WWW 5abi.com  ਪੰਨਿਆ ਵਿੱਚ ਸ਼ਬਦ ਭਾਲ (ਹਿੰਦਕ ਵਿਧੀ ਨਾਲ)
           

2010-2012

hore-arrow1gif.gif (1195 bytes)

ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ

 


 

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅਥਵਾ ਗੁਰਬਾਣੀ ਸਿੱਖ ਧਰਮ ਦੀ ਆਤਮਾ ਹੈ । ਇਹ ਸ਼ਬਦ ਰੂਪ ਵਿਚ ਅੰਕਤ ਹੋਣ ਕਾਰਨ ਗੁਰੂ ਕਾ ਸ਼ਬਦ ਵੀ ਅਖਵਾਉਂਦੀ ਹੈ । ਇਹ ਸ਼ਬਦ ਬ੍ਰਹਮ ਵਾਚਕ ਹੈ । ਪਰਮਾਤਮਾ ਰੂਪੀ ਗੁਰੂ, ਸ਼ਬਦ ਵਿਚ ਰਮ ਰਿਹਾ ਹੈ :

ਸਬਦੇ ਰਵਿ ਰਹਿਆ ਗੁਰ ਰੂਪ ਮੁਰਾਰੇ (1121)

ਗੁਰੂ ਸਾਹਿਬਾਨ ਦਾ ਅਧਿਆਤਮਿਕ ਅਤੇ ਅਨੁਭਵੀ ਗਿਆਨ ਤੇ ਉਪਦੇਸ਼ ਗੁਰੂ ਗ੍ਰੰਥ ਸਾਹਿਬ ਵਿਚ ਸੁਰੱਖਿਅਤ ਹੈ । ਗੁਰੂ ਅਤੇ ਪਰਮਾਤਮਾ ਅਭਿੰਨ ਹਨ ਇਸ ਲਈ ਗੁਰਸਬਦ ਪਰਮਾਤਮਾ ਦਾ ਹੀ ਪ੍ਰਗਟ ਰੂਪ ਹੈ :

ਸਤਿਗੁਰ ਵਿਚ ਆਪ ਰਖਿਓਨਿ ਕਰ ਪਰਗਟ ਆਖਿ ਸੁਣਾਇਆ ॥(466)

ਗੁਰਬਾਣੀ ਨੂੰ ਸਭਨਾ ਸੰਸਾਰਕ ਪਦਾਰਥਾਂ ਤੋਂ ਅਮੋਲਕ ਦਸਦਿਆਂ ਸਤਿਗੁਰੂ ਦੇ ਸਰੂਪ ਵਿਚ ਪ੍ਰਗਟ ਕਰਨ ਦੇ ਅਨੇਕ ਦ੍ਰਿਸ਼ਟਾਂਤ ਗੁਰਬਾਣੀ ਵਿਚ ਦਰਜ ਹਨ:

ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
ਬਾਣੀ ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਰਾਮ ॥
ਗੁਰਬਾਣੀ ਲਾਗੇ ਤਿਨ੍ਹ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
( 442)

ਇਸਤਰ੍ਹਾਂ ਗੁਰਬਾਣੀ ਨੂੰ ਸਰਬ ਉੱਚ ਨਿਰੰਕਾਰ ਦਾ ਰੂਪ ਮੰਨਿਆ ਗਿਆ ਹੈ ।
ਵਾਹੁ ਵਾਹੁ ਬਾਣੀ ਨਿਰੰਕਾਰ ਹੈ ਤਿਸੁ ਜੇਵਡੁ ਅਵਰੁ ਨ ਕੋਇ ॥
(515)

ਇਸੇ ਲਈ ਗੁਰਬਾਣੀ ਨੂੰ “ਧੁਰ ਕੀ ਬਾਣੀ” “ਖਸਮ ਕੀ ਬਾਣੀ” ਆਦਿ ਸ਼ਬਦਾਂ ਨਾਲ ਵਿਭੂਸ਼ਿਤ ਕੀਤਾ ਗਿਆ ਹੈ ।

ਗੁਰੂ ਦੇ ਸ਼ਬਦ ਨੂੰ ਸਿੱਖ-ਧਰਮ ਵਿਚ ਸਰਉਚ ਸਥਾਨ ਪ੍ਰਾਪਤ ਹੈ ।ਗੁਰੂ ਗੋਬਿੰਦ ਸਿੰਘ ਜੀ ਨੇ ਗੁਰ ਸ਼ਬਦ ਦੀ ਮਹਾਨਤਾ ਨੂੰ ਸਦੀਵ ਕਾਲ ਲਈ ਸੁਰਜੀਤ ਰੱਖਣ ਲਈ ਸਰੀਰ ਧਾਰੀ ਗੁਰੂ ਦੀ ਪਰੰਪਰਾ ਸਮਾਪਤ ਕਰਕੇ ਗੁਰੂ ਗ੍ਰੰਥ ਸਾਹਿਬ ਨੂੰ ਗੂਰੂ ਪੱਦ ਪ੍ਰਦਾਨ ਕੀਤਾ । ਇਸ ਤਰ੍ਹਾਂ ਦਸ ਗੂਰੂ ਸਾਹਿਬਾਨ ਮਗਰੋਂ ਗੁਰੂ ਗਰੰਥ ਸਾਹਿਬ ਹੀ ਗੁਰੂ ਦੀ ਭੂਮਿਕਾ ਨਿਭਾ ਰਹੇ ਹਨ । ਸਤਿਗੁਰਾਂ ਦੇਹਧਾਰੀ ਗੁਰੂ ਪ੍ਰੰਪਰਾ ਨੂੰ ਸਮੇਟ ਕੇ ਸਬਦ-ਗੁਰੂ ਵਿਚ ਅਭੇਦ ਕਰ ਦਿੱਤਾ ।

ਭਗਤਿ ਭੰਡਾਰ ਗੁਰਬਾਣੀਲਾਲ ॥
ਗਾਵਤ ਸੁਨਤ ਕਮਾਵਤ ਨਿਹਾਲ ॥2॥
ਚਰਣ ਕਮਲ ਸਿਉ ਲਾਗੋ ਮਾਨੁ ॥
ਸਤਿਗੁਰਿ ਤੂਠੈ ਕੀਨੋ ਦਾਨੁ॥3॥
ਨਾਨਕ ਕਉ ਗੁਰਿ ਦੀਖਿਆ ਦੀਨ੍‍ ॥
ਪ੍ਰਭ ਅਬਿਨਾਸੀ ਘਟਿ ਘਟਿ ਚੀਨ੍‍ ॥4॥
(376)

ਸਤਿਗੁਰਾਂ ਦੇ ਸਰੂਪ ਜਾਂ ਸਤਿਗੁਰ ਮੂਰਤਿ ਦਾ ਧਿਆਨ ਵੀ ਗੁਰ ਕੇ ਸ਼ਬਦ ਨੂੰ ਹਿਰਦੇ ਵਿਚ ਧਾਰਨ ਕਰਨਾ ਹੈ :

ਗੁਰ ਕੀ ਮੂਰਤਿ ਮਨ ਮਹਿ ਧਿਆਨੁ ॥
ਗੁਰ ਕੈ ਸਬਦਿ ਮੰਤ੍ਰੁ ਮਨੁ ਮਾਨ ॥
(864)

ਇਸਦੇ ਨਾਲ ਹੀ ਗੁਰਬਾਣੀ ਲਿਖਣ ਗੁਟਕੇ ਪੋਥੀਆ ਦੇ ਰੂਪ ਵਿਚ ਸੰਭਾਲਣ ਦੀ ਪਰੰਪਰਾ ਦਾ ਆਰੰਭ ਹੋਣਾ ਵੀ ਸੁਭਾਵਕ ਹੀ ਸੀ । ਨਾਮ ਰੂਪ ਅਮੋਲਕ ਵਸਤੂ ਨੂੰ ਲਿੱਖਣ ਦੀ ਮਹਾਨਤਾ ਨੂੰ ਖੁਦ ਆਦਿ ਗੁਰੂ, ਗੁਰੁ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿਚ ਦਰਜ ਕੀਤਾ ਹੈ:

