WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਡਾ. ਹਰਸ਼ਿੰਦਰ ਕੌਰ, ਪਟਿਆਲਾ  (20/01/2021)

 


0065ਭਗਤ ਰਵਿਦਾਸ ਜੀ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਕਰਨ ਦਾ ਡੂੰਘਾ ਮਕਸਦ ਸੀ ਕਿ ਇਨਸਾਨੀਅਤ ਨੂੰ ਉੱਤਮ ਤਰਜੀਹ ਮਿਲੇ। ਇਸੇ ਲਈ ਮਾਨਵਤਾ-ਪੱਖੀ ਸੋਚ ਵਾਲੇ ਹਰ ਸੱਜਣ ਨੂੰ ਪੂਰੀ ਮਾਨਤਾ ਦਿੱਤੀ ਗਈ ਅਤੇ ਸਭ ਦਾ ਭਲਾ ਲੋਚਿਆ ਗਿਆ।

ਸਿੱਖੀ ਸੋਚ ਦੀ ਨੀਂਹ ਊਚ-ਨੀਚ, ਜਾਤ-ਪਾਤ ਦੇ ਵਿਤਕਰੇ ਨੂੰ ਮਿਟਾ ਕੇ, ਸੱਚ ਅਤੇ ਹੱਕ ਪ੍ਰਤੀ ਜਾਗਰੂਕਤਾ ਫੈਲਾਉਣ ਉੱਤੇ ਟਿਕਾਈ ਗਈ ਸੀ।

ਇੱਕ ਗੱਲ ਤਾਂ ਸਪਸ਼ਟ ਹੋ ਜਾਂਦੀ ਹੈ ਕਿ ਕੋਈ ਸਿਰਫ਼ ਜੰਮਣ ਦੇ ਆਧਾਰ ਨਾਲ ਹੀ ਉੱਚਾ ਜਾਂ ਨੀਵਾਂ ਨਹੀਂ ਹੋ ਜਾਂਦਾ। ਆਚਰਣ ਅਤੇ ਕਿਰਦਾਰ ਹੀ ਕਿਸੇ ਨੂੰ ਉਚਾਈ ਜਾਂ ਨਿਵਾਣ ਵੱਲ ਲੈ ਜਾਂਦੇ ਹਨ।

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਕਿਹਾ ਹੈ:

"ਨਾਗਰ ਜਨਾਂ ਮੇਰੀ ਜਾਤਿ ਬਿਖਿਆਤ ਚੰਮਾਰੰ।
ਰਿਦੈ ਰਾਮ ਗੋਬਿੰਦ ਗੁਨ ਸਾਰੰ।"
(ਅੰਗ 1293)

(ਹੇ ਨਗਰ ਦੇ ਲੋਕੋ, ਇਹ ਗੱਲ ਮੰਨੀ-ਪ੍ਰਮੰਨੀ ਹੈ ਕਿ ਮੇਰੀ ਜਾਤ ਚਮਿਆਰ ਹੈ ਜਿਸ ਨੂੰ ਨੀਵੀਂ ਜਾਤ ਵਜੋਂ ਵੇਖਿਆ ਜਾਂਦਾ ਹੈ। ਪਰ ਮੈਂ ਆਪਣੇ ਹਿਰਦੇ ਵਿਚ ਪ੍ਰਭੂ ਦੇ ਗੁਣ ਚੇਤੇ ਕਰਦਾ ਰਹਿੰਦਾ ਹਾਂ, ਇਸ ਵਾਸਤੇ ਹੁਣ ਨੀਚ ਨਹੀਂ ਰਿਹਾ। ਜਿਵੇਂ ਅਪਵਿੱਤਰ ਸ਼ਰਾਬ ਤੇ ਗੰਦਾ ਪਾਣੀ ਵੀ ਗੰਗਾ ਵਿਚ ਮਿਲ ਕੇ ਉਸ ਤੋਂ ਵੱਖ ਨਹੀ ਰਹਿ ਜਾਂਦੇ, ਉਸੇ ਤਰ੍ਹਾਂ ਨੀਵੀਂ ਕੁਲ ਦਾ ਬੰਦਾ ਵੀ ਪਰਮ ਪਵਿੱਤਰ ਪ੍ਰਭੂ ਨਾਲ ਜੁੜ ਕੇ ਉੱਚਾ ਹੋ ਜਾਂਦਾ ਹੈ ਤੇ ਉਸ ਤੋਂ ਵੱਖਰਾ ਨਹੀਂ ਰਹਿ ਜਾਂਦਾ-ਟੀਕਾ ਪ੍ਰੋ. ਸਾਹਿਬ ਸਿੰਘ) ਇਹ ਵੀ ਭਗਤ ਰਵਿਦਾਸ ਜੀ ਨੇ ਸਮਝਾਇਆ ਕਿ ਤਾੜੀ ਦੇ ਰੁੱਖ ਅਪਵਿੱਤਰ ਮੰਨੇ ਜਾਂਦੇ ਹਨ ਤੇ ਉਨ੍ਹਾਂ ਰੁੱਖਾਂ ਤੋਂ ਬਣੇ ਕਾਗਜ਼ ਵੀ ਅਪਵਿੱਤਰ ਮੰਨੇ ਜਾਂਦੇ ਹਨ। ਉਨ੍ਹਾਂ ਹੀ ਕਾਗਜ਼ਾਂ ਉੱਤੇ ਜਦੋਂ ਭਗਵਾਨ ਦੀ ਸਿਫ਼ਤ ਲਿਖ ਦਿੱਤੀ ਜਾਵੇ ਤਾਂ ਉਹ ਪੂਜਣਯੋਗ ਬਣ ਜਾਂਦੇ ਹਨ,

 ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ॥
ਅੰਗ 1293।

ਭਗਤ ਰਵਿਦਾਸ ਜੀ ਦੀ ਨਿਮਰਤਾ ਦੀ ਸਿਖਰ ਇਨ੍ਹਾਂ ਤੁਕਾਂ ਵਿਚ ਸਪਸ਼ਟ ਹੋ ਜਾਂਦੀ ਹੈ-ਮੇਰੀ ਜਾਤ ਦੇ ਲੋਕ ਚੰਮ ਕੁੱਟਣ ਤੇ ਵੱਢਣ ਵਾਲੇ ਬਨਾਰਸ ਦੇ ਆਲੇ-ਦੁਆਲੇ ਰਹਿੰਦੇ ਹਨ ਅਤੇ ਨਿੱਤ ਮੋਏ ਹੋਏ ਪਸ਼ੂ ਢੋਂਦੇ ਹਨ। ਹੇ ਪ੍ਰਭੂ, ਉਸੇ ਕੁਲ ਵਿਚ ਜੰਮਿਆ ਤੇਰਾ ਸੇਵਕ ਰਵੀਦਾਸ ਤੇਰੇ ਨਾਮ ਦੀ ਸ਼ਰਨ ਵਿਚ ਆਇਆ ਤਾਂ ਉਸ ਨੂੰ ਹੁਣ ਵੱਡੇ-ਵੱਡੇ ਬ੍ਰਾਹਮਣ ਨਮਸਕਾਰ ਕਰਨ ਲੱਗ ਪਏ ਹਨ।

ਮੇਰੀ ਜਾਤਿ ਕੁਟ ਬਾਂਢਲਾ ਢੋਰ ਢੋਵੰਤਾ ਨਿਤਹਿ ਬਾਨਾਰਸੀ ਆਸ ਪਾਸਾ॥
ਅਬ ਬਿਪ੍ਰ ਪਰਧਾਨ ਤਿਹਿ ਕਰਹਿ ਡੰਡਉਤਿ ਤੇਰੇ ਨਾਮ ਸਰਣਾਇ ਰਵਿਦਾਸੁ ਦਾਸਾ॥
ਅੰਗ 1293

ਇੱਕੋ ਤੁਕ ਵਿਚ ਰਾਮ ਅਤੇ ਗੋਬਿੰਦ ਦੇ ਗੁਣਾਂ ਨੂੰ ਸੰਭਾਲਣ ਦੀ ਗੱਲ ਕੀਤੀ ਗਈ ਹੈ, ਜਿਸ ਦਾ ਸਪਸ਼ਟ ਮਤਲਬ ਨਿਕਲਦਾ ਹੈ ਕਿ ਭਗਤ ਰਵਿਦਾਸ ਜੀ ਕਿਸੇ ਖਾਸ ਅਵਤਾਰ ਦੇ ਉਪਾਸਕ ਨਹੀਂ ਸਨ। ਉਹ ਉਸ ਪ੍ਰਮਾਤਮਾ ਦੇ ਭਗਤ ਸਨ ਜਿਸ ਵਾਸਤੇ ਸਾਰੇ ਲਫ਼ਜ਼ ਹੀ ਵਰਤੇ ਜਾ ਸਕਦੇ ਹਨ।

ਜਿਹੜਾ ਸੁਣੇਹਾ ਭਗਤ ਰਵਿਦਾਸ ਜੀ ਨੇ ਪੂਰੀ ਖਲਕਤ ਨੂੰ ਦਿੱਤਾ ਉਹ ਇਹੀ ਸੀ ਕਿ ਸਿਮਰਨ ਨੀਵਿਆਂ ਨੂੰ ਉੱਚਾ ਕਰ ਦਿੰਦਾ ਹੈ।

ਇੰਜ ਹੀ ਭਗਤ ਨਾਮਦੇਵ ਜੀ ਨੂੰ ਛੀਂਬਾ ਅਤੇ ਅਛੂਤ ਕਹਿਣ ਵਾਲੇ ਵੀ ਉਨ੍ਹਾਂ ਵੱਲੋਂ ਕੀਤੀ ਪ੍ਰਭੂ ਭਗਤੀ ਸਦਕਾ ਉਨ੍ਹਾਂ ਦੀ ਤਿੰਨਾਂ ਲੋਕਾਂ ਵਿਚ ਵਡਿਆਈ ਕਰਨ ਲੱਗ ਪਏ ਸਨ।
ਲਿਖਿਆ ਮਿਲਦਾ ਹੈ ਕਿ ਭਗਤ ਕਬੀਰ ਜੀ ਦੀ ਜਾਤ ਦੇ ਜੁਲਾਹੇ ਲੋਕ ਵੀ ਬਕਰੀਦ ਦੇ ਸਮੇਂ ਗਾਵਾਂ ਹਲਾਲ ਕਰਦੇ ਸਨ। ਜਿਉਂ ਹੀ ਮੁਸਲਮਾਨੀ ਹਕੂਮਤ ਦੇ ਦਬਾਅ ਤੋਂ ਨਿਡਰ ਹੋ ਕੇ ਕਬੀਰ ਜੀ ਨੇ ਰਬ ਦਾ ਨਾਮ ਸਿਮਰਨਾ ਸ਼ੁਰੂ ਕੀਤਾ, ਸਾਰਾ ਸੰਸਾਰ ਉਨ੍ਹਾਂ ਦੀ ਪ੍ਰਸੰਸਾ ਕਰਨ ਲੱਗ ਪਿਆ।

