|
|
|
ਵੈਨਕੂਵਰ ਹਵਾਈ ਅੱਡੇ ਉੱਪਰ ਲੱਗੀਆਂ ਹੋਈਆਂ ਪੰਜਾਬੀ
ਸੂਚਨਾਪੱਟੀਆਂ ਬਾਰੇ ਪ੍ਰਬੰਧਕਾਂ ਨਾਲ ਮੁਲਾਕਾਤ
ਬਲਵੰਤ ਸੰਘੇੜਾ,
ਵੈਨਕੂਵਰ |
|
|
|
|
ਪਿਛਲੇ ਕੁਝ ਸਮੇਂ ਤੋਂ ਆਪਣੇ ਭਾਈਚਾਰੇ ਵਿਚ ਪੰਜਾਬੀ ਵਿਚ ਲਿਖੀਆਂ ਹੋਈਆਂ
ਸੂਚਨਾਪੱਟੀਆਂ ਜਾਂ ਇਨ੍ਹਾਂ ਦੀ ਕਮੀ ਬਾਰੇ ਕਾਫੀ ਚਰਚਾ ਚੱਲ ਰਹੀ ਹੈ। ਵੈਨਕੂਵਰ
ਹਵਾਈ ਅੱਡੇ ਉੱਪਰ ਲੱਗੇ ਹੋਏ ਪੰਜਾਬੀ ਚਿਨ੍ਹਾਂ ਬਾਰੇ ਵੀ ਕੁਝ ਸਵਾਲ ਉੱਠੇ ਹਨ। ਇਸ
ਗੱਲ ਨੂੰ ਧਿਆਨ ਵਿਚ ਰੱਖ ਕੇ ਪੰਜਾਬੀ ਲੈਂਗੂਏਜ ਐਜੂਕੇਸ਼ਨ ਐਸੋਸੀਏਸ਼ਨ (ਪਲੀਅ) ਨੇ
ਸਰ੍ਹੀ ਨਿਊਟਨ ਦੇ ਐਮ ਐਲ ਏ ਹੈਰੀ ਬੈਂਸ ਦੇ ਸਹਿਯੋਗ ਨਾਲ ਵੈਨਕੂਵਰ ਹਵਾਈ ਅੱਡੇ
ਦੇ ਪ੍ਰਬੰਧਕਾਂ ਨਾਲ ਇਕ ਮੁਲਾਕਾਤ ਕੀਤੀ। ਇਹ ਮੁਲਾਕਾਤ ਵੀਰਵਾਰ, ਸੱਤ ਅਗਸਤ ਨੂੰ
ਏਅਰਪੋਰਟ ਦੇ ਪ੍ਰਬੰਧਕੀ ਦਫਤਰ ਵਿਚ ਹੋਈ। ਸਾਡੇ ਵਫਦ (ਡੈਲੀਗੇਸ਼ਨ) ਵਿਚ ਤਿੰਨ
ਪਲੀਅ ਦੇ ਮੈਂਬਰ ਸਾਧੂ ਬਿਨਿੰਗ, ਪਰਵਿੰਦਰ ਧਾਰੀਵਾਲ ਅਤੇ ਮੈਂ (ਬਲਵੰਤ ਸੰਘੇੜਾ)
ਸ਼ਾਮਲ ਸਨ। ਤਿੰਨ ਸਥਾਨਕ ਗੁਰਦਵਾਰਿਆਂ ਦੇ ਨੁਮਾਇੰਦੇ ਸੋਹਣ ਸਿੰਘ ਦਿਓ, ਪ੍ਰਧਾਨ
ਖਾਸਲਾ ਦਿਵਾਨ ਸੁਸਾਇਟੀ ਵੈਨਕੂਵਰ, ਚੈਨ ਸਿੰਘ ਬਾਠ, ਪ੍ਰਧਾਨ ਗੁਰਦਵਾਰਾ ਨਾਨਕ
ਨਿਵਾਸ (#5 ਰੋਡ) ਰਿਚਮੰਡ, ਨਰਿੰਦਰ ਸਿੰਘ ਵਾਲੀਆ, ਪ੍ਰਧਾਨ ਗੁਰਦਵਾਰਾ ਦੁੱਖ
ਨਿਵਾਰਨ ਅਤੇ ਮੈਟਰੋ ਵੈਨਕੂਵਰ ਦੇ ਅੱਠ ਗੁਰਦਵਾਰਿਆਂ ਦੇ ਵਕਤਾ (ਸਪੋਕਸਪਰਸਨ) ਸਨ।
ਇਸ ਤੋਂ ਇਲਾਵਾ ਵਫਦ ਵਿਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਰਹਿ ਚੁੱਕੇ ਪ੍ਰਧਾਨ
ਅਤੇ ਭਾਈਚਾਰੇ ਵਿਚ ਸਰਗਰਮ ਪ੍ਰੇਮ ਸਿੰਘ ਵਿਨਿੰਗ ਅਤੇ ਐਮ ਐਲ ਏ ਹੈਰੀ ਬੈਂਸ ਵੀ
ਸ਼ਾਮਲ ਸਨ। ਵੈਨਕੂਵਰ ਹਵਾਈ ਅੱਡੇ ਦੀ ਨੁਮਾਇੰਦਗੀ ਰਿੱਜ ਕਰਾਕੇ, ਡਾਇਰੈਕਟਰ ਕਸਟਮਰ
ਕੇਅਰ ਅਤੇ ਕੈਥੀ ਨੀਫੋਰਸ, ਮੈਨੇਜਰ ਕਸਟਮਰ ਕੇਅਰ ਕਰ ਰਹੇ ਸਨ।
