|
ਖੁਸ਼ਵੰਤ ਸਿੰਘ |
ਇਸ ਫਾਨੀ ਸੰਸਾਰ ਨੂੰ ਵੀਰਵਾਰ 20 ਮਾਰਚ,
2014 ਵਾਲੇ ਦਿਨ ਅਲਵਿਦਾ ਕਹਿਣ ਵਾਲੇ ਸਰਦਾਰ ਖੁਸ਼ਵੰਤਬ
ਸਿੰਘ ਦੇਸ਼ ਦੇ ਹੀ ਨਹੀਂ ਸਗੋਂ ਵਿਸ਼ਵ ਭਰ ਦੇ ਮਹਾਨ ਪੱਤਰਕਾਰ ਸਨ,
ਜਿਨ੍ਹਾਂ ਦੀ ਭਰਪਾਈ ਕਰਨਾ ਬਹੁਤ ਮੁਸ਼ਕਲ ਹੈ।
ਅਜੇਹੀ ਮਹਾਨ ਸਕਸ਼ੀਅਤ ਬਾਰੇ ਹੀ ਉਰਦੂ ਦਾ ਇਹ ਸ਼ੇਅਰ੍ਹ ਹੈ:
ਹਜ਼ਾਰੋਂ ਸਾਲ ਨਰਗਿਸ ਅਪਣੀ ਬੇਨੂਰੀ ਪੇ ਰੋਤੀ ਹੈ,
ਬੜੀ ਮੁਸ਼ਕਲ ਸੇ ਚਮਨ ਮੇਂ ਪੈਦਾ ਹੋਤਾ ਹੈ ਦੀਦਾਵਰ ਪੈਦਾ।
ਇਸ ਲੇਖਕ ਨੂੰ ਇਸ ਮਹਾਨ ਪੱਤਰ ਨਾਲ ਦੋ ਵਾਰੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ,
ਭਾਵੇਂ ਦੋਵੇਂ ਵਾਰੀ ਮੁਲਾਕਾਤ ਬਹੁਤ ਸੰਖੇਪ ਸੀ।
ਸ੍ਰੀ ਗੁਰੂ ਨਾਨਕ ਦੇਵ ਜੀ ਦੇ 500-ਸਾਲਾ ਪ੍ਰਕਾਸ਼ ਪੁਰਬ ਸਮੇਂ ਸ਼੍ਰੋਮਣੀ
ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰਸਿਧ ਚਿੱਤਰਕਾਰ ਪਦਮ ਸ੍ਰੀ ਸੋਭਾ ਸਿੰਘ ਤੋਂ
ਗੁਰੂ ਜੀ ਦੇ ਤਿਨ ਚਿਤਰ ਬਣਵਾਏ ਸਨ, ਜਿਨ੍ਹਾਂ ਚੋਂ ਇਕ ਚਿੱਤਰ ਨੂੰ ਸ਼ਰਧਾਲੂਆਂ
ਨੂੰ ਦੇਣ ਵਾਸਤੇ ਛਪਵਾਉਣ ਦਾ ਫੈਸਲਾ ਕੀਤਾ ਗਿਆ। ਇਹ ਚਿੱਤਰ ਛਪਵਾਉਣ ਲਈ
ਟਾਈਮਜ਼ ਆਫ਼ ਇੰਡੀਆ ਦਾ ਪ੍ਰੇਸ ਚੁਣਿਆ ਗਿਆ, ਜਿਥੋਂ ਇਸ ਚਿੱਤਰਕਾਰ ਨੇ ਅਪਣੇ
ਸ਼ਾਹਕਾਰ ‘ਸੋਹਣੀ ਮਹੀਵਾਲ’ ਨੂੰ ਛਪਵਾਇਆ ਸੀ। ਇਸ
ਕਾਰਜ ਲਈ ਸ਼੍ਰੋਮਣੀ ਕਮੇਟੀ ਵਲੋਂ ਚਿੱਤਰਕਾਰ ਸੋਭਾ ਸਿੰਘ ਖੁਦ ਮੁਬਈ,
ਜੋ ਉਸ ਸਮੇਂ ਬੰਬਈ ਵਜੋਂ ਜਾਣਿਆ ਜਾਂਦਾ ਸੀ, ਗਏ।
ਮੈਂ ਉਨ੍ਹਾਂ ਨਾਲ ਗਿਆ, ਇਹ ਨਵੰਵਰ 1969
ਦੇ ਪਹਿਲੇ ਹਫ਼ਤੇ ਦੀ ਗਲ ਹੈ।
ਪ੍ਰਕਾਸ਼ ਪੁਰਬ ਵਿਚ ਥੋੜੇ ਦਿਨ ਰਹਿੰਦੇ ਸਨ, ਪ੍ਰੈਸ ਵਾਲੇ ਇਤਨੇ ਥੋੜੇ ਸਮੇਂ