ਪ੍ਰੋ. ਸਾਹਿਬ ਸਿੰਘ ਜੀ ਵੱਲੋਂ ਲਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਨ ਵਿਚ ਉਨ੍ਹਾਂ ਸਪਸ਼ਟ ਕੀਤਾ ਹੈ ਕਿ ਭਾਵੇਂ ਫ਼ਰੀਦ ਜੀ ਮੁਸਲਮਾਨੀ ਘਰ ਅਤੇ ਮੁਸਲਮਾਨੀ ਖ਼ਿਆਲਾਂ ਵਿਚ ਪਲੇ ਸਨ ਅਤੇ ਕਬੀਰ ਜੀ ਹਿੰਦੂ ਘਰ ਅਤੇ ਹਿੰਦੂ ਸੱਭਿਅਤਾ ਵਿਚ ਪਰ ਹਿੰਦੂ ਧਰਮ ਵਿਚਲੀਆਂ ਕੁਰੀਤੀਆਂ ਅਤੇ ਕੁ-ਰਸਮਾਂ ਬਾਰੇ ਉਨ੍ਹਾਂ ਨੇ ਆਪਣੀ ਬਾਣੀ ਵਿਚ ਦਿਲ ਖੋਲ੍ਹ ਕੇ ਨਸ਼ਰ ਕੀਤਾ ਹੈ। ਕਬੀਰ ਜੀ ਹਿੰਦੂ ਘਰ ਵਿਚ ਜੰਮੇ ਹੋਣ ਕਰਕੇ ਹਿੰਦੂ ਰਸਮਾਂ ਤੇ ਮਰਯਾਦਾ ਨੂੰ ਚੰਗੀ ਤਰ੍ਹਾਂ ਸਮਝਦੇ ਸਨ। ਇਹ ਕਬੀਰ ਜੀ ਨੇ ਆਪਣੇ ਹੀ ਲਿਖੇ ਸ਼ਬਦ ਵਿਚ ਜਗ ਜ਼ਾਹਿਰ ਕੀਤਾ ਹੈ ਕਿ ਉਨ੍ਹਾਂ ਦੀ ਸੁੰਨਤ ਨਹੀਂ ਸੀ ਹੋਈ।

ਭਗਤ ਰਵਿਦਾਸ ਜੀ ਨੇ ਆਪਣੀ ਬਾਣੀ ਵਿਚ ਕਿਹਾ ਹੈ ਕਿ ਜਿਹੜੇ ਲੋਕ ਹਰਿ ਨਾਮ ਸਿਮਰਦੇ ਹਨ, ਉਨ੍ਹਾਂ ਨੂੰ ਹਰ ਥਾਂ ਪ੍ਰਭੂ ਹੀ ਦਿਸਦਾ ਹੈ। ਇਸੇ ਲਈ ਉਹ ਕਿਸੇ ਹਕੂਮਤ ਤੋਂ ਡਰੇ ਬਗ਼ੈਰ ਨਿਰਭੈ ਅਤੇ ਨਿਰਪੱਖ ਹੋ ਕੇ ਸੱਚ ਦਾ ਸਾਥ ਦਿੰਦੇ ਹਨ।

‘ਐਸੀ ਲਾਲ ਤੁਝ ਬਿਨੁ ਕਉਨੁ ਕਰੈ’ (ਅੰਗ 1106) ਵਿਚ ਭਗਤ ਰਵਿਦਾਸ ਜੀ ਨੇ ਸਮਝਾਇਆ ਹੈ ਕਿ ਪ੍ਰਭੂ ਤੋਂ ਬਿਨਾ ਕੌਣ ਗਰੀਬਾਂ ਨੂੰ ਮਾਣ ਦੇਣ ਵਾਲਾ ਹੈ? ‘ਉਹ’ ਤਾਂ ਗ਼ਰੀਬ ਨੂੰ ਵੀ ਰਾਜਾ ਬਣਾ ਦਿੰਦਾ ਹੈ। ਜਿਸ ਮਨੁੱਖ ਨੂੰ ਏਨਾ ਨੀਵਾਂ ਮੰਨਿਆ ਜਾਂਦਾ ਹੋਵੇ ਕਿ ਉਸ ਨੂੰ ਛੂਹ ਲੈਣ ਵਾਲੇ ਸਾਰੇ ਜਣੇ ਆਪਣੇ ਆਪ ਨੂੰ ਭਿੱਟਿਆ ਹੋਇਆ ਸਮਝਣ ਲੱਗ ਪੈਣ, ਅਜਿਹੇ ਮਨੁੱਖ ਨੂੰ ਵੀ ਮੇਰਾ ਗੋਬਿੰਦ ਨੀਚ ਤੋਂ ਉੱਚੇ ਬਣਾ ਦਿੰਦਾ ਹੈ ਤੇ ਕਿਸੇ ਤੋਂ ਡਰਦਾ ਨਹੀਂ:

ਨੀਚਹ ਊਚ ਕਰੈ ਮੇਰਾ ਗੋਬਿੰਦੁ ਕਾਹੂ ਤੇ ਨ ਡਰੈ॥
ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੁ ਤਰੈ॥
ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥
(ਅੰਗ 1106

ਪ੍ਰਭੂ ਦੀ ਕਿਰਪਾ ਨਾਲ ਹੀ ਨਾਮਦੇਵ, ਤ੍ਰਲੋਚਨ, ਸਧਨਾ ਅਤੇ ਕਬੀਰ ਭਗਤ ਨੀਚਹੁ ਊਚ ਹੋ ਗਏ।

"ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨਾ ਦਰਸੈ॥
ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ॥"
(ਅੰਗ 974)

ਵਿਚ ਭਗਤ ਰਵਿਦਾਸ ਜੀ ਨੇ ਕਾਮ, ਕ੍ਰੋਧ, ਮਾਇਆ, ਹੰਕਾਰ ਤੇ ਈਰਖਾ ਸਦਕਾ ਜੀਵਾਂ ਦੇ ਲੁੱਟੇ ਜਾਣ ਬਾਰੇ ਸਮਝਾਇਆ ਹੈ ਕਿ ਇਹ ਪੰਜੋ ਇਨਸਾਨ ਨੂੰ ਨਿਤਾਣਾ ਬਣਾ ਕੇ ਮਨ ਅੰਦਰ ਸਹਿਮ ਪੈਦਾ ਕਰ ਦਿੰਦੇ ਹਨ। ਇਹ ਸਹਿਮ ਐਸੀ ਗੰਢ ਬਣਾ ਦਿੰਦਾ ਹੈ ਕਿ ਮਨ ਅੰਦਰ ਪ੍ਰਭੂ-ਪ੍ਰੇਮ ਉਤਪੰਨ ਹੀ ਨਹੀਂ ਹੋਣ ਦਿੰਦਾ।

ਭਗਤ ਰਵਿਦਾਸ ਜੀ ਨੇ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਦ ਤਕ ਪਾਰਸ ਨਾਲ ਲੋਹਾ ਛੂਹੇ ਨਾ, ਉਦੋਂ ਤਕ ਸ਼ੁੱਧ ਸੋਨਾ ਨਹੀਂ ਬਣ ਸਕਦਾ। ਇਸੇ ਤਰ੍ਹਾਂ ਕਾਮਾਦਿਕਾਂ, ਮਨੁੱਖ ਦੇ ਮਨ ਨੂੰ ਪ੍ਰਭੂ ਮਿਲਣ ਤੋਂ ਰੋਕ ਕੇ ਉਸ ਨੂੰ ਹੰਕਾਰ ਨਾਲ ਭਰ ਦਿੰਦੀਆਂ ਹਨ ਕਿ ਮੈਂ ਵੱਡਾ ਕਵੀ ਹਾਂ, ਵੱਡੀ ਕੁਲ ਵਾਲਾ ਹਾਂ, ਵਿਦਵਾਨ ਹਾਂ, ਉੱਚ ਕੋਟੀ ਦਾ ਸੰਨਿਆਸੀ ਹਾਂ, ਗਿਆਨਵਾਨ, ਗੁਣਵਾਨ ਹਾਂ ਤੇ ਬਹੁਤ ਵੱਡਾ ਸੂਰਮਾ ਜਾਂ ਦਾਤਾ ਹਾਂ। ਇਹ ਮਾਣ ਬੰਦੇ ਨੂੰ ਕਮਲਾ ਬਣਾ ਦਿੰਦਾ ਹੈ ਤੇ ਉਹ ਭੁੱਲ ਹੀ ਜਾਂਦਾ ਹੈ ਕਿ ਉਹ ਨਾਸਵਾਨ ਹੈ।
ਵਿਕਾਰਾਂ ਤੋਂ ਬਚਣ ਦਾ ਰਾਹ ਹੀ ਭਗਤ ਰਵਿਦਾਸ ਜੀ ਅਨੁਸਾਰ ਪ੍ਰਮਾਤਮਾ ਦਾ ਸਿਮਰਨ ਹੈ।

