WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪ੍ਰਦੂਸ਼ਣ ਬੱਚਿਆਂ ਦੇ ਭਵਿਖ ਲਈ ਖ਼ਤਰਨਾਕ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ


 

ਪੰਜਾਬ ਨੂੰ ਦੇਸ਼ ਦੇ ਬਾਕੀ ਰਾਜਾਂ ਨਾਲੋਂ ਵਿਕਸਤ ਰਾਜ ਗਿਣਿਆਂ ਜਾਂਦਾ ਹੈ। ਪੜਾਈ ਦੇ ਲਿਹਾਜ ਨਾਲ ਵੀ ਬਿਹਤਰ ਸਮਝਿਆ ਜਾਂਦਾ ਹੈ ਪ੍ਰੰਤੂ ਪੰਜਾਬ ਦੇ ਲੋਕ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿਚ ਆਪਣੀ ਜ਼ਿੰਮੇਵਾਰੀ ਸਮਝਣ ਵਿਚ ਅਸਮਰੱਥ ਸਾਬਤ ਹੋ ਰਹੇ ਹਨ। ਅਸਲ ਵਿਚ ਪੰਜਾਬੀ ਉਦਮੀ ਹੋਣ ਕਰਕੇ ਆਪੋ ਆਪਣੇ ਵਿਓਪਾਰ ਵਿਚ ਮੁਨਾਫ਼ੇ ਲੈਣ ਦੇ ਚੱਕਰ ਵਿਚ ਮੋਹਰੀ ਬਣਦੇ ਜਾ ਰਹੇ ਹਨ। ਆਪਣੀ ਸਮਾਜਿਕ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ। ਜਿਸ ਕਰਕੇ ਪ੍ਰਦੂਸ਼ਣ ਖ਼ਤਮ ਕਰਨ ਵਿਚ ਦਿਲਚਸਪੀ ਨਹੀਂ ਲੈ ਰਹੇ। ਸੁਪਰੀਮ ਕੋਰਟ  ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਵੀ ਪੰਜਾਬ ਦੇ ਲੋਕ ਆਪਣੇ ਭਵਿਖ ਲਈ ਸੰਜੀਦਾ ਨਹੀਂ ਹੋਏ। ਨਿਸਚਿਤ ਸਮੇਂ ਤੋਂ ਬਾਅਦ ਵੀ ਪਟਾਕੇ ਚਲਾਉਂਦੇ ਰਹੇ। ਇਕੱਲੇ ਚੰਡੀਗੜ ਦੇ ਹਸਪਤਾਲਾਂ ਵਿਚ ਪਟਾਕਿਆਂ ਨਾਲ ਜਲਣ ਦੇ 141 ਕੇਸ ਰਿਪੋਰਟ ਹੋਏ ਹਨ। ਦੀਵਾਲੀ ਵਾਲੇ ਦਿਨ ਹਵਾ ਦਾ ਪ੍ਰਦੂਸ਼ਣ ਪਿਛਲੇ ਸਾਲ ਦੇ ਮੁਕਾਬਲੇ 24 ਫ਼ੀ ਸਦੀ ਘੱਟ ਰਿਹਾ ਹੈ, ਜਦੋਂ ਕਿ ਪਿਛਲੇ ਸਾਲ 70 ਫ਼ੀ ਸਦੀ ਸੀ ਪ੍ਰੰਤੂ ਪਿਛਲੇ ਸਾਲ ਦੇ ਦੀਵਾਲੀ ਤੋਂ ਇਕ ਦਿਨ ਪਹਿਲਾਂ ਦੇ ਪ੍ਰਦੂਸ਼ਣ ਨਾਲੋਂ ਇਸ ਸਾਲ ਦੀਵਾਲੀ ਵਾਲੇ ਦਿਨ ਵਧੇਰੇ ਪ੍ਰਦੂਸ਼ਣ ਰਿਹਾ। ਪੰਜਾਬ ਪ੍ਰਦੂਸ਼ਣ ਬੋਰਡ ਦੇ ਕਹਿਣ ਮੁਤਾਬਕ ਹਵਾ ਦਾ ਪ੍ਰਦੂਸ਼ਣ ਏਅਰ ਕੁਆਲਿਟੀ ਇਨਡੈਕਸ ਰੋਟੀਨ  ਵਿਚ ਹੀ ਜ਼ਿਆਦਾ ਹੈ। ਸੁਪਰੀਮ ਕੋਰਟ  ਦੇ ਫ਼ੈਸਲੇ ਦਾ ਫਿਰ ਵੀ ਚੰਗਾ ਪ੍ਰਭਾਵ ਪਿਆ ਹੈ। ਹੈਰਾਨੀ ਦੀ ਗੱਲ ਹੈ ਕਿ ਸਿਆਸਤਦਾਨਾ ਨਾਲੋਂ ਸੁਪਰੀਮ ਕੋਰਟ ਆਪਣੀ ਜ਼ਿੰਮੇਵਾਰੀ ਜ਼ਿਆਦਾ ਸਮਝ ਰਿਹਾ ਹੈ। ਸਿਆਸਤਦਾਨ ਵੋਟਾਂ ਦੀ ਰਾਜਨੀਤੀ ਕਰਕੇ ਸਹੀ ਫ਼ੈਸਲੇ ਲੈਣ ਤੋਂ ਕੰਨੀ ਕਤਰਾਉਂਦੇ ਹਨ। ਦੀਵਾਲੀ ਵਾਲੇ ਦਿਨ ਪਰਾਲੀ ਸਾੜਨ ਦੀਆਂ 1188 ਘਟਨਾਵਾਂ ਹੋਈਆਂ ਹਨ। ਲਾਨਸੈਟ ਮੈਡੀਕਲ ਜਨਰਲ  ਦੀ ਰਿਪੋਰਟ ਅਨੁਸਾਰ 2015 ਵਿਚ ਦੁਨੀਆਂ ਵਿਚ ਪ੍ਰਦੂਸ਼ਣ ਨਾਲ 90 ਲੱਖ ਲੋਕ ਮਰੇ ਹਨ, ਇਨਾਂ ਵਿਚੋਂ 25 ਲੱਖ ਭਾਰਤੀ ਹਨ। ਭਾਰਤ ਖਾਸ ਕਰਕੇ ਪੰਜਾਬ ਦੇ ਲੋਕ ਭਾਵੇਂ ਪੰਜਾਬ ਨੂੰ ਦੇਸ਼ ਦਾ ਖ਼ੁਸ਼ਹਾਲ ਰਾਜ ਗਿਣਿਆਂ ਜਾਂਦਾ ਹੈ, ਆਪਣੀ ਅਤੇ ਆਪਣੇ ਬੱਚਿਆਂ ਦੀ ਸਿਹਤ ਬਾਰੇ ਬਹੁਤੇ ਸੁਚੇਤ ਨਹੀਂ ਹਨ। ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਵੀ ਸਿਹਤ ਪੱਖੀ ਨਹੀਂ ਹਨ। ਇਸੇ ਕਰਕੇ ਦੇਸ਼ ਵਿਚਲਾ ਹਰ ਤਰਾਂ ਦਾ ਪ੍ਰਦੂਸ਼ਣ ਭਾਰਤ ਦੇ ਭਵਿਖ ਲਈ ਖ਼ਤਰਨਾਕ ਸਾਬਤ ਹੋ ਰਿਹਾ ਹੈ।

ਭਾਰਤ ਨੂੰ ਸਵੱਛ ਰੱਖਣ ਲਈ "ਸਵੱਛ ਭਾਰਤ" ਦੀ ਮੁਹਿੰਮ ਕੇਂਦਰ ਸਰਕਾਰ ਵੱਲੋਂ ਚਲਾਈ ਜਾ ਰਹੀ ਹੈ। ਇਸ ਕਰਕੇ ਆਮ ਲੋਕਾਂ ਨੂੰ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਦੀ ਪ੍ਰੇਰਨਾ ਦਿੱਤੀ ਜਾ ਰਹੀ ਹੈ। ਪ੍ਰਧਾਨ ਮੰਤਰੀ, ਕੇਂਦਰੀ ਮੰਤਰੀ, ਰਾਜਾਂ ਦੇ ਮੁੱਖ ਮੰਤਰੀ, ਮੰਤਰੀ ਸਾਹਿਬਾਨ ਅਤੇ ਹੋਰ ਪਤਵੰਤੇ ਵਿਅਕਤੀ ਖ਼ੁਦ ਝਾੜੂ ਨਾਲ ਸਫਾਈ ਕਰਕੇ ਇਸ ਮੁਹਿੰਮ ਨੂੰ ਤੇਜ ਕਰ ਰਹੇ ਹਨ। ਭਾਵੇਂ ਇਨਾਂ ਪਤਵੰਤੇ ਵਿਅਕਤੀਆਂ ਨੇ ਆਪੋ ਆਪਣੇ ਘਰਾਂ ਵਿਚ ਕਦੀਂ ਵੀ ਸਫ਼ਾਈ ਨਹੀਂ ਕੀਤੀ ਹੁੰਦੀ ਅਤੇ ਨਾ ਹੀ ਉਨਾਂ ਤੋਂ ਆਸ ਕੀਤੀ ਜਾ ਸਕਦੀ ਹੈ। ਇਹ ਪ੍ਰਚਾਰ ਦਾ ਇਕ ਢੰਗ ਹੈ, ਜਿਸ ਰਾਹੀਂ ਆਮ ਲੋਕਾਂ ਨੂੰ ਜਾਗ੍ਰਤ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਪ੍ਰੰਤੂ ਨੇਤਾਵਾਂ ਨੂੰ ਆਪਣੇ ਅੰਦਰਲੇ ਪ੍ਰਦੂਸ਼ਣ ਨੂੰ ਖ਼ਤਮ ਕਰਨਾ ਚਾਹੀਦਾ ਹੈ ਫਿਰ ਸਾਰੇ ਪ੍ਰਦੂਸ਼ਣ ਖਤਮ ਹੋ ਜਾਣਗੇ।

ਪ੍ਰਦੂਸ਼ਣ ਕਈ ਪ੍ਰਕਾਰ ਦਾ ਹੁੰਦਾ ਹੈ। ਮਿਲਾਵਟ ਅਤੇ ਭਰਿਸ਼ਟਾਚਾਰ ਦਾ ਦੂਜਾ ਨਾਮ ਹੀ ਪ੍ਰਦੂਸ਼ਣ ਹੋ ਸਕਦਾ ਹੈ। ਇਹ ਸਮਾਜਿਕ ਬਿਮਾਰੀਆਂ ਸਮਾਜ ਨੂੰ ਘੁਣ ਵਾਂਗ ਚਿੰਬੜੀਆਂ ਹੋਈਆਂ ਹਨ। ਆਮ ਤੌਰ ਤੇ ਪ੍ਰਦੂਸ਼ਣ ਹਵਾ ਅਤੇ ਪਾਣੀ ਦਾ ਹੀ ਸਮਝਿਆ ਜਾਂਦਾ ਹੈ। ਖਾਣ ਪੀਣ ਦੀਆਂ ਵਸਤਾਂ ਵਿਚ ਮਿਲਾਵਟ ਅਤੇ ਕੀਟਨਾਸ਼ਕ ਦਵਾਈਆਂ ਵੀ ਇਕ ਕਿਸਮ ਨਾਲ ਪ੍ਰਦੂਸ਼ਣ ਹੀ ਹਨ ਕਿਉਂਕਿ ਜਿਹੜਾ ਵੀ ਪ੍ਰਾਣੀ ਇਨਾਂ ਦੀ ਵਰਤੋਂ ਨਾਲ ਬਣੀਆਂ ਜਾਂ ਉਤਪਾਦਨ ਕੀਤੀਆਂ ਵਸਤਾਂ ਨੂੰ ਖਾਵੇਗਾ, ਉਹ ਹਰ ਹਾਲਤ ਵਿਚ ਕਿਸੇ ਨਾ ਕਿਸੇ ਗੰਭੀਰ ਬਿਮਾਰੀ ਦਾ ਸ਼ਿਕਾਰ ਹੋਵੇਗਾ।

ਸਭ ਤੋਂ ਪਹਿਲਾਂ ਹਵਾ ਦੇ ਪ੍ਰਦੂਸ਼ਣ ਦੀ ਗੱਲ ਕਰਦੇ ਹਾਂ। ਹਰ ਪ੍ਰਾਣੀ ਨੂੰ ਜਿੰਦਾ ਰਹਿਣ ਲਈ ਹਵਾ ਦੀ ਜ਼ਰੂਰਤ ਹੁੰਦੀ ਹੈ। ਇਸ ਲਈ ਹਰ ਵਿਅਕਤੀ ਲਈ ਹਵਾ ਅਤਿਅੰਤ ਜ਼ਰੂਰੀ ਹੁੰਦੀ ਹੈ। ਹਵਾ ਨੂੰ ਸਾਫ਼ ਰੱਖਣ ਵਿਚ ਰੁੱਖ ਅਤੇ ਪੌਦੇ ਮਹੱਤਵਪੂਰਣ ਯੋਗਦਾਨ ਪਾਉਂਦੇ ਹਨ। ਹਵਾ ਵਿਚ ਮਿਲਾਵਟ, ਮਿੱਟੀ ਘੱਟਾ ਅਤੇ ਧੂੰਆਂ ਕਰਦੇ ਹਨ। ਸਾਡੇ ਦੇਸ਼ ਵਿਚ ਮਿੱਟੀ ਘੱਟਾ ਰੋਕਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਜਾਂਦਾ। ਹੁਣ ਤੱਕ ਧੂੰਏਂ ਵਲ ਵੀ ਕਿਸੇ ਨੇ ਧਿਆਨ ਨਹੀਂ ਦਿੱਤਾ। ਹਵਾ ਨੂੰ ਸਾਫ਼ ਸੁਥਰਾ ਰੱਖਣ ਵਿਚ ਸਮਾਜ ਵਿਸ਼ੇਸ਼ ਯੋਗਦਾਨ ਪਾ ਸਕਦਾ ਹੈ। ਹਵਾ ਨੂੰ ਗੰਧਲਾ ਹੋਣ ਤੋਂ ਰੋਕਣ ਲਈ ਸਮੁੱਚੇ ਸਮਾਜ ਨੂੰ ਹਿੱਸਾ ਪਾਉਣਾ ਚਾਹੀਦਾ ਹੈ। ਪੁਰਾਤਨ ਜ਼ਮਾਨੇ ਵਿਚ ਖਾਣਾ ਬਣਾਉਣ ਅਤੇ ਪਕਾਉਣ ਲਈ ਲੱਕੜਾਂ ਦੀ ਹੀ ਵਰਤੋਂ ਕੀਤੀ ਜਾਂਦੀ ਸੀ ਜਿਸ ਕਰਕੇ ਸਭ ਤੋਂ ਪਹਿਲਾ ਅਸਰ ਖਾਣਾ ਬਣਾਉਣ ਵਾਲੀਆਂ ਇਸਤਰੀਆਂ ਉਪਰ ਪੈਂਦਾ ਸੀ। ਉਨਾਂ ਦੀਆਂ ਅੱਖਾਂ ਦੀ ਨਜ਼ਰ ਖਰਾਬ ਹੋ ਜਾਂਦੀ ਸੀ। ਅੱਖਾਂ ਵਿਚ ਕੁਕਰੇ ਹੋ ਜਾਂਦੇ ਸਨ। ਆਮ ਤੌਰ ਤੇ ਘਰ ਦੇ ਮੈਂਬਰ ਵੀ ਰਸੋਈ ਵਿਚ ਚੌਂਤਰੇ ਤੇ ਬੈਠਕੇ ਚੁੱਲੇ ਦੇ ਮੂਹਰੇ ਹੀ ਖਾਣਾ ਖਾਂਦੇ ਸਨ, ਜਿਸ ਕਰਕੇ ਸਾਰੇ ਪਰਿਵਾਰਾਂ ਦੀਆਂ ਅੱਖਾਂ ਉਪਰ ਧੂੰਏਂ ਦਾ ਮਾੜਾ ਅਸਰ ਪੈਂਦਾ ਸੀ। ਪ੍ਰੰਤੂ ਆਧੁਨਿਕ ਤਕਨਾਲੋਜੀ ਦੇ ਆਉਣ ਨਾਲ ਖਾਣਾ ਪਕਾਉਣ ਦਾ ਕੰਮ ਰਸੋਈ ਗੈਸ ਨਾਲ ਕੀਤਾ ਜਾਂਦਾ ਹੈ, ਜਿਸ ਨਾਲ ਹਵਾ ਗੰਧਲੀ ਨਹੀਂ ਹੁੰਦੀ। ਫਿਰ ਵੀ ਭਾਰਤ ਗਰੀਬ ਦੇਸ਼ ਹੋਣ ਕਰਕੇ ਅਜੇ ਬਹੁਤ ਸਾਰੇ ਲੋਕ ਖਾਣਾ ਬਣਾਉਣ ਅਤੇ ਹੋਰ ਚੀਜਾਂ ਪਕਾਉਣ ਲਈ ਲੱਕੜਾਂ ਦੀ ਹੀ ਵਰਤੋਂ ਕਰਦੇ ਹਨ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮਾਂ ਲਈ ਲੱਕੜੀ ਨੂੰ ਜਾਲ ਕੇ ਕੰਮ ਕੀਤਾ ਜਾਂਦਾ ਹੈ। ਸਨਅਤਾਂ ਵਿਚਲੇ ਧੂੰਏਂ ਨਾਲ ਵੀ ਹਵਾ ਪ੍ਰਦੂਸ਼ਤ ਹੁੰਦੀ ਹੈ। ਇਸ ਲਈ ਅਜੇ ਵੀ ਸਾਡੀ ਹਵਾ ਗੰਧਲੀ ਹੁੰਦੀ ਹੈ, ਜਿਸ ਕਰਕੇ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਗੰਧਲੀ ਹਵਾ ਕਰਕੇ ਸਾਹ ਲੈਣ ਵਿਚ ਤਕਲੀਫ਼ ਹੁੰਦੀ ਹੈ। ਦਮੇ ਦੀ ਬੀਮਾਰੀ ਵਾਲਿਆਂ ਲਈ ਗੰਧਲੀ ਹਵਾ ਬਹੁਤ ਖ਼ਤਰਨਾਕ ਹੁੰਦੀ ਹੈ। ਖ਼ੂਨ ਸਾਫ ਕਰਨ ਲਈ ਆਕਸੀਜਨ ਦੀ ਲੋੜ ਹੁੰਦੀ ਹੈ, ਜੇਕਰ ਸਾਹ ਲੈਣ ਲਈ ਜਿਹੜੀ ਹਵਾ ਸਾਡੇ ਅੰਦਰ ਜਾਂਦੀ ਹੈ ਉਹ ਗੰਧਲੀ ਹੋਵੇਗੀ ਤਾਂ ਕੁਦਰਤੀ ਹੈ ਕਿ ਖ਼ੂਨ ਸਾਫ਼ ਹੋਣ ਵਿਚ ਮੁਸ਼ਕਲ ਹੁੰਦੀ ਹੈ। ਇਸ ਲਈ ਸਾਨੂੰ ਆਪਣੇ ਭਵਿਖ ਨੂੰ ਬਚਾਉਣ ਲਈ ਹਵਾ ਨੂੰ ਪ੍ਰਦੂਸ਼ਤ ਕਰਨ ਵਾਲੇ ਕੰਮ ਕਰਨ ਤੋਂ ਸੁਚੇਤ ਰਹਿਣਾ ਚਾਹੀਦਾ ਹੈ । ਅਜਿਹਾ ਕੋਈ ਕਦਮ ਨਹੀਂ ਚੁੱਕਣਾ ਚਾਹੀਦਾ ਜਿਸ ਨਾਲ ਹਵਾ ਗੰਧਲੀ ਹੋਵੇ।

ਕਿਸਾਨ ਹੁਣ ਤੱਕ ਆਮ ਤੌਰ ਤੇ ਜੀਰੀ ਦੀ ਰਹਿੰਦ ਖੂੰਹਦ ਨੂੰ ਸਾੜ ਦਿੰਦੇ ਸਨ, ਜਿਸ ਨਾਲ ਜ਼ਹਿਰੀਲਾ ਧੂੰਆਂ ਪੈਦਾ ਹੁੰਦਾ ਅਤੇ ਹਵਾ ਗੰਧਲੀ ਹੋ ਜਾਂਦੀ ਸੀ। ਇਸ ਤਰਾਂ ਕਰਨ ਨਾਲ ਫਸਲਾਂ ਲਈ ਲਾਹੇਬੰਦ ਮਿੱਤਰ ਕੀੜੇ ਵੀ ਮਰ ਜਾਂਦੇ ਸਨ, ਜਿਸਦਾ ਅਸਰ ਜ਼ਮੀਨ ਦੀ ਉਪਜਾਊ ਸ਼ਕਤੀ ਉਪਰ ਵੀ ਪੈਂਦਾ ਹੈ। ਸਰਕਾਰ ਕਿਸਾਨਾ ਨੂੰ ਅਜਿਹਾ ਕਰਨ ਤੋਂ ਪ੍ਰਹੇਜ ਕਰਨ ਦੀ ਸਲਾਹ ਦਿੰਦੀ ਹੈ। ਗਰੀਨ ਟਰਬਿਊਨਲ  ਨੇ ਵੀ ਬੰਦਸ਼ਾਂ ਲਗਾਈਆਂ ਹਨ ਜੋ ਕਿਸਾਨੀ ਲਈ ਲਾਹੇਬੰਦ ਹਨ ਪ੍ਰੰਤੂ ਕੁਝ ਕਿਸਾਨ ਸੰਸਥਾਵਾਂ ਅਤੇ ਨੇਤਾ ਇਸ ਦਾ ਵਿਰੋਧ ਕਰਕੇ ਕਿਸਾਨਾ ਨੂੰ ਉਕਸਾਉਂਦੇ ਹਨ। ਇਸ ਲਈ ਕਿਸਾਨਾ ਨੂੰ ਸੁਚੇਤ ਹੋਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਬਿਆਨ ਦੇ ਦਿੱਤਾ ਕਿ ਜੀਰੀ ਦੀ ਰਹਿੰਦ ਖੂੰਹਦ ਨੂੰ ਸਾੜਨ ਵਾਲੇ ਕਿਸਾਨਾ ਵਿਰੁਧ ਕੇਸ ਰਜਿਸਟਰ  ਨਹੀਂ ਕੀਤੇ ਜਾਣਗੇ, ਜਿਸਨੇ ਬਲਦੀ ਉਪਰ ਤੇਲ ਦਾ ਕੰਮ ਕੀਤਾ ਹੈ। ਕਿਸਾਨਾ ਨੇ ਫਟਾਫਟ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਜਿਸ ਨਾਲ ਹਵਾ ਜ਼ਹਿਰੀਲੀ ਹੋ ਗਈ। ਧੂੰਏਂ ਨਾਲ ਕਿਸਾਨਾ ਦੇ ਬੱਚਿਆਂ ਦੀ ਸਿਹਤ ਉਪਰ ਵੀ ਮਾੜਾ ਅਸਰ ਪੈਂਦਾ ਹੈ। ਅਨੇਕਾਂ ਬਿਮਾਰੀਆਂ ਲਗਦੀਆਂ ਹਨ। ਇਸ ਲਈ ਕਿਸਾਨਾ ਨੂੰ ਸਰਕਾਰ ਦੀ ਸਲਾਹ ਮੰਨਣੀ ਚਾਹੀਦੀ ਹੈ। ਜੀਰੀ ਦੀ ਰਹਿੰਦ ਖੂੰਹਦ ਦਾ ਯੋਗ ਪ੍ਰਬੰਧ ਕਰਨ ਵਿਚ ਸਰਕਾਰ ਨੂੰ ਕਿਸਾਨਾ ਦਾ ਸਹਾਈ ਹੋਣਾ ਚਾਹੀਦਾ ਹੈ। ਰਹਿੰਦ ਖੂੰਹਦ ਨੂੰ ਹਰੀ ਖਾਦ ਦੇ ਤੌਰ ਤੇ ਵਰਤਣ ਲਈ ਸਸਤੀਆਂ ਦਰਾਂ ਉਪਰ ਖੇਤੀ ਦੇ ਸੰਦ ਮੁਹੱਈਆ ਕਰਨੇ ਚਾਹੀਦੇ ਹਨ, ਫਿਰ ਕਿਸਾਨ ਆਪ ਹੀ ਹਰੀ ਖਾਦ ਬਣਾਉਣ ਲੱਗ ਜਾਣਗੇ। ਕਿਸਾਨਾ ਨੂੰ ਵੀ ਸਰਕਾਰ ਦੀਆਂ ਆਰਥਿਕ ਸਮੱਸਿਆਵਾਂ ਨੂੰ ਸਮਝਦੇ ਹੋਏ ਸਹਿਯੋਗ ਦੇਣਾ ਚਾਹੀਦਾ ਹੈ। ਰਹਿੰਦ ਖੂੰਹਦ ਨੂੰ ਅੱਗ ਦੀ ਭੇਂਟ ਨਹੀਂ ਚਾੜਨਾ ਚਾਹੀਦਾ ਕਿਉਂਕਿ ਕਈ ਅਲਾਮਤਾਂ ਅਸੀਂ ਆਪ ਹੀ ਸਹੇੜ ਲੈਂਦੇ ਹਾਂ। ਜੀਰੀ ਦੀ ਰਹਿੰਦ ਖੂੰਹਦ ਨੂੰ ਹਰੀ ਖਾਦ ਵਿਚ ਬਦਲਣ ਲਈ ਆਉਣ ਵਾਲੇ ਖ਼ਰਚ ਨਾਲੋਂ ਬਿਮਾਰੀਆਂ ਦੇ ਇਲਾਜ ਉਪਰ ਜ਼ਿਆਦਾ ਖ਼ਰਚਾ ਆਉਂਦਾ ਹੈ ਕਿਉਂਕਿ ਡਾਕਟਰੀ ਸਹਾਇਤਾ ਵੀ ਵਿਓਪਾਰ ਬਣਕੇ ਵੱਡੇ ਸਰਮਾਏਦਾਰਾਂ ਦੇ ਹੱਥ ਆ ਗਈ ਹੈ। ਉਹ ਆਪਣੇ ਵਿਓਪਾਰ ਵਿਚ ਲਾਭ ਹਾਨੀ ਦੀ ਗੱਲ ਕਰਦੇ ਹਨ। "ਸਵੱਛ ਭਾਰਤ" ਦੀ ਮੁਹਿੰਮ ਚਲਾਉਣ ਵਾਲਿਆਂ ਨੂੰ ਵੀ ਨਿਗਰਾਨੀ ਕਰਨੀ ਚਾਹੀਦੀ ਹੈ ਕਿ ਜਿਹੜਾ ਕੂੜਾ ਕਰਕਟ ਖੁਲੇ ਮੈਦਾਨਾ ਵਿਚ ਪਿਆ ਹੁੰਦਾ ਹੈ, ਉਸਨੂੰ ਅੱਗ ਲਗਾ ਦਿੱਤੀ ਜਾਂਦੀ ਹੈ। ਉਨਾਂ ਲੋਕਾਂ ਨੂੰ ਵੀ ਕਾਨੂੰਨੀ ਸ਼ਿਕੰਜੇ ਵਿਚ ਲੈਣਾ ਚਾਹੀਦਾ ਹੈ, ਜਿਹੜੇ ਕੂੜਾ ਕਰਟ ਨੂੰ ਅੱਗ ਲਗਾਉਂਦੇ ਹਨ। ਇਕੱਲੇ ਕਿਸਾਨ ਹੀ ਹਵਾ ਨੂੰ ਗੰਧਲਾ ਕਰਨ ਦੇ ਜ਼ਿੰਮੇਵਾਰ ਨਹੀਂ। ਸਨਅਤਕਾਰ ਵੀ ਬਰਾਬਰ ਦੇ ਭਾਗੀਦਾਰ ਹਨ, ਜਿਹੜੇ ਆਪਣੀਆਂ ਸਨਅਤਾਂ ਵਿਚ ਟਰੀਟਮੈਂਟ ਪਲਾਂਟ  ਨਹੀਂ ਲਗਵਾਉਂਦੇ।