ਇਹ ਮੀਟਿੰਗ ਬਹੁਤ ਸਤਿਕਾਰ ਭਰੇ ਅਤੇ ਮਿਲਾਪੜੇ ਮਾਹੌਲ ਵਿਚ ਹੋਈ। ਹੈਰੀ ਬੈਂਸ
ਨੇ ਅਤੇ ਮੈਂ ਹਵਾਈ ਅੱਡੇ ਉੱਪਰ ਪੰਜਾਬੀ ਸਾਈਨਾਂ ਦੀ ਘਾਟ ਬਾਰੇ ਆਪਣਾ ਫਿਕਰ
ਉਨ੍ਹਾਂ ਨਾਲ ਸਾਂਝਾ ਕੀਤਾ। ਅਸੀਂ ਇਹ ਅਪੀਲ ਕੀਤੀ ਕਿ ਉਹ ਇਸ ਗੱਲ ਵਲ ਧਿਆਨ ਦੇਣ
ਅਤੇ ਪੱਕ ਕਰਨ ਕਿ ਵੈਨਕੂਵਰ ਦੇ ਹਵਾਈ ਅੱਡੇ ’ਤੇ ਪੰਜਾਬੀ ਭਾਸ਼ਾ ਨੂੰ ਉਸ ਦੇ ਬਣਦੇ
ਹੱਕ ਅਨੁਸਾਰ ਯੋਗ ਥਾਂ ਮਿਲੇ। ਪੰਜਾਬੀ ਇਸ ਵੇਲੇ ਕਨੇਡਾ ਵਿਚ ਵੀ ਤੇ ਮੈਟਰੋ
ਵੈਨਕੂਵਰ ਵਿਚ ਵੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਵਫਦ ਦੇ ਦੂਜੇ
ਮੈਂਬਰਾਂ ਨੇ ਵੀ ਇਸ ਗੱਲ ਦੀ ਪ੍ਰੋੜਤਾ ਕੀਤੀ ਅਤੇ ਬੇਨਤੀ ਕੀਤੀ ਕਿ ਇਸ ਪਾਸੇ ਵਲ
ਛੇਤੀ ਤੋਂ ਛੇਤੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਹਵਾਈ ਅੱਡੇ ਦੇ ਨੁਮਾਇੰਦਿਆਂ
ਨੇ ਸਾਡੀ ਗੱਲਬਾਤ ਬਹੁਤ ਧਿਆਨ ਨਾਲ ਸੁਣੀ ਅਤੇ ਸਾਨੂੰ ਭਰੋਸਾ ਦਿਵਾਇਆ ਕਿ ਉਹ ਇਸ
ਮਸਲੇ ਵੱਲ ਬਣਦਾ ਧਿਆਨ ਦੇਣਗੇ। ਇਸ ਵਿਚਾਰ ਵਟਾਂਦਰੇ ਦੇ ਸਿੱਟੇ ਵਜੋਂ ਸੰਭਵ ਹੈ
ਕਿ ਨੇੜ ਭਵਿੱਖ ਵਿਚ ਮੈਨੂੰ ਅਤੇ ਸਾਧੂ ਬਿਨਿੰਗ ਨੂੰ ਏਅਰ ਪੋਰਟ ਵਲੋਂ ਸੱਦਾ ਆਵੇ
ਇਹ ਦੇਖਣ ਤੇ ਵਿਚਾਰਨ ਲਈ ਕਿ ਪਹਿਲਾਂ ਲੱਗੇ ਕੁਝ ਸਾਈਨਾਂ ਦੇ ਨਾਲ ਨਾਲ ਹੋਰ
ਕਿੱਥੇ ਅਤੇ ਢੁੱਕਵੇਂ ਸਾਈਨ ਲਾਏ ਜਾ ਸਕਦੇ ਹਨ। ਇਸ ਦੇ ਨਾਲ ਹੀ ਪਲੀਅ ਕੈਨੇਡਾ
ਬਾਰਡਰ ਸਰਵਿਸ ਏਜੰਸੀ ਐਂਡ ਡੈਸਟੀਨੇਸ਼ਨ (ਟੂਰਿਜ਼ਮ) ਬੀ ਸੀ ਨਾਲ ਵੀ ਇਸ ਗੱਲ ਬਾਰੇ
ਸੰਪਰਕ ਕਰੇਗੀ ਕਿ ਅਲਾਸਕਾ, ਅਲਬਰਟਾ ਅਤੇ ਵਾਸ਼ਿੰਗਟਨ ਵਲੋਂ ਬੀ ਸੀ ਵਿਚ ਦਾਖਲੇ
ਵਾਲੀਆਂ ਥਾਵਾਂ ’ਤੇ ਵੀ ਹੋਰਨਾਂ ਜ਼ੁਬਾਨਾਂ ਦੇ ਨਾਲ ਨਾਲ ਪੰਜਾਬੀ ਵਿਚ ਸਾਈਨ
ਹੋਣ।
ਪਿਛਲੇ ਕੁਝ ਸਮੇਂ ਤੋ ਅੰਗ੍ਰੇਜ਼ੀ ਤੋਂ ਪੰਜਾਬੀ ਵਿਚ ਹੋਣ ਵਾਲੇ ਅਨੁਵਾਦ ਵਿਚ
