WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਨਾਬਾਲਗ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ


 

ਪਿਛਲੇ ਦਿਨੀਂ ਨਿਊਕਾਸਲ ਵਿਚ ਜਦੋਂ 18 ਮੁਸਲਿਮ ਬਲਾਤਕਾਰੀਆਂ ਨੂੰ ਲੰਮੀਆਂ ਸਜ਼ਾਵਾਂ ਮਿਲੀਆਂ ਤਾਂ ਇਕ ਵੇਰ ਫੇਰ ਦੇਸ਼ ਭਰ ਵਿਚ ਇਹ ਚਰਚੇ ਛਿੜ ਪਏ ਕਿ ਆਖਰ ਕਿੰਨੀ ਦੇਰ ਤੀਕ ਇੰਗਲੈਂਡ ਦੀ ਪੁਲੀਸ ਅਤੇ ਸੋਸ਼ਲ  ਸੇਵਾਵਾਂ ਦੇ ਅਦਾਰੇ ਇਸ ਗੱਲ ਤੋਂ ਡਰਦੇ ਰਹਿਣਗੇ ਕਿ ਅਗਰ ਉਨ੍ਹਾਂ ਨੇ ਇਨ੍ਹਾਂ ਮੁਸਲਮਾਨਾਂ ਬਾਰੇ ਤਹਿਕੀਕਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਉਤੇ ਰੇਸਿਸਟ  ਜਾਂ ਨਸਲਵਾਦੀ ਹੋਣ ਦਾ ਦੋਸ਼ ਲੱਗ ਸਕਦਾ ਹੈ। ਯਾਦ ਰਹੇ ਸੀਖਾਂ ਪਿੱਛੇ ਕੀਤੇ ਗਏ ਇਨ੍ਹਾਂ 18 ਵਿਅਕਤੀਆਂ 'ਚੋਂ 16 ਮੁਸਲਮਾਨ ਸਨ। ਇਕ ਗੋਰੀ ਔਰਤ ਸੀ ਤੇ ਇਕ ਗੋਰਾ ਬੰਦਾ ਵੀ ਇਨ੍ਹਾਂ ਵਿਚ ਸ਼ਾਮਲ ਸੀ। ਇਨ੍ਹਾਂ ਲੋਕਾਂ 'ਤੇ ਇਲਜ਼ਾਮ ਸੀ ਕਿ ਇਨ੍ਹਾਂ ਨੇ ਬਾਲਗ ਅਤੇ ਇੰਞਾਣੀ ਉਮਰ ਦੀਆਂ ਗੋਰੀਆਂ ਕੁੜੀਆਂ ਨੂੰ ਵਰਗਲਾ ਕੇ 'ਤੇ ਨਸ਼ਿਆਂ ਦੀਆਂ ਆਦੀ ਬਣਾ ਕੇ ਜਬਰੀ ਸੈਕਸ  ਕੀਤਾ ਸੀ ਤੇ ਫਿਰ ਪੌਂਡ ਕਮਾਉਣ ਵਾਸਤੇ ਹੋਰਨਾਂ ਲੋਕਾਂ ਤੋਂ ਵੀ ਸੈਕਸ  ਕਰਵਾਂਦੇ ਰਹੇ ਸਨ। ਇਨ੍ਹਾਂ ਕੁੜੀਆਂ ਨੂੰ ਮਾਰਿਆਂ ਕੁੱਟਿਆ ਵੀ ਜਾਂਦਾ ਸੀ। ਸੋਲ਼ਾਂ ਮੁਸਲਮਾਨਾਂ 'ਚੋਂ ਬਹੁਤੇ ਪਾਕਿਸਤਾਨੀ ਸਨ ਤੇ ਬਾਕੀ ਦੇ ਇਰਾਕੀ, ਹਿੰਦੁਸਤਾਨੀ, ਬੰਗਲਾਦੇਸ਼ੀ ਅਤੇ ਟਰਕੀ ਦੇ ਦੇਸ਼ਾਂ ਦੇ ਸਨ। ਇਨ੍ਹਾਂ ਚੋਂ ਕਈ ਬਰਤਾਨੀਆਂ ਵਿਚ ਵੀ ਜੰਮੇ ਪਲੇ ਸਨ। ਕੁਝ ਵਰ੍ਹੇ ਪਹਿਲਾਂ ਰੌਚਡੇਲ, ਔਕਸਫੋਰਡ ਅਤੇ ਬਰਮਿੰਘਮ ਤੋਂ ਫੜੇ ਗਏ ਬੰਦੇ ਵੀ ਸਜ਼ਾਵਾਂ ਭੁਗਤ ਰਹੇ ਹਨ। ਉਹ ਵੀ ਮੁਸਲਮਾਨ ਸਨ। ਮੁੱਕਦੀ ਗੱਲ ਇਹ ਹੈ ਕਿ ਘੱਟ ਉਮਰ ਦੀਆਂ ਗੋਰੀਆਂ ਕੁੜੀਆਂ ਜਿਹੜੀਆਂ ਟੁੱਟੇ ਭੱਜੇ ਪਰਿਵਾਰਾਂ 'ਚੋਂ ਸਨ ਤੇ ਸੋਸ਼ਲ ਕੇਅਰ ਹੋਮਜ਼  ਵਿਚ ਰਹਿੰਦੀਆਂ ਸਨ, ਇਨ੍ਹਾਂ ਦੀ ਹਵਸ ਦੀਆਂ ਸ਼ਿਕਾਰ ਹੋਈਆਂ ਸਨ। ਅਗਰ ਇਸ ਕਿਸਮ ਦੇ ਲੋਕਾਂ ਨੂੰ ਛੇਤੀ ਨੱਥ ਨਾ ਪਾਈ ਗਈ ਤਾਂ ਇਹ ਬਿਮਾਰੀ ਭਵਿੱਖ ਵਿਚ ਵੀ ਫੈਲਦੀ ਰਹੇਗੀ। ਫਿਰ ਹੋ ਸਕਦਾ ਹੈ ਕਿ ਇਹ ਲੋਕ ਦੂਜੀਆਂ ਕੌਮੀਅਤਾਂ ਦੀਆਂ ਕੁੜੀਆਂ ਨੂੰ ਵੀ ਖ਼ਰਾਬ ਕਰਨ ਲੱਗ ਪੈਣ। ਸਿੱਖ ਭਾਈਚਾਰਾ ਇਸ ਦੀ ਹੁਣ ਤੋਂ ਹੀ ਸਿ਼ਕਾਇਤ ਕਰ ਰਿਹਾ ਹੈ।

