WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਅੰਕਲ- ਅੰਟੀ ਨੇ ਮਾਰ ’ਤੇ ਚਾਚੇ ਤਾਏ ਭੂਆ ਫੁੱਫੜ
ਡਾ. ਨਿਸ਼ਾਨ ਸਿੰਘ ਰਾਠੌਰ


 

ਮੇਰੇ ਇਸ ਲੇਖ ਦਾ ਸਿਰਲੇਖ ਪੜ੍ਹ ਕੇ ਪਾਠਕ ਸੋਚ ਰਹੇ ਹੋਣਗੇ ਕਿ ਕਿਸੇ ਆਦਮੀ ਜਾਂ ਔਰਤ ਨੇ ਮਿਲ ਕੁੱਝ ਵਿਅਕਤੀਆਂ ਦਾ ਕਤਲ ਕਰ ਦਿੱਤਾ ਹੈ ਪਰ ਅਜਿਹੀ ਗੱਲ ਨਹੀਂ ਹੈ। ਅਸਲ ਵਿੱਚ ਇਸ ਲੇਖ ਦਾ ਮੁੱਖ ਮਨੋਰਥ ਇਹ ਹੈ ਕਿ ਅੰਗਰੇਜ਼ੀ ਕਲਚਰ ਦਾ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਸੰਸਕ੍ਰਿਤੀ ਤੇ ਇੰਨਾ ਜਿਆਦਾ ਅਤੇ ਡੂੰਗਾ ਪ੍ਰਭਾਵ ਪਿਆ ਹੈ ਕਿ ਮੈਨੂੰ ਇਹ ਗੱਲ ਕਹਿਣ ਲਈ ਮਜ਼ਬੂਰ ਹੋਣਾ ਪਿਆ ਹੈ ਕਿ ਪੱਛਮੀ ਸਮਾਜ ਦੇ ਅੰਕਲ- ਅੰਟੀ ਸ਼ਬਦ ਨੇ ਭਾਰਤੀ ਰਿਸ਼ਤਿਆਂ ਦੇ ਮੋਹ ਭਿੱਜੇ ਸ਼ਬਦਾਂ ਚਾਚੇ, ਤਾਏ, ਭੂਆ ਅਤੇ ਫੁੱਫੜ ਦਾ ਕਤਲ ਕਰ ਦਿੱਤਾ ਹੈ।

ਵਿਅੰਗ ਲੱਗਣ ਵਾਲੇ ਇਸ ਗੰਭੀਰ ਵਿਸ਼ੇ ਬਾਰੇ ਆਪਣੇ ਸੂਝਵਾਨ ਪਾਠਕਾਂ ਨਾਲ ਚਰਚਾ ਕਰਨ ਬਾਰੇ ਮੈਨੂੰ ਕਿਸੇ ਪੰਜਾਬੀ ਹਿਤੈਸ਼ੀ ਵਿਦਵਾਨ ਜਾਂ ਲਾਊਡ ਸਪੀਕਰਾਂ ਵਿਚ ਉੱਚੀ- ਉੱਚੀ ਰੌਲਾ ਪਾ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਕਿਸੇ ਲੀਡਰ ਨੇ ਪ੍ਰੇਰਿਤ ਨਹੀਂ ਕੀਤਾ ਬਲਕਿ ਬਿਲਕੁਲ ਅਨਪੜ੍ਹ ਤਾਈ ਨਿਹਾਲ ਕੌਰ, ਜਿਹੜੀ ਹੁਣ ਤਾਈ ਤੋਂ ਅੰਟੀ ਬਨਣ ਦਾ ਸੰਤਾਪ ਅਕਸਰ ਹੀ ਭੋਗਦੀ ਰਹਿੰਦੀ ਹੈ, ਨੇ ਲਿਖਣ ਲਈ ਸੁਚੇਤ ਕੀਤਾ ਹੈ ਜਿਸੇ ਦੇ ਸਿੱਟੇ ਵੱਜੋਂ ਇਹ ਲੇਖ ਆਪ ਸੂਝਵਾਨ ਪਾਠਕਾਂ ਦੇ ਸਾਹਮਣੇ ਹਾਜ਼ਰ ਹੈ।

