WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

੧੩ ਜਨਵਰੀ ‘ਤੇ ਵਿਸ਼ੇਸ਼ - ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਗਿਆਨੀ ਜਨਮ ਸਿੰਘ  ਸ੍ਰੀ ਨਨਕਣਾ ਸਾਹਿਬ  (13/01/2021)

 


ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਧਾਰਮਿਕ ਅਕੀਦਿਆਂ ਵਿਚ ਪਿਆਰ ਤੇ ਵਿਸ਼ਵਾਸ਼ ਦੀ ਨੀਂਹ

ਹਰਿਮੰਦਰ ਕੀ ਨੀਂਵ ਕੀ ਈਂਟ ਦੇ ਰਹੀ ਹੈ ਗਵਾਹੀ,
ਕਿ ਅਹਿਲੇ ਮਜ਼ਾਹਬ ਮੇਂ ਕਭੀ ਦੋਸਤੀ ਮੁਸਕਰਾਈ ਥੀ।


0064ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਸਿੱਖ ਕੌਮ ਦਾ ਸੱਭ ਤੋਂ ਵੱਡਾ ਕੇਂਦਰ ਹੈ। ਇਹ ਐਸਾ ਨਗਰ ਹੈ, ਜੋ ਗੁਰੂ ਸਾਹਿਬ ਨੇ ਸਿੱਖ ਮਾਡਲ  ਨਗਰ ਵਜੋਂ ਵਸਾਇਆ। ਇਸ ਦਾ ਪਹਿਲਾ ਨਾਂ “ਗੁਰੂ ਕਾ ਚੱਕ” ਸੀ। ਇਸ ਨੂੰ ਵਸਾਉਣ ਵਾਸਤੇ ਸ੍ਰੀ ਗੁਰੂ ਰਾਮਦਾਸ ਜੀ ਨੇ ਸੁਲਤਾਨ ਵਿੰਡ, ਤੁੰਗ, ਗਿਲਵਾਲੀ ਪਿੰਡਾਂ ਦੇ ਜ਼ਿੰਮੀਦਾਰਾਂ ਤੋਂ ੭੦੦ ਅਕਬਰੀ ਰੁਪਏ ਦੇ ਕੇ ਜ਼ਮੀਨ ਖਰੀਦੀ ਸੀ। ਇਸੀ ਜਗ੍ਹਾ ਰੱਬ ਦੇ ਘਰ ਹਰਿਮੰਦਰ ਸਾਹਿਬ ਦੀ ਨੀਂਹ ਸੂਫੀ ਦਰਵੇਸ਼ ਹਜ਼ਰਤ ਸਾਂਈ ਮੀਆਂ ਮੀਰ ਜੀ ਨੇ ੧੩ ਅਪ੍ਰੈਲ ੧੫੮੯ ਨੂੰ ਰੱਖੀ, ਜਿਨ੍ਹਾਂ ਦੇ ਦਿਲ ਵਿਚ ਗੁਰੂ ਅਰਜਨ ਦੇਵ ਜੀ ਬਾਰੇ ਵੱਡਾ ਸਤਿਕਾਰ ਸੀ ਅਤੇ ਇਹ ਦੋਨੋਂ ਮਹਾਪੁਰਸ਼ ਅਧਿਆਤਮਮਿਕ ਸਾਂਝ ਕਾਰਨ ਇਕ ਦੂਜੇ ਦੇ ਬਹੁਤ ਨੇੜੇ ਸਨ, ਪਰਮ ਮਿੱਤਰ ਸਨ।