ਧੰਨੁ ਸੁ ਕਾਗਦੁ ਕਲਮ ਧੰਨੁ ਧਨੁ ਭਾਂਡਾ ਧਨੁ ਮਸੁ ॥
ਧਨੁ ਲੇਖਾਰੀ ਨਾਨਕਾ ਜਿਨਿ ਨਾਮੁ ਲਿਖਾਇਆ ਸਚੁ ॥1॥
(1291)

ਇਸੇ ਵੀਚਾਰ ਦੀ ਪੁਸ਼ਟੀ ਆਦਿ ਬੀੜ ਦੇ ਸੰਪਾਦਕ ਸ੍ਰੀ ਗੁਰੂ ਅਰਜਨ ਦਵ ਜੀ ਨੇ ਵੀ ਕੀਤੀ ਹੈ ।

ਕਾਇਆ ਕਾਗਦੁ ਜੇ ਥੀਐ ਪਿਆਰੇ ਮਨੁ ਮਸਵਾਣੀ ਧਾਰਿ ॥
ਲਲਤਾ ਲੇਖਣਿ ਸਚ ਕੀ ਪਿਆਰੇ ਹਰਿ ਗੁਣ ਲਿਖਹੁ ਵੀਚਾਰਿ ॥
ਧਨੁ ਲੇਖਾਰੀ ਨਾਨਕਾ ਪਿਆਰੇ ਸਾਚੁ ਲਿਖੈ ਉਰਿ ਧਾਰਿ ॥
(636 )

ਆਦਿ ਗੁਰੁ ਸ੍ਰੀ ਗੁਰੁ ਨਾਨਕ ਦੇਵ ਜੀ ਨੇ ਆਪ ਗੁਰਬਾਣੀ ਨੂੰ ਕਿਤਾਬ ਜਾਂ ਪੋਥੀ ਦੇ ਰੂਪ ਵਿਚ ਸੰਭਾਲਣ ਦਾ ਉਪਰਾਲਾ ਕੀਤਾ ।ਗੁਰਬਾਣੀ ਦੀ ਇਸ ਪੋਥੀ ਨੂੰ ਮੱਕੇ ਦੀ ਉਦਾਸੀ ਦੋਰ੍ਹਾਨ ਗੁਰੂ ਜੀ ਦੇ ਪਾਸ ਹੋਣ ਦੀ ਗਵਾਹੀ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਭਰੀ ਹੈ :

ਬਾਬਾ ਫਿਰ ਮੱਕੇ ਗਯਾ, ਨੀਲ ਬਸਤ੍ਰ ਧਾਰੇ ਬਨਵਾਰੀ॥
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ ॥
(ਵਾਰ 1/32)

ਇਸ ਦੋਰ੍ਹਾਨ ਬਹੁਤ ਸਾਰੇ ਗੁਰਬਾਣੀ ਲਿਖਾਰੀਆਂ ਦੇ ਨਾਮ ਸਿੱਖ ਇਤਿਹਾਸ ਨੇ ਪ੍ਰਗਟ ਕੀਤੇ ਹਨ ।
ਪੁਰਾਤਨ ਜਨਮਸਾਖੀ ਆਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਲ ਇਕ ਭਾਈ ਸੈਦੋ ਘੇਓ ਜਟ ਦਾ ਜ਼ਿਕਰ ਆਇਆ ਹੈ ।ਇਸਦੇ ਨਾਲ ਹੱਸੂ ਲੁਹਾਰ,ਸ਼ੀਹਾਂ ਛੀਂਬਾ ਅਤੇ ਮਨਸੁਖ ਆਦਿਕ ਸਤਿਗੁਰਾਂ ਦੀ ਬਾਣੀ ਦੇ ਲਿਖਾਰੀ ਮੰਨੇ ਗਏ ।

ਭਾਈ ਗੁਰਦਾਸ ਜੀ ਨੇ ਤੀਜੀ ਪਾਤਸ਼ਾਹੀ ਦੇ ਸਿੱਖਾਂ ਵਿਚ ਭਾਈ ਪਾਂਧਾਂ ਬੁਲਾ ਦਾ ਨਾਮ “ਗੁਰਬਾਣੀ ਗਾਇਣ ਲੇਖਾਰੀ” ਵੱਜੌ (ਵਾਰ11/16) ਦਰਜ ਹੈ ।

ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ ਹੋਣ ਤੋਂ ਪਹਿਲਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਸਰਪ੍ਰਸਤੀ ਹੇਠ ਲਿਖਵਾਈਆਂ ਬਾਣੀ ਦੀਆ ਪੋਥੀਆਂ ਦਾ ਜ਼ਿਕਰ ਵੀ ਆਂਉਂਦਾ ਹੈ ਜੋ ਸਿੱਖ ਇਤਿਹਾਸ ਵਿਚ “ਬਾਬਾ ਮੋਹਨ ਵਾਲੀਆ ਪੋਥੀਆਂ” ਕਰਕੇ ਜਾਣੀਆ ਜਾਂਦੀਆ ਹਨ । ਸ੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਲਿਖਵਾਈ ਆਦਿ ਬੀੜ ਵੀ ਪਹਿਲੀ “ਪੋਥੀ ਸਾਹਿਬ” ਦੇ ਨਾਮ ਨਾਲ ਜਾਣੀ ਜਾਂਦੀ ਸੀ ।ਸਤਿਗੁਰਾਂ ਨੇ ਗੁਰਬਾਣੀ ਵਾਲੀ ਪੋਥੀ ਨੂੰ “ਪੋਥੀ ਪਰਮੇਸ਼ਰ ਦਾ ਥਾਨੁ”(ਪੰਨਾ 1226)ਦਾ ਦਰਜਾ ਦਿੱਤਾ ਹੈ ।

ਭਗਤ ਰਵਿਦਾਸ ਜੀ ਨੇ ਗੁਰਬਾਣੀ ਅਥਵਾ ਆਤਮਿਕ ਉਪਦੇਸ਼ ਵਾਲੀ ਰਚਨਾ ਦਾ ਸਤਿਕਾਰ ਪੋਥੀ ਦਾ ਸਤਿਕਾਰ ਕਰਨ ਦਾ ਬੜਾ ਤਰਕਮਈ ਕਾਰਣ ਆਪਣੀ ਬਾਣੀ ਵਿਚ ਦੱਸਿਆ ਹੈ । ਆਪਜੀ ਮਲਾਰ ਰਾਗ ਵਿਚ ਦਰਜ ਇਕ ਸ਼ਬਦ ਵਿਚ ਲਿਖਦੇ ਹਨ ਕਿ ਭਾਵੇਂ ਤਾੜ ਦੇ ਦਰਖਤਾਂ ਤੋ ਬਣੇ ਕਾਗਜ਼ ਨੂੰ ਅਪਵਿਤ੍ਰ ਸਮਝਿਆ ਜਾਂਦਾ ਹੈ ਪਰੰਤੂ ਉਨ੍ਹਾਂ ਹੀ ਕਾਗਜ਼ਾਂ ਤੋਂ ਬਣੀ ਪੋਥੀ ਜਿਸ ਵਿਚ ਭਗਤੀ ਭਾਵਨਾ ਦੇ ਸ਼ਬਦ ਅੰਕਿਤ ਹੁੰਦੇ ਹਨ ਨੂੰ ਪੂਜਿਆ ਜਾਂਦਾ ਹੈ:

ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥2॥
(1293)

ਗੁਰੂ ਗ੍ਰੰਥ ਸਾਹਿਬ ਦੇ ਰਚਨਾ ਕਾਲ ਤੋਂ ਹੀ ਗੁਰਬਾਣੀ ਦੇ ਅਦਬ ਸਤਿਕਾਰ ਦੀ ਪਰੰਪਰਾ ਤੇ ਮਰਿਆਦਾ ਪ੍ਰਚੱਲਤ ਹੋ ਗਈ । ਆਦਿ ਬੀੜ ਦੀ ਤਿਆਰੀ ਮਗਰੋਂ ਪੋਥੀ ਸਾਹਿਬ ਨੂੰ ਬਾਬਾ ਬੁੱਢਾ ਜੀ ਦੁਆਰਾ ਆਪਣੇ ਸੀਸ ਤੇ ਟਿਕਾਇਆ ਗਿਆ, ਗੁਰੁੂ ਅਰਜਨ ਵੇਵ ਜੀ ਆਪ ਹੀ ਚੌਰ ਕਰਦੇ ਹੋਏ ਸੰਗਤ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਗਏ ਜਿੱਥੇ ਇਕ ਉੱਚੇ ਆਸਣ ਤੇ ਪੌਥੀ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ।

