WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ


 

ਕੁੱਝ ਸੱਭਿਅਤਾਵਾਂ ਜੋ ਖ਼ਤਮ ਹੋ ਚੁੱਕੀਆਂ ਹਨ, ਉਨਾਂ ਵਿਚ ਝਾਤ ਮਾਰ ਕੇ ਵੇਖੀਏ, ਕਿ ਉਨਾਂ ਦਾ ਅੰਤ ਕਿਉਂ ਤੇ ਕਿਵੇਂ ਹੋਇਆ!

1. ਪਹਿਲਾਂ ਗੱਲ ਕਰੀਏ ਮਾਇਆ ਸੱਭਿਅਤਾ ਦੀ :

ਮੈਕਸੀਕੋ ਤੋਂ ਗੁਟਮਲਾ ਤਕ ਫੈਲੇ ਕਮਾਲ ਦੇ ਪੱਕੇ ਪਿਰਾਮਿਡ ਬਣਾਉਣ ਵਾਲੇ, ਉਸ ਸਮੇਂ ਤੇ ਹਿਸਾਬ ਦੇ ਚੋਟੀ ਦੇ ਮਾਹਿਰ, ਲਿਖਾਰੀ, ਕੈਲੰਡਰ ਬਣਾਉਣ ਵਿਚ ਮਾਹਿਰ, ਪੌੜੀਦਾਰ ਫਾਰਮ ਬਣਾਉਣ ਵਿਚ ਕਮਾਲ ਕਰਨ ਵਾਲੇ, ਸਲੀਕੇ ਨਾਲ ਰਹਿਣ ਸਹਿਣ ਵਾਲੇ ਅਤੇ ਆਪਣੀ ਮਾਤ ਭਾਸ਼ਾ ਨੂੰ ਪਿਆਰ ਕਰਨ ਵਾਲੇ ਆਖ਼ਰ ਸੰਨ 900 ਈ: ਵਿਚ ਪੂਰੀ ਤਰਾਂ ਖਿੰਡ ਪੁੰਡ ਕਿਉਂ ਗਏ?

ਉਸ ਸਮੇਂ ਦੀਆਂ ਲਿਖਤਾਂ ਮੌਜੂਦ ਹਨ ਕਿਉਂਕਿ ਉਹ ਸਾਰੇ ਲਿਖਣ ਦਾ ਸ਼ੌਕ ਰੱਖਦੇ ਸਨ। ਗਜ਼ਬ ਦੀ ਗੱਲ ਇਹ ਹੈ ਕਿ ਉਨਾਂ ਦੀ ਬੋਲੀ ਹਾਲੇ ਤਕ ਕਿਤੇ ਨਾ ਕਿਤੇ ਬੋਲੀ ਜਾ ਰਹੀ ਹੈ ਜਿਸ ਸਦਕਾ ਉਨਾਂ ਬਾਰੇ ਕੁੱਝ ਕੁ ਚਾਨਣਾ ਹਾਲੇ ਤਕ ਪਾਇਆ ਜਾ ਸਕਦਾ ਹੈ। ਜੋ ਸੱਭਿਅਤਾ ਦੇ ਮਰ ਮੁੱਕ ਜਾਣ ਦੇ ਅਨੁਮਾਨ ਲਾਏ ਗਏ, ਉਹ ਸਨ :

  1. ਮੌਸਮ ਵਿਚ ਬਹੁਤ ਜ਼ਿਆਦਾ ਤਬਦੀਲੀ,
  2. ਲੜਾਈਆਂ,
  3. ਸੋਕਾ,
  4. ਲੋਕਾਂ ਦਾ ਦੂਜੀ ਥਾਂ ਕਮਾਈ ਲਈ ਚਲੇ ਜਾਣਾ ਤੇ ਉੱਥੋਂ ਦਾ ਸੱਭਿਆਚਾਰ ਅਪਣਾ ਕੇ ਉੱਥੇ ਦਾ ਹੀ ਬਣ ਕੇ ਰਹਿ ਜਾਣਾ।

