WWW 5abi।com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਿਕ ਵਿਧੀ ਨਾਲ)
ਵਿੱਚਲੀ ਗੱਲ
ਮੋਦੀ ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ

  
 

ਮੋਦੀ ਸਰਕਾਰ ਦਾ ਪਹਿਲਾ ਬੱਜਟ ਪਾਰਲੀਮੈਂਟ ਵਿੱਚ ਪੜ੍ਹਿਆ ਜਾ ਚੁੱਕਾ। ਚਰਚਾ ਹੋ ਰਹੀ ਹੈ ਕਿ ਅੱਛੇ ਦਿਨ ਕਿਸਦੇ ਆਏ ਹਨ ? ਬੱਜਟ ਬਾਰੇ ਹੈਰਾਨ ਹੋਣ ਦੀ ਲੋੜ ਨਹੀਂ। ਬੱਜਟ ਪੇਸ਼ ਕਰਨ ਤੋਂ ਪਹਿਲਾਂ ਜੇਤਲੀ ਜੀ ਡਾ ਮਨਮੋਹਨ ਸਿੰਘ ਤੋਂ ਪਾਠ ਪੜ੍ਹ ਆਏ ਸਨ। ਉਹੀ ਮਨਮੋਹਨ, ਜਿਸਨੂੰ ਨਿਕੰਮਾਂ ਕਹਿ ਕਹਿ ਕੇ ਸੱਤ੍ਹਾ ਮਿਲੀ ਹੈ। ਫਿਰ ਬੱਜਟ ਪੇਸ਼ ਕਰਨ ਵਾਲੇ ਦਿਨ ਵੀ ਸੰਸਦ ਵੱਲ ਜਾਣ ਵੇਲੇ ਜੇਤਲੀ ਜੀ ਡਾ ਮਨਮੋਹਨ ਸਿੰਘ ਤੋਂ ਅਸ਼ੀਰਵਾਦ ਲੈਣੀ ਨਹੀਂ ਭੁੱਲੇ। ਅਗਲੇ ਚਾਰ ਬੱਜਟ ਵੀ ਅਜਿਹੇ ਹੀ ਹੋਣਗੇ। ਜੇ ਲੋਕੀ ਪੰਜਵਾਂ ਬੱਜਟ ਕੋਈ ਵੱਖਰਾ ਚਾਹੁੰਦੇ ਹਨ ਤਾਂ ਇੱਕ ਵਾਰ ਹੋਰ ਮੱਤਦਾਨ (ਮੱਤ ਹੈ ਹੀ ਨਹੀਂ) ਕਰਨ ਤੱਕ ਉਡੀਕਣਾ ਪਵੇਗਾ। ਪਰ ‘ਵੱਖਰੇ ਬੱਜਟ’ ਦਾ ਮਤਲਬ ਇਹ ਨਹੀਂ ਕਿ ਕੋਈ ਸਰਕਾਰ ਅੰਬਾਨੀ ਦੀ ਰਿਲਾਇੰਸ ਲੋਕਾਂ ਨੂੰ ਵੰਡ ਕੇ ਦੇ ਦੇਵੇਗੀ। ਉਹ ਦੌਰ ਵੀਂਹਵੀਂ ਸਦੀ ਨਾਲ ਹੀ ਗੁਜਰ ਚੁੱਕਾ ਹੈ।