ਸਾਡੇ ਇਸ ਦੇਸ਼ ਬਰਤਾਨੀਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦੇਸ਼ ਦੇ ਕਾਲੇ ਭੂਰੇ ਤਾਂ ਕੀ ਕਈ ਅਖਾਉਤੀ ਲਿਬਰਲ  ਗੋਰੇ ਵੀ ਏਨੇ ਨਰਮ ਹਨ ਕਿ ਕਿਸੇ ਵੀ ਮੁਜਰਮ ਉਤੇ ਸਖਤੀ ਨਹੀਂ ਕਰਨ ਦਿੰਦੇ। ਇਹ ਇਕਦਮ ਮਨੁੱਖੀ ਅਧਿਕਾਰਾਂ ਅਤੇ ਨਸਲੀ ਇਮਤਿਆਜ਼ ਦੀ ਗੱਲ ਕਰਨ ਲੱਗ ਪੈਂਦੇ ਹਨ ਜਦਕਿ ਇਕ ਅਪਰਾਧੀ ਨੂੰ ਅਪਰਾਧੀ ਦੇ ਤੌਰ ‘ਤੇ ਹੀ ਲੈਣਾ ਚਾਹੀਦਾ ਹੈ ਚਾਹੇ ਉਸ ਦੀ ਕੋਈ ਵੀ ਨਸਲ ਅਤੇ ਧਰਮ ਹੋਵੇ। ਇਹ ਕੈਸਾ ਸਿੱਤਮ ਹੈ ਕਿ ਬਾਰਾਂ ਬਾਰਾਂ ਤੇਰ੍ਹਾਂ ਤੇਰ੍ਹਾਂ ਸਾਲਾਂ ਦੀਆਂ ਗੋਰੀਆਂ ਕੁੜੀਆਂ ਦੀਆਂ ਮਾਵਾਂ ਦੀਆਂ ਸ਼ਿਕਾਇਤਾਂ ਵੀ ਪੁਲਿਸ ਅਤੇ ਸੋਸ਼ਲ ਸਰਵਿਸਿਜ਼  ਵਾਲਿਆਂ ਨੇ ਅਣਗੌਲੀਆਂ ਕਰ ਛੱਡੀਆਂ ਸਨ। ਪੁਲੀਸ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਇਹੋ ਹੀ ਕਹਿੰਦੇ ਰਹੇ ਸਨ ਕਿ ਇਨ੍ਹਾਂ ਕੁੜੀਆਂ ਦੀਆਂ ਮਾਵਾਂ ਇਨ੍ਹਾਂ ਨੂੰ ਚੰਗੀ ਤਰ੍ਹਾਂ ਨਹੀਂ ਸੰਭਾਲਦੀਆਂ ਜਾਂ ਸੋਸ਼ਲ ਕੇਅਰ ਹੋਮ  ਦੇ ਕਾਰਿੰਦੇ ਹੀ ਇਨ੍ਹਾਂ ਨੂੰ ਕਾਬੂ ਵਿਚ ਨਹੀਂ ਸਨ ਰੱਖਦੇ। ਜਾਂ ਇਹ ਕੁੜੀਆਂ ਵਿਗੜੀਆਂ ਹੋਈਆਂ ਸਨ ਤੇ ਖਾਹ ਮਖਾਹ ਹੀ ਮੁਸਲਮਾਨਾਂ ਉਤੇ ਦੋਸ਼ ਲਗਾਈ ਜਾ ਰਹੀਆਂ ਸਨ। ਸੋਸ਼ਲ ਸਰਵਿਸਜ਼  ਵਾਲਿਆਂ ਨੇ ਵੀ ਇਹੋ ਜਿਹੀਆਂ ਗੱਲਾਂ ਕਹਿ ਕੇ ਹੀ ਖਹਿੜਾ ਛੁਡਾਈ ਰੱਖਣ ਦੀ ਸੋਚ ਬਣਾਈ ਰੱਖੀ। ਸੋ ਇਹ ਬੇਸਹਾਰਾ ਕੁੜੀਆਂ ਜਾਣ ਕਿਥੇ? ਜ਼ਾਹਿਰ ਹੈ ਕਿ ਇਸ ਦੇਸ਼ ਵਿਚ ਟੁੱਟੇ ਭੱਜੇ ਪਰਿਵਾਰਾਂ ਦੀ ਭਰਮਾਰ ਹੋ ਰਹੀ ਹੈ। ਲਾਅ ਐਨਫੋਰਸਮੈਂਟ ਏਜੰਸੀਆਂ ਰੇਸਿਸਟ  ਦਾ ਲੇਬਲ ਲੱਗਣ ਦੇ ਡਰੋਂ ਐਕਸ਼ਨ  ਨਹੀਂ ਲੈਂਦੀਆਂ ਤੇ ਸਿਆਸਤਦਾਨ ਲੋਕ ਵੋਟਾਂ ਖੁੱਸਣ ਦੇ ਡਰੋਂ ਇਨ੍ਹਾਂ ਬਲਾਤਕਾਰੀਆਂ ਨੂੰ ਹੱਥ ਨਹੀਂ ਪਾਉਂਦੇ। ਜਿਹੜੇ ਪਾਉਂਦੇ ਹਨ ਉਹ ਰਗੜੇ ਜਾਂਦੇ ਹਨ। ਉਹ ਨਸਲਵਾਦੀ ਕਰਾਰ ਦੇ ਦਿੱਤੇ ਜਾਂਦੇ ਹਨ ਜਿਸ ਦੇ ਸਿੱਟੇ ਵਜੋਂ ਉਹ ਇਲੈਕਸ਼ਨਾਂ  ਖੋ ਬੈਠਦੇ ਹਨ। ਮੁਸਲਿਮ ਭਾਈਚਾਰਾ ਖਾਮੋਸ਼ ਰਹਿੰਦਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਇਨ੍ਹਾਂ ਬੰਦਿਆਂ ਦੇ ਭਰਾ, ਮਾਪੇ, ਚਾਚੇ, ਤਾਏ ਤੇ ਧੀਆਂ ਭੈਣਾ ਇਨ੍ਹਾਂ ਦਿਆਂ ਲੱਛਣਾ ਨੂੰ ਨਹੀਂ ਸਨ ਜਾਣਦੇ? ਇਹ ਕਿਵੇਂ ਹੋ ਸਕਦਾ ਹੈ ਕਿ ਇਨ੍ਹਾਂ ਦੀ ਕਮਿਉਨਿਟੀ  ਦੇ ਆਗੂਆਂ ਨੂੰ ਇਨ੍ਹਾਂ ਦਾ ਨਹੀਂ ਸੀ ਪਤਾ? ਇਸ ਗੱਲ ਨੂੰ ਮੰਨਣਾ ਪਵੇਗਾ ਕਿ ਸਾਰੇ ਮੁਸਲਮਾਨ ਭੈੜੇ ਚਰਿੱਤਰ ਦੇ ਨਹੀਂ ਹੁੰਦੇ। ਬਹੁਤ ਥੋੜ੍ਹੀ ਜਿਹੀ ਗਿਣਤੀ ਹੀ ਐਸੀ ਹੋਵੇਗੀ। ਪਰ ਬਹੁਤੀ ਗਿਣਤੀ ਦੇ ਚੰਗੇ ਚਰਿੱਤਰ ਵਾਲੇ ਲੋਕ ਚੁੱਪ ਕਿਉਂ ਰਹੇ? ਕਿਉਂ ਉਹ ਆਏ ਦਿਨ ਆਪਣੇ ਭਾਈਚਾਰੇ ਵਾਰੇ ਭੈੜੀਆਂ ਖਬਰਾਂ ਪੜ੍ਹਨ/ਸੁਣਨ ਦੇ ਆਦੀ ਹੋ ਰਹੇ ਹਨ?

