|
|
|
ਪੰਜਾਬ ਵਿੱਚ ਤੀਜੀ ਧਿਰ ਖੜੀ ਹੋਣ ਵਾਲਾ ਲੋਕਾਂ ਦਾ
ਵਿਸ਼ਸਾਸ ਹੋਇਆ ਢਹਿ ਢੇਰੀ
ਜਸਵਿੰਦਰ ਪੂਹਲੀ, ਬਠਿੰਡਾ |
|
|
|
ਅੱਜ ਤੋ ਕਰੀਬ ਵੀਂਹ ਬਾਈਂ ਸਾਲ ਪਹਿਲਾਂ ਪੰਜਾਬ ਬੜੇ ਹੀ ਨਾਜੁਕ ਦੌਰ ਵਿੱਚੋ
ਗੁਜਰਿਆ। ਉਸ ਵਕਤ ਜਿੱਥੇ ਖਾੜਕੂਵਾਦ ਦਾ ਜੋਰ ਸੀ। ਉੱਥੇ ਸਮੇ ਦੀਆਂ ਸਰਕਾਰਾਂ ਦੇ
ਇਸ਼ਾਰਿਆਂ ਤੇ ਪੰਜਾਬ ਪੁਲਿਸ ਨੇ ਆਮ ਜੰਨਤਾ ਵਿੱਚ ਸਹਿਮ ਪੈਦਾ ਕਰ ਦਿੱਤਾ ਸੀ।
ਕਿਉਕਿ ਉਸ ਵਕਤ ਦੋਨੋ ਪਾਸੇ ਹੀ ਮੌਤ ਦਿਖਾਈ ਦਿੰਦੀ ਸੀ। ਜੇ ਕਦੇ ਕਿਸੇ ਘਰ ਵੱਲੋਂ
ਮਜਬੂਰੀ ਵੱਸ ਕਿਸੇ ਖਾੜਕੂ ਦੀ ਮੱਦਦ ਕਰ ਦਿੱਤੀ ਜਾਂਦੀ ਸੀ ਤਾਂ ਉਸ ਘਰਦਾ ਨਾਮੋ
ਨਿਸ਼ਾਨ ਮਿਟਾ ਦਿੱਤਾ ਜਾਂਦਾ ਸੀ। ਸੋ ਜਿਵੇ ਵੀ ਹੋਇਆ ਇਹ ਖਤਰੇ ਦੇ ਬੱਦਲ ਹੋਲੀ
ਹੋਲੀ ਟਲ ਗਏ। ਉਸ ਵਕਤ ਪੰਜਾਬ ਵਿੱਚ ਪਹਿਲਾਂ ਕਾਂਗਰਸ ਦਾ ਰਾਜ ਸੀ। ਪਹਿਲਾਂ
ਬੇਅੰਤ ਸਿੰਘ ਫਿਰ ਹਰਚਰਨ ਬਰਾੜ ਤੇ ਫਿਰ ਬੀਬਾ ਰਜਿੰਦਰ ਕੌਰ ਭੱਭਲ ਪੰਜਾਬ ਦੇ
ਮੁੱਖ ਮੰਤਰੀ ਬਣੇ ਸਨ। ਉਸ ਤੋ ਬਾਹਦ ਸਾਲ 97 ਵਿੱਚ ਵਾਰੀ ਆਈ ਸਿੱਖ ਪੰਥ ਦੀ
ਪਾਰਟੀ ਅਖਵਾਉਣ ਵਾਲੀ ਸ੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਦੀ ਜਿਸ ਦੇ ਮੁੱਖ ਮੰਤਰੀ
ਸਰਦਾਰ ਪ੍ਰਕਾਸ ਸਿੰਘ ਬਾਦਲ ਜੀ ਬਣੇ। ਆਪਣੀ ਪੰਥਕ ਸਰਕਾਰ ਬਣਨ ਤੇ ਵੀ ਲੋਕਾਂ
ਦੀਆਂ ਉਮੀਦਾਂ ਪੂਰੀਆਂ ਨਾ ਹੋਈਆਂ। ਇਸ ਸਮੇ ਦੀ ਸਰਕਾਰ ਖਿਲਾਫ ਵੀ ਬੜੀਆਂ ਅਵਾਜਾਂ
ਉਠੀਆਂ। ਕੋਈ ਕਹੇ ਇਸ ਸਰਕਾਰ ਵਿੱਚ ਬੇਈਮਾਨੀ ਵਧ ਗਈ, ਕੋਈ ਆਖੇ ਰਿਸ਼ਵਤ ਦਿੱਤੇ
ਬਿਨਾ ਕੋਈ ਕੰਮ ਨਹੀ ਜੇ ਸਿਰੇ ਚੜਦਾ। ਹਾਂ ਸੱਚੀ ਇਹਨਾਂ ਗੱਲਾਂ ਵਿੱਚ ਕੁਝ ਨਾ
