|
|
|
ਗੁਰਬਾਣੀ ਸੰਗੀਤ ਦਾ ਉਦੇਸ਼
ਮਨਿੰਦਰ ਸਿੰਘ, ਕਾਲਗਰੀ, ਕਨੇਡਾ
(13/01/2019)
|
|
|
|
ਰਾਗ ਦਾ ਭਾਵ ਹੈ ਅਨੁਰਾਗ ਜਾਂ ਪ੍ਰੇਮ। ਰਾਗ ਉਹ ਸੁਰ ਪ੍ਰਬੰਧ ਹੈ ਜਿਸਦੇ ਸੁਣਨ
ਨਾਲ ਮਨ ਵਿਚ ਪ੍ਰੇਮ ਪੈਦਾ ਹੁੰਦਾ ਹੋਵੇ । ਮਨੁਖ ਦੀ ਸੰਗੀਤ ਪ੍ਰਤੀ ਵਿਸ਼ੇਸ਼ ਖਿੱਚ ਹੈ
ਕਿਉਂਕਿ ਇਸਦੀ ਵਿਆਪਕਤਾ ਦਾ ਖੇਤਰ ਸਮੁੱਚਾ ਜਗਤ ਹੈ । ਜਗਤ ਦੀ ਹਰੇਕ ਚੇਤਨ ਰਚਨਾ
ਵਿਚੋਂ “ਘਟ ਘਟ ਵਾਜਹਿ ਨਾਦ” ਦੀ ਇਲਾਹੀ ਸੰਗੀਤ ਧੁੰਨ ਨਿਕਲ ਰਹੀ ਹੈ।
ਭਗਤੀ ਸੰਗੀਤ ਦਾ ਭਾਰਤੀ ਧਰਮਾ ਨਾਲ ਦਾ ਡੁੰਘਾ ਸੰਬੰਧ ਹੈ: ਆਦਿ ਹਿੰਦੂ ਗ੍ਰੰਥ,
ਵੇਦਾਂ ਦੀਆ ਰਿਚਾਵਾਂ ਨੂੰ ਗਾਉਣ ਲਈ ਸਤ ਸੁਰਾਂ ਸਾਧੀਆ ਗਈਆਂ ਜੋ ਸ਼ਾਸਤ੍ਰੀ ਸੰਗੀਤ
ਦਾ ਆਧਾਰ ਬਣੀਆਂ । ਜੈਨ, ਬੋਧੀ, ਸਿਧ ਨਾਥ ਸਾਧੂਆਂ ਅਤੇ ਦੱਖਣੀ ਭਾਰਤ ਦੇ
ਅਲਵਾਰ ਅਤੇ ਵਾਰਕਰੀ ਧਾਰਮਕ ਸੰਪ੍ਰਦਾਵਾਂ ਵਿਚ ਵੀ ਰਾਗ ਦੁਆਰਾ ਆਪਣੇ ਭਗਤੀ ਪਦ
ਉਪਦੇਸ਼ ਗਾਉਣ ਦੀਆ ਪ੍ਰੰਪਰਾਵਾਂ ਪ੍ਰਚੱਲਤ ਰਹੀਆਂ ਹਨ ।ੰਸ਼ੁਰੂ ਤੋਂ ਹੀ ਭਗਤੀ ਸੰਗੀਤ
ਦੀ ਵਿਸੇਸ਼ ਪ੍ਰੰਪਰਾ ਹਰੇਕ ਭਾਰਤੀ ਧਰਮ ਵਿਚ ਵਿਦਮਾਨ ਹੈ।
ਭਾਰਤੀ ਸੰਗੀਤ ਦੋ
ਪ੍ਰਮੁਖ ਪ੍ਰਕਾਰ ਦਾ ਵਿਕਸਿਤ ਹੋਇਆ;
- ਮਾਰਗੀ ਅਰਥਾਤ ਸ਼ਾਸਤ੍ਰੀ ਸੰਗੀਤ ,
- ਦੇਸੀ ਅਥਵਾ ਲੋਕ ਸੰਗੀਤ।
ਅੱਗੋਂ ਸ਼ਾਸਤ੍ਰ੍ਰੀ ਸੰਗੀਤ ਦੀਆ ਵੀ ਦੋ ਪ੍ਰਮੁਖ ਪ੍ਰਣਾਲੀਆਂ ਹਨ;
- ਉੱਤਰੀ ਅਥਵਾ ਹਿੰਦੁਸਤਾਨੀ ਸੰਗੀਤ, ਅਤੇ
- ਦੱਖਣੀ ਕਰਨਾਟਕੀ ਸੰਗੀਤ ।
ਸ਼ਾਹੀ ਦਰਬਾਰਾਂ ਵਿਚ ਸ਼ਾਸਤ੍ਰੀ ਸੰਗੀਤ ਕਲਾ ਦਾ ਪ੍ਰਚਲਨ ਰਿਹਾ ਜਦਕਿ ਭਗਤਾ,
ਸੰਤਾ, ਸੂਫ਼ੀਆਂ ਨੇ ਆਪਣੇ ਧਾਰਮਕ ਭਾਵਾਂ ਨੂੰ ਲੋਕ ਸੰਗੀਤ ਦੁਆਰਾ ਪ੍ਰਗਟ ਕੀਤਾ।
ਗੁਰੂ ਸਾਹਿਬਾਨ ਨੇ ਮਾਰਗੀ, ਦੇਸੀ, ਉੱਤਰੀ ਤੇ ਦਖਣੀ ਰਾਗ ਪਧਤੀਆ ਦਾ ਸੁੰਦਰ ਸੁਮੇਲ
ਕਰਕੇ 31 ਰਾਗਾਂ ਵਿਚ ਬਾਣੀ ਦੀ ਰਚਨਾ ਕੀਤੀ । ਇਨ੍ਹਾ ਵਿਚ ਤਿਨ ਰਾਗ -ਮਾਝ, ਵਡਹੰਸ
ਤੇ ਤੁਖਾਰੀ ਗੁਰੂ ਸਾਹਿਬਾਨ ਦੀ ਮੌਲਿਕ ਦੇਣ ਹੈ।
ਗੁਰਬਾਣੀ ਰਚਨਾ ਦੇ ਤਿਲੰਗ
ਰਾਗ ਦਾ ਸੰਬੰਧ ਦੱਖਣੀ ਸੰਗੀਤ ਨਾਲ ਹੈ। ਇਸ ਨੂੰ ਤਿਲੰਗ ਪਰਦੇਸ ਨਾਲ ਵੀ ਜੋੜਿਆ
ਜਾਦਾ ਹੈ। ਬਿਲਾਵਲ ਬਹੁਤ ਪੁਰਾਤਨ ਰਾਗ ਹੈ ਜਿਸਦਾ ਸੰਬੰਧ ਉੱਤਰੀ ਅਤੇ ਦੱਖਣੀ ਦੋਹਾਂ
