|
|
ਕਿਹਾ ਕਰਦੇ ਹਨ ਹੋਣਹਾਰ ਵਿਰਵਾ ਕੇ ਚਿਕਨੇ ਚਿਕਨੇ ਪਾਤ। ਇਹ ਕਹਾਵਤ ਹੋਣਹਾਰ
ਵਿਦਿਆਰਥੀ ਗੁਰਿੰਦਰ ਸਿੰਘ ਉਪਰ ਪੂਰੀ ਢੁੱਕਦੀ ਹੈ। ਗੁਰਿੰਦਰ ਨੇ ਪ੍ਰੀ-ਨਰਸਰੀ ਤੇ
ਨਰਸਰੀ, ਪੰਜਾਬ ਦੇ ਸਾਹਿਬਜਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਸਵਾਮੀ ਰਾਮ ਤੀਰਥ
ਪਬਲਿਕ ਸਕੂਲ ਤੋਂ ਕੀਤੀ। ਇਸ ਦੌਰਾਨ ਉਹ ਨਾ-ਸਿਰਫ ਪੜ੍ਹਾਈ ਵਿਚ ਹੀ ਬਲਕਿ
ਸੱਭਿਆਚਾਰਕ ਗਤੀ-ਵਿਧੀਆਂ ਵਿਚ ਵੀ ਅੱਵਲ ਆਉਂਦਾ ਰਿਹਾ। ਫਿਰ, ਉਸ ਦੇ ਪਿਤਾ ਜਸਪਾਲ
ਸਿੰਘ ਨੂੰ ਪਰਿਵਾਰ ਸਮੇਤ ਕੰਪਨੀ ਨੇ ਬਾਹਰ ਵਿਦੇਸ਼ ਦੇ ਦੇਸ਼ ਵੈਲਜੀਅਮ ਭੇਜ ਦਿੱਤਾ,
ਜਿੱਥੇ ਉਨ੍ਹਾਂ ਨੇ ਦੋ ਸਾਲ ਗੁਜਾਰੇ। ਇਸ ਦੌਰਾਨ ਗੁਰਿੰਦਰ ਨੇ ਪੜ੍ਹਾਈ ਉਥੇ ਵੀ
ਚਾਲੂ ਰੱਖੀ ਅਤੇ ਉਸ ਨੇ ਵਿਦੇਸ਼ 'ਚ ਹੁੰਦੇ ਹੋਏ ਵੀ ਵਧੀਆ ਕਾਰ-ਗੁਜਾਰੀ ਦਿਖਾਈ।
ਫਿਰ, ਦੋ ਸਾਲ ਬਾਅਦ ਉਸ ਦੇ ਪਿਤਾ ਨੂੰ ਕੰਪਨੀ ਵਲੋਂ ਵਾਪਿਸ ਬੁਲਾਏ ਜਾਣ ਕਾਰਨ
ਦਿੱਲੀ ਆਉਣਾ ਪੈ ਗਿਆ। ਇੱਥੇ, 'ਗਰੇਟਰ ਨਿਓਡਾ ਵਲਡ ਸਕੂਲ' ਵਿਚ ਘਰਦਿਆਂ ਨੇ
ਗੁਰਿੰਦਰ ਨੂੰ ਦਾਖਲ ਕਰਵਾਉਣਾ ਚਾਹਿਆ। ਪਰ, ਦਾਖਲੇ ਦੇ ਦਿਨ ਨਿਕਲ ਚੁੱਕੇ ਸਨ।
ਵਿਦਿਆਰਥੀਆਂ ਦਾ ਕਾਫੀ ਸਲੇਬਸ ਕਵਰ ਹੋ ਚੁੱਕਾ ਹੋਣ ਕਰਕੇ ਸਕੂਲ ਵਾਲੇ ਕਿਸੇ ਵੀ
ਤਰਾਂ ਦਾ ਨਤੀਜੇ ਦਾ ਰਿਸਕ ਨਹੀ ਸੀ ਲੈਣਾ ਚਾਹੁੰਦੇ। ਆਖਰ, ਜਿਵੇਂ-ਕਿਵੇਂ ਦਾਖਲ