ਕੁਝ ਤਾਂ ਤਰਕ ਵੀ ਜਰੂਰ ਸੀ। ਇਸ ਸਮੇ ਕਈ ਲਾਹਨਤਾ ਵੀ ਸਾਹਮਣੇ ਆਈਆਂ ਜਿਵੇ
ਨਸ਼ਾ,ਦਾਜ ਪ੍ਰਥਾ ,ਰਿਸ਼ਵਤ ਖੋਰੀ,ਬੇਈਮਾਨੀ ਅਤੇ ਸਰਕਾਰੀ ਦਫਤਰਾਂ ਵਿੱਚ ਕੰਮ ਸਮੇ
ਸਿਰ ਨਾ ਹੋਣਾ ਗੱਲ ਕੀ ਹਰ ਇੱਕ ਕੰਮ ਵਿੱਚ ਲੋਕਾਂ ਦੀ ਖੱਜਲ ਖੁਆਰੀ ਹੋਣ ਲੱਗੀ
ਸੀ। ਉਸ ਵਕਤ ਪੰਜਾਬ ਦੇ ਲੋਕਾਂ ਦੇ ਸਿਰੋ ਦੋਹਾਂ ਪਹਿਲਾਂ ਕਾਂਗਰਸ ਤੇ ਫਿਰ ਆਪਣੀ
ਪੰਥਕ ਸਰਕਾਰ ਦਾ ਭੂਤ ਲੱਥਣ ਲੱਗਾ ਲੋਕ ਬੜੇ ਹੀ ਔਖੇ ਸਨ। ਕਿ ਕੋਈ ਫਰਿਸ਼ਤਾ ਆਵੇ
ਤਾਂ ਜੋ ਇਹਨਾਂ ਦੋਨੋ ਹੀ ਲੋਕ ਮਾਰੂ ਨੀਤੀਆਂ ਘੜਨ ਵਾਲੀਆਂ ਸਰਕਾਰਾਂ ਨੂੰ ਸਦਾ ਲਈ
ਪੰਜਾਬ ਚੋ ਰੁਕਸਤ ਕੀਤਾ ਜਾ ਸਕੇ।
ਉਮੀਦ ਦੀ ਕਿਰਨ ਜਾਗੀ ਪੰਜਾਬ ਵਿੱਚ ਤੀਜੀ ਧਿਰ ਲੋਕ ਭਲਾਈ ਪਾਰਟੀ ਦੇ ਰੂਪ
ਵਿੱਚ ਪੁਗਰਨ ਲੱਗੀ ਇਹਨਾਂ ਪਿਛਲੀਆਂ ਦੋਨੋ ਸਰਕਾਰਾਂ ਦੇ ਸਤਾਏ ਹੋਏ ਲੋਕਾਂ ਨੂੰ
ਤਾਂ ਸੱਚਮੁੱਚ ਹੀ ਬਲਵੰਤ ਸਿੰਘ ਰਾਮੂੰਵਾਲੀਆਂ ਫਰਿਸ਼ਤਾ ਲੱਗਣ ਲੱਗਿਆ ਜਿਵੇਂ ਕਿ
ਉਹ ਲੋਕਾਂ ਦੇ ਦੁਖੜੇ ਹੀ ਹਰਨ ਆਇਆ ਹੋਵੇ। ਸੋ ਲੋਕ ਭਲਾਈ ਪਾਰਟੀ ਦੀ ਲਹਿਰ ਚੱਲੀ
ਤਨੋ ਮਨੋ ਤੇ ਧਨੋ ਲੋਕ ਰਾਮੂੰਵਾਲੀਏ ਨਾਲ ਜੁੜਨ ਲੱਗੇ। ਜਦ ਰਾਮੂੰਵਾਲੀਆਂ ਅੱਥਰੂ
ਵਹਾਉਦੇ ਹੋਏ ਆਪਣੇ ਬਾਪੂ ਦੀ ਕਸਮ ਖਾਂਦਾ ਸੀ ਕਿ ਮੈਨੂੰ ਸਹੂੰ ਹੈ ਏਸ ਸਟੇਜ ਤੇ
ਪਿੱਛੇ ਬੈਠੇ ਬਾਪੂ ਕਰਨੈਲ ਸਿੰਘ ਪਾਰਸ ਦੀ ਜੇਕਰ ਮੈ ਤੁਹਾਡੇ ਵੱਲੋਂ ਮਿਲੇ ਪਿਆਰ
ਨੂੰ ਭੁਲਾ ਕੇ ਵਿਰੋਧੀਆਂ ਨਾਲ ਰਲਾਂ ਮੈ ਮਰ ਜਾਂਵਾਗਾ ਪਰ ਪਾਰਟੀ ਨਹੀ ਛੱਡਾਗਾਂ।
ਰਾਮੂੰਵੀਲੀਏ ਨੂੰ ਮੈ ਬੜੀ ਵਾਰ ਇਹ ਕਹਿੰਦੇ ਸੁਣਿਆ ਸੀ ਕਿ ਅਕਾਲੀ ਦਲ ਪਰਿਵਾਰ
ਤਾਂ ਇੱਕ ਫੌੜਾ ਹੈ। ਜੋ ਪੰਜਾਬ ਵਿੱਚੋ ਗਰੀਬਾਂ ਦਾ ਖੂਨ ਚੂਸ ਕੇ ਫੌੜੇ ਵਾਂਗ
