ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ ਦੇ ਸੰਬੰਧ ਵਿੱਚ ਮਿਤੀ 20
ਮਈ ਦਿਨ ਸ਼ਨੀਵਾਰ ਨੂੰ ਦਿਸ਼ਾ ਸੰਸਥਾ ਦੇ ਮੈਂਬਰਾਂ ਦੀ ਇਕ ਮੀਟਿੰਗ 33
ਬੋਨਿਸਟਲ ਕਰੈਸੈਂਟ ਤੇ ਰੱਖੀ ਗਈ ਜਿਸ ਵਿੱਚ ਦਿਸ਼ਾ ਦੇ ਕੁਝਮੈਂਬਰਾਂ ਨੇ ਭਾਗ ਲਿਆ
। ਇਹ ਮੀਟਿੰਗ ਡਾ ਕੰਵਲਜੀਤ ਢਿੱਲੋਂ ਜੀ ਦੀ ਅਗਵਾਈ ਹੇਠ ਹੋਈ ਜਿਸ ਵਿੱਚ ਉਹਨਾਂ
ਨੇ ਇਸ ਸਮੁੱਚੀ ਕਾਨਫਰੰਸ ਦੀ ਰੂਪ ਰੇਖਾ ਤੋਂ ਮੈਂਬਰਾਂ ਨੂੰ ਜਾਣੂ ਕਰਵਾਇਆ ਅਤੇ
ਹਰ ਇੱਕ ਮੈਂਬਰ ਨੂੰ ਯੋਗ ਕੰਮ ਦੀ ਜਿੰਮੇਵਾਰੀ ਸੌਂਪੀ ।
ਦਿਸ਼ਾ ਦੀ ਪੂਰੀ ਟੀਮ ਇਸ ਦੂੱਜੀ ਵਿਸ਼ਵ ਔਰਤ ਕਾਨਫਰੰਸ ਲਈ ਬਹੁਤ ਉਤਸ਼ਾਹਿਤ
ਨਜਰ ਆਈ, ਇਹ ਕਾਨਫਰੰਸ 17 ਅਤੇ 18 ਜੂਨ ਨੂੰ ਸੈਂਚੁਰੀ ਗਾਰਡਨ ਬਰੈਂਪਟਨ ਵਿਖੇ ਹੋ
ਰਹੀ ਹੈ ।
ਇਸ ਤੋਂ ਪਹਿਲੀ ਮੀਟਿੰਗ ਜੋ ਐਮ ਪੀ ਪੀ ਜਗਮੀਤ ਸਿੰਘ ਦੇ ਦਫਤਰ ਵਿਖੇ ਹੋਈ ਸੀ,
ਉਸ ਵਿੱਚ ਕਾਨਫਰੰਸ ਦਾ ਪੋਸਟਰ ਜਾਰੀ ਕੀਤਾ ਗਿਆ ਸੀ । ਸਾਰੇ ਹੀ ਬਰੈਂਪਟਨ ਅਤੇ ਆਸ
ਪਾਸ ਦੇ ਇਲਾਕੇ ਵਾਲਿਆਂ ਨੂੰ ਇਸ ਕਾਨਫਰੰਸ ਵਿੱਚ 17 & 18 ਜੂਨ ਨੂੰ ਸਵੇਰੇ 10
ਵਜੇ ਤੋਂ ਸ਼ਾਮ 6 ਵਜੇ ਤੱਕ ਹੁੰਮ ਹੁੰਮਾ ਕੇ ਪੁੱਜਣ ਦਾ ਸੱਦਾ ਦਿੱਤਾ ਜਾਂਦਾ ਹੈ । |