WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ


 

ਪੰਜਾਬੀ ਭਾਸ਼ਾ ਵਿਚ ਸ਼ਬਦਾਂ ਦੇ ਉਚਾਰਨ ਕਰਨ ਵਿਚ ਬਹੁਤ ਫਰਕ ਹੈ। ਇਹ ਫਰਕ ਕੁਝ ਥਾਂਵਾ ਦੇ ਫਰਕ ਦੇ ਅਧਾਰ ਤੇ ਕੁਝ ਬੋਲੀ ਦੇ ਅਧਾਰ ਤੇ ਕੁਝ ਉਚਾਰਨ ਦੇ ਅਧਾਰ ਤੇ ਅਤੇ ਕੁਝ ਬਣੇ ਸੁਭਾਅ ਦੇ ਸਦਕਾ ਮਿਲਦਾ ਹੈ। ਪਰ ਸ਼ਬਦ ਜਦੋਂ ਲਿਖਤ ਦੇ ਰੂਪ ਵਿਚ ਆਵੇ ਤਾਂ ਉਸਦੇ ਮੂਲ ਰੂਪ ਨੂੰ ਮੁਖ ਰੱਖ ਕੇ ਹੀ ਉਚਾਰਨ ਕਰਨਾ ਸਹੀ ਤਾਰੀਕਾ ਹੈ।

ਜਦੋ ਅਸੀ ਗੁਰਬਾਣੀ ਦਾ ਪਾਠ ਪਠਨ ਕਰਦੇ ਹਾਂ ਜਾਂ ਕੀਰਤਨ ਕਥਾ ਕਰਦੇ ਹਾਂ ਉਸ ਵਕਤ ਤਾਂ ਇਸ ਗਲ ਦਾ ਬਹੁਤ ਹੀ ਧਿਆਨ ਰਖਨ ਦੀ ਲੋੜ ਹੈ। ਜਿਵੈਂ ਸ਼ਬਦ ਅਲਹ ਹੈ, ਜਿਸ ਦੇ ਅਰਥ ਹਨ ਪ੍ਰਮਾਤਮਾਂ, ਵਾਹਿਗੁਰੂ ,ਰਬ ,ਗਾਢ ਅਗੋ ਇਸਦਾ ਫਿਰ ਇਹ ਭਾਵ ਹੈ-ਸ਼ਕਤੀ, ਪਾਵਰ ,ਨੂਰ, ਨਾ ਪਕੜ ਵਿਚ ਆਉਣ ਵਾਲਾ। ਇਸਲਾਮ ਦੇ ਅੰਦਰ ਇਸ ਦਾ ਨਾਮ ਅਲਹ ਰਖਿਆ ਗਿਆ, ਅਲਹ ਦਾ ਅਰਥ ਜੋ ਦੇਖਿਆ ਨਾ ਜਾਵੇ। ਸਮਝਣ ਲਈ ਇਸਨੂੰ ਭੀ ਸੰਧੀ ਸ਼ੇਧ ਕਰਨਾ ਪਵੇਗਾ।