ਪਿੰਡੋਂ ਸ਼ਹਿਰ ਲਈ ਚੱਲੀ ਤਾਈ ਨਿਹਾਲੀ ਨੂੰ ਬੱਸ ਵਿਚ ਬੈਠੇ ਇਕ ਸ਼ਹਿਰੀ ਮੁੰਡੇ ਨੇ ਅੰਟੀ ਕੀ ਕਹਿ ਦਿੱਤਾ ਤਾਈ ਨੇ ਤਾਂ ਪੂਰੀ ਬੱਸ ਨੂੰ ਹੀ ਭਾਜੜ ਪਾ ਦਿੱਤੀ। ਤਾਈ ਨੇ ਉਸ ਅੰਗਰੇਜ਼ ਮੁੰਡੇ ਨੂੰ ਚੰਗੀ ਪੰਜਾਬੀ ਪੜ੍ਹਾਈ।

ਬੱਸ ਵਿਚ ਪੰਜਾਬੀ ਦੀ ਕਲਾਸ ਲੈਣ ਮਗਰੋਂ ਜਦੋਂ ਤਾਈ ਸਾਡੇ ਘਰ ਆਈ ਤਾਂ ਉਸ ਨੇ ਇਸ ਘਟਨਾ ਬਾਰੇ ਅਤੇ ਪੰਜਾਬੀ ਮਾਂ- ਬੋਲੀ ਦੇ ਹਸ਼ਰ ਬਾਰੇ ਮੇਰੇ ਨਾਲ ਗੱਲਬਾਤ ਕੀਤੀ। ਉਸ ਦੀਆਂ ਗੱਲਾਂ ਤੋਂ ਮੈਨੂੰ ਅਹਿਸਾਸ ਹੋਇਆ ਕਿ ਸੱਚਮੁਚ ਅੱਜ ਪੰਜਾਬੀ ਸੰਤਾਪ ਭੋਗ ਰਹੀ ਹੈ ਅਤੇ ਆਮ ਜਨ- ਜੀਵਨ ਵਿਚੋਂ ਪੰਜਾਬੀ ਸ਼ਬਦ ਅਲੋਪ ਹੁੰਦੇ ਜਾ ਰਹੇ ਹਨ।

ਕੁੱਝ ਸਮਾਂ ਪਹਿਲਾਂ ਜਦੋਂ ਮੈਂ ਸਕੂਲ ਵਿੱਚ ਪੰਜਾਬੀ ਅਧਿਆਪਕ ਵੱਜੋਂ ਬੱਚਿਆਂ ਨੂੰ ਪੜ੍ਹਾ ਰਿਹਾ ਸੀ ਤਾਂ ਇੱਕ ਵਿਦਿਆਰਥਣ ਨੇ ਮੇਰੇ ਕੋਲੋਂ "ਜੱਜ" ਸ਼ਬਦ ਦੀ ਪੰਜਾਬੀ ਪੁੱਛ ਲਈ। ਮੈਨੂੰ ਹੱਥਾਂ-ਪੈਰਾਂ ਦੀ ਪੈ ਗਈ ਕਿਉਂਕਿ ਅਸੀਂ ਤਾਂ "ਜੱਜ" ਸ਼ਬਦ ਨੂੰ ਪੰਜਾਬੀ ਸ਼ਬਦ ਹੀ ਸਮਝੀ ਬੈਠੇ ਹਾਂ। "ਜੱਜ" ਸ਼ਬਦ ਦੀ ਪੰਜਾਬੀ ਭਾਲਣ ਲਈ ਮੈਨੂੰ ਕਈ ਵਿਦਵਾਨਾਂ ਦਾ ਸਹਾਰਾ ਲੈਣਾ ਪਿਆ ਪਰ ਕੋਈ ਸਫ਼ਲਤਾ ਹੱਥ ਨਾ ਲੱਗੀ। ਇੱਥੋਂ ਤੱਕ ਕੇ ਪੰਜਾਬੀ ਵਿਚ ਪੀਐੱਚ.ਡੀ. ਕਰ ਚੁਕੇ ਮੇਰੇ ਕਈ ਮਿੱਤਰ ਵੀ ਹੱਥ ਖੜ੍ਹੇ ਕਰ ਗਏ।