ਸੰਗੀਤ ਪਰੰਪਰਾਵਾਂ ਨਾਲ ਹੈ। ਇਸੇ ਤਰ੍ਹਾਂ ਮਾਰੂ ਰਾਗ ਦਾ ਸੰਬੰਧ ਵੀ ਉੱਤਰੀ ਅਤੇ
ਦੱਖਣੀ ਦੋਹਾਂ ਸੰਗੀਤ ਪ੍ਰੰਪਰਾਵਾ ਨਾਲ ਹੈ। ਕਾਨੜਾ ਰਾਗ ਦਾ ਸੰਬੰਧ ਦਰਬਾਰੀ ਸੰਗੀਤ
ਨਾਲ ਹੈ ਜਦਕਿ ਸਾਰੰਗ ਰਾਗ ਦਾ ਵਿਧਾਨ ਲੋਕ ਗੀਤਾਂ ਦੀ ਪਰੰਪਰਾ ਨਾਲ ਹੋੲਆ ।
ਆਦਿ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਬਾਣੀ ਦੀ ਰਚਨਾ ਰਾਗਬੱਧ ਕੀਤੀ।
ਉਨ੍ਹਾ ਨਾਲ ਭਾਈ ਮਰਦਾਨਾ ਉਨ੍ਹਾਂ ਦੇ ਬਾਣੀ ਗਾਉਣ ਨਾਲ ਆਪਣੀ ਰਬਾਬ ਦੁਆਰਾ ਸੁਰ
ਪੂਰਦਾ ਸੀ। ਮਗਰੋਂ ਵੀ ਬਾਣੀਕਾਰ ਗੁਰੂ ਸਾਹਿਬਾਨ ਨੇ ਰਾਗ ਅਨੁਸ਼ਾਸਨ ਅਨੁਸਾਰ ਆਪਣੀ
ਆਪਣੀ ਬਾਣੀ ਕਲਮਬੰਦ ਕੀਤੀ । ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਸ੍ਰੀ ਗੁਰੂ
ਅਰਜਨ ਦੇਵ ਜੀ ਨੇ ਸਾਰੀ ਬਾਣੀ ਨੂੰ ਰਾਗ ਬੱਧ ਕਰਕੇ ਇਸਦਾ ਸਰੂਪ ਸਥਿਰ ਕਰ ਦਿਤਾ ਤੇ
ਉਨ੍ਹਾ ਇਸਨੂੰ 30 ਰਾਗਾਂ ਅਧੀਨ ਸੰਕਲਿਤ ਕੀਤਾ। ਮਗਰੋਂ ਸ੍ਰੀ ਗੁਰੂ ਤੇਗ ਬਦਾਦਰ ਜੀ
ਨੇ ਇਕ ਹੋਰ ਰਾਗ ਜੈਜੈਵੰਤੀ ਵਿਚ ਗੁਰਬਾਣੀ ਉਚਾਰੀ। ਮਾਰਗੀ ਅਤੇ ਦੇਸ਼ੀ ਰਾਗਾਂ ਦੇ
ਪਰਸਪਰ ਮਿਲਾਪ ਦੁਆਰਾ ਗੁਰੂ ਸਾਹਿਬ ਨੇ ਸਾਮੀ ਅਤੇ ਭਾਰਤੀ ਸਭਿਆਚਾਰਾਂ ਦਾ ਵੀ ਸਹਿਜ
ਸਮਨਵੈ ਕੀਤਾ ਹੈ। 31 ਰਾਗਾਂ ਨਾਲ ਮੇਲ ਕੇ 27 ਹੋਰ ਰਾਗਾਂ ਦਾ ਵਿਧਾਨ ਵੀ ਗੁਰਬਾਣੀ
ਵਿਚ ਕੀਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸੰਗੀਤ ਬੱਧ
ਕਰਦਿਆਂ ਗੁਰੂ ਸਾਹਿਬ ਨੇ ਗੁਰਮਤਿ ਸੰਗੀਤ ਦੀ ਇਕ ਸੁਤੰਤਰ ਪਰੰਪਰਾ ਸਥਾਪਤ ਕੀਤੀ –
ਜਿਸਦੀ ਕਾਰਜ ਪ੍ਰਕ੍ਰਿਆ ਨੂੰ ਕੀਰਤਨ ਕਿਹਾ ਜਾਂਦਾ ਹੈ। ਹਰੇਕ ਰਾਗ ਨੂੰ ਗਾਇਨ ਸ਼ੈਲੀਆ
ਅਨੁਸਾਰ ਨਿਰਧਾਰਤ ਕਰਦਿਆਂ ਅੰਕ, ਰਹਾਉ, ਘਰ, ਜਤਿ ਧੁਨੀ ਆਦਿ ਜੁਗਤਾਂ ਨਿਰਦਿਸ਼ਟ
ਕੀਤੀਆ ਗਈਆਂ। ਰਾਗ ਬਧ ਬਾਣੀ ਵਿਚ ਮਹਿਲਾ ਅੰਕਾਂ ਦੇ ਨਾਲ ਘਰ ਅੰਕ ਵੀ ਦਿਤੇ ਗਏ ਹਨ
ਜੋ ਤਾਲ ਦਾ ਸੂਚਕ ਹਨ। ਇਨ੍ਹਾ ਦੀ ਗਿਣਤੀ ਸਤਾਰਾਂ ਹੈ । ਬਾਣੀ ਦੇ ਪਦਾਂ ਦੇ ਪਹਿਲੇ
ਪਦ ਦੇ ਨਾਲ ਦੋ ਤੁਕਾਂ ਰਹਾਉ ਦੀਆ ਅੰਕਿਤ ਹਨ ਜਿਨ੍ਹਾਂ ਨੂੰ ਸ਼ਾਸਤ੍ਰੀ ਸੰਗੀਤ ਵਿਚ
ਟੇਕ ਕਿਹਾ ਜਾਂਦਾ ਹੈ। ਜਿਸਦਾ ਭਾਵ ਠਹਿਰਨਾ ਜਾਂ ਰੁਕਣਾ ਹੈ । ਇਹ ਤੁਕਾਂ ਸ਼ਬਦ ਦੇ
ਕੇਂਦਰੀ ਭਾਵ ਦੀਆ ਸੂਚਕ ਵੀ ਹਨ। ਕਈ ਵਡੀਆਂ ਬਾਣੀਆਂ ਸੁਖਮਨੀ, ਸਿੱਧ ਗੋਸ਼ਟਿ ਅਥਵਾ