ਬੁੱਢਾ ਨਿਜ ਸਿਰ ਪੋ ਧਰਿ ਗ੍ਰੰਥ ਆਗੇ ਚਲਹੁ ਸੁਧਾਸਰ ਪੰਥ ।
ਮਾਨਿ ਬਾਕ ਲੈ ਭਣੋ ਅਗਾਰੇ,ਚਮਰ ਗੁਰੂੁ ਅਰਜਨ ਕਰ ਧਾਰੇ ।
(ਪੰਥ ਪ੍ਰਕਾਸ਼)

ਬਾਬਾ ਬੁੱਢਾ ਜੀ ਨੂੰ ਗੁਰੂ ਮਹਾਰਾਜ ਨੇ ਗ੍ਰੰਥੀ ਥਾਪਿਆਂ । ਉਨ੍ਹਾਂ ਨੂੰ ਅਰਦਾਸ ਕਰਕੇ ਹੁਕਮਨਾਨਮਾ ਲੈਣ ਲਈ ਕਿਹਾ:

ਬੁਢਾ ਸਾਹਿਬ ਖੋਲਹੁ ਗ੍ਰੰਥ ਲੇਹੁ ਆਵਾਜ਼ਾ ਸੁਨਿਹਿ ਸਭ ਪੰਥ ।
ਅਦਬ ਸਹਿਤ ਤਬ ਗ੍ਰੰਥ ਸੁ ਖੋਲਾ, ਲੇ ਅਵਾਜ਼ ਬੁੱਢਾ ਮੁਖ ਬੋਲਾ ।।
(ਪੰਥ ਪ੍ਰਕਾਸ਼)

ਹੁਕਮਨਾਮਾਂ ਆਇਆ :
ਸ੍ਰੀ ਮਹਲਾ 5 ॥ ਸੰਤਾ ਕੇ ਕਾਰਜਿ ਆਪਿ ਖਲੋਇਆ ਹਰਿ ਕੰਮ ਕਰਾਵਣਿ ਆਇਆ ਰਾਮ ॥(783)

ਰਾਤ ਨੂੰ ਗੁਰੂ ਮਹਾਰਾਜ ਨੇ ਆਪਣੇ ਵਿਸ਼ਰਾਮ ਸਥਾਨ ਦੇ ਉੱਚੇ ਆਸਣ ਤੇ ਬੀੜ ਦਾ ਸੁਖਾਸਨ ਕੀਤਾ ਤੇ ਆਪ ਹੇਠਾਂ ਫ਼ਰਸ਼ ਤੇ ਵਿਸ਼ਰਾਮ ਕੀਤਾ। ਇਹ ਪ੍ਰੰਪਰਾ ਹੁਣ ਵੀ ਕਾਇਮ ਹੈ । ਗੁਰੂ ਗ੍ਰੰਥ ਸਾਹਿਬ ਦੀ ਬੀੜ ਦਾ ਰਾਤ ਦੇ ਸਮੇ ਸ੍ਰੀ ਅਕਾਲ ਤਖ਼ਤ ਦੇ ਇਕ ਵਿਸ਼ੇਸ਼ ਅਸਥਾਨ ‘ਕੋਠਾ ਸਾਹਿਬ’ ਵਿਚ ਸੁਖਾਸਨ ਕੀਤਾ ਜਾਂਦਾ ਹੈ । ਸੁਖਾਸਨ ਹੇਠਾਂ ਚਾਦਰ ਵਿਛਾਈ ਜਾਂਦੀ ਹੈ ਜੋ ਗੁਰੂ ਅਰਜਨ ਦੇਵ ਜੀ ਦੇ ਵਿਸ਼ਰਾਮ ਦੀ ਪ੍ਰਤੀਕ ਹੈ ।

ਗੁਰੁ ਅਰਜਨ ਦੇਵ ਜੀ ਮਹਾਰਾਜ ਤੋਂ ਮਗਰੋਂ ਵੀ ਸਾਰੇ ਗੁਰੂ ਸਾਹਿਬਾਨ ਦੇ ਦਰਬਾਰਾਂ ਵਿਚ ਪੋਥੀ ਸਾਹਿਬ ਦਾ ਮਰਿਆਦਾ ਤੇ ਸਤਿਕਾਰ ਨਾਲ ਪ੍ਰਕਾਸ਼ ਹੁੰਦਾ ਰਿਹਾ । ਸ੍ਰੀ ਗੁਰੂ ਹਰਿਰਾਏ ਜੀ ਦੇ ਜੀਵਨ ਦਾ ਇਕ ਪ੍ਰਸੰਗ ਇਤਿਹਾਸ ਵਿਚ ਦਰਜ ਹੈ ਜਿਸ ਅਨੁਸਾਰ ਇਕ ਵਾਰ ਦੁਪਹਿਰ ਦੇ ਸਮੇ ਜਦੋਂ ਗੁਰੂ ਮਹਾਰਾਜ ਆਪਣੇ ਕੀਰਤਪੁਰ ਨਿਵਾਸ ਵਿਚ ਵਿਸ਼ਰਾਮ ਕਰ ਰਹੇ ਸਨ ਤਾਂ ਬਾਹਰੋਂ ਇਲਾਕੇ ਦੀਆਂ ਸੰਗਤਾਂ ਸ਼ਬਦ ਪੜ੍ਹਦਿਆਂ ਹੋਇਆਂ ਗੁਰੂ ਦਰਬਾਰ ਵਿਚ ਆਈਆਂ। ਸਤਿਗੁਰਾਂ ਦੇ ਕੰਨਾ ਚਿ ਜਦੋਂ ਸ਼ਬਦ ਦੀ ਆਵਾਜ਼ ਆਈ ਤਾਂ ਆਪਜੀ ਕਾਹਲੀ ਨਾਲ ਉੱਠੇ । ਆਪਜੀ ਦਾ ਗੋਡਾ ਪਲੰਗ ਦੀ ਬਾਹੀ ਨਾਲ ਟਕਰਾਉਣ ਕਰਕੇ ਸਟ ਵੱਜ ਗਈ । ਮਗਰੋਂ ਸੰਗਤਾ ਨੇ ਬੇਨਤੀ ਕੀਤਾ ਕਿ ਸਤਿਗੁਰੂ ਆਪ ਜੀ ਖ਼ੁਦ ਹੀ ਗੁਰਬਾਣੀ ਰੂਪ ਹੋ ਤਾਂ ਇਸਤਰ੍ਹਾਂ ਸ਼ਬਦ ਸੁਣਕੇ ਤੁਰੰਤ ਉਠਣ ਦੀ ਕੀ ਲੋੜ ਸੀ ।

ਹੇ ਸਤਿਗੁਰ ਬਖ਼ਸ਼ਿੰਦ ਤੁਮ,ਸ਼ਬਦ ਬਚਨ ਹੈ ਤੋਰ ।
ਗਹ ਸ਼ੀਘਰਤਾ ਕਿਰਪਾ ਨਿਧਾਨ ਕਾਰਜ ਕਵਨ ਕਾ ਕੀ ਸੰਕਾ ਤੋਰ ।

ਤਾਂ ਸਤਿਗੁਰਾਂ ਨੇ ਸੰਗਤ ਨੂੰ ਦੱਸਿਆ ਕਿ ਗੁਰਬਾਣੀ ਗੁਰੂ ਦਾ ਅਨੁਭਵੀ ਗਿਆਨ ਹੈ ਜਿਸਦੀ ਵਡਿਆਈ ਅਨੂਪਮ ਹੈ । ਇਹ ਕਲਿਜੁਗ ਦੇ ਜੀਵਾਂ ਦੀ ਤਾਰਨਹਾਰ ਹੈ ਸੋ ਇਸਦਾ ਸਤਿਕਾਰ ਸਭਨਾ ਲਈ ਕਰਨਾ ਜ਼ਰੂਰੀ ਹੈ ।

