WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਹੈਵਾਨੀਅਤ ਦੀ ਹਦ ਹਾਲੇ ਪਾਰ ਨਹੀਂ ਹੋਈ!
ਡਾ: ਹਰਸ਼ਿੰਦਰ ਕੌਰ, ਪਟਿਆਲਾ

  

ਸੰਨ 1977, ਵਿਕਟੋਰੀਆ ਪਲੇਸ - ਸ਼ਾਮ ਵੇਲੇ ਔਰਤ ਦੀ ਕੀਮਤ - ਦ ਆਨੇ! ਜਵਾਨ ਔਰਤ-ਅੱਠ ਆਨੇ! ਸੰਨ 1982, ਵਿਕਟੋਰੀਆ ਪਲੇਸ - ਕੀਮਤ ਵਧ ਕੇ ਇਕ ਰੁਪਿਆ ਤੇ ਦੋ ਰੁਪੈ ਹੋ ਗਏ। ਸੰਨ 1992 - 2 ਰੁਪੈ ਤੇ 5 ਰੁਪੈ! ਸੰਨ 2000, ਥਾਂ ਉਹੀ, ਔਰਤ ਦਾ ਜਿਸਮ ਉਹੀ - ਕੀਮਤ 8 ਰੁਪੈ ਤੇ 15 ਰੁਪੈ। ਤਰੱਕੀ ਹੁੰਦੀ ਰਹੀ! ਕੀਮਤਾਂ ਵਧਦੀਆਂ ਰਹੀਆਂ, ਪਰ ਹੁਣ ਉਸੇ ਜਿਸਮ ਦੀ ਕੀਮਤ 5 ਰੁਪੈ ਤੇ 10 ਰੁਪੈ ਉੱਤੇ ਡਿੱਗ ਚੁੱਕੀ ਹੈ!

ਅੱਜਕਲ ਖਰੀਦਣਾ ਕੌਣ ਚਾਹੁੰਦਾ ਹੈ? ਹਰ ਜਣਾ ਮੁਫ਼ਤ ਦੀ ਭਾਲ ਵਿਚ ਹੈ ਤੇ ਉਹ ਵੀ ਇੱਕ ਤੋਂ ਵੱਧ। ਉਸੇ ਦੀ ਮੌਜੂਦਾ ਤਸਵੀਰ ਵਿਚ ਝਾਤ ਮਾਰਨੀ ਚਾਹੋਗੇ?

ਪੀ. ਜੀ. ਆਈ. ਚੰਡੀਗੜ ਦੇ ਪੰਜ ਨੰਬਰ ਵਾਰਡ ਵਿਚ ਇਕ ਵਾਰ ਪਹੁੰਚੋ। ਇਕ ਇਨਸਾਨੀਅਤ ਨੂੰ ਫੁੰਡ ਦੇਣ ਦਾ ਨਜ਼ਾਰਾ ਵੇਖਣ ਨੂੰ ਮਿਲੇਗਾ। ਜੇ ਮੇਰੀ ਕਲਮ ਕਿਤੇ ਪੂਰਾ ਸੱਚ ਕਹਿਣ ਤੋਂ ਥਿੜਕ ਗਈ ਤਾਂ ਬੇਇਨਸਾਫ਼ੀ ਹੋਵੇਗੀ। ਇਸੇ ਲਈ ਬਿਹਤਰ ਹੈ ਜਿਹੜੇ ਜਣੇ ਆਪ ਜਾ ਕੇ ਵੇਖਣਾ ਚਾਹੁਣ ਉਹ ਜ਼ਰੂਰ ਵਕਤ ਕੱਢਣ ਅਤੇ ਆਪਣੀਆਂ ਅੱਖਾਂ ਨਾਲ ਉਹ ਵੇਖਣ ਜੋ ਮੈ ਬਿਆਨ ਕਰਨ ਲੱਗੀ ਹਾਂ।

ਪੰਜਾਬੀ ਦੀ ਅਖ਼ਬਾਰ ਵਿਚ ਛਪੀ ਖ਼ਬਰ ਤੋਂ ਬਾਅਦ ਇਹ ਸੱਚ ਸਭ ਦੇ ਸਾਹਮਣੇ ਆ ਚੁੱਕਿਆ ਹੈ।

ਕਲਾਨੌਰ ਥਾਣਾ ਖੇਤਰ ਦੀ ਇਸ ਔਰਤ ਨੇ ਜੋ ਆਪਣੇ ਮੂੰਹੋਂ ਬੋਲਿਆ, ਉਹੀ ਬਿਆਨ ਕਰਨਾ ਬਿਹਤਰ ਹੈ ਤਾਂ ਜੋ ਕੋਈ ਹਰਫ਼ ਵੱਧ ਘੱਟ ਨਾ ਹੋ ਜਾਏ।

‘‘ ਢਾਈ ਮਹੀਨੇ ਪਹਿਲਾਂ ਦੋ ਲੋਕਾਂ ਨੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੇਰੇ ਨਾਲ ਜਬਰ ਜਨਾਹ ਕੀਤਾ। ਅਣਮਨੁੱਖੀ ਵਰਤਾਰੇ ਨਾਲ ਮੇਰਾ ਅੰਗ ਅੰਗ ਪਾੜ ਸੁੱਟਿਆ। ਦੋ ਦਿਨ ਤਕ ਉੱਠਣ ਦੀ ਹਾਲਤ ਨਹੀ ਸੀ। ਜਦੋਂ ਕੁੱਝ ਹਿੱਲ ਸਕਣ ਜੋਗੀ ਹਿੰਮਤ ਹੋਈ ਤਾਂ ਪੁਲਿਸ ਵਿਚ ਸ਼ਿਕਾਇਤ ਕੀਤੀ। ਮੈਂ ਔਰਤਾਂ ਲਈ ਇਕ ਮਿਸਾਲ ਬਣਨਾ ਚਾਹੁੰਦੀ ਸੀ ਕਿ ਹਾਰ ਕੇ, ਟੁੱਟ ਕੇ ਬਹਿ ਜਾਣ ਨਾਲੋਂ ਲੜ ਮਰਨ ਨੂੰ ਤਿਆਰ ਰਹਿਣ ਤਾਂ ਜੋ ਲੋਕ ਉਨਾਂ ਨੂੰ ਖਿਡੌਣਾ ਨਾ ਸਮਝਣ।‘‘

‘‘ ਮੈਂ ਇਹ ਫੈਸਲਾ ਪੂਰੀ ਹਿੰਮਤ ਜੁਟਾ ਕੇ ਕੀਤਾ ਸੀ ਤੇ ਉਹ ਵੀ ਹੋਰਨਾਂ ਭੈਣਾਂ ਲਈ ਤਾਂ ਜੋ ਕੋਈ ਬਘਿਆੜ ਦੁਬਾਰਾ ਮੇਰੇ ਵਾਂਗ ਕਿਸੇ ਹੋਰ ਨੂੰ ਜ਼ਲੀਲ ਕਰਨ ਦੀ ਹਿੰਮਤ ਨਾ ਕਰੇ।‘‘

‘‘ ਆਪਣੇ ਮੁਲਕ ਦੀ ਨਿਆਂ ਪ੍ਰਣਾਲੀ ਅਤੇ ਪੁਲਿਸ - ਪ੍ਰਸ਼ਾਸਨ ਉੱਤੇ ਪੂਰਾ ਪੂਰਾ ਯਕੀਨ ਕਰਦਿਆਂ ਮੈਂ ਉਨਾਂ ਬਾਘੜ ਬਿੱਲਿਆਂ ਵਿਰੁੱਧ ਸ਼ਿਕਾਇਤ ਦਰਜ ਕਰਵਾਈ।‘‘