ਇੰਗਲੈਂਡ ਵਿਚ ਆਏ ਦਿਨ ਕਿਸੇ ਨਾ ਕਿਸੇ ਰੇਪ  ਦੀ ਖਬਰ ਛਪਦੀ ਰਹਿੰਦੀ ਹੈ। ਇਹ ਸਾਰੇ ਰੇਪ  ਮੁਸਲਮਾਨ ਨਹੀਂ ਕਰਦੇ। ਇਨ੍ਹਾਂ ਵਿਚ ਬਹੁਤੀ ਗਿਣਤੀ ਗੋਰਿਆਂ ਅਤੇ ਹੋਰ ਕੌਮਾਂ ਦੇ ਬੰਦਿਆਂ ਦੀ ਵੀ ਹੈ ਪਰ ਜਦੋਂ ਤੁਸੀਂ ਔਸਤ ਕੱਢੋ ਤਾਂ ਵਧੇਰੇ ਗਿਣਤੀ ਮੁਸਲਮਾਨਾਂ ਦੀ ਹੀ ਹੁੰਦੀ ਹੈ। ਇਨ੍ਹਾਂ ਸਤਰਾਂ ਦੇ ਛਪਣ ਵੇਲੇ ਇਕ ਹੋਰ ਅਜਿਹਾ ਮੁਕੱਦਮਾ ਵੀ ਚੱਲ ਰਿਹਾ ਹੈ ਜਿਸ ਵਿਚ ਇਕ ਕੁਰਦਿਸ਼ ਮੁਸਲਮਾਨਾਂ ਦਾ ਗੈਂਗ  ਛੋਟੀਆਂ ਛੋਟੀਆਂ ਗੋਰੀਆਂ ਬੱਚੀਆਂ ਦੇ ਯੋਨ ਸ਼ੋਸ਼ਣ ਕਰਨ ਕਾਰਨ ਫਸਿਆ ਹੋਇਆ ਹੈ। ਇਸ ਦੇਸ਼ ਵਿਚ ਕੇਵਲ ਚਾਰ ਫੀਸਦੀ ਮੁਸਲਮਾਨ ਵੱਸਦੇ ਹਨ ਪਰ ਮੁਸਲਿਮ ਮੁਜਰਮਾਂ ਦੀ ਗਿਣਤੀ 28 ਫੀਸਦੀ ਹੈ। ਇਹ ਕਿਉਂ ਹੈ? ਇਸ ਬਾਰੇ ਸਾਬਕਾ ਸ਼ੈਡੋ ਮਨਿਸਟਰ  ਸਾਰਾਹ ਚੈਂਪੀਅਨ ਨੇ 'ਬੀ ਬੀ ਸੀ ਰੇਡੀਓ ਫੋਰ' ਉਤੇ ਇਕ ਇੰਟਰਵਿਊ  ਵਿਚ ਕਿਹਾ ਹੈ ਕਿ ਕਈ ਮੁਸਲਮਾਨ ਅਨਪੜ੍ਹ ਪਿਛੋਕੜ 'ਚੋਂ ਇਸ ਦੇਸ਼ ਵਿਚ ਆਏ ਹੋਏ ਹਨ ਤੇ ਉਨ੍ਹਾਂ ਦੇ ਆਪਣੇ ਭਾਈਚਾਰੇ 'ਚ ਔਰਤ ਦੀ ਉਸ ਕਿਸਮ ਦੀ ਇੱਜ਼ਤ ਨਹੀਂ ਹੁੰਦੀ ਜਿਸ ਕਿਸਮ ਦੀ ਅਸੀਂ ਇਥੇ ਇੰਗਲੈਂਡ ਵਿਚ ਕਰਦੇ ਹਾਂ। ਇਸ ਲਈ ਹੀ ਉਹ ਇੰਞਾਣੀਆਂ ਗੋਰੀਆਂ ਕੁੜੀਆਂ ਅਤੇ ਤੀਵੀਆਂ ਦੀ ਇੱਜ਼ਤ ਨਹੀਂ ਕਰਦੇ। ਉਸ ਦੇ ਇਹ ਗੱਲ ਕਹਿਣ ਦਾ ਸਿੱਟਾ ਇਹ ਨਿਕਲਿਆ ਕਿ 'ਲੇਬਰ ਪਾਰਟੀ' ਦੇ ਲੈਫਟ ਵਿੰਗ ਲੀਡਰ  ਜੈਰੇਮੀ ਕੌਰਬਿਨ ਨੇ ਸਾਰਾਹ ਚੈਂਪੀਅਨ ਨੂੰ ਆਪਣੀ ਸ਼ੈਡੋ ਕੈਬਨਿਟ  'ਚੋਂ ਬਾਹਰ ਕੱਢ ਦਿੱਤਾ। ਉਨ੍ਹਾਂ ਦੇ ਇਸ ਐਕਸ਼ਨ  ਦਾ ਜ਼ਬਰਦਸਤ ਪ੍ਰਤੀਕਰਮ ਹੋਇਆ। ਅਖਬਾਰਾਂ ਵਿਚ ਜੈਰੇਮੀ ਕੌਰਬਿਨ ਦੀ ਨਾਲਾਇਕੀ ਅਤੇ ਸਾਰਾਹ ਚੈਂਪੀਅਨ ਦੀ ਬਹਾਦਰੀ ਦੀਆਂ ਗੱਲਾਂ ਹੋਈਆਂ ਤੇ ਬਹੁਤ ਸਾਰੇ ਦਾਨਸ਼ਵਰਾਂ ਨੇ ਵੀ ਜ਼ਬਰਦਸਤ ਟਿੱਪਣੀਆਂ ਕੀਤੀਆਂ। ਲੰਡਨ ਦੇ 'ਈਵਨਿੰਗ ਸਟੈਂਡਰਡ' ਅਖਬਾਰ ਨੇ ਕਿਹਾ ਕਿ ਸਾਰਾਹ ਚੈਂਪੀਅਨ ਦੀ ਗੱਲ ਐਂਟੀ-ਮੁਸਲਿਮ  ਨਹੀਂ ਸੀ। ਉਸ ਨੇ ਤਾਂ ਸਗੋਂ ਇਸ ਗੱਲ ਲਈ ਰਾਹ ਖੋਲ੍ਹ ਦਿੱਤਾ ਹੈ ਕਿ ਇਸ ਸਮੱਸਿਆ ਵਾਰੇ ਬਹਿਸ ਹੋਵੇ। ਅਗਰ ਮੁਸਲਿਮ ਭਾਈਚਾਰੇ ਵਿਚ ਇਹੋ ਜਿਹੇ ਵਿਗੜੇ ਹੋਏ ਹਸਤਾਖਰ ਹਨ ਤਾਂ ਉਨ੍ਹਾਂ ਨੂੰ ਨੰਗਿਆਂ ਕੀਤਾ ਜਾਵੇ। ਇਸ ਕਿਸਮ ਦੇ ਜੁਰਮ ਨੂੰ ਧਰਮ ਅਤੇ ਕਮਿਉਨਿਟੀਆਂ  ਦੀ ਆੜ ਹੇਠ ਹੋਰ ਨਾ ਪਲ੍ਹਰਨ ਦਿੱਤਾ ਜਾਵੇ। ਅਖਬਾਰ ਨੇ ਕਿਹਾ ਕਿ ਸਗੋਂ ਮੁਸਲਿਮ ਭਾਈਚਾਰੇ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਆਪਣੀ ਕਮਿਉਨਿਟੀ 'ਚੋਂ ਇਹੋ ਜਿਹੇ ਕਰੈਕਟਰ  ਮਨਫੀ ਕਰਨ ਦਾ ਬੀੜਾ ਚੁੱਕੇ। ਇਸ ਨੇ ਇਹ ਵੀ ਕਿਹਾ ਕਿ ਅਗਰ ਜੈਰੇਮੀ ਕੌਰਬਿਨ ਸਾਰਾਹ ਚੈਂਪੀਅਨ ਦੀ ਗੱਲ ਨਹੀਂ ਸਮਝਿਆ ਤਾਂ ਇਹ ਉਸ ਦੀ ਕਮਜ਼ੋਰੀ ਹੈ ਤੇ ਇਹ ਗੱਲ ਉਸ ਦੀ ਆਪਣੀ ਸ਼ਖਸੀਅਤ ਲਈ ਹਾਨੀਕਾਰਕ ਵੀ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ 'ਲੇਬਰ ਪਾਰਟੀ' ਵਿਚ ਸਮਾਜ ਦੀਆਂ ਕੁਰੀਤੀਆਂ ਨੂੰ ਨੰਗਿਆਂ ਕਰਨ ਵਲ ਬਹੁਤੇ ਐਮ ਪੀ  ਧਿਆਨ ਨਹੀਂ ਦਿੰਦੇ। ਸ਼ਾਇਦ ਉਹ ਆਪਣੇ ਲੀਡਰ ਦੀ ਨਰਾਜ਼ਗ਼ੀ ਤੋਂ ਡਰਦੇ ਹਨ ਜਾਂ ਆਪਣੀਆਂ ਵੋਟਾਂ ਖੁਸਣ ਦਾ ਡਰ ਹੈ ਉਨ੍ਹਾਂ ਨੂੰ।

ਸੈਕਟਰੀ ਔਫ ਸਟੇਟ ਫਾਰ ਕਮਿਉਨਿਟੀਜ਼ ਐਂਡ ਲੋਕਲ ਗਵਰਨਮੈਂਟ  'ਸਾਜਿਦ ਜਾਵੇਦ' ਨੇ ਕਿਹਾ ਹੈ ਕਿ ਜੈਰੇਮੀ ਕੌਰਬਿਨ ਦੀ ਇਹ ਭੁੱਲ ਹੈ ਕਿ ਉਸ ਨੇ ਸਾਰਾਹ ਚੈਂਪੀਅਨ ਦੀ ਇਹ ਗੱਲ ਨਹੀਂ ਸਮਝੀ ਕਿ ਕੁਝ ਪਾਕਿਸਤਾਨੀ ਬੰਦੇ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਦੇ ਹਨ ਜਦ ਕਿ ਵਾਰ ਵਾਰ ਕੋਰਟ ਨੇ ਵੀ ਇਹੋ ਸਾਬਤ ਕੀਤਾ ਹੈ। ਸਾਜਿਦ ਜਾਵੇਦ ਖ਼ੁਦ ਪਾਕਿਸਤਾਨੀ ਮੂਲ ਦੇ ਹਨ। ਆਪ ਨੇ ਕਿਹਾ ਕਿ ਨਾਬਾਲਗ ਗੋਰੀਆਂ ਕੁੜੀਆਂ ਨਾਲ ਹੁੰਦੇ ਅਨਿਆਂ ਬਾਰੇ ਖੁੱਲ੍ਹ ਕੇ ਬਹਿਸ ਹੋਣੀ ਚਾਹੀਦੀ ਹੈ ਅਤੇ ਕਿਸੇ ਨੂੰ ਇਸ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਕਿ ਇਹ ਬਲਾਤਕਾਰੀ ਮੁਸਲਮਾਨ ਹਨ। ਅਗਰ ਇਹ ਮੁਜਰਮ ਲੋਕ ਇਹ ਕਹਿੰਦੇ ਹਨ ਕਿ ਗੋਰੀਆਂ ਕੁੜੀਆਂ ਦਾ ਕੀ ਹੈ, ਇਹ ਤਾਂ ਭੈੜੀਆਂ ਅਤੇ ਨੀਵੇਂ ਇਖਲਾਕ ਵਾਲੀਆਂ ਹੁੰਦੀਆਂ ਹਨ ਤਾਂ ਇਸ ਗੱਲ ਦਾ ਗੰਭੀਰ ਨੋਟਿਸ  ਲੈਣਾ ਚਾਹੀਦਾ ਹੈ। ਇਹੋ ਜਿਹੇ ਮੁਸਲਮਾਨਾਂ ਦੀ ਇਹ ਗੱਲ ਦਰਅਸਲ ਆਪਣੇ ਆਪ ਵਿਚ ਹੀ ਇਕ ਨਸਲਵਾਦੀ ਹੈ ਤੇ ਇਨ੍ਹਾਂ ਲੋਕਾਂ ਨੂੰ ਰੇਸ ਰੀਲੇਸ਼ਨਜ਼  ਦੇ ਐਕਟ  ਅਧੀਨ ਵੀ ਕਟਹਿਰੇ ਵਿਚ ਖੜ੍ਹਾ ਕਰਨਾ ਚਾਹੀਦਾ ਹੈ। ਹੁਣੇ ਹੁਣੇ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ 'ਹਾਈ ਕੋਰਟ' ਦੇ ਇਕ 'ਜੱਜ' ਨੇ ਇਸ ਨੂੰ ਨਸਲਵਾਦੀ ਨਹੀਂ ਮੰਨਿਆ। ਮੈਂ ਤਾਂ ਕਹਿੰਦਾ ਹਾਂ ਕਿ ਤਦ ਵੀ ਸਾਨੂੰ ਇਹ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਗੱਲਾਂ ਨੂੰ ਨਸਲਵਾਦੀ ਜ਼ਰੂਰ ਕਰਾਰ ਦਿਤਾ ਜਾਵੇ।