ਬਹੁਤੇ ਇਤਿਹਾਸਕਾਰ ਇਸ ਤੱਥ ਨਾਲ ਸਹਿਮਤ ਹੋਏ ਹਨ ਕਿ ਏਨੀ ਅਗਾਂਹ ਵਧੂ ਸੱਭਿਅਤਾ ਜੋ ਸੋਕਿਆਂ ਨਾਲ ਲੜੀ, ਖ਼ੁਰਾਕ ਦੀ ਕਮੀ ਕਾਰਣ ਬਥੇਰੇ ਲੋਕਾਂ ਦੇ ਹੋਰ ਥਾਵਾਂ ਵਲ ਚਲੇ ਜਾਣ ਨੂੰ ਵੀ ਝੱਲੀ, ਅਖ਼ੀਰ ਲੜਾਈ ਝਗੜਿਆਂ ਤੋਂ ਔਖੀ ਹੋ ਕੇ ਪੂਰਨ ਰੂਪ ਵਿਚ ਉਸ ਥਾਂ ਨੂੰ ਹਮੇਸ਼ਾਂ ਲਈ ਅਲਵਿਦਾ ਕਹਿ ਗਈ। ਇਕ ਗੱਲ ਜੋ ਖਿੱਚ ਪਾਉਂਦੀ ਹੈ, ਉਹ ਹੈ ਏਨੀਆਂ ਸਦੀਆਂ ਬਾਅਦ ਵੀ ਜ਼ਬਾਨ ਦਾ ਬਚੇ ਰਹਿਣਾ। ਕਾਰਣ ਸੀ - ਬਹੁਗਿਣਤੀ ਜ਼ਬਾਨ ਲਿਖਣ ਤੇ ਪੜਨ ਨੂੰ ਤਰਜੀਹ ਦਿੰਦੇ ਰਹੇ। ਪਿੰਡਾਂ ਵਿਚ ਇਹ ਜ਼ਬਾਨ ਬੋਲਣ ਵਾਲੇ ਬਚੇ ਰਹਿ ਗਏ। ਸ਼ਹਿਰੀ ਤਾਂ ਦੂਜੀਆਂ ਜ਼ਬਾਨਾਂ ਵਿਚ ਰਚ ਮਿਚ ਗਏ।

2. ਇੰਡਸ ਸੱਭਿਅਤਾ :

ਹਜ਼ਾਰਾਂ ਸਾਲ ਪਹਿਲਾਂ ਹੜੱਪਾ ਸੱਭਿਅਤਾ ਨਾਲ ਜੁੜੇ 5 ਮਿਲੀਅਨ ਬੰਦੇ ਜੋ ਮੌਜੂਦਾ ਭਾਰਤ, ਪਾਕਿਸਤਾਨ, ਇਰਾਨ ਤੇ ਅਫਗਾਨਿਸਤਾਨ ਜਿੰਨੀ ਥਾਂ ਉੱਤੇ ਫੈਲੇ ਹੋਏ ਸਨ ਤੇ ਉਸ ਸਮੇਂ ਦੇ ਕਮਾਲ ਦੇ ਘਰ ਬਾਰ ਬਣਾ, ਵੱਡੀਆਂ ਦੁਕਾਨਾਂ ਬਣਾ, ਪਾਣੀ ਦੀ ਨਿਕਾਸੀ ਦੇ ਵਧੀਆ ਪ੍ਰਬੰਧ ਤੇ ਇਸ ਸੱਭਿਅਤਾ ਵਿਚ ਅਨੇਕ ਬੁੱਧੀਜੀਵੀਆਂ ਦੇ ਹੁੰਦਿਆਂ ਵੀ ਲਗਭਗ 3000 ਸਾਲ ਪਹਿਲਾਂ ਸੋਕੇ ਕਾਰਣ ਢਿੱਡ ਭਰਨ ਤੋਂ ਔਖੇ, ਹੋਰ ਥਾਵਾਂ ਵੱਲ ਤੁਰ ਜਾਣ ਨੂੰ ਮਜਬੂਰ ਹੋ ਗਏ। ਖੇਤੀਬਾੜੀ ਵਿਚ ਕਈ ਹੋਰ ਚੀਜ਼ਾਂ ਸ਼ਾਮਲ ਕੀਤੀਆਂ ਗਈਆਂ ਜਿਨਾਂ ਵਿਚ ਘੱਟ ਪਾਣੀ ਲੋੜੀਂਦਾ ਸੀ, ਪਰ ਫਿਰ ਵੀ ਮਿੱਟੀ ਦੇ ਸੈਂਪਲ  ਦੱਸਦੇ ਹਨ ਕਿ ਪਾਣੀ ਦੀ ਘਾਟ ਹੀ ਅਖ਼ੀਰ ਏਨੀ ਵੱਡੀ ਸੱਭਿਅਤਾ ਨੂੰ ਖ਼ਾਤਮੇ ਵੱਲ ਲੈ ਗਈ। ਜਦੋਂ ਹੇਠਲੀ ਪੱਧਰ ਦੇ ਲੋਕ ਨਿਕਲੇ ਤਾਂ ਵੱਡੇ ਵਪਾਰੀ ਵੀ ਖਾਣ ਪੀਣ ਨੂੰ ਤਰਸਦੇ ਮਹਿੰਗਾਈ ਤੇ ਸੋਕੇ ਨੂੰ ਵੇਖਦੇ ਉਹ ਥਾਂ ਛੱਡ ਗਏ।

ਫੇਰ ਰਾਜੇ ਕਿਨਾਂ ਉੱਤੇ ਰਾਜ ਕਰਦੇ? ਅਮੀਰ ਤਬਕਾ ਵੀ ਹੌਲੀ-ਹੌਲੀ ਇਹ ਥਾਂ ਤਿਆਗ਼ ਗਿਆ!