ਮੀਆਂ ਮੀਰ ਜੀ ਦੀ ਗੱਦੀ ਦੇ ਮੌਜੂਦਾ ਗੱਦੀਨਸ਼ੀਨ ਪੀਰ ਕਾਦਰੀ ਅਨੁਸਾਰ ਇਹ ਦੋਸਤੀ ਦਾ ਰਿਸ਼ਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਤੋਂ ਪ੍ਰਾਰੰਭ ਹੋਇਆ ਕਿਉਂਕਿ ਜਦ ਮੀਆਂ ਮੀਰ ਜੀ ਲਾਹੌਰ ਅਨਾਰਕਲੀ ਮੁਹੱਲੇ ਕੋਲ ਆ ਕੇ ਆਬਾਦ ਹੋਏ ਤਾਂ ਉਹ ਅਕਸਰ ਚੂਨਾ ਮੰਡੀ ਲਾਹੌਰ ਵਿਖੇ ਤਸ਼ਰੀਫ਼ ਰੱਖ ਰਹੇ ਗੁਰੂ ਰਾਮਦਾਸ ਜੀ ਪਾਸ ਮਿਲਣ ਤੇ ਰੱਬੀ ਨੂਰ ਦੀਆਂ ਰਮਜ਼ਾਂ ਸਾਂਝੀਆਂ ਕਰਨ ਜਾਂਦੇ ਹੁੰਦੇ ਸਨ।

ਪੀਰ ਜੀ ਅਨੁਸਾਰ ਉਸ ਵਕਤ ਵੀ ਗੁਰੂ ਰਾਮਦਾਸ ਜੀ ਦੀ ਇੱਛਾ ਸੀ ਕਿ ਉਹ ਇਕ ਅਜਿਹੇ ਹਰਿਮੰਦਰ ਦਾ ਨਿਰਮਾਣ ਕਰਨਾ ਚਾਹੁੰਦੇ ਹਨ ਜਿਹੜਾ ਹਰ ਕਿਸੇ ਮਨੁੱਖ ਲਈ ਬਿਨਾ ਕਿਸੇ ਭੇਦ ਭਾਵ ਦੇ ਖੁਲ੍ਹਾ ਹੋਵੇ ਤੇ ਉਸਦੀ ਨੀਂਹ ਵੀ ਉਹ ਕਿਸੇ ਉੱਚ ਪਾਏ ਦੇ ਰੱਬ ਦੇ ਭਗਤ ਤੋਂ ਰਖਵਾਣਾ ਚਾਹੁੰਦੇ ਸਨ। ਇਸ ਲਈ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ੧੫੮੯  ਈ. ਨੂੰ ਹਰਿਮੰਦਰ ਸਾਹਿਬ ਦੀ ਉਸਾਰੀ ਕਰਨ ਦੀ ਵਿਉਂਤ ਤੇ ਅਮਲ ਕਰਨਾ ਚਾਹਿਆ ਤਾਂ ਉਸਦੀ ਨੀਂਹ ਰੱਖਣ ਲਈ ਉਨ੍ਹਾਂ ਨੇ ਹਜ਼ਰਤ ਮੀਆਂ ਮੀਰ ਜੀ ਦੀ ਹੀ ਚੋਣ ਕੀਤੀ।

੧੦੧ ਸਿੱਖਾਂ ਨੂੰ ਬੜੇ ਚਾਅ ਨਾਲ ਲਾਹੌਰ ਵਿਖੇ ਮੀਆਂ ਮੀਰ ਜੀ ਨੂੰ ਸਤਿਕਾਰ ਨਾਲ ਅੰਮ੍ਰਿਤਸਰ ਲਿਆਉਣ ਲਈ ਭੇਜਿਆ ਗਿਆ ਜਿਨ੍ਹਾਂ ਨੇ ਪੀਰ ਜੀ ਨੂੰ ਇਕ ਪਾਲਕੀ ਵਿਚ ਬਿਰਾਜਮਾਨ ਕਰਕੇ ਲਾਹੌਰ ਤੋਂ ਅੰਮ੍ਰਿਤਸਰ ਤਕ ਆਪਣਾ ਮੋਢਾ ਦੇ ਕੇ ਲਿਆਂਦਾ। ਗੁਰੂ ਜੀ ਆਪਣੇ ਸਿੱਖਾਂ ਦੇ ਇਸ ਸਤਿਕਾਰੀ ਕਰਮ ਤੋਂ ਬਹੁਤ ਖੁਸ਼ ਹੋਏ। ਨੀਂਹ ਰੱਖਣ ਦਾ ਕਾਰਜ ਬੜੇ ਹੀ ਸਤਿਕਾਰੀ ਤੇ ਮਲਹਾਰੀ ਢੰਗ ਨਾਲ ਨੇਪਰੇ ਚੜ੍ਹਿਆ ਅਤੇ ਇਵੇਂ ਰੱਬ ਦੇ ਘਰ ਦੀ ਨੀਂਹ ਰੱਖਣ ਦੇ ਕਰਮ ਨਾਲ ਦੋ ਧਰਮਾਂ ਦਾ ਇਕ ਅਦੁੱਤੀ ਮੇਲ ਹੋਇਆ, ਸਦ ਭਾਵਨਾ ਬਣੀ ਤੇ ਰੱਬ ਦੀ ਜ਼ਾਤ ਨੂੰ ਪਿਆਰ ਕਰਨ ਵਾਲੇ ਇਨਸਾਨ  ਇਕ ਦੂਜੇ ਦੇ ਹੋਰ ਨੇੜੇ ਹੋਏ।ਵਕਤ ਦੇ ਹਾਲਾਤਾਂ ਮੁਤਾਬਕ ਇਹ ਇਕ ਲਾਸਾਨੀ ਸੋਚ ਸੀ ਜਿਸ ਸਦਕਾ ਆਪਸੀ ਪਿਆਰ ਤੇ ਪਰਸਪਰ ਸਨੇਹ ਵਿਕਸਤ ਹੋਣ ਦੇ ਪਿੜ ਮੌਕਲੇ ਹੋਏ।

ਆਖਿਰ ਇੱਕ ਦਿਨ ਉਹ ਵੀ ਆਇਆ ਜਦ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਨੂੰ ਕੱਟੜਪੁਣੇ ਕਾਰਨ ਤੱਤੀਆਂ ਤਵੀਆਂ ਤੇ ਬੈਠਣਾ ਪਿਆ। ਇਹ ਘਨਾਉਣਾਂ ਜ਼ੁਲਮ ਵੇਖ ਕੇ ਮੀਆਂ ਮੀਰ ਜੀ ਦੀ ਰੂਹ ਕੰਬ ਉਠੀ। ਉਨ੍ਹਾਂ ਲਾਹੌਰ ਤੇ ਦਿੱਲੀ ਦੀ ਇੱਟ ਨਾਲ ਇੱਟ ਖੜਕਾ ਦੇਣ ਤੱਕ ਦੀ ਪੇਸ਼ਕਸ਼ ਕੀਤੀ ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਲਈ ਬੇਨਤੀ ਕਰਕੇ ਫਰਮਾਇਆ ਕਿ ਉਹ ਅਕਾਲਪੁਰਖ ਦੇ ਭਾਣੇ ਵਿਚ ਬਹੁਤ ਪ੍ਰਸੰਨ ਹਨ ਇਸ ਲਈ ਕ੍ਰਿਪਾ ਕਰਕੇ ਇਸ ਵਿਚ ਖਲਲ ਨਾ ਪਾਇਆ ਜਾਵੇ।