ਆਖ਼ਰ ਕਈ ਦਿਨਾਂ ਦੀ ਮਿਹਨਤ ਤੋਂ ਬਾਅਦ ਪਤਾ ਲੱਗਾ ਕਿ "ਜੱਜ" ਨੂੰ ਪੰਜਾਬੀ ਵਿਚ ‘ਨਿਆਂਕਾਰ‘ ਕਿਹਾ ਜਾਂਦਾ ਹੈ। ਸੋ ਕਹਿਣ ਤੋਂ ਭਾਵ ਅਸੀਂ ਅੱਜ ਪੰਜਾਬੀ ਸ਼ਬਦਾਂ ਨੂੰ ਹੀ ਭੁੱਲਦੇ ਜਾ ਰਹੇ ਹਾਂ। ਸਾਨੂੰ ਪੰਜਾਬੀ ਅਤੇ ਅੰਗਰੇਜ਼ੀ ਸ਼ਬਦਾਂ ਵਿਚਲਾ ਫ਼ਰਕ ਹੀ ਭੁੱਲਦਾ ਜਾ ਰਿਹਾ ਹੈ।

ਇਸ ਹਕੀਕਤ ਤੋਂ ਅਸੀਂ ਪਾਸਾ ਨਹੀਂ ਵੱਟ ਸਕਦੇ ਕਿ ਅੱਜ ਤੋਂ ਕੁੱਝ ਸਾਲ ਪਹਿਲਾਂ ਤੱਕ ਪਿੰਡਾਂ ਵਿਚ ਚਾਚੇ, ਤਾਏ, ਭੂਆ ਅਤੇ ਫੁੱਫੜ ਸ਼ਬਦ ਆਮ ਹੀ ਵਰਤੇ ਜਾਂਦੇ ਨਜ਼ਰ ਆਉਂਦੇ ਸਨ ਪਰ ਅੱਜ ਇਹ ਜਗ੍ਹਾ ਅੰਕਲ ਅਤੇ ਅੰਟੀ ਸ਼ਬਦ ਨੇ ਲੈ ਲਈ ਹੈ।

ਪੰਜਾਬੀ ਸੱਭਿਆਚਾਰ ਵਿੱਚ ਲੁਕਿਆ ਪਿਆਰ, ਮੁਹਬੱਤ, ਸਨੇਹ ਅਤੇ ਆਪਣਾਪਣ ਅੱਜ ਕੇਵਲ ਬਨਾਵਟੀ ਰਸਮ ਜਿਹੀ ਬਣ ਕੇ ਰਹਿ ਗਿਆ ਹੈ। ਕੋਈ ਮਾਸੀ ਨਹੀਂ ਰਹੀ, ਕੋਈ ਭੂਆ ਨਹੀਂ ਰਹੀ, ਕੋਈ ਮਾਮਾ ਨਹੀਂ ਰਿਹਾ ਅਤੇ ਕੋਈ ਚਾਚਾ ਨਹੀਂ ਰਿਹਾ... ਰਹਿ ਗਿਆ ਹੈ ਤਾਂ ਬੱਸ ਅੰਕਲ- ਅੰਟੀ ਦਾ ਬਨਾਵਟੀ ਜਿਹਾ ਰਿਸ਼ਤਾ।

ਅੱਜ ਤੋਂ ਕੁਝ ਸਾਲ ਪਹਿਲਾਂ ਪਿੰਡਾਂ ਵਿੱਚ ਜੇਕਰ ਕਿਸੇ ਪਰਿਵਾਰ ਦਾ ਕਿਸੇ ਦੂਜੇ ਪਰਿਵਾਰ ਨਾਲ ਰਿਸ਼ਤਾ ਨਹੀਂ ਵੀ ਸੀ ਹੁੰਦਾ ਫਿਰ ਵੀ ਪਿੰਡ ਦੇ ਜੁਆਕਾਂ ਲਈ ਉਹ ਆਪਣੇ ਹੁੰਦੇ ਸਨ ਅਤੇ ਜੁਆਕ ਉਸ ਘਰ ਦੇ ਆਦਮੀਆਂ ਨੂੰ ਚਾਚਾ ਜਾਂ ਤਾਇਆ ਅਤੇ ਔਰਤਾਂ ਨੂੰ ਚਾਚੀ ਜਾਂ ਤਾਈ ਕਿਹਾ ਕਰਦੇ ਸਨ। ਇਹਨਾਂ ਸ਼ਬਦਾਂ ਵਿੱਚੋਂ ਆਪਸੀ ਪਿਆਰ ਅਤੇ ਮੁਹਬੱਤ ਦੀ ਖੁਸ਼ਬੂ ਆਉਂਦੀ ਹੁੰਦੀ ਸੀ, ਪਰ ਜਿਵੇਂ- ਜਿਵੇਂ ਅਸੀਂ ਅੰਗਰੇਜ਼ ਬਨਣ ਦੀ ਨਕਲ ਕੀਤੀ ਚਾਚੇ, ਤਾਏ, ਭੂਆ ਅਤੇ ਫੁੱਫੜ ਦੀ ਜਗ੍ਹਾ ਅੰਗਰੇਜ਼ੀ ਦੇ ਸ਼ਬਦ ਅੰਕਲ- ਅੰਟੀ ਨੇ ਲੈ ਲਈ।