3. ਈਸਟਰ ਸੱਭਿਅਤਾ ਵੀ 700 ਤੋਂ 1200 ਸੰਨ ਤਕ ਵਧਦੀ ਫੁਲਦੀ ਰਹੀ ਤੇ ਅਖ਼ੀਰ ਸਾਰੇ ਦਰੱਖ਼ਤ ਵੱਢਣ, ਪਾਣੀ ਦਾ ਸੋਮਾ ਮੁਕਾਉਣ ਤੇ ਖੇਤੀਬਾੜੀ ਵਿਚ ਪਾਣੀ ਦੀ ਘਾਟ ਕਾਰਣ ਹੌਲੀ-ਹੌਲੀ ਅੰਨਦਾਤਿਆਂ ਵੱਲੋਂ ਇਸ ਥਾਂ ਨੂੰ ਤਿਆਗਣ ਸਦਕਾ ਇਹ ਸੱਭਿਅਤਾ ਵੀ ਹੌਲੀ-ਹੌਲੀ ਖ਼ਤਮ ਹੋ ਗਈ।

4. ਤੁਰਕੀ ਵਿਚ ਵੀ 9000 ਸਾਲ ਪਹਿਲਾਂ ਦੀ ਸੱਭਿਅਤਾ ਅਜਿਹੇ ਕਾਰਣਾਂ ਕਰ ਕੇ ਖ਼ਤਮ ਹੋ ਗਈ।

5. ਇਲੀਨੋਇਆ ਵਿਚਲੇ ਮਿੱਸੀਸਿੱਪੀ ਵੀ ਬਹੁਤ ਵਧੀਆ ਕਾਰਗੀਰ ਸਨ। ਖੇਤੀਬਾੜੀ ਤੋਂ ਇਲਾਵਾ, ਭਾਂਡੇ, ਘਰ ਬਾਰ ਤੇ ਵੱਡੇ ਮਕਾਨ ਵੀ ਸੰਨ 600 ਤੋਂ 1400 ਤਕ ਉਨਾਂ ਨੇ ਸਾਂਭੀ ਰੱਖੇ। ਪਰ, ਅਖ਼ੀਰ ਕੰਮ ਕਾਰ ਦੀ ਤਲਾਸ਼ ਵਾਸਤੇ ਨੌਜਵਾਨ ਤਬਕਾ ਹੋਰ ਥਾਈਂ ਨਿਕਲ ਗਿਆ। ਪਾਣੀ ਦੀ ਘਾਟ ਤੇ ਬੀਮਾਰੀ 40,000 ਲੋਕਾਂ ਨੂੰ ਇਹ ਥਾਂ ਹਮੇਸ਼ਾਂ ਲਈ ਛੱਡਣ ਉੱਤੇ ਮਜਬੂਰ ਕਰ ਗਈ।

ਇਨਾਂ ਤੋਂ ਇਲਾਵਾ ਵੀ ਬਥੇਰੀਆਂ ਹੋਰ ਸੱਭਿਅਤਾਵਾਂ ਜੋ ਖ਼ਤਮ ਹੋਈਆਂ, ਉਨਾਂ ਦੇ ਵੱਡੇ ਕਾਰਣ ਇਹੋ ਲੱਭੇ ਗਏ ਹਨ :

  • ਸੋਕਾ, ਧਰਤੀ ਹੇਠਲੇ ਪਾਣੀ ਦੀ ਕਮੀ,
  • ਬੀਮਾਰੀ,
  • ਹੋਰ ਥਾਵਾਂ ਵੱਲ ਕੰਮ ਕਾਰ ਦੀ ਭਾਲ ਵਾਸਤੇ ਚਲੇ ਜਾਣਾ,
  • ਮੌਸਮ ਦੀ ਤਬਦੀਲੀ,
  • ਕੁਦਰਤੀ ਕਹਿਰ।

