ਬੀਤੇ ਕੁਝ ਸਮੇਂ ਤੋਂ ਰਾਜਸੀ ਹਲਕਿਆਂ ਵਿੱਚ ਇਹ ਚਰਚਾ ਚਲਦੀ ਆਮ ਸੁਣਨ ਨੂੰ
ਮਿਲ ਰਹੀ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਭਾਜਪਾ ਦਾ ਗਠਜੋੜ, ਜੋ
ਲੰਮੇਂ ਸਮੇਂ ਤੋਂ ਨਹੁੰ-ਮਾਸ ਵਾਂਗ ਅਟੁੱਟ ਮੰਨਿਆ ਜਾਂਦਾ ਚਲਿਆ ਆ ਰਿਹਾ ਸੀ,
ਟੁਟਣ ਦੇ ਕਿਨਾਰੇ ਆ ਪੁਜਾ ਹੈ। ਇਸਦੇ ਨਾਲ ਹੀ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਜੇ
ਅਜਿਹਾ ਹੁੰਦਾ ਹੈ ਤਾਂ ਫਿਰ ਇਸ ਗਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ
ਪੰਜਾਬ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ, ਭਾਵੇਂ ਉਹ ਲੋਕਸਭਾ ਦੀਆਂ ਹੋਣ ਜਾਂ
ਵਿਧਾਨਸਭਾ ਦੀਆਂ ਜਾਂ ਫਿਰ ਸਥਾਨਕ ਕਾਪੋਰੇਸ਼ਨਾਂ ਦੀਆਂ, ਭਾਜਪਾ ਆਪਣੇ ਬਲਬੂਤੇ ਹੀ
ਲੜੇਗੀ। ਇਤਨਾ ਹੀ ਨਹੀਂ ਦਿੱਲੀ ਦੀਆਂ ਵਿਧਾਨਸਭਾ ਅਤੇ ਨਗਰ ਨਿਗਮ ਦੀਆਂ ਚੋਣਾਂ
ਵਿੱਚ ਵੀ ਭਾਜਪਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਤੀਨਿਧ ਸਿੱਖਾਂ ਨੂੰ
ਉਮੀਦਵਾਰ ਬਣਾਉਣ ਦੀ ਬਜਾਏ, ਆਪਣੇ ਨਾਲ ਜੁੜੇ ਚਲੇ ਆ ਰਹੇ ਸਿੱਖ ਮੁੱਖੀਆਂ, ਜੋ
ਗਠਜੋੜ ਦੇ ਚਲਦਿਆਂ ਅਣਗੋਲੇ ਕੀਤੇ ਚਲੇ ਆ ਰਹੇ ਹਨ, ਨੂੰ ਚੋਣ ਮੈਦਾਨ ਵਿੱਚ ਉਤਾਰ
ਸਕਦੀ ਹੈ।
ਇਸਦਾ ਕਾਰਣ ਇਹ ਮੰਨਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਭਾਜਪਾ ਦੀ ਸਹਿਯੋਗੀ
ਸੰਸਥਾ ਆਰਐਸਐਸ ਦੀ ਇਕਾਈ
'ਰਾਸ਼ਟਰੀ ਸਿੱਖ ਸੰਗਤ' ਵਲੋਂ ਦਿੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ
350ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਸ ਸਮਾਗਮ ਦਾ ਆਯੋਜਨ ਕੀਤਾ ਗਿਆ ਸੀ, ਉਸ
ਨਾਲੋਂ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਤੇ ਉਸਦੀ ਸੱਤਾ ਅਧੀਨ ਦਿੱਲੀ
ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖੀਆਂ ਨੇ ਆਪ ਕਿਨਾਰਾ ਕੀਤੀ ਰਖਿਆ ਸਗੋਂ ਅਕਾਲ
ਤਖਤ ਤੋਂ ਜਾਰੀ ਇੱਕ ਹੁਕਮਨਾਮੇ ਦਾ ਸਹਾਰਾ ਲੈ, ਆਮ ਸਿੱਖਾਂ ਨੂੰ ਵੀ ਉਸਤੋਂ ਦੂਰੀ
ਬਣਾਈ ਰਖਣ ਦੀ ਪ੍ਰੇਰਨਾ ਕੀਤੀ। ਇਥੋਂ ਤਕ ਕਿ ਗੁਰਦੁਆਰਾ ਕਮੇਟੀ ਦੇ ਉਨ੍ਹਾਂ
ਮੈਂਬਰਾਂ ਨੂੰ ਵੀ ਸਮਾਗਮ ਵਿੱਚ ਸ਼ਾਮਲ ਹੋਣ ਤੋਂ ਰੋਕ ਦਿੱਤਾ, ਜੋ ਭਾਜਪਾ ਦੇ
ਪ੍ਰਤੀਨਿਧੀ ਵਜੋਂ ਵਿਧਾਇਕ ਅਤੇ ਨਗਰ ਨਿਗਮ ਦੇ ਮੈਂਬਰ ਚੁਣੇ ਗਏ ਹੋਏ ਹਨ, ਜਦਕਿ
ਉਸ ਲਈ ਅਜਿਹਾ ਕੀਤਾ ਜਾਣਾ ਗਠਜੋੜ ਦੀਆਂ ਮਾਨਤਾਵਾਂ ਦੀ ਸਪਸ਼ਟ ਉਲੰਘਣਾ ਹੈ। ਚਲ
ਰਹੀ ਇਸ ਚਰਚਾ ਦੇ ਦਾਅਵੇ ਦੀ ਪੁਸ਼ਟੀ ਵਿੱਚ ਭਾਜਪਾ ਦੇ ਕੁਝ ਮੁੱਖੀਆਂ, ਜਿਨ੍ਹਾਂ
ਵਿੱਚ ਪੰਜਾਬ ਭਾਜਪਾ ਦੇ ਸੀਨੀਅਰ ਮੁੱਖੀ ਵੀ ਸ਼ਾਮਲ ਹਨ, ਦੇ ਉਨ੍ਹਾਂ ਬਿਆਨਾਂ ਦਾ
ਹਵਾਲਾ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ਵਿੱਚ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ
(ਬਾਦਲ) ਵਲੋਂ ਰਾਸ਼ਟਰੀ ਸਿੱਖ ਸੰਗਤ ਦੇ ਸਮਾਗਮ ਦਾ ਬਾਈਕਾਟ ਅਤੇ ਵਿਰੋਧ ਕੀਤੇ ਜਾਣ
ਪੁਰ ਨਾਰਾਜ਼ਗੀ ਪ੍ਰਗਟ ਕਰਦਿਆਂ, ਉਸ ਨਾਲੋਂ ਨਾਤਾ ਤੋੜ ਲੈਣ ਤੇ ਭਵਿੱਖ ਵਿੱਚ
ਪੰਜਾਬ ਵਿੱਚ ਹੋਣ ਵਾਲੀਆਂ ਸਾਰੀਆਂ ਚੋਣਾਂ ਆਪਣੇ ਹੀ ਬੂਤੇ ਲੜਨ ਦਾ ਦਾਅਵਾ ਕੀਤਾ
ਹੈ।
ਇਨ੍ਹਾਂ ਬਦਲੇ ਹਾਲਾਤ ਦੀ ਰੋਸ਼ਨੀ ਵਿੱਚ ਪੰਜਾਬ ਦੀ ਰਾਜਨੀਤੀ ਨਾਲ ਸੰਬੰਧਤ ਚਲੇ
ਆ ਰਹੇ ਮਾਹਿਰਾਂ ਦੀ ਮਾਨਤਾ ਹੈ ਕਿ ਭਾਜਪਾ-ਅਕਾਲੀ ਗਠਜੋੜ ਦੇ ਟੁੱਟਣ ਦੀਆਂ
ਸੰਭਾਵਨਾਵਾਂ ਪ੍ਰਗਟ ਕਰਦਿਆਂ, ਜੋ ਦਾਅਵੇ ਕੀਤੇ ਜਾ ਰਹੇ ਹਨ, ਉਹ ਮਾਤ੍ਰ ਰਾਸ਼ਟਰੀ
ਸਿੱਖ ਸੰਗਤ ਦੇ ਸਮਾਗਮ ਦਾ ਬਾਈਕਾਟ ਅਤੇ ਵਿਰੋਧ ਕੀਤੇ ਜਾਣ ਤੋਂ ਉਪਜੇ ਰੋਸ ਦਾ
ਨਤੀਜਾ ਹਨ। ਇਨ੍ਹਾਂ ਮਾਹਿਰਾਂ ਅਨੁਸਾਰ ਇਹ ਸੰਭਾਵਨਾ ਉਹ ਲੋਕ ਹੀ ਪ੍ਰਗਟ ਕਰ ਰਹੇ
ਹਨ, ਜੋ ਪੰਜਾਬ ਦੀ ਜ਼ਮੀਨੀ ਰਾਜਨੀਤੀ ਦੀ ਸੱਚਾਈ ਤੋਂ ਬਿਲਕੁਲ ਅਨਜਾਣ ਹਨ। ਉਨ੍ਹਾਂ
