਂ ਹੱਥੀਂ ਲੁੱਟ ਲੁੱਟ,
ਅਪਣਾ ਅਪਣਾ ਘਰ ਹੈ ਭਰਿਆ।
ਪੂੰਜੀਵਾਦੀ ਭਾਰਤ ਅੰਦਰ,
ਅੱਜ ਵੀ ਲੋਕ ਗੁਲਾਮੀ ਕਰਦੇ।
ਅੱਜ ਵੀ ਲੱਖਾਂ ਭਾਰਤਵਾਸੀ,
ਧੰਨਵਾਨਾਂ ਦੇ ਤਲਵੇ ਚੱਟਦੇ।
ਅੱਜ ਵੀ ਗਰੀਬ ਆਜ਼ਾਦੀ ਖਾਤਰ,
ਹਰ ਦਿਨ ਭੁੱਖ ਦੀ ਸੂਲੀ ਚੜ੍ਹਦੇ।
ਕਾਸ਼ ਤੇਰੀ ਦਿੱਤੀ ਕੁਰਬਾਨੀ,
ਤੇਰਾ ਸੁਪਨਾ ਸੱਚਾ ਕਰਦੀ।
ਕਾਸ਼ ਸੁਤੰਤਰ ਭਾਰਤ ਅੰਦਰ,
ਗਰੀਬਾਂ ਦਾ ਕੋਈ ਹੁੰਦਾ ਦਰਦੀ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ
ਬੀ ਬੀ ਸੀ ਰੇਡੀਓ
18/03/2012 |
|
ਰਵਿੰਦਰ ਸਿੰਘ ਕੁੰਦਰਾ
|
|
|
|
ਕਾਸ਼ ਮੈਂ ਵੀ ਇੱਕ ਗੁੰਡਾ
ਹੁੰਦਾ
ਰਵਿੰਦਰ ਸਿੰਘ ਕੁੰਦਰਾ
ਕਾਸ਼ ਮੈਂ ਵੀ ਇੱਕ ਗੁੰਡਾ ਹੁੰਦਾ,
ਹੱਟਾ ਕੱਟਾ ਮੁੰਡਾ ਹੁੰਦਾ,
ਹੱਥ ਮੇਰੇ ਇੱਕ ਖੂੰਡਾ ਹੁੰਦਾ,
ਮੁੱਛ ਦਾ ਵਾਲ ਵੀ ਕੁੰਢਾ ਹੁੰਦਾ।
ਹਰ ਇੱਕ ਨਾਲ ਮੈਂ ਝਗੜਾ ਕਰਦਾ,
ਕਿਸੇ ਦੇ ਕੋਲੋਂ ਕਦੇ ਨਾ ਡਰਦਾ,
ਹਰ ਮਾੜਾ ਮੇਰਾ ਪਾਣੀ ਭਰਦਾ,
ਤਕੜੇ ਦਾ, ਮੇਰੇ ਬਿਨਾ ਨਾ ਸਰਦਾ।
ਹਰ ਕੋਈ ਮੈਥੋਂ ਥਰ ਥਰ ਕੰਬਦਾ,
ਮੇਰੇ ਅੱਗੋਂ ਕੋਈ ਨਾ ਲੰਘਦਾ,
ਕਿਸੇ ਦੀ ਲਾਹੁਣ ਤੋਂ ਕਦੀ ਨਾ ਸੰਗਦਾ,
ਮੇਰਾ ਡੰਗਿਆ ਪਾਣੀ ਨਾ ਮੰਗਦਾ।
ਮੇਰੀ ਸੇਵਾ ਬੋਲੀ ਤੇ ਚੜ੍ਹਦੀ,
ਪਲ ਵਿੱਚ ਮੇਰੀ ਗੋਲ੍ਹਕ ਭਰਦੀ,
ਗਰਮੀ ਹੁੰਦੀ ਜਾਂ ਹੁੰਦੀ ਸਰਦੀ,
ਲੱਛਮੀ ਮੇਰੇ ਵਿਹੜੇ ਵਰ੍ਹਦੀ।