ਧਿਆਨ ਕਰੀਏ ਤਾਂ ਇਨਾਂ ਵਿੱਚੋਂ ਸਿਰਫ਼ ਉਸ ਸੱਭਿਅਤਾ ਦੀ ਜ਼ਬਾਨ ਬਚੀ ਹੈ ਜਿਸ ਵਿਚ ਹੇਠਲੇ ਪੱਧਰ ਦੇ ਲੋਕ, ਕਾਰੀਗਰ ਜਾਂ ਖੇਤੀਬਾੜੀ ਨਾਲ ਜੁੜੇ ਲੋਕਾਂ ਨੇ ਇਸ ਜ਼ਬਾਨ ਨੂੰ ਬੋਲਣਾ ਜਾਰੀ ਰੱਖਿਆ ਤੇ ਥਾਂ ਬਦਲਣ ਤੋਂ ਬਾਅਦ ਵੀ ਇਕ ਗੁੱਟ ਵਿਚ ਜੁੜੇ ਰਹਿ ਕੇ ਆਪਸੀ ਸਾਂਝ ਬਣਾਈ ਰੱਖੀ। ਯਾਨੀ ਰਹਿਣ ਸਹਿਣ ਬਦਲਣ ਬਾਅਦ ਵੀ ਬੱਚਿਆਂ ਨਾਲ ਤੇ ਰਿਸ਼ਤੇਦਾਰੀ ਨਾਲ ਸੱਭਿਆਚਾਰ ਤੇ ਜ਼ਬਾਨ ਦੀ ਸਾਂਝ ਵੀ ਤੰਦ ਟੁੱਟਣ ਨਾ ਦਿੱਤੀ। ਅਮੀਰ ਤਬਕਾ ਤੇ ਪੜੇ ਲਿਖੇ ਨੌਜਵਾਨ ਆਪਣੀ ਮਾਂ ਬੋਲੀ ਨੂੰ ਤਿਲਾਂਜਲੀ ਦੇ ਕੇ ਹਮੇਸ਼ਾ ਲਈ ਕਿਸੇ ਹੋਰ ਸੱਭਿਅਤਾ ਵਿਚ ਗੁੰਮ ਹੋ ਗਏ।

ਬਾਕੀ ਸਾਰੀਆਂ ਸੱਭਿਅਤਾਵਾਂ ਥਾਂ ਦੀ ਤਬਦੀਲੀ ਨਾਲ ਰਹਿਣ ਸਹਿਣ ਦਾ ਢੰਗ ਬਦਲ ਕੇ ਦੂਜੀ ਸੱਭਿਅਤਾ ਨੂੰ ਪੂਰੀ ਤਰਾਂ ਅਪਣਾ ਕੇ, ਆਪਣਾ ਅਸਲ ਰੂਪ, ਜ਼ਬਾਨ ਤੇ ਸੱਭਿਆਚਾਰ ਦਾ ਭੋਗ ਪਾ ਗਈਆਂ। ਉਨਾਂ ਸਾਰੇ ਥਾਂ ਤਬਦੀਲ ਕਰ ਕੇ ਜਾਣ ਵਾਲਿਆਂ ਨੇ ਦੂਜਾ ਸੱਭਿਆਚਾਰ ਤੇ ਜ਼ਬਾਨ ਅਪਣਾਈ ਅਤੇ ਉਨਾਂ ਦੇ ਬੱਚਿਆਂ ਨੇ ਅੱਗੋਂ ਆਪਣੀ ਮਾਂ ਬੋਲੀ ਦੇ ਅੱਧੇ ਸ਼ਬਦ ਛੱਡ ਕੇ ਦੂਜੀ ਸੱਭਿਅਤਾ ਦੇ ਸ਼ਾਮਲ ਕੀਤੇ ਤੇ ਤੀਜੀ ਪੁਸ਼ਤ ਤਕ ਜ਼ਬਾਨ ਹੌਲੀ-ਹੌਲੀ ਦਫ਼ਨ ਹੋ ਗਈ ਕਿਉਂਕਿ ਉਸ ਵਿਚ ਨਾਂ ਤਾਂ ਅੱਗੋਂ ਸਾਹਿਤ ਰਚਿਆ ਗਿਆ ਤੇ ਨਾ ਹੀ ਕੋਈ ਪੜਨ ਵਾਲਾ ਬਚਿਆ। ਉਨਾਂ ਦੀ ਜ਼ਬਾਨ ਬੋਲਣ ਵਾਲਿਆਂ ਦਾ ਖੁਰਾ ਖੋਜ ਹੁਣ ਇਸ ਧਰਤੀ ਉੱਤੇ ਨਹੀਂ ਮਿਲਦਾ। ਸਿਰਫ਼ ਖੰਡਰ ਹੀ ਬਚੇ ਹਨ।

ਪੰਜਾਬ ਅੰਦਰ ਝਾਤ ਮਾਰੀਏ ਤਾਂ ਪੁਰਾਣੇ ਸਮੇਂ ਤੋਂ ਹੁਣ ਤੱਕ ਇਸ ਦੇ ਏਨੇ ਟੋਟੇ ਹੋ ਚੁੱਕੇ ਹਨ ਕਿ ਆਕਾਰ ਵਜੋਂ ਚਿੜੀ ਦੀ ਵਿੱਠ ਜਿੰਨਾ ਹੀ ਰਹਿ ਗਿਆ ਹੈ। ਇਸ ਦੀ ਸੱਭਿਅਤਾ ਉੱਤੇ ਅਸਰ ਪਿਆ ਗੁਰੂਆਂ ਪੀਰਾਂ ਪੈਗੰਬਰਾਂ ਦੀਆਂ ਸਿੱਖਿਆਵਾਂ ਦਾ। ਮਨੁੱਖ ਨੂੰ ਉੱਚਾ ਆਚਰਣ ਰਖ ਕੇ, ਹੱਲ ਹਲਾਲ ਦੀ ਕਮਾਈ ਕਰਨ, ਦੂਜਿਆਂ ਦਾ ਹੱਕ ਨਾ ਮਾਰਨ, ਪਿਆਰ ਮੁਹੱਬਤ ਦੀਆਂ ਧੁਨਾਂ, ਔਰਤ ਦਾ ਸਤਿਕਾਰ, ਬੱਚਿਆਂ ਦਾ ਮਾਪਿਆਂ ਦੇ ਆਖੇ ਲੱਗਣਾ, ਖੁੱਲਾ ਡੁੱਲਾ ਸੁਭਾਅ, ਮਹਿਮਾਨ ਦਾ ਸਤਿਕਾਰ, ਖੁੱਲਾ ਖਾਣਾ, ਵੰਡ ਕੇ ਖਾਣਾ ਤੇ ਕਿਸੇ ਇਕ ਦੇ ਘਰ ਦੇ ਵਿਆਹ ਵੇਲੇ ਪੂਰੇ ਪਿੰਡ ਵੱਲੋਂ ਜਸ਼ਨ ਮਨਾਉਣਾ, ਆਦਿ ਪੰਜਾਬੀ ਸੱਭਿਅਤਾ ਦੇ ਅੰਸ਼ ਰਹੇ ਹਨ।