ਕਰਨ ਲਈ ਸਕੂਲ ਵਾਲੇ ਮੰਨ ਤਾਂ ਗਏ ਪਰ ਕਈ ਕੰਡੀਸ਼ਨਾਂ ਨਾਲ। ਉਨ੍ਹਾਂ ਨੂੰ ਡਰ ਸੀ
ਕਿ ਉਨ੍ਹਾਂ ਦੇ ਸਕੂਲ ਦਾ ਮਿਆਰ ਬਹੁਤ ਉੱਚਾ ਹੈ, ਜਿਸ ਦੇ ਮੁਤਾਬਿਕ ਇੰਨਾ ਲੇਟ
ਆਇਆ ਬੱਚਾ ਦੂਜੇ ਬੱਚਿਆਂ ਬਰਾਬਰ ਰਲ ਨਹੀ ਸਕੇਗਾ। ਪਰ, ਸਲਾਨਾ ਨਤੀਜੇ ਵਕਤ ਉਸ
ਵੇਲੇ ਸਕੂਲ ਦੇ ਅਧਿਆਪਕਾਂ ਦੀ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਜਦੋਂ ਵਿਸ਼ੇਸ਼
ਸਲਾਨਾ ਸਮਾਗਮ ਦੌਰਾਨ ਅਧਿਆਪਕ ਸਪੈਸ਼ਲ ਮੁਬਾਰਕਾਂ ਦਿੰਦਿਆਂ ਗੁਰਿੰਦਰ ਦੇ ਮੰਮੀ
ਸੁਖਦੀਪ ਕੌਰ ਅਤੇ ਉਸਦੇ ਡੈਡੀ ਨੂੰ ਮਾਣ ਨਾਲ ਕਹਿ ਰਹੇ ਸਨ, 'ਜੇਕਰ ਇਹ ਬੱਚਾ
ਸਾਡੇ ਸਕੂਲ ਨੂੰ ਨਾ ਮਿਲਦਾ ਤਾਂ ਸਾਨੂੰ ਬਹੁਤ ਵੱਡਾ ਘਾਟਾ ਪੈਣਾ ਸੀ। ਸਾਡੀ
ਖੁਸ਼-ਕਿਸਮਤੀ ਕਿ ਗੁਰਿੰਦਰ ਸਾਡੇ ਸਕੂਲ ਨੂੰ ਮਿਲਿਆ|' ਉਹੀ ਗੁਰਿੰਦਰ, ਜਿਸ ਨੂੰ
ਜਿਹੜੇ ਅਧਿਆਪਕ ਦਾਖਲ ਨਹੀ ਸੀ ਕਰ ਰਹੇ, ਉਹੀ ਅੱਜ ਉਸ ਦੀਆਂ ਸਿਫਤਾਂ ਕਰਦੇ ਨਹੀਂ
ਸੀ ਥੱਕ ਰਹੇ।
ਉਸ ਤੋਂ ਬਾਅਦ ਗੁਰਿੰਦਰ ਲਗਾਤਾਰ ਹਰ ਨਿੱਕੇ ਤੋਂ ਵੱਡੇ ਕੰਪੀਟੀਸ਼ਨਾਂ ਵਿਚ
ਹਮੇਸ਼ਾਂ ਮੂਹਰਲੀਆਂ ਸਫਾਂ ਵਿਚ ਹੀ ਰਿਹਾ। ਹੁਣ ਥਰਡ ਕਲਾਸ ਵਿਚੋਂ ਉਸ ਨੇ ਤਿੰਨ
ਸਰਟੀਫਿਕੇਟ ਅਤੇ ਨੈਸ਼ਨਲ ਲੈਵਲ ਦਾ ਸਿਲਵਰ ਮੈਡਲ ਜਿੱਤ ਕੇ ਸਾਬਤ ਕਰ ਵਿਖਾਇਆ ਹੈ
ਕਿ ਪੰਜਾਬੀ, ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਚਲੇ ਜਾਣ, ਹਮੇਸ਼ਾਂ ਮੱਲਾਂ ਹੀ
ਮਾਰਦੇ ਹਨ।