ਫੌਜ ਅਤੇ ਵਾਤਾਵਰਨ ਦਾ ਨੁਕਸਾਨ
ਸੁਖਵੰਤ ਹੁੰਦਲ

ਇੱਟਾਂ ਬਣਾਉਣ ਵਾਲੇ ਭੱਠੇ ਵੀ ਹਵਾ ਗੰਧਲੀ ਕਰਦੇ ਹਨ ਕਿਉਂਕਿ ਇੱਟਾਂ ਕੋਲੇ ਨਾਲ ਪਕਾਈਆਂ ਜਾਂਦੀਆਂ ਹਨ। ਜਿਹੜੇ ਨਰੇਗਾ ਮਜ਼ਦੂਰ ਸਫਾਈ ਕਰਦੇ ਹਨ, ਉਹ ਵੀ ਸਫਾਈ ਕਰਕੇ ਕੂੜੇ ਕਰਕਟ ਨੂੰ ਅੱਗ ਲਗਾ ਦਿੰਦੇ ਹਨ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਉਸਦੇ ਵਿਭਾਗ ਉਨਾਂ ਨੂੰ ਵੀ ਅਜਿਹਾ ਕਰਨ ਤੋਂ ਰੋਕਣ। ਇਸ ਸਾਰੀ ਪਰੀਚਰਚਾ ਦਾ ਸਿੱਟਾ ਨਿਕਲਦਾ ਹੈ ਕਿ ਮੁਨੱਖ ਨੂੰ ਆਪਣੀ ਸੋਚ ਬਦਲਣੀ ਪਵੇਗੀ ਤਾਂ ਹੀ ਅਸੀਂ ਨਰੋਆ ਅਤੇ ਸਿਹਤਮੰਦ ਸਮਾਜ ਸਥਾਪਤ ਕਰ ਸਕਾਂਗੇ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072

29/10/2017

ਪ੍ਰਦੂਸ਼ਣ ਬੱਚਿਆਂ ਦੇ ਭਵਿਖ ਲਈ ਖ਼ਤਰਨਾਕ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਸਾਹਿਤ ਕਲਾ ਕੇਂਦਰ (ਲੰਡਨ) ਵਲ੍ਹੋਂ ਸਾਵੀ ਤੂਰ ਦੇ ਦੇਹਾਂਤ ਉਤੇ ਸ਼ੋਕ ਮਤਾ
ਸਾਥੀ ਲੁਧਿਆਣਵੀ, ਲੰਡਨ
ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ. ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ
ਉਜਾਗਰ ਸਿੰਘ, ਪਟਿਆਲਾ
‘ਵੇ ਮੈਂ ਤੇਰੀ ਮਾਂ ਦੀ ਬੋਲੀ ਆਂ’: ਇੱਕ ਸੁਨੇਹਾ ਪੰਜਾਬੀਆਂ ਦੇ ਨਾਮ
ਭਿੰਦਰ ਜਲਾਲਾਬਾਦੀ, ਲੰਡਨ
ਸਿਆਣਪ , ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ
ਇੱਕ ਅਪੀਲ ਡੇਰਾ ਪ੍ਰੇਮੀਆਂ ਦੇ ਨਾਂ
ਮੇਘ ਰਾਜ ਮਿੱਤਰ, ਬਟਾਲਾ
2 ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ
ਸਾਰਾਗੜੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ
ਉਜਾਗਰ ਸਿੰਘ, ਪਟਿਆਲਾ
ਨੋਟਬੰਦੀ : ਸਫਲ ਜਾਂ ਅਸਫਲ : ਦਾਅਵੇ ਆਪੋ-ਆਪਣੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਾਬਾਲਗ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ
ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ
31 ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਸਿੱਖ ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਸਵੰਤ ਸਿੰਘ ‘ਅਜੀਤ’, ਦਿੱਲੀ
....ਭਰੂਣ ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਕਸ਼ਮੀਰ ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ
ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ
ਸਿੱਖੀ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ
ਬਰਤਾਨੀਆਂ ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ
ਕੈਲਾਸ਼ ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਗਿਆਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ
ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ
ਟਰੰਪ ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ।
ਕਰਮਾਂ ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ*
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com