ਪੰਜਾਬੀ ਸੱਭਿਆਚਾਰ ਵਿਚਲੀਆਂ ਤਬਦੀਲੀਆਂ ਕਿਸ ਪਾਸੇ ਵਲ ਇਸ਼ਾਰਾ ਕਰ ਰਹੀਆਂ ਹਨ ਤੇ ਕਿਸ ਤਰਾਂ ਦਾ ਨਿਘਾਰ ਪ੍ਰਤੱਖ ਦਿਸਣ ਲੱਗ ਪਿਆ ਹੈ, ਉਸ ਵਲ ਧਿਆਨ ਕਰੀਏ :

  1. ਪੰਜਾਬ ਦੇ ਅੰਦਰ ਵੱਸ ਰਹੇ ਪੰਜਾਬੀਆਂ ਨਾਲੋਂ ਪੰਜਾਬੋਂ ਬਾਹਰ ਰੋਜ਼ੀ ਰੋਟੀ ਕਮਾਉਣ ਲਈ ਵੱਧ ਪੰਜਾਬੀ ਵਸ ਚੁੱਕੇ ਹਨ,
  2. ਪੰਜਾਬ ਦੀ ਧਰਤੀ ਹੇਠਲਾ ਪਾਣੀ ਦਾ ਪੱਧਰ ਬਹੁਤ ਨੀਵਾਂ ਜਾ ਚੁੱਕਿਆ ਹੈ,
  3.  ਅੰਨਦਾਤੇ ਖ਼ੁਦਕੁਸ਼ੀਆਂ ਕਰਨ ਲੱਗ ਪਏ ਹਨ,
  4. ਪਿਤਾ ਆਪਣੀਆਂ ਧੀਆਂ ਦਾ ਬਲਾਤਕਾਰ ਕਰਨ ਲੱਗ ਪਏ ਹਨ। ਭਰਾ ਆਪਣੀਆਂ ਭੈਣਾਂ ਨੂੰ ਚੱਬ ਰਹੇ ਹਨ,
  5. ਖ਼ਬਰਾਂ ਕਿਹੋ ਜਿਹੀਆਂ ਨਸ਼ਰ ਹੋ ਰਹੀਆਂ ਹਨ : ਇਕ ਔਰਤ ਨੇ ਪਹਿਲੇ ਪਤੀ ਨੂੰ ਛੱਡ ਕੇ ਦੂਜੇ ਵਿਆਹੁਤਾ ਬੰਦੇ ਨਾਲ ਘਰ ਵਸਾ ਕੇ, ਤਿੰਨ ਬੱਚੇ ਹੋਰ ਜੰਮੇ। ਪਰ, ਦੂਜੇ ਪਤੀ ਨੇ ਪਤਨੀ ਤੇ ਤਿੰਨੋਂ ਬੱਚਿਆਂ ਦੇ ਸਿਰ ਵੱਢ ਛੱਡੇ ਅਤੇ ਤੀਜੀ ਔਰਤ ਨਾਲ ਸੰਬੰਧ ਬਣਾ ਲਏ,
  6. ਬਜ਼ਾਰ ਵਿਚ ਪਤੀ ਪਤਨੀ ਸੈਰ ਲਈ ਨਿਕਲਦੇ ਹਨ ਤਾਂ ਕੋਈ ਵੀ ਮਨਚਲਾ ਸ਼ਰਤ ਲਾ ਕੇ ਔਰਤ ਨੂੰ ਸੜਕ ਉੱਤੇ ਨਿਰਵਸਤਰ ਕਰ ਦਿੰਦਾ ਹੈ ਤੇ ਪੁਲਿਸ ਕੇਸ ਦਰਜ ਕਰਨ ਦੀ ਥਾਂ ਗੱਲ ਰਫਾ-ਦਫਾ ਕਰਨ ਨੂੰ ਕਹਿੰਦੀ ਹੈ,
  7. ਪਿਤਾ ਆਪਣੇ ਜਵਾਈ ਤੇ ਧੀ ਨੂੰ ਕਤਲ ਕਰ ਦਿੰਦਾ ਹੈ, ਕਿਉਂਕਿ ਧੀ ਨੇ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ,
  8. ਕੋਈ ਵੀ ਬੰਦਾ ਆਪਣਾ ਅਸਰ ਰਸੂਖ ਵਰਤ ਕੇ ਗਰਭਵਤੀ ਔਰਤ ਤੱਕ ਦਾ ਬਲਾਤਕਾਰ ਕਰ ਕੇ, ਉਸ ਨੂੰ ਮਾਰ ਕੁੱਟ ਕੇ ਜਾਂ ਕਤਲ ਕਰ ਕੇ ਬਚ ਜਾਂਦਾ ਹੈ,