ਦਾ ਕਹਿਣਾ ਹੈ ਕਿ ਬੀਤੇ ਸਮੇਂ ਵਿੱਚ ਵੀ ਕਈ ਵਾਰ ਅਜਿਹੇ ਹਾਲਾਤ ਬਣੇ, ਜਿਨ੍ਹਾਂ
ਦੇ ਚਲਦਿਆਂ ਇਸ ਗਠਜੋੜ ਦੇ ਟੁੱਟ ਜਾਣ ਦੀਆਂ ਜ਼ੋਰਦਾਰ ਸੰਭਾਵਨਾਵਾਂ ਪ੍ਰਗਟ ਕੀਤੀਆਂ
ਜਾਣ ਲਗ ਪਈਆਂ ਸਨ। ਜਿਵੇਂ, ਅੰਮ੍ਰਿਤਸਰ ਲੋਕਸਭਾ ਸੀਟ ਪੁਰ ਅਰੁਣ ਜੇਤਲੀ ਦੀ ਹੋਈ
ਕਰਾਰੀ ਹਾਰ ਅਤੇ ਵਿਧਾਨਸਭਾ ਚੋਣਾਂ ਦੇ ਸਮੇਂ ਸਿੱਧੂ ਪਤੀ-ਪਤਨੀ ਵਲੋਂ ਦਿੱਤੀਆਂ
ਜਾਂਦੀਆਂ ਰਹੀਆਂ ਧਮਕੀਆਂ ਦੇ ਚਲਦਿਆਂ ਵੀ ਇਸ ਗਠਜੋੜ ਦੇ ਟੁੱਟਣ ਦੀਆਂ ਭਵਿੱਖ
ਬਾਣੀਆਂ ਕੀਤੀਆਂ ਜਾਂਦੀਆਂ ਰਹੀਆਂ, ਪ੍ਰੰਤੂ ਇਨ੍ਹਾਂ ਸਭ ਕੁਝ ਦੇ ਬਾਵਜੂਦ ਗਠਜੋੜ
ਨੇ ਨਾ ਟੁੱਟਣਾ ਸੀ ਤੇ ਨਾ ਹੀ ਟੁੱਟਾ। ਇਨ੍ਹਾਂ ਮਾਹਿਰਾਂ ਦਾ ਕਹਿਣਾ ਹੈ ਕਿ
ਅਕਾਲੀ-ਭਾਜਪਾ ਗਠਜੋੜ ਕਿਸੇ ਸਿਧਾਂਤ ਜਾਂ ਆਦਰਸ਼ ਪੁਰ ਅਧਾਰਤ ਨਹੀਂ, ਜੋ ਜ਼ਰਾ ਜਿਹਾ
ਸੇਕ ਲਗਣ ਨਾਲ ਹੀ ਟੁੱਟ ਜਾਇਗਾ। ਉਨ੍ਹਾਂ ਅਨੁਸਾਰ ਇਹ ਗਠਜੋੜ, ਪੰਜਾਬ ਦੇ ਰਾਜਸੀ
ਹਾਲਾਤ ਦੇ ਚਲਦਿਆਂ, ਦੋਹਾਂ ਹੀ ਪਾਰਟੀਆਂ ਦੀ ਨਿਜ ਹਿਤਾਂ ਅਧਾਰਤ ਮਜਬੂਰੀਆਂ ਦਾ
ਨਤੀਜਾ ਹੈ। ਦੋਹਾਂ ਪਾਰਟੀਆਂ ਦੇ ਮੁੱਖੀ ਜਾਣਦੇ ਹਨ ਕਿ ਉਹ ਬਿਨਾ ਆਪਸੀ ਗਠਜੋੜ ਦੇ
ਨਾ ਤਾਂ ਪ੍ਰਦੇਸ਼ ਦੀ ਸੱਤਾ ਦੇ ਗਲਿਆਰਿਆਂ ਤਕ ਪੁਜ ਸਕਦੇ ਹਨ ਅਤੇ ਨਾ ਹੀ ਇੱਕ
ਮਜ਼ਬੂਤ ਅਧਾਰ ਬਣਾਈ ਰਖਣ ਵਿੱਚ ਸਫਲ ਹੋ ਸਕਦੇ ਹਨ। ਉਨ੍ਹਾਂ ਅਨੁਸਾਰ ਭਾਵੇਂ ਦੋਹਾਂ
ਹੀ ਪਾਰਟੀਆਂ ਦੇ ਮੁੱਖੀ ਦਾਅਵਾ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਦੀ ਪਾਰਟੀ
ਧਰਮ-ਨਿਰਪੇਖ ਅਤੇ ਲੋਕਤਾਂਤ੍ਰਿਕ ਮਾਨਤਾਵਾਂ ਪੁਰ ਅਧਾਰਤ ਹੈ, ਪ੍ਰੰਤੂ ਸੱਚਾਈ ਇਹੀ
ਹੈ ਕਿ ਉਨ੍ਹਾਂ ਦੀ ਰਾਜਨੀਤੀ ਫਿਰਕਿਆਂ ਵਿਸ਼ੇਸ਼ ਦੇ ਸਹਾਰੇ ਹੀ ਫਲਦੀ-ਫੁਲਦੀ ਚਲੀ ਆ
ਰਹੀ ਹੈ। ਜਿਥੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਰਾਜਨੀਤੀ ਸਿੱਖਾਂ ਦੀ