ਪੈਸਾ ਇਕੱਠਾ ਕਰ ਰਿਹਾ ਹੈ। ਮੁਜਾਕੀਆ ਲੈਜੇ ਵਿੱਚ ਉਹ ਕਹਿੰਦਾਂ ਹੁੰਦਾਂ ਸੀ ਕਿ
ਮੈ ਆਖ ਤਾਂ ਬਾਦਲ ਪਰਿਵਾਰ ਨੂੰ ਕਰਾਹਾ ਵੀ ਦੇਵਾ ਪਰ ਲੋਕਾਂ ਦਾ ਖੂਨ ਚੂਸ ਕੇ
ਪੈਸੇ ਇਕੱਠੇ ਕਰਨਾ ਇੱਕ ਫੌੜੇ ਨਾਲ ਕੂੜਾ ਗੰਧ ਇਕੱਠਾ ਕਰਨ ਦੇ ਬਰਾਬਰ ਹੈ। ਬਹੁਤ
ਹੀ ਪੜੇ ਲਿਖੇ ਤੇ ਸੂਝਵਾਨ ਲੋਕ ਪਾਰਟੀ ਨਾਲ ਜੁੜਨ ਲੱਗੇ ਸਨ। ਲੋਕ ਭਲਾਈ ਪਾਰਟੀ
ਦਾ ਜਾਦੂ ਤਾਂ ਇੱਥੋ ਤੱਕ ਚੱਲ ਗਿਆ ਸੀ ਕਿ ਲੋਕ ਆਪਣੀਆਂ ਕੋਠੀਆਂ ਤੇ ਵੀ ਪਾਰਟੀ
ਦਾ ਪੰਜ ਰੰਗਾਂ ਝੰਡਾਂ ਬਨਾਉਣ ਲੱਗੇ ਸਨ। ਇਸ ਪਾਰਟੀ ਤੇ ਰਾਮੂੰਵਾਲੀਏ ਲਈ ਲੋਕ
ਜਾਨਾਂ ਵਾਰਨ ਲਈ ਤਿਆਰ ਵਰ ਤਿਆਰ ਸਨ। ਪਰ ਇਹਨਾਂ ਲੋਕਾਂ ਲਈ ਬਦਕਿਸਮਤੀ ਇਹ ਹੋਈ
ਕਿ ਸ੍ਰੋਮਣੀ ਅਕਾਲੀ ਦਲ ਤੇ ਬਾਦਲ ਨੂੰ ਸਿੱਧੀਆਂ ਗਾਲਾਂ ਕੱਢਣ ਤੇ ਡਾਕੂ ਕਹਿਣ
ਵਾਲਾ ਬਲਵੰਤ ਸਿੰਘ ਰਾਮੂੰਵਾਲੀਆਂ ਮੈਦਾਨ ਛੱਡ ਕੇ ਭੱਜ ਗਿਆ। ਅਖਬਾਰਾਂ ਤੇ ਟੀਵੀ
ਚੈਨਲਾਂ ਤੇ ਜਦ ਲੋਕਾਂ ਨੇ ਰਾਮੂੰਵਾਲੀਏ ਨੂੰ ਸਰਦਾਰ ਪ੍ਰਕਾਸ ਸਿੰਘ ਬਾਦਲ ਤੇ
ਸੁਖਵੀਰ ਬਾਦਲ ਨਾਲ ਜੱਫੀਆਂ ਪਾਉਦੇ ਹੋਏ ਲੋਕ ਭਲਾਈ ਪਾਰਟੀ ਖਤਮ ਕਰਦੇ ਦੇਖਿਆ ਤਾਂ
ਲੋਕਾਂ ਦਾ ਦਿਲ ਲੀਰੋ ਲੀਰ ਹੋ ਗਿਆ। ਟੁੱਟਿਆ ਦਿਲ ਜੁੜਣਾ ਕਾਫੀ ਮੁਸ਼ਕਲ ਹੋ ਗਿਆ
ਸੀ। ਖਾਸ ਕਰ ਉਹਨਾਂ ਲਈ ਜੋ ਸੱਚਮੁੱਚ ਹੀ ਕਾਂਗਰਸ ਤੇ ਅਕਾਲੀ ਦਲ ਦੇ ਸਤਾਏ ਹੋਏ
ਲੋਕ ਸਨ। ਫਿਰ ਸਮਾ ਬੀਤਦਾ ਗਿਆ ਤੇ ਪੰਜਾਬ ਵਿੱਚ ਇੱਕ ਹੋਰ ਖੁਸਰ ਮੁਸਰ ਹੋਣ ਲੱਗੀ
ਕਿ ਸਰਦਾਰ ਸੁਖਵੀਰ ਬਾਦਲ ਤੇ ਸਰਦਾਰ ਮਨਪ੍ਰੀਤ ਬਾਦਲ ਦੇ ਸਬੰਧ ਵਿਗੜ ਚੁੱਕੇ ਹਨ
ਤੇ ਮਨਪ੍ਰੀਤ ਬਾਦਲ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਹੈ। ਲੋਕਾਂ ਇਸ ਗੱਲ ਵੱਲ
ਜਿਆਦਾ ਧਿਆਨ ਨਹੀ ਦਿੱਤਾ ਕਿ ਇਹਨਾ ਦੇ ਇਹ ਸਭ ਡਰਾਮੇ ਹੁੰਦੇ ਹਨ। ਪਰ ਜਦ ਕੁਝ
ਸਮਾ ਬੀਤਣ ਤੇ ਵੀ ਮਨਪ੍ਰੀਤ ਨਾ ਤਾਂ ਆਪਣੀ ਪਾਰਟੀ ਚ ਵਾਪਿਸ ਗਿਆ ਤੇ ਨਾ ਹੀ
ਕਾਂਗਰਸ ਚ ਰਲਿਆ। ਫਿਰ ਇਹ ਗੱਲ ਫੈਲੀ ਕਿ ਮਨਪ੍ਰੀਤ ਬਾਦਲ ਨੇ ਪੰਜਬ ਦੇ ਹਿੱਤਾ
ਖਾਤਰ ਲੋਕਾਂ ਨੂੰ ਬਚਾਉਣ ਲਈ ਆਪਣੀ ਨੋਟਾਂ ਨਾਲ ਲੱਦੀ ਕੁਰਸੀ ਤਿਆਗ ਦਿੱਤੀ ਹੈ।
ਉਹ ਵਿਰੋਧੀ ਧਿਰ ਕਾਂਗਰਸ ਵਿੱਚ ਵੀ ਨਹੀ ਰਲਿਆ ਇੱਝ ਲੱਗਾ ਜਿਵੇ ਸੱਚਮੁੱਚ ਹੀ ਕੁਝ
ਨਾ ਕੁੱਝ ਹੋ ਸਕਦਾ ਹੈ। ਕਿਉਕਿ ਜਦ ਫੌਜ ਦਾ ਇੱਕ ਵੀ ਬੰਦਾ ਬਗਾਵਤ ਕਰ ਦੇਵੇ ਤਾਂ
ਤਖਤੇ ਪਲਟ ਜਾਂਦੇ ਹਨ ਤੇ ਜਦ ਸ਼ਰੀਕ ਬਰਾਬਰ ਵੰਝ ਗੱਡ ਦੇਵੇ ਤਾਂ ਕੋਈ ਬਦਲਾਅ ਤਾਂ
ਆਉਣਾ ਲਾਜਮੀ ਹੁੰਦਾ ਹੈ। ਸੋ ਮਨਪ੍ਰੀਤ ਦੇ ਨੇੜਲੇ ਸਾਥੀ ਚਰਨਜੀਤ ਬਰਾੜ ਜਦ
ਸਹਿਰਾਂ ਪਿੰਡਾਂ ਕਸਬਿਆਂ ਵਿੱਚ ਜਾਕੇ ਉਹਨਾ ਬਾਰੇ ਇਹ ਭੂਮਿਕਾ ਬੰਨਦੇ ਸਨ ਕਿ
ਮਨਪ੍ਰੀਤ ਜੀ ਨੇ ਤੁਹਾਡੇ ਖਾਤਰ ਆਪਣੀ ਕੁਰਸੀ ਤਿਆਗ ਦਿੱਤੀ ਹੈ ਤੇ ਬੜੀਆਂ ਔਫਰਾਂ
ਆਉਣ ਤੇ ਉਹ ਕਾਂਗਰਸ ਵਿੱਚ ਵੀ ਸਾਮਲ ਨਹੀ ਹੋਏ ਤੇ ਬਾਦਲ ਸਾਹਬ ਕਹਿੰਦੇ ਨੇ ਜਦ ਮੈ
ਪੰਜਾਬ ਦੇ ਭਲੇ ਲਈ ਆਪਣੇ ਤਾਏ ਤੇ ਤਾਏ ਦੇ ਪੁੱਤ ਨੂੰ ਨਹੀ ਰਾਜੀ ਕਰ ਸਕਿਆ ਤਾਂ
ਫਿਰ ਮੈ ਕਾਂਗਰਸ ਚ ਜਾਕੇ ਕੀਹਦੇ ਕੀਹਦੇ ਪੈਰੀ ਪੱਗਾਂ ਧਰਦਾ ਫਿਰਾਗਾਂ। ਹੁਣ ਆਪਾ
ਕਿਸੇ ਪਾਰਟੀ ਵਿੱਚ ਨਾ ਰਲਕੇ ਲੋਕਾਂ ਨੂੰ ਜਾਗਰੁਕ ਹੀ ਕਰਕੇ ਪੰਜਾਬ ਦਾ ਭਲਾ ਹੀ
ਕਰਨਾ ਹੈ। ਇਨਾਂ ਗੱਲਾ ਨੇ ਲੋਕਾਂ ਨੂੰ ਬੜਾ ਭਾਵਿਕ ਕੀਤਾ। ਲੋਕ ਪਿਛਲੀਆਂ ਦੋ ਨਹੀ
ਸਗੋ ਤਿੰਨ ਪਾਰਟੀਆਂ ਦੇ ਸਤਾਏ ਹੋਏ । ਪੰਜਾਬ ਵਿੱਚ ਇੱਕ ਵਾਰ ਫਿਰ ਉਮੀਦ ਦੀ ਕਿਰਨ