ਜੋ ਇਸ ਤਰਹਾਂ ਬਣੇਗਾ। ਅ+ਲਹ ਪੰਜਾਬੀ ਭਾਸ਼ਾ ਵਿਚ ਬਹੁਤ ਵਾਰ ਇਹ ਵੇਖਣ ਵਿਚ ਆਇਆ ਹੈ ਜਿਸ ਸ਼ਬਦ ਦੇ ਅਗੇ ਅ-ਅਖਰ ਆ ਜਾਵੇ ਉਸ ਸਬਦ ਦਾ ਅਰਥ ਨਿਸ਼ੇਦ ਹੋ ਜਾਦਾਂ ਹੈ। ਜਿਵੇ ਸ਼ਬਦ ਗਿਆਨ ਹੈ ਜਿਸ ਦਾ ਭਾਵ ਹੈ ਜਾਣਕਾਰੀ ਸਮਝ ਸੋਝੀ ਆਦਿ। ਪਰ ਜਦੋ ਹੀ ਗਿਆਨ ਦੇ ਅਗੇ ”ਅ” ਆ ਲਗਦਾ ਹੈ ਤਾਂ ਉਹ ਹੀ ਸ਼ਬਦ ਨਿਸ਼ੇਦ ਹੋ ਗਿਆ। ਸ਼ਬਦ ਬਣ ਗਿਆ ਅਗਿਆਨ ਭਾਵ ਬੇ ਸਮਝ ਅਨਜਾਣ, ਨਾ ਜਾਣਕਾਰੀ। ਇਥੇ ਲਹ ਦਾ ਅਰਥ ਹੈ ਦੇਖਨਾ ਜੇ ਲਹ ਦੇ ਅਗੇ ਅ ਲਗ ਗਿਆ ਹੈ ਤਾਂ ਅਰਥ ਬਣ ਜਾਵੇਗਾ ਜੋ ਦੇਖਿਆ ਨਾ ਜਾਵੇ। ਰਬ ਹੈ ਹੀ ਐਸਾ ਜੋ ਵੇਖਿਆ ਨਹੀ ਜਾਦਾਂ। ਜੋ ਪਕੜ ਵਿਚ ਨਹੀ ਆਉਦਾਂ। ਜਿਸਦਾ ਕੋਈ ਰੰਗ ਰੂਪ ਨਹੀ। ਜੋ ਉਤਮ ਪੁਰਖ ਹੈ। ਇਸੇ ਤਰ੍ਹਾਂ ਕੁਝ ਹੋਰ ਭੀ ਸ਼ਬਦ ਹਨ ਜਿਵੇਂ ਅਕਾਲ। ਕਾਲ ਦਾ ਅਰਥ ਮੌਤ ,ਅਕਾਲ ਜੋ ਮਰਦਾ ਨਹੀ । ਅਧਰਮੀ ਜਿਸਦਾ ਕੋਈ ਧਰਮ ਨਾ ਹੋਵੇ ,ਧਰਮੀ ਧਰਮ ਨੂੰ ਧਾਰਨ ਕਰਨ ਵਾਲਾ। ਨੀਤ ਤੇ ਅਨੀਤ, ਨੀਤ ਨੀਤੀਵਾਨ, ਅਨੀਤ ਜਿਹੜਾ ਨੀਤੀ ਨਾ ਜਾਣਦਾ ਹੋਵੇ।