ਗ਼ਰੀਬੀ ਅਤੇ ਜਾਤ-ਪਾਤ ਦਾ ਭੇਦ-ਭਾਵ ਕਿਸੇ ਵੀ ਬੰਦੇ ਦੀ ਅਣਖ ਮਾਰ ਦਿੰਦਾ ਹੈ। ਭਗਤ ਰਵਿਦਾਸ ਜੀ ਬਨਾਰਸ ਵਿਚ ਅਤਿ ਨੀਵੀਂ ਮੰਨੀ ਜਾਂਦੀ ਜਾਤ ਵਿਚ ਪੈਦਾ ਹੋਏ ਤੇ ਤਿਰਸਕਾਰ ਦਾ ਸ਼ਿਕਾਰ ਹੁੰਦਿਆਂ ਹੋਇਆਂ ਵੀ ਰਬ ਦੀ ਉਸਤੱਤ ਕਰਨ ਵੱਲ ਲੱਗ ਗਏ ਜਦਕਿ ਇਸ ਸ਼੍ਰੇਣੀ ਨੂੰ ਹਿੰਦੂ ਮਤ ਦੀ ਇੱਕ ਜਮਾਤ ਰਬ ਦੀ ਉਸਤੱਤ ਕਰਨ ਦਾ ਅਧਿਕਾਰ ਵੀ ਨਹੀਂ ਦਿੰਦੀ। ਭਗਤ ਰਵਿਦਾਸ ਜੀ ਦੀ ਜਾਤ ਵਾਲਿਆਂ ਨੂੰ ਸਿਰਫ਼ ਵੈਸ਼, ਖੱਤਰੀ ਅਤੇ ਬ੍ਰਾਹਮਣ ਦੀ ਸੇਵਾ ਕਰਨ ਦਾ ਜ਼ਿੰਮਾ ਦਿੱਤਾ ਹੋਇਆ ਹੈ।

ਸਿੱਖ ਮਤ ਅਨੁਸਾਰ ਖੱਤਰੀ, ਬ੍ਰਾਹਮਣ, ਸ਼ੂਦਰ ਜਾਂ ਵੈਸ਼ ਵਿਚ ਕੋਈ ਵੰਡ ਨਹੀਂ ਪਾਈ ਗਈ। ਸਭਨਾਂ ਵਿਚ ਰਬ ਦਾ ਇੱਕੋ ਜਿਹਾ ਵਾਸ ਮੰਨਦਿਆਂ ਜਾਤ-ਪਾਤ ਖ਼ਤਮ ਕਰਨ ਦਾ ਹੋਕਾ ਦਿੱਤਾ ਗਿਆ ਹੈ। ਇਸੇ ਲਈ ਵੱਖੋ-ਵੱਖ ਧਰਮਾਂ ਤੇ ਮਤ ਨੂੰ ਮੰਨਣ ਵਾਲੇ ਹਰ ਉਸ ਭਗਤ ਦੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਵਿਚ ਮਾਨਤਾ ਦਿੱਤੀ ਗਈ ਜਿਸ ਨੇ ਮਨੁੱਖਤਾ ਨੂੰ ਅਤੇ ਮਨੁੱਖੀ ਹੱਕਾਂ ਨੂੰ ਪਹਿਲ ਦੇ ਕੇ ਊਚ ਨੀਚ ਤੇ ਜਾਤ-ਪਾਤ ਦੇ ਪਾੜ ਵਿਰੁੱਧ ਆਵਾਜ਼ ਚੁੱਕੀ।

‘ਤਖਤਿ ਬਹੈ ਤਖਤੈ ਕੀ ਲਾਇਕ’ ਦਾ ਇਲਾਹੀ ਹੁਕਮ ਗੁਰੂ ਨਾਨਕ ਸਾਹਿਬ ਨੇ ਉਚਾਰਿਆ ਸੀ ਪਰ ਅਸੀਂ ਨਾਦਾਨ ਅਤੇ ਘੱਟ ਅਕਲ ਵਾਲੇ ਇਸ ਦੀ ਮਹਾਨਤਾ ਨੂੰ ਸਮਝ ਨਹੀਂ ਸਕੇ। ਅੱਜ ਵੀ ਧਰਮ ਅਸਥਾਨਾਂ ਉੱਤੇ ਉਹੀ ਕਰਮ ਕਾਂਡ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੇ ਹਨ ਜਿਨ੍ਹਾਂ ਵਿਰੁੱਧ ਗੁਰੂ ਨਾਨਕ ਸਾਹਿਬ ਨੇ ਆਵਾਜ਼ ਬੁਲੰਦ ਕੀਤੀ ਸੀ।