  9. ਇਕਤਰਫ਼ਾ ਪਿਆਰ ਦਾ ਜਵਾਬੀ ਹੁੰਗਾਰਾ ਨਾ ਮਿਲਣ ਉੱਤੇ ਚਲਦੀ ਸੜਕ ਉੱਤੇ ਮਨਚਲਾ ਆਸ਼ਿਕ ਕੁੜੀ ਉੱਤੇ ਤੇਜ਼ਾਬ ਸੁੱਟ ਦਿੰਦਾ ਹੈ ਜਾਂ ਉਸਦਾ ਕਤਲ ਕਰ ਦਿੰਦਾ ਹੈ ਤੇ ਰਾਹ ਚੱਲਦੇ ਬਾਕੀ ਲੋਕ ਪਾਸਾ ਵੱਟ ਕੇ ਲੰਘ ਜਾਂਦੇ ਹਨ,
  10. ਨਾਬਾਲਗ ਬੱਚੀਆਂ ਦੇ ਸਮੂਹਕ ਬਲਾਤਕਾਰ ਆਮ ਗੱਲ ਬਣ ਕੇ ਰਹਿ ਗਏ ਹਨ,
  11. ਨਸ਼ੇ ਦੇ ਅਸਰ ਹੇਠ ਪੁੱਤਰ ਹੀ ਮਾਂ ਦਾ ਜ਼ਬਰ ਜਨਾਹ ਕਰ ਰਹੇ ਹਨ,
  12. ਗੀਤ ਸੰਗੀਤ ਵਿਚ ਲੱਚਰਤਾ ਪਰੋਸੀ ਜਾ ਰਹੀ ਹੈ। ਕਾਮ ਭੜਕਾਊ ਸਾਹਿਤ ਦੀ ਵਿਕਰੀ ਜ਼ੋਰਾਂ ਉੱਤੇ ਹੈ,
  13. ਸਾਹਿਤਕਾਰਾਂ ਨੂੰ ਅਣਗੌਲਿਆਂ ਕੀਤਾ ਜਾ ਰਿਹਾ ਹੈ ਤੇ ਪੰਜਾਬੀ ਵਿਚ ਰਚੇ ਵਧੀਆ ਸਾਹਿਤ ਨੂੰ ਪ੍ਰੋਤਸਾਹਿਤ ਨਹੀਂ ਕੀਤਾ ਜਾ ਰਿਹਾ,
  14. ਜ਼ਬਾਨ ਰੋਜ਼ੀ ਰੋਟੀ ਕਮਾਉਣ ਯੋਗ ਨਹੀਂ ਰਹੀ ਤੇ ਇਸ ਜ਼ਬਾਨ ਨੂੰ ਤਿਲਾਂਜਲੀ ਦੇਣ ਵਾਲੇ ਅਨੇਕ ਤਿਆਰ ਹੋ ਚੁੱਕੇ ਹਨ,
  15. ਹੋਰਨਾਂ ਸੂਬਿਆਂ ਵਿੱਚੋਂ ਹੌਲੀ-ਹੌਲੀ ਏਨੇ ਲੋਕ ਇੱਥੇ ਆ ਕੇ ਵੱਸ ਚੁੱਕੇ ਹਨ ਕਿ ਉਨਾਂ ਦੀ ਜ਼ਬਾਨ ਤੇ ਸੱਭਿਆਚਾਰ ਮੌਜੂਦਾ ਵਸਨੀਕਾਂ ਉੱਤੇ ਹਾਵੀ ਹੋਣ ਲੱਗ ਪਿਆ ਹੈ,
  16. ਭੰਗੜੇ ਗਿੱਧੇ ਦੀ ਥਾਂ ਡਿਸਕੋ ਨੇ ਲੈ ਲਈ ਹੈ,
  17. ਪੰਜਾਬੀ ਜ਼ਬਾਨ ਨੂੰ ਛੱਡ ਕੇ ਹਿੰਦੀ ਤੇ ਅੰਗਰੇਜ਼ੀ ਜ਼ਬਾਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ,
  18. ਪਰਵਾਸੀ ਮਜ਼ਦੂਰਾਂ ਵੱਲੋਂ ਮੰਦਬੁੱਧ ਬੱਚੀਆਂ, ਮੰਦਬੁੱਧ ਨੌਜਵਾਨ ਤੇ ਨਾਬਾਲਗ਼ ਪੰਜਾਬੀ ਬੱਚੀਆਂ ਨਾਲ ਕੁਕਰਮਾਂ ਦੀਆਂ ਅਣਗਿਣਤ ਖ਼ਬਰਾਂ ਰੋਜ਼ ਛਪ ਰਹੀਆਂ ਹਨ,
  19. ਬਾਹਰੋਂ ਖ਼ਰੀਦ ਕੇ ਲਿਆਈਆਂ ਜਾ ਰਹੀਆਂ ਨੂੰਹਾਂ ਸਦਕਾ ਅੱਗੋਂ ਜੰਮ ਰਹੇ ਬੱਚਿਆਂ ਵਿਚਲਾ ਪੰਜਾਬੀ ਜੁੱਸਾ ਤੇ ਨੁਹਾਰ ਵੀ ਤਬਦੀਲ ਹੋ ਰਹੇ ਹਨ।