ਪ੍ਰਤੀਨਿਧਤਾ ਅਤੇ ਉਨ੍ਹਾਂ ਦੇ ਹਿਤਾਂ-ਅਧਿਕਾਰਾਂ ਦੀ ਰਖਿਆ ਕਰਨ ਦੇ ਦਾਅਵਿਆਂ ਪੁਰ
ਟਿੱਕੀ ਹੋਈ ਹੈ, ਉਥੇ ਹੀ ਭਾਜਪਾ ਦੀ ਰਾਜਨੀਤੀ ਹਿੰਦੂਆਂ ਦੀ ਪ੍ਰਤੀਨਿਧਤਾ ਕਰਨ ਦੇ
ਸਹਾਰੇ ਪਨਪਦੀ ਹੈ। ਇਹੀ ਕਾਰਣ ਹੈ ਕਿ ਚੋਣਾਂ ਸਮੇਂ ਭਾਜਪਾ ਨੂੰ ਸਿੱਖਾਂ ਦੇ
ਸਹਿਯੋਗ ਦੀ ਪ੍ਰਾਪਤੀ ਲਈ ਸ਼੍ਰੋਮਣੀ ਅਕਾਲੀ ਦਲ (ਬਾਦਲ) ਪੁਰ ਅਤੇ ਸ਼੍ਰੋਮਣੀ ਅਕਾਲੀ
ਦਲ (ਬਾਦਲ) ਨੂੰ ਹਿੰਦੂਆਂ ਦਾ ਸਮਰਥਨ ਹਾਸਲ ਕਰਨ ਲਈ ਭਾਜਪਾ ਦੇ ਸਹਾਰੇ ਦੀ ਲੋੜ
ਬਣੀ ਰਹਿੰਦੀ ਹੈ ਤੇ ਇਹ ਸਵਾਰਥ-ਸਿੱਧੀ ਤਾਂ ਹੀ ਸੰਭੰਵ ਹੈ ਜੇ ਉਹ ਇੱਕ-ਦੁਜੇ ਦੇ
ਪੂਰਕ ਬਣੇ ਰਹਿਣ ਤੇ ਇਹ ਪੂਰਕਤਾ ਸਿਧਾਂਤਹੀਨ ਗਠਜੋੜ ਬਿਨਾ ਕਿਸੇ ਵੀ ਤਰ੍ਹਾਂ
ਸੰਭਵ ਨਹੀਂ।
ਇਸ ਗਲ ਵਿੱਚ ਵੀ ਕੋਈ ਸ਼ਕ ਨਹੀਂ ਕਿ ਦੋਹਾਂ ਪਾਰਟੀਆਂ, ਸ਼੍ਰੋਮਣੀ ਅਕਾਲੀ ਦਲ
(ਬਾਦਲ) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਮੁੱਖੀ ਸਮਝਦੇ ਹਨ ਕਿ
ਉਨ੍ਹਾਂ ਨੂੰ ਗਲ ਵਿੱਚ ਪਏ ਇਸ ਗਠਜੋੜ ਦੇ ਢੋਲ ਨੂੰ ਮਜਬੂਰੀ-ਵਸ ਵਜਾਣਾ ਪੈ ਰਿਹਾ
ਹੈ। ਉਹ ਇਸ ਢੋਲ ਨੂੰ ਗਲ ਵਿਚੋਂ ਲਾਹੁਣਾ ਵੀ ਚਾਹੁੰਦੇ ਹਨ ਅਤੇ ਇਸ ਉਦੇਸ਼ ਲਈ
ਉਨ੍ਹਾਂ ਵਲੋਂ ਸਮੇਂ-ਸਮੇਂ ਕੋਸ਼ਿਸ਼ ਵੀ ਕੀਤੀ ਜਾਂਦੀ ਰਹੀ ਪਰ ਉਹ ਕਦੀ ਵੀ ਸਫਲ
ਨਹੀਂ ਹੋ ਪਾਏ। ਇੱਕ ਵਾਰ ਤਾਂ ਭਾਜਪਾ ਨੇ ਗਠਜੋੜ ਦੀ ਮਜਬੂਰੀ ਦੇ ਢੋਲ ਨੂੰ ਗਲੋਂ
ਲਾਹੁਣ ਲਈ ਗੰਭੀਰ ਜਤਨ ਵੀ ਕੀਤਾ। ਉਸਨੇ ਆਰਐਸਐਸ ਦੀ ਇਕਾਈ
'ਰਾਸ਼ਟਰੀ ਸਿੱਖ ਸੰਗਤ' ਨੂੰ ਪੰਜਾਬ ਵਿੱਚ ਸਰਗਰਮ ਕਰ, ਉਸਨੂੰ ਸ਼ੋਮਣੀ ਅਕਾਲੀ ਦਲ
(ਬਾਦਲ) ਦੇ ਵੋਟ-ਬੈਂਕ ਵਿੱਚ ਸੰਨ੍ਹ ਲਾਉਣ ਦੀ ਜ਼ਿਮੇਂਦਾਰੀ ਸੌਂਪ ਦਿੱਤੀ। ਇਸ
ਜਥੇਬੰਦੀ ਨੇ ਭਾਜਪਾ ਦੇ ਸਹਿਯੋਗ ਨਾਲ ਸਾਰੇ ਪੰਜਾਬ, ਵਿਸ਼ੇਸ਼ ਕਰ ਪੰਜਾਬ ਦੇ
ਪਿੰਡਾਂ ਵਿੱਚ ਆਪਣਾ ਜਾਲ ਵਿਛਾਣਾ ਸ਼ੁਰੂ ਕਰ ਦਿੱਤਾ। ਦਸਿਆ ਗਿਆ ਹੈ ਕਿ ਪੂਰੀ
