|
|
|
ਗੁਰਮਤਿ ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ
ਡਾ. ਨਿਸ਼ਾਨ ਸਿੰਘ ਰਾਠੌਰ (25/03/2023)
|
|
|
|
ਅੱਜ
ਦਾ ਯੁੱਗ ਤਕਨੀਕ ਦਾ ਯੁੱਗ ਹੈ। ਇਸ ਸਮੇਂ ਬਹੁਤ ਸਾਰੀਆਂ ਤਕਨੀਕੀ ਕਾਢਾਂ ਮਨੁੱਖੀ
ਜੀਵਨ ਨੂੰ ਸੁਖਾਲਾ ਅਤੇ ਆਰਾਮਦਾਇਕ ਬਣਾ ਰਹੀਆਂ ਹਨ ਅਤੇ ਭੱਵਿਖ ਵਿਚ ਹੋਰ ਜਿ਼ਆਦਾ
ਸੁਖਾਲਾ ਬਣਾਉਣ ਲਈ ਨਵੀਂਆਂ ਕਾਢਾਂ ਕੱਢੀਆਂ ਵੀ ਜਾ ਰਹੀਆਂ ਹਨ। ਅਜੋਕੇ ਦੌਰ ਵਿਚ
ਮਸ਼ੀਨਾਂ ਦਾ ਬੋਲਬਾਲਾ ਵੱਧ ਰਿਹਾ ਹੈ। ਖ਼ਬਰੇ ਇਸੇ ਕਰਕੇ ਅੱਜ ਦਾ ਮਨੁੱਖ ਨੈਤਿਕ
ਕਦਰਾਂ ਕੀਮਤਾਂ ਤੋਂ ਦੂਰ ਹੁੰਦਾ ਦਿਖਾਈ ਦੇ ਰਿਹਾ ਹੈ। ਅਜ ਨੌਜਵਾਨ ਤਬਕਾ ਕਰਮ/ ਧਰਮ
ਨੂੰ ਸਿਰਫ਼ ਪਾਖੰਡ ਸਮਝਣ ਲੱਗਾ ਹੈ। ਇਸ ਦਾ ਮੂਲ ਕਾਰਨ ਇਹ ਹੈ ਕਿ ਅੱਜ ਧਰਮ ਦੀ
ਪਰਿਭਾਸ਼ਾ ਕੇਵਲ ਬਾਹਰੀ ਸਰੂਪ ਨੂੰ ਸੰਭਾਲਣ/ ਪ੍ਰਚਾਰਨ ਤੱਕ ਸੀਮਤ ਹੋ ਕੇ ਰਹਿ ਗਈ
ਹੈ। ਧਰਮ ਦੇ ਅਸਲੀ ਅਰਥ ਨੂੰ ਸਮਝਿਆ ਹੀ ਨਹੀਂ ਜਾ ਰਿਹਾ ਹੈ / ਪ੍ਰਚਾਰਿਆ ਹੀ ਨਹੀਂ
ਜਾ ਰਿਹਾ। ਖ਼ੈਰ! ਸਾਡੇ ਹੱਥਲੇ ਲੇਖ ਦਾ ਮੂਲ ਵਿਸ਼ਾਂ ‘ਗੁਰਮਤਿ
ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ’ ਵਿਸ਼ੇ ਨਾਲ ਸੰਬੰਧਤ ਹੈ। ਇਸ ਲਈ ਗੁਰਮਤਿ
ਵਿਚਾਰਧਾਰਾ ਅਨੁਸਾਰ ਮਨੁੱਖ ਨੂੰ ਕਿਰਤ/ ਮਿਹਨਤ ਕਰਨ ਲਈ ਦਿੱਤੀਆਂ ਸਿੱਖਿਆਵਾਂ/ ਧਰਮ
ਦਾ ਅਸਲ ਅਰਥ / ਮਨੋਰਥ ਆਦਿਕ ਨੂੰ ਅਧਿਐਨ ਦਾ ਹਿੱਸਾ ਬਣਾਇਆ ਜਾਵੇਗਾ।
ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਤਿੰਨ ਸ਼ਾਹਕਾਰ ਨਿਯਮ
