ਫ਼ਿੰਨਲੈਂਡ 7 ਅਗਸਤ (ਵਿੱਕੀ ਮੋਗਾ) ਫ਼ਿੰਨਲੈਂਡ ਦੇ ਸ਼ਹਿਰ ਵਾਨਤਾ ਵਿੱਚ ਪੰਜਾਬ
ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਸਾਉਣ ਦਾ ਪ੍ਰਸਿਧ ਤਿਉਹਾਰ ਮੇਲਾ ਤੀਆਂ ਦਾ 10
ਅਗਸਤ ਦਿਨ ਐਤਵਾਰ ਨੂੰ Leinikkitie 36 Vantaa, 01350 ਵਿਖੇ ਬੜੇ ਹੀ ਉਤਸਾਹ
ਅਤੇ ਚਾਅ ਨਾਲ ਮਨਾਇਆ ਜਾ ਰਿਹਾ ਹੈ।
ਪੰਜਾਬ ਕਲਚਰ ਸੋਸਾਇਟੀ ਫ਼ਿੰਨਲੈਂਡ ਵਲੋਂ ਇਸ ਮੇਲੇ ਨੂੰ ਮਨਾਉਣ ਦਾ ਮੁੱਖ ਮਕਸਦ
ਪੰਜਾਬ ਦੀ ਧਰਤੀ ਤੋਂ ਕੋਹਾਂ ਦੂਰ ਵਸਦੇ ਪੰਜਾਬੀਆਂ ਵਿੱਚ ਪੰਜਾਬ ਦੀ ਸੱਭਿਅਤਾ
ਅਤੇ ਰੀਤੀ ਰਿਵਾਜ਼ਾਂ ਨੂੰ ਜਿਉਂਦੇ ਰੱਖਣਾ ਹੈ। ਮੇਲੇ ਦੌਰਾਨ ਮੁਟਿਆਰਾਂ ਵਲੋਂ
ਗਿੱਧਾ ਬੋਲੀਆਂ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਹੋਰ ਕਈ ਕਲਾਵਾਂ ਦੀ
ਪੇਸ਼ਕਾਰੀ ਕੀਤੀ ਜਾਵੇਗੀ।
ਇਸ ਦੌਰਾਨ ਬੱਚਿਆਂ ਲਈ ਵੀ ਕਈ ਪ੍ਰਕਾਰ ਦੀਆਂ ਰਿਵਾਇਤੀ ਖੇਡਾਂ ਕਾਰਵਾਈਆਂ
ਜਾਣਗੀਆਂ। ਮੇਲੇ ਦੌਰਾਨ ਗੋਲ ਗੱਪੇ, ਪਾਣੀ ਪੂਰੀ, ਪਕੌੜਿਆਂ ਅਤੇ ਹੋਰ ਚੱਟਪਟੇ
ਪਕਵਾਨਾਂ ਦਾ ਸਵਾਦ ਚੱਖਣ ਨੂੰ ਮਿਲੇਗਾ।
ਮੇਲੇ ਵਿੱਚ ਮੁਟਿਆਰਾਂ ਲਈ ਮਹਿੰਦੀ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਸੋ
ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਆਪਣੇ ਬੱਚਿਆਂ ਨੂੰ ਪੰਜਾਬ ਦੇ ਸੱਭਿਆਚਾਰਅਤੇ
ਰੀਤੀ ਰਿਵਾਜ਼ਾਂ ਬਾਰੇ ਜਾਣੁ ਕਰਵਾਉਣ ਲਈ ਅਤੇ ਸ਼ੁੱਧ ਪੰਜਾਬੀ ਤੀਆਂ ਦੇ ਮੇਲੇ ਦਾ
ਆਨੰਦ ਮਾਨਣ ਮੁਟਿਆਰਾਂ, ਮਾਤਾਵਾਂ ਅਤੇ ਭੈਣਾਂ ਮੇਲੇ ਵਿੱਚ ਹੁੰਮਹੁਮਾ ਕੇ
ਪਹੁੰਚਣ। ਵਧੇਰੇ ਜਾਣਕਾਰੀ ਲਈ 0400432643 ਨੰਬਰ ਤੇ ਜੱਸੂ ਨਾਲ ਸੰਪਰਕ ਕਰ ਸਕਦੇ
ਹੋ।
Bikramjit Singh (vicky moga)
vickymoga@hotmail.com
+358 503065677
Finland.
|