ਚੀਨ ਸਿਆਣਾ ਨਿੱਕਲਿਆ ਜਿਸਨੇ 1980 ਤੋਂ ਹੀ ਪੱਛਮ ਵੱਲ ਮੋੜਾ ਕੱਟਕੇ ਵਿਸ਼ਵ ਤਾਕਤ ਬਣ ਗਿਆ। ਉਨ੍ਹਾਂ ਸਮਝ ਲਿਆ ਸੀ ਕਿ ਮਨੁੱਖ ਸਰਕਾਰੀ ਤੇ ਸਾਂਝਾ ਕੰਮ ਦਿਲੋਂ ਨਹੀਂ ਕਰਦੇ ਤੇ ਬਾਹਰੋਂ ਲੋਨ ਲਏ ਵਗੈਰ ‘ਫੋਰਡ’ ਨਹੀਂ ਖਰੀਦਿਆ ਜਾ ਸਕਦਾ । ਰੂਸੀਆਂ ਨੇ ਅੜੀ ਕੀਤੀ ਤੇ ਪੰਦਰਾਂ ਟੋਟੇ ਕਰਵਾਕੇ ਜਨਤਕ ਖੇਤਰ ਤੋਂ ਪੱਛਮ ਵੱਲ ਮੁੜੇ। ਭਾਰਤ ਵਿੱਚ ਉਸ ਵੇਲੇ ਨਰਸਿਮਹਾਂ ਰਾਉ ਪ੍ਰਧਾਂਨ ਮੰਤਰੀ ਸੀ। ਬੋਲਦਾ ਨਹੀਂ ਸੀ ਪਰ ਦੂਰ ਤਕ ਸੋਚਦਾ ਸੀ। ਦੇਸ਼ ਨੂੰ, ਦਿਵਾਲੀਆ ਹੋਣ ਕਾਰਨ ਵਰਡ ਬੈਂਕ ਕੋਲ ਸੋਨਾ ਗਹਿਣੇ ਰੱਖਣ ਦੀ ਨੌਬਤ ਆ ਗਈ ਸੀ। ਨਰਸਿਮਹਾਂ ਰਾਉ ਨੇ ਰੂਸ, ਚੀਂਨ ਤੇ ਪੂਰਬੀ ਯੌਰਪ ਦੇ ਹੋਏ ਹਸ਼ਰ ਤੋਂ ਸਮਝ ਲਿਆ ਕਿ ਸਾਡੇ ਵੀ ਖੇਡਣੇ ਖਿੱਲਰਣ ਵਾਲੇ ਹੀ ਹਨ। ਉਸਨੇ ਡਾ ਸਿੰਘ ਨੁੰ ਵਿੱਤ ਮੰਤਰੀ ਲਗਾ ਕੇ ਗੱਡੀ ਦਾ ਸਟੇਰਿੰਗ ਮੋੜਣ ਲਈ ਕਿਹਾ। ਆਪਣਾ ਪਹਿਲਾ ਬੱਜਟ ਪੇਸ਼ ਕਰਨ ਵੇਲੇ ਡਾ ਸਿੰਘ ਨੇ ਇੱਕ ਸ਼ਿਅਰ ਪੜ੍ਹਿਆ ਸੀ ਕਿ ‘ਉਸ ਵਿਚਾਰ ਨੂੰ ਰੋਕਿਆ ਨਹੀਂ ਜਾ ਸਕਦਾ ਜਿਸਦਾ ਸਮਾਂ ਆ ਗਿਆ ਹੋਵੇ’।

ਗੱਲ ਨੂੰ ਸੰਖੇਪ ਕਰਦੇ ਹਾਂ।

ਜੋ ਆਰਥਿਕ ਨੀਤੀ ਓਦੋਂ 1991 ਵਿੱਚ ਬਣ ਗਈ ਸੀ ਉਹ ਇਸ ਇੱਕੀਵੀਂ ਸਦੀ ਵਿੱਚ ਜਾਰੀ ਰਹੇਗੀ। ਓਦ ਤੱਕ, ਜਦੋਂ ਤੱਕ ਹਾਲਾਤ 1990 ਵਾਲੇ ਨਹੀਂ ਬਣ ਜਾਂਦੇ। ਪ੍ਰਧਾਨ ਮੰਤਰੀ ਬਦਲਣ ਨਾਲ ਇੰਨਾ ਹੀ ਫਰਕ ਪਿਆ ਕਰੇਗਾ ਕਿ ਜੇ ਕੋਈ ਬਾਣੀਆਂ ਬਣਿਆ ਉਹ ਵਪਾਰੀਆਂ ਨੂੰ ਟੈਕਸਾਂ ਆਦਿ ਵਿੱਚ ਛੋਟ ਦਿਆ ਕਰੇਗਾ। ਜੇ ਜੱਟ ਬਣ ਗਿਆ ਉਹ ਫਸਲਾਂ ਦੇ ਵੱਧ ਭਾਅ ਤੇ ਕਿਸਾਨਾਂ ਨੂੰ ਕੋਈ ਕਰਜੇ ਤੋਂ ਰਾਹਤ ਵਗੈਰਾ ਦੇਵੇਗਾ। ਜੇ ਕੋਈ ਜੋਤੀ ਬਾਸੂ ਬਣ ਗਿਆ ਉਹ ਮਜਦੂਰੀ 250 ਤੋਂ 500 ਕਰਕੇ ਮਨਰਗਾ ਨੂੰ 100 ਤੋਂ ਵਧਾਕੇ 250 ਦਿਨ ਕਰ ਦੇਵੇਗਾ ਤੇ ਜੇ ਕੇਜਰੀਵਾਲ ਬਣ ਗਿਆ ਉਹ ਭ੍ਰਿਸ਼ਟਾਚਾਰ ਕਰਨ ਵਾਲੇ ਨੂੰ ਤੁਰੰਤ ਨੌਕਰੀ ਤੋਂ ਬਰਖਾਸਤ ਕਰਕੇ ਉਮਰ ਕੈਦ ਕਰ ਦੇਵੇਗਾ। ਪਰ ਇੱਕ ਮੌਕਾ ਕਿਸੇ ਸੰਜੇ ਗਾਂਧੀ ਨੂੰ ਵੀ ਦੇਣ ਦੀ ਲੋੜ ਹੈ ਤਾਂ ਜੋ ਇਹ 125 ਕਰੋੜ ਕੁਰਬਲ ਕੁਰਬਲ ਕਰਦੀ ਖਲਕਤ ਜੇ ਕਿਤੇ 40 ਕਰੋੜ ਹੁੰਦੀ ਫਿਰ ਸਾਨੂੰ ਬੱਜਟਾਂ ਦੀ ਇੰਨੀ ਚਰਚਾ ਨਹੀਂ ਸੀ ਕਰਨੀ ਪੈਣੀ। ਪਰ ਜੇ ਕਿਤੇ ਉਪਰੋਕਤ ਸਾਰਿਆਂ ਦਾ ਇੱਕ (ਮਿਸ਼ਰਨ) ਆ ਜਾਵੇ ਉਸਨੂੰ ਕ੍ਰਿਸ਼ਮਾਂ ਕਹਾਂਗੇ।