ਹਨ।
(1) ਕਿਰਤ ਕਰੋ। (2) ਨਾਮ ਜਪੋ। (3) ਵੰਡ ਛਕੋ।
ਇਹਨਾਂ
ਨਿਯਮਾਂ ਦਾ ਅਧਿਐਨ ਕਰਨ ਤੋਂ ਪਹਿਲਾਂ ਜਿਹੜਾ ਪ੍ਰਭਾਵ ਮਨੁੱਖੀ ਮਨ ਉੱਪਰ ਸਭ ਤੋਂ
ਪਹਿਲਾਂ ਅਸਰ ਕਰਦਾ ਹੈ ਉਹ ਇਹ ਹੈ ਕਿ ਗੁਰੂ ਸਾਹਿਬਾਨ ਨੇ ਕਿਰਤ ਕਰਨ ਦੇ ਸੰਕਲਪ ਨੂੰ
ਸਰਵੋਤਮ ਥਾਂ ’ਤੇ ਰੱਖਿਆ ਹੈ। ਸਭ ਤੋਂ ਪਹਿਲਾਂ ਕਿਰਤ ਕਰੋ। ਫੇਰ ਨਾਮ ਜਪੋ ਅਤੇ
ਆਖ਼ਰ ’ਚ ਵੰਡ ਛਕੋ। ਕਿਉਂਕਿ ਜਿਹੜਾ ਮਨੁੱਖ ਕਿਰਤ / ਮਿਹਨਤ ਕਰਦਾ ਹੈ ਉਹੀ ਦੂਜੇ
ਲੋਕਾਂ ਨਾਲ ਵੰਡ ਕੇ ਛੱਕ ਸਕਦਾ ਹੈ। ਜਿਹੜਾ ਖ਼ੁਦ ਹੀ ਮੰਗ ਕੇ ਖਾ ਰਿਹਾ ਹੈ ਉਸਦੇ
ਮਨ ਵਿਚ ਵੰਡ ਕੇ ਛਕਣ ਦਾ ਵਿਚਾਰ ਉਤਪੰਨ ਹੀ ਨਹੀਂ ਹੋ ਸਕਦਾ। ਦੂਜਾ; ਪਰਮਾਤਮਾ ਦਾ
ਨਾਮ ਵੀ ਉਹੀ ਮਨੁੱਖ ਸ਼ੁੱਧ ਹਿਰਦੇ ਨਾਲ/ ਅੰਤਰ ਮਨ ਨਾਲ ਜੱਪ ਸਕਦਾ ਹੈ / ਸਿਮਰ
ਸਕਦਾ ਹੈ ਜਿਹੜਾ ਹੱਥੀਂ ਕਿਰਤ ਕਰਨ ਦੇ ਸੰਕਲਪ ਉੱਪਰ ਚੱਲਦਾ ਹੋਵੇਗਾ।
ਗੁਰੂ ਨਾਨਕ ਦੇਵ ਜੀ ਨੇ ਜਿੱਥੇ ਆਪਣੀਆਂ ਰਚਨਾਵਾਂ ਵਿਚ ਕਿਰਤ ਨੂੰ ਸਰਵੋਤਮ ਥਾਂ
ਦਿੱਤੀ ਹੈ ਉੱਥੇ ਹੀ ਹੱਥੀਂ ਖੇਤੀ ਕਰਕੇ ਲੋਕਾਈ ਨੂੰ ਕਿਰਤ ਦੇ ਰਾਹ ਪਾਉਣ ਦਾ ਯਤਨ
ਵੀ ਕੀਤਾ ਹੈ। ਗੁਰਮਤਿ ਵਿਚਾਰਧਾਰਾ ਵਿਚ ਮਨੁੱਖ ਨੂੰ ਜੀਵਨ ਵਿਚ ਉੱਦਮ / ਕਿਰਤ ਕਰਨ
ਦਾ ਉਪਦੇਸ਼ ਦਿੱਤਾ ਗਿਆ ਹੈ। ਗੁਰੂ ਸਾਹਿਬਾਨ ਨੇ ਜੰਗਲਾਂ ਵਿਚ ਜਾ ਕੇ ਪ੍ਰਭੂ ਦੀ
ਭਗਤੀ ਕਰਨ, ਪੁੱਠੇ ਲਟਕਣ, ਘਰੋਂ ਭੱਜ ਜਾਣ ਅਤੇ ਸੰਸਾਰਕ ਤਿਆਗ ਨੂੰ ਮੂਲੋਂ ਹੀ ਰੱਦ
ਕੀਤਾ ਹੈ। ਜੀਵਨ ਵਿਚ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਦੇ ਯਤਨ ਕਰਨੇ ਚਾਹੀਦੇ ਹਨ।