‘‘ ਮੈਨੂੰ ਪੂਰੀ ਉਮੀਦ ਸੀ ਕਿ ਪੁਲਿਸ ਉਨਾਂ ਦਰਿੰਦਿਆਂ ਨੂੰ ਰੱਜ ਕੇ ਸਬਕ ਸਿਖਾਏਗੀ। ਦੁਬਾਰਾ ਪੂਰੀ ਜਿੰਦਗੀ ਉਹ ਫਿਰ ਕਿਸੇ ਨਾਰੀ ਦਾ ਅਪਮਾਨ ਕਰਨ ਬਾਰੇ ਨਹੀਂ ਸੋਚਣਗੇ। ਉਨਾਂ ਦਾ ਹਸ਼ਰ ਵੇਖ ਕੇ ਕਦੇ ਕੋਈ ਹੋਰ ਵੀ ਔਰਤ ਨੂੰ ਚੂੰਢਣ ਦਾ ਹੀਆ ਨਹੀਂ ਕਰੇਗਾ।‘‘

‘‘ ਪਰ, ਮੇਰੀਆਂ ਇਹ ਉਮੀਦਾਂ ਧਰੀਆਂ ਧਰਾਈਆਂ ਰਹਿ ਗਈਆਂ। ਜੁਲਾਈ 23, 2014 ਰਾਤ ਨੂੰ ਉਨਾਂ ਦਰਿੰਦਿਆਂ ਨੇ ਆਪਣੇ ਟੱਬਰਾਂ ਸਮੇਤ ਮੇਰੇ ਘਰ ਉੱਤੇ ਧਾਵਾ ਬੋਲ ਦਿੱਤਾ। ਮੈਨੂੰ ਤੇ ਮੇਰੇ ਪਤੀ ਨੂੰ ਅਗਵਾ ਕਰ ਕੇ ਆਪਣੇ ਘਰ ਲਿਜਾ ਕੇ ਬੰਦੀ ਬਣਾ ਲਿਆ। ਮੇਰੇ ਪਤੀ ਨੂੰ ਉਨਾਂ ਰਾਖ਼ਸ਼ਾਂ ਨੇ ਬੰਨ ਕੇ ਇਕ ਕਮਰੇ ਅੰਦਰ ਬੰਦ ਕਰ ਦਿੱਤਾ।‘‘

‘‘ ਮੇਰੀ ਸ਼ਿਕਾਇਤ ਲਿਖਵਾਉਣ ਦਾ ਗੁੱਸਾ ਕੱਢਣ ਅਤੇ ਔਰਤ ਜ਼ਾਤ ਨੂੰ ਸਬਕ ਸਿਖਾਉਣ ਲਈ ਉਨਾਂ ਨੇ ਮੈਨੂੰ ਨਿਰਵਸਤਰ ਕਰ ਕੇ ਸੋਟੀਆਂ ਨਾਲ ਭੰਨ ਸੁੱਟਿਆ।‘‘

‘‘ ਮੇਰੇ ਸਰੀਰ ਦਾ ਇਕ ਇੰਚ ਹਿੱਸਾ ਵੀ ਉਨਾਂ ਨਹੀਂ ਛੱਡਿਆ। ਮੇਰੀ ਪੂਰੀ ਤਰਾਂ ਤੋੜ ਭੰਨ ਕਰ ਕੇ ਵੀ ਉਨਾਂ ਨੂੰ ਤਸੱਲੀ ਨਹੀਂ ਹੋਈ। ਇਸੇ ਲਈ ਉਨਾਂ ਸਾਰਿਆਂ ਨੇ ਰਲ ਕੇ ਮੈਨੂੰ ਜ਼ਮੀਨ ਉੱਤੇ ਢਾਹ ਲਿਆ ਤੇ ਮੇਰੀਆਂ ਬਾਹਵਾਂ ਵਿਚ ਕਿੱਲਾਂ ਠੋਕ ਦਿੱਤੀਆਂ।‘‘