ਓਅੰਕਾਰ ਵਿਚ ਵੀ ਰਹਾਉ ਦੀਆ ਤੁਕਾਂ ਦਰਜ ਹਨ। ਕਈ ਸ਼ਬਦਾਂ ਵਿਚ ਇਕ ਤੋਂ ਵਧੀਕ ਰਹਾਉ
ਦੀ ਤੁਕਾਂ ਵੀ ਅੰਕਿਤ ਹਨ। ਗੁਰੂ ਸਾਹਿਬ ਨੇ ਰਾਗ ਨੂੰ ਸਰੋਤਿਆਂ ਦੇ
ਮਾਨਸਕ ਮਨੋਰੰਜਨ ਦੀ ਥਾਂ ਉਨ੍ਹਾ ਨੂੰ ਪ੍ਰਭੂ ਭਗਤੀ ਦੀ ਵਿਸਮਾਦੀ ਅਵੱਸਥਾ ਵਿਚ
ਲਿਆਉਣ ਦਾ ਉਪਰਾਲਾ ਕੀਤਾ। ਗੁਰਮਤਿ ਸੰਗਤਿ, ਸੰਗੀਤ ਸ਼ਾਸਤ੍ਰੀਆ ਤੋਂ ਹਟਕੇ ਧਰਮ
ਸਾਧਕਾਂ ਵਾਲੀ ਮਾਨਤਾ ਨੂੰ ਪ੍ਰਵਾਨ ਕਰਦਾ ਹੈ ਜਿਸ ਦੁਆਰਾ ਸ੍ਰੋਤਿਆਂ ਦੇ ਮਨ ਵਿਚ
ਨਾਮ ਭਗਤੀ ਦਾ ਸੰਚਾਰ ਹੁੰਦਾ ਹੈ। ਗੁਰੂ ਸਾਹਿਬਾਨ ਨੇ ਰਾਗਾਂ ਵਿਚ ਗੁਰਬਾਣੀ ਰਚਨਾ
ਦਾ ਉਦੇਸ਼ ਵਾਹਿਗੁਰੂ ਦੀ ਭਗਤੀ ਅਥਵਾ ਨਾਮ ਸਿਮਰਨ ਨੂੰ ਦ੍ਰਿੜ ਕਰਨਾ ਹੈ। ਇਸ ਦੁਆਰਾ
ਮਨ ਦੀਆਂ ਮਾਇਕ ਤਿਸ਼ਨਾਵਾਂ ਮਿਟਦੀਆਂ ਹਨ ਅਤੇ ਤੇ ਪ੍ਰਭੂ ਦੇ ਮਿਲਾਪ ਦਾ ਆਨੰਦ
ਪ੍ਰਾਪਤ ਹੁੰਦਾ ਹੈ : ਧੰਨੁ ਸੁ ਰਾਗ ਸੁਰੰਗੜੇ ਆਲਾਪਤ ਸਭ ਤਿਖ ਜਾਇ
॥ ਧੰਨੁ ਸੁ ਜੰਤ ਸੁਹਾਵੜੇ ਜੋ ਗੁਰਮੁਖਿ ਜਪਦੇ ਨਾਉ ॥ (958) ਸਭਨਾ ਰਾਗਾਂ
ਵਿਚਿ ਸੋ ਭਲਾ ਭਾਈ ਜਿਤੁ ਵਸਿਆ ਮਨਿ ਆਇ ॥ (1423)
ਇਸਦੇ ਵਿਪਰੀਤ ਦਰਬਾਰੀ
ਅਤੇ ਲੌਕ ਗੀਤਾ ਵਾਲੇ ਰਾਗਾਂ ਵਿਚ ਮਨੋਵਿਨੋਦ ਲਈ ਗਾਇਨ ਨੂੰ ਸਤਿਗੁਰਾਂ ਨੇ ਮਨ ਦੀਆ
ਵਾਸ਼ਨਾਵਾਂ ਤੇ ਤ੍ਰਿਸ਼ਨਾਵਾਂ ਉਤੇਜਿਤ ਕਰਨ ਵਾਲੇ ਝੂਠੇ ਤੇ ਅਨੈਤਿਕ ਗਾਇਨ ਆਖਿਆ:
ਗਾਵਹਿ ਗੀਤੇ ਚੀਤਿ ਅਨੀਤੇ ॥ ਰਾਗ ਸੁਣਾਇ ਕਹਾਵਹਿ ਬੀਤੇ ॥ ਬਿਨੁ ਨਾਵੈ ਮਨਿ
ਝੂਠੁ ਅਨੀਤੇ ॥ 1 ॥ (414)
ਰਾਗਾਂ ਨੂੰ ਗੁਰੂ ਸਾਹਿਬਾਨ ਨੇ ਪ੍ਰਭੂ ਭਗਤੀ
ਦੁਆਰਾ ਮਨੁੱਖ ਦੇ ਆਾਤਮਿਕ ਵਿਕਾਸ ਦਾ ਸਾਧਨ ਬਣਾਇਆ । ਜਿਨ੍ਹਾ ਦੇ ਗਾਇਨ ਨਾਲ ਮਨ
ਦੀਆਂ ਵਿਕਾਰੀ ਰੁਚੀਆਂ ਦਾ ਦਮਨ ਹੁੰਦਾ ਹੈ ਅਤੇ ਭਗਤੀ ਭਾਵਨਾ ਦਾ ਸੰਚਾਰ ਹੁੰਦਾ ਹੈ।
ਆਪਜੀ ਦੇ ਇਸ ਉਦੇਸ਼ ਦੀ ਬਾਣੀ ਵਿਚ ਥਾਓਂ ਥਾਂਈ ਪੁਸ਼ਟੀ ਕੀਤੀ ਗਈ ਹੈ ਜਿਵੇਂ:
ਗੁਰ ਕੈ ਸਬਦਿ ਅਰਾਧੀਐ ਨਾਮਿ ਰੰਗਿ ਬੈਰਾਗੁ ॥ ਜੀਤੇ ਪੰਚ ਬੈਰਾਈਆ ਨਾਨਕ
ਸਫਲ ਮਾਰੂ ਇਹੁ ਰਾਗੁ ॥3॥ (1425) ਸੋਰਠਿ ਸਦਾ ਸੁਹਾਵਣੀ ਜੇ ਸਚਾ ਮਨਿ ਹੋਇ ॥
ਦੰਦੀ ਮੈਲੁ ਨ ਕਤੁ ਮਨਿ ਜੀਭੈ ਸਚਾ ਸੋਇ ॥(642)
ਇਨ੍ਹਾਂ ਰਾਗਾਂ
ਦੁਆਰਾ ਗੁਰਬਾਣੀ ਗਾਇਨ ਦੇ ਨਾਲ ਮਨ ਵਿਚ ਵਾਹਿਗੁਰੂ ਤੇ ਸਚੇ ਸੁੱਚੇ ਗੁਣਾ ਦਾ