ਸਮਾਜ ਵੱਲੋਂ ਦੁਰਕਾਰੇ ਨੀਵਿਆਂ ਤੋਂ ਅਤਿ ਨੀਵੇਂ ਵਾਸਤੇ ਗੁਰੂ ਨਾਨਕ ਸਾਹਿਬ ਨੇ ਮੰਨਿਆ ਸੀ ਕਿ ਮੈਂ ਉਨ੍ਹਾਂ ਦੇ ਵਿੱਚ ਹੀ ਬੈਠਾ ਹਾਂ। ਮਲਿਕ ਭਾਗੋ ਨੂੰ ਨਕਾਰਨ ਦਾ ਵੀ ਇਹੋ ਅਰਥ ਸੀ ਕਿ ਕਿਸੇ ਮਨੁੱਖ ਨੂੰ ਦੂਜੇ ਮਨੁੱਖ ਦੀ ਅਧੀਨਤਾ ਨਹੀਂ ਕਰਨੀ ਚਾਹੀਦੀ। ਅਮੀਰੀ ਗ਼ਰੀਬੀ ਦੇ ਪਾੜ ਨੂੰ ਖ਼ਤਮ ਕਰਨ ਦੀ ਲੋੜ ਹੈ। ਕਿਸੇ ਹੋਰ ਨੂੰ ਤਿਰਸਕਾਰਨ ਤੋਂ ਪਹਿਲਾਂ ਆਪਣੀ ਹਉਮੈ ਨੂੰ ਪਰ੍ਹਾਂ ਕਰ ਕੇ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਹੁੰਦੀ ਹੈ ਕਿ ਮੈਂ ਆਪਣੇ ਵਿਚਾਰਾਂ ਤੇ ਵਿਕਾਰਾਂ ਕਾਰਨ ਕਿੰਨਾ ਕੁ ਨੀਵਾਂ ਡਿੱਗ ਚੁੱਕਿਆ ਹਾਂ?
ਸਿਰਫ਼ ਅਹੁਦਾ, ਰੁਤਬਾ, ਪੈਸਾ ਕਿਸੇ ਨੂੰ ਉੱਚੀ ਪਦਵੀ ਨਹੀਂ ਦਵਾਉਂਦਾ। ਉੱਚਾ ਸੁੱਚਾ ਕਿਰਦਾਰ ਹੀ ਮਾਣ ਤੇ ਸਤਿਕਾਰ ਦਵਾਉਂਦਾ ਹੈ।

ਰਬ ਦੇ ਘਰ ਵਿਚ ਸਭ ਇੱਕੋ ਪਲੜੇ ਵਿਚ ਤੋਲੇ ਜਾਂਦੇ ਹਨ। ਉੱਥੇ ਊਚ ਨੀਚ ਦਾ ਫਰਕ ਮਿਟ ਜਾਂਦਾ ਹੈ। ਜੇ ਸਿਰਫ਼ ਏਨਾ ਕੁ ਨੁਕਤਾ ਸਮਝ ਆ ਜਾਏ-ਹਮ ਨਹੀ ਚੰਗੇ ਬੁਰਾ ਨਹੀਂ ਕੋਇ-ਤਾਂ ਸਭ ਬੁਰਾਈਆਂ ਤੇ ਝਗੜਿਆਂ ਦਾ ਅੰਤ ਹੋ ਸਕਦਾ ਹੈ। ਰਬ ਨੂੰ ਧਿਆਉਣ ਦਾ ਮਤਲਬ ਹੀ ਇਹੀ ਹੈ ਕਿ ਮਨ ਵਿਚ ਨਿਮਰਤਾ ਉਪਜੇ ਅਤੇ ਚੰਗੇ ਵਿਚਾਰ ਪਨਪ ਜਾਣ।

ਰੱਦੀ ਕਾਗਜ਼ ਵਰਗੇ ਮਨ ਉੱਤੇ ਵੀ ਜਦੋਂ ਨਾਮ ਸਿਮਰਨ ਲਿਖ ਦਿੱਤਾ ਜਾਵੇ ਤਾਂ ਹਿਰਦਾ ਪਵਿੱਤਰ ਹੋ ਜਾਂਦਾ ਹੈ। ਇਹ ਸਬਕ, ਜੋ ਭਗਤ ਰਵਿਦਾਸ ਜੀ ਨੇ ਅਤੇ ਸਾਰੇ ਗੁਰੂ ਸਾਹਿਬਾਨ ਨੇ ਸਮਝਾਇਆ, ਅੱਜ ਵੀ ਓਨਾ ਹੀ ਸਹੀ ਹੈ ਤੇ ਆਉਣ ਵਾਲੀ ਹਰ ਸਦੀ ਵਿਚ ਓਨਾ ਹੀ ਵਜ਼ਨਦਾਰ ਰਹਿਣ ਵਾਲਾ ਹੈ।

ਅਸੀਂ ਉਨ੍ਹਾਂ ਦੀ ਸੋਚ ਉੱਤੇ ਕਦੋਂ ਖਰੇ ਉਤਰਾਂਗੇ, ਇਹ ਹੁਣ ਸਾਡੇ ਉੱਤੇ ਹੈ। ਜਦੋਂ ਧਾਰਮਿਕ ਥਾਵਾਂ ਅਤੇ ਸ਼ਮਸ਼ਾਨਘਾਟਾਂ ਵਿਚ ਊਚ-ਨੀਚ ਦੇ ਵਿਤਕਰੇ ਬੰਦ ਹੋਏ, ਉਦੋਂ ਹੀ ਸਹੀ ਮਾਅਣਿਆਂ ਵਿਚ ਅਸੀਂ ਖਰੇ ਇਨਸਾਨ ਬਣਾਂਗੇ ਤੇ ਉੱਤਮ ਜੀਵਨ ਜੀਅ ਰਹੇ ਹੋਵਾਂਗੇ। ਨਹੀਂ ਤਾਂ ਸਿਰਫ਼ ਜੰਮਣ ਤੋਂ ਮਰਨ ਤੱਕ ਦਾ ਸਫ਼ਰ, ਹਉਮੈ ਦੀਆਂ ਤਾਰਾਂ ਵਿਚ ਜਕੜੇ ਹੋਏ ਹੀ ਸਵਾਸ ਤਿਆਗ ਜਾਵਾਂਗੇ!