ਬੋਲੇ ਸਤਿਗੁਰ ਕਿਰਪਾ ਨਿਧਾਨ, ਸੁਨੋ ਸਿਖ ਮਮ ਪਰਮ ਸੁਜਾਨ ।
ਯਹ ਅਨ ਭੈ ਵਾਕ ਬਾਨੀ ਮਮ ਰੂਪ,ਯਾ ਕੀ ਮਹਿਮਾ ਅਮਿਤ ਅਨੂਪ ।

ਗੁਰਬਾਣੀ ਸੰਤ ਬਚਨ ਕਲਜੁਗ ਹੈ ਤਰਨੀ ਸਤਗੁਰ ਬਚਨ ਦ੍ਰਿੜ ਪੂਰਨ ਕਰਨੀ ।
ਆਪਜੀ ਨੇ ਗੁਰਬਾਣੀ ਦਾ ਅਦਬ ਸਤਿਕਾਰ ਕਰਨ ਵਾਲੇ ਸਿੱਖਾਂ ਦਾ ਆਤਮਿਕ ਕਲਿਆਣ ਹੋਣਾ ਨਿਸਚਿਤ ਦੱਸਿਆਂ ਅਤੇ ਭੈ ਭਾਵਨੀ ਵਿਹੂਣਿਆਂ ਨੂੰ ਆਪਣਾ ਸਿੱਖ ਮੰਨਣੋ ਵੀ ਇਨਕਾਰ ਕਰ ਦਿੱਤਾ :

ਜੋ ਮਮ ਸਿੱਖ ਬਾਨੀ ਭੈ ਕਰੈ, ਬਿਨ ਪ੍ਰਯਾਸ ਭਵਸਾਗਰ ਤਰੈ ।
ਜਿਨ ਭੈ ਅਦਬ ਨਾ ਬਾਣੀ ਧਾਰਾ,ਜਾਨਤ ਸੋ ਸਿਖ ਨਹੀ ਹਮਾਰਾ ।

ਇਸਤਰ੍ਹਾਂ ਗੁਰਬਾਣੀ ਵਿਚ ਹੀ ਗੁਰੁ ਦੇ ਸ਼ਬਦ ਅਥਵਾ ਬਚਨ ਨੂੰ ਅਕਾਲ ਪੁਰਖ ਅਬਿਨਾਸੀ ਦਾ ਦਰਜਾ ਦਿੱਤਾ ਗਿਆ ਅਤੇ ਇਹ ਸਰਬ ਮਨੁੱਖ ਮਾਤਰ ਲਈ ਕਲਿਆਣਕਾਰੀ ਮੰਨਿਆ ਗਿਆ ਹੈ ।

ਗੁਰ ਕਾ ਬਚਨੁ ਸਦਾ ਅਬਿਨਾਸੀ ॥ਗੁਰ ਕੈ ਬਚਨਿ ਕਟੀ ਜਮ ਫਾਸੀ ॥
ਗੁਰ ਕਾ ਬਚਨੁ ਜੀਅ ਕੈ ਸੰਗਿ ॥ ਗੁਰ ਕੈ ਬਚਨਿ ਰਚੈ ਰਾਮ ਕੈ ਰੰਗਿ ॥
(177)

ਗੁਰੁ ਦੇ ਸ਼ਬਦ ਨੂੰ ਅਤਿ ਅਮੋਲਕ ਰਤਨ ਪਦਾਰਥ ਦਸਦਿਆਂ ਇਸਦੀ ਪਰਖ ਤੇ ਸਤਿਕਾਰ ਕਰਕੇ ਹਿਰਦੇ ਵਿਚ ਧਾਰਨ ਵਾਲੇ ਨੂੰ ਸਤਿਗੁਰਾਂ ਨੇ ਵਾਹਿਗੁਰੂ ਦੀਆ ਬਖ਼ਸ਼ਿਸ਼ਾ ਦੇ ਕਿਰਪਾ ਦ੍ਰਿਸ਼ਟੀ ਦਾ ਪਾਤਰ ਦਸਦਿਆਂ ਇਸਦੀ ਸਾਰ ਨਾਹ ਜਾਣਨ ਵਾਲਿਆਂ ਨੂੰ ਅਗਿਆਨੀ,ਅੰਨੇ ਮੂਰਖ ਤੇ ਗਵਾਰ ਕਿਹਾ ਹੈ ।

ਰਤਨਾ ਪਾਰਖੁ ਜੋ ਹੋਵੈ ਸੁ ਰਤਨਾ ਕਰੇ ਵੀਚਾਰੁ ॥
ਰਤਨਾ ਸਾਰ ਨ ਜਾਣਈ ਅਗਿਆਨੀ ਅੰਧੁ ਅੰਧਾਰੁ ॥
ਰਤਨੁ ਗੁਰੂ ਕਾ ਸਬਦੁ ਹੈ ਬੂਝੈ ਬੂਝਣਹਾਰੁ ॥
ਮੂਰਖ ਆਪੁ ਗਣਾਇਦੇ ਮਰਿ ਜੰਮਹਿ ਹੋਇ ਖੁਆਰੁ ॥
(589)

ਸੋ ਗੁਰਬਾਣੀ ਦਾ ਅਸਲ ਆਦਰ ਸਤਿਕਾਰ ਇਸ ਦੇ ਉਪਦੇਸ਼ ਤੇ ਸਿਖਿਆ ਨੂੰ ਵਿਚਾਰ, ਸਮਝ ਤੇ ਮੰਨ ਕੇ ਆਪਣੇ ਮਨ ਅੰਤਰ ਵਿਚ ਧਾਰਨ ਕਰਨਾ ਹੈ ਜਿਸ ਨਾਲ ਮਨੁੱਖ ਦੇ ਸਾਰੇ ਦੁਖ ਕਲੇਸ਼ ਮਿੱਟ ਜਾਂਦੇ ਹਨ:

ਸੂਹੀ ਮਹਲਾ 5 ॥
ਅੰਮ੍ਰਿਤ ਬਚਨ ਸਾਧ ਕੀ ਬਾਣੀ ॥
ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰਿ ਹਰਿ ਨਾਮੁ ਨਿਤ ਰਸਨ ਬਖਾਨੀ ॥1॥ ਰਹਾਉ ॥
ਕਲੀ ਕਾਲ ਕੇ ਮਿਟੇ ਕਲੇਸਾ ॥ ਏਕੋ ਨਾਮੁ ਮਨ ਮਹਿ ਪਰਵੇਸਾ ॥1॥
ਸਾਧੂ ਧੂਰਿ ਮੁਖਿ ਮਸਤਕਿ ਲਾਈ ॥ ਨਾਨਕ ਉਧਰੇ ਹਰਿ ਗੁਰ ਸਰਣਾਈ ॥2॥
(744)