ਪ੍ਰਵੇਸ਼ ਹੁੰਦਾ ਹੈ ਤੇ ਬਿਬੇਕ-ਬੁਧਿ ਪ੍ਰਾਪਤ ਹੁੰਦੀ ਹੈ। ਝੂਠ ਦੀ ਮੈਲ ਸਾਫ਼ ਹੁੰਦੀ
ਹੈ ਅਗਿਆਨ ਦਾ ਹਨੇਰਾ ਮਿਟ ਜਾਂਦਾ ਹੈ ਤੇ ਗੁਰ ਗਿਆਨ ਦਾ ਪ੍ਰਕਾਸ਼ ਹੂੰਦਾ ਹੈ:
ਰਾਗਾ ਵਿਚਿ ਸ੍ਰੀਰਾਗੁ ਹੈ ਜੇ ਸਚਿ ਧਰੇ ਪਿਆਰੁ ॥ ਸਦਾ ਹਰਿ ਸਚੁ ਮਨਿ ਵਸੈ
ਨਿਹਚਲ ਮਤਿ ਅਪਾਰੁ ॥ ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ ॥ ਗੁਰ
ਕੈ ਸਬਦਿ ਕਮਲੁ ਬਿਗਸਿਆ ਤਾ ਸਉਪਿਆ ਭਗਤਿ ਭੰਡਾਰੁ ॥ ਭਰਮੁ ਗਇਆ ਤਾ ਜਾਗਿਆ ਚੂਕਾ
ਅਗਿਆਨ ਅੰਧਾਰੁ ॥ (950)
ਗੁਰਬਾਣੀ ਸ਼ਬਦ ਗਾਇਨ ਦੁਆਰਾ ਸਤਿਗੁਰਾਂ ਦਾ
ਉਪਦੇਸ਼ ਮਨ ਵਿਚ ਦ੍ਰਿੜ ਹੋ ਜਾਂਦਾ ਹੈ ਤੇ ਹੁਕਮ ਰਜ਼ਾਈ ਚਲਣ ਦਾ ਗਾਡੀਰਾਹ ਮਿਲ ਜਾਂਦਾ
ਹੈ:
ਗਉੜੀ ਰਾਗਿ ਸੁਲਖਣੀ ਜੇ ਖਸਮੈ ਚਿਤਿ ਕਰੇਇ ॥ ਭਾਣੈ ਚਲੈ ਸਤਿਗੁਰੂ
ਕੈ ਐਸਾ ਸੀਗਾਰੁ ਕਰੇਇ ॥ (311) ਧਨਾਸਰੀ ਧਨਵੰਤੀ ਜਾਣੀਐ ਭਾਈ ਜਾਂ ਸਤਿਗੁਰ ਕੀ
ਕਾਰ ਕਮਾਇ ॥ ਤਨੁ ਮਨੁ ਸਉਪੇ ਜੀਅ ਸਉ ਭਾਈ ਲਏ ਹੁਕਮਿ ਫਿਰਾਉ ॥ (1419)
ਇਸ ਤਰ੍ਹਾਂ ਜੀਵਨ ਦਾ ਪਰਮ ਮਨੋਰਥ ਸਹਿਜੇ ਹੀ ਪ੍ਰਾਪਤ ਹੋ ਜਾਂਦਾ ਹੈ। ਮਨ ਪੂਰਨ
ਟਿਕਾਓ ਤੇ ਖੇੜੇ ਦੀ ਅਵੱਸਥਾ ਵਿਚ ਟਿਕ ਜਾਂਦਾ ਹੈ । ਮਨੁੱਖਾ ਜੀਵਨ ਦਾ ਉਦੇਸ਼
“ਗੋਬਿੰਦ ਮਿਲਣ “ ਦੀ ਪ੍ਰਾਪਤੀ ਹੋ ਜਾਂਦੀ ਹੈ ਤੇ ਮਨੁੱਖ ਦਰਗਾਹ ਵਿਚ ਸੁਰਖ਼ਰੂ ਹੋਕੇ
ਪ੍ਰਵੇਸ਼ ਕਰਦਾ ਹੈ :
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ
ਰਾਗੁ ॥ ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥( 849)
ਸੋਰਠਿ ਸੋ ਰਸੁ ਪੀਜੀਐ ਕਬਹੂ ਨ ਫੀਕਾ ਹੋਇ ॥ ਨਾਨਕ ਰਾਮ ਨਾਮ ਗੁਨ ਗਾਈਅਹਿ
ਦਰਗਹ ਨਿਰਮਲ ਸੋਇ ॥5॥ (1425)
ਵਿਭਿੰਨ ਰਾਗਾਂ ਦੀ ਵਰਤੋਂ ਦੁਆਰਾ
ਗੁਰਬਾਣੀ ਗਾਇਨ ਦੀ ਵਡਿਆਈ ਉਪ੍ਰੋਕਤ ਪ੍ਰਮਾਣਾ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ ਗੁਰੂ
ਸਾਹਿਬਾਨ ਦੇ ਰਾਗਾਂ ਨੂੰ ਨਾਮ ਭਗਤੀ ਦੁਆਰਾ ਮਨੁੱਖ ਦੇ ਆਤਮਿਕ ਵਿਕਾਸ ਦੇ ਸਾਧਨ
ਵੱਜੋਂ ਵਰਤਿਆ।
ਰਾਗ ਦੁਆਰਾ ਗਾਇਨ ਦੀ ਭਗਤੀ ਦੇ ਨਾਲ ਨੱਚ ਕੇ ਗਾਉਣ ਦੀ
ਪ੍ਰੰਪਰਾ ਵੀ ਭਗਤੀ ਸੰਗੀਤ ਵਿਚ ਚਲਦੀ ਰਹੀ ਹੈ। ਰਾਜਸਥਾਨ ਦੀ ਕ੍ਰਿਸ਼ਨ ਭਗਤ ਮੀਰਾ