ਤਾਕਤ ਝੌਂਕਣ ਦੇ ਬਾਵਜੂਦ 'ਰਾਸ਼ਟਰੀ ਸਿੱਖ ਸੰਗਤ' ਦੇ ਮੁੱਖੀਆਂ ਨੂੰ ਆਪਣੇ ਉਦੇਸ਼
ਵਿੱਚ ਸਫਲਤਾ ਨਹੀਂ ਮਿਲੀ, ਹਾਲਾਂਕਿ ਉਨ੍ਹਾਂ ਇਹ ਪ੍ਰਭਾਵ ਦੇਣ ਦੀ ਪੂਰੀ ਕੌਸ਼ਿਸ਼
ਵੀ ਕੀਤੀ ਕਿ ਉਨ੍ਹਾਂ ਦਾ ਉਦੇਸ਼ ਰਾਜਨੈਤਿਕ ਨਹੀਂ, ਸਗੋਂ ਸਿੱਖਾਂ ਨੂੰ ਇੱਕ-ਜੁਟ
ਕਰਨਾ ਅਤੇ ਉਨ੍ਹਾਂ ਨੂੰ ਉਸ ਨਿਰਾਸ਼ਾ ਦੇ ਵਾਤਾਵਰਣ ਵਿਚੋਂ ਉਭਾਰਨਾ ਹੈ, ਜੋ ਨੀਲਾ
ਤਾਰਾ ਸਾਕੇ ਤੇ ਨਵੰਬਰ-84 ਦੇ ਸਿੱਖ ਕਤਲ-ਏ-ਆਮ ਕਾਰਣ ਪੈਦਾ ਹੋਈ ਹੈ।
ਉਧਰ ਸ. ਸੁਖਬੀਰ ਸਿੰਘ ਬਾਦਲ ਨੇ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ
ਪ੍ਰਧਾਨ ਦੇ ਅਹੁਦੇ ਦੀਆਂ ਜ਼ਿਮੇਂਦਾਰੀਆਂ ਸੰਭਾਲੀਆਂ ਉਸੇ ਸਮੇਂ ਹੀ ਉਨ੍ਹਾਂ ਐਲਾਨ
ਕਰ ਦਿੱਤਾ ਕਿ ਉਨ੍ਹਾਂ ਸ਼੍ਰੋਮਣੀ ਅਕਾਲੀ ਦਲ ਨੂੰ ਗੁਰਦੁਆਰਿਆਂ ਦੀ ਰਾਜਨੀਤੀ
ਵਿਚੋਂ ਬਾਹਰ ਕਢ ਉਸਨੂੰ ਕੌਮੀ ਪਾਰਟੀ ਵਜੋਂ ਸਥਾਪਤ ਕਰਨ ਦਾ ਫੈਸਲਾ ਕੀਤਾ ਹੈ।
ਉਨ੍ਹਾਂ ਆਪਣੇ ਇਸ ਫੈਸਲੇ ਪ੍ਰਤੀ ਈਮਾਨਦਾਰਾਨਾ ਸੋਚ ਹੋਣ ਦਾ ਅਹਿਸਾਸ ਕਰਵਾਣ ਲਈ,
ਇੱਕ ਤਾਂ ਸ਼ਿਮਲਾ ਵਿੱਖੇ, ਬਿਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ
ਅਰਦਾਸ ਕੀਤੇ ਦੇ ਅਕਾਲੀ ਦਲ ਦੇ ਇਜਲਾਸ ਦਾ ਆਯੋਜਨ ਕੀਤਾ ਤੇ ਦੂਜਾ ਦਲ ਦੇ
ਮਹਤੱਵਪੂਰਣ ਅਹੁਦਿਆਂ ਪੁਰ ਗੈਰ-ਸਿੱਖਾਂ, ਖਾਸ ਤੋਰ ਤੇ ਹਿੰਦੂਆਂ ਦੀ ਨਿਯੁਕਤੀਆਂ
ਕਰ ਉਨ੍ਹਾਂ ਨੂੰ ਜ਼ਿਮੇਂਦਾਰੀਆਂ ਸੌਂਪੀਆਂ। ਅਕਾਲੀ ਦਲ ਦੇ ਇਸ ਨਵੇਂ ਸਰੂਪ ਦਾ
ਸ਼ਕਤੀ ਪ੍ਰਦਰਸ਼ਨ ਕਰਨ ਲਈ ਉਨ੍ਹਾਂ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਪਛਮੀ ਦਿੱਲੀ
ਦੇ ਇਲਾਕੇ ਵਿੱਚ ਇੱਕ ਜਲਸੇ ਦਾ ਆਯੋਜਨ ਵੀ ਕਰਵਾਇਆ, ਜੋ ਆਸ ਦੀ ਕਸੌਟੀ ਤੇ ਪੂਰਾ
ਨਾ ਉਤਰ ਸਕਿਆ। ਇਥੋਂ ਤਕ ਕਿ ਉਸ ਵਿੱਚ ਸਿੱਖਾਂ ਦੀ ਹਾਜ਼ਰੀ ਵੀ ਉਨ੍ਹਾਂ ਦੀ ਆਸ
ਨੂੰ ਪੂਰਿਆਂ ਨਾ ਕਰ ਸਕੀ।
…ਅਤੇ ਅੰਤ ਵਿੱਚ : ਇਸਤਰ੍ਹਾਂ ਦੋਹਾਂ ਹੀ ਪਾਰਟੀਆਂ ਦੇ ਮੁੱਖੀ, ਇੱਕ-ਦੂਜੇ