ਜਿਕਰ ਯੋਗ ਹੈ ਕਿ ਗੁਰਿੰਦਰ ਦੀ ਮੰਮੀ ਸੁਖਦੀਪ ਕੌਰ ਖੁਦ ਐਮ. ਏ. ਪਾਸ ਹੈ ਅਤੇ
ਉਸ ਦੇ ਡੈਡੀ ਇੰਜੀਨੀਅਰ ਹਨ, ਜਿਹੜੇ ਕਿ ਗਰੇਟਰ ਨਿਓਡਾ ਵਿਖੇ ਕਿਸੇ ਉਚ-ਮਿਆਰੀ
ਕੰਪਨੀ ਵਿਚ ਸੀਨੀਅਰ ਮੈਨੇਜਰ ਦੇ ਮਾਣ-ਮੱਤੇ ਅਹੁੱਦੇ ਉਤੇ ਤਾਇਨਾਤ ਹਨ। ਸੁਖਦੀਪ
ਨੇ ਮੁਲਾਕਾਤ ਦੌਰਾਨ ਦੱਸਿਆ ਕਿ ਗੁਰਿੰਦਰ ਦਾ ਨਾ-ਸਿਰਫ ਪੜ੍ਹਾਈ ਵਿਚ ਹੀ ਕਾਫੀ
ਰੁਝਾਨ ਹੈ, ਬਲਕਿ ਟੈਕਨੀਕਲ ਪੱਖੋਂ ਵੀ ਉਹ ਆਪਣੀ ਮਿਸਾਲ ਆਪ ਹੈ। ਨਿੱਕੇ ਨਿੱਕੇ
ਖਿਡਾਉਣਿਆਂ ਨੂੰ ਇੰਜੀਨੀਅਰਾਂ ਦੀ ਤਰਾਂ ਜੋੜ ਜੋੜ ਕੇ ਐਸੀਆਂ ਕਮਾਲ ਦੀਆਂ
ਬਿਲਡਿੰਗਾਂ ਖੜ੍ਹੀਆਂ ਕਰ ਦਿੰਦਾ ਹੈ ਕਿ ਦੇਖਣ ਵਾਲਾ ਦੰਗ ਰਹਿ ਜਾਂਦਾ ਹੈ, ਉਸ ਦੀ
ਕਾਰੀਗਰੀ ਤੋਂ। ਫਿਰ, ਡਰਾਇੰਗ ਦੀ ਚਿੱਤਰਕਾਰੀ ਵਿਚ ਐਨੀ ਮੁਹਾਰਿਤ ਹਾਸਲ ਹੈ ਕਿ
ਕੋਈ ਵੀ ਚਿੱਤਰ ਸਾਹਮਣੇ ਰੱਖ ਦਿਓ, ਮਿੰਟਾਂ-ਸਕਿੰਟਾਂ ਵਿਚ ਹੀ ਕਾਪੀ ਕਰ ਮਾਰਦਾ
ਹੈ ਉਸ ਦੀ। ਕੰਪਿਊਟਰ ਸਾਈਡ ਤੇ ਦੇਖੋ ਤਾਂ ਹੋਰ ਵੀ ਸਿਰਾ ਹੀ।
ਸ਼ਾਲ੍ਹਾ ! ਨਿੱਕੀਆਂ ਨਿੱਕੀਆਂ ਮੰਜਲਾਂ ਸਰ ਕਰਦਿਆਂ ਮਾਤਾ ਪਿਤਾ ਦਾ ਨਾਂਓਂ
ਰੋਸ਼ਨ ਕਰ ਰਿਹਾ, ਗੁਰਿੰਦਰ, ਸਿਰਮੌਰ ਮੰਜਲਾਂ ਤਹਿ ਕਰਨ ਦਾ ਹਾਣੀ ਬਣੇ, ਦਿਲੀ
ਦੁਆਵਾਂ ਤੇ ਅਸ਼ੀਰਵਾਦ ਭਰੇ ਅਰਮਾਨ ਨਿਕਲਦੇ ਹਨ, ਇਸ ਹੋਣਹਾਰ ਵਿਦਿਆਰਥੀ ਲਈ !
ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ (9876428641)
ਸੰਪਰਕ : ਗੁਰਿੰਦਰ ਸਿੰਘ, ਗਰੇਟਰ ਨਿਓਡਾ (ਦਿੱਲੀ)
|