ਬਾਈ ਅਤੇ ਬੰਗਾਲ ਦੇ ਚੈਤਨਯ ਮਹਾਂਪ੍ਰਭੂ ਨਚ ਗਾ ਕੇ ਆਪਣੇ ਇਸ਼ਟ ਦੀ ਭਗਤੀ ਕਰਦੇ ਸਨ।
ਹਿੰਦੂ ਭਗਤਾਂ ਵਿਚ ਅਵਤਾਰੀ ਪੁਰਸ਼ਾਂ ਦੀਆ ਰਾਸ ਲੀਲਾਵਾਂ ਰਚਾਣ ਦਾ ਪ੍ਰਚਲਨ ਹੋਇਆ।
ਪ੍ਰੰਤ ਗੁਰੂ ਸਾਹਿਬਾਨ ਨੇ ਪ੍ਰਭੂ ਭਗਤੀ ਵਿਚ ਨੱਚਣ ਨੂੰ ਪ੍ਰਵਾਨ ਨਹੀ ਕੀਤਾ। ਇਸ
ਨਾਲ ਦਿਖਾਵੇ ਤੇ ਸਰੀਰਕ ਸੁਰਤੀਆਂ ਦੇ ਖਿੰਡਣ ਦਾ ਖਤਰਾ ਬਣ ਜਾਂਦਾ ਹੈ। ਇਹ ਖੇਡ
ਤਮਾਸ਼ੇ ਹਾਸੇ ਤੇ ਆਮ ਦਰਸ਼ਕਾਂ ਦੇ ਮਨੋਰੰਜਨ ਦਾ ਸਾਧਨ ਮਾਤਰ ਬਣਕੇ ਰਹਿ ਜਾਂਦੇ ਹਨ।
ਕਈ ਲੋਕ ਇਸਨੂੰ ਆਪਣੀ ਰੋਜ਼ੀ ਕਮਾਣ ਦਾ ਸਾਧਨ ਵੀ ਬਣਾ ਲੈਂਦੇ ਹਨ । ਆਸਾ ਦੀ ਵਾਰ ਵਿਚ
ਸਤਿਗੁਰਾਂ ਨੇ ਅਜਿਹੀਆ ਰਾਸ ਲੀਲਾਵਾਂ ਦਾ ਬੜਾ ਸਚਿੱਤਰ ਵਰਣਨ ਕੀਤਾ ਹੈ :
ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨ੍ਹ੍ਹਿ ਸਿਰ ॥ ਉਡਿ ਉਡਿ ਰਾਵਾ
ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥ ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ
ਪਛਾੜਹਿ ਧਰਤੀ ਨਾਲਿ ॥ ਗਾਵਨਿ ਗੋਪੀਆ ਗਾਵਨਿ ਕਾਨ੍ਹ੍ਹ ॥ ਗਾਵਨਿ ਸੀਤਾ ਰਾਜੇ
ਰਾਮ ॥ (465)
ਇਸ ਤਰਾਂ ਦੇ ਹੋਛੇ ਦਿਖਾਵੇ ਮਨ ਨੂੰ ਸੱਚੀ ਖ਼ੁਸ਼ੀ ਤੇ ਸ਼ਾਤੀ
ਦੇਣ ਦੀ ਥਾਂ ਸੰਸਾਰਕ ਮੋਹ ਮਾਇਆ ਦੀ ਭਟਕਣ ਵਿਚ ਗਲਤਾਨ ਕਰਕੇ ਪੈਸ਼ਾਨ ਤੇ ਦੁਖੀ ਕਰਦੇ
ਹਨ। ਬਹੁ ਤਾਲ ਪੂਰੇ ਵਾਜੇ ਵਜਾਏ ॥ ਨਾ ਕੋ ਸੁਣੇ ਨ ਮੰਨਿ ਵਸਾਏ ॥
ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥6॥ (121)
ਸਤਿਗੁਰਾਂ ਨੇ ਪ੍ਰ੍ਰਭੂ ਭਗਤੀ ਲਈ ਨੱਚਕੇ ਗਾਉਣ ਨੂੰ ਮਾਤਰ ਲੋਕ ਦਿਖਾਵੇ ਤੇ ਮਨ
ਪਰਚਾਵੇ ਦੀ ਖੇਡ ਦਸਿਆ :
ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ਹ੍ਹ ਮਨਿ
ਭਉ ਤਿਨ੍ਹ੍ਹਾ ਮਨਿ ਭਾਉ ॥੨॥
ਗੁਰਬਾਣੀ ਵਿਚ ਵੀ ਕਿਧਰੇ ਭਗਤੀ ਕਰਨ ਲਈ
ਗਾਉਣ ਨਾਲ ਨੱਚਣ ਦੇ ਹਵਾਲੇ ਆਏ ਹਨ। ਪਰੰਤੂ ਇਨ੍ਹਾ ਤੇ ਗੌਰ ਕੀਤਿਆਂ ਸਪੱਸ਼ਟ ਹੋ ਜਦਾ
ਹੈ ਕਿ ਇਹ ਸਰੀਰਕ ਨਹੀ ਬਲਕਿ ਮਨ ਦੇ ਨਾਚ ਅਥਵਾ ਪੂਰਨੀ ਲੀਨਤਾ ਦੀ ਅਵੱਸਥਾ ਨੂੰ
ਪ੍ਰਗਟ ਕਰਦੇ ਹਨ ਜਿਸ ਵਿਚ ਮਨੁੱਖ ਨੂੰ ਉਚ ਵਿਸਮਾਦੀ ਮਾਨਸਕ ਅਵੱਸਥਾ ਦੀ ਪ੍ਰਾਪਤੀ
ਹੋ ਜਾਂਦੀ ਹੈ ਤੇ ਮੋਹ ਮਾਇਆ ਦੀ ਮੈਲ ਸਾਫ਼ ਹੋ ਜਾਂਦੀ ਹੈ ।