ਸਤਿਗੁਰਾਂ ਦੇ ਸਰੀਰਕ ਜਾਮੇ ਵਿਚ ਹੋਣ ਦੋਹਰਾਨ ਵੀ ਅਗਿਆਨੀਆਂ , ਦੁਸ਼ਟਾਂ ਦੋਖੀਆਂ ਤੇ ਜ਼ਾਲਮਾ ਨੇ ਆਪਜੀ ਨੂੰ ਅਨੇਕਾਂ ਵਾਰੀ ਅਪਮਾਨਿਤ ਕਰਨ ਦੀਆ ਕੋਸ਼ਿਸ਼ਾਂ ਕੀਤੀਆਂ । ਸ੍ਰੀ ਗੁਰੂ ਨਾਨਕ ਜੀ ਨੂੰ ਮੱਕੇ ਦੇ ਹਾਜੀਆ ਨੇ “ਟੰਗੋਂ ਪਕੜ ਕੇ ਘਸੀਟਿਆ “ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਵਿਚ ਕੀਤਾ ਹੈ । ਫ਼ਿਰ ਸਤਿਗੁਰਾਂ ਨੇ ਆਪਣੈ ਬਾਰੇ ਲੋਕਾਂ ਦੇ ਕਹੇ ਅਪਮਾਨਿਤ ਸ਼ਬਦ “ਭੂਤਨਾ ਤੇ ਬੇਤਾਲਾ” ਆਦਿਕ ਦਾ ਵੀ ਜ਼ਿਕਰ ਕੀਤਾ ਹੈ ।ਕੀ ਲੋਕਾਂ ਦੇ ਇਸ ਵਿਰੋਧ ਤੇ ਅਪਮਾਨ ਨਾਲ ਸਤਿਗੁਰਾਂ ਦਾ ਅਪਮਾਨ ਹੋਇਆ? ਆਖੀਰ ਇਨ੍ਹਾਂ ਵਿਰੋਧੀਆਂ ਵੀ ਗੁਰੂ ਦੇ ਚਰਣੀ ਪੈਕੇ ਖਿਮਾ ਮੰਗੀ । ਇਸੇ ਤਰ੍ਹਾਂ ਸ੍ਰੀ ਗੁਰੂ ਅੰਗਦ ਦੇਵ ਜੀ ਉਪਰ ਬਾਦਸ਼ਾਹ ਹੁੰਮਾਯੂੰ ਦਾ ਤਲਵਾਰ ਖਿਚਣਾ ਉਸਦੇ ਆਪਣੇ ਅਪਮਾਨ ਤੇ ਪਛਤਾਵੇ ਦਾ ਕਾਰਨ ਬਣਿਆ ।ਸ੍ਰੀ ਗੁਰੂ ਅਮਰਦਾਸ ਜੀ ਨੂੰ ਬਾਬਾ ਦਾਤੂ ਨੇ ਲੱਤ ਮਾਰਕੇ ਆਸਨ ਤੋਂ ਹੇਠਾਂ ਡੇਗ ਦਿੱਤਾ ਜਿਸ ਨਾਲ ਉਸਦਾ ਆਪਣਾ ਅਪਮਾਨ ਹੋਇਆਂ ਤੇ ਸੰਗਤਾਂ ਨੇ ਉਸਨੂੰ ਮੂੰਹ ਨਾ ਲਾਇਆ ।ਸ੍ਰੀ ਗੁਰੂ ਰਾਮਦਾਸ ਦੇ ਆਪਣੈ ਵੱਡੇ ਪਤੁੱਰ ਬਾਬਾ ਪ੍ਰਿਥੀ ਚੰਦ ਨੇ ਆਪਣੇ ਗੁਰੂ ਪਿਤਾ ਨਾਲ ਝਗੜਾ ਕੀਤਾ । ਉਸਨੇ ਬਦਨਾਮੀ ਤੋਂ ਸਿਵਾ ਕੀ ਫਲ ਪਾਇਆ? ਸ੍ਰੀ ਗੁਰੁ ਅਰਜਨ ਦੇਵ ਜੀ ਨੂੰ ਜ਼ਾਲਮਾਂ ਨੇ ਅਸਹਿ ਤੇ ਅਕਹਿ ਕਸ਼ਟ ਦੇਕੇ ਸ਼ਹੀਦ ਕੀਤਾ ਜਿਸ ਨਾਲ ਉਨ੍ਹਾਂ ਦਾ ਆਪਣਾ ਸਰਬਨਾਸ਼ ਹੋਇਆ ।

ਇਸੇ ਤਰ੍ਹਾਂ ਸਾਰੇ ਗੁਰੁ ਵਿਅੱਕਤੀਆਂ ਨੂੰ ਵਿਰੋਧੀਆਂ,ਦੁਸ਼ਟਾਂ ਤੇ ਜ਼ਾਲਮਾ ਦਾ ਸਾਹਮਣਾ ਕਰਨਾ ਪਿਆ । ਪਰੰਤੂ ਗੁਰੂ ਸਾਹਿਬਾਨ ਨੇ ਬੜੇ ਧੀਰਜ,ਠਰੰਮੇ ਤੇ ਸਹਿਨਸ਼ੀਲਤਾ ਨਾਲ ਇਨ੍ਹਾਂ ਵਿਰੋਧਾਂ ਤੇ ਕਸ਼ਟਾਂ ਦਾ ਸਾਹਮਣਾ ਕੀਤਾ । ਅਖ਼ੀਰ ਮਜਬੂਰ ਹੋਕੇ ਮਨੁੱਖਤਾ ਦੀ ਰਾਖੀ ਤੇ ਭਲਾਈ ਲਈ ਸਤਿਗੁਰਾਂ ਨੂੰ ਤਲਵਾਰ ਚੁਕਣੀ ਪਈ । ਪਰੰਤੂ ਜੰਗਾਂ ਜੁਧਾਂ ਵਿਚ ਵੀ ਜੇਕਰ ਕੋਈ ਦੁਸ਼ਮਣ ਆਪਣੀ ਭੁੱਲ਼ ਦਾ ਪਛਤਾਵਾ ਕਰਦਾ ਹੋਇਆ ਗੁਰੁ ਦੀ ਸ਼ਰਨ ਵਿਚ ਆ ਗਿਆ ਤਾਂ ਗੁਰੁ ਮਹਾਰਾਜ ਨੇ ਉਸਨੂੰ ਖਿਮਾ ਕਰ ਦਿੱਤਾ ।ਗੁਰੁੂ ਹਰਗੋਬਿੰਦ ਜੀ ਦੁਆਰਾ ਪੈਂਧੇ ਖਾਨ ਅਤੇ ਗੁਰੂੁ ਗੋਬਿੰਦ ਸਿੰਘ ਜੀ ਦੁਆਰਾ ਸੈਦ ਖਾਨ ਨੂੰ ਖਿਮਾਂ ਕਰਕੇ ਉਨ੍ਹਾਂ ਦੀ ਆਤਮਿਕ ਕਲਿਆਣ ਕਰਨਾ ਕੁਝਕੁ ਉਦਾਹਰਨਾ ਸਿੱਖ ਇਤਿਹਾਸ ਵਿਚ ਉਜਾਗਰ ਹਨ ।

ਸ਼ਬਦ ਗੁਰੂ ਗੁਰਬਾਣੀ ਦਾ ਅਸਲ ਤੇ ਸਹੀ ਸਤਿਕਾਰ ਕੀ ਹੈ । ਇਸ ਗਲ ਨੂੰ ਹਰੇਕ ਗੁਰਸਿੱਖ ਲਈ ਸਮਝਣਾ ਬਹੁਤ ਜ਼ਰੂਰੀ ਹੈ । ਸਿੱਖ ਰਹਿਤ ਮਰਯਾਦਾ ਵਿਚ ਸ੍ਰੀ ਗੁਰੁ ਗ੍ਰੰਥ ਸਾਹਿਬ ਦਾ ਅਦਬ ਸਤਿਕਾਰ ਕਰਨ ਲਈ ਕੁਝ ਮੂਲ ਆਦੇਸ਼ ਦਿੱਤੇ ਗਏ ਹਨ ।

ਆਓ ਵੇਖੀਏ ਇਨ੍ਹਾਂ ਮੂਲ ਆਦੇਸ਼ਾ ਦੀ ਕਿਤਨੀ ਕੁ ਪੈਰਵੀ ਸੰਗਤਾਂ ਵੱਲੋਂ ਕੀਤੀ ਜਾ ਰਹੀ ਹੈ :