ਇਹ ਠੀਕ ਹੈ ਹਜ਼ਰਤ ਮੀਆਂ ਮੀਰ ਜੀ ਦੇ ਸਾਹਮਣੇ ਉਨ੍ਹਾਂ ਦੇ ਇੱਕ ਪਰਮ ਮਿੱਤਰ ਤੇ ਰੱਬੀ ਨੂਰ ਨੇ ਅਜ਼ੀਮ ਸਹੀਦੀ ਦਾ ਜਾਮ ਪੀਤਾ ਪਰ ਇਹ ਜੋ ਹਰਿਮੰਦਰ ਦੀ ਨੀਂਹ ਰੱਖਣ ਦੇ ਨਾਲ ਨਾਲ ਧਾਰਮਿਕ ਅਕੀਦਿਆਂ ਵਿਚ ਪਿਆਰ ਤੇ ਵਿਸ਼ਵਾਸ਼ ਦੀ ਨੀਂਹ ਰੱਖੀ ਗਈ, ਉਸ ਤੇ ਯੋਗ ਮਹਿਲ ਦੀ ਉਸਾਰੀ ਬਦਸਤੂਰ ਚਲਦੀ ਰਹੀ।

ਜਦੋਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਉਪਰੰਤ ਛੇਵੇਂ ਪਾਤਸ਼ਾਹ, ਪੀਰੀ ਪੀਰੀ ਦੀਆਂ ਤਲਵਾਰਾਂ ਪਹਿਨ ਕੇ ਗੁਰਗੱਦੀ ਤੇ ਬਿਰਾਜੇ ਤਾਂ ਮੀਆਂ ਮੀਰ ਜੀ ਨੇ ਉਨ੍ਹਾਂ ਨੂੰ ਆਪਣਾ ਸਤਿਕਾਰ ਭੇਜਿਆ। ਮਗਰੋਂ ਗੁਰੂ ਸਾਹਿਬ ਪੀਰ ਜੀ ਨੂੰ ਮਿਲਣ ਲਈ ਲਾਹੌਰ ਗਏ ਤਾਂ ਪੀਰ ਜੀ ਨੇ ਉਨ੍ਹਾਂ ਦੇ ਸਤਿਕਾਰ ਵਿੱਚ ਅੱਗੇ ਹੋ ਕੇ ਉਨ੍ਹਾਂ ਨੂੰ ਘੋੜੇ ਤੋਂ ਆਪ ਉਤਾਰਿਆ ਅਤੇ ਆਪਣੇ ਦੋਨਾਂ ਹੱਥਾਂ ਦੀਆਂ ਤਲੀਆਂ ਉੱਤੇ ਸਤਿਗੁਰਾਂ ਦੇ ਚਰਨਾਂ ਨੂੰ ਸੁਭਾਇਮਾਨ ਕੀਤਾ ਤੇ ਉਸ ਤੋਂ ਮਗਰੋਂ ਹੀ ਸਤਿਗੁਰਾਂ ਦੇ ਚਰਨ ਧਰਤੀ ਨਾਲ ਸਪਰਸ਼ ਕਰ ਸਕੇ।

ਉਸ ਸਮੇਂ ਗੁਰੂ ਸਾਹਿਬ ਦੀ ਉਮਰ ੧੨, ੧੩ ਸਾਲ ਦੀ ਸੀ ਤੇ ਪੀਰ ਜੀ ਆਪਣੀ ਬਜ਼ੁਰਗੀ ਵਿਚ ਸਨ। ਇਸ ਸਤਿਕਾਰ ਨੇ ਦੋਨਾਂ ਅਕੀਦਿਆਂ ਨੂੰ ਹੋਰ ਨੇੜਤਾ ਬਖਸ਼ੀ ਤੇ ਇਵੇਂ ਮਨੁੱਖੀ ਮਨਾਂ ਨੂੰ ਅਧਿਆਤਮਕ ਚਾਨਣ ਪ੍ਰਦਾਨ ਕਰਨ ਹਿਤ ਹਰਿਮੰਦਰ ਦੀ ਨੀਂਹ ਹੋਰ ਮਜਬੂਤ ਹੋਈ, ਪਿਆਰ ਵਿਕਸਤ ਹੋਇਆ।