ਸ਼ਬਦ ਅਲਹ ਜਿਸਦੇ ਸਬੰਧ ਵਿਚ ਮੈ ਅੱਜ ਆਪ ਸਭ ਨਾਲ ਵਿਚਾਰ ਕਰਨੀ ਚਾਹੁੰਦਾਂ ਹਾਂ।

ਗੁਰਬਾਣੀ ਵਿਚ ਇਹ ਸ਼ਬਦ ਪ੍ਰਮਾਤਮਾਂ ਦੇ ਸਬੰਧ ਵਿਚ ਬਹੁਤ ਵਾਰ ਆਇਆ ਹੈ ਔਰ ਤਿੰਨ ਰੂਪਾਂ ਵਿਚ ਆਇਆ ਹੈ। ਅਲਹ, ਅਲਹੁ ਅਲਹਿ। ਇਹ ਤਿਨਾਂ ਰੂਪਾਂ ਵਿਚ ਉਤਮ ਪੁਰਖ ਅਲ੍ਹਾ ਹੀ ਰਹਿਣਾ ਹੈ ਇਸ ਨੂੰ ਅਲੋ ਜਾਂ ਅਲੇ ਨਹੀ ਪੜਿਆ ਜਾ ਸਕਦਾ। ਜਿਵੇਂ ਗੁਰਬਾਣੀ ਵਿਚ ਹੀ ਅਸੀ ਸ਼ਬਦ ਨਾਨਕ ਪੜਦੇ ਹਾਂ ਤੇ ਨਾਨਕ ਦੇ ਭੀ ਤਿਨੰ ਰੂਪ ਹਨ, ਪਹਿਲਾ ਨਾਨਕ , ਨਾਨਕੁ, ਫਿਰ ਨਾਨਕਿ ਇਨਾਂ ਤਿਨ੍ਹਾਂ ਹੀ ਰੂਪਾ ਵਿਚ ਅਸੀ ਸਾਰੇ ਇਸ ਸ਼ਬਦ ਨੂੰ ਨਾਨਕ ਹੀ ਪੜਦੇ ਹਾਂ ਔਕੜ ਵਾਲੇ ਨਾਨਕੁ ਨੂੰ ਅਜ ਤੱਕ ਕਿਸੇ ਨੇ ਭੀ ਨਾਨਕੋ ਨਹੀ ਪੜਿਆ ਤੇ ਨਾ ਹੀ ਸਿਹਾਰੀ ਵਾਲੇ ਨਾਨਕਿ ਸ਼ਬਦ ਨੂੰ ਕਿਸੇ ਨੇ ਨਾਨਕੇ ਪੜਿਆ ਹੈ। ਪਰ ਔਕੜ ਵਾਲੇ ਅਲਹੁ ਸ਼ਬਦ ਨੂੰ ਅਲੋ ਤੇ ਸਿਹਾਰੀ ਵਾਲੇ ਅਲਹਿ ਸ਼ਬਦ ਨੂੰ ਅਲੇ ਕਿਊ ਪੜਿਆ ਜਾਂਦਾਂ ਹੈ।

ਕਿਉਂਕਿ ਵਾਹਿਗੁਰੂ ਜੀ ਉਤਮ ਪੁਰਖ ਹਨ। ਕਰਤਾ ਪੁਰਖ ਹਨ। ਸਭ ਤੋਂ ਵਡੇ ਹਨ। ਹਰ ਪਖੋਂ ਸਤਿਕਾਰ ਯੋਗ ਹਨ। ਇਸ ਕਰਕੇ ਕਾਵਿ ਰੂਪ ਵਿਚ ਆਏ ਉਸ ਦੇ ਅਲਹੁ ਸਰੂਪ ਨੂੰ ਅਲੋ ਪੜੀਐ ਜਾਂ ਅਲਹਿ ਵਾਲੇ ਸਰੂਪ ਅਲੇ ਪੜੀਐ ਇਹ ਠੀਕ ਨਹੀ। ਪੰਜਾਬੀ ਵਿਆਕਰਣ ਨਾਲੋਂ ਗੁਰਬਾਣੀ ਵਿਆਕਰਣ ਵਖਰਾ ਹੈ। ਗੁਰਬਾਣੀ ਕਾਵਿ ਰੂਪ ਹੋਣ ਕਰਕੇ ਇਸਦੀਆਂ ਲਗਾਂ ਮਾਤਰਾਂ ਨੂੰ ਸਮਝਣਾ ਪਵੇਗਾ ਤਾਂ ਹੀ ਅਸੀ ਸ਼ੁਧ ਪਾਠ ਕਰ ਸਕਾਗੇ। ਗੁਰੂ ਸਭ ਨੂੰ ਸੁਮਤ ਬਖਸ਼ਨ ਜੀ। ਆਪ ਜੀ ਅਪਣੇ ਵੀਚਾਰ ਭੀ ਦਸਣ ਦੀ ਕਿਰਪਾ ਕਰਨੀ ਜੀ ।ਬਹੁਤ ਧੰਨਵਾਦੀ ਹੋਵਾਗਾ ਜੀ।

ਦਾਸ ਦਲੇਰ ਸਿੰਘ ਜੋਸ਼ (ਲੁਧਿ)
ਫੋਨ ਦੇਸ਼-0919888151686
ਯੂ;ਕੇ 00447448068101ਅਤੇ078 02411387

05/04/2013

           

2010-2012

hore-arrow1gif.gif (1195 bytes)

ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”

ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20013, 5abi.com