ਕੀ ਸਿੱਖ ਅਖਵਾਉਣ ਵਾਲੇ ਅਸੀਂ,

  1. ਆਪ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਪੜ੍ਹਨਾ ਲਿਖਣਾ ਜਾਣਦੇ ਹਾਂ ਜਿਸ ਨਾਲ ਗੁਰਬਾਣੀ ਨੂੰ ਪੜ੍ਹ ਸੁਣ ਤੇ ਸਮਝ ਸਕੀਏ ?
  2. ਕੀ ਅਸੀਂ ਆਪਣੈ ਬੱਚਿਆਂ ਨੂੰ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਪੜ੍ਹਾ ਸਿੱਖਾ ਰਹੇ ਹਾਂ ਜਿਸ ਨਾਲ ਉਹ ਅੱਗੇ ਚਲਕੇ ਬਾਣੀ ਨਾਲ ਜੁੜ ਸਕਣ ?
  3. ਕੀ ਸਿੱਖ ਮਰਯਾਦਾ ਦੇ ਇਸ ਨਿਯਮ ਦਾ ਅਸੀਂ ਪਾਲਨ ਕਰਦੇ ਹਾਂ”ਸਿੱਖ ਆਪਣੇ ਲੜਕੇ ਲੜਕੀਆਂ ਦੇ ਕੇਸ ਸਾਬਤ ਰੱਖੇ “
  4. ਕੀ ਅਸੀਂ ਰੋਜ਼ਾਨਾ ਨਿਤਨੇਮ ਦੀਆ ਬਾਣੀਆਂ ਦਾ ਪਾਠ ਕਰਦੇ ਜਾਂ ਸੁਣਦੇ ਹਾਂ ?
  5. ਕੀ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਲਗਾਤਾਰ ਕਰ ਰਹੇ ਹਾਂ ।
  6. ਕੀ ਅਸੀ ਹੋਰਨਾਂ ਰੋਜ਼ਾਨਾ ਜ਼ਰੂਰੀ ਕਾਰਜਾਂ ਵਾਂਗ ਗੁਰਦੁਆਰੇ ਜਾਕੇ ਸੰਗਤ ਵਿਚ ਬੈਠਕੇ ਧਿਆਨ ਨਾਲ ਗੁਰਬਾਣੀ ਸੁਣਨ ਤੇ ਸਮਝਣ ਦਾ ਜਤਨ ਕਰਦੇ ਹਾਂ ?
  7. ਕੀ ਅਸੀਂ ਆਪਣਾ ਰੋਜ਼ਾਨਾ ਜੀਵਨ ਗੁਰਬਾਣੀ ਦੀ ਸਿੱਖਿਆ ਅਨੁਸਾਰ ਨਾਮ ਦਾਨ ਇਸ਼ਨਾਨਾ ਅਥਵਾ ਨਾਮ ਜਪਣਾ, ਕਿਰਤ ਕਰਨਾ ਤੇ ਵੰਡ ਛੱਕਣਾ ਅਨੁਸਾਰ ਗੁਜ਼ਾਰ ਰਹੇ ਹਾਂ ।
  8. ਵਿਸ਼ੇਸ਼ ਖੁਸ਼ੀ ਗਮੀ ਦੇ ਅਵਸਰਾਂ ਤੇ ਲਗਭਗ ਸਾਰੇ ਸਿੱਖ ਪਰਵਾਰ ਆਪਣੇ ਘਰਾਂ ਜਾਂ ਗੁਰਦੁਆਰੇ ਅਖੰਡ ਪਾਠ ਕਰਵਾਉਂਦੇ ਹਨ । ਕੀ ਇਨ੍ਹਾਂ ਪਰਵਾਰਾਂ ਦੇ ਮੈਬਰ ਆਪ ਪਾਠ ਕਰਨ ਜਾਂ ਸੁਣਨ ਦੀ ਮਰਿਆਦਾ ਨਿਭਾਂਉਂਦੇ ਹਨ । ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਅਜਿਹੇ ਪਾਠਾਂ ਵਿਚ ਸਿਰਫ਼ ਪਾਠੀ ਸਿੰਘ ਹਿੱਸਾ ਲੈਂਦੇ ਹਨ ਅਤੇ ਘਰ ਦਾ ਕੋਈ ਇਕ ਜੀਅ ਵੀ ਪਾਠ ਸੁਣਨ ਲਈ ਨਹੀਂ ਬੈਠਾ ਹੁੰਦਾ ਜਦਕਿ ਸਿੱਖ ਮਰਯਾਦਾ ਦੀ ਹਿਦਾਇਤ ਹੈ “ਪਰ ਇਹ ਨਾ ਹੋਵੇ ਕਿ ਪਾਠੀ ਆਪੇ ਇਕੱਲਾ ਬਹਿਕੇ ਪਾਠ ਕਰਦਾ ਰਹੇ ਤੇ ਸੰਗਤ ਜਾਂ ਟੱਬਰ ਦਾ ਕੋਈ ਆਦਮੀ ਨਾ ਸੁਣਦਾ ਹੋਵੇ ।“
  9. ਘਰਾਂ ਵਿਚ ਪਾਠਾਂ ਸਮੇ ਕੀ ਅਸੀ ਇਸ ਗਲ ਦੀ ਸਾਵਧਾਨੀ ਰੱਖਦੇ ਹਾਂ ਕਿ ਸਿੱਖ ਮਰਯਾਦਾ ਵਿਚ ਵਰਜਿਤ ਕਰਮ ਧੁਪ ਦੀਪ ਕੁੰਭ, ਜੋਤ ਨਲੀਏਰ, ਆਦਿ ਨਹੀ ਰੱਖਣੇ ।
  10. ਕੀ ਸਮਾਜਕ ਵਰਤੋਂ ਵਿਹਾਰ ਵਿਚ ਅਸੀ ਗੁਰਬਾਣੀ ਦੀ ਸਿਖਿਆ ਅਨੁਸਾਰ ਊਚ ਨੀਚ, ਜਾਤ-ਪਾਤ,ਛੁਤ-ਛਾਤ ਤੋਂ ਪਰਹੇਜ਼ ਕਰਦੇ ਹਾਂ ।
  11. ਕੀ ਸਾਡੇ ਪ੍ਰਵਾਰਾਂ ਵਿਚ ਵੱਡਿਆ ਛੋਟਿਆਂ ਨਾਲ ਸਤਿਕਾਰ ਤੇ ਪਿਆਰ ਦਾ ਵਰਤੋਂ ਵਿਹਾਰ ਹੁੰਦਾ ਹੈ? ਤੇ ਵਿਸ਼ੇਸ਼ ਕਰਕੇ ਅਸੀਂ ਆਪਣੀਆਂ ਬੱਚੀਆਂ,ਧੀਆਂ,ਭੈਣਾ.ਮਾਤਾਵਾਂ ਨਾਲ ਵਿਤਕਰਾ ਤਾਂ ਨਹੀਂ ਕਰਦੇ ।ਕੀ ਸਾਡੇ ਪਰਵਾਰਾਂ ਵਿਚ ਬਿਰਧਾਂ ਦੀ ਪੂਰੀ ਸੇਵਾ ਸੰਭਾਲ ਹੁੰਦੀ ਹੈ ?
  12. ਕੀ ਗੁਰਦੁਆਰਿਆ ਵਿਚ ਰੋਜ਼ਾਨਾ ਪਾਠ,ਅਰਦਾਸ,ਪ੍ਰਸ਼ਾਦ ਪ੍ਰਵਾਨਗੀ .ਕੁੜਮਾਈ,ਆਨੰਦ ਕਾਰਜ ਆਦਿ ਸਿੱਖ ਮਰਯਾਦਾ ਅਨਾਸਾਰ ਂਿਨਭਾਏ ਜਾਂਦੇ ਹਨ ।
  13. ਕੀ ਗੁਰਦਆਰਾ ਕਮੇਟੀਆ ਮਰਯਾਦਾ ਦੇ ਇਨ੍ਹਾਂ ਅਸੂਲਾਂ ਤੇ ਪਹਿਰਾ ਦੇ ਰਹੀਆ ਹਨ: *ਸਿੱਖ ਦੀ ਪੁਤਰੀ ਦਾ ਵਿਆਹ ਸਿੱਖ ਨਾਲ ਹੀ ਹੋਵੇ *ਅਨਮਤ ਵਾਲਿਆ ਦਾ ਵਿਆਹ ‘ਅਨੰਦ’ਰੀਤੀ ਨਾਲ ਨਹੀਂ ਹੋ ਸਕਦਾ ।
  14. ਕੀ ਗੁਰੂ ਰਾਮਦਾਸ ਜੀ ਦੇ ਗੁਰੁ ਗ੍ਰੰਥ ਸਾਹਿਬ ਵਿਚ ਦਰਜ ਇਸ ਸਿੱਖਿਆ ਦਾ ਗੁਰਦੁਆਰਾ ਕਮੇਟੀਆਂ ਵੱਲੋਂ ਪਾਲਨ ਕੀਤਾ ਜਾਂਦਾ ਹੈ :

ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
(366)

ੴ ਸਤਿਗੁਰ ਪ੍ਰਸਾਦਿ ॥ ਰਾਗੁ ਆਸਾ ਘਰੁ ੨ ਮਹਲਾ ੪ )

ਗੁਰੂ ਗ੍ਰੰਥ ਸਹਿਬ ਨੂੰ ਅਕਾਲ ਪੁਰਖ ਦੀ ਜੋਤ ਸਮਝ ਕੇ ਨਤ-ਮਸਤਕ ਹੋਣ ਵਾਲੀਆ ਸਿੱਖ ਸੰਗਤਾਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸ਼ਰੋਮਣੀ ਸਿੱਖ ਅਧਿਕਾਰਤ ਸੰਸਥਾ ਮੰਨਣ ਵਾਲਾ ਸਿੱਖ ਜਗਤ ਕੀ ਉਪ੍ਰੋਕਤ ਗੁਰਮਤਿ ਅਨੁਸਾਰੀ ਅਕਾਲ ਤਖ਼ਤ ਦੀ ਪ੍ਰਵਾਨਤ ਮਰਿਆਂਦਾ ਦਾ ਪਾਲਨ ਕਰ ਰਿਹਾ ਹੈ ?