ਇਹ ਘਿਨਾਉਣਾ ਕੰਮ ਕਰਨ ਵਾਲਿਆਂ ਲਈ 'ਮੀਡੀਆ' ਵਿਚ ਅਕਸਰ ਹੀ 'ਏਸ਼ੀਅਨ' ਲਫਜ਼ ਵਰਤਿਆ ਜਾਂਦਾ ਹੈ। ਏਸ਼ੀਆ ਇਕ ਬਹੁਤ ਵੱਡਾ ਉਪ ਮਹਾਂਦੀਪ ਹੈ। ਇਸ ਵਿਚ ਵੱਖੋ ਵੱਖਰੇ ਧਰਮਾਂ, ਪਹਿਰਾਵਿਆਂ, ਬੋਲੀਆਂ ਅਤੇ ਸਮਾਜਾਂ ਦੇ ਲੋਕ ਵੱਸਦੇ ਹਨ। ਇਸ ਕਰਕੇ ਸਾਰਿਆਂ ਨੂੰ ਇਕੋ ਰੱਸੇ ਨਹੀਂ ਬੰਨ੍ਹਿਆ ਜਾ ਸਕਦਾ। ਸਾਬਕਾ ਚੇਅਰਮੈਨ ਔਫ ਦਾ ਰੇਸ਼ੀਅਲ ਈਕੁਐਲਟੀ ਐਂਡ ਹਿਊਮਨ ਰਾਈਟਸ ਕਮਿਸ਼ਨ  'ਟਰੈਵਰ ਫਿਲਪਸ' ਆਖਦੇ ਹਨ, “ਗੋਰੀਆਂ ਕੁੜੀਆਂ ਨੂੰ ਵਰਗਲਾਉਣ ਅਤੇ ਖੇਹ ਖਰਾਬੀ ਦੇ ਰਾਹ ਪਾਉਣ ਵਾਲਿਆਂ ਨੂੰ ਏਸ਼ੀਅਨ ਆਖ ਕੇ ਅਸੀਂ ਹਿੰਦੂਆਂ ਦੀ ਵੀ ਬੇਇੱਜ਼ਤੀ ਕਰ ਰਹੇ ਹਾਂ। ਉਹ ਤਾਂ ਅਜਿਹਾ ਨਹੀਂ ਕਰਦੇ।” ਉਹ ਸ਼ਾਇਦ ਸਿੱਖਾਂ ਬਾਰੇ ਵੀ ਇਹੋ ਕਹਿਣਾ ਚਾਹੁੰਦੇ ਸਨ ਪਰ ਟਰੈਵਰ ਫਿਲਪਸ ਨੇ ਇਹ ਕਿਹਾ ਨਹੀਂ। ਸ਼ਾਇਦ ਭੁੱਲ ਗਏ ਹੋਣਗੇ।

ਇਹ ਨਹੀਂ ਕਿ ਇਨ੍ਹਾਂ ਕਾਰਿਆਂ ਬਾਰੇ ਗੈਰ ਮੁਸਲਿਮ ਹੀ ਟੀਕਾ ਟਿੱਪਣੀ ਕਰ ਰਹੇ ਹਨ, ਕੁਝ ਅਗਾਂਹਵਧੂ ਮੁਸਲਮਾਨ ਵੀ ਬਹਾਦਰੀ ਨਾਲ ਅੱਗੇ ਆ ਰਹੇ ਹਨ ਜਿਹੜੀ ਆਪਣੇ ਆਪ ਵਿਚ ਇਕ ਚੰਗੀ ਗੱਲ ਹੈ ਕਿਉਂਕਿ ਜਿੰਨੀ ਦੇਰ ਤੀਕ ਕਿਸੇ ਕਮਿਉਨਿਟੀ  ਦੇ ਜਾਗਰੂਕ ਲੋਕ ਇਸ ਕਿਸਮ ਦੀ ਬੇਹੂਦਗੀ ਵਿਰੁੱਧ ਆਵਾਜ਼ ਨਹੀਂ ਉਠਾਉਣਗੇ ਓਨੀ ਦੇਰ ਤੀਕ ਇਸ ਦੇ ਖਤਮ ਹੋ ਜਾਣ ਦੇ ਆਸਾਰ ਵੀ ਨਜ਼ਰ ਨਹੀਂ ਆਉਣਗੇ। ਮੁਸਲਿਮ ਮਹਿਲਾ ਯਾਸਮੀਨ ਅਲੀਭਾਈ ਬਰਾਊਨ ਨੂੰ ਅਕਸਰ ਹੀ ਤੁਸੀਂ ਵਧੀਆ ਅੰਗਰੇਜ਼ੀ ਪ੍ਰੋਗਰਾਮਾਂ ਵਿਚ ਦੇਖਦੇ ਹੋਵੋਗੇ। ਉਹ ਬਤੌਰ ਜਰਨਲਿਸਟ  ਦੇ ਖੁੱਲ੍ਹ ਕੇ ਗੱਲ ਕਰਦੀ ਹੈ। ਉਸ ਦਾ ਕਹਿਣਾ ਹੈ, “ਕੁਝ ਮੁਸਲਮਾਨਾਂ ਵਲੋਂ ਗੋਰੀਆਂ ਕੁੜੀਆਂ ਅਤੇ ਔਰਤਾਂ ਦਾ ਯੋਨ ਸੋਸ਼ਣ ਕਰੀ ਜਾਣਾ ਇਹ ਸਿੱਧ ਕਰਦਾ ਹੈ ਕਿ ਇਹ ਲੋਕ ਦਰਅਸਲ ਕਿਸੇ ਵੀ ਔਰਤ ਦੀ ਇੱਜ਼ਤ ਨਹੀਂ ਕਰਦੇ। ਸਮੁੱਚੇ ਮੁਸਲਿਮ ਭਾਈਚਾਰੇ ਨੂੰ ਇਹ ਗੱਲ ਮੰਨਣੀ ਪੈਣੀ ਹੈ ਕਿ ਇਸ ਵਿਚ ਵਿਚਰਦੇ ਕੁਝ ਲੋਕ ਇਸ ਭਾਈਚਾਰੇ ਨੂੰ ਬਦਨਾਮ ਕਰ ਰਹੇ ਹਨ।”

ਔਕਸਫੋਰਡ ਦੇ 'ਮੁਸਲਿਮ ਐਜੂਕੇਸ਼ਨ ਸੈਂਟਰ' ਦੇ ਪ੍ਰਿੰਸੀਪਲ ਡਾਕਟਰ ਤਾਜ ਹਾਰਗੇ ਕਹਿ ਰਹੇ ਹਨ ਕਿ ਇਨ੍ਹਾਂ ਗੰਦੀਆਂ ਸਮੱਸਿਆਵਾਂ ਨੂੰ ਮੁਸਲਿਮ ਭਾਈਚਾਰੇ ਨੂੰ ਹੀ ਨਜਿੱਠਣਾ ਪੈਣਾ ਹੈ। ਡਾਕਟਰ ਤਾਜ ਹਾਰਗੇ ਦਾ ਕਹਿਣਾ ਹੈ, “ਇਸ ਮਸਲੇ ਬਾਰੇ ਖੁੱਲ੍ਹ ਕੇ ਗੱਲਬਾਤ ਹੋਣੀ ਚਾਹੀਦੀ ਹੈ। ਇਸ ਦੇ ਹੱਲ ਵਾਸਤੇ ਮੁਸਲਮਾਨਾਂ ਨੂੰ ਹੀ ਸੰਜੀਦਗੀ ਨਾਲ ਸੋਚਣਾ ਚਾਹੀਦਾ ਹੈ ਕਿਉਂਕਿ ਕੁਝ ਕੁ ਮੁਸਲਮਾਨ ਬੰਦਿਆਂ ਦੀ ਬੇਹੂਦਗੀ ਕਾਰਨ ਸਾਰੀ ਕਮਿਉਨਿਟੀ  ਉਤੇ ਧੱਬਾ ਲੱਗਦਾ ਹੈ। ਇਸ ਨਾਲ ਇਸਲਾਮ ਦੀ ਪਾਕੀਜ਼ਗੀ ਉਤੇ ਦਾਗ ਲੱਗਦਾ ਹੈ। ਇਸ ਨਾਲ ਇੱਜ਼ਤਦਾਰ, ਟੱਬਰਦਾਰ ਅਤੇ ਇਖਲਾਕੀ ਮੁਸਲਮਾਨਾਂ ਨੂੰ ਵੀ ਉਸੇ ਰੱਸੇ ਬੰਨ੍ਹਿਆ ਜਾ ਰਿਹਾ ਹੈ।” ਡਾਕਟਰ ਤਾਜ ਹਾਰਗੇ ਇਕ ਇਮਾਮ ਦੇ ਤੌਰ 'ਤੇ ਵੀ ਸੇਵਾਵਾਂ ਨਿਭਾਅ ਰਹੇ ਹਨ। ਇਸ ਲਈ ਉਨ੍ਹਾਂ ਦੀ ਆਖੀ ਗੱਲ ਦਾ ਕਾਫੀ ਅਸਰ ਪੈਂਦਾ ਹੈ। ਸਾਨੂੰ ਉਮੀਦ ਕਰਨੀ ਚਾਹੀਦੀ ਹੈ ਕਿ ਇਹੋ ਜਿਹੇ ਹੋਰ ਮੁਸਲਿਮ ਦਾਨਿਸ਼ਵਰ ਵੀ ਅੱਗੇ ਅਗਉਣਗੇ ਤੇ ਇਨ੍ਹਾਂ ਘਿਨਾਉਣੀਆਂ ਘਟਨਾਵਾਂ ਦਾ ਖੰਡਨ ਕਰਨਗੇ।