ਵਿਚ ਤਸਵੀਰ ਛਾਪਣ ਨੂੰ ਮੰਨ ਨਹੀਂ ਰਹੇ ਸਨ। ਇਸ
ਲਈ ਚਿੱਤਰਕਾਰ ਅਤੇ ਮੈਂ ਖੁਸ਼ਵੰਤ ਸਿੰਘ, ਜੋ
ਉਨ੍ਹਾਂ ਦਿਨਾਂ ਵਿਚ ‘ਇਲੱਸਟ੍ਰਟਡ ਵੀਕਲੀ ਆਫ਼ ਇੰਡੀਆ ਦੇ ਸੰਪਾਦਕ ਵਜੋਂ ਸੇਵਾ ਕਰ
ਰਹੇ ਸਨ, ਪਾਸ ਗਏ। ਸ. ਖੁਸ਼ਵੰਤ ਸਿੰਘ ਨੂੰ ਮਿਲ
ਕੇ ਸਾਰੀ ਗਲ ਦਸੀ, ਇਸ ਲਈ ਉਨ੍ਹਾਂ ਦੀ ਸਹਇਤਾ
ਮੰਗੀ। ਉਨ੍ਹਾਂ ਨੇ ਉਸੇ ਵੇਲੇ ਪ੍ਰੈਸ ਦੇ
ਅਧਿਕਾਰੀਆਂ ਨੂੰ ਫੋਨ ਕਰਕੇ ਇਸ ਪ੍ਰਕਾਸ਼ ਪੁਰਬ ਦੀ ਮਹੱਤਤਾ ਦਸਦੇ ਹੋਏ,
ਗੁਰੂ ਨਾਨਕ ਦੇਵ ਜੀ ਦਾ ਚਿੱਤਰ ਛੇਤੀ ਤੋਂ ਛੇਤੀ ਪ੍ਰਕਾਸ਼ਿਤ ਕਰਨ ਲਈ
ਕਿਹਾ ਤੇ ਸਾਨੂੰ ਚਾਹ ਦਾ ਇਕ ਕੱਪ ਪਿਆ ਕੇ ਪ੍ਰੈਸ ਅਧਿਕਾਰੀਆਂ ਵਲ ਭੇਜਿਆ। ਸ.
ਖੁਸ਼ਵੰਤ ਸਿੰਘ ਦਾ ਉਨ੍ਹਾ ਦਿਨਾਂ ਵਿਚ ਵੀ ਬਹੁਤ ਮਾਣ ਸਤਿਕਾਰ ਸੀ, ਇਲੱਸਟ੍ਰੇਟਿਡ
ਵੀਕਲੀ ਨੂੰ ਉਨਹਾਂ ਨੇ ਅਸਮਾਨ ਤੇ ਪਹੁਚਾ ਦਿਤਾ ਸੀ ਤੇ ਦੇਸ਼ ਭਰ ਵਿਚ ਹਰ ਪੜ੍ਹੇ
ਲਿਕੈ ਵਿਅਕਤੀ ਦੇ ਡਰਾਇੰਗ ਰੂਮ ਦੀ ਟੇਬਲ ਦਾ ਸ਼ਿੰਗਾਰ ਸੀ। ਗੁਰੂ ਜੀ ਦਾ ਚਿੱਤਰ
ਸਮੇਂ ਸਿਰ ਛਪ ਗਿਆ ਤੇ ਅਸੀਂ ਛਪੇ ਹੋਏ ਚਿੱਤਰ ਦੀਆਂ ਪੰਜ ਜਾਂ ਦਸ ਹਜ਼ਾਰ ਕਾਪੀਆਂ
ਲੈ ਕੇ ਹੀ ਅੰਮ੍ਰਿਤਸਰ ਵਾਪਸ ਆਏ।
ਪੱਤਰਕਾਰੀ ਖੇਤਰ ਵਿਚ ਆਉਣ ਪਿਛੋਂ ਮੈਂ ਇਲਸਟ੍ਰੇਡਿ ਵੀਕਲੀ ਲਈ ਚਿਤਰਕਾਰ ਸੋਭਾ
ਸਿੰਘ ਬਾਰੇ ਇਕ ਆਰਟੀਕਲ ਭੇਜਿਆ, ਜੋ ਉਨ੍ਹਾਂ ਅਗਲੇ ਹੀ ਅੰਕ ਵਿਚ ਪ੍ਰਮੁਖਤਾ ਨਾਲ
ਪ੍ਰਕਾਸ਼ਿਤ ਕਰ ਦਿਤਾ।
ਦੂਸਰੀ ਸੰਖੇਪ ਮੁਲਾਕਾਤ ‘ਧਰਮ ਯੁਧ’ ਮੋਰਚੇ ਦੌਰਾਨ ਹੋਈ। ਇਹ ਸ਼ਾਇਦ ਸਤੰਬਰ
ਜਾਂ ਅਕਤੂਬਰ 1982 ਦੀ ਗਲ ਹੈ। ਉਸ ਸਮੇਂ ਉਹ ਅੰਗਰੇਜ਼ੀ ਦੈਨਿਕ ਹਿੰਦੁਸਤਾਨ ਟਾਈਮਜ਼
