WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ
ਉਜਾਗਰ ਸਿੰਘ, ਅਮਰੀਕਾ

  
 

ਅਮਰੀਕਾ ਦੇ ਵਿਉਪਾਰ ਵਿਚ ਮਿਸੀਸਿਪੀ ਦਰਿਆ ਦਾ ਵਿਸ਼ੇਸ਼ ਯੋਗਦਾਨ ਹੈ। ਅਸਲ ਵਿਚ ਅਮਰੀਕਾ ਦਾ ਵਿਉਪਾਰ ਹੀ ਇਸ ਦਰਿਆ ਤੋਂ ਪੰਦਰਵੀਂ ਸਦੀ ਵਿਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਯੂਰਪੀਨ ਲੋਕ ਇੱਥੇ ਆਏ ਸਨ। ਇਸ ਸਮੇਂ ਇਹ ਵਿਓਪਾਰ ਸਿਖਰ ਤੇ ਹੈ। ਮਿਸੀਸਿਪੀ ਉਤਰੀ ਅਮਰੀਕਾ ਦਾ ਸਭ ਤੋਂ ਵੱਡਾ ਦਰਿਆ ਹੈ ਜਿਹੜਾ ਉਤਰ ਤੋਂ ਮਿਨੀਸੋਟਾ ਦੀ ਇਸਟਕਾ ਝੀਲ ਤੋਂ ਸ਼ੁਰੂ ਹੋ ਕੇ ਗਲਫ ਆਫ ਮੈਕਸੀਕੋ ਤੱਕ ਪਹੁੰਚਦਾ ਹੈ। ਇਸਦੀ ਲੰਬਾਈ 3240 ਮੀਲ ਹੈ। ਇਹ ਅਮਰੀਕਾ ਦੇ 31 ਰਾਜਾਂ ਵਿਚੋਂ ਲੰਘਦਾ ਹੈ ਅਤੇ ਕੈਨੇਡਾ ਦੀਆਂ ਅਪਲਾਚੀਅਨ ਪਹਾੜੀਆਂ ਅਤੇ ਰੌਕੀ ਰਾਜਾਂ ਦੇ ਦਰਮਿਆਨ ਵਿਚੋਂ ਲੰਘਦਾ ਹੋਇਆ ਅਮਰੀਕਾ ਦੀ ਧਰਤੀ ਨੂੰ ਜ਼ਰਖੇਜ ਕਰਦਾ ਹੈ। ਇਹ ਦੁਨੀਆਂ ਦਾ ਚੌਥਾ ਸਭ ਤੋਂ ਲੰਮਾ ਅਤੇ ਦਸਵਾਂ ਡੂੰਘਾ ਤੇ ਚੌੜਾ ਦਰਿਆ ਹੈ। ਕਿਤੇ ਇਹ ਦਰਿਆ ਗਿਆਰਾਂ ਮੀਟਰ ਅਤੇ ਕਿਤੇ ਗਿਆਰਾਂ ਮੀਲ ਚੌੜਾ ਹੈ। ਇਸੇ ਤਰਾਂ ਡੂੰਘਾਈ ਵੀ ਵੱਧ ਘੱਟ ਹੁੰਦੀ ਰਹਿੰਦੀ ਹੈ।

ਪਹਿਲਾਂ ਇਸ ਦਰਿਆ ਦਾ ਨਾਂ ਚਿਪੇਵਾ ਸ਼ਬਦ ਤੋਂ ਬਣਿਆਂ ਦੱਸਿਆ ਜਾਂਦਾ ਹੈ ਜੋ ਕਿ ਮਿਕੀ ਅਤੇ ਜਿਬੀ ਸ਼ਬਦਾਂ ਦੇ ਜੋੜ ਤੋਂ ਬਣਿਆਂ ਹੈ ਜਿਸਦਾ ਅਰਥ ਹੈ ਗਰੇਟ ਵਾਟਰ ਜਾਂ ਗਰੇਟ ਪਾਣੀ ਇਸੇ ਕਰਕੇ ਪਹਿਲਾਂ ਇਸਨੂੰ ਮਿਸੀਸੇਪੇ ਕਹਿੰਦੇ ਸਨ ਅਤੇ ਫਿਰ ਮਿਸੀਸਿਪੀ ਕਹਿਣ ਲੱਗ ਪਏ। ਕਿਸੇ ਸਮੇਂ ਇਸ ਦਰਿਆ ਅਤੇ ਇਸਦੇ ਰਜਵਾਹਿਆਂ ਦੇ ਕਿਨਾਰਿਆਂ ਦੇ ਆਲੇ ਦੁਆਲੇ ਘਰ ਬਣਾਕੇ ਅਮਰੀਕਾ ਦੇ ਪੁਰਾਣੇ ਵਸ਼ਿੰਦੇ ਹੀ ਰਹਿੰਦੇ ਸਨ। ਉਹ ਸ਼ਿਕਾਰੀ ਕਿਸਮ ਦੇ ਲੋਕ ਸਨ ਅਤੇ ਭੇਡਾਂ ਬੱਕਰੀਆਂ ਹੀ ਪਾਲਦੇ ਸਨ। ਇਹਨਾਂ ਦਾ ਹੀ ਦੁੱਧ ਪੀਂਦੇ ਅਤੇ ਮਾਸ ਖਾਂਦੇ ਸਨ। 1500 ਵਿਚ ਯੂਰਪੀਅਨ ਲੋਕ ਅਮਰੀਕਾ ਵਿਚ ਆ ਗਏ ਉਹਨਾਂ ਦੇ ਇੱਥੇ ਆਉਣ ਤੇ ਅਮਰੀਕਨਾਂ ਦੇ ਖਾਣ-ਪੀਣ ਰਹਿਣ-ਸਹਿਣ ਪਹਿਰਾਵੇ ਅਤੇ ਵਿਵਹਾਰ ਵਿਚ ਮਹੱਤਵਪੂਰਨ ਤਬਦੀਲੀ ਆ ਗਈ। ਯੂਰਪੀਅਨ ਲੋਕਾਂ ਨੇ ਇਸ ਦਰਿਆ ਦਾ ਸਦਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਦਰਿਆ ਦੇ ਪਾਣੀ ਨਾਲ ਉਹ ਖੇਤੀ ਕਰਨ ਲੱਗ ਪਏ। ਉਸ ਤੋਂ ਬਾਅਦ ਦਰਿਆ ਨੂੰ ਆਵਾਜਾਈ ਅਤੇ ਢੋਅ ਢੁਆਈ ਲਈ ਵੀ ਵਰਤਿਆ ਜਾਣ ਲੱਗ ਪਿਆ। ਇੱਥੋਂ ਦੇ ਵਸ਼ਿੰਦਿਆਂ ਵਿਚ ਵੀ ਜਾਗ੍ਰਤੀ ਆ ਗਈ । ਜਦੋਂ ਦਰਿਆ ਵਿਚ ਕਿਸ਼ਤੀਆਂ ਚੱਲਣ ਲੱਗ ਪਈਆਂ ਤਾਂ ਇਸ ਦੇ ਆਲੇ ਦੁਆਲੇ ਰਹਿਣ ਵਾਲੇ ਲੋਕਾਂ ਨੇ ਇਸ ਦਰਿਆ ਨੂੰ ਆਪਣੇ ਲਈ ਵਰਦਾਨ ਸਮਝਣਾ ਸ਼ੁਰੂ ਕਰ ਦਿੱਤਾ। ਸਮੇਂ ਦੀ ਤਬਦੀਲੀ ਨਾਲ ਭਾਫ ਵਾਲੀਆਂ ਕਿਸ਼ਤੀਆਂ ਬਣ ਗਈਆਂ ਜਿਹਨਾਂ ਨਾਲ ਦਰਿਆ ਦੇ ਆਲੇ ਦੁਆਲੇ ਵਿਕਾਸ ਸੁਰੂ ਹੋ ਗਿਆ।

ਉਨੀਵੀਂ ਸਦੀ ਵਿਚ ਅਮਰੀਕਾ ਦੇ ਪੱਛਵੀਂ ਰਾਜਾਂ ਖਾਸ ਤੌਰ ਤੇ ਮਿਯੂਰੀ ਸਟੇਟ ਦਾ ਬਹੁਤ ਹੀ ਵਿਕਾਸ ਹੋਇਆ। ਮਿਸੀਸਿਪੀ ਦਰਿਆ ਦੇ ਵਗਣ ਨਾਲ ਜਿਹੜੀ ਗਾਦ ਆਉਂਦੀ ਸੀ ਉਸ ਨਾਲ ਆਲੇ ਦੁਆਲੇ ਦਾ ਇਲਾਕਾ ਕਾਫ਼ੀ ਉਪਜਾਊ ਹੋ ਗਿਆ। ਮਿਸੀਸਿਪੀ ਰਿਵਰ ਵੈਲੀ ਅਮਰੀਕਾ ਦੀ ਸਭ ਤੋਂ ਉਪਜਾਊ ਬਣ ਗਈ। ਇਸ ਦਰਿਆ ਵਿਚ ਆਵਾਜਾਈ ਦੇ ਲਈ ਕਿਸ਼ਤੀਆਂ ਵੀ ਚੱਲਣ ਲੱਗ ਪਈਆਂ। ਲੋੜ ਕਾਢ ਦੀ ਮਾਂ ਹੁੰਦੀ ਹੈ। ਅਮਰੀਕਾ ਨੇ ਭਾਫ ਨਾਲ ਚਲਣ ਵਾਲੀਆਂ ਕਿਸ਼ਤੀਆਂ ਬਣਾ ਲਈਆਂ ਜਿਹਨਾਂ ਨੂੰ ਸਾਮਾਨ ਦੀ ਢੋਅ ਢੁਆਈ ਅਤੇ ਆਵਾਜਾਈ ਲਈ ਵਰਤਣਾ ਸ਼ੁਰੂ ਕਰ ਦਿੱਤਾ। ਅਮਰੀਕਾ ਵਿਚ ਸਿਵਲ ਜੰਗ ਦੌਰਾਨ ਇਸ ਦਰਿਆ ਨੂੰ ਯੂਨੀਅਨ ਫ਼ੋਰਸਜ ਨੇ ਆਪਣੇ ਕਬਜ਼ੇ ਵਿਚ ਕਰ ਲਿਆ ਸੀ ਅਤੇ ਆਪਣਾ ਸਾਮਾਨ ਇਸਦੇ ਰਸਤੇ ਲਿਜਾਣਾ ਸ਼ੁਰੂ ਕਰ ਦਿੱਤਾ। ਇਸ ਜੰਗ ਦੌਰਾਨ ਜਖਮੀਆਂ ਨੂੰ ਕਿਸ਼ਤੀਆਂ ਰਾਹੀਂ ਵੀ ਲਿਆਂਦਾ ਗਿਆ ਸੀ। ਇਸੇ ਸਮੇਂ ਦੌਰਾਨ ਇਸ ਦਰਿਆ ਤੇ ਡੈਮ ਅਤੇ ਪੁਲਾਂ ਦੀ ਉਸਾਰੀ ਬੜੇ ਜ਼ੋਰ ਸ਼ੋਰ ਨਾਲ ਹੋਈ ਜਿਹਨਾਂ ਦੇ ਬਣਨ ਨਾਲ ਅਮਰੀਕਾ ਦੇ ਵਿਕਾਸ ਦੀ ਰਫਤਾਰ ਤੇਜ ਹੋ ਗਈ। ਇਸ ਦਰਿਆ ਨੂੰ ਢੋਅ ਢੁਆਈ ਲਈ ਵਰਤਣ ਨਾਲ ਇਸਦੇ ਆਲੇ ਦੁਆਲੇ ਉਦਯੋਗਿਕ ਸਨਅਤਾਂ ਲੱਗਣੀਆਂ ਸ਼ੁਰੂ ਹੋ ਗਈਆਂ। ਅਮਰੀਕਾ ਦੀਆਂ ਜਿੰਨੀਆਂ ਵੱਡੀਆਂ ਸਨਅਤੀ ਇਕਾਈਆਂ ਹਨ ਉਹ ਸਾਰੀਆਂ ਇਸ ਦਰਿਆ ਦੇ ਆਲੇ ਦੁਆਲੇ ਲੱਗੀਆਂ ਹੋਈਆਂ ਹਨ। ਖੇਤੀਬਾੜੀ ਦਾ ਵੀ ਕਾਫੀ ਵਿਕਾਸ ਹੋਇਆ ਜਿਸ ਕਰਕੇ ਦਰਿਆ ਦਾ ਪਾਣੀ ਗੰਧਲਾ ਹੋ ਗਿਆ । ਪ੍ਰਦੁਸ਼ਨ ਦੀ ਸਮੱਸਿਆ ਵੀ ਪੈਦਾ ਹੋ ਗਈ।