ਪਿਛਲੇ ਸਾਲ ਰੌਚਡੇਲ ਵਿਚੋਂ ਵੀ ਗੋਰੀਆਂ ਕੁੜੀਆਂ ਨਾਲ ਬਲਾਤਕਾਰ ਕਰਨ ਵਾਲੇ, ਉਨ੍ਹਾਂ ਨੂੰ ਨਸ਼ਿਆਂ ਵੱਲ ਲਾਉਣ ਅਤੇ ਉਨ੍ਹਾਂ ਤੋਂ ਸੈਕਸ  ਦਾ ਧੰਦਾ ਕਰਾਉਣ ਵਾਲੇ ਲੋਕਾਂ ਨੂੰ ਲੰਮੀਆਂ ਸਜ਼ਾਵਾਂ ਹੋਈਆਂ ਸਨ। ਇਨ੍ਹਾਂ ਵਿਚੋਂ ਚਾਰ ਜਣਿਆਂ ਨੂੰ ਇਸ ਦੇਸੋਂ ਕੱਢਣ ਲਈ ਵੀ ਕਾਬਲ ਜੱਜ ਨੇ ਔਰਡਰ  ਕੀਤਾ ਸੀ। ਇਹ ਚਾਰੋਂ ਪਾਕਿਸਤਾਨੀ ਮੂਲ ਦੇ ਬੰਦੇ ਹਨ ਤੇ ਡਿਊਅਲ ਨੈਸ਼ਨੈਲਿਟੀ  (ਦੂਹਰੀ ਨਾਗਰਿਕਤਾ) ਰੱਖਦੇ ਹਨ ਭਾਵ ਉਨ੍ਹਾਂ ਕੋਲ ਪਾਕਿਸਤਾਨੀ ਪਾਸਪੋਰਟ ਵੀ ਹੈ ਅਤੇ ਬ੍ਰਿਟਿਸ਼ ਵੀ। ਜੱਜ ਨੇ ਕਿਹਾ ਸੀ ਕਿ ਇਹ ਲੋਕ ਜਦੋਂ ਇਥੋਂ ਕੱਢੇ ਜਾਣਗੇ ਤਾਂ ਇਹ ਸਟੇਟਲੈਸ  ਨਹੀਂ ਹੋ ਜਾਣਗੇ। ਪ੍ਰੰਤੂ ਇਨ੍ਹਾਂ ਚਾਰਾਂ ਦੇ ਵਕੀਲਾਂ ਨੇ ਲੀਗਲ ਏਡ  ਲੈ ਕੇ ਸਰਕਾਰ ਵਿਰੁੱਧ ਕੇਸ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਗਰ ਉਹ ਇਸ ਦੇਸ਼ 'ਚੋਂ ਕੱਢ ਦਿੱਤੇ ਗਏ ਤਾਂ ਉਨ੍ਹਾਂ ਦੇ ਇਥੇ ਰਹਿੰਦੇ ਪਰਿਵਾਰ ਪਿਓ–ਬਾਹਰੇ ਹੋ ਜਾਣਗੇ। ਉਨ੍ਹਾਂ ਨੇ ਯੂਰਪੀਨ ਹਿਊਮਨ ਰਾਈਟਸ ਕੋਰਟ  ਦੇ ਆਰਟੀਕਲ  ਅੱਠ ਨੂੰ ਕੋਟ  ਕੀਤਾ ਹੈ। ਯਾਦ ਰਹੇ ਬ੍ਰਿਟੇਨ ਨੇ 1951 ਵਿਚ ਹਿਉਮਨ ਰਾਈਟਸ ਕਨਵੈਨਸ਼ਨ  ਉਤੇ ਦਸਖ਼ਤ ਕੀਤੇ ਸਨ। ਉਪਰੰਤ ਸਾਬਕਾ ਪ੍ਰਾਈਮ ਮਨਿਸਟਰ  ਟੋਨੀ ਬਲੇਅਰ ਨੇ 1997 ਵਿਚ ਇਸ ਐਕਟ  ਨੂੰ ਬ੍ਰਿਟਿਸ਼ ਕਾਨੂੰਨ ਦਾ ਹਿੱਸਾ ਬਣਾ ਦਿੱਤਾ ਜਿਸ ਕਰਕੇ “ਫੈਮਲੀ ਰਾਈਟ” ਵਾਲੇ ਮੁਕੱਦਮਿਆਂ ਤੋਂ ਬਾਅਦ ਕੀਤੀਆਂ ਜਾਂਦੀਆਂ ਅਪੀਲਾਂ ਵਿਚ ਇਸੇ ਐਕਟ  ਦੇ ਆਰਟੀਕਲ  ਅੱਠ ਨੂੰ ਕੋਟ  ਕਰ ਦਿੱਤਾ ਜਾਂਦਾ ਹੈ। ਲੇਕਿਨ ਇਥੇ ਇਸ ਰੌਚਡੇਲ ਵਾਲੇ ਕੇਸ ਵਿਚ ਇਹ ਗੱਲ ਵੀ ਸ਼ਾਮਿਲ ਹੈ ਕਿ ਇਨ੍ਹਾਂ ਲੋਕਾਂ ਨੂੰ ਲੋਕਾਂ ਦੇ ਦਿੱਤੇ ਹੋਏ ਟੈਕਸ 'ਚੋਂ ਸਰਕਾਰ ਵਿਰੁੱਧ ਲੜਨ ਲਈ ਦਸ ਲੱਖ ਤੋਂ ਵੀ ਵੱਧ ਪੈਸੇ ਦਿੱਤੇ ਜਾ ਰਹੇ ਹਨ। ਆਮ ਲੋਕ, ਅਨੇਕਾਂ ਸਿਆਸਤਦਾਨ ਅਤੇ ਐਮ ਪੀ  ਮੰਗ ਕਰ ਰਹੇ ਹਨ ਕਿ ਇਨ੍ਹਾਂ ਮੁਜਰਮਾਂ ਦੀਆਂ ਅਪੀਲਾਂ ਰੱਦ ਕੀਤੀਆਂ ਜਾਣ ਤੇ ਉਨ੍ਹਾਂ ਨੂੰ ਚੁੱਪ ਕਰਕੇ ਵਾਪਸ ਪਾਕਿਸਤਾਨ ਭੇਜ ਦਿੱਤਾ ਜਾਵੇ। ਅਗਰ ਉਹ ਆਰਟੀਕਲ ਅੱਠ ਦਾ ਫੈਮਲੀ ਯੂਨੀਅਨ  ਦਾ ਵਾਸਤਾ ਪਾਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਕੁਝ ਇਸ ਕਿਸਮ ਦਾ ਸੈਕਸ ਕਰਾਈਮ  ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ। ਦਰਅਸਲ ਇੰਗਲੈਂਡ ਨੇ ਯੂਰਪੀਨ ਹਿਉਮਨ ਰਾਈਟਸ ਐਕਟ  ਉਤੇ ਹੋਰਨਾਂ ਯੂਰਪੀਨ ਦੇਸਾਂ ਸਮੇਤ ਦਸਖ਼ਤ ਕੀਤੇ ਸਨ ਪਰ 1997 ਵਿਚ ਉਦੋਂ ਦੇ ਪਰਧਾਨ ਮੰਤਰੀ ਟੋਨੀ ਬਲੇਅਰ ਨੇ ਇਸ ਨੂੰ ਇੰਗਲੈਂਡ ਦੇ ਕਨੂੰਨ ਦਾ ਇਕ ਹਿੱਸਾ ਹੀ ਮੰਨ ਲਿਆ। ਯੂਰਪ ਦੇ ਸਾਰੇ ਦੇਸਾਂ ਚੋਂ ਕੇਵਲ ਇੰਗਲਿਸਤਾਨ ਹੀ ਹੈ ਜਿਸ ਨੇ ਇਹ ਕੁਝ ਕੀਤਾ ਹੋਇਆ ਹੈ। ਇਸ ਕਨੂੰਨ ਦੀ ਜ਼ਬਰਦਸਤ ਦੁਰਵਰਤੋਂ ਕੀਤੀ ਜਾ ਰਹੀ ਹੈ। ਕਈ ਦਹਿਸ਼ਤਗਰਦ ਕਿਸਮ ਦੇ ਲੋਕ ਇੱਸੇ ਕਨੂੰਨ ਕਾਰਨ ਆਮ ਤੌਰ ‘ਤੇ ਛੇਤੀ ਕੀਤਿਆਂ ਡੀਪੋਰਟ  ਨਹੀਂ ਕੀਤੇ ਜਾ ਸਕਦੇ। ਅਬੂ ਹਮਜ਼ਾ ਨਾਮ ਦੇ ਇਕ ਅੱਤਵਾਦੀ ਬੰਦੇ ਨੂੰ 2002 ਵਿਚ ਇਸ ਦੇਸ ਚੋਂ ਬਾਹਰ ਕੱਢਣ ਦੇ ਆਦੇਸ਼ ਦਿਤੇ ਗਏ ਸਨ ਪਰ ਉਹ 2014 ਤੀਕ ਇਥੇ ਹੀ ਟਿਕਿਆ ਰਿਹਾ। ਅਖੀਰ ਨੂੰ ਜਦੋਂ ਉਸ ਨੂੰ ਅਮਰੀਕਾ ਦੇ ਹਵਾਲੇ ਕੀਤਾ ਗਿਆ ਤਾਂ ਉਨ੍ਹਾਂ ਨੇ ਇਕ ਮਹੀਨੇ ਦੇ ਅੰਦਰ ਅੰਦਰ ਸੀਖਾਂ ਪਿੱਛੇ ਡੱਕ ਦਿਤਾ। ਯਾਦ ਰਹੇ ਅਬੂ ਹਮਜ਼ਾ ਨੇ ਅਮਰੀਕਾ ਵਿਚ ਵੀ ਅੱਤਵਾਦੀ ਕਾਰਵਾਈਆਂ ਕੀਤੀਆਂ ਹੋਈਆਂ ਸਨ ਤੇ ਇਸੇ ਲਈ ਉਹ ਦੇਸ ਘੜੀ ਮੁੜੀ ਬਰਤਾਨੀਆਂ ਨੂੰ ਕਹਿ ਰਿਹਾ ਸੀ ਕਿ ਉਹ ਇਸ ਬੰਦੇ ਨੂੰ ਉਨ੍ਹਾਂ ਦੇ ਹਵਾਲੇ ਕਰ ਦੇਵੇ ਪਰ ਅਬੂ ਹਮਜ਼ਾ ਨੇ ਯੂਰਪੀਨ ਹਿਊਮਨ ਰਾਈਟਸ ਕਨਵੈਨਸ਼ਨ  ਦੀ ਧਾਰਾ 8 ਵਰਤ ਕੇ ਬ੍ਰਿਟਿਸ਼ ਸਰਕਾਰ ਨੂੰ ਲਟਕਾਈ ਛੱਡਿਆ ਜਿਸ ਦੇ ਸਿੱਟੇ ਵਜੋਂ ਟੈਕਸ ਪੇਅਰ  ਦਾ ਪੰਜਾਹ ਲੱਖ ਪੌਂਡ ਖਰਚ ਹੋ ਗਿਆ। ਇਸ ਤੋਂ ਬਿਨਾਂ ਇਸ ਬੰਦੇ ਦੇ ਪੰਜ ਬੱਚੇ ਤੇ ਉਨ੍ਹਾਂ ਦੀ ਮਾਂ ਵੀ ਇਥੇ ਹੀ ਟਿਕ ਗਈ ਤੇ ਉਨ੍ਹਾਂ ਦੀ ਰਿਹਾਇਸ਼ ਵਾਲਾ ਘਰ ਵੀ ਉਨ੍ਹਾਂ ਨੂੰ ਹੀ ਮਿਲ ਗਿਆ। ਇਹ ਘਰ ਕੌਂਸਲ ਦਾ ਸੀ। ਇਸ ਦੀ ਕੀਮਤ 8 ਲੱਖ ਪੌਂਡ ਦੇ ਲਗਭਗ ਹੈ।

ਮੁਸਲਮਾਨਾਂ ਅਤੇ ਸਾਨੂੰ ਵੀ ਇਹ ਸੋਚਣਾ ਚਾਹੀਦਾ ਹੈ ਕਿ ਇਹੋ ਜਿਹੀਆਂ ਘਟਨਾਵਾਂ ਨਸਲਵਾਦੀ ਸੱਜੇ ਪੱਖੀਆਂ ਨੂੰ ਵੀ ਬਦਲਿਆਂ ਲਈ ਉਕਸਾਅ ਰਹੀਆਂ ਹਨ। ਪਿਛਲੇ ਦਿਨੀਂ ਪੁਲੀਸ ਨੇ ਅਜਿਹੀਆਂ 40 ਘਟਨਾਵਾਂ ਦੀ ਛਾਣਬੀਣ ਕੀਤੀ ਜਿਨ੍ਹਾਂ ਦੀ ਤਹਿ ਤੀਕ ਜਾ ਕੇ ਪਤਾ ਲੱਗਾ ਕਿ ਨਿਊ -ਨਾਜ਼ੀ  ਕਿਸਮ ਦੇ ਗੋਰੇ ਗਰੁੱਪ ਮੁਸਲਮਾਨਾਂ ਦੇ 40 ਟਿਕਾਣਿਆਂ ਉਤੇ ਹਮਲੇ ਕਰਨ ਵਾਲੇ ਸਨ। ਇਨ੍ਹਾਂ ਦੀਆਂ ਨਜ਼ਰਾਂ ਵਧੇਰੇ ਕਰਕੇ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰਾਂ ਭਾਵ ਡਿਊਜ਼ਬਰੀ, ਬੈਟਲੇ ਅਤੇ ਲੀਡਜ਼ ਉਤੇ ਸਨ। ਇਹ ਨਾਜ਼ੀ ਗਰੁੱਪ ਕਿਸੇ ਵੀ ਉਸ ਮੁਸਲਮਾਨ ਗਰੁੱਪ ਉਤੇ ਹਮਲੇ ਕਰ ਸਕਦੇ ਹਨ ਜਿਹੜੇ ਅੱਤਵਾਦੀ ਕਾਰਵਾਈਆਂ ਕਰਦੇ ਹਨ ਤੇ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਦੇ ਹਨ। ਇਹ ਉਹੋ ਹੀ ਅਦਾਰਾ ਹੈ ਜਿਸ ਦੇ ਇਕ ਬੰਦੇ ਥੌਮਸ ਮੇਅਰ ਨੇ ਇਕ ਲੇਬਰ ਐਮ ਪੀ  ਜੋਅ ਕੌਕਸ ਨੂੰ ਪਿਛਲੀਆਂ ਜਨਰਲ ਇਲੈਕਸ਼ਨਾਂ  ਤੋਂ ਪਹਿਲਾਂ ਬ੍ਰਿਸਟਾਲ, ਯੋਰਕਸ਼ਾਇਰ ਵਿਚ ਇਸ ਕਰਕੇ ਕਤਲ ਕਰ ਦਿੱਤਾ ਸੀ ਕਿਉਂਕਿ ਉਹ ਕਹਿ ਰਹੀ ਸੀ ਕਿ ਬ੍ਰਿਟੇਨ ਨੂੰ ਯੂਰਪ ਦੀ ਸਾਂਝੀ ਮੰਡੀ ਵਿਚ ਹੀ ਟਿਕੇ ਰਹਿਣਾ ਚਾਹੀਦਾ ਹੈ। ਥੌਮਸ ਮੇਅਰ ਨੇ ਜੋਅ ਕੌਕਸ ਦੇ ਛੁਰੇ ਮਾਰਦਿਆਂ ਹੋਇਆਂ ਕਿਹਾ ਸੀ ਕਿ ਬ੍ਰਿਟੇਨ ਬ੍ਰਿਟਿਸ਼ ਲੋਕਾਂ ਦਾ ਹੈ। ਇਹ ਹੋਰ ਕਿਸੇ ਦਾ ਵੀ ਨਹੀਂ । ਇਹ ਨਾਜ਼ੀ ਅਤੇ ਫਾਸ਼ੀ ਲੋਕ ਆਪਣਾ ਇਹ ਨਸਲਵਾਦੀ ਕਾਰੋਬਾਰ “ਨੈਸ਼ਨਲ ਐਕਸ਼ਨ” ਨਾਂ ਦੀ ਸੰਸਥਾ ਦੇ ਨਾਮ ਹੇਠ ਚਲਾਉਂਦੇ ਸਨ ਜਿਸ ਨੂੰ ਬ੍ਰਿਟਿਸ਼ ਸਰਕਾਰ ਨੇ ਜੋਅ ਕੌਕਸ ਦੇ ਕਤਲ ਪਿੱਛੋਂ ਬੈਨ ਕਰ ਦਿੱਤਾ ਸੀ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਨਾਜ਼ੀਆਂ ਅਤੇ ਫਾਸ਼ੀਵਾਦੀਆਂ ਨੇ “ਨੈਸ਼ਨਲ ਐਕਸ਼ਨ” ਦਾ ਨਾਮ ਬਦਲ ਲਿਆ ਹੈ ਤੇ ਇਹ ਪਹਿਲਾਂ ਨਾਲੋਂ ਵੀ ਵਧੇਰੇ ਸਰਗਰਮ ਹਨ।