ਪੁਰ ਨਿਰਭਰਤਾ ਖਤਮ ਕਰਨ ਦੇ, ਆਪਣੇ ਉਦੇਸ਼ ਵਿੱਚ ਸਫਲ ਨਾ ਹੋ ਸਕੇ। ਇਸੇ ਨਿਰਾਸ਼ਾ
ਭਰੀ ਸਥਿਤੀ ਨੇ ਉਨ੍ਹਾਂ ਨੂੰ ਮਜਬੂਰ ਕਰ ਦਿੱਤਾ ਕਿ ਦੋਹਾਂ ਪਾਰਟੀਆਂ ਵਿੱਚ ਭਾਵੇਂ
ਕਿਤਨੀ ਹੀ ਕੜਵਾਹਟ ਪੈਦਾ ਹੋ ਜਾਏ, ਰਾਜਨੈਤਿਕ ਹਿਤਾਂ ਦੇ ਚਲਦਿਆਂ ਦੋਹਾਂ ਵਿੱਚ
ਗੈਰ-ਸਿਧਾਂਤਕ ਅਤੇ ਆਦਰਸ਼ਹੀਨ ਗਠਜੋੜ ਬਣਿਆ ਰਹਿਣਾ ਚਾਹੀਦਾ ਹੈ। ਇਹੀ ਕਾਰਣ ਹੈ ਕਿ
ਇਹ ਮੰਨ ਲੈਣਾ ਕਿ ਕਿਸੀ ਵੀ ਮੁੱਦੇ ਪੁਰ ਗੰਭੀਰ ਮਤਭੇਦ ਪੈਦਾ ਹੋ ਜਾਣ ’ਤੇ
ਅਕਾਲੀ-ਭਾਜਪਾ ਗਠਜੋੜ ਟੂੱਟ ਜਾਇਗਾ, ਹਵਾ ਵਿੱਚ ਤੀਰ ਚਲਾਣਾ ਹੋਵੇਗਾ।
Mobile : + 91 95 82 71 98 90
jaswantsinghajit@gmail.com
|
ਅਕਾਲੀ-ਭਾਜਪਾ
ਗਠਜੋੜ ਪੁਰ ਖਤਰੇ ਦੇ ਬਾਦਲ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਅੰਕਲ-
ਅੰਟੀ ਨੇ ਮਾਰ ’ਤੇ ਚਾਚੇ ਤਾਏ ਭੂਆ ਫੁੱਫੜ
ਡਾ. ਨਿਸ਼ਾਨ ਸਿੰਘ ਰਾਠੌਰ |
ਪ੍ਰਦੂਸ਼ਣ
ਬੱਚਿਆਂ ਦੇ ਭਵਿਖ ਲਈ ਖ਼ਤਰਨਾਕ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ |
ਪੰਜਾਬੀ
ਸਾਹਿਤ ਕਲਾ ਕੇਂਦਰ (ਲੰਡਨ) ਵਲ੍ਹੋਂ ਸਾਵੀ ਤੂਰ ਦੇ ਦੇਹਾਂਤ ਉਤੇ ਸ਼ੋਕ ਮਤਾ
ਸਾਥੀ ਲੁਧਿਆਣਵੀ, ਲੰਡਨ |
ਗੁਰਦਾਸਪੁਰ
ਉਪ ਚੋਣ ਜਿੱਤਣ ਨਾਲ ਕੈ. ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ
ਉਜਾਗਰ ਸਿੰਘ, ਪਟਿਆਲਾ |
‘ਵੇ
ਮੈਂ ਤੇਰੀ ਮਾਂ ਦੀ ਬੋਲੀ ਆਂ’: ਇੱਕ ਸੁਨੇਹਾ ਪੰਜਾਬੀਆਂ ਦੇ ਨਾਮ
ਭਿੰਦਰ ਜਲਾਲਾਬਾਦੀ, ਲੰਡਨ |
ਸਿਆਣਪ
, ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ
ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ |
ਇੱਕ
ਅਪੀਲ ਡੇਰਾ ਪ੍ਰੇਮੀਆਂ ਦੇ ਨਾਂ
ਮੇਘ ਰਾਜ ਮਿੱਤਰ, ਬਟਾਲਾ |
2
ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ
ਸਾਰਾਗੜੀ ਦੀ ਜੰਗ ਸਿੱਖ
ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ
ਉਜਾਗਰ ਸਿੰਘ, ਪਟਿਆਲਾ |
ਨੋਟਬੰਦੀ
: ਸਫਲ ਜਾਂ ਅਸਫਲ : ਦਾਅਵੇ ਆਪੋ-ਆਪਣੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਨਾਬਾਲਗ
ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ
ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ |
ਖਬਰਾਂ,
ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ |
31
ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਸਿੱਖ
ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
....ਭਰੂਣ
ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ |
ਦਾਣਾਂ
ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ,
ਲੰਡਨ |
ਕਸ਼ਮੀਰ
ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਇੱਕੋ
ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪੰਜਾਬੀ
ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ |
…ਤੇ
ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ |
ਦਿੱਲੀ
ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਸਿੱਖੀ
ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’ |
ਘਲੂਘਾਰਾ
ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ |
ਬਰਤਾਨੀਆਂ
ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ |
ਕੈਲਾਸ਼
ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਗਿਆਰਾਂ
ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ
ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ |
ਦੂਜੀ
ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ |
ਪੰਜਾਬੀ
ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ |
ਟਰੰਪ
ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ |
ਮਾਂ
ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ। |
ਕਰਮਾਂ
ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ* |
ਬਰਤਾਨੀਆਂ
ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ |
ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ |
ਪੰਜਾਬ
ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਹੋਣਹਾਰ
ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦਿੱਲੀ
ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵਿਅੰਗ
"ਕੋਈ ਹੋਰ ਸਕੀਮ ਨ੍ਹੀ
ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
''ਕੁਝ
ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ |
ਜ਼ਮੀਨੀ
ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਦਾਅਵਿਆਂ
ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪਿਆਰ
ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ |
ਪੰਥਕ
ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ |
ਸੁੰਦਰੀ
ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ |
ਪੁੱਤਾਂ
ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ |
|