ਪਾਈਆਂ ਜਾਂਦੀਆਂ ਕਮੀਆਂ ਸੰਬੰਧੀ ਵੀ ਕੁਝ ਲੋਕਾਂ ਨੇ ਪਲੀਅ ਨਾਲ ਸੰਪਰਕ ਕੀਤਾ ਹੈ।
ਇਸ ਵਿਚ ਤਿੰਨਾਂ ਹੀ ਪੱਧਰਾਂ ਦੀਆਂ - ਸਥਾਨਕ, ਸੂਬਾਈ ਅਤੇ ਕੇਂਦਰੀ - ਸਰਕਾਰਾਂ
ਵਲੋਂ ਕਰਵਾਏ ਜਾਂਦੇ ਅਨੁਵਾਦ ਸ਼ਾਮਲ ਹਨ। ਇਹ ਗੱਲ ਧਿਆਨ ਵਿਚ ਆਈ ਹੈ ਕਿ ਕਈ ਵਾਰੀ
ਇਨ੍ਹਾਂ ਅਨੁਵਾਦਾਂ ਵਿਚ ਬਹੁਤ ਕੁਝ ਗਲਤ ਤੇ ਘਟੀਆ ਪੱਧਰ ਦਾ ਹੁੰਦਾ ਹੈ। ਇਸ
ਸੰਬੰਧ ਵਿਚ ਮੈਂ ਪਲੀਅ ਵਲੋਂ ਤਿੰਨਾਂ ਹੀ ਪੱਧਰਾਂ ਦੀਆਂ ਸਰਕਾਰਾਂ ਨੂੰ ਬੇਨਤੀ
ਕਰਨੀ ਚਾਹੁੰਦਾ ਹਾਂ ਕਿ ਉਹ ਯੋਗ ਅਤੇ ਸਰਟੀਫਾਈਡ ਅਨੁਵਾਦਕਾਂ ਤੋਂ ਹੀ ਅਨੁਵਾਦ
ਕਰਾਉਣ। ਇਸ ਕੰਮ ਵਿਚ ਲੋੜ ਅਨੁਸਾਰ ਪਲੀਅ ਮਦਦ ਕਰਨ ਲਈ ਤਿਆਰ ਹੈ। ਨਾਲ ਹੀ ਮੈਂ
ਸਮੁੱਚੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਗੱਲ
ਬਾਰੇ ਚੇਤਨ ਰਹਿਣਾ ਚਾਹੀਦਾ ਹੈ ਅਤੇ ਪੰਜਾਬੀ ਵਿਚ ਉਪਲੱਬਧ ਜਾਣਕਾਰੀ ਨੂੰ ਦੇਖਣਾ
ਵਾਚਣਾ ਚਾਹੀਦਾ ਹੈ ਕਿ ਇਹ ਕੰਮ ਯੋਗ ਵਿਅਕਤੀਆਂ ਵਲੋਂ ਕੀਤਾ ਹੋਇਆ ਹੋਵੇ।
ਅਖੀਰ ਵਿਚ, ਪਲੀਅ ਵਲੋਂ ਮੈਂ ਪੰਜਾਬੀ ਦੇ ਸ਼ੁੱਭਚਿੰਤਕਾਂ ਨੂੰ ਸੱਦਾ ਦਿੰਦਾ
ਹਾਂ ਕਿ ਉਹ ਖੁਦ ਪੰਜਾਬੀ ਦੇ ਹੱਕ ਵਿਚ ਬੋਲਣ ਵਾਲੇ ਅਤੇ ਇਹਦੇ ਨੁਮਾਇੰਦੇ ਬਣਨ।
ਇਸ ਤਰ੍ਹਾਂ ਹੀ ਅਸੀਂ ਆਪਣੀ ਮਾਤ ਭਾਸ਼ਾ ਨੂੰ ਇਸ ਦਾ ਬਣਦਾ ਸਥਾਨ ਦਿਵਾ ਸਕਦੇ ਹਾਂ।
ਬਲਵੰਤ ਸੰਘੇੜਾ
ਪ੍ਰਧਾਨ, ਪੰਜਾਬੀ ਲੈਂਗੂਏਜ ਐਸੋਸੀਏਸ਼ਨ (ਪਲੀਅ)
|
14/08/2014 |
|
ਖੱਬੇ ਤੋਂ ਸੱਜੇ: ਨਰਿੰਦਰ ਸਿੰਘ ਵਾਲੀਆ, ਰੈਜ ਕਰਕੇ, ਹੈਰੀ
ਬੈਂਸ, ਬਲਵੰਤ ਸੰਘੇੜਾ, ਕੈਥੀ ਨਾਈਫੌਰਸ, ਪ੍ਰੇਮ ਸ. ਵਿਨਿੰਗ,
ਚੈਨ ਸਿੰਘ ਬਾਠ, ਸੋਹਣ ਸਿੰਘ ਦੀਓ, ਸਾਧੂ ਬਿੰਨਿੰਗ ਅਤੇ ਪਰਵਿੰਦਰ ਧਾਰੀਵਾਲ |
|
ਵੈਨਕੂਵਰ
ਹਵਾਈ ਅੱਡੇ ਉੱਪਰ ਲੱਗੀਆਂ ਹੋਈਆਂ ਪੰਜਾਬੀ ਸੂਚਨਾਪੱਟੀਆਂ ਬਾਰੇ ਪ੍ਰਬੰਧਕਾਂ ਨਾਲ
ਮੁਲਾਕਾਤ
ਬਲਵੰਤ ਸੰਘੇੜਾ, ਵੈਨਕੂਵਰ |