ਇਨ੍ਹੀਂ ਦਿਨੀਂ 'ਕੁਰਦਿਸਤਾਨ' ਦੇ ਚਾਰ ਬੰਦਿਆਂ ਉਤੇ ਵੀ ਨਿਊਕਾਸਲ ਵਿਖੇ ਮੁਕੱਦਮਾ ਚੱਲ ਰਿਹਾ ਹੈ। ਇਹ ਮੁਸਲਮਾਨ ਵੀ ਉਹੋ ਕੁਝ ਹੀ ਕਰ ਰਹੇ ਸਨ ਜੋ ਕੁਝ ਪਾਕਿਸਤਾਨ, ਈਰਾਕ, ਈਰਾਨ ਤੇ ਤੁਰਕੀ ਆਦਿ ਦੇ ਮੁਸਲਮਾਨ ਨਿਊਕਾਸਲ, ਬਰਮਿੰਘਮ, ਰੌਚਡੇਲ, ਔਕਸਫੋਰਡ ਅਤੇ ਹੋਰ ਥਾਵੀਂ ਕਰ ਰਹੇ ਸਨ। ਇਹ ਇੰਞਾਣੀ ਉਮਰ ਦੀਆਂ ਗੋਰੀਆਂ ਕੁੜੀਆਂ ਨੂੰ ਟੁੱਟ ਭੱਜ ਵਾਲੇ ਪਰਿਵਾਰਾਂ ਅਤੇ ਸੋਸ਼ਲ ਕੇਅਰ ਹੋਮਜ਼  ਤੋਂ ਵਰਗਲਾ ਲੈਂਦੇ ਸਨ। ਉਨ੍ਹਾਂ ਨੂੰ ਡਰੱਗ ਅਤੇ ਸ਼ਰਾਬ ਦਾ ਸੇਵਨ ਕਰਵਾਉਂਦੇ ਸਨ ਤੇ ਫਿਰ ਖੁਦ ਵੀ ਉਨ੍ਹਾਂ ਦਾ ਯੋਨ ਸੋਸ਼ਣ ਕਰਵਾਉਂਦੇ ਸਨ ਤੇ ਫਿਰ ਅੱਗੇ ਦੂਜਿਆਂ ਮਰਦਾਂ ਨੂੰ ਇੰਝ ਵੇਚਦੇ ਸਨ ਜਿਵੇਂ ਉਹ ਵਿਚਾਰੀਆਂ ਕੁੜੀਆਂ ਨਹੀਂ, ਭੇਡਾਂ ਬੱਕਰੀਆਂ ਹੋਣ। ਇਸ ਗੈਂਗ  ਦੇ ਏਨੇ ਹੌਸਲੇ ਖੁੱਲ੍ਹੇ ਹੋਏ ਸਨ ਕਿ ਪੁਲੀਸ ਅਤੇ ਸੋਸ਼ਲ ਸਰਵਿਸਜ਼  ਵਾਲਿਆਂ ਦੀ ਉੱਕਾ ਪ੍ਰਵਾਹ ਨਹੀਂ ਸਨ ਕਰਦੇ। ਇਹ ਕੁੜੀਆਂ ਸੋਸ਼ਲ ਨੈਟਵਰਕ  ਰਾਹੀਂ ਵੀ ਪੱਟੀਆਂ ਜਾਂਦੀਆਂ ਸਨ। ਕਹਿਣ ਦਾ ਭਾਵ ਇਹ ਹੈ ਕਿ ਇਨ੍ਹਾਂ ਬੰਦਿਆਂ ਨੂੰ ਇਸ ਗੱਲ ਦੀ ਕੋਈ ਪ੍ਰਵਾਹ ਨਹੀਂ ਸੀ ਕਿ ਅਗਰ ਸੋਸ਼ਲ ਮੀਡੀਆ  ਰਾਹੀਂ ਉਨ੍ਹਾਂ ਦੀ ਪਛਾਣ ਹੋ ਗਈ ਤਾਂ ਉਨ੍ਹਾਂ ਨੂੰ ਸਜ਼ਾਵਾਂ ਹੋ ਸਕਦੀਆਂ ਹਨ।

‘ਮੈਟਰੋ’ ਨਾਮ ਦੇ ਲੰਡਨ ਦੇ ਅਖਬਾਰ ਵਿਚ ਇਕ ਆਮ ਗੋਰੇ ਨੇ ਲਿਖਿਆ ਹੈ ਕਿ ਅਗਰ ਅਸੀਂ ਕਿਸੇ ਬੰਦੇ ਦੀ ਨਸਲ ਦਾ ਜ਼ਿਕਰ ਕਰਨੋਂ ਵੀ ਡਰਦੇ ਹਾਂ ਤਾਂ ਅਸੀਂ ਅੱਗੇ ਕਿਵੇਂ ਵਧਾਂਗੇ? ਕੋਈ ਵੀ ਸਮੱਸਿਆ ਕਾਰਪੈਟ ਹੇਠ ਲਕੋਣ ਨਾਲ ਹੱਲ ਨਹੀਂ ਹੁੰਦੀ। ਬਿਲਕੁਲ ਇਹੋ ਗੱਲ ਇੰਗਲੈਂਡ ਦੇ ਲੱਖਾਂ ਹੀ ਆਮ ਲੋਕ ਕਹਿ ਰਹੇ ਹਨ।

ਮੈਂ ਮੁਸਲਿਮ ਭਾਈਚਾਰੇ ਦੇ ਆਗੂਆਂ ਨੂੰ ਬਿਨੈ ਕਰਦਾ ਹਾਂ ਕਿ ਇਸ ਸਮੱਸਿਆ ਦਾ ਹੱਲ ਲੱਭਣ 'ਤੇ ਅਗਵਾਈ ਕਰਨ। ਮੇਰਾ ਵਿਸ਼ਵਾਸ ਹੈ ਕਿ ਬਾਕੀ ਦੀਆਂ ਸਭ ਕਮਿਉਨਿਟੀਆਂ  ਉਨ੍ਹਾਂ ਦਾ ਭਰਪੂਰ ਸਾਥ ਦੇਣਗੀਆਂ।