ਹਰੇਕ ਚਿੰਤਨਸ਼ੀਲ ਗੁਰਸਿੱਖ ਇਸਦਾ ਸਵਾਲ ਦੇ ਉਤਰ ਸੋਚਕੇ ਬਹੁਤ ਨਿਰਾਸ਼ਾ ਤੇ ਸ਼ਰਮਿੰਦਗੀ ਹੀ ਮਹਿਸੂਸ ਕਰ ਸਕਦਾ ਹੈ ।

ਵਰਤਮਾਨ ਸਮੇ ਵਿਚ ਪੰਜਾਬ ਵਿਚ ਕੁਝ ਸ਼ਰਾਰਤੀ ਅਨਸਰ ਆਪਣੀਆਂ ਨੀਚ ਹਰਕਤਾਂ ਨਾਲ ਧਾਰਮਿਕ ਗ੍ਰੰਥਾਂ ਗੁਟਕਿਆਂ ਤੇ ਪੋਥੀਆਂ ਤੇ ਪਤਰੇ ਪਾੜ ਕੇ ਲੋਕਾਂ ਦੀਆ ਭਾਵਨਾਵਾਂ ਉਤੇਜਿਤ ਕਰਕੇ ਆਪਸੀ ਵੈਰ ਵਿਰੋਧ ਤੇ ਕਲਾਹ ਕਲੇਸ਼ ਪੈਦਾ ਕਰ ਰਹੇ ਹਨ ।ਇਨ੍ਹਾਂ ਨੀਚ ਘਟਨਾਵਾਂ ਪਿੱਛੇ ਮਨੁੱਖਤਾ ਵਿਰੋਧੀ ਅਨਸਰਾਂ ਦਾ ਹੱਥ ਹੀ ਕੰਮ ਕਰ ਰਿਹਾ ਹੈ । ਇਸ ਬਾਹਰਮੁਖੀ ਤੇ ਪਰਤੱਖ ਗੁਰਬਾਣੀ ਨਿਰਾਦਰ ਦੀਆਂ ਘਟਨਾਵਾਂ ਦੀ ਚਰਚਾ ਤਾਂ ਹਰੇਕ ਦੀ ਜ਼ਬਾਨ ਉੱਤੇ ਹੈ । ਪਰੰਤੂ ਕੀ ਅਸੀਂ ਬਹੁਤੇ ਸਿੱਖ ਗੁਰੁ ਗ੍ਰੰਥ ਸਾਹਿਬ ਤੇ ਸਿੱਖ ਮਰਿਆਦਾ ਦਾ ਪਹਿਲਾਂ ਦੱਸਿਆ ਨਿਰਾਦਰ ਤੇ ਅਪਮਾਨ ਲਗਾਤਾਰ ਨਹੀ ਕਰ ਰਹੇ ? ਜੇ ਅਸੀ ਆਪ ਆਪੇ ਗੁਰੂ ਤੇ ਗੁਰਮਤਿ ਦੇ ਸਤਿਕਾਰ ਵਿਚ ਪ੍ਰਪੱਕ ਨਹੀ ਤਾਂ ਇਨ੍ਹਾਂ ਬਾਹਹਰਲੀਆਂ ਨਿਰਾਦਰ ਦੀਆਂ ਘਟਨਾਵਾਂ ਤੋਂ ਉਤੇਜਿਤ ਹੋਣਾ ਮਹਿਜ਼ ਸਾਡਾ ਇਕ ਢੋਂਗ ਹੀ ਕਿਹਾ ਜਾ ਸਕਦਾ ਹੈ ।ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਭਗਤੀ ਤੇ ਸਨਮਾਨ ਹੈ ਗੁਰਬਾਣੀ ਦਾ ਭੈ ਤੇ ਭਾਉ ਸਹਿਤ ਪਾਠ ਕੀਰਤਨ ਕਰਨਾ ਸਮਝਣਾ ਤੇ ਸਮਝ ਕੇ ਆਪਣਾ ਜੀਵਨ ਇਸਦੀ ਸਿੱਖਿਆ ਅਨੁਸਾਰ ਢਾਲਣਾ:-“ਗਾਵੀਐ ਸੁਣਿਐ ਮਨਿ ਰਖੀਐ ਭਾਉ ”ਨਹੀਂ ਤਾਂ ਸਾਡੀ ਹਾਲਤ ਭਾਈ ਗੁਰਦਾਸ ਜੀ ਦੁਆਰਾ ਬਿਆਨ ਕੀਤੇ ਗੁਰੂ ਤੋਂ ਬੇਮੁੱਖਾਂ ਅਤੇ ਢੋਂਗੀਆਂ ਵਰਗੀ ਹੀ ਹੈ :

ਆਪਿ ਨ ਵੰਞੈ ਸਾਹੁਰੈ ਸਿੱਖ ਲੋਕ ਸੁਣਾਵੈ ।
ਕੰਤ ਨ ਪੁਛੈ ਵਾਤੜੀ, ਸੋਹਾਗ ਗਣਾਵੈ ।
(ਵਾਰ 34/3)

ਸੋ ਇਕ ਸੱਚੇ ਸਿੱਖ ਹੋਣ ਦਾ ਮਾਣ ਪ੍ਰਾਪਤ ਕਰਨ ਲਈ ਅਸੀਂ ਆਪਣੇ ਘਰਾਂ ਪ੍ਰਵਾਰਾਂ ਧਾਰਮਿਕ ਸੰਮਥਾਂਵਾਂ ਅਤੇ ਅਦਾਰਿਆਂ ਵਿਚ ਜਿੱਥੇ ਗੁਰੂੁ ਗ੍ਰੰਥ ਸਾਹਿਬ ਦਾ ਪੋਥੀਆਂ ਤੇ ਗੁਟਕਿਆਂ ਦੀ ਸਤਿਗੁਰਾਂ ਦੀ ਅਨੂਪਮ ਦਾਤ ਸਮਝ ਕੇ ਸੰਭਾਲ ਕਰੀਏ ਉਥੇ ਗੁਰਮੁਖੀ ਤੇ ਪੰਜਾਬੀ ਸਿੱਖ ਕੇ ਗੁਰਬਾਣੀ ਦਾ ਸਹੀ ਪਠਨ ਪਾਠਨ ਤੇ ਸਿੱਖੀ ਸਿਖਿਆ ਧਾਰਨ ਕਰਕੇ ਅੰਤਰੀਵ ਤੇ ਸੱਚਾ ਆਦਰ ਸਤਿਕਾਰ ਕਰੀਏ ਜਿਸ ਨਾਲ ਸਾਡੇ ਲੋਕ ਸੁਖੀਏ ਤੇ ਪ੍ਰਲੋਕ ਸੁਹੇਲੇ ਹੋ ਜਾਣ ।

ਸਚੈ ਸਬਦਿ ਸਚੁ ਕਮਾਵੈ ॥
ਸਚੀ ਬਾਣੀ ਹਰਿ ਗੁਣ ਗਾਵੈ ॥
ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥
ਤਾ ਦਰਿ ਸਾਚੈ ਸੋਭਾ ਪਾਵੈ ॥
( 1342)