ਪਰੰਤੂ ਸੰਸਾਰਕ ਜਿ਼ੰਮੇਵਾਰੀਆਂ ਦਾ ਪਾਲਣ ਵੀ ਕਰਨਾ ਚਾਹੀਦਾ। ਗ੍ਰਹਿਸਥ ਜੀਵਨ
ਜਿਉਂਦਿਆਂ ਪਤਨੀ, ਬੱਚਿਆਂ ਦਾ ਪਾਲਣ-ਪੋਸ਼ਣ ਵੀ ਕਰਨਾ ਹੈ ਅਤੇ ਪਰਮਾਤਮਾ ਨੂੰ ਪਾਉਣ
ਦੇ ਯਤਨ ਵੀ ਕਰਨੇ ਹਨ;
ਜੋਗੁ ਨ ਭਗਵੀ ਕਪੜੀ ਜੋਗੁ ਨ ਮੈਲੇ ਵੇਸਿ॥
ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ॥ (ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ, ਅੰਗ- 1421)
ਗੁਰੂ ਸਾਹਿਬ ਤਾਂ ਆਪਣੇ ਕੰਮ ਆਪ ਕਰਨ ਦਾ
ਸੰਦੇਸ਼ ਦਿੰਦੇ ਹਨ। ਗੁਰਮਤਿ ਅਨੁਸਾਰ ਜਿਸ ਮਨੁੱਖ ਨੂੰ ਪਰਮਾਤਮਾ ਨੇ ਤੰਦਰੁਸਤ ਸਰੀਰ
ਦਿੱਤਾ ਹੈ ਉਸਨੂੰ ਦੂਜਿਆਂ ਉੱਪਰ ਨਿਰਭਰ ਨਹੀਂ ਰਹਿਣਾ ਚਾਹੀਦਾ। ਉਸਨੂੰ ਆਲਸ ਦਾ
ਤਿਆਗ ਕਰਕੇ ਆਪਣੇ ਕਾਰਜ ਆਪ ਕਰਨੇ ਚਾਹੀਦੇ ਹਨ;
ਆਪਣ ਹੱਥੀ ਆਪਣਾ
ਆਪੇ ਹੀ ਕਾਜੁ ਸਵਾਰੀਏ॥ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 474)
ਭਾਵ ਆਪਣੇ ਕੰਮ ਆਪ ਕਰਕੇ ਆਲਸ ਦਾ ਤਿਆਗ ਕਰਨਾ ਚਾਹੀਦਾ ਹੈ। ਕਿਰਤ ਕਰਦੇ ਹੋਏ/
ਸੰਸਾਰਕ ਜੀਵਨ ਜਿਉਂਦੇ ਹੋਏ/ ਪਰਮਾਤਮਾ ਨੂੰ ਸੱਚੇ ਅਤੇ ਸ਼ੁੱਧ ਹਿਰਦੇ ਨਾਲ ਚੇਤੇ
ਰੱਖਦੇ ਹੋਏ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨ ਦਾ ਕੋਈ
ਹੋਰ ਰਾਹ ਨਹੀਂ ਹੈ। ਜਿਨਿ ਪ੍ਰੇਮਿ ਕੀਏ ਤਿਨੁ ਹੀ ਪ੍ਰਭਿ
ਪਾਇਉ॥ (ਸ਼੍ਰੀ ਗੁਰੂ ਗੋਬਿੰਦ ਸਿੰਘ ਜੀ)
ਗੁਰਮਤਿ ਵਿਚਾਰਧਾਰਾ
ਮਨੁੱਖ ਨੂੰ ਸੰਸਾਰਕ ਜੀਵਨ ਜਿਉਣ ਲਈ ਪ੍ਰੇਰਿਤ ਕਰਦੀ ਹੈ। ਜਿਸ ਵਕਤ ਮਨੁੱਖ ਸੰਸਾਰਕ
ਜੀਵਨ ਜਿਉਂਦਾ ਹੈ ਤਾਂ ਉਸਨੂੰ ਕਿਰਤ ਦੇ ਸੰਕਲਪ ਤੋਂ ਵਾਂਝਾ ਨਹੀਂ ਰੱਖਿਆ ਜਾ ਸਕਦਾ।
ਜਦੋਂ ਮਨੁੱਖ ਗ੍ਰਹਿਸਥ ਜੀਵਨ ਬਤੀਤ ਕਰਦਾ ਹੈ ਤਾਂ ਉਸਨੂੰ ਬਹੁਤ ਸਾਰੀਆਂ ਸੰਸਾਰਕ
ਵਸਤੂਆਂ ਦੀ ਜ਼ਰੂਰਤ ਹੁੰਦੀ ਹੈ। ਇਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਹਿੱਤ ਉਹ ਕਿਰਤ
ਦੇ ਰਾਹ ਤੁਰੇਗਾ। ਇਹੀ ਰਾਹ ਗੁਰਮਤਿ ਵਿਚਾਰਧਾਰਾ ਦਾ ‘ਸ਼ਾਹਕਾਰ ਨਿਯਮ’ ਹੈ।
ਸ਼੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਜਦੋਂ ਇਹ ਵਾਕ
ਦ੍ਰਿਸ਼ਟੀਗੋਚਰ ਹੁੰਦੇ ਹਨ ਤਾਂ ਸਹਿਜੇ ਹੀ ਕਿਰਤ/ ਮਿਹਨਤ ਦਾ ਮਹੱਤਵ ਸਮਝਿਆ ਜਾ
ਸਕਦਾ ਹੈ।
ਘਾਲ ਖਾਇ ਕਿੱਛੁ ਹੱਥੋ ਦੇਇ॥ ਨਾਨਕ ਰਾਹ ਪਛਾਣੈ
ਸੇਇ॥ (ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 1245)
ਇੱਥੇ
‘ਘਾਲ ਖਾਇ’ ਦਾ ਮੂਲ ਭਾਵ ਪ੍ਰਯੋਜਨ ਕਿਰਤ/ ਮਿਹਨਤ ਕਰਨ ਦਾ ਹੈ। ਕਿਰਤ/ ਮਿਹਨਤ ਕਰਕੇ
ਹੀ ਮਨੁੱਖ ਨੂੰ ਖਾਣਾ ਚਾਹੀਦਾ ਹੈ/ ਜੀਵਨ ਜਿਉਣਾ ਚਾਹੀਦਾ ਹੈ। ਇਹੀ ਗੁਰਮਤਿ
ਵਿਚਾਰਧਾਰਾ ਦਾ ਮੂਲ ਸਿਧਾਂਤ ਹੈ।
ਉਦਮੁ ਕਰੇਦਿਆ ਜੀਉ ਤੂੰ
ਕਮਾਵਦਿਆ ਸੁਖ ਭੁੰਚ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥
(ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਗ- 522)
ਗੁਰਮਤਿ ਵਿਚਾਰਧਾਰਾ ਦੇ
ਅੰਤਰਗਤ ਕਿਰਤ ਦੇ ਸੰਕਲਪ ਨੂੰ ਤਵੱਜੋਂ ਦਿੰਦੇ ਹੋਏ ਗੁਰੂ ਸਾਹਿਬਾਨ ਨੇ ਧਰਮ ਦੇ ਨਾਮ