ਜੇ ਵਕਤੀ ਸਲਾਮਾਂ ਕਰਵਾਉਣੀਆਂ ਹਨ ਤਾਂ ਗ਼ਰੂਰ ਦੇ ਪਲ ਛਿਣ ਦੇ ਸਮੇਂ ਤੱਕ ਸੀਮਤ ਰਹਿਣਗੀਆਂ, ਪਰ ਜੇ ਸਦੀਆਂ ਤੱਕ ਲੋਕਾਂ ਦੇ ਮਨਾਂ ਵਿਚ ਵਾਸ ਕਰਨਾ ਹੈ ਤਾਂ ਭਗਤ ਰਵਿਦਾਸ ਜੀ ਦੀ ਸਿੱਖਿਆ ਨੂੰ ਅਪਣਾਉਣਾ ਪਵੇਗਾ ਤੇ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਜੀਵਨ-ਜਾਚ ਦਰਸਾਉਂਦੀਆਂ ਮਾਨਵ-ਕਲਿਆਣਕਾਰੀ ਸਿੱਖਿਆਵਾਂ ਨੂੰ ਜੀਵਨ ਦਾ ਆਧਾਰ ਬਣਾਉਣਾ ਪਵੇਗਾ।

ਜਿੱਥੇ ਊਚ-ਨੀਚ ਦਾ ਵਿਕਤਰਾ ਖ਼ਤਮ ਕੀਤਾ ਗਿਆ, ਉੱਥੇ ਗੁਰੂ ਗ੍ਰੰਥ ਸਾਹਿਬ ਵਿਚ ਵੱਖੋ-ਵੱਖ ਧਰਮਾਂ ਦੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕਰ ਕੇ ਹਰ ਧਰਮ ਨੂੰ ਇੱਜ਼ਤ ਬਖ਼ਸ਼ੀ ਗਈ। ਜੇ ਵਿਰੋਧ ਹੈ ਤਾਂ ਸਿਰਫ਼ ਵੱਖੋ-ਵੱਖ ਧਰਮਾਂ ਦੇ ਮੋਢੀਆਂ ਵੱਲੋਂ ਰਚਾਏ ਕਰਮ ਕਾਂਡਾਂ ਦਾ, ਜੋ ਗ਼ਰੀਬ ਜਨਤਾ ਨੂੰ ਲੁੱਟਣ ਅਤੇ ਅਧੀਨ ਰੱਖਣ ਦਾ ਜ਼ਰੀਆ ਬਣਾਏ ਗਏ ਸਨ!
ਇੱਕ ਆਖ਼ਰੀ ਸਵਾਲ ਹੈ-ਕੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਭਗਤ ਰਵਿਦਾਸ ਜੀ ਦੀ ਬਾਣੀ ਅੱਗੇ ਨਤਮਸਤਕ ਹੋਣ ਵਾਲੇ ਆਪਣੀ ਅਸਲ ਜ਼ਿੰਦਗੀ ਵਿਚ ਹਾਲੇ ਵੀ ਮਨਾਂ ਵਿਚ ਕੋਈ ਵਿਕਤਰਾ ਤਾਂ ਨਹੀਂ ਪਾਲੀ ਬੈਠੇ? ਕੀ ਜਾਤ-ਪਾਤ ਵਾਲਾ ਦੈਂਤ ਹੋਰ ਵਧ ਫੁੱਲ ਕੇ ਧਰਮ ਨੂੰ ਹੀ ਹੜੱਪ ਕਰਨ ਵੱਲ ਤਾਂ ਨਹੀਂ ਤੁਰ ਪਿਆ?

ਬਿਬੇਕਤਾ ਨੂੰ ਉੱਤਮ ਦਰਜਾ ਦਿੰਦਿਆਂ ਜੋ ਭਗਤ ਰਵਿਦਾਸ ਜੀ ਨੇ ਉਚਾਰਿਆ, ਵਰਣਨਯੋਗ ਹੈ :

- ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕ
(ਅੰਗ 658)

- ਮਾਧੋ ਅਬਿਦਿਆ ਹਿਤ ਕੀਨ॥ ਬਿਬੇਕ ਦੀਪ ਮਲੀਨ॥
(ਅੰਗ 486)

- ਹਮ ਬਡ ਕਬਿ ਕੁਲੀਨ ਹਮ ਪੰਡਿਤ ਹਮ ਜੋਗੀ ਸੰਨਿਆਸੀ॥
ਗਿਆਨੀ ਗੁਨੀ ਸੂਰ ਹਮ ਦਾਤੇ ਇਹ ਬੁਧਿ ਕਬਹਿ ਨ ਨਾਸੀ॥

(ਅੰਗ 974)

- ਮਾਟੀ ਕੋ ਪੁਤਰਾ ਕੈਸੇ ਨਚਤੁ ਹੈ॥
ਦੇਖੈ ਦੇਖੈ ਸੁਨੈ ਬੋਲੈ ਦਉਰਿਓ ਫਿਰਤੁ ਹੈ॥
ਜਬ ਕਛੁ ਪਾਵੈ ਤਬ ਗਰਬੁ ਕਰਤੁ ਹੈ॥
ਮਾਇਆ ਗਈ ਤਬ ਰੋਵਨੁ ਲਗਤੁ ਹੈ॥