10/12/2015

 


           

2010-2012

hore-arrow1gif.gif (1195 bytes)

ਗੁਰਬਾਣੀ ਦਾ ਅਦਬ ਸਤਿਕਾਰ
ਮਨਿੰਦਰ ਸਿੰਘ, ਕੈਲਗਰੀ, ਕੈਨੇਡਾ
ਊਚਾ ਦਰ ਸਤਿਗੁਰ ਨਾਨਕ ਦਾ
ਰਵੇਲ ਸਿੰਘ ਇਟਲੀ
ਅੰਧੇਰਾ ਰਾਹ
ਦਲੇਰ ਸਿੰਘ ਜੋਸ਼, ਯੂ ਕੇ
ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼-ਸਥਾਨ ਤੇ ਨਿਸ਼ਾਨ ਸਾਹਿਬ ਜਰੂਰੀ ਹੋਵੇ
ਜਸਵਿੰਦਰ ਸਿੰਘ ‘ਰੁਪਾਲ’, ਲੁਧਿਆਣਾ
ਸਿੱਖੀ ਸੇਵਾ ਸੋਸਾਇਟੀ ਵੱਲੋਂ ਸਵਿਟਜ਼ਰਲੈਂਡ ਦੇ ਗੁਰਦਵਾਰਾ ਸਾਹਿਬ ਲਾਗਿਨਥਾਲ ਵਿਖੇ 1, 2, 3 ਅਗਸਤ ਨੂੰ ਤਕਰੀਰ, ਦਸਤਾਰ ਅਤੇ ਕੀਰਤਨ ਮੁਕਾਬਲੇ
ਰਣਜੀਤ ਸਿੰਘ ਗਰੇਵਾਲ, ਇਟਲੀ
ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੀ ਪੋਥੀ ਸਾਹਿਬ ਦੇ ਇਟਲੀ ਦੀਆਂ ਸੰਗਤਾਂ ਨੂੰ ਕਰਵਾਏ ਗਏ ਦਰਸ਼ਨ
ਰਣਜੀਤ ਸਿੰਘ ਗਰੇਵਾਲ, ਇਟਲੀ
ਵਿਸ਼ਵ ਏਕਤਾ ਅਤੇ ਅਖੰਡਤਾ ਦਾ ਆਧਾਰ -ਨਾਨਕ ਬਾਣੀ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਸਿੱਖ ਧਰਮ ਦੀ ਵਿਲੱਖਣਤਾ
ਡਾ. ਜਗਮੇਲ ਸਿੰਘ ਭਾਠੂਆਂ, ਨਵੀਂ ਦਿੱਲੀ
ਭਗਤ ਲੜੀ ਦੇ ਅਨਮੋਲ ਹੀਰੇ ਭਗਤ ਰਵਿਦਾਸ ਜੀ!
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਬਾਬੇ ਨਾਨਕ ਦਾ ਰੱਬੀ ਧਰਮ ਕੀ ਸੀ? ਅਤੇ ਅੱਜ ਕਿੱਥੇ ਹੈ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਜੋਕੇ ਪ੍ਰਚਾਰਕ ਗੁਰਮਤਿ ਪ੍ਰਚਾਰਨ ਅਤੇ ਪ੍ਰਸਾਰਨ ਵਿੱਚ ਸਫਲ ਕਿਉਂ ਨਹੀਂ ਹੋ ਰਹੇ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਸਿਰੋਪਾਉ ਦਾ ਇਤਿਹਾਸ, ਪ੍ਰੰਪਰਾ ਅਤੇ ਦੁਰਵਰਤੋਂ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਲੜੀਆਂ ਦੇ ਪਾਠਾਂ, ਨਗਰ ਕੀਰਤਨਾਂ, ਪ੍ਰਭਾਤ ਫੇਰੀਆਂ, ਮੇਲਿਆਂ, ਵੰਨ ਸੁਵੰਨੇ ਲੰਗਰਾਂ, ਮਹਿੰਗੇ ਰਵਾਇਤੀ ਸਾਧਾਂ, ਰਾਗੀਆਂ, ਪ੍ਰਬੰਧਕਾਂ ਅਤੇ ਪ੍ਰਚਾਰਕਾਂ ਦਾ, ਸਿੱਖੀ ਨੂੰ ਲਾਭ ਅਤੇ ਘਾਟਾ? ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ ਖਾਲਸਾ ਵੈਸਾਖੀ ਅਤੇ ਵੈਸਾਖੀਆਂ ਕੀ ਹਨ?
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
ਅਲਹ ਸ਼ਬਦ ਦੀ ਸਮੀਖਿਆ
ਦਲੇਰ ਸਿੰਘ ਜੋਸ਼, ਲੁਧਿਆਣਾ
ਖਾਲਸਾ ਪੰਥ …ਜਿਸਦੀ ਹਰ ਪੀੜ੍ਹੀ ਨੇ ਬਲਿਦਾਨਾਂ ਦੀ ਪਰੰਪਰਾ ਨੂੰ ਕਾਇਮ ਰੱਖਿਆ
ਜਸਵੰਤ ਸਿੰਘ ‘ਅਜੀਤ’, ਦਿੱਲੀ

0037-hola1ਹੋਲਾ-ਮਹੱਲਾ ਸ਼ਸ਼ਤ੍ਰ ਵਿਦਿਆ ਦੇ ਅਭਿਆਸ ਦਾ ਪ੍ਰਤੀਕ ਹੈ ਨਾਂ ਕਿ ਥੋਥੇ-ਕਰਮਕਾਂਡਾਂ ਦਾ ਮੁਥਾਜ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

0036ਗਰੁਦੁਆਰਾ ਸੈਨਹੋਜੇ ਵਿਖੇ “ਗੁਰੂ ਪੰਥ” ਵਿਸ਼ੇ ਤੇ ਸੈਮੀਨਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0035ਗੁਰੁ ਗੋਬਿੰਦ ਸਿੰਘ ਜੀ ਦੀ ਭਾਰਤੀ ਸਮਾਜ ਨੂੰ ਦੇਣ
ਹਰਬੀਰ ਸਿੰਘ ਭੰਵਰ, ਲੁਧਿਆਣਾ
0034ਮੁਕਤਸਰ ਦੀ ਜੰਗ ਤੇ ਚਾਲੀ ਮੁਕਤੇ (ਵਿਛੁੜੇ ਮਿਲੇ)
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0033ਲੋਹੜੀ ਮੌਸਮੀ, ਬ੍ਰਾਹਮਣੀ ਜਾਂ ਸਿੱਖ ਤਿਉਹਾਰ
ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ
0032ਗੁਰੂ ਗੋਬਿੰਦ ਸਿੰਘ, ਗੁਰੂ ਨਾਨਕ ਪਾਤਸ਼ਾਹ ਦੇ ਜਾਨਸ਼ੀਨ ਹੀ ਸਨ ਨਾਂ ਕਿ ਵੱਖਰੇ ਪੰਥ ਦੇ ਵਾਲੀ!
“ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਨਾਮ”

ਅਵਤਾਰ ਸਿੰਘ ਮਿਸ਼ਨਰੀ, ਅਮਰੀਕਾ

katha-tit1.jpg (3978 bytes)

ਸੰਤ ਸਿੰਘ ਜੀ ਮਸਕੀਨ

ਸਾਊਥਾਲ ਗੁਰਦੁਆਰਾ

hore-arrow1gif.gif (1195 bytes)


Terms and Conditions
Privacy Policy
© 1999-2013, 5abi.com

www.5abi.com
[ ਸਾਡਾ ਮਨੋਰਥ ][ ਈਮੇਲ ][ ਹੋਰ ਸੰਪਰਕ ][ ਅਨੰਦ ਕਰਮਨ ][ ਮਾਨਵ ਚੇਤਨਾ ]
[ ਵਿਗਿਆਨ ][ ਕਲਾ/ਕਲਾਕਾਰ ][ ਫਿਲਮਾਂ ][ ਖੇਡਾਂ ][ ਪੁਸਤਕਾਂ ][ ਇਤਿਹਾਸ ][ ਜਾਣਕਾਰੀ ]

darya1.gif (3186 bytes)
(c)1999-20013, 5abi.com