ਇਸ ਦਰਿਆ ਦੇ ਪਾਣੀ ਦਾ ਡਿਸਚਾਰਜ 5 ਲੱਖ 93 ਹਜ਼ਾਰ ਫੁਟ ਅਤੇ ਪਾਣੀ ਦੀ ਗਤੀ ਇੱਕ ਮੀਲ ਪ੍ਰਤੀ ਘੰਟਾ ਹੈ। ਐਨਥਨੀ ਫਾਲਜ ਦੇ ਉਪਰਲੇ ਹਿੱਸੇ ਤੋਂ ਲਾਕ ਡੈਮ ਤੇ ਔਸਤਨ 12,000 ਕਿਊਬਕ ਫੁਟ ਪ੍ਰਤੀ ਸੈਕੰਡ (ft3/s)  ਪਾਣੀ ਦਾ ਵਹਾਅ ਹੈ ਅਤੇ ਨਿਊਆਰਲੀਨਜ ਤੋਂ 6 ਲੱਖ ਕਿਊਬਕ ਫੁਟ ਪ੍ਰਤੀ ਸੈਕੰਡ (ft3/s) ਹੈ। ਮਿਸੀਸਿਪੀ ਦਰਿਆ ਅਮਰੀਕਾ ਦੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਪਾ ਰਿਹਾ ਹੈ। ਇਸ ਦਰਿਆ ਦੇ ਇਲਾਕੇ ਵਿਚ ਅਮਰੀਕਾ ਦੇ ਖੇਤੀਬਾੜੀ ਦੇ ਕੁਲ ਉਤਪਾਦਨ ਵਿਚੋਂ 92 ਫ਼ੀ ਸਦੀ ਖੇਤੀਬਾੜੀ ਦੇ ਅਨਾਜਾਂ ਦਾ ਖਾਸ ਤੌਰ ਤੇ ਸੋਇਆਬੀਨ ਦਾ ਉਤਪਾਦਨ ਹੁੰਦਾ ਹੈ। ਅਮਰੀਕਾ ਤੋਂ ਜਿਹੜਾ ਸਾਮਾਨ ਵਿਦੇਸਾਂ ਵਿਚ ਭੇਜਿਆ ਜਾਂਦਾ ਹੈ ਉਸਦਾ 60 ਫ਼ੀ ਸਦੀ ਇਸ ਦਰਿਆ ਰਾਹੀਂ ਭੇਜਿਆ ਜਾਂਦਾ ਹੈ। ਇਸ ਦਰਿਆ ਤੇ ਸਥਿਤ ਨਿਊਆਰਲੀਨਜ਼ ਅਤੇ ਸਾਊਥ ਲੂਸੀਆਨਾ ਰਾਜਾਂ ਦੀਆਂ ਬੰਦਰਗਾਹਾਂ ਰਾਹੀਂ ਸਭ ਤੋਂ ਵੱਧ ਸਾਮਾਨ ਭੇਜਿਆ ਜਾਂਦਾ ਹੈ। ਇਹ ਦੋਵੇਂ ਬੰਦਰਗਾਹਾਂ ਵਿਉਪਾਰਕ ਕੇਂਦਰ ਦੇ ਤੌਰ ਤੇ ਉਭਰੀਆਂ ਹਨ। ਦੇਸ ਦੇ ਕੌਮੀ ਵਿਓਪਾਰ ਵਿਚ ਇਸ ਦਰਿਆ ਦਾ ਯੋਗਦਾਨ ਸ਼ਲਾਘਾਯੋਗ ਹੈ। ਪੰਜ ਸੌ ਮਿਲੀਅਨ ਟਨ ਵਸਤੂਆਂ ਹਰ ਸਾਲ ਸਾਊਥ ਲੂਸੀਆਨਾ ਬੰਦਰਗਾਹ ਤੋਂ ਬਾਹਰ ਭੇਜੀਆਂ ਜਾਂਦੀਆਂ ਹਨ। ਮਿਸੀਸਿਪੀ ਦਰਿਆ ਰਾਹੀਂ ਪੈਟਰੋਲੀਅਮ ਵਸਤਾਂ-ਆਇਰਨ-ਸਟੀਲ-ਅਨਾਜ- ਰਬੜ-ਪੇਪਰ-ਲੱਕੜ-ਕਾਫੀ-ਕੋਲਾ-ਕੈਮੀਕਲਜ ਅਤੇ ਖਾਣ ਵਾਲੇ ਤੇਲ ਵੀ ਇਸ ਦਰਿਆ ਰਾਹੀਂ ਹੀ ਭੇਜੇ ਜਾਂਦੇ ਹਨ। ਇਸ ਦਰਿਆ ਨੂੰ ਫੌਜ ਵੀ ਢੋਅ ਢੁਆਈ ਲਈ ਵਰਤਦੀ ਹੈ। ਅੱਜ ਕਲ ਤਾਂ ਇਹ ਦਰਿਆ ਅਮਰੀਕਾ ਦੇ ਵਿਓਪਾਰ ਦਾ ਧੁਰਾ ਕਿਹਾ ਜਾ ਸਕਦਾ ਹੈ। 