ਜਿਵੇਂ :
ਮਨੂਆ ਨਾਚੈ ਭਗਤਿ ਦ੍ਰਿੜਾਏ ॥ ਗੁਰ ਕੈ ਸਬਦਿ ਮਨੈ ਮਨੁ ਮਿਲਾਏ ॥ ਸਚਾ
ਤਾਲੁ ਪੂਰੇ ਮਾਇਆ ਮੋਹੁ ਚੁਕਾਏ ਸਬਦੇ ਨਿਰਤਿ ਕਰਾਵਣਿਆ ॥
ਇਸ ਅਵੱਸਥਾ ਵਿਚ
ਭਗਤ ਨੂੰ ਆਪਣਾ ਆਪਾ ਭਾਵ ਭੁਲ ਜਾਂਦਾ ਹੈ ਤੇ ਉਹ ਪੂਰੀ ਤਰ੍ਹਾਂ ਪ੍ਰਭੂ ਪ੍ਰੇਮ ਦੇ
ਰੰਗ ਵਿਚ ਗੜੂੰਦ ਹੋ ਜਾਂਦਾ ਹੈ, ਨਿਰਤਿ ਕਰੀ ਇਹੁ ਮਨੁ ਨਚਾਈ ॥ ਗੁਰ
ਪਰਸਾਦੀ ਆਪੁ ਗਵਾਈ ॥ ਚਿਤੁ ਥਿਰੁ ਰਾਖੈ ਸੋ ਮੁਕਤਿ ਹੋਵੈ ਜੋ ਇਛੀ ਸੋਈ ਫਲੁ
ਪਾਈ ॥1॥(506)
ਗੁਰਮਤਿ ਸੰਗੀਤ ਦਾ ਰੋਜ਼ਾਨਾ ਦੇ ਸਮੇ ਅਤੇ ਰੁੱਤਾਂ ਨਾਲ ਵੀ
ਡੁੰਘਾ ਸੰਬੰਧ ਹੈ। ਗੁਰੂ ਗ੍ਰੰਥ ਸਾਹਿਬ ਦੇ ਰਾਗ ਸਮੇ ਤੇ ਰੁੱਤਾਂ ਦੀਆ ਸੀਮਾਂਵਾਂ
ਵਿਚ ਬੰਨ੍ਹੇ ਹੋਏ ਹਨ। ਆਸਾ ਰਾਗ ਦਾ ਸੰਬੰਧ ਸਵੇਰ ਦੇ ਸਮੇ ਨਾਲ ਹੈ ਜਿਸ ਵਿਚ ਰਚੀ
ਬਾਣੀ ਆਸਾ ਦੀ ਵਾਰ ਦਾ ਕੀਰਤਨ ਰੋਜ਼ਾਨਾ ਸਵੇਰੇ ਵੇਲੇ ਹੁੰਦਾ ਹੈ। ਭੈਰਉ ਰਾਗ ਦਾ
ਸਮਾਂ ਵੀ ਪ੍ਰਭਾਤੀ ਵੇਲਾ ਹੈ। ਇਸੇ ਤਰ੍ਹਾ ਗੁਜਰੀ ਰਾਗ ਸਾਰੀਆ ਰੁੱਤਾਂ ਵਿਚ ਸਵੇਰੇ
ਗਾਉਣ ਦਾ ਵਿਧਾਨ ਹੈ। ਵਡਹੰਸ ਤੇ ਗੋਂਡ ਰਾਗ ਦੁਪਹਿਰ ਦੇ ਵੇਲੇ ਦੇ ਰਾਗ ਹਨ। ਤਿਲੰਗ
ਤੇ ਮਾਰੂ ਰਾਗ ਦੇ ਗਾਇਨ ਦਾ ਸਮਾ ਦਿਨ ਦਾ ਤੀਜਾ ਪਹਿਰ ਹੈ। ਗੁਰੂ ਗ੍ਰੰਥ ਸਾਹਿਬ ਵਿਚ
ਸਭ ਤੋਂ ਪਹਿਲਾਂ ਅਤੇ ਸਿਰਮੌਰ ਸਿਰੀ ਰਾਗ ਦੇ ਗਾਇਨ ਦਾ ਸਮਾ ਪਿਛਲਾ ਪਹਿਰ ਤੇ ਲੌਡਾ
ਵੇਲਾ ਮੰਨਿਆ ਗਿਆ ਹੈ। ਸੋਰਠਿ ਰਾਗ ਨੂੰ ਰਾਤ ਦੇ ਦੂਜੇ ਪਹਿਰ ਸਰਦ ਰੁਤ ਵਿਚ ਗਾਇਨ
ਦਾ ਵਿਧਾਨ ਹੈ। ਮਲਾਰ ਦਾ ਗਾਇਨ ਵਰਸ਼ਾ ਰੁਤ ਵਿਚ ਅੱਧੀ ਰਾਤ ਦਾ ਸਮਾ ਹੈ। ਬਸੰਤ ਰਾਗ
ਬਸੰਤ ਰੁਤ ਦਾ ਹੁਲਾਸਮਈ ਰਾਗ ਹੈ। ਗੁਰਧਾਮਾ ਵਿਚ ਇਸ ਰਾਗ ਵਿਚ ਉਚਾਰੀ ਬਾਣੀ ਦੇ
ਗਾਇਨ ਨਾਲ ਬਿਸੰਤ ਰੁਤ ਦਾ ਸਵਾਗਤ ਕੀਤਾ ਜਾਂਦਾ ਹੈ ।
ਗੁਰਬਾਣੀ ਵਿਚ ਆਏ
ਰਾਗਾਂ ਦਾ ਸੰਬੰਧ ਸਰਬ ਵਿਆਪਕਤਾ ਤੇ ੳਦਾਰਮਈ ਲੋਕ ਭਾਵਨਾ ਵਾਲਾ ਹੈ। ਇਸ ਦਾ ਸੰਬੰਧ
ਇਲਾਕਿਆ ਅਤੇ ਵਿਭਿੰਨ ਧਾਰਮਕ ਸੰਪ੍ਰਦਾਵਾਂ ਨਾਲ ਵੀ ਜੁੜਿਆ ਹੋਇਆ ਹੈ। ਮਾਝ ਰਾਗ
ਪੰਜਾਬ ਦੇ ਮਾਝਾ ਖੇਤਰ ਦੀਆਂ ਲੋਕ ਧੁੰਨਾ ਤੇ ਆਧਾਰਤ ਹੈ। ਤਿਲੰਗ ਰਾਗ ਦਾ ਸੰਬੰਧ
ਦੱਖਣੀ ਭਾਰਤ ਦੇ ਤਿਲੰਗ ਪ੍ਰਦੇਸ਼ ਦੇ ਸੂਫ਼ੀ ਫ਼ਕੀਰਾਂ ਦੁਆਰਾ ਪ੍ਰਚੱਲਤ ਮੰਨਿਆ ਜਾਂਦਾ