ਜਾਗੀ ਜਦ ਬੁੱਡੇ ਬਾਪੂ ਦੀ ਕਸਮ ਖਾਣ ਦੀ ਬਜਾਏ ਸਹੀਦਾਂ ਦੀ ਮਿੱਟੀ ਖਟਕਟ ਕਲਾਂ ਦੀ
ਧਰਤੀ ਤੇ ਜਾਕੇ ਸਹੀਦੇ ਆਜਮ ਸਰਦਾਰ ਭਗਤ ਸਿੰਘ ਜੀਆਂ ਦੀ ਸਹੂੰ ਖਾਕੇ ਪਾਰਟੀ ਕਾਇਮ
ਕੀਤੀ ਗਈ। ਨਾ ਰੱਖਿਆ ਪੀਪਲਜ਼ ਪਾਰਟੀ ਆਫ ਪੰਜਾਬ ਜਿਸ ਨਾਲ ਲੋਕਾਂ ਨੇ ਮਨਪ੍ਰੀਤ
ਬਾਦਲ ਤੇ ਵਿਸਵਾਸ ਕਰਨ ਸਰੂ ਕੀਤਾ। ਨਾਲ ਨਾਲ ਇਹ ਵੀ ਹੋਇਆ ਕਿ ਮਨਪ੍ਰੀਤ ਬਾਦਲ
ਲੋਕਾਂ ਦੇ ਇਕੱਠਾ ਵਿੱਚ ਕਈ ਗੱਲਾਂ ਤੇ ਆਪਣੇ ਬੇਟੇ ਦੀਆਂ ਕਸਮਾ ਖਾਂਦੇ ਸਨ ਕਿ ਜੇ
ਮੈ ਤੁਹਾਨੂੰ ਪਿਛਲੀਆਂ ਪਾਰਟੀਆ ਵਾਂਗ ਧੋਖਾ ਦੇਵਾ ਵਿਸਵਾਸ ਹੋਰ ਪੱਕਾ ਹੋ ਗਿਆ।
ਲੋਕਾਂ ਸੋਚਿਆ ਕਿ ਰਾਮੂੰਵਾਲੀਆਂ ਤਾਂ ਆਪਣੇ ਬਾਪੂ ਦਾ ਵਾਸਤਾ ਦਿੰਦਾ ਸੀ ਤੇ
ਮਨਪ੍ਰੀਤ ਤਾਂ ਆਪਣੇ ਜਵਾਨ ਤੇ ਇੱਕਲੋਤੇ ਪੁੱਤਰ ਦਾ ਵਾਸਤਾ ਦਿੰਦਾ ਕਹਿੰਦਾ ਏ ਕਿ
ਮੇਰਾ ਸਾਥ ਦੇਉ ਆਪਾ ਇਨਾਂ ਦੋਨਾ ਪਾਰਟੀਆਂ ਨੂੰ ਪੰਜਾਬ ਚੋ ਚਲਦਾ ਕਰਕੇ ਸਾਰਾ
ਨਿਯਾਮ ਬਦਲ ਕੇ ਨਵਾਂ ਸਿਸਟਮ ਬਣਾਵਾਂਗੇ। ਇੱਕ ਵਾਰ ਫਿਰ ਲੋਕਾਂ ਨੇ ਰੱਜਕੇ
ਪੀਪੀਪੀ ਦਾ ਸਾਥ ਦਿੱਤਾ ਡਾਂਗਾਂ ਖਾਦੀਆਂ ਆਪਣੇ ਤੇ ਝੂਠੇ ਪਰਚੇ ਕਰਾਏ ਤੇ ਪਿੰਡਾਂ
ਵਿੱਚ ਆਪਿਸ ਚ ਦੁਸਮਣੀਆਂ ਪਈਆਂ। ਪਰ ਉਸ ਵਕਤ ਪੀਪੀਪੀ ਨਾਲ ਜੁੜੇ ਲੋਕਾਂ ਤੇ ਜੋ
ਕਹਿਰ ਟੁੱਟਿਆ ਉਹ ਬਿਆਨ ਨਹੀ ਕੀਤਾ ਜਾ ਸਕਦਾ। ਜਦ ਅਖਬਾਰਾਂ ਤੇ ਟੀਵੀ ਚੈਨਲਾਂ ਤੇ
ਵੇਖਿਆ ਕਿ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਹੁਰਾਂ ਦੀਆਂ ਕਸਮਾਂ ਚੁੱਕਣ ਤੇ ਦੋਨੋ
ਪਾਰਟੀਆਂ ਨੂੰ ਪੰਜਾਬ ਚੋਂ ਚਲਦਾ ਕਰਨ ਵਾਲਾ ਮਨਪ੍ਰੀਤ ਬਾਦਲ ਕਾਂਗਰਸ ਦੀ ਬੁੱਕਲ
ਵਿੱਚ ਜਾ ਬੈਠਾ ਹੈ। ਇਸ ਤੋ ਪਹਿਲਾਂ ਲੋਕਾਂ ਚ ਬੜਾ ਜੋਸ਼ ਸੀ। ਕਿ ਇੱਕ ਵਾਰ