ਬਾਬੇ ਮੇਰੇ ਯਾਰ ਕਹਾਉਂਦੇ,
ਲੁਕ ਛਿਪ ਮੇਰੀ ਮਹਿਮਾ ਗਾਉਂਦੇ,
ਅੜਿਆ ਕੰਮ ਮੈਥੋਂ ਕਢਵਾਉਂਦੇ,
ਪਰ ਵਾਹ ਵਾਹ ਅਪਣੀ ਕਰਵਾਉਂਦੇ।
ਪੁਲਸ ਵੀ ਮੈਥੋਂ ਬਿਨਾ ਨਾ ਤੁਰਦੀ,
ਭੇਲੀ ਤੋਂ ਮੇਰੀ ਰੋੜੀ ਰੁੜ੍ਹਦੀ,
ਮੈਂ ਕਰਦਾ ਉਹੀ ਜੋ ਮਨ ਫੁਰਦੀ,
ਭਾਵੇਂ ਕਿਸੇ ਦੀ ਬੇੜੀ ਰੁੜ੍ਹਦੀ।
ਮੰਤਰੀ ਹੁੰਦੇ ਮੇਰੇ ਯਾਰ,
ਜਾਂਦੇ ਮੈਥੋਂ ਸਦਾ ਬਲਿਹਾਰ,
ਇਵੇਂ ਚੱਲਦਾ ਮੇਰਾ ਕੰਮਕਾਰ,
ਜ਼ਿੰਦਗੀ ਵਿੱਚ ਰਹਿੰਦੀ ਸਦਾ ਬਹਾਰ।
ਕਾਸ਼ ਮੈਂ ਵੀ ਇੱਕ ਗੁੰਡਾ ਹੁੰਦਾ,
ਹੱਟਾ ਕੱਟਾ ਮੁੰਡਾ ਹੁੰਦਾ,
ਹੱਥ ਮੇਰੇ ਇੱਕ ਖੂੰਡਾ ਹੁੰਦਾ,
ਮੁੱਛ ਦਾ ਵਾਲ ਵੀ ਕੁੰਢਾ ਹੁੰਦਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ
ਬੀ ਬੀ ਸੀ ਪੇਸ਼ਕਾਰ
23/10/2011 |
|
|
ਕੁਲਜੀਤ ਸਿੰਘ ਜੰਜੂਆ |
|
|
|
ਇਹ ਲੋਕ
ਕੁਲਜੀਤ ਸਿੰਘ ਜੰਜੂਆ
ਦੁਨੀਆਂ ਜੇ ਹੈ ਬਦਲੀ ਤੇ ਬਦਲ ਗਏ ਨੇ ਲੋਕ ਵੀ
ਹੋਏ ਬੁੱਧੀ ਹੀਣੇ ਤੇ ਸੀਰਤ ਤੋਂ ਖਰਾਬ ਨੇ ਇਹ
ਦੋਧੀ ਨੂੰ ਤਾਂ ਸੱਦਣ ਘਰ-ਘਰ ਦੁੱਧ ਲੈਣ ਲਈ
ਪਰ ਖੁਦ ਜਾਂਦੇ ਠੇਕਿਆਂ ਤੋਂ ਲੈਣ ਸ਼ਰਾਬ ਨੇ ਇਹ
ਚੂਸ-ਚੂਸ ਖ਼ੂਨ ਗਰੀਬਾਂ ਦਾ ਬਣੇ ਨੇ ਇਹ ਅਮੀਰ
ਲਿਖਦੇ ਪਾਪਾਂ ਤੇ ਗੁਨਾਹਾਂ ਦੀ ਰੋਜ਼ ਨਵੀਂ ਕਿਤਾਬ ਨੇ ਇਹ
ਮੂੰਹੋਂ ਬੋਲਦੇ ਰਾਮ-ਰਾਮ ਬਗ਼ਲ 'ਚ ਰੱਖਦੇ ਛੁਰੀਆਂ
ਢੰਡੋਰਾ ਪਿੱਟਦੇ ਧਰਮ ਦਾ ਵੇਦੀਨਾ ਬੇ-ਹਿਸਾਬ ਨੇ ਇਹ