’ਤੇ ਹੁੰਦੇ ਵਹਿਮਾਂ- ਭਰਮਾਂ, ਪਾਖੰਡਾਂ ਅਤੇ ਆਡੰਬਰਾਂ ਨੂੰ ਵੀ ਭੰਡਿਆ ਹੈ ਤਾਂ ਕਿ
ਇਹਨਾਂ ਤੋਂ ਬਚਿਆ ਜਾ ਸਕੇ ਅਤੇ ਮਨੁੱਖ ਦਾ ਜੀਵਨ ਸੁਖਾਲਾ ਅਤੇ ਪ੍ਰੇਮ-ਪੂਰਵਕ ਬਤੀਤ
ਹੋ ਸਕੇ। ਗੁਰੂ ਸਾਹਿਬਾਨ ਨੇ ਮਨੁੱਖ ਨੂੰ ਸਾਦਾ ਅਤੇ ਨੇਕ ਜੀਵਨ ਜਿਉਣ ਦੀ ਤਾਕੀਦ
ਕੀਤੀ ਹੈ। ਉਹਨਾਂ ਅਨੁਸਾਰ ਮਨੁੱਖ ਦਾ ਜਨਮ ਬਹੁਤ ਭਾਗਾਂ ਦੀ ਨਿਸ਼ਾਨੀ ਹੈ। ਇਸਨੂੰ
ਅਜਾਈਂ ਨਹੀਂ ਗੁਆਉਣਾ ਚਾਹੀਦਾ। ਇਸ ਮਨੁੱਖਾ ਦੇਹੀ ਦਾ ਮੂਲ ਪ੍ਰਯੋਜਨ ਪਰਮਾਤਮਾ ਦਾ
ਮਿਲਾਪ ਹੈ ਅਤੇ ਇਹ ਮਿਲਾਪ ਗ੍ਰਹਿਸਥ ਜੀਵਨ ਬਤੀਤ ਕਰਦਿਆਂ ਸੰਭਵ ਹੈ।
ਅੰਤ
ਵਿਚ ਉੱਪਰ ਕੀਤੀ ਗਈ ਵਿਚਾਰ-ਚਰਚਾ ਦੇ ਆਧਾਰ’ਤੇ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ
ਗੁਰਮਤਿ ਵਿਚਾਰਧਾਰਾ ਵਿਚ ‘ਕਿਰਤ ਦੇ ਸੰਕਲਪ’ ਨੂੰ ਮਹਤੱਵਪੂਰਨ ਸਥਾਨ ਪ੍ਰਦਾਨ ਕੀਤਾ
ਗਿਆ ਹੈ। ਕਿਰਤ/ ਮਿਹਨਤ ਕਰਨ ਨਾਲ ਮਨੁੱਖ ਜਿੱਥੇ ਸਰੀਰਿਕ ਰੂਪ ਵਿਚ ਤੰਦਰੁਸਤ
ਰਹਿੰਦਾ ਹੈ ਉੱਥੇ ਹੀ ਮਾਨਸਿਕ ਰੂਪ ਵਿਚ ਵੀ ਸੁੱਖ ਦੀ ਅਨੁਭੂਤੀ ਪ੍ਰਾਪਤ ਹੁੰਦੀ ਹੈ।
ਕਿਰਤ ਦੇ ਸੰਕਲਪ ਦੁਆਰਾ ਆਦਰਸ਼ਕ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ ਜਿਹੜੀ ਕਿ
ਅੱਜ ਦੇ ਸਮੇਂ ਦੀ ਸਭ ਤੋਂ ਮਹਤੱਵਪੂਰਨ ਜ਼ਰੂਰਤ ਹੈ।
# 1054/1, ਵਾ. ਨੰ. 15- ਏ, ਭਗਵਾਨ
ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ. 90414- 98009
|
|
|
|
|
|
ਗੁਰਮਤਿ
ਵਿਚਾਰਧਾਰਾ ਵਿਚ ਕਿਰਤ ਦਾ ਸੰਕਲਪ ਡਾ.