‘‘ ਪੂਰੀ ਲਹੂ ਲੁਹਾਨ ਕਰ ਕੇ ਤਿੰਨ ਘੰਟੇ ਉਨਾਂ ਨੇ ਮੈਨੂੰ ਰੱਜ ਕੇ ਗਾਲਾਂ ਕੱਢੀਆਂ ਤੇ ਜਿੰਨਾ ਔਰਤ ਜ਼ਾਤ ਨੂੰ ਭੰਡ ਸਕਦੇ ਸਨ, ਭੰਡਿਆ ਤੇ ਮੈਨੂੰ ਪੱਕਾ ਇਹਸਾਸ ਕਰਵਾ ਦਿੱਤਾ ਕਿ ਇਸ ਧਰਤੀ ਉੱਤੇ ਰਾਖ਼ਸ਼ਾਂ ਦਾ ਪੂਰਾ ਕਬਜ਼ਾ ਹੋ ਚੁੱਕਿਆ ਹੈ। ਕੋਈ ਕਾਨੂੰਨ ਉਨਾਂ ਨੂੰ ਪਛਾੜ ਨਹੀਂ ਸਕਦਾ ਤੇ ਨਾ ਹੀ ਕੋਈ ਪੁਲਿਸ ਕਰਮੀ ਉਨਾਂ ਨੂੰ ਅੰਦਰ ਤਾੜ ਸਕਦਾ ਹੈ।‘‘

‘‘ ਮੈਨੂੰ ਸਮਝ ਆ ਗਈ ਕਿ ਮਾਵਾਂ ਨੇ ਅੱਜ ਕਲ ਪੁੱਤਰ ਜੰਮਣੇ ਛੱਡ ਕੇ ਹੈਵਾਨ ਜੰਮਣੇ ਸ਼ੁਰੂ ਕਰ ਦਿੱਤੇ ਹਨ! ਇਨਸਾਨੀਅਤ ਕਿਧਰੇ ਡੱਕ ਦਿੱਤੀ ਗਈ ਹੈ! ਹਰ ਪਾਸੇ ਗੁੰਡਾ ਰਾਜ ਪਨਪ ਰਿਹਾ ਹੈ ! ਕੀ ਮੈਂ ਪੁੱਛ ਸਕਦੀ ਹਾਂ ਕਿ ਆਤਮ ਪੜਚੋਲ ਖ਼ਤਮ ਕਿਉਂ ਹੋ ਚੁੱਕੀ ਹੈ ? ਲੋਕਾਂ ਦੇ ਮਨਾਂ ਵਿਚ ਵੱਸਦੀ ਚੰਗਿਆਈ ਉੱਕਾ ਹੀ ਕਿਉਂ ਮੁੱਕ ਚੁੱਕੀ ਹੈ ? ਜ਼ੁਲਮ ਵਿਰੁੱਧ ਲੜ ਮਰਨ ਦੀ ਤਾਕਤ ਕਿਉਂ ਫ਼ਨਾਹ ਹੋ ਚੁੱਕੀ ਹੈ ? ‘‘

‘‘ ਮੈਂ ਤਾਂ ਉੱਕਾ ਹੀ ਪੁਲਿਸ ਕੋਲ ਦੁਬਾਰਾ ਨਹੀਂ ਸੀ ਜਾਣਾ ਪਰ ਮੇਰੇ ਪਤੀ ਨੇ ਫਿਰ ਇਸ ਘਟਨਾ ਦੀ ਸ਼ਿਕਾਇਤ ਕਰ ਦਿੱਤੀ। ਜੋ ਪਹਿਲਾਂ ਉਨਾਂ ਦਰਿੰਦਿਆਂ ਨੂੰ ਕਾਬੂ ਨਹੀਂ ਕਰ ਸਕੇ ਸਨ, ਉਹ ਹੁਣ ਵੀ ਕਿਵੇਂ ਕਰਦੇ।‘‘