ਬੰਦੇ ਨੂੰ ਨਾ ਬੰਦਾ ਸਮਝਣ ਦੀ ਕਰਨ ਗੁਸਤਾਖੀ
ਕਾਤਿਲ ਨਿਰਦੋਸ਼ਾਂ ਦੇ ਖੁਦ ਨੂੰ ਦੱਸਦੇ ਬੇ-ਦਾਗ਼ ਨੇ ਇਹ
ਅਦਾਲਤਾਂ ਵਿੱਚ ਜਾ ਕੇ ਖਾਂਵਦੇ ਨੇ ਸੌਹਾਂ ਝੂਠੀਆਂ
ਸੱਚ ਛੁਪਾਉਣ ਲਈ ਝੂਠ ਬੋਲਦੇ ਲਾ-ਜਵਾਬ ਨੇ ਇਹ
"ਕੁਲਜੀਤ" ਦੂਰ ਰਹਿ ਤੂੰ ਇਹੋ ਜਿਹੇ ਸ਼ੈਤਾਨਾਂ ਤੋਂ
ਪਹਿਨਦੇ ਮਕਾਰੀ ਤੇ ਦੋਗਲੇਪਨ ਦਾ ਨਕਾਬ ਨੇ ਇਹ
ਕੁਲਜੀਤ ਸਿੰਘ ਜੰਜੂਆ
Kuljit Singh Janjua
Phone: 416.473.7283 (Canada) |
ਨਫ਼ਰਤ
ਕੁਲਜੀਤ ਸਿੰਘ ਜੰਜੂਆਸੌੜ੍ਹੀ ਸੋਚ ਦਾ ਜਜਬਾ ਹੈ ਇਹ
ਇਨਸਾਨ ਦੀ ਬੁਧੀ ਮਲੀਨ ਕਰੇ
ਮਜ਼ਹਬ, ਦੇਸ਼ਾਂ ਦੇ ਟੱਪ ਹੱਦ-ਬੰਨੇ ਸਭ
ਫੈਲਾਇਆ ਇਸ ਆਪਣਾ ਜਾਲ ਹੈ।
ਦੂਸਰੇ ਜਜਬਿਆਂ ਨਾਲੋਂ ਵੱਖਰੀ
ਤੇਜ਼, ਤਰਾਰ ਅਤੇ ਹੈ ਤਾਕਤਵਾਰ
ਉਪਜੇ ਖੁਦ ਉਨ੍ਹਾਂ ਕਾਰਣਾਂ ਨੂੰ ਇਹ
ਜਨਮੀ ਆਪ ਜਿਨ੍ਹਾਂ ਦੇ ਨਾਲ ਹੈ।
ਖੋਜਦੀ ਹੈ ਰੋਜ ਨਵੇਂ ਢੰਗ ਤਰੀਕੇ
ਸ਼ਿਦਤ, ਮਿਹਨਤ ਤੇ ਨਾਲ ਲਗਨ ਦੇ
ਇਨਸਾਨੀਅਤ ਨੂੰ ਹੈ ਕਿੰਝ ਤਬਾਹ ਕਰਨਾ
ਕਿੰਝ ਚਲਣੀ ਕੋਈ ਨਵੀਂ ਚਾਲ ਹੈ।
ਕੌਣ ਭੁਲਾਵੇ ਉਨ੍ਹਾਂ "ਵਾਘਿਆਂ" ਨੂੰ
ਜੋ ਹਨ ਸਭ ਇਸ ਨੇ ਹੀ ਉਪਜੇ
ਉਜਾੜ ਦਿੱਤੇ ਸਭ ਵਸੇ ਵਸਾਏ
ਅੱਗ ਫਿਰਕਾ ਪ੍ਰਸਤੀ ਦੀ ਨਾਲ ਹੈ।
ਮਾਸੂਮਾਂ ਦਾ ਕਰੇ ਘਾਣ ਇਹ ਨਿੱਤ
ਕਦੀ ਦਿੱਲੀ, ਮੁੰਬਈ ਤੇ ਕਦੀ ਗੋਧਰਾ
ਇਨਸਾਫ ਦੀ ਪੱਕੀ ਵੈਰਨ ਹੈ ਇਹ