ਸੋ ਉਡੀਕਦੇ ਹਾਂ ਅਗਲੀ ਵਾਰ ਮੱਤ ਦਾ ਦਾਂਨ ਕਿਸਨੂੰ ਕਰੋਗੇ ?

B. S. Dhillon Advocate
Mobile : 9988091463
dhillonak@yahoo.com

12/07/2014

 
ਮੋਦੀ ਸਰਕਾਰ ਦਾ ਪਹਿਲਾ ਬੱਜਟ
ਬੀ ਐੱਸ ਢਿੱਲੋਂ, ਚੰਡੀਗੜ੍ਹ
ਨਸ਼ਾ ਵਿਰੋਧੀ ਦਿਵਸ ਤੇ ਵਿਸ਼ੇਸ਼
ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਿਆਸੀ ਡਰ ਤੋਂ ਮੁੱਕਤ ਹੋ ਕੇ ਮੈਦਾਨ ਵਿੱਚ ਨਿਤਰਨਾਂ ਸਮੇਂ ਦੀ ਮੁੱਖ ਲੋੜ
ਮਿੰਟੂ ਖੁਰਮੀ ਹਿੰਮਤਪੁਰਾ
ਦੇਰ ਆਏ ਦਰੁਸਤ ਆਏ - ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁਧ ਮੁਹਿੰਮ ਠੁੱਸ
ਉਜਾਗਰ ਸਿੰਘ, ਪੰਜਾਬ
ਗੱਜਨ ਦੋਧੀ
ਰਵੇਲ ਸਿੰਘ ਇਟਲੀ
ਸੇਵਾਮੁਕਤੀ ਤੇ ਵਿਸ਼ੇਸ਼
ਭਰਿਸ਼ਟ ਸਿਆਸੀ ਨਿਜ਼ਾਮ ਵਿਚ ਇਮਾਨਦਾਰੀ ਦਾ ਪ੍ਰਤੀਕ-ਡਾ ਮਨਮੋਹਨ ਸਿੰਘ
ਉਜਾਗਰ ਸਿੰਘ, ਪੰਜਾਬ
ਭਾਸ਼ਾ ਦੀਆਂ ਮੁਸ਼ਕਲਾਂ ਤੇ ਲੇਖਕ
ਸ਼ਿੰਦਰ, ਯੂ ਕੇ
ਮਾਂ-ਦਿਵਸ 'ਤੇ
ਜਗਦਿਆਂ ਸਾਹਾਂ ਦੀ ਆਰਤੀ
ਡਾ: ਗੁਰਮਿੰਦਰ ਸਿੱਧੂ, ਪੰਜਾਬ
ਫ਼ਿਲਮਸਾਜ਼ ਗੁਲਜ਼ਾਰ ਦੇ ਜੱਦੀ ਪਿੰਡ ਦੀਨਾ-ਜੇਹਲਮ ਚੋਂ ਲੰਘਦਿਆਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਭਾਰਤ ਦੀਆਂ ਚੋਣਾ-ਕੀ ਨਵੀਆਂ ਸੰਭਾਵਨਾਵਾਂ ਵਾਲ਼ੀਆਂ ਹੋ ਨਿਬੜਨਗੀਆਂ
ਡਾ. ਸਾਥੀ ਲੁਧਿਆਣਵੀ, ਲੰਡਨ
ਮੇਰੇ ਮੰਮੀ ਜੀ
ਡਾ: ਹਰਸ਼ਿੰਦਰ ਕੌਰ, ਪਟਿਆਲਾ
ਗੁਰੂਆਂ ਨਾਂ 'ਤੇ ਵਸਦੇ ਪੰਜਾਬ 'ਚ ਪਾਠੀ ਬੋਲਣ ਤੋਂ ਪਹਿਲਾਂ ਵਿਕਦੀ ਹੈ ਪ੍ਰਭਾਤ ਵੇਲੇ ਸਮੈਕ
ਮਿੰਟੂ ਖੁਰਮੀ ਹਿੰਮਤਪੁਰਾ
ਸਿਆਸੀ ਪਾਰਟੀਆਂ ਦਾ ਖੋਖਲਾਪਨ-ਕਲਾਕਾਰਾਂ ਅਤੇ ਅਧਿਕਾਰੀਆਂ ਦੀ ਚਾਂਦੀ