ਦੇ ਮੁਖ ਸੰਪਾਦਕ ਸਨ ਤੇ ਉਹ ਪੰਜਾਬੀ ਦੇ ਇਕ ਸਪਤਾਹਿਕ ਪਰਚੇ ‘ਕੌਮੀ ਏਕਤਾ’ ਦੇ
ਸੰਪਾਦਕ ਮਰਹੂਮ ਰਾਜਿੰਦਰ ਸਿੰਘ ਭਾਟੀਆ ਨਾਲ ਮੋਰਚੇ ਬਾਰੇ ਜਾਣਕਾਰੀ ਲੈਣ ਲਈ ਅਤੇ
ਮੋਰਚਾ ਡਿਕਟੇਟਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਇੰਟਰਵਿਊ ਕਰਨ ਆਏ ਸਨ। ਸ੍ਰੀ
ਭਾਟੀਆਂ ਨਾਲ ਮੇਰੀ ਪਿਛਲੇ ਕਈ ਸਾਲਾਂ ਤੋਂ ਚੰਗੀ ਵਾਕਫੀਅਤ ਸੀ, ਉਨਹਾਂ ਮੈਨੂੰ
ਖੁਸ਼ਵੰਤ ਸਿੰਘ ਨਾਲ ਮਿਲਾਇਆ। ਮੈ ਉਸ ਸਮੇਂ ਕੌਮੀ ਸਮਾਚਾਰ ਏਜੰਸੀ ਯੂ.ਐਨ.ਆਈ. ਲਈ
ਕੰਮ ਕਰ ਰਿਹਾ ਸੀ। ਮੈਨੂੰ ਉਨ੍ਹਾ ਅੰਮ੍ਰਿਤਸਰ ਵਿਖੇ ਹਿੰਦੁਸਤਾਨ ਟਾਈਮਜ਼ ਲਈ ਕੰਮ
ਕਰਨ ਦੀ ਪੇਸ਼ਕਸ਼ ਕੀਤੀ, ਪਰ ਕਿਸੇ ਕਾਰਨ ਸਾਡੀ ਗਲ ਸਿਰੇ ਨਹੀਂ ਚੜ੍ਹ ਸਕੀ, ਉਸੇ
ਦੌਰਾਨ ਮੈਂ ਅੰਗਰੇਜ਼ੀ ਟ੍ਰਿਬਿਊਨ ਵਿਚ ਸੇਵਾ ਕਰਨ ਲਗਾ, ਜਿਥੋਂ ਅਗਸਤ 1998 ਵਿਚ
ਸੇਵਾ ਮੁਕਤ ਹੋਇਆ।
ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਉਤ ਫੌਜੀ ਹਮਲੇ ਦੀ ਖੁਸ਼ਵੰਤ
ਸਿੰਘ ਨੇ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕੀਤੀ ਤੇ ਆਪਣਾ ਪਦਮ ਸ੍ਰੀ ਦਾ ਖ਼ਿਤਾਬ
ਸਰਕਾਰ ਨੂੰ ਵਾਪਸ ਕਰ ਦਿਤਾ, ਜਿਸ ਕਾਰਨ ਉਨ੍ਹਾਂ ਦੀ ਕੱਟਰਪੰਥੀ ਹਿੰਦੂਆਂ ਵਲੋਂ
ਬੜੀ ਨੁਕਤਾਚੀਨੀ ਵੀ ਹੋਈ।
ਉਹ ਬਹੁਤ ਖੁਲ੍ਹੇ ਦਿਲ ਵਾਲੇ ਸਨ ਅਤੇ ਹਰ ਧਰਮ ਦੀ ਕਟੜਤਾ ਦੇ ਵਿਰੁਧ ਸਨ। ਡਾ.
ਮਨਮੋਹਨ ਸਿੰਘ ਦੀ ਉਹ ਬਹੁਤ ਹੀ ਇਜ਼ਤ ਕਰਦੇ ਸਨ ਤੇ ਕਹਿੰਦੇ ਸਨ ਕਿ ਹਿੰਦੁਸਤਾਨ ਦੇ
ਸਭ ਤੋਂ ਇਮਾਨਦਾਰ ਪ੍ਰਧਾਨ ਮੰਤਰੀ ਹਨ।
# 194-ਸੀ,ਭਾਈ ਰਣਧੀਰ ਸਿੰਘ ਨਗਰ,
ਲੁਧਿਆਣਾ,
ਫੋਨ:91-161-2461194 |