|
|
|
ਕੈਲਾਸ਼ ਪੁਰੀ ਨਹੀਂ ਰਹੇ
- ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ
ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
|
|
|
|
ਕੈਲਾਸ਼ ਪੁਰੀ |
ਇਹ ਖ਼ਬਰ ਬੜੇ ਖ਼ੇਦ ਅਤੇ ਦੁੱਖ ਨਾਲ ਸੁਣੀ ਜਾਵੇਗੀ ਕਿ ਪੰਜਾਬੀ ਦੀ ਪ੍ਰਸਿੱਧ
ਲੇਖ਼ਕਾ ਕੈਲਾਸ਼ ਪੁਰੀ ਜੀ ਨੌਂ ਜੂਨ 2017 ਵਾਲੇ ਦਿਨ ਈਲਿੰਗ (ਲੰਡਨ) ਹਸਤਾਲ ਵਿਚ
ਦਮ ਤੋੜ ਗਏ ਹਨ। ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦੇ ਪ੍ਰਧਾਨ ਡਾਕਟਰ ਸਾਥੀ
ਲੁਧਿਆਣਵੀ ਨੇ ਸ਼ੋਕ ਪ੍ਰਗਟ ਕਰਦਿਆਂ ਕਿਹਾ ਕਿ ਕੈਲਾਸ਼ ਜੀ ਦੇ ਜਾਣ ਨਾਲ ਪੰਜਾਬੀ
ਭਾਸ਼ਾ ਅਤੇ ਸਾਹਿਤ ਨੂੰ ਬਹੁਤ ਬੜਾ ਘਾਟਾ ਪਿਆ ਹੈ। ਆਪ ਜੀ ਪੰਜਾਬੀ ਦੀ ਇਕੋ ਇਕ
ਲੇਖ਼ਕਾ ਸਨ ਜਿਨ੍ਹਾਂ ਨੇ ਭਾਰਤੀ ਨਾਰੀ ਦੇ ਦੁਖਾਂਤ ਪਰ ਖ਼ਾਸ ਕਰਕੇ ਕਾਮੁਕ
ਮਸਲਿਆਂ ਬਾਰੇ ਖ਼ੁੱਲ ਕੇ ਲਿਖਿ਼ਆ ਸੀ। ਸਾਥੀ ਜੀ ਨੇ ਕਿਹਾ ਕਿ ਉਹ ਉਨ੍ਹਾਂ ਨੂੰ
ਉਦੋਂ ਤੋਂ ਹੀ ਜਾਣਦੇ ਸਨ ਜਦੋਂ ਉਹ ਪੰਜਾਹਵਿਆਂ ਤੇ ਸੱਠਵਿਆਂ ਵਿਚ ਪੂਨੇ ਤੋਂ
‘ਸੁਭਾਗਵਤੀ’ ਨਾਮ ਦਾ ਔਰਤਾਂ ਅਤੇ ਕੁੜੀਆਂ ਵਾਸਤੇ ਮੈਗ਼ਜ਼ੀਨ ਕੱਢਿਆ ਕਰਦੇ ਸਨ ਤੇ
ਉਹ ਇਸ ਮੈਗ਼ਜੀਨ ਲਈ ਬਕਾਇਦਾ ਲਿਖਿ਼ਆ ਕਰਦੇ ਸਨ।
ਯਾਦ ਰਹੇ ਕੈਲਾਸ਼ ਪੁਰੀ ਅਤੇ ਉਨ੍ਹਾਂ ਦੇ ਸਵਰਗਵਾਸੀ ਪਤੀ ਡਾਕਟਰ ਗੋਪਾਲ ਸਿੰਘ
ਪੁਰੀ ਜੀ ਨੇ ਹੀ 1972 ਵਿਚ ਸਿ਼ਵ ਕੁਮਾਰ ਬਟਾਲਵੀ ਨੂੰ ਇਸ ਦੇਸ ਵਿਚ ਸੱਦਿਆ ਸੀ।
ਇਹ ਜੋੜਾ ਹਮੇਸ਼ਾ ਹੀ ਪੰਜਾਬੀਅਤ ਵਾਸਤੇ ਯਤਨਸ਼ੀਲ ਰਿਹਾ ਸੀ। ਕੈਲਾਸ਼ ਜੀ ਨੇ
ਬਹੁਤ ਸਾਰੀਆਂ ਪੁਸਤਕਾਂ ਪੰਜਾਬੀ ਦੁਨੀਆਂ ਦੀ ਝੋਲ਼ੀ ਪਾਈਆਂ ਸਨ। ਉਹ ਵਧੀਆ ਕਵੀ
ਸਨ, ਨਾਵਲਕਾਰ ਸਨ ਤੇ ਵਧੀਆ ਵਾਰਤਕ ਲੇਖ਼ਕਾ ਸਨ। ਉਹ ਪੋਠੋਹਾਰ ਦੇ ਜੰਮਪਲ ਸਨ। ਇਹ
ਉਹੋ ਹੀ ਇਲਾਕਾ ਸੀ ਜਿਸ ਨੇ ਪ੍ਰੋਫੈਸਰ ਮੋਹਨ ਸਿੰਘ, ਕਰਤਾਰ ਸਿੰਘ ਦੁੱਗਲ ਅਤੇ
ਭਾਈ ਵੀਰ ਸਿੰਘ ਜਿਹੇ ਲੇਖ਼ਕ ਪੈਦਾ ਕੀਤੇ ਸਨ।
ਪੰਜਾਬੀ ਸਾਹਿਤ ਕਲਾ ਕੇਂਦਰ ਯੂ ਕੇ ਦੇ ਸਾਰੇ ਮੈਂਬਰ ਅਤੇ ਐਗ਼ਜ਼ੈਕਟਿਵ
ਕੈਲਾਸ਼ ਪੁਰੀ ਦੇ ਜਾਣ ਦਾ ਦੁਖ ਮਹਿਸੂਸ ਕਰਦੇ ਹਨ। ਅਜ਼ੀਮ ਸ਼ੇਖ਼ਰ, ਮਨਪ੍ਰੀਤ
ਸਿੰਘ ਬੱਧਨੀਕਲਾਂ, ਮਨਜੀਤ ਕੌਰ ਪੱਡਾ, ਕੁਲਵੰਤ ਕੌਰ ਢਿੱਲੋਂ, ਗੁਰਨਾਮ ਸਿੰਘ
ਗਰੇਵਾਲ ਅਤੇ ਯਸ਼ ਸਾਥੀ ਨੇ ਭਾਵ ਭਿੰਨੇ ਸ਼ਬਦਾਂ ਵਿਚ ਕੈਲਾਸ ਪੁਰੀ ਜੀ ਨੂੰ