ਫ਼ਿਨਲੈਂਡ
ਵਿੱਚ 17 ਅਗਸਤ ਨੂੰ ਭਾਰਤ ਆਜ਼ਾਦੀ ਦਿਵਸ ਮਨਾਉਣ ਵਾਸਤੇ ਸਾਰੀਆਂ ਤਿਆਰੀਆਂ
ਮੁਕੰਮਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਪੰਜਾਬ
ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਮੇਲਾ ਤੀਆਂ ਦਾ 10 ਅਗਸਤ ਨੂੰ ਮਨਾਇਆ
ਜਾਵੇਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ |
ਤੀਸਰੀ
ਅੱਖ…ਜੋ ਸੱਚ ਦੇਖਦੀ ਹੈ…!
ਪਾਕਿਸਤਾਨ ਦੇ
ਮਸ਼ਹੂਰ ਲੇਖਕ ਫ਼ਖਰ ਜ਼ਮਾਨ ਨੂੰ ਜ਼ਿਹਨ ਦੇ ਸ਼ੀਸ਼ੇ ‘ਚ ਉਤਾਰਦਿਆਂ
ਐੱਸ ਬਲਵੰਤ, ਯੂ ਕੇ |
ਮਿਸੀਸਿਪੀ
ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ
ਉਜਾਗਰ ਸਿੰਘ, ਅਮਰੀਕਾ |
ਲੱਚਰ
ਗੀਤ ਸੰਗੀਤ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਮਿੱਠੇ
ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ
|
ਆਖ਼ਰਕਾਰ
ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਖੁਦਮੁਖਤਾਰੀ ਮਿਲੀ
ਉਜਾਗਰ ਸਿੰਘ, ਅਮਰੀਕਾ |
ਮੋਦੀ
ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ |
ਨਸ਼ਾ
ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ
ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ
ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ |
ਦੇਰ
ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ |
ਗੱਜਨ
ਦੋਧੀ
ਰਵੇਲ ਸਿੰਘ ਇਟਲੀ |
ਸੇਵਾਮੁਕਤੀ
ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ
ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ |
ਭਾਸ਼ਾ
ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ |
ਮਾਂ-ਦਿਵਸ
'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ |
ਫ਼ਿਲਮਸਾਜ਼
ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਭਾਰਤ
ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ |
ਮੇਰੇ
ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ |
ਗੁਰੂਆਂ
ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ
ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ |
ਸਿਆਸੀ
ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ |
ਖੁਸ਼ਵੰਤ
ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ,
ਲੁਧਿਆਣਾ |
ਵਿਦਿਆ
ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
|
ਮਾਂ-ਬੋਲੀ
ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਅੰਤਰਰਾਸ਼ਟਰੀ
ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
|
ਸਿਆਸੀ
ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਓਲੰਪਿਕ
ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ |
ਪੰਜਾਬ
ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ |
‘ਮੱਤ
ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਇੰਗਲੈਂਡ
ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ
ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ |
ਰੌਚਕਤਾ
ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ |
|
|
|
|
|
|
|