ਹੈ। ਆਸਾ ਰਾਗ ਵਿਚ - ਮੁਸਲਮਾਨ ਫ਼ਕੀਰਾਂ ਪ੍ਰਤੀ ਉਚਾਰੀ ਬਾਣੀ ਸ਼ਾਮਿਲ ਹੈ। ਰਾਮਕਲੀ
–ਨਾਥ ਜੋਗੀਆਂ ਦੁਆਰਾ ਅਪਨਾਇਆ ਗਿਆ ਰਾਗ ਹੈ।
ਗੁਰਬਾਣੀ ਕੀਰਤਨ ਦਾ ਪਰਮ
ਉਦੇਸ਼ ਉਸ ਆਤਮਕ ਅਵੱਸਥਾ ਦੀ ਪ੍ਰਾਪਤੀ ਹੈ ਜਿੱਥੇ ਮਨ ਸਦੀਵੀ ਪ੍ਰਭੂ ਦੇ ਮਿਲਾਪ ਦਾ
ਰਸ ਮਾਣਦਾ ਹੈ। ਇਹ ਸਾਰੇ ਧਰਮ ਦੇ ਨਾਮ ਤੇ ਕੀਤੇ ਜਾਂਦੇ ਕਰਮ ਕਾਂਡਾਂ ਤੋ ਵਖਰੀ ਤੇ
ਉੱਚੀ ਅਵੱਸਥਾ ਹੈ ।
ਆਠ ਪਹਰ ਹਰਿ ਕੇ ਗੁਨ ਗਾਵੈ ਭਗਤਿ ਪ੍ਰੇਮ ਰਸਿ ਮਾਤਾ ॥
ਹਰਖ ਸੋਗ ਦੁਹੁ ਮਾਹਿ ਨਿਰਾਲਾ ਕਰਣੈਹਾਰੁ ਪਛਾਤਾ ॥2॥ ਜਪ ਤਪ ਸੰਜਮ ਕਰਮ
ਧਰਮ ਹਰਿ ਕੀਰਤਨੁ ਜਨਿ ਗਾਇਓ ॥ ਸਰਨਿ ਪਰਿਓ ਨਾਨਕ ਠਾਕੁਰ ਕੀ ਅਭੈ ਦਾਨੁ ਸੁਖੁ
ਪਾਇਓ ॥2॥ 498)
ਮਨਿੰਦਰ ਸਿੰਘ , ਗੁਰੂ ਨਾਨਕ ਪੰਜਾਬੀ ਸਕੂਲ, ਸਿਖ
ਸੋਸਾਇਟੀ ਕੈਲਗਰੀ. ਕੈਨੇਡਾ
|
|
|
ਗੁਰਬਾਣੀ
ਸੰਗੀਤ ਦਾ ਉਦੇਸ਼ ਮਨਿੰਦਰ ਸਿੰਘ,
ਕਾਲਗਰੀ, ਕਨੇਡਾ |
ਸ਼੍ਰੋਮਣੀ
ਭਗਤ ਨਾਮਦੇਵ ਜੀ ਕੰਵਲਜੀਤ ਕੌਰ
ਢਿੱਲੋਂ, ਤਰਨ ਤਾਰਨ |
ਬਾਬਾ
ਦੀਪ ਸਿੰਘ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਧਰਮ
ਅਤੇ ਮਜਹਬ: ਦਾਰਸ਼ਨਿਕ ਅਤੇ ਵਿਹਾਰਕ ਪੱਧਰ ਦੇ ਬੁਨਿਆਦੀ ਮੱਤ-ਭੇਦ
ਡਾ: ਬਲਦੇਵ ਸਿੰਘ ਕੰਦੋਲਾ |
ਚਾਰ
ਸਾਹਿਬਜ਼ਾਦੇ
ਇਕਵਾਕ ਸਿੰਘ ਪੱਟੀ |
ਸ਼ਹੀਦੀ
ਪੁਰਬ ਲਈ ਵਿਸ਼ੇਸ਼
ਸ੍ਰੀ ਗੁਰੂ ਤੇਗ
ਬਹਾਦਰ ਜੀ ਦੀ ਅਦੁਤੀ ਸ਼ਹਾਦਤ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਕੀ
ਭਾਰਤ ਦਾ ਸਮਰਾਟ ਅਕਬਰ ਅਤੇ ਉਸ ਦਾ ਲਸ਼ਕਰ, ਗੋਇੰਦਵਾਲ ਦੀ ਧਰਤੀ ਉੱਤੇ ਗੁਰੂ
ਅਮਰਦਾਸ ਜੀ ਦੇ ਨਿਵਾਸ ਵਿਖੇ ਪੰਗਤ ਵਿਚ ਲੰਗਰ ਛਕਦਾ ਹੋਇਆ ਕੋਈ ਲੋੜਵੰਦ ਸੀ?
- ਅਮਨਦੀਪ ਸਿੰਘ ਸਿੱਧੂ, ਆਸਟ੍ਰੇਲੀਆ |
ਕੀ
ਗੁਰਬਾਣੀ ਦਾ ਅੱਖਰ ਅੱਖਰ ਸੱਚ ਹੈ ?
ਡਾ: ਗੁਰਮੀਤ ਸਿੰਘ ‘ਬਰਸਾਲ’, ਕੈਲੇਫੋਰਨੀਆਂ |
ਗੁਰਬਾਣੀ
ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ |
ਊਚਾ
ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ |
ਅੰਧੇਰਾ
ਰਾਹ
ਦਲੇਰ ਸਿੰਘ ਜੋਸ਼, ਯੂ ਕੇ |
ਗੁਰੂ
ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ |
ਸਿੱਖੀ
ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ
1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ |
ਗੁਰੂ
ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ
ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ |
ਵਿਸ਼ਵ
ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਸਿੱਖ
ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ |
ਭਗਤ
ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਬਾਬੇ
ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਜੋਕੇ
ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਸਿਰੋਪਾਉ
ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੜੀਆਂ
ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ,
ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ
ਨੂੰ ਲਾਭ ਅਤੇ ਘਾਟਾ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਖਾਲਸਾ
ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਅਲਹ
ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ |
ਖਾਲਸਾ
ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ |
ਹੋਲਾ-ਮਹੱਲਾ
ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
ਗਰੁਦੁਆਰਾ
ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੁ ਗੋਬਿੰਦ
ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ |
ਮੁਕਤਸਰ ਦੀ ਜੰਗ ਤੇ
ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਲੋਹੜੀ
ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ |
ਗੁਰੂ ਗੋਬਿੰਦ ਸਿੰਘ,
ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”
-
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
|
|
|
|
|
|
|
|
|
|
|