ਸਰਧਾਂਜਲੀਆਂ ਭੇਂਟ ਕੀਤੀਆਂ। |
10/06/2017 |
|
ਕੈਲਾਸ਼ ਪੁਰੀ ਅਤੇ ਸਾਥੀ ਲੁਧਿਆਣਵੀ |
|
ਸਾਥੀ ਲੁਧਿਆਣਵੀ, ਕੈਲਾਸ਼ ਪੁਰੀ ਅਤੇ ਡਾ. ਇੰਦਰਜੀਤ ਸਿੰਘ
|
ਸਾਥੀ ਲੁਧਿਆਣਵੀ ਅਤੇ ਕੈਲਾਸ਼ ਪੁਰੀ |
|
ਕੈਲਾਸ਼
ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ |
ਗਿਆਰਾਂ
ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ
ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ |
ਦੂਜੀ
ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ |
ਪੰਜਾਬੀ
ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ |
ਟਰੰਪ
ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ |
ਮਾਂ
ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ। |
ਕਰਮਾਂ
ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ* |
ਬਰਤਾਨੀਆਂ
ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ |
ਸ਼੍ਰੋਮਣੀ
ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ |
ਪੰਜਾਬ
ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ |
ਹੋਣਹਾਰ
ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ |
ਦਿੱਲੀ
ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਵਿਅੰਗ
"ਕੋਈ ਹੋਰ ਸਕੀਮ ਨ੍ਹੀ
ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ |
''ਕੁਝ
ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ |
ਜ਼ਮੀਨੀ
ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਦਾਅਵਿਆਂ
ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਪਿਆਰ
ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ |
ਪੰਥਕ
ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ |
ਸੁੰਦਰੀ
ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ |
ਪੁੱਤਾਂ
ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ |
|
|
|
|
|
|
|