ਸੰਗ ਰੱਖਦੀ ਸਦਾ ਮੌਕਾ ਪ੍ਰਸਤਾਂ ਨਾਲ ਹੈ।
ਸਭ ਨੇ ਕਹਿੰਦੇ ਨਫ਼ਰਤ ਹੁੰਦੀ ਹੈ ਅੰਨੀ
ਪਰ "ਕੁਲਜੀਤ" ਕਿੰਝ ਇਸ ਦਾ ਯਕੀਨ ਕਰੇ
ਨਿਗ੍ਹਾ ਹੈ ਇਸ ਦੀ ਬਾਜ ਨਾਲੋਂ ਵੀ ਤਿੱਖੀ
ਜੋ ਕਰਾਵਾਉਦੀ ਦੰਗੇ ਹਰ ਆਉਦੇ ਸਾਲ ਹੈ। |
ਰਿਸ਼ਤੇ
ਕੁਲਜੀਤ ਸਿੰਘ ਜੰਜੂਆਅੰਬਰ ਨਾਲੋਂ ਉੱਚੇ ਰਿਸ਼ਤੇ
ਮੋਤੀਆਂ ਨਾਲੋਂ ਸੁੱਚੇ ਰਿਸ਼ਤੇ
ਸਮੁੰਦਰੋਂ ਜੋ ਨੇ ਗਹਿਰੇ ਰਿਸ਼ਤੇ
ਬਣਦੇ ਉਹ ਸੁਨਹਿਰੇ ਰਿਸ਼ਤੇ
ਦਿਲ ਦੀ ਭੁੱਖ ਮਿਟਾਵਣ ਰਿਸ਼ਤੇ
ਤਨ ਨੂੰ ਸੁੱਖ ਪਹੁੰਚਾਵਣ ਰਿਸ਼ਤੇ
ਖੁਨ ਦੇ ਰਿਸ਼ਤਿਆਂ ਨਾਲੋਂ ਮਾਣ ਦੇ ਰਿਸ਼ਤੇ
ਡੂੰਘੇ ਹੋ ਜਾਵਣ ਜਾਣ-ਪਹਿਚਾਣ ਦੇ ਰਿਸ਼ਤੇ
ਰਿਸ਼ਤਿਆਂ ਦੇ ਹੋਣ ਨਿਗ੍ਹਾਵਾਨ ਜੋ ਰਿਸ਼ਤੇ
ਰਿਸ਼ਤਿਆਂ ਦੀ ਬਣਨ ਪਹਿਚਾਣ ਉਹ ਰਿਸ਼ਤੇ
ਵਿਗੜ ਜਾਵਣ ਅੱਧ ਵਿਚਕਾਰ ਜੋ ਰਿਸ਼ਤੇ
ਦੁਬਿਧਾ ਬਣਨ ਵਿੱਚ ਸੰਸਾਰ ਉਹ ਰਿਸ਼ਤੇ
“ਕੁਲਜੀਤ” ਚਾਹੁੰਦਾ ਜੇ ਤੂੰ ਵੀ ਸੁਖੀ ਰਹਿਣਾ
ਨਾਲ ਨਿਭਾਵੀਂ ਤੂੰ ਸਭ ਪਿਆਰ ਦੇ ਰਿਸ਼ਤੇ |
ਬਹਾਰ
ਕੁਲਜੀਤ ਸਿੰਘ ਜੰਜੂਆਖੁਸ਼ ਹੁੰਦੇ ਹਾਂ ਅਸੀਂ ਸਭ
ਮੌਸਮ-ਏ-ਬਹਾਰ ਦੇਖ ਕੇ
ਸੋਚਿਆ ਹੈ ਕਦੀ
ਉਸ ਬੁੱਢੜ੍ਹੀ ਮਾਂ ਬਾਰੇ
ਜਿਸ ਨੂੰ ਹੈ ਉਡੀਕ
ਉਸ ਦਿਨ ਦੀ
ਜਿਸ ਦਿਨ
ਉਸ ਦੇ ਜਿਗਰ ਦਾ ਟੁਕੜ੍ਹਾ ਘਰ ਪਰਤੇਗਾ
ਅਤੇ ਮੁੜ ਆਵੇਗੀ ਬਹਾਰ
ਉਸ ਦੇ ਬਾਗ 'ਚ
ਤੇ ਪੰਛੀ ਚਹਿ-ਚਹਿਕਾਉਣਗੇ.... |
ਸਿੱਖ ਸੰਘਰਸ਼ ਨੂੰ ਯਾਦ ਕਰਦਿਆਂ...