ਕੀ ਇਹ ਸਾਰੇ ਤੱਤ ਪੰਜਾਬੀ ਸੱਭਿਅਤਾ ਦੇ ਵਿਗਾੜ ਤੇ ਵਿਨਾਸ਼ ਵੱਲ ਇਸ਼ਾਰਾ ਨਹੀਂ ਕਰ ਰਹੇ ?

ਇਹੋ ਜਿਹੀਆਂ ਅਨੇਕ ਤਬਦੀਲੀਆਂ ਜੋ ਕਾਫੀ ਸਮੇਂ ਤੋਂ ਲਗਾਤਾਰ ਦਿਸ ਰਹੀਆਂ ਹਨ, ਇਹ ਸਪਸ਼ਟ ਕਰ ਰਹੀਆਂ ਹਨ ਕਿ ਪੰਜਾਬੀ ਸੱਭਿਅਤਾ ਨੂੰ ਸੰਭਾਲ ਦੇ ਰੱਖਣ ਵਾਲੇ ਪਾਸੇ ਬਹੁਤਾ ਧਿਆਨ ਨਹੀਂ ਦਿੱਤਾ ਜਾ ਰਿਹਾ। ਜੇ ਇਹੀ ਹਾਲ ਰਿਹਾ ਤਾਂ ਪੰਜਾਬੀਆਂ ਦੀ ਗਿਣਤੀ ਪੰਜਾਬ ਅੰਦਰੋਂ ਘੱਟ ਕੇ ਹੋਰਨਾਂ ਮੁਲਕਾਂ ਵਿਚ ਵੱਧ ਹੋ ਜਾਵੇਗੀ ਤੇ ਪਾਣੀ ਵਿਹੁਣਾ, ਕੈਂਸਰ ਪੀੜਤ, ਨਸ਼ੇ ਦੀ ਮਾਰ ਝੱਲਦਾ ਪੰਜਾਬ ਆਪਣੀ ਮਾਤ ਭਾਸ਼ਾ ਨੂੰ ਤਿਲ-ਤਿਲ ਮਰਦਾ ਵੇਖ ਹੌਲੀ-ਹੌਲੀ ਇਸ ਨਾਲ ਜੁੜੀ ਸੱਭਿਅਤਾ ਦਾ ਅੰਤ ਵੀ ਵੇਖ ਲਵੇਗਾ ਕਿਉਂਕਿ ਕੁੱਖਾਂ ਖ਼ਤਮ ਕਰ ਕੇ ਪੰਜਾਬੀਆਂ ਦਾ ਜੀਨ ਵੀ ਸਾਬਤ ਨਹੀਂ ਬਚਣ ਲੱਗਿਆ।

ਉਹ ਸੱਭਿਆਤਾਵਾਂ ਜੋ ਖ਼ਤਮ ਹੋ ਗਈਆਂ, ਵਿੱਚੋਂ ਲੱਭੇ ਕਾਰਣ ਅੱਜ ਸਾਨੂੰ ਅਗਾਊਂ ਖ਼ਤਰਿਆਂ ਬਾਰੇ ਸਪਸ਼ਟ ਕਰ ਰਹੇ ਹਨ।