10/09/2017

ਨਾਬਾਲਗ ਗੋਰੀਆਂ ਕੁੜੀਆਂ ਨਾਲ ਖੇਹ ਖਰਾਬੀ ਕਰਨ ਵਾਲੇ ਮੁਸਲਮਾਨਾਂ ਤੋਂ ਸੁਚੇਤ ਰਹਿਣ ਦੀ ਤੁਰੰਤ ਲੋੜ
ਡਾ.ਸਾਥੀ ਲੁਧਿਆਣਵੀ, ਲੰਡਨ
ਖਬਰਾਂ, ਜੋ ਮਿਸਾਲ ਬਣ ਸਕਦੀਆਂ ਹਨ…
ਜਸਵੰਤ ਸਿੰਘ ‘ਅਜੀਤ’, ਦਿੱਲੀ
31 ਅਗਸਤ ਬਰਸੀ 'ਤੇ ਵਿਸ਼ੇਸ਼
ਇੱਕ ਸੀ ਰਾਣੀ...
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਸਿੱਖ ਆਗੂਆਂ ਦੀ ਕਥਨੀ ਅਤੇ ਕਰਨੀ ਵਿੱਚ ਅੰਤਰ?
ਸਵੰਤ ਸਿੰਘ ‘ਅਜੀਤ’, ਦਿੱਲੀ
....ਭਰੂਣ ਹੱਤਿਆ ਹੁੰਦੀ ਰਹੇਗੀ!
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਦਾਣਾਂ ਪਾਣੀਂ ਖਿੱਚ ਕੇ ਲਿਆਉਂਦਾ.....
ਸ਼ਿਵਚਰਨ ਜੱਗੀ ਕੁੱਸਾ, ਲੰਡਨ
ਕਸ਼ਮੀਰ ਘਾਟੀ ਦੇ ਵਿਗੜ ਰਹੇ ਹਾਲਾਤ ਲਈ ਕੋਣ ਜ਼ਿਮੇਂਦਾਰ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਇੱਕੋ ਪਰਿਵਾਰ ਨੇ 40 ਲੋਕਾਂ ਨੂੰ ਦਿੱਤੀ ਅੱਖਾਂ ਦੀ ਰੋਸ਼ਨੀ!
ਜਸਵੰਤ ਸਿੰਘ ‘ਅਜੀਤ’, ਦਿੱਲੀ
ਪੰਜਾਬੀ ਸੱਭਿਅਤਾ ਉੱਤੇ ਮੰਡਰਾ ਰਿਹਾ ਖ਼ਤਰਾ
ਡਾ. ਹਰਸ਼ਿੰਦਰ ਕੌਰ, ਪਟਿਆਲਾ
…ਤੇ ਪੰਜਾਬ ਵਿਧਾਨ ਸਭਾ ਵਿੱਚ ਲੱਥ ਗਈਆਂ ਪੱਗਾਂ?
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਿੱਲੀ ਵਿੱਚ ਪੰਜਾਬੀ ਭਾਸ਼ਾ ਤੇ ਉਸਦੇ ਸਨਮਾਨ ਦੀ ਗਲ
ਜਸਵੰਤ ਸਿੰਘ ‘ਅਜੀਤ’, ਦਿੱਲੀ
ਸਿੱਖੀ ਵਿੱਚ ਮੀਰੀ ਅਤੇ ਪੀਰੀ ਦਾ ਸਿਧਾਂਤ
ਜਸਵੰਤ ਸਿੰਘ ‘ਅਜੀਤ’
ਘਲੂਘਾਰਾ ਦਿਵਸ ਦੇ ਸਮਾਗਮ ਨੂੰ ਸ਼ਾਂਤੀਪੂਰਬਕ ਰੱਖਣ ਵਿਚ ਸ਼ਰੋਮਣੀ ਕਮੇਟੀ ਸਫਲ
ਉਜਾਗਰ ਸਿੰਘ, ਪਟਿਆਲਾ
ਬਰਤਾਨੀਆਂ ਵਿਚ ਹੋਈਆਂ ਆਮ ਚੋਣਾ ਦਾ ਲੇਖਾ ਜੋਖਾ
ਸਾਥੀ ਲੁਧਿਆਣਵੀ, ਲੰਡਨ
ਕੈਲਾਸ਼ ਪੁਰੀ ਨਹੀਂ ਰਹੇ - ਪੰਜਾਬੀ ਸਾਹਿਤ ਕਲਾ ਕੇਂਦਰ, ਯੂ ਕੇ ਵਲੋਂ ਸ਼ੋਕ ਦਾ ਮਤਾ
ਸਾਥੀ ਲੁਧਿਆਣਵੀ, ਲੰਡਨ
ਗਿਆਰਾਂ ਸਾਲ ਪਹਿਲਾਂ ਵਿਛੜੀ ਮਾਣਮੱਤੀ ਹਸਤੀ ਇਕਬਾਲ ਅਰਪਨ ਨੂੰ ਜੂਨ ਮਹੀਨੇ ਬਰਸੀ ਤੇ ਯਾਦ ਕਰਦਿਆਂ
ਬਲਜਿੰਦਰ ਸੰਘਾ, ਕੈਲਗਰੀ
ਦੂਜੀ ਇੰਟਰਨੈਸ਼ਨਲ ਵੋਮੈਨ ਕਾਨਫਰੰਸ ਬਾਰੇ ਮੀਟਿੰਗ
ਸੁਰਜੀਤ ਕੌਰ, ਟਰਾਂਟੋ
ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ਼ਿਵਚਰਨ ਗਿੱਲ ਨਹੀਂ ਰਹੇ
ਡਾ. ਸਾਥੀ ਲੁਧਿਆਣਵੀ, ਲੰਡਨ
ਟਰੰਪ ਦੇ ਸੌ ਦਿਨਾ ਦਾ ਲੇਖਾ ਜੋਖਾ
ਡਾ. ਸਾਥੀ ਲੁਧਿਆਣਵੀ, ਲੰਡਨ
ਮਾਂ ਨੂੰ ਦਿਓ ਪਿਆਰ ਅਤੇ ਸਤਿਕਾਰ ਦਾ ਤੋਹਫ਼ਾਂ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ।
ਕਰਮਾਂ ਵਾਲੀਆਂ ਮਾਂਵਾਂ
ਡਾ. ਨਿਸ਼ਾਨ ਸਿੰਘ ਰਾਠੌਰ*
ਬਰਤਾਨੀਆਂ ਵਿਚ ਅਚਾਨਕ ਆਮ ਚੋਣਾ ਦਾ ਬਿਗਲ ਵੱਜ ਗਿਆ
ਡਾ. ਸਾਥੀ ਲੁਧਿਆਣਵੀ, ਲੰਡਨ
ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਸਾਜ਼ਿਸ਼
ਸਰਵਜੀਤ ਸਿੰਘ ਸੈਕਰਾਮੈਂਟੋ
ਪੰਜਾਬ ਚੋਣਾਂ 'ਤੇ ਨਵੀਂ ਸਰਕਾਰ
ਗੋਬਿੰਦਰ ਸਿੰਘ ਢੀਂਡਸਾ, ਸੰਗਰੂਰ
ਹੋਣਹਾਰ ਵਿਦਿਆਰਥੀ ਗੁਰਿੰਦਰ ਸਿੰਘ
ਪ੍ਰੀਤਮ ਲੁਧਿਆਣਵੀ, ਚੰਡੀਗੜ੍ਹ
ਦਿੱਲੀ ਗੁਰਦੁਆਰਾ ਚੋਣਾਂ : ਆਖਰੀ ਪੜਾਅ ’ਤੇ
ਜਸਵੰਤ ਸਿੰਘ ‘ਅਜੀਤ’, ਦਿੱਲੀ
ਵਿਅੰਗ
"ਕੋਈ ਹੋਰ ਸਕੀਮ ਨ੍ਹੀ ਤਿਆਰ ਕੀਤੀ...?"
ਸ਼ਿਵਚਰਨ ਜੱਗੀ ਕੁੱਸਾ, ਲੰਡਨ
''ਕੁਝ ਵੀ ਹੋ ਸਕਦੈ..''
ਮਿੰਟੂ ਬਰਾੜ, ਆਸਟ੍ਰੇਲੀਆ
ਜ਼ਮੀਨੀ ਸੱਚਾਈ ਅਤੇ ਦੇਸ਼ ਦੀ ਆਰਥਕਤਾ
ਜਸਵੰਤ ਸਿੰਘ ‘ਅਜੀਤ’, ਦਿੱਲੀ
ਦਾਅਵਿਆਂ ਦੀ ਰੋਸ਼ਨੀ ਵਿੱਚ ਜ਼ਮੀਨੀ ਸੱਚਾਈਆਂ
ਜਸਵੰਤ ਸਿੰਘ ‘ਅਜੀਤ’, ਦਿੱਲੀ
ਪਿਆਰ ਤੇ ਸਿਆਸਤ 'ਚ ਸਭ ਜਾਇਜ਼
ਮਿੰਟੂ ਬਰਾੜ, ਆਸਟ੍ਰੇਲੀਆ
ਪੰਥਕ ਸੰਸਥਾਵਾਂ ਦਾ ਵਕਾਰ ਬਹਾਲ ਕਰਨਾ ਸਿੱਖ ਪੰਥ ਅੱਗੇ ਇੱਕ ਵੱਡੀ ਚੁਣੌਤੀ
ਉਜਾਗਰ ਸਿੰਘ, ਪਟਿਆਲਾ
ਸੁੰਦਰੀ ਅਤੇ ਮੁੰਦਰੀ ਦਾ ਵਿਆਹ ਕਰਨ ਕਾਰਨ ਦੁੱਲਾਂ ਭੱਟੀ ਅਮਰ ਹੋ ਗਿਆ
ਸੰਜੀਵ ਝਾਂਜੀ, ਜਗਰਾਉਂ
ਪੁੱਤਾਂ ਦੀ ਘੋੜੀ ਗਾਉਂਣ ਲਈ ਧੀਆਂ ਦੀ ਲੋਹੜੀ ਮਨਾਉਣੀ ਜ਼ਰੂਰੀ ਹੈ
ਸੰਜੀਵ ਝਾਂਜੀ, ਜਗਰਾਉਂ

hore-arrow1gif.gif (1195 bytes)


Terms and Conditions
Privacy Policy
© 1999-2017, 5abi.com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2017, 5abi.com