‘‘ ਉਹ ਹੈਵਾਨ ਅਜ ਵੀ ਉਂਜ ਹੀ ਦਨਦਨਾਉਂਦੇ ਆਦਮ-ਬੋ, ਆਦਮ-ਬੋ ਕਰਦੇ ਮਾਸੂਮ ਕਲੀਆਂ ਮਸਲਦੇ ਫਿਰਦੇ ਹਨ ਅਤੇ ਉਨਾਂ ਉੱਤੇ ਕੋਈ ਕਾਰਵਾਈ ਨਹੀਂ ਹੋਈ। ਮੈਨੂੰ ਪਹਿਲਾਂ ਹੀ ਇਸ ਗੱਲ ਦਾ ਪੱਕਾ ਯਕੀਨ ਸੀ। ਦਾਨਵਾਂ ਨੂੰ ਮਰਨ ਵਾਲੇ ਦੇਵਤੇ ਤਾਂ ਹੁਣ ਰਹੇ ਹੀ ਨਹੀਂ। ਫੇਰ ਦਾਨਵਾਂ ਨੂੰ ਦਾਨਣ ਭਲਾ ਕਿਉਂ ਮਾਰਨਗੇ?‘‘

‘‘ ਮੇਰੀ ਮੈਡੀਕਲ ਜਾਂਚ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਜਿੱਥੋਂ ਦਵਾਈ ਦਿੱਤੇ ਬਗ਼ੈਰ ਮੈਨੂੰ ਵਾਪਸ ਘਰ ਭੇਜ ਦਿੱਤਾ ਗਿਆ। ਜਦੋਂ ਮੇਰੇ ਜ਼ਖ਼ਮਾਂ ਵਿਚ ਪੀਕ ਪੈ ਗਈ ਤਾਂ ਸੀਰੀਅਸ ਕਹਿ ਕੇ ਪੀ. ਜੀ. ਆਈ. ਵਿਚ ਧੱਕ ਦਿੱਤਾ ਗਿਆ। ‘‘

‘‘ ਮੈ ਹੁਣ ਵੀ ਪੰਜ ਨੰਬਰ ਵਾਰਡ ਵਿਚ ਪੀ. ਜੀ. ਆਈ. ਵਿਖੇ ਦਾਖਲ ਹਾਂ। ਮੇਰੇ ਬਾਹਰਲੇ ਜਖ਼ਮਾਂ ਉੱਤੇ ਤਾਂ ਪੀ. ਜੀ. ਆਈ. ਦੇ ਡਾਕਟਰ ਮਲਮ ਲਾ ਰਹੇ ਹਨ ਤੇ ਟੀਕੇ ਵੀ ਠੋਕ ਕੇ ਜ਼ਖ਼ਮ ਠੀਕ ਕਰਨ ਉੱਤੇ ਤੁਲੇ ਹਨ, ਪਰ ਕੀ ਮੇਰੇ ਅੰਦਰੂਨੀ ਜ਼ਖ਼ਮ ਕਦੇ ਭਰ ਸਕਣਗੇ ? ‘‘