ਇਹ ਆਪਸੀ ਪਿਆਰ, ਸਤਿਕਾਰ ਤੇ ਅਦਭੁਤ ਸਨੇਹ ਦੀ ਗੱਲ ਉਸ ਸਮੇਂ ਸਿਖਰਾਂ ਛੂਹ ਗਈ ਜਦ ਗਵਾਲੀਅਰ ਕਿਲ੍ਹੇ ਦੀ ਕੈਦ ਵਿਚੋਂ ਗੁਰੂ ਹਰਿਗੋਬਿੰਦ ਸਾਹਿਬ ਨੂੰ ਰਿਹਾਅ ਕਰਵਾਉਣ ਲਈ, ਮੀਆਂ ਮੀਰ ਜੀ ਨੂੰ ਖੁਦ ਚਲ ਕੇ ਜਹਾਂਗੀਰ ਦੇ ਦਰਬਾਰ ਵਿਚ ਜਾਣਾ ਪਿਆ ਤੇ ਉਸਨੂੰ ਖਰੀਆਂ ਖਰੀਆਂ ਸੁਣਾਈਆਂ। ਬਾਦਸ਼ਾਹ ਨੂੰ ਬੜੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ।

ਗੁਰੂ ਜੀ ਸ਼ਾਨ ਨਾਲ ਆਪ ਰਿਹਾਅ ਹੋਏ ਅਤੇ ਕਿਲ੍ਹੇ ਵਿੱਚ ਬੰਦੀ ਦੇ ਤੌਰ ਤੇ ਕੈਦ ਕੀਤੇ ਗਏ ਹੋਰ ੫੨ ਰਾਜਿਆਂ ਨੂੰ ਵੀ ਰਿਹਾਅ ਕਰਵਾ ਲਿਆਏ ਅਤੇ ਗਵਾਲੀਅਰ ਤੋਂ ਅੰਮ੍ਰਿਤਸਰ ਪਹੁੰਚੇ ਤੇ ਹਰਿਮੰਦਰ ਸਾਹਿਬ ਨੂੰ ਬੰਦੀ ਛੋੜ ਦਿਵਸ ਦੇ ਇਸ ਖੁਸ਼ੀਆਂ ਭਰੇ ਅਵਸਰ ਤੇ ਦੀਪ ਮਾਲਾ ਨਾਲ ਨੂਰੋ ਨੂਰ ਕਰ ਦਿੱਤਾ ਗਿਆ।