ਕੁਲਜੀਤ ਸਿੰਘ ਜੰਜੂਆਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ
ਬੱਚਾ-ਬੱਚਾ ਫੜ੍ਹ ਉਨ੍ਹਾਂ ਜੇਲ੍ਹਾਂ ਵਿੱਚ ਪਾਇਆ ਸੀ
ਸ਼ੇਰ ਪੁੱਤ ਮਾਂਵਾਂ ਦੇ ਸਨ ਹਿੱਤਾਂ ਲਈ ਲੜ੍ਹਦੇ
ਖੰਨ੍ਹੀ ਖੰਨ੍ਹੀ ਖਾ ਕੇ ਗੁਜ਼ਾਰਾ ਸਨ ਉਹ ਕਰਦੇ
ਪੱਤਾ ਪੱਤਾ ਸਿੰਘਾਂ ਦਾ ਹੋ ਗਿਆ ਸੀ ਵੈਰੀ
ਹਰ ਪਾਸੇ ਹਨ੍ਹੇਰਾ ਤੇ ਜੁਲਮ ਦਾ ਹੀ ਸਾਇਆ ਸੀ
ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ....
ਝੂਠਿਆਂ ਮੁਕਾਬਲਿਆਂ 'ਚ ਹਜ਼ਾਰਾਂ ਸਿੰਘ ਮਾਰ ਤੇ
ਚੁਣ-ਚੁਣ ਬੱਬਰ ਸ਼ੇਰ ਫਾਂਸੀਆਂ ਤੇ ਚਾੜ੍ਹ ਤੇ
ਹੋ ਗਈ ਸੀ ਪਿਆਸੀ ਸਰਕਾਰ ਸਿੰਘਾਂ ਦੇ ਖੂਨ ਦੀ
ਤਾਹਿਉਂ ਉਹਨੇ ਮਿੱਥ ਘਾਣ ਸਿੰਘਾਂ ਦਾ ਕਰਾਇਆ ਸੀ
ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ....
ਬਚੇ ਜੋ ਕਹਿਰ ਤੋਂ ਹੋ ਰੋਟੀਉਂ ਮੁਹਤਾਜ ਗਏ
ਕੁਝ ਹੋਏ ਰੂਪੋਸ਼ ਕੁਝ ਕਰ ਪਰਵਾਸ ਗਏ
ਵਾਰ ਗਏ “ਕੁਲਜੀਤ” ਜਾਨਾਂ ਜਿਹੜੇ ਦੇਸ਼ ਅਤੇ ਕੌਮ ਲਈ
ਮੁੱਲ ਪਿੱਛੋਂ ਉਨ੍ਹਾਂ ਦਾ ਕਿਸੇ ਵੀ ਨਾ ਪਾਇਆ ਸੀ
ਜ਼ਾਲਮ ਸਰਕਾਰਾਂ ਡਾਹਢਾ ਕਹਿਰ ਕਮਾਇਆ ਸੀ.... |
|
|
|
|
|
|
|
|
|
|
|