ਪੀਪੀਪੀ ਦੇ ਪਤੰਗ ਨੂੰ ਜਰੂਰ ਅਸਮਾਨੀ ਚਾੜਨਾ ਹੈ। ਜਦ ਪੀਪੀਪੀ ਖਤਮ ਕਰਕੇ ਪਤੰਗ
ਦੀ ਡੋਰ ਵੀ ਇਕੱਠੀ ਕਰਕੇ ਰੱਖ ਦਿੱਤਾ ਤਾਂ ਉਸ ਵੇਲੇ ਲੋਕਾਂ ਦਾ ਦਿਲ ਦੂਜੀ ਵਾਰ
ਟੁੱਟਕੇ ਲੀਰੋ ਲੀਰ ਹੋ ਗਿਆ ਜਿਸ ਨੂੰ ਸਮੇਟਣਾਂ ਨਾ ਮੁਮਕਿਨ ਹੋ ਗਿਆ। ਇੱਕ
ਅੰਤਿੰਮ ਕਰਿਸ਼ਮਾ ਹੋਇਆ ਦੂਜੇ ਦਿਨ ਪਤਾ ਲੱਗਾ ਕਿ ਮਨਪ੍ਰੀਤ ਦੇ ਕਾਂਗਰਸ ਚ ਰਲੇਵੇ
ਨਾਲ ਭਗਵੰਤ ਮਾਨ ਪੀਪੀਪੀ ਨੂੰ ਤਿਆਗ ਕੇ ਪੰਜਾਬ ਦੀ ਨੋਜਵਾਨੀ ਨੂੰ ਬਚਾਉਣ ਤੇ
ਪੰਜਾਬ ਦੇ ਹਿਤਾ ਦੀ ਰਾਖੀ ਲਈ ਆਪ ਵਿੱਚ ਚਲਾ ਗਿਆ ਤੇ ਉਸ ਨੇ ਕਿਹਾ ਮੈ ਸਹੀਦੇ
ਆਜਮ ਸਰਦਾਰ ਭਗਤ ਸਿੰਘ ਹੁਰਾਂ ਦੀਆਂ ਖਾਦੀਆਂ ਹੋਈਆਂ ਕਸਮਾਂ ਨੂੰ ਨਹੀ ਭੁੱਲਾਗਾ।
ਲੋਕਾਂ ਲਈ ਇਹ ਆਖਰੀ ਕਿਰਨ ਸੀ ਉਹ ਵੀ ਬੁਝ ਰਹੇ ਦੀਵੇ ਦੀ ਲੋਅ ਵਰਗੀ ਪਰ ਸੂਝਵਾਨ
ਤੇ ਗੈਰਤਮੰਦ ਲੋਕਾਂ ਨੇ ਆਖਰੀ ਸਾਹ ਤੇ ਵੀ ਪੰਜਾਬ ਨੂੰ ਬਚਾਉਣ ਲਈ ਆਖਰੀ ਕੋਸਿਸ
ਕਰਦੇ ਹੋਏ ਮਾਨ ਦਾ ਲਟ ਕੇ ਸਾਥ ਦਿੱਤਾ ਤੇ ਰਿਕਾਰਡ ਤੋੜ ਜਿੱਤ ਦਿਵਾਈ। ਪਰ ਲੋਕ
ਸਭਾ ਚੋਣਾ ਤੋ ਦੋ ਤਿੰਨ ਮਹੀਨੇ ਬਾਹਦ ਪੰਜਾਬ ਦੀਆਂ ਜਿਮਨੀ ਚੋਣਾ ਵਿੱਚ ਆਪ ਦਾ
ਚਿਹਰਾ ਵੀ ਜਲਦੀ ਨੰਗਾਂ ਹੋ ਗਿਆ ਪਹਿਲੇ ਦਿਨ ਬਲਕਾਰ ਸਿੱਧੂ ਨੂੰ ਟਿਕਟ ਦੇ ਕੇ
ਅਕਾਲ ਤਖਤ ਸਹਿਬ ਤੇ ਅਰਦਾਸ ਕਰਵਾਕੇ ਚੋਣ ਪ੍ਰਚਾਰ ਸੁਰੂ ਕਰਵਾ ਦਿੱਤਾ ਜਾਂਦਾ ਹੈ
ਤੇ ਦੂਜੇ ਦਿਨ ਬਲਕਾਰ ਸਿੱਧੂ ਦੀ ਟਿਕਟ ਰੱਦ ਕਰਕੇ ਪ੍ਰੋ: ਬਲਜਿੰਦਰ ਕੌਰ ਨੂੰ ਚੋਣ
ਮੈਦਾਨ ਵਿੱਚ ਉਤਾਰ ਦਿੱਤਾ ਜਾਂਦਾ ਹੈ। ਸੋ ਸੂਝਵਾਨ ਸੁਚੱਜੇ ਤੇ ਪੰਜਾਬ ਨੂੰ
ਬਚਾਉਣ ਵਾਲੇ ਸੱਜਣਾ ਨੂੰ ਇਹ ਸਮਝ ਆਉਦੇ ਰਤਾ ਦੇਰ ਨਾ ਲੱਗੀ ਕਿ ਜਿਸ ਪਾਰਟੀ ਵਿੱਚ