ਉਜਾਗਰ ਸਿੰਘ, ਪਟਿਆਲਾ
ਖੁਸ਼ਵੰਤ ਸਿੰਘ ਨਾਲ ਦੋ ਸੰਖੇਪ ਮੁਲਾਕਾਤਾਂ
ਹਰਬੀਰ ਸਿੰਘ ਭੰਵਰ, ਲੁਧਿਆਣਾ
ਵਿਦਿਆ ਦੀ ਸੰਪੂਰਨ ਪ੍ਰਣਾਲੀ ਵਿਸ਼ਵਕੋਸ਼
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਮਾਂ-ਬੋਲੀ ਦਾ ਮਹੱਤਵ
ਹਰਬੀਰ ਸਿੰਘ ਭੰਵਰ, ਲੁਧਿਆਣਾ
ਅੰਤਰਰਾਸ਼ਟਰੀ ਮਾਂ-ਬੋਲੀ ਦਿਨ ’ਤੇ ਪੰਜਾਬੀ ਬਾਰੇ ਕੁਝ ਵਿਚਾਰ
ਸਾਧੂ ਬਿਨਿੰਗ, ਕਨੇਡਾ
ਸਿਆਸੀ ਦਾਅਪੇਚ: ਪੁੱਤ ਦੀ ਨਾ ਧੀ ਦੀ, ਸਹੁੰ ਖਾਈਏ 'ਟੱਬਰ' ਦੀ....?
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਓਲੰਪਿਕ ਵਿੱਚ ਭਾਰਤ ਦੀ ਵਾਪਸੀ ਲਈ ਖੁਲਿਆ ਬੂਹਾ
ਰਣਜੀਤ ਸਿੰਘ ਪ੍ਰੀਤ, ਬਠਿੰਡਾ
ਪੰਜਾਬ ਵਿੱਚ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ
ਉਜਾਗਰ ਸਿੰਘ, ਪਟਿਆਲਾ
‘ਮੱਤ ਦਾ ਦਾਨ’ ਕਰਨ ਵਾਲੇ ਆਮ ਆਦਮੀ ਨੂੰ ‘ਖਾਸ’ ਸਮਝਣ ਦੀ ਬੇਹੱਦ ਲੋੜ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਇੰਗਲੈਂਡ ਦੇ 'ਮਿੰਨੀ ਪੰਜਾਬ' ਸਾਊਥਾਲ 'ਚ ਹਸਤਰੇਖਾ ਦੇ ਮਾਹਿਰ ਅਤੇ ਤਾਂਤਰਿਕਾਂ ਦਾ ਹੜ੍ਹ
ਮਨਦੀਪ ਖੁਰਮੀ ਹਿੰਮਤਪੁਰਾ, ਲੰਡਨ
ਰੌਚਕਤਾ ਦਾ ਪ੍ਰਤੀਕ ਕੈਲੰਡਰ...2014
ਰਣਜੀਤ ਸਿੰਘ ਪ੍ਰੀਤ, ਬਠਿੰਡਾ

hore-arrow1gif.gif (1195 bytes)


Terms and Conditions
Privacy Policy
© 1999-2014, 5abi।com

www।5abi।com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ][ ਵਿਗਿਆਨ ]
[
ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
©1999-2014, 5abi।com