ਮੇਰੇ ਇਸ ਲੇਖ ਦੇ ਪਾਠਕ ਸ਼ਾਇਦ ਇਹ ਸੋਚ ਰਹੇ ਹੋਣਗੇ ਕਿ ਮੈਂ ਅੰਗਰੇਜ਼ੀ ਵਿਰੋਧੀ ਹਾਂ ਪਰ ਅਜਿਹੀ ਗੱਲ ਨਹੀਂ ਹੈ। ਅੰਗਰੇਜ਼ੀ ਇਕ ਅੰਤਰਰਾਸ਼ਟਰੀ ਭਾਸ਼ਾ ਹੈ ਅਤੇ ਇਸਦਾ ਗਿਆਨ ਬਹੁਤ ਜ਼ਰੂਰੀ ਹੈ। ਇਸ ਦੇ ਨਾਲ ਹੀ ਮਾਂ- ਬੋਲੀ ਦਾ ਸਤਿਕਾਰ ਸਭ ਤੋਂ ਜਿਆਦਾ ਜ਼ਰੂਰੀ ਹੈ। ਸਿਆਣੇ ਕਹਿੰਦੇ ਹਨ ਕਿ ‘ਜਿਹੜਾ ਵਿਅਕਤੀ ਆਪਣੀ ਮਾਂ ਦਾ ਸਤਿਕਾਰ ਨਹੀਂ ਕਰ ਸਕਦਾ ਉਹ ਆਪਣੀ ਮਾਸੀ ਦਾ ਸਤਿਕਾਰ ਕਿਸ ਤਰ੍ਹਾਂ ਕਰ ਸਕਦਾ ਹੈ...?’

ਜੇਕਰ ਅਸੀਂ ਆਪਣੀਆਂ ਮਾਸੀਆਂ, ਭੂਆ, ਚਾਚੀਆਂ ਅਤੇ ਤਾਈਆਂ ਨੂੰ ਇਸੇ ਤਰ੍ਹਾਂ ਅੰਟੀ ਕਹਿੰਦੇ ਗਏ ਅਤੇ ਚਾਚਿਆਂ ਤਾਇਆਂ ਨੂੰ ਅੰਕਲ ਬਣਾਈ ਗਏ ਤਾਂ ਆਉਣ ਵਾਲੀਆਂ ਪੀੜ੍ਹੀਆਂ ਸ਼ਾਇਦ ਇਹਨਾਂ ਸ਼ਬਦਾਂ ਤੋਂ ਹੀ ਅਣਜਾਨ ਹੋ ਜਾਣ ਕਿ ਚਾਚਾ ਕੌਣ ਹੁੰਦਾ ਹੈ ਅਤੇ ਤਾਇਆ ਕੌਣ ਹੁੰਦਾ ਹੈ? ਇਸ ਦੀ ਜ਼ਿੰਮੇਵਾਰੀ ਸਾਡੀ ਆਪਣੀ ਹੋਵੇਗੀ।

ਪੰਜਾਬੀ ਸੱਭਿਆਚਾਰ ਵਿੱਚ ਇਕ ਹੋਰ ਨਵੀਂ ਮੁਸੀਬਤ ਅੱਜ ਸਾਡੇ ਸਾਹਮਣੇ ਆ ਰਹੀ ਹੈ ਅਤੇ ਉਹ ਇਹ ਹੈ ਕਿ ਇਹਨਾਂ ਅੰਗਰੇਜ਼ੀ ਸ਼ਬਦਾਂ ਨੂੰ ਆਪਣੇ ਮਨ ਮੁਤਾਬਿਕ ਪ੍ਰਯੋਗ ਕਰਨਾ। ਅੰਕਲ- ਅੰਟੀ ਅਤੇ ਮੰਮੀ- ਡੈਡੀ ਤੱਕ ਤਾਂ ਚਲੋ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰ ਪੰਜਾਬੀਆਂ ਨੇ ਆਪਣੇ ਸੁਭਾਅ ਮੁਤਾਬਿਕ ਇੱਥੇ ਵੀ ਅਦਲਾ- ਬਦਲੀ ਕਰ ਲਈ ਹੈ। ਅੱਜ ਦੇ ਮੰਮੀ-ਡੈਡੀ ਵੀ ਮੋਮ- ਡੈਡ ਬਣ ਗਏ ਹਨ। ਪਤਾ ਨਹੀਂ ਇਹ ਸਿਲਸਿਲਾ ਕਿੱਥੇ ਜਾ ਕੇ ਰੁਕੇਗਾ...! ਰੱਬ ਹੀ ਜਾਣੇ।