ਆਪਸੀ ਤਾਲਮੇਲ ਤੇ ਥਪਾਕ ਹੀ ਨਹੀ ਉਹ ਅੱਗੇ ਜਾਕੇ ਕੀ ਕਰੇਗੀ ਨਾਲੇ ਸਾਲ ਪਹਿਲਾਂ
ਆਪ ਦਿੱਲੀ ਵਿੱਚ ਆਪਣਾ ਫਿਲੋਪ ਸੋਅ ਵਿਖਾ ਹੀ ਚੁੱਕੀ ਹੈ। ਸੋ ਹੁਣ ਗੱਲ ਇੱਥੇ
ਮੁੱਕਦੀ ਹੈ ਕਿ ਪੰਜਾਬ ਨੂੰ ਬਚਾਉਣ ਲਈ ਕਿਸੇ ਤੀਜੀ ਧਿਰ ਨਹੀ ਪਰਮਾਤਮਾ ਵੱਲੋਂ
ਕਿਸੇ ਚਮਤਕਾਰ ਦੀ ਜਰੂਰਤ ਹੈ। ਜੇ ਲੋਕ ਪੰਜਾਬ ਦੀ ਗਧਲ ਚੁੱਕੀ ਰਾਜਨੀਤੀ ਤੇ
ਨਿਜਾਮ ਬਦਲਣ ਲਈ ਡਟਕੇ ਖੜੇ ਸਨ ਉਹ ਅੱਜ ਮਜੂਸ ਹੋ ਚੁੱਕੇ ਹਨ। ਤੇ ਉਹ ਇਸ ਉਲਝ
ਚੁੱਕੇ ਮਸਲੇ ਨੂੰ ਰੱਬ ਤੇ ਛੱਡ ਕੇ ਇਹ ਗੱਲ ਬਹੁਤ ਚੰਗੀ ਤਰਾਂ ਆਪਣੇ ਮਨ ਚ ਬਿਠਾ
ਚੁੱਕੇ ਹਨ ਕਿ ਪੰਜਾਬ ਵਿੱਚ ਤੀਜੀ ਧਿਰ ਕਿਸੇ ਵੀ ਹੀਲੇ ਖੜੀ ਨਹੀ ਹੋ ਸਕਦੀ।
ਭਾਵੇਂ ਅਕਾਲੀ ਕਾਂਗਰਸੀ ਆਪਿਸ ਵਿੱਚ ਛਿੱਤਰੋ ਛਿੱਤਰੀ ਹੁੰਦੇ ਰਹਿੰਦੇ ਹਨ। ਪਰ
ਤੀਜੀ ਧਿਰ ਵਾਲੇ ਮੁੱਦੇ ਤੇ ਇਹ ਦੋਨੋ ਪਾਰਟੀਆਂ ਇਕੱਠੀਆਂ ਹੋ ਜਾਂਦੀਆਂ ਹਨ। ਤਾਂ
ਜੋ ਇਹ ਦੋਨੋ ਆਪ ਹੀ ਵਾਰੋ ਵਾਰੀ ਲੋਕਾਂ ਦਾ ਖੂਨ ਚੂਸਣ ਲਈ ਸੱਤਾ ਚ ਆਉਦੇ ਰਹਿਣ।
ਅੰਤ ਪੰਜਾਬ ਵਿੱਚ ਤੀਜੀ ਧਿਰ ਖੜੀ ਹੋਣ ਦਾ ਲੋਕਾਂ ਦਾ ਵਿਸ਼ਵਾਸ ਢਹਿ ਢੇਰੀ ਹੋ ਗਿਆ
ਹੈ ।
ਜਸਵਿੰਦਰ ਪੂਹਲੀ
ਪਿੰਡ ਤੇ ਡਾਕ ਪੂਹਲੀ ਬਠਿੰਡਾ
ਮੋ:9888930135
jaswinderpoohli@gmail.com
|
20/09/2014 |
|
ਪੰਜਾਬ
ਵਿੱਚ ਤੀਜੀ ਧਿਰ ਖੜੀ ਹੋਣ ਵਾਲਾ ਲੋਕਾਂ ਦਾ ਵਿਸ਼ਸਾਸ ਹੋਇਆ ਢਹਿ ਢੇਰੀ
ਜਸਵਿੰਦਰ ਪੂਹਲੀ, ਬਠਿੰਡਾ |
ਗੁਰੂ
- ਸ਼ਿਸ਼
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਲਘੂ
ਕਥਾਵਾਂ
ਨਵੀਂ ਪਨੀਰੀ
ਰਵੇਲ ਸਿੰਘ ਇਟਲੀ |
ਹੈਵਾਨੀਅਤ
ਦੀ ਹਦ ਹਾਲੇ ਪਾਰ ਨਹੀਂ ਹੋਈ!