‘‘ ਮੇਰੇ ਵਰਗੀਆਂ ਅਨੇਕ ਆਪੋ ਆਪਣੇ ਛਲਣੀ ਹੋਏ ਕਾਲ਼ਜਿਆਂ ਦੀ ਪੀੜ ਨੂੰ ਅੰਦਰ ਦੱਬੀ ਬੈਠੀਆਂ ਹਨ! ਕੋਈ ਉਨਾਂ ਅਲੇ ਜ਼ਖ਼ਮਾਂ ਨੂੰ ਭਰਨ ਬਾਰੇ ਨਹੀਂ ਸੋਚਦਾ। ਕੋਈ ਐਨ. ਜੀ. ਓ. ਸਾਡੇ ਵਰਗੀਆਂ ਲਈ ਮਾਨਸਿਕ ਮਦਦ ਕਰਨ ਅੱਗੇ ਨਹੀਂ ਆਉਂਦੀ। ਕੋਈ ਸਾਨੂੰ ਵਾਪਸ ਸਮਾਜ ਵਿਚ ਅਪਨਾਉਣ ਨੂੰ ਤਿਆਰ ਨਹੀਂ। ਹਰ ਜਣਾ ਭੁੱਖੀਆਂ ਨਜ਼ਰਾਂ ਨਾਲ ਮੇਰੇ ਵਰਗੀਆਂ ਵਿਚ ਹੀ ਨੁਕਸ ਕੱਢ ਕੇ ਸਾਨੂੰ ਹੀ ਦੁਬਾਰਾ ਚੱਬ ਜਾਣ ਲਈ ਤਿਆਰ ਬੈਠਾ ਹੈ।‘‘ 

‘‘ ਉਨਾਂ ਭੁੱਖੇ ਬਘਿਆੜਾਂ ਨੂੰ ਕੋਈ ਕੈਦ ਕਰੇਗਾ ? ਮੈਨੂੰ ਤਾਂ ਦੱਸੋ ਕਿ ਮੇਰੇ ਅੱਗੇ ਕੋਈ ਹੋਰ ਰਾਹ ਹੁਣ ਖੁੱਲਾ ਬਚਿਆ ਹੈ ? ਮੈਂ ਵਾਪਸ ਪੀ. ਜੀ. ਆਈ. ਤੋਂ ਘਰ ਗਈ ਤਾਂ ਉਹ ਦਰਿੰਦੇ ਫਿਰ ਮੈਨੂੰ ਘੇਰਨ ਲਈ ਤਿਆਰ ਬੈਠੇ ਮਿਲਣਗੇ!‘‘

‘‘ ਕੋਈ ਗ਼ੈਰਤਮੰਦ ਇਨਸਾਨ ਜੇ ਹਿੰਮਤ ਜੁਟਾ ਸਕਦਾ ਹੈ ਤਾਂ ਮੈਂ ਉਸਦੀ ਉਡੀਕ ਵਿਚ ਬੈਠੀ ਹਾਂ ਪੰਜ ਨੰਬਰ ਵਾਰਡ, ਪੀ. ਜੀ. ਆਈ. ਚੰਡੀਗੜ ਵਿਚ! ਆਏ ਤੇ ਮੇਰੀਆਂ ਅੱਖਾਂ ਵਿਚ ਝਾਕ ਕੇ ਏਨਾ ਕਹਿਣ ਦੀ ਹਿੰਮਤ ਤਾਂ ਕਰੇ ਕਿ - ਹੈਵਾਨੀਅਤ ਦੀ ਹਦ ਹਾਲੇ ਪਾਰ ਨਹੀ ਹੋਈ ਅਤੇ ਔਰਤ ਜ਼ਾਤ ਨੂੰ ਇਨਸਾਨ ਸਮਝਿਆ ਜਾਣ ਲੱਗ ਪਿਆ ਹੈ!’’

ਡਾ: ਹਰਸ਼ਿੰਦਰ ਕੌਰ, ਐਮ ਡੀ,
ਬੱਚਿਆਂ ਦੀ ਮਾਹਿਰ,
28, ਪ੍ਰੀਤ ਨਗਰ, ਲੋਅਰ ਮਾਲ,
ਪਟਿਆਲਾ।
ਫੋਨ ਨੰ: 0175-2216783