1913 ਵਿਚ ਆਇਓਵਾ ਰਾਜ ਕੂਕ ਸ਼ਹਿਰ ਵਿਚ 1605 ਏਕੜ ਇਲਾਕੇ ਵਿਚ 4620 ਫੁਟ ਲੰਮਾ ਸਟੀਲ ਦੇ ਗੇਟਾਂ ਵਾਲਾ ਤਿੰਨ ਸਾਲਾਂ ਵਿਚ ਕੂਕ ਰੈਪਿਡ ਡੈਮ ਛੇ ਸੌ ਮਜ਼ਦੂਰਾਂ ਨੇ ਦਿਨ-ਰਾਤ ਇੱਕ ਕਰਕੇ ਬਣਾਇਆ ਸੀ। ਲੰਬਾਈ ਵਿਚ ਦੁਨੀਆਂ ਦਾ ਦੂਜੇ ਨੰਬਰ ਦਾ ਅਤੇ ਸਭ ਤੋਂ ਵੱਡਾ ਸਿੰਗਲ ਪਾਵਰ ਹਾਊਸ  ਸੀ ਜਿਸ ਵਿਚ ਉਸ ਸਮੇਂ 134 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਸੀ। ਇਹ ਡੈਮ ਹਗ ਐਨ ਕੂਪਰ ਨੇ ਡਿਜਾਇਨ ਕੀਤਾ ਸੀ।

ਕੂਕ ਵਿਖੇ ਹੀ ਇੱਕ 240 ਮੀਲ ਲੰਬੀ ਕੂਪਰ ਝੀਲ ਬਣਾਈ ਹੋਈ ਹੈ ਜਿੱਥੇ ਅਨੇਕਾਂ ਯਾਤਰੂ ਸੈਰ ਸਪਾਟਾ ਕਰਨ ਲਈ ਆਉਂਦੇ ਹਨ। ਸਾਲ 1995-97ਵਿਚ ਇਸ ਡੈਮ ਨੂੰ ਮੁਰੰਮਤ ਕਰਕੇ ਨਵੀਂ ਦਿਖ ਦਿੱਤੀ ਗਈ ਸੀ। ਇਸ ਦਰਿਆ ਦੇ ਆਲੇ ਦੁਆਲੇ ਬਹੁਤ ਸਾਰੀਆਂ ਮਨੋਰੰਜਨ ਦੀਆਂ ਥਾਵਾਂ ਬਣਾਈਆਂ ਗਈਆਂ ਹਨ ਜਿਹਨਾਂ ਵਿਚ 72 ਮੀਲ ਇਲਾਕੇ ਵਿਚ ਰਿਵਰ ਪਾਰਕ ਪਲੇਅ ਗਰਾਊਂਡ ਵੀ ਬਣਾਇਆ ਗਿਆ ਹੈ ਜਿੱਥੇ ਬੋਟਿੰਗ ਮੱਛੀਆਂ ਫੜਨ ਸਾਈਕਲ ਚਲਾਉਣ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ। ਸੈਰ ਸਪਾਟਾ ਕੇਂਦਰਾਂ ਤੇ ਬੋਟਿੰਗ ਅਤੇ ਸਮੁੰਦਰੀ ਜਹਾਜਾਂ ਤੇ ਵੀ ਸੈਰ ਕਰਵਾਈ ਜਾਂਦੀ ਹੈ। ਇਹ ਜਹਾਜ ਯਾਤਰੀਆਂ ਦੀਆਂ ਸਹੂਲਤਾਂ ਲਈ ਵਿਸੇਸ ਪੈਕਜ ਦੇ ਕੇ ਉਹਨਾਂ ਲਈ ਦਰਿਆ ਦੀ ਸੈਰ ਕਰਾਉਂਦੇ ਹਨ ਅਤੇ ਰਾਤ ਨੂੰ ਦਰਿਆ ਦੇ ਕੰਢਿਆਂ ਤੇ ਬਣੇ ਹੋਟਲਾਂ ਵਿਚ ਠਹਿਰਾਕੇ ਉਹਨਾ ਦਾ ਮਨੋਰੰਜਨ ਕਰਦੇ ਹਨ। ਦੂਰੋਂ ਦੂਰੋਂ ਲੋਕ ਇਸ ਦਰਿਆ ਵਿਚ ਆਨੰਦ ਮਾਨਣ ਲਈ ਆਉਂਦੇ ਹਨ। ਇਸ ਦਰਿਆ ਦੇ ਕੰਢਿਆਂ ਤੇ ਬੋਟਿੰਗ ਕਰਾਉਣ ਲਈ ਹਜਾਰਾਂ ਸਥਾਨ ਬਣੇ ਹੋਏ ਜਿਹੜੇ ਅਮਰੀਕਾ ਦੀ ਆਰਥਕਤਾ ਵਿਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਇਸ ਦਰਿਆ ਵਿਚ 260 ਕਿਸਮ ਦੀਆਂ ਮੱਛੀਆਂ ਹਨ ਇਹਨਾਂ ਵਿਚੋਂ 25 ਫ਼ੀ ਸਦੀ ਮੱਛੀਆਂ ਸਿਰਫ ਨਾਰਥ ਅਮਰੀਕਾ ਦੇ ਇਲਾਕੇ ਵਿਚ ਹਨ ਅਤੇ 326 ਕਿਸਮਾਂ ਦੇ ਪੰਛੀ ਇਸਦੇ ਵਿਚ ਜਾਂ ਆਲੇ ਦੁਆਲੇ ਰਹਿੰਦੇ ਹਨ। ਮਾਈਗਰੇਟਰੀ ਪੰਛੀਆਂ ਦਾ ਇਹ ਦਰਿਆ ਅੰਤਰਰਾਸਟਰੀ ਕੋਰੀਡੋਰ ਹੈ। ਅਮਰੀਕਾ ਦੀਆਂ ਭਾਰੀ ਸਨਅਤਾਂ ਜਿਨਾ ਵਿਚ ਸਭ ਤੋਂ ਵੱਡੀ ਫੈਕਟਰੀ ਐਲਪੋਆ ਜਿਸਨੂੰ ਨੂੰ ਅਲਮੀਨੀਅਮ ਕੰਪਨੀ ਆਫ ਅਮੈਰਿਕਾ ਕਹਿੰਦੇ ਹਨ ਵੀ ਇਸੇ ਦਰਿਆ ਦੇ ਉਪਰ ਆਇਓਵਾ ਰਾਜ ਵਿਚ ਡੈਵਨਪੋਰਟ ਵਿਖੇ ਲੱਗੀ ਹੋਈ ਹੈ । ਇਸਦੇ ਆਲੇ ਦੁਆਲੇ ਹੋਰ ਵੀ ਭਾਰੀ ਸਨਅਤਾਂ ਲੱਗੀਆਂ ਹੋਈਆਂ ਹਨ ਤਾਂ ਜੋ ਢੋਅ ਢੁਆਈ ਲਈ ਕੋਈ ਮੁਸ਼ਕਲ ਪੇਸ ਨਾ ਆਵੇ। ਦਰਿਆ ਦੇ ਆਲੇ ਦੁਆਲੇ ਲਗਪਗ ਰਾਜਾਂ ਵਿਚ ਹਜਾਰਾਂ ਦੀ ਤਾਦਾਦ ਵਿਚ ਅਜਾਇਬ ਘਰ ਬਣੇ ਹੋਏ ਹਨ ਜਿਨਾਂ ਵਿਚ ਉਨਾਂ ਦੇ ਇਲਾਕਿਆਂ ਨਾਲ ਸੰਬੰਧਤ ਹੋਏ ਵਿਕਾਸ ਅਮੀਰ ਵਿਰਸੇ ਫੋਕ ਆਰਟ ਪਰੰਪਰਾਵਾਂ ਪਹਿਰਾਵੇ ਸਭਿਅਤਾ ਅਤੇ ਸਭਿਆਚਾਰ ਨੂੰ ਦਰਸਾਉਂਦੀਆਂ ਕ੍ਰਿਤਾਂ ਰੱਖੀਆਂ ਹੋਹੀਆਂ ਹਨ ਜਿਨਾਂ ਨੂੰ ਵੇਖਣ ਲਈ ਵੱਡੀ ਗਿਣਤੀ ਵਿਚ ਲੋਕ ਪਰਿਵਾਰਾਂ ਸਮੇਤ ਆਉਂਦੇ ਹਨ। ਬੱਚਿਆਂ ਲਈ ਵੀ ਵਿਸੇਸ ਕਾਰਨਰ ਬਣੇ ਹੋਏ ਹਨ। ਇਹ ਦਰਿਆ ਵੱਖ-ਵੱਖ ਸਭਿਆਚਾਰਾਂ ਨੂੰ ਆਪਸ ਵਿਚ ਜੋੜਨ ਦਾ ਵੀ ਕੰਮ ਕਰਦਾ ਹੈ। ਕਈ ਰਾਜਾਂ ਵਿਚ ਉਥੋਂ ਦੀ ਧਰਤੀ ਤੇ ਜੂਆ ਖੇਡਣਾ ਅਤੇ ਕੈਸੀਨੋ ਬਣਾਉਣਾ ਜੁਰਮ ਹੈ। ਇਸ ਲਈ ਇਸ ਦਰਿਆ ਦੇ ਵਿਚ ਬਹੁਤ ਸਾਰੇ ਹੋਟਲ ਅਤੇ ਕੈਸੀਨੋ ਬਣੇ ਹੋਏ ਹਨ। ਲੋਕ ਉਥੇ ਜੂਆ ਖੇਡਦੇ ਹਨ ਅਤੇ ਰਾਤਾਂ ਨੂੰ ਠਹਿਰਦੇ ਵੀ ਹਨ। ਕਹਿਣ ਤੋਂ ਭਾਵ ਇਹ ਦਰਿਆ ਅਮਰੀਕਾ ਦੀ ਆਰਥਕਤਾ ਵਿਚ ਸਰਬਪੱਖੀ ਯੋਗਦਾਨ ਪਾ ਰਿਹਾ ਹੈ।

ਸਾਬਕਾ ਜਿਲਾ ਲੋਕ ਸੰਪਰਕ ਅਧਿਕਾਰੀ
ਹੁਣ ਅਮਰੀਕਾ ਫੋਨ ਨੰ 309-278-1162

30/07/2014

 

ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ
ਉਜਾਗਰ ਸਿੰਘ, ਅਮਰੀਕਾ
ਲੱਚਰ ਗੀਤ ਸੰਗੀਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਮਿੱਠੇ ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ
ਆਖ਼ਰਕਾਰ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਖੁਦਮੁਖਤਾਰੀ ਮਿਲੀ
ਉਜਾਗਰ ਸਿੰਘ, ਅਮਰੀਕਾ
ਮੋਦੀ ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ
ਨਸ਼ਾ ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ
ਦੇਰ ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ
ਗੱਜਨ ਦੋਧੀ
ਰਵੇਲ ਸਿੰਘ ਇਟਲੀ
ਸੇਵਾਮੁਕਤੀ ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ
ਭਾਸ਼ਾ ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com