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਕੀ
ਅਸੀਂ ਸੱਚਮੁੱਚ ਹੀ ਅਜਾਦ ਹਾਂ
ਜਸਵਿੰਦਰ ਪੂਹਲੀ, ਪੰਜਾਬ |
ਤੀਸਰੀ
ਅੱਖ…ਜੋ ਸੱਚ ਦੇਖਦੀ ਹੈ…!
ਇੰਗਲੈਂਡ ਦੀ
ਸਭਿਆਚਾਰਕ ਜਥੇਬੰਦੀ “ਅਦਾਰਾ ਸ਼ਬਦ”
ਐੱਸ ਬਲਵੰਤ, ਯੂ ਕੇ |
ਵੈਨਕੂਵਰ
ਹਵਾਈ ਅੱਡੇ ਉੱਪਰ ਲੱਗੀਆਂ ਹੋਈਆਂ ਪੰਜਾਬੀ ਸੂਚਨਾਪੱਟੀਆਂ ਬਾਰੇ ਪ੍ਰਬੰਧਕਾਂ ਨਾਲ
ਮੁਲਾਕਾਤ
ਬਲਵੰਤ ਸੰਘੇੜਾ, ਵੈਨਕੂਵਰ |
ਫ਼ਿਨਲੈਂਡ
ਵਿੱਚ 17 ਅਗਸਤ ਨੂੰ ਭਾਰਤ ਆਜ਼ਾਦੀ ਦਿਵਸ ਮਨਾਉਣ ਵਾਸਤੇ ਸਾਰੀਆਂ ਤਿਆਰੀਆਂ
ਮੁਕੰਮਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਪੰਜਾਬ
ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਮੇਲਾ ਤੀਆਂ ਦਾ 10 ਅਗਸਤ ਨੂੰ ਮਨਾਇਆ
ਜਾਵੇਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਤੀਸਰੀ
ਅੱਖ…ਜੋ ਸੱਚ ਦੇਖਦੀ ਹੈ…!
ਪਾਕਿਸਤਾਨ ਦੇ
ਮਸ਼ਹੂਰ ਲੇਖਕ ਫ਼ਖਰ ਜ਼ਮਾਨ ਨੂੰ ਜ਼ਿਹਨ ਦੇ ਸ਼ੀਸ਼ੇ ‘ਚ ਉਤਾਰਦਿਆਂ
ਐੱਸ ਬਲਵੰਤ, ਯੂ ਕੇ |
ਮਿਸੀਸਿਪੀ
ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ
ਉਜਾਗਰ ਸਿੰਘ, ਅਮਰੀਕਾ |
ਲੱਚਰ
ਗੀਤ ਸੰਗੀਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਮਿੱਠੇ
ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ
|
ਆਖ਼ਰਕਾਰ
ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਖੁਦਮੁਖਤਾਰੀ ਮਿਲੀ
ਉਜਾਗਰ ਸਿੰਘ, ਅਮਰੀਕਾ |
ਮੋਦੀ
ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ |
ਨਸ਼ਾ
ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ
ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ
ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ |
ਦੇਰ
ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ |
ਗੱਜਨ
ਦੋਧੀ
ਰਵੇਲ ਸਿੰਘ ਇਟਲੀ |
ਸੇਵਾਮੁਕਤੀ
ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ
ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ |
ਭਾਸ਼ਾ
ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ |
ਮਾਂ-ਦਿਵਸ
'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ |
ਫ਼ਿਲਮਸਾਜ਼
ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਭਾਰਤ
ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ |
ਮੇਰੇ
ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਗੁਰੂਆਂ
ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ
ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ |
ਸਿਆਸੀ
ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ |
ਖੁਸ਼ਵੰਤ
ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ,
ਲੁਧਿਆਣਾ |
ਵਿਦਿਆ
ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਮਾਂ-ਬੋਲੀ
ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਅੰਤਰਰਾਸ਼ਟਰੀ
ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
|
ਸਿਆਸੀ
ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਓਲੰਪਿਕ
ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ |
‘ਮੱਤ
ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਇੰਗਲੈਂਡ
ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ
ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਰੌਚਕਤਾ
ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|