(ਅੰਗ 487)

- ਰਵਿਦਾਸੁ ਭਣੈ ਜੋ ਜਾਣੈ ਸੋ ਜਾਣੁ
ਸੰਤ ਅਨੰਤਹਿ ਅੰਤਰੁ ਨਾਹੀ॥

(ਅੰਗ 486)

- ਜੋ ਦਿਨ ਆਵਹਿ ਸੋ ਦਿਨ ਜਾਹੀ
ਕਰਨਾ ਕੂਚੁ ਰਹਨੁ ਥਿਰੁ ਨਾਹੀ॥

(ਅੰਗ 793)

- ਜੈਸਾ ਰੰਗ ਕਸੁੰਭ ਕਾ ਤੈਸਾ ਇਹੁ ਸੰਸਾਰੁ
ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ॥

(ਅੰਗ 346)

- ਮਾਧਵੇ ਕਿਆ ਕਹੀਐ ਭ੍ਰਮੁ ਐਸਾ॥
ਜੈਸਾ ਮਾਨੀਐ ਹੋਇ ਨ ਤੈਸਾ॥ ਰਹਾਉ॥
ਨਰਪਤਿ ਏਕੁ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ॥
ਅਛਤ ਰਾਜ ਬਿਛੁਰਤ ਦੁਖੁ ਪਾਇਆ ਸੋ ਗਤਿ ਭਈ ਹਮਾਰੀ॥

(ਅੰਗ 657)

- ਜੇ ਓਹੁ ਅਠਸਠਿ ਤੀਰਥ ਨ੍ਰਾਵੈ॥
ਜੇ ਓਹੁ ਦੁਆਦਸ ਸਿਲਾ ਪੂਜਾਵੈ॥
ਜੇ ਓਹੁ ਕੂਪ ਤਟਾ ਦੇਵਾਵੈ॥
ਕਰੈ ਨਿੰਦ ਸਭ ਬਿਰਥਾ ਜਾਵੈ॥
ਸਾਧ ਕਾ ਨਿੰਦਕੁ ਕੈਸੇ ਤਰੈ॥
ਸਰਪਰ ਜਾਨਹੁ ਨਰਕ ਹੀ ਪਰੈ॥

(ਅੰਗ 875)

ਹੁਣ ਪਾਠਕ ਹੀ ਫ਼ੈਸਲਾ ਕਰਨ ਕਿ ਏਨੇ ਗਿਆਨਵਾਨ ਭਗਤ ਨੂੰ ਸਮਝਣ ਲਈ ਕੀ ਪੂਰੀ ਜ਼ਿੰਦਗੀ ਵੀ ਘੱਟ ਨਹੀਂ ਹੈ? ਉਨ੍ਹਾਂ ਦੀ ਸਿੱਖਿਆ ਦਾ ਕੁੱਝ ਹਿੱਸਾ ਹੀ ਜ਼ਿੰਦਗੀ ਦਾ ਆਧਾਰ ਬਣਾ ਲਈਏ ਤਾਂ ਬੇੜਾ ਪਾਰ ਹੋ ਸਕਦਾ ਹੈ। ਹੋਰ ਕੁੱਝ ਨਹੀਂ ਤਾਂ ਘੱਟੋ-ਘੱਟ ਨਿੰਦਿਆ ਕਰਨੀ ਹੀ ਤਿਆਗ਼ ਦੇਈਏ। ਇਹ ਤਾਂ ਆਪਣੇ ਹੀ ਹੱਥ ਹੈ!

ਡਾ. ਹਰਸ਼ਿੰਦਰ ਕੌਰ, ਐਮ. ਡੀ.,
ਬੱਚਿਆਂ ਦੀ ਮਾਹਰ,
28, ਪ੍ਰੀਤ ਨਗਰ, ਲੋਅਰ ਮਾਲ
ਪਟਿਆਲਾ। ਫੋਨ ਨੰ: 0175-2216783

 
 

           

2010-2012

hore-arrow1gif.gif (1195 bytes)

0065ਐਸੀ ਲਾਲ ਤੁਝ ਬਿਨੁ ਕਉਨੁ ਕਰੈ
ਡਾ. ਹਰਸ਼ਿੰਦਰ ਕੌਰ, ਪਟਿਆਲਾ
0064੧੩ ਜਨਵਰੀ ‘ਤੇ ਵਿਸ਼ੇਸ਼ - ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਗਿਆਨੀ ਜਨਮ ਸਿੰਘ  ਸ੍ਰੀ ਨਨਕਣਾ ਸਾਹਿਬ
0063ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ
ਉਜਾਗਰ ਸਿੰਘ, ਪਟਿਆਲਾ
0062ਤੰਤੀ ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’
sangeetਗੁਰਬਾਣੀ ਸੰਗੀਤ ਦਾ ਉਦੇਸ਼
ਮਨਿੰਦਰ ਸਿੰਘ, ਕਾਲਗਰੀ, ਕਨੇਡਾ
namdevਸ਼੍ਰੋਮਣੀ ਭਗਤ ਨਾਮਦੇਵ ਜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
baba deepਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਧਰਮ ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ
ਚਾਰ ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ
ਸ਼ਹੀਦੀ ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ? - ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ
ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
  - ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20018, 5abi.com