ਮੌਜੂਦਾ ਵਿਗੜੇ ਹਾਲਾਤ ਜੇ ਵੇਲੇ ਸਿਰ ਨਾ ਸੰਭਾਲੇ ਗਏ ਤਾਂ ਅਗਲੇ 50 ਸਾਲ ਪੰਜਾਬੀ ਸੱਭਿਅਤਾ ਤੇ ਜ਼ਬਾਨ ਉੱਤੇ ਭਾਰੇ ਸਾਬਤ ਹੋਣਗੇ। ਜੀਨ ਨੂੰ ਸਾਬਤ ਸੂਰਤ ਅਗਲੀ ਪੁਸ਼ਤ ਤੱਕ ਪਹੁੰਚਾਉਣ ਵਾਲੀ ਔਰਤ ਤਾਂ ਸਿਰਫ਼ ਖਿਡੌਣਾ ਬਣਾ ਕੇ ਰੱਖ ਦਿੱਤੀ ਗਈ ਹੈ ਤੇ ਜ਼ੁਬਾਨ…...? ਪੰਜਾਬ ਦੀ ਧਰਤੀ ਛੱਡ ਚੁੱਕਿਆਂ ਦੀ ਦੂਜੀ ਪੁਸ਼ਤ ਵਿੱਚੋਂ ਕਿੰਨੇ ਪੰਜਾਬੀ ਵਿਚ ਸਾਹਿਤ ਰਚ ਰਹੇ ਹਨ ਤੇ ਕਿੰਨੇ ਕੁ ਪੰਜਾਬੀ ਪੜ ਸਕਦੇ ਹਨ, ਇਨਾਂ ਸਵਾਲਾਂ ਦਾ ਜਵਾਬ ਅਗਲੇ ਆਉਣ ਵਾਲੇ ਪੰਜਾਹ ਸਾਲਾਂ ਦੀ ਸਥਿਤੀ ਸਪਸ਼ਟ ਕਰ ਦੇਵੇਗਾ!

ਜਿਵੇਂ ਖ਼ਤਮ ਹੋ ਚੁੱਕੀਆਂ ਸੱਭਿਅਤਾਵਾਂ ਵਿੱਚੋਂ ਕਿਸੇ ਹੋਰ ਥਾਂ ਤਬਦੀਲ ਕਰਨ ਬਾਅਦ ਸੱਭਿਅਤਾ ਦੁਬਾਰਾ ਨਹੀਂ ਪਨਪ ਸਕੀ ਬਲਕਿ ਦੂਜੀ ਸੱਭਿਅਤਾ ਵਿਚ ਦਫ਼ਨ ਹੋ ਗਈ, ਇੰਜ ਹੀ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਦੂਜੇ ਮੁਲਕਾਂ ਵਿਚ ਵੱਸੇ ਪੰਜਾਬੀਆਂ ਦੀ ਤੀਜੀ ਪੁਸ਼ਤ ਉਸੇ ਮੁਲਕ ਦਾ ਹਿੱਸਾ ਕਹਾਈ ਜਾਏਗੀ ਜਿੱਥੇ ਉਹ ਵੱਸ ਰਹੇ ਹਨ, ਨਾ ਕਿ ਪੰਜਾਬੀ ਸੂਬੇ ਦਾ ਹਿੱਸਾ! ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬੀ ਜ਼ਬਾਨ ਜਾਂ ਪੰਜਾਬੀ ਸੱਭਿਅਤਾ ਨੂੰ ਪੂਰਨ ਰੂਪ ਵਿਚ ਤੋਰ ਸਕਣ ਵਾਲੇ ਪੰਜਾਬ ਅੰਦਰ ਕਿੰਨੇ ਕੁ ਬਚਣਗੇ ਜਦੋਂ ਭਾਸ਼ਾ ਵਿਭਾਗ ਵਰਗੇ ਵਿਭਾਗਾਂ ਦੀਆਂ ਗਰਾਂਟਾਂ ਬੰਦ ਕਰ ਕੇ ਸੰਘ ਘੋਟਿਆ ਜਾ ਰਿਹਾ ਹੋਵੇ ਅਤੇ ਸਾਹਿਤ ਸਭਾਵਾਂ ਪ੍ਰਤੀ ਸਰਕਾਰਾਂ ਦਾ ਨਕਾਰਾਤਮਕ ਰਵੱਈਆ ਹੋਵੇ ਤੇ ਦੂਜੇ ਪਾਸੇ ਅੰਗ੍ਰੇਜ਼ੀ ਜ਼ਬਾਨ ਨੂੰ ਸਿਖਾਉਣ ਵਾਲੇ ਤੇ ਪੰਜਾਬੋਂ ਬਾਹਰ ਧੱਕਣ ਵਾਲੇ ਸੈਂਟਰ ਦਿਨ ਦੂਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹੋਣ !

ਰਬ ਹੀ ਰਾਖਾ ਹੈ ਪੰਜਾਬੀ ਸੱਭਿਅਤਾ ਦਾ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਿਰ, 28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ। ਫੋਨ ਨੰ: 0175-2216783

08/07/2017

ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ
ਸਿੱਖੀ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ
ਬਰਤਾਨੀਆਂ ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ
ਕੈਲਾਸ਼ ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਗਿਆਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ
ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ
ਟਰੰਪ ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ।
ਕਰਮਾਂ ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ*
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com