20/08/2014

  ਹੈਵਾਨੀਅਤ ਦੀ ਹਦ ਹਾਲੇ ਪਾਰ ਨਹੀਂ ਹੋਈ!
ਡਾ: ਹਰਸ਼ਿੰਦਰ ਕੌਰ, ਪਟਿਆਲਾ
ਕੀ ਅਸੀਂ ਸੱਚਮੁੱਚ ਹੀ ਅਜਾਦ ਹਾਂ
ਜਸਵਿੰਦਰ ਪੂਹਲੀ, ਪੰਜਾਬ
ਤੀਸਰੀ ਅੱਖ…ਜੋ ਸੱਚ ਦੇਖਦੀ ਹੈ…!
ਇੰਗਲੈਂਡ ਦੀ ਸਭਿਆਚਾਰਕ ਜਥੇਬੰਦੀ “ਅਦਾਰਾ ਸ਼ਬਦ”
ਐੱਸ ਬਲਵੰਤ, ਯੂ ਕੇ
ਵੈਨਕੂਵਰ ਹਵਾਈ ਅੱਡੇ ਉੱਪਰ ਲੱਗੀਆਂ ਹੋਈਆਂ ਪੰਜਾਬੀ ਸੂਚਨਾਪੱਟੀਆਂ ਬਾਰੇ ਪ੍ਰਬੰਧਕਾਂ ਨਾਲ ਮੁਲਾਕਾਤ
ਬਲਵੰਤ ਸੰਘੇੜਾ, ਵੈਨਕੂਵਰ
ਫ਼ਿਨਲੈਂਡ ਵਿੱਚ 17 ਅਗਸਤ ਨੂੰ ਭਾਰਤ ਆਜ਼ਾਦੀ ਦਿਵਸ ਮਨਾਉਣ ਵਾਸਤੇ ਸਾਰੀਆਂ ਤਿਆਰੀਆਂ ਮੁਕੰਮਲ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਮੇਲਾ ਤੀਆਂ ਦਾ 10 ਅਗਸਤ ਨੂੰ ਮਨਾਇਆ ਜਾਵੇਗਾ
ਬਿਕਰਮ ਸਿੰਘ ਮੋਗਾ, ਫ਼ਿੰਨਲੈਂਡ
ਤੀਸਰੀ ਅੱਖ…ਜੋ ਸੱਚ ਦੇਖਦੀ ਹੈ…!
ਪਾਕਿਸਤਾਨ ਦੇ ਮਸ਼ਹੂਰ ਲੇਖਕ ਫ਼ਖਰ ਜ਼ਮਾਨ ਨੂੰ ਜ਼ਿਹਨ ਦੇ ਸ਼ੀਸ਼ੇ ‘ਚ ਉਤਾਰਦਿਆਂ
ਐੱਸ ਬਲਵੰਤ, ਯੂ ਕੇ
ਮਿਸੀਸਿਪੀ ਦਰਿਆ ਅਮਰੀਕਾ ਦੀ ਖੁਸ਼ਹਾਲੀ ਲਈ ਵਰਦਾਨ
ਉਜਾਗਰ ਸਿੰਘ, ਅਮਰੀਕਾ
ਲੱਚਰ ਗੀਤ ਸੰਗੀਤ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਮਿੱਠੇ ਸੁਪਨੇ ਦਾ ਅੰਤ
ਸ਼ਿੰਦਰ ਮਾਹਲ, ਯੂ ਕੇ
ਆਖ਼ਰਕਾਰ ਹਰਿਆਣਾ ਦੇ ਸਿੱਖਾਂ ਨੂੰ ਗੁਰਦੁਆਰਾ ਪ੍ਰਬੰਧ ਵਿਚ ਖੁਦਮੁਖਤਾਰੀ ਮਿਲੀ
ਉਜਾਗਰ ਸਿੰਘ, ਅਮਰੀਕਾ
ਮੋਦੀ ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ
ਨਸ਼ਾ ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ
ਦੇਰ ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ
ਗੱਜਨ ਦੋਧੀ
ਰਵੇਲ ਸਿੰਘ ਇਟਲੀ
ਸੇਵਾਮੁਕਤੀ ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ
ਭਾਸ਼ਾ ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com