ਪੰਜਾਬੀ ਸੱਭਿਆਚਾਰ ਵਿਚ ਲੁੱਕਿਆ ਪਿਆਰ, ਮੁਹਬੱਤ ਅਤੇ ਸਨੇਹ ਇਹਨਾਂ ਅੰਗਰੇਜ਼ੀ ਸ਼ਬਦਾਂ ਦੀ ਭੇਟ ਚੜ੍ਹ ਗਿਆ ਹੈ। ਆਪਣੇ ਸੱਕੇ ਤਾਏ, ਚਾਚੇ ਵੀ ਅੰਕਲ ਅਤੇ ਬੱਸ, ਰੇਲ ਵਿੱਚ ਮਿਲਿਆ ਕੋਈ ਅਣਜਾਨ ਵਿਅਕਤੀ ਵੀ ਅੰਕਲ, ਫਿਰ ਮੁਹਬੱਤ, ਸਨੇਹ ਅਤੇ ਪਿਆਰ ਕਿੱਥੇ ਹੈ?

ਪੰਜਾਬੀ ਸੱਭਿਆਚਾਰ ਵਿੱਚ ਰਿਸ਼ਤਿਆਂ ਲਈ ਤਾਂ ਅਮੁੱਲ ਪਿਆਰ ਅਤੇ ਮੁਹਬੱਤ ਭਰੀ ਪਈ ਹੈ ਪਰ ਇਹ ਅੰਕਲ- ਅੰਟੀ ਪੰਜਾਬੀ ਸੱਭਿਆਚਾਰ ਦਾ ਅੰਗ ਨਹੀਂ ਹਨ। ਇਸ ਲਈ ਇਹਨਾਂ ਵਿਚ ਆਪਸੀ ਪਿਆਰ ਅਤੇ ਆਪਣੇਪਣ ਦੀ ਖੁਸ਼ਬੂ ਨਹੀਂ ਆਉਂਦੀ।

ਆਧੁਨਿਕ ਸੁੱਖ- ਸੁਵਿਧਾਵਾਂ ਪ੍ਰਾਪਤ ਕਰਨ ਲਈ ਅਜੋਕਾ ਮਨੁੱਖ ਅਜਿਹੀ ਭੱਜ- ਦੋੜ੍ਹ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿ ਉਸ ਕੋਲ ਸਮਾਜਕ ਕਦਰਾਂ- ਕੀਮਤਾਂ ਨਹੀਂ ਸਮਾਂ ਹੀ ਨਹੀਂ ਹੈ ਪਰ ਹੁਣ ਲੋੜ੍ਹ ਹੈ ਪੰਜਾਬੀਆਂ ਨੂੰ ਸੁਚੇਤ ਹੋਣ ਦੀ, ਪੰਜਾਬੀ ਬੋਲੀ ਨੂੰ ਬਚਾਉਣ ਦੀ, ਨਹੀਂ ਤਾਂ ਬੜੀ ਦੇਰ ਹੋ ਜਾਵੇਗੀ ਅਤੇ ਫਿਰ ਸਿਵਾਏ ਪਛਤਾਵੇ ਦੇ ਸਾਡੇ ਹੱਥ ਕੁੱਝ ਵੀ ਨਹੀਂ ਆਵੇਗਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਕਦੇ ਮੁਆਫ ਨਹੀਂ ਕਰਨਗੀਆਂ। ਅੱਲ੍ਹਾ ਮਿਹਰ ਕਰੇ ਅਸੀਂ ਆਪਣੀ ਮਾਂ- ਬੋਲੀ ਦੇ ਸਤਿਕਾਰ ਲਈ ਉਪਰਾਲੇ ਕਰ ਸਕਣ ਦੇ ਸਮਰੱਥ ਹੋ ਸਕੀਏ। ਇਹੀ ਅਰਦਾਸ ਹੈ ਮੇਰੀ...।