ਨਿਸ਼ਾਨ ਸਿੰਘ ਰਾਠੌਰ |
27
ਅਕਤੂਬਰ ਨੂੰ ਬਰਸੀ ‘ਤੇ ਵਿਸ਼ੇਸ਼
ਸਿਦਕਵਾਨ ਸਿੱਖ ਧਰਮ ਦਾ
ਮਹਾਨ ਸਪੂਤ: ਸ਼ਹੀਦ ਦਰਸ਼ਨ ਸਿੰਘ ਫੇਰੂਮਾਨ
ਉਜਾਗਰ ਸਿੰਘ, ਪਟਿਆਲਾ |
ਅੱਖੀਂ
ਵੇਖਿਆ ਨਨਕਾਣਾ ਸਾਕਾ ਡਾ. ਹਰਸ਼ਿੰਦਰ
ਕੌਰ, ਪਟਿਆਲਾ |
ਐਸੀ
ਲਾਲ ਤੁਝ ਬਿਨੁ ਕਉਨੁ ਕਰੈ ਡਾ.
ਹਰਸ਼ਿੰਦਰ ਕੌਰ, ਪਟਿਆਲਾ |
੧੩
ਜਨਵਰੀ ‘ਤੇ ਵਿਸ਼ੇਸ਼ - ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਗਿਆਨੀ ਜਨਮ ਸਿੰਘ ਸ੍ਰੀ ਨਨਕਣਾ ਸਾਹਿਬ |
ਮਾਨਵਤਾ
ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ
ਉਜਾਗਰ ਸਿੰਘ, ਪਟਿਆਲਾ |
ਤੰਤੀ
ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’ |
ਗੁਰਬਾਣੀ
ਸੰਗੀਤ ਦਾ ਉਦੇਸ਼ ਮਨਿੰਦਰ ਸਿੰਘ,
ਕਾਲਗਰੀ, ਕਨੇਡਾ |
ਸ਼੍ਰੋਮਣੀ
ਭਗਤ ਨਾਮਦੇਵ ਜੀ ਕੰਵਲਜੀਤ ਕੌਰ
ਢਿੱਲੋਂ, ਤਰਨ ਤਾਰਨ |
ਬਾਬਾ
ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਧਰਮ
ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ |
ਚਾਰ
ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ |
ਸ਼ਹੀਦੀ
ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ
ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਕੀ
ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ
ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
- ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਕੀ
ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ |
ਗੁਰਬਾਣੀ
ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ |
ਊਚਾ
ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ |
ਅੰਧੇਰਾ
ਰਾਹ
ਦਲੇਰ ਸਿੰਘ ਜੋਸ਼, ਯੂ ਕੇ |
ਗੁਰੂ
ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ |
ਸਿੱਖੀ
ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ
1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ |
ਗੁਰੂ
ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ
ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ |
ਵਿਸ਼ਵ
ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਿੱਖ
ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਭਗਤ
ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਬਾਬੇ
ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਜੋਕੇ
ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਸਿਰੋਪਾਉ
ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੜੀਆਂ
ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ,
ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ
ਨੂੰ ਲਾਭ ਅਤੇ ਘਾਟਾ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਖਾਲਸਾ
ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਲਹ
ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ |
ਖਾਲਸਾ
ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੋਲਾ-ਮਹੱਲਾ
ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
ਗਰੁਦੁਆਰਾ
ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੁ ਗੋਬਿੰਦ
ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਮੁਕਤਸਰ ਦੀ ਜੰਗ ਤੇ
ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੋਹੜੀ
ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੂ ਗੋਬਿੰਦ ਸਿੰਘ,
ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
-
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
|
|
|
|
|
|
|
|
|
|