ਇਸ ਕਰਮ ਨਾਲ ਹਰਿਮੰਦਰ ਦੀ ਨੀਂਹ ਹੋਰ ਪੱਕੀ ਹੋਈ, ਆਪਸੀ ਸਨੇਹ ਮਜ਼ਬੂਤ ਹੋਇਆ।

ਅੱਜ ਦੇ ਦਿਨ ੧੩ ਜਨਵਰੀ ਨੂੰ ਆਓ ! ਰਲ-ਮਿਲ ਕੇ ਅਰਦਾਸਾਂ ਕਰੀਏ ਕਿ ਪਿਆਰ ਤੇ ਮਾਨਵੀ ਬਿਹਤਰੀ ਨੂੰ ਮੁੱਖ ਰੱਖ ਕੇ ਗੁਰੂ ਅਰਜਨ ਦੇਵ ਜੀ ਅਤੇ ਸੱਯਦ ਹਜ਼ਰਤ ਮੀਆਂ ਮੀਰ ਜੀ ਦੀ ਆਪਸੀ ਨਿਕਟਤਾ ਦਾ ਲਖਾਇਕ ਇਹ ਹਰਿਮੰਦਰ, ਮਨੁੱਖ ਮਾਤਰ ਲਈ ਖੁਸ਼ੀਆਂ ਖੇੜਿਆਂ ਅਤੇ ਅਧਿਆਤਮਕ, ਰੂਹਾਨੀ ਉਚਾਈਆਂ ਪ੍ਰਦਾਨ ਕਰਨ ਲਈ ਸਦਾ ਤਤਪਰ ਰਹੇ ਅਤੇ ਇਥੋਂ ਉਤਪੰਨ ਹੁੰਦੀ ਹਰ ਧੁਨੀ, ਹਰ ਤਰੰਗ, ਸਰਬੱਤ ਦੇ ਭਲੇ ਦੇ ਸਰਬ ਸਾਂਝੇ ਪੈਗਾਮ ਨੂੰ ਹੋਰ ਬਲ ਪ੍ਰਦਾਨ ਕਰੇ। ਸਰਬੱਤ ਦੇ ਭਲੇ ਲਈ ਨਨਕਾਣਾ ਸਾਹਿਬ ਅਤੇ ਲਾਹੌਰ ਦੀਆਂ ਸਿੱਖ-ਮੁਸਲਿਮ ਆਪਸੀ ਭਾਈਚਾਰੇ ਦੀਆਂ ਨੀਂਹਾਂ ਨੂੰ ਮਜ਼ਬੂਤ ਦੇਖਣ ਵਾਲੀਆਂ ਸੰਗਤਾਂ ਦਾ ਜੱਥਾ ਅੱਜ ਲਾਹੌਰ ਹਜ਼ਰਤ ਸਾਂਈ ਮੀਆਂ ਮੀਰ ਜੀ ਦੇ ਦਰਬਾਰ ਜਾ ਕੇ ਆਪਸੀ ਪਿਆਰ ਤੇ ਵਿਸ਼ਵ ਭਰ ਵਿਚ ਅਮਨ ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਦੀਵਾ ਜਗਾਵੇਗਾ।

ਸੋ ਦਰੁ ਕੈਸੇ ਛੋਡੀਐ
ਜੋ ਦਰੁ ਐਸਾ ਹੋਇ॥


ਗਿਆਨੀ ਜਨਮ ਸਿੰਘ  ਸ੍ਰੀ ਨਨਕਣਾ ਸਾਹਿਬ
ਸੰਪਾਦਕ 'ਸਰਬੱਤ ਦਾ ਭਲਾ ਮੈਗਜ਼ੀਨ' 

 
0064

           

2010-2012

hore-arrow1gif.gif (1195 bytes)

  0064੧੩ ਜਨਵਰੀ ‘ਤੇ ਵਿਸ਼ੇਸ਼ - ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਗਿਆਨੀ ਜਨਮ ਸਿੰਘ  ਸ੍ਰੀ ਨਨਕਣਾ ਸਾਹਿਬ
0063ਮਾਨਵਤਾ ਅਤੇ ਇਨਸਾਨੀਅਤ ਦਾ ਰਖਵਾਲਾ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ
ਉਜਾਗਰ ਸਿੰਘ, ਪਟਿਆਲਾ
0062ਤੰਤੀ ਸਾਜ਼ਾਂ ਨਾਲ ਰਾਗਾਂ ਵਿੱਚ ਗੁਰਬਾਣੀ ਕੀਰਤਨ
ਲਖਵਿੰਦਰ ਜੌਹਲ ‘ਧੱਲੇਕੇ’
sangeetਗੁਰਬਾਣੀ ਸੰਗੀਤ ਦਾ ਉਦੇਸ਼
ਮਨਿੰਦਰ ਸਿੰਘ, ਕਾਲਗਰੀ, ਕਨੇਡਾ
namdevਸ਼੍ਰੋਮਣੀ ਭਗਤ ਨਾਮਦੇਵ ਜੀ
ਕੰਵਲਜੀਤ ਕੌਰ ਢਿੱਲੋਂ, ਤਰਨ ਤਾਰਨ
baba deepਬਾਬਾ ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਧਰਮ ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ
ਚਾਰ ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ
ਸ਼ਹੀਦੀ ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ
ਕੀ ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ? - ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ ਕੀ ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ
ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
  - ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2018, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20018, 5abi.com