ਡਾ. ਨਿਸ਼ਾਨ ਸਿੰਘ ਰਾਠੌਰ
ਕੋਠੀ ਨੰ. 1054/1, ਵਾਰਡ ਨੰ. 15-ਏ, ਭਗਵਾਨ ਨਗਰ ਕਾਲੌਨੀ,
ਪਿੱਪਲੀ, ਜਿ਼ਲ੍ਹਾ ਕੁਰੂਕਸ਼ੇਤਰ। (ਹਰਿਆਣਾ)
ਮੋਬਾਈਲ ਨੰ. 075892- 33437

02/11/2017

  ਅੰਕਲ- ਅੰਟੀ ਨੇ ਮਾਰ ’ਤੇ ਚਾਚੇ ਤਾਏ ਭੂਆ ਫੁੱਫੜ
ਡਾ. ਨਿਸ਼ਾਨ ਸਿੰਘ ਰਾਠੌਰ
ਪ੍ਰਦੂਸ਼ਣ ਬੱਚਿਆਂ ਦੇ ਭਵਿਖ ਲਈ ਖ਼ਤਰਨਾਕ ਲੋਕਾਂ ਨੂੰ ਸੁਚੇਤ ਹੋਣ ਦੀ ਲੋੜ
ਉਜਾਗਰ ਸਿੰਘ, ਪਟਿਆਲਾ
ਪੰਜਾਬੀ ਸਾਹਿਤ ਕਲਾ ਕੇਂਦਰ (ਲੰਡਨ) ਵਲ੍ਹੋਂ ਸਾਵੀ ਤੂਰ ਦੇ ਦੇਹਾਂਤ ਉਤੇ ਸ਼ੋਕ ਮਤਾ
ਸਾਥੀ ਲੁਧਿਆਣਵੀ, ਲੰਡਨ
ਗੁਰਦਾਸਪੁਰ ਉਪ ਚੋਣ ਜਿੱਤਣ ਨਾਲ ਕੈ. ਅਮਰਿੰਦਰ ਸਿੰਘ ਦੀ ਸਰਦਾਰੀ ਬਰਕਰਾਰ
ਉਜਾਗਰ ਸਿੰਘ, ਪਟਿਆਲਾ
‘ਵੇ ਮੈਂ ਤੇਰੀ ਮਾਂ ਦੀ ਬੋਲੀ ਆਂ’: ਇੱਕ ਸੁਨੇਹਾ ਪੰਜਾਬੀਆਂ ਦੇ ਨਾਮ
ਭਿੰਦਰ ਜਲਾਲਾਬਾਦੀ, ਲੰਡਨ
ਸਿਆਣਪ , ਵਫ਼ਾਦਾਰੀ, ਸਮਾਜ ਸੇਵਾ ਅਤੇ ਸਫਲਤਾਵਾਂ ਦਾ ਮੁਜੱਸਮਾ ਏਅਰ ਚੀਫ਼ ਮਾਰਸ਼ਲ ਅਰਜਨ ਸਿੰਘ
ਉਜਾਗਰ ਸਿੰਘ, ਪਟਿਆਲਾ
ਇੱਕ ਅਪੀਲ ਡੇਰਾ ਪ੍ਰੇਮੀਆਂ ਦੇ ਨਾਂ
ਮੇਘ ਰਾਜ ਮਿੱਤਰ, ਬਟਾਲਾ
2 ਸਤੰਬਰ ਨੂੰ ਸਾਰਾਗੜੀ ਦੀ ਜੰਗ ਦੀ 120ਵੀਂ ਬਰਸੀ ਹੈ
ਸਾਰਾਗੜੀ ਦੀ ਜੰਗ ਸਿੱਖ ਫ਼ੌਜੀਆਂ ਦੀ ਲਾਸਾਨੀ ਬਹਾਦਰੀ ਦਾ ਨਮੂਨਾ
ਉਜਾਗਰ ਸਿੰਘ, ਪਟਿਆਲਾ
ਨੋਟਬੰਦੀ : ਸਫਲ ਜਾਂ ਅਸਫਲ : ਦਾਅਵੇ ਆਪੋ-ਆਪਣੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਨਾਬਾਲਗ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ
ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ
31 ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਸਿੱਖ ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਸਵੰਤ ਸਿੰਘ ‘ਅਜੀਤ’, ਦਿੱਲੀ
....ਭਰੂਣ ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਕਸ਼ਮੀਰ ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ
ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ
ਸਿੱਖੀ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ
ਬਰਤਾਨੀਆਂ ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ
ਕੈਲਾਸ਼ ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਗਿਆਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ
ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ
ਟਰੰਪ ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ।
ਕਰਮਾਂ ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ*
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com